30 ਜੂਨ–6 ਜੁਲਾਈ
ਕਹਾਉਤਾਂ 20
ਗੀਤ 131 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਡੇਟਿੰਗ ਕਰਦਿਆਂ ਸਹੀ ਫ਼ੈਸਲਾ ਕਰਨ ਲਈ ਸੁਝਾਅ
(10 ਮਿੰਟ)
ਡੇਟਿੰਗ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਓ (ਕਹਾ 20:24, 25; w24.05 26-27 ਪੈਰੇ 3-4)
ਕਿਸੇ ਨਾਲ ਡੇਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰੋ (ਕਹਾ 20:18; w24.05 22 ਪੈਰਾ 8)
ਡੇਟਿੰਗ ਕਰਦੇ ਵੇਲੇ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ (ਕਹਾ 20:5; w24.05 28 ਪੈਰੇ 7-8)
ਯਾਦ ਰੱਖੋ: ਜੇ ਤੁਸੀਂ ਡੇਟਿੰਗ ਕਰ ਰਹੇ ਹੋ, ਤਾਂ ਇਹ ਪੱਕਾ ਨਹੀਂ ਹੈ ਕਿ ਤੁਹਾਨੂੰ ਉਸ ਨਾਲ ਵਿਆਹ ਕਰਾਉਣਾ ਹੀ ਪੈਣਾ, ਸਗੋਂ ਡੇਟਿੰਗ ਦਾ ਮਕਸਦ ਹੈ ਕਿ ਤੁਸੀਂ ਫ਼ੈਸਲਾ ਲੈ ਸਕੋ ਕਿ ਤੁਸੀਂ ਉਸ ਨਾਲ ਵਿਆਹ ਕਰਾਓਗੇ ਜਾਂ ਨਹੀਂ।
2. ਹੀਰੇ-ਮੋਤੀ
(10 ਮਿੰਟ)
-
ਕਹਾ 20:27—ਕਿਸ ਅਰਥ ਵਿਚ “ਆਦਮੀ ਦਾ ਸਾਹ ਯਹੋਵਾਹ ਦਾ ਦੀਵਾ ਹੈ”? (it-2 196 ਪੈਰਾ 7)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 20:1-15 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਦੱਸਦਾ ਹੈ ਕਿ ਉਹ ਹਾਲ ਹੀ ਵਿਚ ਦੂਸਰੇ ਦੇਸ਼ ਤੋਂ ਇੱਥੇ ਵੱਸਣ ਆਇਆ ਹੈ। (lmd ਪਾਠ 3 ਨੁਕਤਾ 3)
5. ਦੁਬਾਰਾ ਮਿਲਣਾ
(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਵਿਅਕਤੀ ਨੂੰ JW ਲਾਈਬ੍ਰੇਰੀ ਐਪ ਬਾਰੇ ਦੱਸੋ ਅਤੇ ਉਸ ਦੇ ਫ਼ੋਨ ਵਗੈਰਾ ਵਿਚ ਡਾਊਨਲੋਡ ਕਰਨ ਵਿਚ ਉਸ ਦੀ ਮਦਦ ਕਰੋ। (lmd ਪਾਠ 9 ਨੁਕਤਾ 5)
6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
(4 ਮਿੰਟ) ਪ੍ਰਦਰਸ਼ਨ। ijwbq 159—ਵਿਸ਼ਾ: ਕੀ ਜਾਨਵਰ ਮਰਨ ਤੋਂ ਬਾਅਦ ਸਵਰਗ ਜਾਂਦੇ ਹਨ? (lmd ਪਾਠ 3 ਨੁਕਤਾ 4)
ਗੀਤ 78
7. ਲੋਕਾਂ ਨੂੰ ਬਾਈਬਲ ਤੋਂ ਸਿੱਖਣ ਦੀ ਹੱਲਾਸ਼ੇਰੀ ਦਿਓ
(5 ਮਿੰਟ) ਚਰਚਾ।
ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨੀ ਸਾਡੀ ਸੇਵਕਾਈ ਦਾ ਅਹਿਮ ਹਿੱਸਾ ਹੈ। ਬਾਈਬਲ ਸਟੱਡੀ ਕਰਾ ਕੇ ਹੀ ਅਸੀਂ ਲੋਕਾਂ ਦੀ ਚੇਲੇ ਬਣਨ ਵਿਚ ਮਦਦ ਕਰ ਸਕਦੇ ਹਾਂ। (ਰੋਮੀ 10:13-15) ਕਿਉਂ ਨਾ ਘਰ-ਘਰ ਪ੍ਰਚਾਰ ਕਰਦਿਆਂ ਲੋਕਾਂ ਨੂੰ ਸਿੱਧੇ ਬਾਈਬਲ ਸਟੱਡੀ ਬਾਰੇ ਪੁੱਛਣ ਦਾ ਟੀਚਾ ਰੱਖੋ? ਪਰ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਘਰ-ਮਾਲਕ ਨੂੰ ਕਿਸ ਗੱਲ ਵਿਚ ਦਿਲਚਸਪੀ ਹੈ। ਫਿਰ ਉਸ ਨੂੰ ਸਟੱਡੀ ਕਰਾ ਕੇ ਦਿਖਾਓ ਕਿ ਬਾਈਬਲ ਵਿੱਚੋਂ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ ਅਤੇ ਉਹ ਇੱਦਾਂ ਦੀਆਂ ਗੱਲਾਂ ਸਿੱਖ ਸਕਦਾ ਹੈ ਜੋ ਜ਼ਿੰਦਗੀ ਵਿਚ ਉਸ ਦੇ ਕੰਮ ਆਉਣਗੀਆਂ।
jw.org ʼਤੇ “ਬਾਈਬਲ ਤੋਂ ਸਿੱਖੋ” ਲਿੰਕ ਦਿਖਾ ਕੇ ਵੀ ਤੁਸੀਂ ਲੋਕਾਂ ਨੂੰ ਬਾਈਬਲ ਸਟੱਡੀ ਕਰਨ ਲਈ ਪੁੱਛ ਸਕਦੇ ਹੋ।
-
ਤੁਸੀਂ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਲਈ “ਬਾਈਬਲ ਤੋਂ ਸਿੱਖੋ” ਲਿੰਕ ਕਿੱਦਾਂ ਵਰਤ ਸਕਦੇ ਹੋ?
-
ਤੁਹਾਡੇ ਇਲਾਕੇ ਵਿਚ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਲਈ ਕਿਹੜੇ ਤਰੀਕੇ ਅਸਰਦਾਰ ਹਨ?
8. ਜੂਨ ਲਈ ਸੰਗਠਨ ਦੀਆਂ ਪ੍ਰਾਪਤੀਆਂ
(10 ਮਿੰਟ) ਵੀਡੀਓ ਚਲਾਓ।
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 18 ਪੈਰੇ 1-5, ਸਫ਼ੇ 142, 144 ʼਤੇ ਡੱਬੀਆਂ