ਰੱਬ ਦਾ ਬਚਨ ਖ਼ਜ਼ਾਨਾ ਹੈ
ਜਦੋਂ ਲੱਗੇ ਕਿ ਬੱਸ ਹੋਰ ਬਰਦਾਸ਼ਤ ਨਹੀਂ ਹੋਣਾ
ਜਦੋਂ ਅੱਯੂਬ ʼਤੇ ਮੁਸੀਬਤਾਂ ਆਈਆਂ, ਤਾਂ ਉਸ ਨੂੰ ਆਪਣੀ ਜ਼ਿੰਦਗੀ ਜਬਰੀ ਮਜ਼ਦੂਰੀ ਵਰਗੀ ਲੱਗੀ (ਅੱਯੂ 7:1; w06 3/15 14 ਪੈਰਾ 10)
ਉਹ ਇੰਨਾ ਜ਼ਿਆਦਾ ਦੁਖੀ ਸੀ ਕਿ ਉਸ ਨੇ ਆਪਣੀਆਂ ਭਾਵਨਾਵਾਂ ਖੁੱਲ੍ਹ ਕੇ ਜ਼ਾਹਰ ਕੀਤੀਆਂ (ਅੱਯੂ 7:11)
ਉਸ ਨੇ ਇਹ ਜ਼ਾਹਰ ਕੀਤਾ ਕਿ ਉਹ ਮਰਨਾ ਚਾਹੁੰਦਾ ਸੀ (ਅੱਯੂ 7:16; w20.12 16 ਪੈਰਾ 1)
ਜੇ ਤੁਹਾਨੂੰ ਵੀ ਕਦੇ ਲੱਗਦਾ ਹੈ ਕਿ ਬੱਸ ਮੇਰੇ ਤੋਂ ਹੋਰ ਬਰਦਾਸ਼ਤ ਨਹੀਂ ਹੋਣਾ, ਤਾਂ ਯਹੋਵਾਹ ਅੱਗੇ ਪ੍ਰਾਰਥਨਾ ਵਿਚ ਆਪਣਾ ਦਿਲ ਖੋਲ੍ਹੋ ਅਤੇ ਕਿਸੇ ਸਮਝਦਾਰ ਦੋਸਤ ਨੂੰ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। ਇੱਦਾਂ ਕਰ ਕੇ ਤੁਹਾਨੂੰ ਰਾਹਤ ਮਹਿਸੂਸ ਹੋਵੇਗੀ।–g 4/12 14-15.