Skip to content

Skip to table of contents

ਗੀਤ 120

ਯਿਸੂ ਵਾਂਗ ਨਰਮ ਦਿਲ ਬਣੋ

ਯਿਸੂ ਵਾਂਗ ਨਰਮ ਦਿਲ ਬਣੋ

(ਮੱਤੀ 11:28-30)

  1. 1. ਮਸੀਹ ਯਿਸੂ ਸੀ ਸਭ ਲੋਕਾਂ ਤੋਂ ਮਹਾਨ

    ਬੇਟਾ ਰੱਬ ਦਾ ਹੋ ਕੇ ਨਾ ਕੀਤਾ ਗੁਮਾਨ

    ਯਹੋਵਾਹ ਦੀ ਮਰਜ਼ੀ ’ਤੇ ਲਾਈ ਨਿਗਾਹ

    ਦਿਲ ਦੇ ਉਸ ਨਿਮਾਣੇ ਨੇ ਦਿੱਤਾ ਸਭ ਤਿਆਗ

  2. 2. ਦੁੱਖਾਂ ਦੇ ਸਤਾਏ, ਹੇ ਸਾਰੇ ਲੋਕੋ

    ਯਿਸੂ ਕਹੇ: ‘ਬੋਝ ਦਿਲ ਦਾ ਮੈਨੂੰ ਦੇਵੋ

    ਥੱਕੇ-ਹਾਰੇ ਦਿਲਾਂ ਨੂੰ ਦੇਵਾਂ ਆਰਾਮ

    ਰਾਜ ਨੂੰ ਜੀ-ਜਾਨ ਲਾ ਕੇ ਦੇਵੋ ਪਹਿਲੀ ਥਾਂ’

  3. 3. ਯਿਸੂ ਨੇ ਕਿਹਾ: ‘ਤੁਸੀਂ ਸਾਰੇ ਹੋ ਭਰਾ’

    ਆਪਣੇ ʼਤੇ ਕਦੀ ਵੀ ਕਰੋ ਨਾ ਗੁਮਾਨ

    ਰੱਬ ਹੁੰਦਾ ਹਲੀਮ ਲੋਕਾਂ ’ਤੇ ਮਿਹਰਬਾਨ

    ਹਮੇਸ਼ਾ ਦੇ ਜੀਵਨ ਦਾ ਪਾਵੋ ਇਨਾਮ