Skip to content

Skip to table of contents

18-24 ਅਗਸਤ

ਕਹਾਉਤਾਂ 27

18-24 ਅਗਸਤ

ਗੀਤ 102 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਸੱਚਾ ਦੋਸਤ ਕੌਣ ਹੁੰਦਾ ਹੈ?

(10 ਮਿੰਟ)

ਉਹ ਜੋ ਲੋੜ ਪੈਣ ʼਤੇ ਹਿੰਮਤ ਕਰ ਕੇ ਸਾਨੂੰ ਸਲਾਹ ਦਿੰਦਾ ਹੈ (ਕਹਾ 27:5, 6; w19.09 5 ਪੈਰਾ 12)

ਉਹ ਜੋ ਸਾਡੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਸਾਨੂੰ ਸਮਝ ਸਕਦਾ ਹੈ ਅਤੇ ਸਾਡੀ ਮਦਦ ਕਰ ਸਕਦਾ ਹੈ (ਕਹਾ 27:10; it-2 491 ਪੈਰਾ 3)

ਉਹ ਜਿਸ ਦਾ ਸਾਡੇ ʼਤੇ ਚੰਗਾ ਪ੍ਰਭਾਵ ਪੈਂਦਾ ਹੈ (ਕਹਾ 27:17; w23.09 10 ਪੈਰਾ 7)

2. ਹੀਰੇ-ਮੋਤੀ

(10 ਮਿੰਟ)

  • ਕਹਾ 27:21​—ਜਦੋਂ ਕੋਈ ਸਾਡੀ ਤਾਰੀਫ਼ ਕਰਦਾ ਹੈ, ਉਦੋਂ ਸਾਡੀ ਪਰਖ ਕਿਵੇਂ ਹੁੰਦੀ ਹੈ? (w06 9/15 19 ਪੈਰਾ 11)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

(4 ਮਿੰਟ) ਕਹਾ 27:1-17 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ ਕਰਨਾ। ਘਰ-ਮਾਲਕ ਈਸਾਈ ਨਹੀਂ ਹੈ। (lmd ਪਾਠ 6 ਨੁਕਤਾ 5)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਵੀਡੀਓ ਦਿਖਾਓ ਅਤੇ ਚਰਚਾ ਕਰੋ। (ਪਰ ਵੀਡੀਓ ਨਾ ਚਲਾਓ।) (lmd ਪਾਠ 8 ਨੁਕਤਾ 3)

6. ਭਾਸ਼ਣ

(5 ਮਿੰਟ) ijwyp ਲੇਖ 75​—ਵਿਸ਼ਾ: ਜੇ ਮੇਰਾ ਦੋਸਤ ਮੇਰਾ ਦਿਲ ਦੁਖਾਵੇ, ਤਾਂ ਮੈਂ ਕੀ ਕਰਾਂ? (th ਪਾਠ 14)

ਸਾਡੀ ਮਸੀਹੀ ਜ਼ਿੰਦਗੀ

ਗੀਤ 109

7. ‘ਸੱਚਾ ਦੋਸਤ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ’

(15 ਮਿੰਟ) ਚਰਚਾ।

ਯਹੋਵਾਹ ਨੇ ਸਾਨੂੰ ਪੂਰੀ ਦੁਨੀਆਂ ਵਿਚ ਅਜਿਹੇ ਭੈਣ-ਭਰਾ ਦਿੱਤੇ ਹਨ ਜਿਨ੍ਹਾਂ ਵਿੱਚੋਂ ਅਸੀਂ ਚੰਗੇ ਦੋਸਤ ਬਣਾ ਸਕਦੇ ਹਾਂ। ਸ਼ਾਇਦ ਮੰਡਲੀ ਦੇ ਕਈ ਭੈਣਾਂ-ਭਰਾਵਾਂ ਨਾਲ ਸਾਡੀ ਦੋਸਤੀ ਹੋਵੇ। ਪਰ ਸਵਾਲ ਇਹ ਹੈ ਕਿ ਉਨ੍ਹਾਂ ਵਿੱਚੋਂ ਕਿੰਨੇ ਜਣਿਆਂ ਨਾਲ ਸਾਡੀ ਗੂੜ੍ਹੀ ਦੋਸਤੀ ਹੈ। ਗੂੜ੍ਹੀ ਦੋਸਤੀ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਨੂੰ ਜਾਣੀਏ, ਭਰੋਸਾ ਕਰੀਏ, ਆਪਣੇ ਦਿਲ ਦੀਆਂ ਗੱਲਾਂ ਦੱਸੀਏ, ਮਿਲ ਕੇ ਕੁਝ ਕਰੀਏ ਅਤੇ ਇਕ-ਦੂਜੇ ਦੀ ਮਦਦ ਕਰੀਏ। ਇਸ ਤੋਂ ਪਤਾ ਲੱਗਦਾ ਹੈ ਕਿ ਦੂਜਿਆਂ ਨਾਲ ਗੂੜ੍ਹੀ ਦੋਸਤੀ ਕਰਨ ਲਈ ਅਤੇ ਇਸ ਨੂੰ ਨਿਭਾਉਣ ਲਈ ਸਮਾਂ ਤੇ ਮਿਹਨਤ ਲੱਗਦੀ ਹੈ।

ਕਹਾਉਤਾਂ 17:17 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:

  • ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਭੈਣਾਂ-ਭਰਾਵਾਂ ਨਾਲ ਆਪਣੀ ਦੋਸਤੀ ਹੋਰ ਵੀ ਗੂੜ੍ਹੀ ਕਿਉਂ ਕਰਨੀ ਚਾਹੀਦੀ ਹੈ?

2 ਕੁਰਿੰਥੀਆਂ 6:12, 13 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:

  • ਇਨ੍ਹਾਂ ਆਇਤਾਂ ਵਿਚ ਲਿਖੀਆਂ ਗੱਲਾਂ ਮੰਨ ਕੇ ਅਸੀਂ ਕਿਵੇਂ ਦੂਜਿਆਂ ਨਾਲ ਦੋਸਤੀ ਕਰ ਸਕਦੇ ਹਾਂ?

“ਹਰ ਚੀਜ਼ ਦਾ ਇਕ ਸਮਾਂ ਹੈ”​—ਦੋਸਤੀ ਕਰਨ ਵਿਚ ਸਮਾਂ ਲੱਗਦਾ ਹੈ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

  • ਇਸ ਵੀਡੀਓ ਤੋਂ ਤੁਸੀਂ ਦੋਸਤੀ ਕਰਨ ਅਤੇ ਇਸ ਨੂੰ ਨਿਭਾਉਣ ਬਾਰੇ ਕੀ ਸਿੱਖਿਆ?

ਦੋਸਤੀ ਕਰਨੀ ਇਕ ਬੀ ਬੀਜਣ ਵਾਂਗ ਹੈ। ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਤੇ ਮੁਸਕਰਾਉਂਦੇ ਹੋ, ਤਾਂ ਇਹ ਇੱਦਾਂ ਹੈ ਜਿੱਦਾਂ ਤੁਸੀਂ ਦੋਸਤੀ ਦਾ ਬੀ ਬੀਜ ਰਹੇ ਹੋ। ਫਿਰ ਜਦੋਂ ਤੁਸੀਂ ਉਸ ਦੀ ਪਰਵਾਹ ਕਰਦੇ ਹੋ ਅਤੇ ਉਸ ਲਈ ਕੁਝ ਕਰਦੇ ਹੋ, ਤਾਂ ਇਹ ਇੱਦਾਂ ਹੈ ਜਿੱਦਾਂ ਤੁਸੀਂ ਪਾਣੀ ਪਾ ਰਹੇ ਹੋ। ਦੋਸਤੀ ਗੂੜ੍ਹੀ ਹੋਣ ਵਿਚ ਸਮਾਂ ਲੱਗਦਾ ਹੈ, ਇਸ ਲਈ ਧੀਰਜ ਰੱਖੋ। ਜੇ ਤੁਸੀਂ ਦੂਜਿਆਂ ਨਾਲ ਆਪਣੀ ਦੋਸਤੀ ਗੂੜ੍ਹੀ ਕਰਦੇ ਰਹਿੰਦੇ ਹੋ, ਤਾਂ ਤੁਹਾਡੀ ਦੋਸਤੀ ਹਮੇਸ਼ਾ ਲਈ ਬਣੀ ਰਹਿ ਸਕਦੀ ਹੈ।

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) bt ਅਧਿ. 20 ਪੈਰੇ 8-12, ਸਫ਼ਾ 161 ʼਤੇ ਡੱਬੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 58 ਅਤੇ ਪ੍ਰਾਰਥਨਾ