ਗੀਤ 73
ਮੈਨੂੰ ਦਲੇਰੀ ਦੇ
-
1. ਹੇ ਯਹੋਵਾਹ, ਤੇਰੇ ਰਾਜ ਦਾ
ਕਰਾਂ ਮੈਂ ਹਰ ਥਾਂ ਐਲਾਨ
ਵੈਰੀ ਆ ਕੇ ਦਰਵਾਜ਼ੇ ʼਤੇ
ਲਾਵੇ ਤੁਹਮਤਾਂ ਦਿਨ-ਰਾਤ
ਕਿਉਂ ਇਨਸਾਨਾਂ ਤੋਂ ਡਰਾਂ?
ਮੰਨਾਂਗਾ ਤੇਰਾ ਹੀ ਕਹਿਣਾ
ਤੇਰੀ ਤਾਕਤ ਸਦਕਾ ਯਹੋਵਾਹ
ਆਪਣੇ ਡਰ ʼਤੇ ਕਾਬੂ ਪਾਵਾਂ
(ਕੋਰਸ)
ਦੇ ਤੂੰ ਜਿਗਰਾ ਫ਼ੌਲਾਦੀ
ਡਰ ʼਤੇ ਪਾ ਸਕਾਂ ਫਤਹਿ
ਨਿਡਰ ਬਣ ਦੇਵਾਂ ਗਵਾਹੀ
ਸਾਰਾ ਸੁਣ ਲਵੇ ਸੰਸਾਰ
ਦਿਨ ਯਹੋਵਾਹ ਦਾ ਆ ਰਿਹਾ
ਵੈਰੀ ਹੋ ਜਾਣਗੇ ਸਭ ਤਬਾਹ
ਦੇ ਤੂੰ ਜਿਗਰਾ ਫ਼ੌਲਾਦੀ
ਕਿ ਨਾ ਡਰਾਂ
-
2. ਮੈਂ ਤੇਰੇ ਹੱਥਾਂ ਦੀ ਮਿੱਟੀ
ਮੈਨੂੰ ਤੂੰ ਬਣਾ ਦਲੇਰ
ਪਾ ਕੇ ਤੈਥੋਂ ਮਨ ਦੀ ਹਿੰਮਤ
ਰਹਾਂਗਾ ਹਰਦਮ ਬੇਖ਼ੌਫ਼
ਸੁਣ ਲੈ ਜ਼ਾਲਮ ਦੀ ਲਲਕਾਰ
ਘੜੇ ਹੈ ਸਾਜ਼ਸ਼ਾਂ ਵਾਰ-ਵਾਰ
ਹੇ ਯਹੋਵਾਹ, ਦੇ ਤੂੰ ਦਲੇਰੀ
ਮੈਂ ਕਰਾਂ ਤੇਰਾ ਨਾਂ ਮਹਾਨ
(ਕੋਰਸ)
ਦੇ ਤੂੰ ਜਿਗਰਾ ਫ਼ੌਲਾਦੀ
ਡਰ ʼਤੇ ਪਾ ਸਕਾਂ ਫਤਹਿ
ਨਿਡਰ ਬਣ ਦੇਵਾਂ ਗਵਾਹੀ
ਸਾਰਾ ਸੁਣ ਲਵੇ ਸੰਸਾਰ
ਦਿਨ ਯਹੋਵਾਹ ਦਾ ਆ ਰਿਹਾ
ਵੈਰੀ ਹੋ ਜਾਣਗੇ ਸਭ ਤਬਾਹ
ਦੇ ਤੂੰ ਜਿਗਰਾ ਫ਼ੌਲਾਦੀ
ਕਿ ਨਾ ਡਰਾਂ
(1 ਥੱਸ. 2:2; ਇਬ. 10:35 ਵੀ ਦੇਖੋ।)