ਗੀਤ 67
“ਬਚਨ ਦਾ ਪ੍ਰਚਾਰ ਕਰ”
-
1. ਹੈ ਤੇਰਾ ਅੰਮ੍ਰਿਤ ਯਹੋਵਾਹ
ਤਰੋ-ਤਾਜ਼ਾ ਕਰਦਾ ਇਹ ਜਿੰਦ-ਜਾਨ
ਜੀਵਨ ਦਾ ਫੁਹਾਰਾ ਤੇਰੇ ਬੋਲ
ਹਰ ਕੰਨ ਸੁਣੇ, ਲੋਕ ਆਵਣ ਤੇਰੇ ਕੋਲ
(ਕੋਰਸ)
ਕੋਨੇ-ਕੋਨੇ
ਕਰ ਤੂੰ ਲੋਕਾਂ ਦੀ ਤਲਾਸ਼
ਹਰ ਕੋਨੇ
ਲੋਕਾਂ ਦੀ ਬੁਝਾਈਂ ਪਿਆਸ
ਹਰ ਜਗ੍ਹਾ
ਕਰ ਤੂੰ ਬਚਨ ਦਾ ਪ੍ਰਚਾਰ
ਹਰ ਜਗ੍ਹਾ
ਖ਼ੁਸ਼ੀ ਫੈਲਾ
-
2. ਹੈ ਤੇਰਾ ਅੰਮ੍ਰਿਤ ਯਹੋਵਾਹ
ਜ਼ਿੰਦਗੀਆਂ ਨੂੰ ਇਹ ਕਰੇ ਬਹਾਲ
ਪਰ ਲੋਕ ਮੋੜਦੇ ਮੂੰਹ, ਕਰਦੇ ਇਨਕਾਰ
ਰੁਕਾਂਗੇ ਨਾ ਤੂੰ ਹੈ ਜੋ ਸਾਡੇ ਨਾਲ
(ਕੋਰਸ)
ਕੋਨੇ-ਕੋਨੇ
ਕਰ ਤੂੰ ਲੋਕਾਂ ਦੀ ਤਲਾਸ਼
ਹਰ ਕੋਨੇ
ਲੋਕਾਂ ਦੀ ਬੁਝਾਈਂ ਪਿਆਸ
ਹਰ ਜਗ੍ਹਾ
ਕਰ ਤੂੰ ਬਚਨ ਦਾ ਪ੍ਰਚਾਰ
ਹਰ ਜਗ੍ਹਾ
ਖ਼ੁਸ਼ੀ ਫੈਲਾ
-
3. ਹੈ ਤੇਰਾ ਅੰਮ੍ਰਿਤ ਯਹੋਵਾਹ
ਜੀਵਨ ਜਲ ਪਿਲਾਉਣਾ, ਸਦਾ ਤਿਆਰ
ਬਚਾਉਣੀਆਂ ਜਾਨਾਂ, ਵਕਤ ਥੋੜ੍ਹਾ
ਜਾਣੇ ਖ਼ੁਦਾ ਤੈਨੂੰ ਸਾਰਾ ਜਹਾਨ
(ਕੋਰਸ)
ਕੋਨੇ-ਕੋਨੇ
ਕਰ ਤੂੰ ਲੋਕਾਂ ਦੀ ਤਲਾਸ਼
ਹਰ ਕੋਨੇ
ਲੋਕਾਂ ਦੀ ਬੁਝਾਈਂ ਪਿਆਸ
ਹਰ ਜਗ੍ਹਾ
ਕਰ ਤੂੰ ਬਚਨ ਦਾ ਪ੍ਰਚਾਰ
ਹਰ ਜਗ੍ਹਾ
ਖ਼ੁਸ਼ੀ ਫੈਲਾ
(ਮੱਤੀ 10:7; 24:14; ਰਸੂ. 10:42; 1 ਪਤ. 3:15 ਵੀ ਦੇਖੋ।)