Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਕੈਰੀਬੀਅਨ ਵਿਚ ਮਸੀਹੀਆਂ ਨੂੰ ਰਾਹਤ ਦੇ ਕੰਮ ਤੋਂ ਕੀ ਫ਼ਾਇਦਾ ਹੋਇਆ?

ਕੈਰੀਬੀਅਨ ਵਿਚ ਮਸੀਹੀਆਂ ਨੂੰ ਰਾਹਤ ਦੇ ਕੰਮ ਤੋਂ ਕੀ ਫ਼ਾਇਦਾ ਹੋਇਆ?

ਪਹਿਲੀ ਸਦੀ ਵਾਂਗ ਅੱਜ ਵੀ ਮਸੀਹੀਆਂ ਨੇ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਦਿਖਾਇਆ ਜੋ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋਏ ਹਨ। (ਯੂਹੰ 13:34, 35) ਕੰਮਾਂ ਰਾਹੀਂ ਪਿਆਰ—ਟਾਪੂਆਂ ਵਿਚ ਰਾਹਤ ਦਾ ਕੰਮ ਨਾਂ ਦੀ ਵੀਡੀਓ ਦੇਖੋ ਜਿਸ ਤੋਂ ਪਤਾ ਲੱਗਦਾ ਹੈ ਕਿ ਮਸੀਹੀਆਂ ਨੇ ਕੈਰੀਬੀਅਨ ਵਿਚ ਰਹਿੰਦੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕੀਤੀ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਈਰਮਾ ਤੇ ਮਾਰੀਆ ਨਾਂ ਦੇ ਤੇਜ਼ ਤੂਫ਼ਾਨਾਂ ਕਰਕੇ ਕੈਰੀਬੀਅਨ ਵਿਚ ਸਾਡੇ ਭੈਣਾਂ-ਭਰਾਵਾਂ ਦਾ ਕੀ ਨੁਕਸਾਨ ਹੋਇਆ ਹੈ?

  • ਯਹੋਵਾਹ ਨੇ ਮਸੀਹੀਆਂ ਰਾਹੀਂ ਕੈਰੀਬੀਅਨ ਦੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕੀਤੀ?

  • ਭੈਣਾਂ-ਭਰਾਵਾਂ ਦੇ ਪਿਆਰ ਅਤੇ ਖੁੱਲ੍ਹ-ਦਿਲੀ ਦਾ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ’ਤੇ ਕੀ ਅਸਰ ਪਿਆ?

  • ਕੈਰੀਬੀਅਨ ਵਿਚ ਰਾਹਤ ਪਹੁੰਚਾਉਣ ਦੇ ਕੰਮ ਵਿਚ ਕਿੰਨੇ ਕੁ ਭੈਣਾਂ-ਭਰਾਵਾਂ ਨੇ ਹਿੱਸਾ ਲਿਆ?

  • ਅਸੀਂ ਸਾਰੇ ਜਣੇ ਰਾਹਤ ਦੇ ਕੰਮ ਵਿਚ ਹਿੱਸਾ ਕਿਵੇਂ ਲੈ ਸਕਦੇ ਹਾਂ?

  • ਇਹ ਵੀਡੀਓ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਤੁਸੀਂ ਪਿਆਰ ਕਰਨ ਵਾਲੇ ਸੰਗਠਨ ਦਾ ਹਿੱਸਾ ਹੋ?