ਗੀਤ 23
ਯਹੋਵਾਹ ਦਾ ਰਾਜ ਸ਼ੁਰੂ ਹੋ ਗਿਆ
-
1. ਰਲ਼-ਮਿਲ ਕੇ ਕਰਦੇ ਐਲਾਨ,
ਸੁਣ ਲਵੇ ਸਾਰਾ ਜਹਾਨ
ਰਾਜ ਆ ਗਿਆ, ਹਰ ਥਾਂ ਫੈਲੀ ਖ਼ੁਸ਼ੀ
ਯਿਸੂ ਕੋਲ ਰਾਜ-ਅਧਿਕਾਰ,
ਉਹਦੇ ਕੋਲ ਹਰ ਇਖ਼ਤਿਆਰ
ਪੂਰੀ ਕਰਦਾ ਹੈ ਉਹ ਮਰਜ਼ੀ ਯਹੋਵਾਹ ਦੀ
(ਕੋਰਸ)
ਕਰਦੀ ਕਮਾਲ ਤੇਰੀ ਪਾਤਸ਼ਾਹੀ
ਦੀਵਾ ਬਲ਼ੇ ਸੱਚਾਈ ਦਾ
ਕਰਦੀ ਕਮਾਲ ਤੇਰੀ ਪਾਤਸ਼ਾਹੀ
ਜੀਵਨ ਮਿਲੇ ਹਮੇਸ਼ਾ ਦਾ
ਸ਼ਾਨੋ-ਸ਼ੌਕਤ ਦਾ ਤੂੰ ਮਾਲਕ
ਹੇ ਯਹੋਵਾਹ, ਸ਼ਹਿਨਸ਼ਾਹ
-
2. ਰਲ਼-ਮਿਲ ਕੇ ਕਰਦੇ ਐਲਾਨ,
ਹੈ ਯਿਸੂ ਦੇ ਹੱਥ ਕਮਾਨ
ਉਹ ਮਿਟਾਵੇਗਾ, ਸ਼ੈਤਾਨ ਦਾ ਸਾਇਆ
ਨਾਜ਼ੁਕ, ਥੋੜ੍ਹਾ ਹੈ ਸਮਾਂ,
ਡਰੇ ਖ਼ੁਦਾ ਤੋਂ ਇਨਸਾਨ
ਸਾਫ਼ ਦਿਲ ਵਾਲੇ ਲੋਕਾਂ ਦਾ ਹੋਵੇਗਾ ਬਚਾਅ
(ਕੋਰਸ)
ਕਰਦੀ ਕਮਾਲ ਤੇਰੀ ਪਾਤਸ਼ਾਹੀ
ਦੀਵਾ ਬਲ਼ੇ ਸੱਚਾਈ ਦਾ
ਕਰਦੀ ਕਮਾਲ ਤੇਰੀ ਪਾਤਸ਼ਾਹੀ
ਜੀਵਨ ਮਿਲੇ ਹਮੇਸ਼ਾ ਦਾ
ਸ਼ਾਨੋ-ਸ਼ੌਕਤ ਦਾ ਤੂੰ ਮਾਲਕ
ਹੇ ਯਹੋਵਾਹ, ਸ਼ਹਿਨਸ਼ਾਹ
-
3. ਰਲ਼-ਮਿਲ ਕੇ ਕਰਦੇ ਐਲਾਨ,
ਯਿਸੂ ਹੈ ਰਾਜਾ ਮਹਾਨ
ਗੂੰਜੇ ਅਰਸ਼ਾਂ ਤਕ ਯਹੋਵਾਹ ਦਾ ਨਾਂ
ਹਰ ਸਿਰ ਸ਼ਰਧਾ ਨਾਲ ਝੁਕੇ,
ਹਰ ਦਿਲ ਦੁਆ ਇਹ ਕਰੇ
ਆਵੇ ਉਹ ਦਿਨ, ਪਾਵਾਂਗੇ ਜੀਵਨ ਦਾ ਵਰਦਾਨ
(ਕੋਰਸ)
ਕਰਦੀ ਕਮਾਲ ਤੇਰੀ ਪਾਤਸ਼ਾਹੀ
ਦੀਵਾ ਬਲ਼ੇ ਸੱਚਾਈ ਦਾ
ਕਰਦੀ ਕਮਾਲ ਤੇਰੀ ਪਾਤਸ਼ਾਹੀ
ਜੀਵਨ ਮਿਲੇ ਹਮੇਸ਼ਾ ਦਾ
ਸ਼ਾਨੋ-ਸ਼ੌਕਤ ਦਾ ਤੂੰ ਮਾਲਕ
ਹੇ ਯਹੋਵਾਹ, ਸ਼ਹਿਨਸ਼ਾਹ
(2 ਸਮੂ. 7:22; ਦਾਨੀ. 2:44; ਪ੍ਰਕਾ. 7:15 ਵੀ ਦੇਖੋ।)