ਗੀਤ 82
‘ਤੁਹਾਡਾ ਚਾਨਣ ਚਮਕੇ’
-
1. ਯਿਸੂ ਦਾ ਫ਼ਰਮਾਨ ਹੈ
ਸਾਡਾ ਨੂਰ ਚਮਕੇ
ਸੂਰਜ ਦੀ ਲਾਲੀ ਵਾਂਗ
ਧੁੱਪ ਆਸ ਦੀ ਖਿੜੇ
ਜੋਤੀ ਰੱਬ ਦੀ ਬਾਣੀ
ਰੌਸ਼ਨੀ ਕਰੇ
ਦਿਲ ਦਾ ਹਰ ਚਿਰਾਗ ਜਗੇ
ਚਾਨਣਾ ਹੋਵੇ
-
2. ਸੁੱਖਾਂ ਦਾ ਸੁਨੇਹਾ
ਸਭ ਪਾਸੇ ਦੇਵੋ
ਦਿਲਾਂ ਦੇ ਬੂਹੇ ʼਤੇ
ਦਸਤਕ ਹੁਣ ਦਿਓ
ਦੀਪਕ ਰੱਬ ਦੀ ਬਾਣੀ
ਰਾਹ ਪਾਵੇ ਸਿੱਧੇ
ਜੀਵਨ ਦਾ ਦਰਵਾਜ਼ਾ ਹਾਂ
ਹੈ ਖੁੱਲ੍ਹਾ ਅਜੇ
-
3. ਸੁੱਚੇ ਮੋਤੀ ਪਿਆਰ ਦੇ
ਮਨ ਨੂੰ ਮੋਹ ਲੈਂਦੇ
ਫੁੱਲਾਂ ਜਿਹੇ ਬੋਲ ਹੀ
ਖ਼ੁਸ਼ਬੂ ਫੈਲਾਉਂਦੇ
ਨੇਕ ਕੰਮਾਂ ਦਾ ਦੀਵਾ
ਥਾਂ-ਥਾਂ ʼਤੇ ਰੱਖੋ
ਨੂਰੋ-ਨੂਰ ਹੋਵੇ ਜਹਾਨ
ਹਰ ਦਿਸ਼ਾ ਵੱਲੋਂ
(ਜ਼ਬੂ. 119:130; ਮੱਤੀ 5:14, 15, 45; ਕੁਲੁ. 4:6 ਵੀ ਦੇਖੋ।)