ਗੀਤ 39
ਯਹੋਵਾਹ ਦੀ ਮਿਹਰ ਪਾਓ
-
1. ਯਹੋਵਾਹ ਮੇਰੇ ਬੁੱਲ੍ਹਾਂ ’ਤੇ ਨਾਮ ਤੇਰਾ
ਸੰਗੀਤ ਇਹ ਬਣ ਕੇ ਮਨ ਵਿਚ ਰਹੇ ਸਦਾ
ਯਹੋਵਾਹ ਤੇਰਾ ਨਾਂ, ਜੇ ਸਭ ਨੂੰ ਮੈਂ ਦੱਸਾਂ
ਤੇਰੇ ਹੀ ਦਿਲ ਵਿਚ ਸਦਾ ਵੱਸਾਂ
-
2. ਯਹੋਵਾਹ ਮੇਰੇ ਸਾਹਾਂ ਵਿਚ ਨਾਮ ਤੇਰਾ
ਖ਼ੁਸ਼ਬੂ ਇਹ ਬਣ ਕੇ ਮਹਿਕਦਾ ਰਹੇ ਸਦਾ
ਤੇਰੀ ਉਪਾਸਨਾ, ਜੇ ਹਰ ਪਲ ਮੈਂ ਕਰਾਂ
ਤੂੰ ਯਾਦ ਰੱਖੇਂਗਾ ਮੈਨੂੰ ਸਦਾ
-
3. ਯਹੋਵਾਹ ਤੇਰੇ ਦਿਲ ਵਿਚ ਹੈ ਮੈਂ ਰਹਿਣਾ
ਤੇਰੇ ਰਾਹ ਚੱਲ ਕੇ ਸੰਸਾਰ ਤੋਂ ਦੂਰ ਰਹਿਣਾ
ਇਹ ਜੱਗ ਹੈ ਬੇਵਫ਼ਾ, ਦੋਸਤੀ ਨਾ ਮੈਂ ਕਰਾਂ
ਕਰੀਬ ਮੈਂ ਤੇਰੇ ਹਰ ਪਲ ਰਹਾਂ
(ਉਤ. 11:4; ਕਹਾ. 22:1; ਮਲਾ. 3:16; ਪ੍ਰਕਾ. 20:15 ਵੀ ਦੇਖੋ।)