ਸਾਡੀ ਮਸੀਹੀ ਜ਼ਿੰਦਗੀ
ਯੂਸੁਫ਼ ਵਾਂਗ ਹਰਾਮਕਾਰੀ ਤੋਂ ਭੱਜੋ
ਜੇ ਅਸੀਂ ਵੀ ਹਰਾਮਕਾਰੀ ਕਰਨ ਲਈ ਲੁਭਾਏ ਜਾਂਦੇ ਹਾਂ, ਤਾਂ ਯੂਸੁਫ਼ ਸਾਡੇ ਲਈ ਵਧੀਆ ਮਿਸਾਲ ਹੈ। ਜਦੋਂ ਵੀ ਯੂਸੁਫ਼ ਦੇ ਮਾਲਕ ਦੀ ਪਤਨੀ ਉਸ ਨੂੰ ਗ਼ਲਤ ਕੰਮ ਕਰਨ ਲਈ ਲੁਭਾਉਂਦੀ ਸੀ, ਤਾਂ ਉਹ ਇਨਕਾਰ ਕਰ ਦਿੰਦਾ ਸੀ। (ਉਤ 39:7-10) ਯੂਸੁਫ਼ ਦੇ ਜਵਾਬ ਕਿ “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” ਤੋਂ ਪਤਾ ਲੱਗਦਾ ਹੈ ਕਿ ਯੂਸੁਫ਼ ਨੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਸੰਬੰਧੀ ਯਹੋਵਾਹ ਦੇ ਨਜ਼ਰੀਏ ਬਾਰੇ ਪਹਿਲਾਂ ਹੀ ਸੋਚ-ਵਿਚਾਰ ਕੀਤਾ ਸੀ। ਇਸ ਲਈ ਜਦੋਂ ਹਾਲਾਤ ਹੋਰ ਵੀ ਖ਼ਰਾਬ ਹੋ ਗਏ, ਤਾਂ ਉਸ ਔਰਤ ਦੇ ਝਾਂਸੇ ਵਿਚ ਆਉਣ ਅਤੇ ਆਪਣੇ ਇਰਾਦੇ ਦੇ ਕਮਜ਼ੋਰ ਪੈਣ ਤੋਂ ਪਹਿਲਾਂ ਹੀ ਯੂਸੁਫ਼ ਭੱਜ ਗਿਆ।—ਉਤ 39:12; 1 ਕੁਰਿੰ 6:18.
ਹਰਾਮਕਾਰੀ ਤੋਂ ਭੱਜੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਜਿਨ ਨੂੰ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ?
-
ਜਿਨ ਨੇ ਸਮਝਦਾਰੀ ਨਾਲ ਖ਼ੁਦ ਤੋਂ ਕਿਹੜਾ ਸਵਾਲ ਪੁੱਛਿਆ ਜਦੋਂ ਮੀ-ਯਾਂਗ ਨੇ ਉਸ ਤੋਂ ਮੈਥਸ ਵਿਚ ਮਦਦ ਮੰਗੀ?
-
ਮੀ-ਯਾਂਗ ਵੱਲੋਂ ਮਦਦ ਮੰਗਣ ’ਤੇ ਜਿਨ ਨੂੰ ਕਿਵੇਂ ਲੱਗਾ?
-
ਜਿਨ ਦੀ ਕਿਵੇਂ ਮਦਦ ਹੋਈ?
-
ਹਰਾਮਕਾਰੀ ਤੋਂ ਭੱਜਣ ਲਈ ਜਿਨ ਨੇ ਕੀ ਕੀਤਾ?
-
ਇਸ ਵੀਡੀਓ ਤੋਂ ਤੁਸੀਂ ਕਿਹੜੇ ਸਬਕ ਸਿੱਖੇ?