ਸਾਡੀ ਮਸੀਹੀ ਜ਼ਿੰਦਗੀ
ਚਰਵਾਹੇ ਜੋ ਯਹੋਵਾਹ ਦੇ ਲੋਕਾਂ ਦੇ ਭਲੇ ਲਈ ਸਖ਼ਤ ਮਿਹਨਤ ਕਰਦੇ ਹਨ
ਬਹੁਤ ਸਾਰੇ ਲੋਕ ਅਧਿਕਾਰੀਆਂ ਨੂੰ ਪਸੰਦ ਨਹੀਂ ਕਰਦੇ। ਅਸੀਂ ਸਮਝ ਸਕਦੇ ਹਾਂ ਕਿ ਇੱਦਾਂ ਕਿਉਂ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਨਸਾਨਾਂ ਨੇ ਆਪਣੇ ਫ਼ਾਇਦੇ ਲਈ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕੀਤਾ ਹੈ। (ਮੀਕਾ 7:3) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਮੰਡਲੀ ਦੇ ਬਜ਼ੁਰਗਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਅਧਿਕਾਰ ਦੀ ਵਰਤੋਂ ਯਹੋਵਾਹ ਦੇ ਲੋਕਾਂ ਦੇ ਭਲੇ ਲਈ ਕਰਨ।—ਅਸ 10:3; ਮੱਤੀ 20:25, 26.
ਦੁਨੀਆਂ ਦੇ ਅਧਿਕਾਰੀਆਂ ਤੋਂ ਮੰਡਲੀ ਦੇ ਬਜ਼ੁਰਗ ਬਹੁਤ ਅਲੱਗ ਹਨ। ਉਹ ਆਪਣੀ ਜ਼ਿੰਮੇਵਾਰੀ ਯਹੋਵਾਹ ਅਤੇ ਉਸ ਦੇ ਲੋਕਾਂ ਨਾਲ ਪਿਆਰ ਹੋਣ ਕਰਕੇ ਨਿਭਾਉਂਦੇ ਹਨ। (ਯੂਹੰ 21:16; 1 ਪਤ 5:1-3) ਯਿਸੂ ਦੀ ਨਿਗਰਾਨੀ ਹੇਠ ਇਹ ਚਰਵਾਹੇ ਹਰ ਪ੍ਰਚਾਰਕ ਨੂੰ ਅਹਿਸਾਸ ਕਰਾਉਂਦੇ ਹਨ ਕਿ ਉਹ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਉਨ੍ਹਾਂ ਦੀ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕਰਦੇ ਹਨ। ਜੇ ਅਚਾਨਕ ਕਿਸੇ ਦੀ ਸਿਹਤ ਖ਼ਰਾਬ ਹੋ ਜਾਵੇ ਜਾਂ ਕੋਈ ਹਾਦਸਾ ਵਾਪਰ ਜਾਵੇ, ਤਾਂ ਉਹ ਫ਼ੌਰਨ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਹੌਸਲਾ ਦਿੰਦੇ ਹਨ। ਜੇ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਕਿਉਂ ਨਾ ਬਿਨਾਂ ਝਿਜਕੇ ਆਪਣੀ ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰੋ।—ਯਾਕੂ 5:14.
ਚਰਵਾਹੇ ਆਪਣੀਆਂ ਭੇਡਾਂ ਦਾ ਖ਼ਿਆਲ ਰੱਖਦੇ ਹਨ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਮਾਰੀਆਨਾ ਨੂੰ ਬਜ਼ੁਰਗਾਂ ਤੋਂ ਮਿਲੀ ਮਦਦ ਕਰਕੇ ਕੀ ਫ਼ਾਇਦਾ ਹੋਇਆ?
-
ਏਲੀਆਸ ਨੂੰ ਬਜ਼ੁਰਗਾਂ ਤੋਂ ਮਿਲੀ ਮਦਦ ਕਰਕੇ ਕੀ ਫ਼ਾਇਦਾ ਹੋਇਆ?
-
ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਬਜ਼ੁਰਗਾਂ ਦੇ ਕੰਮ ਬਾਰੇ ਕਿਵੇਂ ਮਹਿਸੂਸ ਕਰਦੇ ਹੋ?