ਖ਼ਬਰਦਾਰ ਰਹੋ!
ਕੀ ਵਿਸ਼ਵ ਯੁੱਧ ਸ਼ੁਰੂ ਹੋਣ ਵਾਲਾ ਹੈ?—ਬਾਈਬਲ ਕੀ ਕਹਿੰਦੀ ਹੈ?
ਪਿਛਲੇ 30 ਸਾਲਾਂ ਦੌਰਾਨ, ਬਹੁਤ ਸਾਰੇ ਲੋਕਾਂ ਨੂੰ ਲੱਗਾ ਕਿ ਵੱਖ-ਵੱਖ ਦੇਸ਼ਾਂ ਦੇ ਆਪਸੀ ਸੰਬੰਧ ਕਾਫ਼ੀ ਵਧੀਆ ਹਨ ਅਤੇ ਇਹ ਹੋਰ ਵੀ ਮਜ਼ਬੂਤ ਹੋ ਰਹੇ ਹਨ। ਪਰ ਹਾਲ ਹੀ ਵਿਚ ਹੋਈਆਂ ਘਟਨਾਵਾਂ ਨੂੰ ਦੇਖ ਕੇ ਇੱਦਾਂ ਲੱਗਦਾ ਹੈ ਕਿ ਹਕੀਕਤ ਕੁਝ ਹੋਰ ਹੀ ਹੈ।
‘ਇਜ਼ਰਾਈਲ ਅਤੇ ਹਿਜ਼ਬੁੱਲਾ ਨੇ ਲੇਬਨਾਨ ਦੇ ਸਰਹੱਦੀ ਇਲਾਕੇ ਵਿਚ ਇਕ-ਦੂਜੇ ʼਤੇ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੂੰ ਡਰ ਹੈ ਕਿ ਗਾਜ਼ਾ ਯੁੱਧ ਦਾ ਆਲੇ-ਦੁਆਲੇ ਦੇ ਦੇਸ਼ਾਂ ʼਤੇ ਵੀ ਮਾੜਾ ਅਸਰ ਪਵੇਗਾ।’—6 ਜਨਵਰੀ 2024, ਰਾਇਟਰਜ਼।
‘ਈਰਾਨ ਦੇ ਕਈ ਫ਼ੌਜੀ ਦਲ ਅਲੱਗ-ਅਲੱਗ ਥਾਵਾਂ ʼਤੇ ਹਮਲੇ ਕਰ ਰਹੇ ਹਨ ਅਤੇ ਈਰਾਨ ਨੇ ਅਚਾਨਕ ਪਰਮਾਣੂ ਹਥਿਆਰ ਦੁਬਾਰਾ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ, ਰੂਸ ਅਤੇ ਚੀਨ ਹੁਣ ਈਰਾਨ ਦਾ ਸਾਥ ਦੇ ਰਹੇ ਹਨ। ਇਹ ਸਭ ਕੁਝ ਪੱਛਮੀ ਦੇਸ਼ਾਂ ਲਈ ਖ਼ਤਰੇ ਦੀ ਘੰਟੀ ਹੈ।’—7 ਜਨਵਰੀ 2024, ਦ ਨਿਊਯਾਰਕ ਟਾਈਮਜ਼।
“ਰੂਸ ਦੇ ਹਮਲਿਆਂ ਕਰਕੇ ਯੂਕਰੇਨ ਵਿਚ ਭਾਰੀ ਨੁਕਸਾਨ ਹੋ ਰਿਹਾ ਹੈ।”—11 ਜਨਵਰੀ, 2024, ਯੂ. ਐਨ. ਨਿਊਜ਼।
‘ਚੀਨ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਰਹੀ ਹੈ ਅਤੇ ਫ਼ੌਜੀ ਤਾਕਤ ਲਗਾਤਾਰ ਵਧ ਰਹੀ ਹੈ। ਦੂਜੇ ਪਾਸੇ, ਤਾਈਵਾਨ ਚੀਨ ਨਾਲ ਕੋਈ ਨਾਤਾ ਨਹੀਂ ਰੱਖਣਾ ਚਾਹੁੰਦਾ। ਇਸ ਦੇ ਨਾਲ-ਨਾਲ ਚੀਨ ਤੇ ਅਮਰੀਕਾ ਦੇ ਆਪਸੀ ਸੰਬੰਧ ਤਣਾਅ ਪੂਰਨ ਬਣੇ ਹੋਏ ਹਨ ਜਿਸ ਕਰਕੇ ਹਾਲਾਤ ਕਦੇ ਵੀ ਵਿਗੜ ਸਕਦੇ ਹਨ।’—9 ਜਨਵਰੀ 2024, ਦ ਜਪਾਨ ਟਾਈਮਜ਼।
ਕੀ ਅੱਜ ਦੁਨੀਆਂ ਵਿਚ ਮਚੀ ਹਲਚਲ ਬਾਰੇ ਬਾਈਬਲ ਕੁਝ ਦੱਸਦੀ ਹੈ? ਕੀ ਇਹ ਹਲਚਲ ਆਉਣ ਵਾਲੇ ਵਿਸ਼ਵ ਯੁੱਧ ਵੱਲ ਇਸ਼ਾਰਾ ਕਰ ਰਹੀ ਹੈ?
ਅੱਜ ਹੋ ਰਹੀਆਂ ਘਟਨਾਵਾਂ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ
ਬਾਈਬਲ ਵਿਚ ਸਾਡੇ ਸਮੇਂ ਵਿਚ ਹੋ ਰਹੇ ਕਿਸੇ ਖ਼ਾਸ ਯੁੱਧ ਬਾਰੇ ਨਹੀਂ ਦੱਸਿਆ ਗਿਆ ਸੀ। ਪਰ ਇਹ ਜ਼ਰੂਰ ਦੱਸਿਆ ਗਿਆ ਸੀ ਕਿ ਸਾਡੇ ਸਮੇਂ ਵਿਚ ਯੁੱਧ ਹੋਣਗੇ ਜਿਨ੍ਹਾਂ ਕਰਕੇ “ਧਰਤੀ ਉੱਤੋਂ ਸ਼ਾਂਤੀ ਖ਼ਤਮ” ਹੋ ਜਾਵੇਗੀ।—ਪ੍ਰਕਾਸ਼ ਦੀ ਕਿਤਾਬ 6:4.
ਦਾਨੀਏਲ ਦੀ ਕਿਤਾਬ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਅੰਤ ਦੇ ਸਮੇਂ ਵਿਚ” ਵਿਸ਼ਵ ਸ਼ਕਤੀਆਂ ਆਪਸ ਵਿਚ ‘ਭਿੜਨਗੀਆ’ ਯਾਨੀ ਸਾਰੀ ਦੁਨੀਆਂ ʼਤੇ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰਨਗੀਆਂ। ਇਸ ਕਰਕੇ ਉਹ ਆਪਣੀਆਂ ਤਾਕਤਵਰ ਫ਼ੌਜਾਂ ਦਾ ਦਿਖਾਵਾ ਕਰਨਗੀਆਂ ਅਤੇ ਇਸ ʼਤੇ ਢੇਰ ਸਾਰਾ ‘ਖ਼ਜ਼ਾਨਾ’ ਯਾਨੀ ਪੈਸੇ ਖ਼ਰਚਣਗੀਆਂ।—ਦਾਨੀਏਲ 11:40, 42, 43.
ਇਕ ਯੁੱਧ ਜੋ ਸ਼ੁਰੂ ਹੋਣ ਵਾਲਾ ਹੈ
ਬਾਈਬਲ ਦੱਸਦੀ ਹੈ ਕਿ ਦੁਨੀਆਂ ਦੇ ਹਾਲਾਤ ਸੁਧਰਨ ਤੋਂ ਪਹਿਲਾਂ ਬਦ ਤੋਂ ਬਦਤਰ ਹੋਣਗੇ। ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ‘ਅਜਿਹਾ ਮਹਾਂਕਸ਼ਟ ਆਵੇਗਾ ਜਿਹੋ ਜਿਹਾ ਦੁਨੀਆਂ ਦੀ ਸ੍ਰਿਸ਼ਟੀ ਤੋਂ ਲੈ ਕੇ ਹੁਣ ਤਕ ਕਦੇ ਨਹੀਂ ਆਇਆ।’ (ਮੱਤੀ 24:21) ਇਸ “ਮਹਾਂਕਸ਼ਟ” ਦੇ ਅਖ਼ੀਰ ਵਿਚ ਇਕ ਯੁੱਧ ਸ਼ੁਰੂ ਹੋਵੇਗਾ ਜਿਸ ਨੂੰ ਆਰਮਾਗੇਡਨ ਕਿਹਾ ਜਾਂਦਾ ਹੈ। ਇਸ ਯੁੱਧ ਨੂੰ ‘ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲਾ ਯੁੱਧ’ ਕਿਹਾ ਗਿਆ ਹੈ।—ਪ੍ਰਕਾਸ਼ ਦੀ ਕਿਤਾਬ 16:14, 16.
ਪਰ ਆਰਮਾਗੇਡਨ ਦੇ ਯੁੱਧ ਵਿਚ ਮਨੁੱਖਜਾਤੀ ਦਾ ਨਾਸ਼ ਨਹੀਂ ਹੋਵੇਗਾ, ਸਗੋਂ ਇਸ ਨੂੰ ਬਚਾਇਆ ਜਾਵੇਗਾ। ਇਸ ਯੁੱਧ ਰਾਹੀਂ ਰੱਬ ਸਾਰੀਆਂ ਇਨਸਾਨੀ ਸਰਕਾਰਾਂ ਦਾ ਖ਼ਾਤਮਾ ਕਰ ਦੇਵੇਗਾ ਜੋ ਅੱਜ ਹੋ ਰਹੇ ਯੁੱਧਾਂ ਲਈ ਜ਼ਿੰਮੇਵਾਰ ਹਨ। ਆਰਮਾਗੇਡਨ ਦਾ ਯੁੱਧ ਕਿਵੇਂ ਸ਼ਾਂਤੀ ਕਾਇਮ ਕਰੇਗਾ, ਇਸ ਬਾਰੇ ਜਾਣਨ ਲਈ ਇਹ ਲੇਖ ਪੜ੍ਹੋ: