ਗੀਤ 142
ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ
-
1. ਦਰ-ਦਰ ਇਨਸਾਨ ਫਿਰਦਾ ਆਇਆ ਸਦੀਆਂ ਤੋਂ
ਹੈ ਪਰੇਸ਼ਾਨ, ਦਿਸੇ ਨਾ ਹੀ ਕੋਈ ਰਾਹ
ਕੋਸ਼ਿਸ਼ ਬੇਕਾਰ, ਮਿਲੇ ਨਾ ਕੁਝ ਹਵਾ ʼਚੋਂ
ਜਾਨ ਜਕੜੀ, ਪਿਆ ਮੌਤ ਦਾ ਜਾਲ਼
(ਕੋਰਸ)
ਗੂੰਜੇ ਆਵਾਜ਼ ਰੱਬ ਦਾ ਰਾਜ ਆ ਗਿਆ
ਹਨੇਰਾ ਸੀ, ਚਾਨਣ ਮਸੀਹ ਲੈ ਆਇਆ
ਤੋੜੇਗਾ ਉਹ ਦੁੱਖਾਂ ਦੀ ਹਰ ਜ਼ੰਜੀਰ
ਚਟਾਨ ਦੀ ਤਰ੍ਹਾਂ ਪੱਕੀ ਸਾਡੀ ਉਮੀਦ
-
2. ਰਾਜ ਦਾ ਐਲਾਨ “ਆ ਗਿਆ ਨੇੜੇ ਉਹ ਵੇਲਾ”
ਫਿਰ ਪੁੱਛੇ ਨਾ ਕੋਈ, “ਕਿੰਨੀ ਹੋਰ ਉਡੀਕ?”
ਹਰ ਗਮ ਮਿਟੇ, ਨਵਾਂ ਆਵੇ ਸਵੇਰਾ
ਗਾਵੇ ਹਰ ਦਿਲ ਗੀਤ ਯਹੋਵਾਹ ਦਾ
(ਕੋਰਸ)
ਗੂੰਜੇ ਆਵਾਜ਼ ਰੱਬ ਦਾ ਰਾਜ ਆ ਗਿਆ
ਹਨੇਰਾ ਸੀ, ਚਾਨਣ ਮਸੀਹ ਲੈ ਆਇਆ
ਤੋੜੇਗਾ ਉਹ ਦੁੱਖਾਂ ਦੀ ਹਰ ਜ਼ੰਜੀਰ
ਚਟਾਨ ਦੀ ਤਰ੍ਹਾਂ ਪੱਕੀ ਸਾਡੀ ਉਮੀਦ
(ਜ਼ਬੂ. 27:14; ਉਪ. 1:14; ਯੋਏ. 2:1; ਹੱਬ. 1:2, 3; ਰੋਮੀ. 8:22 ਵੀ ਦੇਖੋ।)