ਸਾਡੀ ਮਸੀਹੀ ਜ਼ਿੰਦਗੀ
“ਆਪਣੇ ਮਾਤਾ-ਪਿਤਾ ਦਾ ਆਦਰ ਕਰ”
ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਇਸ ਹੁਕਮ ’ਤੇ ਜ਼ੋਰ ਦਿੱਤਾ ਕਿ ਤੂੰ “ਆਪਣੇ ਮਾਤਾ-ਪਿਤਾ ਦਾ ਆਦਰ ਕਰ।” (ਕੂਚ 20:12; ਮੱਤੀ 15:4) ਯਿਸੂ ਬੇਝਿਜਕ ਹੋ ਕੇ ਇਹ ਗੱਲ ਕਹਿ ਸਕਦਾ ਸੀ ਕਿਉਂਕਿ ਛੋਟੇ ਹੁੰਦਿਆਂ ਉਹ ਆਪਣੇ ਮਾਪਿਆਂ ਦੇ “ਅਧੀਨ ਰਿਹਾ” ਸੀ। (ਲੂਕਾ 2:51) ਵੱਡਾ ਹੋ ਕੇ ਵੀ ਯਿਸੂ ਨੂੰ ਆਪਣੀ ਮਾਂ ਦਾ ਫ਼ਿਕਰ ਸੀ। ਉਸ ਨੇ ਇਸ ਗੱਲ ਦਾ ਇੰਤਜ਼ਾਮ ਕੀਤਾ ਕਿ ਉਸ ਦੀ ਮੌਤ ਪਿੱਛੋਂ ਉਸ ਦੀ ਮਾਂ ਦੀ ਦੇਖ-ਭਾਲ ਹੁੰਦੀ ਰਹੇ।—ਯੂਹੰ 19:26, 27.
ਅੱਜ ਵੀ ਮਸੀਹੀ ਬੱਚੇ ਆਪਣੇ ਮਾਪਿਆਂ ਦਾ ਕਹਿਣਾ ਮੰਨਦੇ ਅਤੇ ਉਨ੍ਹਾਂ ਨਾਲ ਇੱਜ਼ਤ ਨਾਲ ਗੱਲ ਕਰਦੇ ਹਨ। ਇਸ ਤਰ੍ਹਾਂ ਉਹ ਆਪਣੇ ਮਾਪਿਆਂ ਲਈ ਆਦਰ ਦਿਖਾਉਂਦੇ ਹਨ। ਦਰਅਸਲ, ਮਾਪਿਆਂ ਦਾ ਕਹਿਣਾ ਮੰਨਣ ਦੀ ਕੋਈ ਉਮਰ ਨਹੀਂ ਹੁੰਦੀ, ਸਗੋਂ ਆਪਣੇ ਬਜ਼ੁਰਗ ਮਾਪਿਆਂ ਤੋਂ ਸਿੱਖ ਕੇ ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ। (ਕਹਾ 23:22) ਅਸੀਂ ਆਪਣੇ ਬਜ਼ੁਰਗ ਮਾਪਿਆਂ ਨੂੰ ਹੌਸਲਾ ਦੇ ਕੇ ਅਤੇ ਪੈਸੇ ਪੱਖੋਂ ਮਦਦ ਕਰ ਕੇ ਵੀ ਉਨ੍ਹਾਂ ਦਾ ਆਦਰ ਕਰਦੇ ਹਾਂ। (1 ਤਿਮੋ 5:8) ਚਾਹੇ ਅਸੀਂ ਬਜ਼ੁਰਗ ਹੋਈਏ ਜਾਂ ਜਵਾਨ ਸਾਨੂੰ ਸਾਰਿਆਂ ਨੂੰ ਆਪਣੇ ਮਾਪਿਆਂ ਨਾਲ ਇੱਜ਼ਤ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ।
ਮੈਂ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ? ਐਨੀਮੇਸ਼ਨ ਵੀਡੀਓ ਦੇਖਣ ਤੋਂ ਬਾਅਦ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਤੁਹਾਡੇ ਲਈ ਆਪਣੇ ਮਾਪਿਆਂ ਨਾਲ ਗੱਲਬਾਤ ਕਰਨੀ ਔਖੀ ਕਿਉਂ ਹੋ ਸਕਦੀ ਹੈ?
-
ਆਪਣੇ ਮਾਪਿਆਂ ਨਾਲ ਗੱਲ ਕਰਦਿਆਂ ਤੁਸੀਂ ਆਦਰ ਕਿਵੇਂ ਦਿਖਾ ਸਕਦੇ ਹੋ?
-
ਆਪਣੇ ਮਾਪਿਆਂ ਨਾਲ ਗੱਲਬਾਤ ਕਰਨੀ ਕਿਉਂ ਜ਼ਰੂਰੀ ਹੈ? (ਕਹਾ 15:22)