Skip to content

Skip to table of contents

Pawel Gluza/500Px Plus/Getty Images

ਖ਼ਬਰਦਾਰ ਰਹੋ!

ਪਿਛਲੇ 50 ਸਾਲਾਂ ਦੌਰਾਨ ਜੰਗਲੀ ਜੀਵ-ਜੰਤੂਆਂ ਦੀ ਆਬਾਦੀ ਵਿਚ ਆਈ 73% ਗਿਰਾਵਟ—ਬਾਈਬਲ ਕੀ ਕਹਿੰਦੀ ਹੈ?

ਪਿਛਲੇ 50 ਸਾਲਾਂ ਦੌਰਾਨ ਜੰਗਲੀ ਜੀਵ-ਜੰਤੂਆਂ ਦੀ ਆਬਾਦੀ ਵਿਚ ਆਈ 73% ਗਿਰਾਵਟ—ਬਾਈਬਲ ਕੀ ਕਹਿੰਦੀ ਹੈ?

 9 ਅਕਤੂਬਰ 2024 ਨੂੰ ਵਰਲਡ ਵਾਈਲਡ ਲਾਈਫ ਫੰਡ ਨੇ ਇਕ ਗੰਭੀਰ ਰਿਪੋਰਟ ਦਿੱਤੀ ਕਿ ਇਨਸਾਨਾਂ ਦੀਆਂ ਗਤੀਵਿਧੀਆਂ ਦਾ ਜੰਗਲੀ ਜੀਵ-ਜੰਤੂਆਂ ʼਤੇ ਕੀ ਅਸਰ ਪਿਆ ਹੈ। ਇਸ ਰਿਪੋਰਟ ਮੁਤਾਬਕ “ਪਿਛਲੇ 50 ਸਾਲਾਂ (1970-2020) ਦੌਰਾਨ ਜੰਗਲੀ ਜੀਵ-ਜੰਤੂਆਂ ਦੀ ਆਬਾਦੀ ਵਿਚ ਔਸਤਨ 73% ਗਿਰਾਵਟ ਆਈ ਹੈ।” ਇਸ ਰਿਪੋਰਟ ਵਿਚ ਇਹ ਚੇਤਾਵਨੀ ਵੀ ਦਿੱਤੀ ਗਈ: “ਇਹ ਕਹਿਣਾ ਗ਼ਲਤ ਨਹੀਂ ਹੈ ਕਿ ਅਗਲੇ 5 ਸਾਲਾਂ ਦੌਰਾਨ ਜੋ ਹੋਵੇਗਾ, ਉਸ ʼਤੇ ਭਵਿੱਖ ਵਿਚ ਧਰਤੀ ਉਤਲਾ ਜੀਵਨ ਨਿਰਭਰ ਕਰੇਗਾ।”

 ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਅਜਿਹੀਆਂ ਰਿਪੋਰਟਾਂ ਕਰਕੇ ਬਹੁਤ ਸਾਰੇ ਲੋਕ ਪਰੇਸ਼ਾਨ ਹਨ। ਅਸੀਂ ਆਪਣੀ ਖ਼ੂਬਸੂਰਤ ਧਰਤੀ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਅਸੀਂ ਨਹੀਂ ਚਾਹੁੰਦੇ ਕਿ ਜੰਗਲੀ ਜੀਵ-ਜੰਤੂਆਂ ਨੂੰ ਕੋਈ ਨੁਕਸਾਨ ਪਹੁੰਚੇ। ਅਸੀਂ ਇੱਦਾਂ ਇਸ ਕਰਕੇ ਮਹਿਸੂਸ ਕਰਦੇ ਹਾਂ ਕਿਉਂਕਿ ਰੱਬ ਨੇ ਸਾਨੂੰ ਜਾਨਵਰਾਂ ਦੀ ਦੇਖ-ਭਾਲ ਕਰਨ ਲਈ ਬਣਾਇਆ ਸੀ।​—ਉਤਪਤ 1:27, 28; ਕਹਾਉਤਾਂ 12:10.

 ਤਾਂ ਫਿਰ ਤੁਸੀਂ ਸ਼ਾਇਦ ਸੋਚੋ, ‘ਕੀ ਅਸੀਂ ਜੰਗਲੀ ਜੀਵ-ਜੰਤੂਆਂ ਨੂੰ ਬਚਾ ਸਕਾਂਗੇ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?’

ਭਵਿੱਖ ਲਈ ਉਮੀਦ

 ਅਸੀਂ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣ ਲਈ ਚਾਹੇ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਈਏ, ਪਰ ਜੰਗਲੀ ਜੀਵ-ਜੰਤੂਆਂ ਦਾ ਭਵਿੱਖ ਸਾਡੇ ਹੱਥ ਵਿਚ ਨਹੀਂ, ਸਗੋਂ ਰੱਬ ਦੇ ਹੱਥ ਵਿਚ ਹੈ। ਬਾਈਬਲ ਵਿਚ ਪ੍ਰਕਾਸ਼ ਦੀ ਕਿਤਾਬ 11:18 ਵਿਚ ਦਰਜ ਭਵਿੱਖਬਾਣੀ ਮੁਤਾਬਕ ਰੱਬ ‘ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਗਾ।’ ਇਸ ਆਇਤ ਤੋਂ ਸਾਨੂੰ ਦੋ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ:

  1.  1. ਰੱਬ ਲੋਕਾਂ ਨੂੰ ਧਰਤੀ ਨੂੰ ਪੂਰੀ ਤਰ੍ਹਾਂ ਤਬਾਹ ਜਾਂ ਨਾਸ਼ ਨਹੀਂ ਕਰਨ ਦੇਵੇਗਾ।

  2.  2. ਰੱਬ ਛੇਤੀ ਹੀ ਕਦਮ ਚੁੱਕੇਗਾ। ਸਾਨੂੰ ਇਹ ਕਿੱਦਾਂ ਪਤਾ ਹੈ? ਕਿਉਂਕਿ ਇਨਸਾਨ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੰਗਲੀ ਜੀਵ-ਜੰਤੂਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ।

 ਰੱਬ ਇਸ ਸਮੱਸਿਆ ਦਾ ਹੱਲ ਕਰਨ ਲਈ ਕੀ ਕਰੇਗਾ? ਉਹ ਆਪਣੀ ਸਵਰਗੀ ਸਰਕਾਰ ਯਾਨੀ ਰਾਜ ਦੇ ਜ਼ਰੀਏ ਪੂਰੀ ਧਰਤੀ ʼਤੇ ਹਕੂਮਤ ਕਰੇਗਾ। (ਮੱਤੀ 6:10) ਇਹ ਸਰਕਾਰ ਆਗਿਆਕਾਰ ਇਨਸਾਨਾਂ ਨੂੰ ਅਜਿਹੀ ਸਿਖਲਾਈ ਦੇਵੇਗੀ ਜਿਸ ਨਾਲ ਉਹ ਜੰਗਲੀ ਜੀਵ-ਜੰਤੂਆਂ ਦੀ ਦੇਖ-ਭਾਲ ਅਤੇ ਰਾਖੀ ਕਰ ਸਕਣਗੇ।​—ਯਸਾਯਾਹ 11:9.