ਯੂਸੁਫ਼ ਨੇ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਿਆ
ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਆਪਣੇ ਭਰਾਵਾਂ ਨੂੰ ਅਚਾਨਕ ਦੇਖ ਕੇ ਯੂਸੁਫ਼ ਨੂੰ ਕਿਵੇਂ ਲੱਗਾ ਹੋਣਾ? ਉਹ ਸ਼ਾਇਦ ਆਪਣੀ ਪਛਾਣ ਕਰਾ ਕੇ ਉਨ੍ਹਾਂ ਨੂੰ ਗਲ਼ੇ ਲਗਾ ਸਕਦਾ ਸੀ ਜਾਂ ਉਨ੍ਹਾਂ ਤੋਂ ਬਦਲਾ ਲੈ ਸਕਦਾ ਸੀ। ਪਰ ਉਸ ਨੇ ਬਿਨਾਂ ਸੋਚੇ-ਸਮਝੇ ਕਦਮ ਨਹੀਂ ਚੁੱਕਿਆ। ਤੁਸੀਂ ਕੀ ਕਰੋਗੇ ਜੇ ਤੁਹਾਡੇ ਪਰਿਵਾਰ ਦੇ ਮੈਂਬਰ ਜਾਂ ਕੋਈ ਹੋਰ ਤੁਹਾਡੇ ਨਾਲ ਬੇਇਨਸਾਫ਼ੀ ਕਰਦਾ ਹੈ? ਯੂਸੁਫ਼ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਆਪਣੇ ਧੋਖੇਬਾਜ਼ ਦਿਲ ਦੀ ਗੱਲ ਸੁਣਨ ਅਤੇ ਬਿਨਾਂ ਸੋਚੇ-ਸਮਝੇ ਕਦਮ ਚੁੱਕਣ ਦੀ ਬਜਾਇ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਣਾ ਅਤੇ ਸ਼ਾਂਤ ਰਹਿਣਾ ਚਾਹੀਦਾ ਹੈ।
ਤੁਸੀਂ ਵੱਖੋ-ਵੱਖਰੇ ਹਾਲਾਤਾਂ ਵਿਚ ਯੂਸੁਫ਼ ਦੀ ਰੀਸ ਕਿਵੇਂ ਕਰ ਸਕਦੇ ਹੋ?