Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 25

“ਖ਼ਬਰਦਾਰ ਰਹੋ”

“ਖ਼ਬਰਦਾਰ ਰਹੋ”

25:1-12

ਭਾਵੇਂ ਕਿ ਯਿਸੂ ਨੇ ਦਸ ਕੁਆਰੀਆਂ ਦੀ ਮਿਸਾਲ ਚੁਣੇ ਹੋਏ ਮਸੀਹੀਆਂ ਲਈ ਦਿੱਤੀ ਸੀ, ਪਰ ਇਸ ਵਿਚ ਦਿੱਤਾ ਸਬਕ ਸਾਰੇ ਮਸੀਹੀਆਂ ’ਤੇ ਲਾਗੂ ਹੁੰਦਾ ਹੈ। (w15 3/15 12-16) “ਇਸ ਲਈ, ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ।” (ਮੱਤੀ 25:13) ਕੀ ਤੁਸੀਂ ਯਿਸੂ ਦੀ ਮਿਸਾਲ ਸਮਝਾ ਸਕਦੇ ਹੋ?

  • ਲਾੜਾ (ਆਇਤ 1)​—ਯਿਸੂ

  • ਸਮਝਦਾਰ ਅਤੇ ਤਿਆਰ ਕੁਆਰੀਆਂ (ਆਇਤ 2)​—ਚੁਣੇ ਹੋਏ ਮਸੀਹੀ ਜਿਹੜੇ ਆਪਣੀ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਪੂਰੀ ਕਰਦੇ ਹਨ ਅਤੇ ਜਿਹੜੇ ਅੰਤ ਤਕ ਚਾਨਣ ਵਾਂਗ ਚਮਕਦੇ ਹਨ (ਫ਼ਿਲਿ 2:15)

  • ਰੌਲ਼ਾ: “ਲਾੜਾ ਆ ਰਿਹਾ ਹੈ!” (ਆਇਤ 6)​—ਯਿਸੂ ਦੀ ਮੌਜੂਦਗੀ ਦਾ ਸਬੂਤ

  • ਮੂਰਖ ਕੁਆਰੀਆਂ (ਆਇਤ 8)​—ਚੁਣੇ ਹੋਏ ਮਸੀਹੀ ਜਿਹੜੇ ਲਾੜੇ ਨੂੰ ਮਿਲਣ ਲਈ ਨਿਕਲੇ ਤਾਂ ਸਹੀ, ਪਰ ਉਹ ਨਾ ਤਾਂ ਖ਼ਬਰਦਾਰ ਰਹੇ ਅਤੇ ਨਾ ਹੀ ਉਨ੍ਹਾਂ ਨੇ ਆਪਣੀ ਵਫ਼ਾਦਾਰੀ ਬਣਾਈ ਰੱਖੀ

  • ਸਮਝਦਾਰ ਕੁਆਰੀਆਂ ਨੇ ਤੇਲ ਦੇਣ ਤੋਂ ਇਨਕਾਰ ਕੀਤਾ (ਆਇਤ 9)​—ਆਖ਼ਰੀ ਮੋਹਰ ਲੱਗਣ ਤੋਂ ਬਾਅਦ, ਵਫ਼ਾਦਾਰ ਚੁਣੇ ਹੋਏ ਮਸੀਹੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਣਗੇ ਜੋ ਵਫ਼ਾਦਾਰ ਨਹੀਂ ਰਹੇ

  • “ਲਾੜਾ ਪਹੁੰਚ ਗਿਆ” (ਆਇਤ 10)​—ਲਾੜਾ ਮਹਾਂਕਸ਼ਟ ਦੇ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਨਿਆਂ ਕਰਨ ਆਵੇਗਾ

  • ਸਮਝਦਾਰ ਕੁਆਰੀਆਂ ਵਿਆਹ ਦੀ ਦਾਅਵਤ ਲਈ ਲਾੜੇ ਨਾਲ ਅੰਦਰ ਚਲੀਆਂ ਗਈਆਂ, ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ (ਆਇਤ 10)​—ਯਿਸੂ ਚੁਣੇ ਹੋਏ ਵਫ਼ਾਦਾਰ ਮਸੀਹੀਆਂ ਨੂੰ ਸਵਰਗ ਵਿਚ ਇਕੱਠਾ ਕਰੇਗਾ, ਪਰ ਬੇਵਫ਼ਾ ਮਸੀਹੀ ਸਵਰਗੀ ਇਨਾਮ ਤੋਂ ਵਾਂਝੇ ਰਹਿ ਜਾਣਗੇ