ਗੀਤ 70
ਲਾਇਕ ਲੋਕਾਂ ਨੂੰ ਲੱਭੋ
-
1. ਯਿਸੂ ਨੇ ਰੱਖੀ ਹੈ ਮਿਸਾਲ ਤੇ ਕਿਹਾ:
‘ਜਾ ਦੇਵੋ ਖ਼ੁਸ਼ੀ ਦੀ ਖ਼ਬਰ
ਤਲਾਸ਼ ਕਰੋ ਨੇਕ ਦਿਲਾਂ ਦੀ ਹਰ ਪਾਸੇ
ਤੁਰਨ ਜੋ ਜ਼ਿੰਦਗੀ ਦੀ ਡਗਰ
ਦੁਆ ਤੇ ਸਲਾਮ, ਚਿਹਰੇ ʼਤੇ ਰੱਖ ਮੁਸਕਾਨ
ਦੇਵੋ ਸ਼ਾਂਤੀ ਦੇ ਰਾਜ ਦਾ ਪੈਗਾਮ
ਰੁੱਖੇ ਬੋਲ ਜੇ ਬੋਲਣ, ਤਾਂ ਦਿਲ ਨਾ ਹਾਰੋ
ਰੱਖੋ ਕਾਇਮ ਹਮੇਸ਼ਾ ਜਜ਼ਬਾ’
-
2. ਬਾਣੀ ਨੂੰ ਕਬੂਲ ਜੋ ਦਿਲੋਂ ਕਰਦੇ ਨੇ
ਮਨ ਲਾ ਕੇ ਸਿਖਾਵੋ ਤੁਸੀਂ
ਜੇ ਲਾਇਕ ਹਮੇਸ਼ਾ ਦੀ ਜ਼ਿੰਦਗੀ ਦੇ
ਸਾਡੇ ਸੰਗ ਕਰਨਗੇ ਬੰਦਗੀ
ਦਰਵਾਜ਼ੇ ਦਿਲਾਂ ਦੇ ਬੰਦ ਖੁੱਲ੍ਹ ਜਾਵਣਗੇ
ਦੇਵੇਗਾ ਸਾਥ ਯਹੋਵਾਹ ਖ਼ੁਦਾ
ਜੇ ਕੋਮਲ ਅਲਫ਼ਾਜ਼ਾਂ ʼਚ ਦੇਵੋ ਜਵਾਬ
ਜਿੱਤ ਲਵੋਗੇ ਦਿਲ ਨੇਕ ਲੋਕਾਂ ਦਾ
(ਰਸੂ. 13:48; 16:14; ਕੁਲੁ. 4:6 ਵੀ ਦੇਖੋ।)