ਸਾਡੀ ਮਸੀਹੀ ਜ਼ਿੰਦਗੀ
ਤੁਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹੋ?
ਕੀ ਤੁਹਾਨੂੰ ਹੁਣੇ ਜਿਹੇ ਸਹਾਇਕ ਸੇਵਕ ਜਾਂ ਬਜ਼ੁਰਗ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ? ਸ਼ਾਇਦ ਮੰਡਲੀ ਦੇ ਬਾਕੀ ਸਹਾਇਕ ਸੇਵਕਾਂ ਜਾਂ ਬਜ਼ੁਰਗਾਂ ਨਾਲੋਂ ਤੁਹਾਡੇ ਕੋਲ ਜ਼ਿਆਦਾ ਹੁਨਰ ਜਾਂ ਕਾਬਲੀਅਤਾਂ ਹੋਣ ਜਾਂ ਤੁਸੀਂ ਉਨ੍ਹਾਂ ਨਾਲੋਂ ਜ਼ਿਆਦਾ ਪੜ੍ਹੇ-ਲਿਖੇ ਹੋਵੋ। ਪਰ ਤੁਸੀਂ ਅਜਿਹੇ ਵਫ਼ਾਦਾਰ ਭਰਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ ਜੋ ਵਧਦੀ ਉਮਰ, ਸਿਹਤ ਸਮੱਸਿਆਵਾਂ ਜਾਂ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਹੁਣ ਬਜ਼ੁਰਗ ਵਜੋਂ ਸੇਵਾ ਨਹੀਂ ਕਰ ਸਕਦੇ।
ਤਜਰਬੇਕਾਰ ਭਰਾਵਾਂ ਦਾ ਆਦਰ ਕਰੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
1. ਭਰਾ ਰਿਚਰਡ ਨੇ ਭਰਾ ਬੈਲੋ ਲਈ ਆਦਰ ਕਿਵੇਂ ਦਿਖਾਇਆ?
-
2. ਬੈੱਨ ਨੇ ਕੀ ਗ਼ਲਤੀ ਕੀਤੀ ਅਤੇ ਕਿਉਂ?
-
3. ਬੈੱਨ ਨੇ ਅਲੀਸ਼ਾ ਦੀ ਮਿਸਾਲ ਤੋਂ ਕੀ ਸਿੱਖਿਆ?
-
4. ਚਾਹੇ ਤੁਸੀਂ ਭੈਣ ਹੋ ਜਾਂ ਭਰਾ, ਪਰ ਤੁਸੀਂ ਤਜਰਬੇਕਾਰ ਮਸੀਹੀਆਂ ਦਾ ਆਦਰ ਕਿਵੇਂ ਕਰ ਸਕਦੇ ਹੋ ਅਤੇ ਉਨ੍ਹਾਂ ਤੋਂ ਕਿਵੇਂ ਸਿੱਖ ਸਕਦੇ ਹੋ?