ਯਹੋਵਾਹ ਦੇ ਵਧੀਆ ਗੁਣ
ਯਹੋਵਾਹ ਦੇ ਵਧੀਆ ਗੁਣਾਂ ਦੀ ਕਦਰ ਕਰਨ ਕਰਕੇ ਮੂਸਾ ਇਜ਼ਰਾਈਲੀਆਂ ਨਾਲ ਧੀਰਜ ਨਾਲ ਪੇਸ਼ ਆ ਸਕਿਆ। ਇਸੇ ਤਰ੍ਹਾਂ ਯਹੋਵਾਹ ਦੇ ਗੁਣਾਂ ’ਤੇ ਹੋਰ ਗਹਿਰਾਈ ਨਾਲ ਸੋਚ-ਵਿਚਾਰ ਕਰ ਕੇ ਅਸੀਂ ਭੈਣਾਂ-ਭਰਾਵਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆ ਸਕਾਂਗੇ।
-
“ਦਿਆਲੂ ਅਤੇ ਕਿਰਪਾਲੂ”: ਯਹੋਵਾਹ ਆਪਣੇ ਸੇਵਕਾਂ ਦੀ ਪਿਆਰ ਨਾਲ ਦੇਖ-ਭਾਲ ਕਰਦਾ ਹੈ ਅਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਦੀ ਕਰਦੇ ਹਨ
-
“ਕਰੋਧ ਵਿਚ ਧੀਰਜੀ”: ਯਹੋਵਾਹ ਆਪਣੇ ਸੇਵਕਾਂ ਦੀਆਂ ਗ਼ਲਤੀਆਂ ਮਾਫ਼ ਕਰ ਕੇ ਅਤੇ ਤਬਦੀਲੀਆਂ ਕਰਨ ਲਈ ਸਮਾਂ ਦੇ ਕੇ ਉਨ੍ਹਾਂ ਨਾਲ ਧੀਰਜ ਰੱਖਦਾ ਹੈ
-
“ਭਲਿਆਈ ਨਾਲ ਭਰਪੂਰ”: ਯਹੋਵਾਹ ਆਪਣੇ ਲੋਕਾਂ ਨਾਲ ਪਿਆਰ ਦਾ ਅਟੁੱਟ ਬੰਧਨ ਬੰਨ੍ਹਣ ਦੀ ਪੂਰੀ ਕੋਸ਼ਿਸ਼ ਕਰਦਾ ਹੈ
ਆਪਣੇ ਆਪ ਤੋਂ ਪੁੱਛੋ, ‘ਮੈਂ ਯਹੋਵਾਹ ਵਾਂਗ ਦਇਆ ਅਤੇ ਰਹਿਮ ਕਿਵੇਂ ਦਿਖਾ ਸਕਦਾ ਹਾਂ?’