“ਹੁਣ ਤੂੰ ਵੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਾਂਗਾ”
ਮਿਸਰ ਉੱਤੇ ਬਿਪਤਾਵਾਂ ਲਿਆਉਣ ਅਤੇ ਇਜ਼ਰਾਈਲੀਆਂ ਨੂੰ ਬਚਾਉਣ ਤੋਂ ਪਹਿਲਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਦੱਸਿਆ ਕਿ ਉਹ ਕੀ ਕਰਨ ਵਾਲਾ ਸੀ। ਉਨ੍ਹਾਂ ਨੇ ਯਹੋਵਾਹ ਦੀ ਤਾਕਤ ਨੂੰ ਇਕ ਵੱਖਰੇ ਹੀ ਤਰੀਕੇ ਨਾਲ ਕੰਮ ਕਰਦਿਆਂ ਦੇਖਣਾ ਸੀ ਅਤੇ ਮਿਸਰੀਆਂ ਨੂੰ ਪਤਾ ਲੱਗ ਜਾਣਾ ਸੀ ਕਿ ਯਹੋਵਾਹ ਕੌਣ ਹੈ। ਯਹੋਵਾਹ ਦੇ ਵਾਅਦਿਆਂ ਨੂੰ ਪੂਰਾ ਹੁੰਦਾ ਦੇਖ ਕੇ ਇਜ਼ਰਾਈਲੀਆਂ ਦੀ ਨਿਹਚਾ ਮਜ਼ਬੂਤ ਹੋਈ ਜਿਸ ਕਰਕੇ ਉਹ ਮਿਸਰੀਆਂ ਦੇ ਧਾਰਮਿਕ ਪ੍ਰਭਾਵਾਂ ਤੋਂ ਬਚ ਸਕੇ।
ਬਾਈਬਲ ਦਾ ਇਹ ਬਿਰਤਾਂਤ ਭਵਿੱਖ ਵਿਚ ਪਰਮੇਸ਼ੁਰ ਦੇ ਵਾਅਦਿਆਂ ਦੇ ਪੂਰਾ ਹੋਣ ਸੰਬੰਧੀ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਕਰਦਾ ਹੈ?