“ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਬਹੁਤ ਕੀਮਤੀ ਹੋ”
ਲੂਕਾ 12:6, 7 ਦੀ ਗੱਲ ਕਹਿਣ ਤੋਂ ਪਹਿਲਾਂ ਯਿਸੂ ਕਿਸ ਬਾਰੇ ਗੱਲ ਕਰ ਰਿਹਾ ਸੀ? ਆਇਤ 4 ਵਿਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਨ੍ਹਾਂ ਤੋਂ ਨਾ ਡਰੋ ਜੋ ਉਨ੍ਹਾਂ ਦਾ ਵਿਰੋਧ ਕਰ ਸਕਦੇ ਸਨ ਜਾਂ ਉਨ੍ਹਾਂ ਨੂੰ ਜਾਨੋਂ ਵੀ ਮਾਰ ਸਕਦੇ ਸਨ। ਯਿਸੂ ਆਪਣੇ ਚੇਲਿਆਂ ਨੂੰ ਆਉਣ ਵਾਲੇ ਵਿਰੋਧ ਦਾ ਸਾਮ੍ਹਣਾ ਕਰਨ ਲਈ ਤਿਆਰ ਕਰ ਰਿਹਾ ਸੀ। ਉਸ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਲਈ ਉਸ ਦਾ ਹਰੇਕ ਸੇਵਕ ਕੀਮਤੀ ਹੈ। ਨਾਲੇ ਪਰਮੇਸ਼ੁਰ ਉਨ੍ਹਾਂ ਦਾ ਅਜਿਹਾ ਕੋਈ ਵੀ ਨੁਕਸਾਨ ਨਹੀਂ ਹੋਣ ਦੇਵੇਗਾ ਜਿਸ ਦੀ ਭਰਪਾਈ ਨਾ ਕੀਤੀ ਜਾ ਸਕੇ।
ਯਹੋਵਾਹ ਦੀ ਰੀਸ ਕਰਦਿਆਂ ਅਸੀਂ ਸਤਾਏ ਜਾਣ ਵਾਲਿਆਂ ਲਈ ਪਰਵਾਹ ਕਿਵੇਂ ਦਿਖਾ ਸਕਦੇ ਹਾਂ?
ਯਹੋਵਾਹ ਦੇ ਜਿਨ੍ਹਾਂ ਗਵਾਹਾਂ ਨੂੰ ਨਿਹਚਾ ਕਰਕੇ ਜੇਲ੍ਹ ਹੋਈ ਹੈ, ਅਸੀਂ ਉਨ੍ਹਾਂ ਬਾਰੇ ਤਾਜ਼ਾ ਜਾਣਕਾਰੀ ਕਿੱਥੋਂ ਲੈ ਸਕਦੇ ਹਾਂ?
ਕਿੰਨੇ ਭੈਣ-ਭਰਾ ਜੇਲ੍ਹ ਵਿਚ ਹਨ?