ਗੀਤ 150
ਯਹੋਵਾਹ ਵਿਚ ਪਨਾਹ ਲਓ
-
1. ਯਹੋਵਾਹ ਦਾ ਹੁਕਮ
ਵਕਤ ਹਾਕਮਾਂ ਦਾ ਹੈ ਖ਼ਤਮ
ਮਸੀਹ ਖ਼ਿਲਾਫ਼ ਰਾਜੇ ਖੜ੍ਹੇ
ਤੋੜੇਗਾ ਸਭ ਦਾ ਗੁਮਾਨ
ਦੁਨੀਆਂ ਦੀ ਸ਼ਾਮ ਢਲ਼ੀ
ਸਵੇਰ ਹੈ ਨਵੀਂ ਚੜ੍ਹੀ
ਯਿਸੂ ਕਰੇ ਵੈਰੀਆਂ ਨੂੰ ਖ਼ਾਕ
ਲਾਵੇ ਨਾ ਦੇਰੀ ਜ਼ਰਾ
(ਕੋਰਸ)
ਹਾਂ, ਲਓ ਪਨਾਹ ਯਹੋਵਾਹ ਦੀ
ਹਿਫਾਜ਼ਤ ਉਹ ਕਰੇ ਤੇਰੀ
ਉਹੀ ਸ਼ਹਿਨਸ਼ਾਹ
ਤੂੰ ਨਿਭਾਈਂ ਸਾਥ
ਨੇਕੀ ਦੇ ਰਾਹ ਸਦਾ ਰਹੀਂ
ਫਿਰ ਦੇਖ ਕਿਵੇਂ ਬਚਾਵੇਗਾ
ਜ਼ੋਰਾਵਰ ਬਾਂਹ ਨਾਲ
-
2. ਫ਼ੈਸਲੇ ਦੀ ਹੈ ਘੜੀ
ਲੋਕਾਂ ਨੇ ਖ਼ਬਰ ਸੁਣੀ
ਕਬੂਲ ਕਰਨ ਜਾਂ ਮੂੰਹ ਮੋੜਨ
ਦਿੰਦਾ ਹੈ ਮੌਕਾ ਮਸੀਹ
ਵਫ਼ਾ ਦਾ ਇਮਤਿਹਾਨ
ਬਣਾਂਗੇ ਦਲੇਰ ਅਸਾਂ
ਰਹਿਮ-ਓ-ਕਰਮ ਹੈ ਯਹੋਵਾਹ ਦਾ
ਸੁਣੇ ਉਹ ਸਾਡੀ ਪੁਕਾਰ
(ਕੋਰਸ)
ਹਾਂ, ਲਓ ਪਨਾਹ ਯਹੋਵਾਹ ਦੀ
ਹਿਫਾਜ਼ਤ ਉਹ ਕਰੇ ਤੇਰੀ
ਉਹੀ ਸ਼ਹਿਨਸ਼ਾਹ
ਤੂੰ ਨਿਭਾਈਂ ਸਾਥ
ਨੇਕੀ ਦੇ ਰਾਹ ਸਦਾ ਰਹੀਂ
ਫਿਰ ਦੇਖ ਕਿਵੇਂ ਬਚਾਵੇਗਾ
ਜ਼ੋਰਾਵਰ ਬਾਂਹ ਨਾਲ
(1 ਸਮੂ. 2:9; ਜ਼ਬੂ. 2:2, 3, 9; ਕਹਾ. 2:8; ਮੱਤੀ 6:33 ਵੀ ਦੇਖੋ।)