Skip to content

Skip to table of contents

ਗੀਤ 113

ਸ਼ਾਂਤੀ ਦਾ ਵਰਦਾਨ

ਸ਼ਾਂਤੀ ਦਾ ਵਰਦਾਨ

(ਯੂਹੰਨਾ 14:27)

  1. 1. ਹੇ ਯਹੋਵਾਹ ਅੱਤ ਮਹਾਨ, ਸਾਡਾ ਹਾਕਮ ਤੂੰ

    ਜੰਗ ਮਿਟਾਵੇਂ ਤੇ ਜ਼ੁਲਮ, ਸ਼ਾਂਤੀਦਾਤਾ ਤੂੰ

    ਬੇਟਾ ਤੇਰਾ ਰਾਜਕੁਮਾਰ; ਕੋਮਲ, ਦਇਆਵਾਨ

    ਅਮਨ-ਚੈਨ ਹਰ ਥਾਂ ਫੈਲਾਏ, ਖਿੜ ਜਾਵੇ ਜਹਾਨ

  2. 2. ਯਿਸੂ ਤੋਂ ਸਿੱਖੀ ਜ਼ਬਾਨ ਪਿਆਰ-ਮੁਹੱਬਤ ਦੀ

    ਹੈ ਸਾਡਾ ਸੁਭਾਅ ਨਰਮ, ਬੋਲੀ ਹੈ ਮਿੱਠੀ

    ਗਿਲੇ-ਸ਼ਿਕਵੇ ਮਾਫ਼ ਕਰਦੇ, ਦੇਖਦੇ ਨਾ ਖ਼ਾਮੀ

    ਬੱਝੀ ਹੈ ਡੋਰ ਏਕਤਾ ਦੀ, ਰਹੇਗੀ ਸ਼ਾਂਤੀ

  3. 3. ਸੁਣ ਯਹੋਵਾਹ ਇਹ ਦੁਆ, ਸਾਨੂੰ ਤੂੰ ਸਿਖਾ

    ਅਮਨ-ਸ਼ਾਂਤੀ ਦੀ ਡਗਰ ਰੋਜ਼ ਸਾਨੂੰ ਦਿਖਾ

    ਕਰਨ ਲੋਕ ਸੱਦਾ ਮਨਜ਼ੂਰ, ਚੱਲਣ ਤੇਰੇ ਰਾਹ

    ਇਸ ਜ਼ਮੀਨ ’ਤੇ ਫੈਲੇਗੀ ਅਮਨ ਦੀ ਫਿਜ਼ਾ