ਗੀਤ 96
ਰੱਬ ਦੀ ਕਿਤਾਬ—ਇਕ ਖ਼ਜ਼ਾਨਾ
-
1. ਇਕ ਹੈ ਕਿਤਾਬ ਜਿਸ ਦੇ ਲਫ਼ਜ਼ਾਂ ਤੋਂ ਪਾਵੇ
ਖ਼ੁਸ਼ੀ, ਸਕੂਨ, ਆਸ਼ਾ ਸਾਰਾ ਜਹਾਨ
ਇਸ ਦੇ ਵਿਚਾਰ ਜਿਵੇਂ ਅਥਾਹ ਸਮੁੰਦਰ
ਬੇਜਾਨ ਅੱਖਾਂ ਨੂੰ ਮਿਲੇ ਜੀਵਨ ਦਾਨ
ਪਵਿੱਤਰ ਬਾਈਬਲ ਖ਼ੁਦਾ ਦੀ ਹੈ ਬਾਣੀ
ਲਿਖੇ ਇਨਸਾਨਾਂ ਨੇ ਉਸ ਦੇ ਅਲਫ਼ਾਜ਼
ਸੱਚੀ ਮੁਹੱਬਤ ਸੀ ਰੱਬ ਨਾਲ ਉਨ੍ਹਾਂ ਨੂੰ
ਦਿਲਾਂ ਨੂੰ ਸ਼ਕਤੀ ਨੇ ਉਭਾਰਿਆ
-
2. ਇਹ ਦੱਸਦੀ ਹੈ ਰੱਬ ਨੇ ਜਹਾਨ ਰਚਾਇਆ
ਕਿਵੇਂ ਸਿਰਜੀ ਇਹ ਸਾਰੀ ਕਾਇਨਾਤ
ਪਹਿਲਾ ਇਨਸਾਨ ਮੁਕੰਮਲ ਸੀ ਬਣਾਇਆ
ਗਵਾ ਲਿਆ ਹੱਥੋਂ ਅਦਨ ਦਾ ਬਾਗ਼
ਬਾਗ਼ੀ ਫ਼ਰਿਸ਼ਤੇ ਦੀ ਵੀ ਹੈ ਕਹਾਣੀ
ਰੱਬ ਦੀ ਹਕੂਮਤ ਦਿੱਤੀ ਸੀ ਠੁਕਰਾ
ਦੁੱਖਾਂ ਦਾ ਸੈਲਾਬ ਸਾਡੇ ʼਤੇ ਲਿਆਂਦਾ
ਪਰ ਇਹ ਜੰਗ ਯਹੋਵਾਹ ਹੀ ਜਿੱਤੇਗਾ
-
3. ਖ਼ੁਸ਼ੀ ਮਨਾਓ, ਵੇਲਾ ਹੁਣ ਹੈ ਆਇਆ
ਯਹੋਵਾਹ ਨੇ ਯਿਸੂ ਦੇ ਤਾਜ ਪਾਇਆ
ਖ਼ਬਰ ਖ਼ੁਸ਼ੀ ਦੀ ਕੋਨੇ-ਕੋਨੇ ਦੇ ਕੇ
ਆਸ ਦੀ ਕਿਰਨ, ਹਾਂ, ਦੇਵਾਂਗੇ ਜਗਾ
ਰੱਬ ਦੇ ਖ਼ਿਆਲ, ਰਾਜ਼ ਉਸ ਦੇ ਬੜੇ ਗਹਿਰੇ
ਜਾਣੇ ਉਹੀ ਜੋ ਰਾਤ-ਦਿਨ ਇਹ ਪੜ੍ਹੇ
ਰੱਬ ਨੇ ਦਿੱਤਾ ਸਾਨੂੰ ਹੈ ਇਹ ਖ਼ਜ਼ਾਨਾ
ਦੇਵੇ ਸਕੂਨ ਜੋ ਸਮਝ ਤੋਂ ਪਰੇ
(2 ਤਿਮੋ. 3:16; 2 ਪਤ. 1:21 ਵੀ ਦੇਖੋ।)