ਰੱਬ ਦੀ ਬਰਕਤ ਧਨੀ ਬਣਾਉਂਦੀ ਹੈ
ਰੱਬ ਦੀ ਬਰਕਤ ਧਨੀ ਬਣਾਉਂਦੀ ਹੈ
ਜੇ ਤੁਸੀਂ ਰੱਬ ਦੇ ਵਫ਼ਾਦਾਰ ਹੋ, ਤਾਂ ਕੀ ਉਹ ਤੁਹਾਨੂੰ ਧਨੀ ਬਣਾਵੇਗਾ? ਹਾਂ, ਪਰ ਸ਼ਾਇਦ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ। ਯਿਸੂ ਦੀ ਮਾਂ ਮਰਿਯਮ ਦੀ ਮਿਸਾਲ ਲੈ ਲਓ। ਜਬਰਾਏਲ ਨਾਂ ਦੇ ਫ਼ਰਿਸ਼ਤੇ ਨੇ ਉਸ ਨੂੰ ਦਰਸ਼ਣ ਦੇ ਕੇ ਕਿਹਾ ਕਿ ਉਸ “ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ” ਤੇ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਜਨਮ ਦੇਵੇਗੀ। (ਲੂਕਾ 1:28, 30-32) ਪਰ ਉਹ ਅਮੀਰ ਨਹੀਂ ਸੀ। ਯਿਸੂ ਦੇ ਜਨਮ ਤੋਂ ਬਾਅਦ ਜਦ ਮਰਿਯਮ ਨੇ ਇਕ ਭੇਟ ਚੜ੍ਹਾਈ ਸੀ, ਤਾਂ ਉਸ ਨੇ “ਦੋ ਘੁੱਗੀਆਂ ਯਾ ਕਬੂਤ੍ਰਾਂ ਦੇ ਦੋ ਬੱਚੇ” ਦਿੱਤੇ ਸਨ। ਇਹ ਉਹ ਭੇਟ ਸੀ ਜੋ ਆਮ ਕਰਕੇ ਗ਼ਰੀਬ ਲੋਕ ਦਿੰਦੇ ਸਨ।—ਲੂਕਾ 2:24; ਲੇਵੀਆਂ 12:8.
ਕੀ ਗ਼ਰੀਬ ਹੋਣ ਦਾ ਇਹ ਮਤਲਬ ਸੀ ਕਿ ਮਰਿਯਮ ਉੱਤੇ ਰੱਬ ਦੀ ਬਰਕਤ ਨਹੀਂ ਸੀ? ਨਹੀਂ। ਜਦ ਮਰਿਯਮ ਆਪਣੀ ਰਿਸ਼ਤੇਦਾਰ ਇਲੀਸਬਤ ਨੂੰ ਮਿਲਣ ਗਈ, ਤਾਂ ‘ਇਲੀਸਬਤ ਪਵਿੱਤ੍ਰ ਸ਼ਕਤੀ ਨਾਲ ਭਰ ਗਈ। ਅਤੇ ਉਹ ਜ਼ੋਰ ਨਾਲ ਉੱਚੀ ਦੇ ਕੇ ਬੋਲੀ, ਮੁਬਾਰਕ ਹੈਂ ਤੂੰ ਤੀਵੀਆਂ ਵਿੱਚੋਂ, ਨਾਲੇ ਮੁਥਾਰਕ ਤੇਰੀ ਕੁੱਖ ਦਾ ਫਲ।’ (ਲੂਕਾ 1:41, 42) ਮਰਿਯਮ ਉੱਤੇ ਰੱਬ ਦੀ ਮਿਹਰ ਸੀ ਕਿਉਂਕਿ ਰੱਬ ਨੇ ਉਸ ਨੂੰ ਧਰਤੀ ਉੱਤੇ ਯਿਸੂ ਦੀ ਮਾਂ ਬਣਨ ਲਈ ਚੁਣਿਆ। ਇਹ ਕਿੰਨਾ ਵੱਡਾ ਸਨਮਾਨ ਸੀ!
ਯਿਸੂ ਵੀ ਅਮੀਰ ਨਹੀਂ ਸੀ। ਯਿਸੂ ਦਾ ਜਨਮ ਨਾ ਸਿਰਫ਼ ਇਕ ਗ਼ਰੀਬ ਘਰ ਵਿਚ ਹੋਇਆ, ਪਰ ਉਸ ਨੇ ਆਪਣੀ ਪੂਰੀ ਜ਼ਿੰਦਗੀ ਗ਼ਰੀਬੀ ਵਿਚ ਕੱਟੀ। ਇਕ ਵਾਰ ਯਿਸੂ ਨੂੰ ਇਕ ਅਜਿਹਾ ਬੰਦਾ ਮਿਲਿਆ ਜੋ ਉਸ ਦਾ ਚੇਲਾ ਬਣਨਾ ਚਾਹੁੰਦਾ ਸੀ। ਯਿਸੂ ਨੇ ਉਸ ਨੂੰ ਕਿਹਾ: “ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।” (ਲੂਕਾ 9:57, 58) ਫਿਰ ਵੀ ਧਰਤੀ ਉੱਤੇ ਆ ਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਅਜਿਹਾ ਕੁਝ ਦਿੱਤਾ ਜੋ ਧਨ-ਦੌਲਤ ਨਾਲੋਂ ਕਿਤੇ ਕੀਮਤੀ ਸੀ। ਪੌਲੁਸ ਰਸੂਲ ਨੇ ਲਿਖਿਆ ਕਿ ਉਹ “ਤੁਹਾਡੇ ਲਈ ਨਿਰਧਨ ਬਣਿਆ ਭਈ ਤੁਸੀਂ ਉਹ ਦੀ ਨਿਰਧਨਤਾਈ ਤੋਂ ਧਨੀ ਹੋ ਜਾਓ।” (2 ਕੁਰਿੰਥੀਆਂ 8:9) ਯਿਸੂ ਨੇ ਆਪਣੇ ਚੇਲਿਆਂ ਨੂੰ ਧਨੀ ਕਿਵੇਂ ਬਣਾਇਆ ਸੀ? ਅਤੇ ਅੱਜ ਅਸੀਂ ਧਨੀ ਕਿਵੇਂ ਬਣ ਸਕਦੇ ਹਾਂ?
ਕਿਹੋ ਜਿਹਾ ਧਨ?
ਕਈ ਵਾਰ ਇਕ ਅਮੀਰ ਇਨਸਾਨ ਲਈ ਨਿਹਚਾ ਰੱਖਣੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਉਹ ਰੱਬ ’ਤੇ ਨਹੀਂ, ਸਗੋਂ ਆਪਣੇ ਪੈਸੇ ’ਤੇ ਜ਼ਿਆਦਾ ਭਰੋਸਾ ਰੱਖਦਾ ਹੈ। ਇਸ ਲਈ ਯਿਸੂ ਨੇ ਕਿਹਾ: “ਜਿਹੜੇ ਦੌਲਤ ਰੱਖਦੇ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕੇਡਾ ਹੀ ਔਖਾ ਹੋਵੇਗਾ!” (ਮਰਕੁਸ 10:23) ਸੋ ਯਿਸੂ ਨੇ ਇਹ ਨਹੀਂ ਸੀ ਕਿਹਾ ਕਿ ਉਸ ਦੇ ਚੇਲੇ ਮਾਲਦਾਰ ਬਣਾਏ ਜਾਣਗੇ।
ਪਹਿਲੀ ਸਦੀ ਦੇ ਜ਼ਿਆਦਾਤਰ ਮਸੀਹੀ ਗ਼ਰੀਬ ਹੀ ਸਨ। ਜਦੋਂ ਜਨਮ ਤੋਂ ਹੀ ਇਕ ਲੰਗੜੇ ਭਿਖਾਰੀ ਨੇ ਪਤਰਸ ਤੋਂ ਪੈਸੇ ਮੰਗੇ, ਤਾਂ ਉਸ ਨੇ ਜਵਾਬ ਦਿੱਤਾ: “ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ!”—ਰਸੂਲਾਂ ਦੇ ਕਰਤੱਬ 3:6.
ਯਿਸੂ ਦੇ ਚੇਲੇ ਯਾਕੂਬ ਦੇ ਸ਼ਬਦਾਂ ਤੋਂ ਵੀ ਪਤਾ ਲੱਗਦਾ ਹੈ ਕਿ ਕਲੀਸਿਯਾ ਦੇ ਮੈਂਬਰ ਆਮ ਤੌਰ ਤੇ ਗ਼ਰੀਬ ਹੀ ਸਨ। ਉਸ ਨੇ ਲਿਖਿਆ: “ਸੁਣੋ, ਹੇ ਮੇਰੇ ਪਿਆਰੇ ਭਰਾਵੋ, ਯਾਕੂਬ 2:5) ਇਸ ਤੋਂ ਇਲਾਵਾ ਪੌਲੁਸ ਰਸੂਲ ਨੇ ਵੀ ਲਿਖਿਆ ਕਿ “ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ” ਯਿਸੂ ਦੇ ਚੇਲੇ ਬਣਨ ਲਈ ਸੱਦੇ ਗਏ ਸਨ।—1 ਕੁਰਿੰਥੀਆਂ 1:26.
ਕੀ ਪਰਮੇਸ਼ੁਰ ਨੇ ਓਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਭਈ ਨਿਹਚਾ ਵਿੱਚ ਧਨੀ ਹੋਣ ਅਤੇ ਉਸ ਰਾਜ ਦੇ ਅਧਕਾਰੀ ਹੋਣ ਜਿਹ ਦਾ ਬਚਨ ਉਹ ਨੇ ਆਪਣਿਆਂ ਪ੍ਰੇਮੀਆਂ ਨੂੰ ਦਿੱਤਾ ਸੀ?” (ਜੇ ਯਿਸੂ ਦੇ ਚੇਲੇ ਆਮ ਤੌਰ ਤੇ ਗ਼ਰੀਬ ਹੀ ਸਨ, ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਧਨੀ ਬਣੇ? ਸਮੁਰਨੇ ਦੀ ਕਲੀਸਿਯਾ ਨੂੰ ਚਿੱਠੀ ਵਿਚ ਯਿਸੂ ਨੇ ਕਿਹਾ: “ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਤੂੰ ਧਨਵਾਨ ਹੈਂ।” (ਪਰਕਾਸ਼ ਦੀ ਪੋਥੀ 2:8, 9) ਇਸ ਕਲੀਸਿਯਾ ਦੇ ਭੈਣ-ਭਰਾ ਭਾਵੇਂ ਗ਼ਰੀਬ ਸਨ, ਪਰ ਉਨ੍ਹਾਂ ਕੋਲ ਸੋਨੇ-ਚਾਂਦੀ ਨਾਲੋਂ ਕੁਝ ਕੀਮਤੀ ਸੀ। ਉਹ ਆਪਣੀ ਨਿਹਚਾ ਅਤੇ ਪਰਮੇਸ਼ੁਰ ਦੇ ਵਫ਼ਾਦਾਰ ਹੋਣ ਕਰਕੇ ਧਨੀ ਸਨ। “ਸਭਨਾਂ ਨੂੰ ਨਿਹਚਾ ਨਹੀਂ ਹੈ” ਇਸ ਲਈ ਨਿਹਚਾ ਕੀਮਤੀ ਹੈ। (2 ਥੱਸਲੁਨੀਕੀਆਂ 3:2) ਉਹ ਜੋ ਨਿਹਚਾ ਨਹੀਂ ਰੱਖਦੇ ਰੱਬ ਦੀਆਂ ਨਜ਼ਰਾਂ ਵਿਚ ਗ਼ਰੀਬ ਹਨ।—ਪਰਕਾਸ਼ ਦੀ ਪੋਥੀ 3:17, 18.
ਨਿਹਚਾ ਜੋ ਧਨੀ ਬਣਾਉਂਦੀ ਹੈ
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨਿਹਚਾ ਧਨੀ ਬਣਾਉਂਦੀ ਹੈ? ਕਿਉਂਕਿ ਪਰਮੇਸ਼ੁਰ ਉੱਤੇ ਨਿਹਚਾ ਰੱਖਣ ਵਾਲੇ “ਉਹ ਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ” ਤੋਂ ਲਾਭ ਉਠਾਉਂਦੇ ਹਨ। (ਰੋਮੀਆਂ 2:4) ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰਨ ਨਾਲ ਉਨ੍ਹਾਂ ਨੂੰ ਆਪਣੇ “ਅਪਰਾਧਾਂ ਦੀ ਮਾਫ਼ੀ” ਮਿਲਦੀ ਹੈ। (ਅਫ਼ਸੀਆਂ 1:7) ਇਸ ਦੇ ਨਾਲ-ਨਾਲ ਉਨ੍ਹਾਂ ਨੂੰ ‘ਮਸੀਹ ਦੇ ਬਚਨ’ ਤੋਂ ਬੁੱਧ ਮਿਲਦੀ ਹੈ। (ਕੁਲੁੱਸੀਆਂ 3:16) ਜਦ ਉਹ ਨਿਹਚਾ ਨਾਲ ਪ੍ਰਾਰਥਨਾ ਕਰਦੇ ਹਨ, ਤਾਂ “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ” ਉਨ੍ਹਾਂ ਦੇ ਮਨਾਂ ਅਤੇ ਸੋਚਾਂ ਦੀ ਰਾਖੀ ਕਰਦੀ ਹੈ। ਨਤੀਜੇ ਵਜੋਂ ਉਹ ਖ਼ੁਸ਼ ਅਤੇ ਸੁਖੀ ਹੁੰਦੇ ਹਨ।—ਫ਼ਿਲਿੱਪੀਆਂ 4:7.
ਯੂਹੰਨਾ 3:16) ਇਹ ਉਮੀਦ ਹੋਰ ਵੀ ਪੱਕੀ ਹੁੰਦੀ ਹੈ ਜਦ ਅਸੀਂ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਬਾਰੇ ਸਹੀ-ਸਹੀ ਗਿਆਨ ਲੈਂਦੇ ਹਾਂ। ਇਸੇ ਲਈ ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.
ਇਨ੍ਹਾਂ ਸਾਰੀਆਂ ਬਰਕਤਾਂ ਤੋਂ ਇਲਾਵਾ ਪਰਮੇਸ਼ੁਰ ਅਤੇ ਉਸ ਦੇ ਪੁੱਤਰ ’ਤੇ ਨਿਹਚਾ ਰੱਖਣ ਵਾਲਿਆਂ ਕੋਲ ਹਮੇਸ਼ਾ ਲਈ ਜੀਣ ਦੀ ਉਮੀਦ ਵੀ ਹੈ। ਯਿਸੂ ਮਸੀਹ ਨੇ ਆਪ ਕਿਹਾ ਸੀ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਜਦ ਪਰਮੇਸ਼ੁਰ ਸਾਨੂੰ ਬਰਕਤਾਂ ਦਿੰਦਾ ਹੈ, ਤਾਂ ਉਸ ਨਾਲ ਗੂੜ੍ਹਾ ਰਿਸ਼ਤਾ ਹੋਣ ਤੋਂ ਇਲਾਵਾ ਸਾਡੀ ਸਿਹਤ ਅਤੇ ਦੂਸਰਿਆਂ ਨਾਲ ਸਾਡੇ ਰਿਸ਼ਤਿਆਂ ਉੱਤੇ ਵੀ ਚੰਗਾ ਅਸਰ ਪੈਂਦਾ ਹੈ। ਬ੍ਰਾਜ਼ੀਲ ਤੋਂ ਡਾਲੀਡਿਯੋ ਦੀ ਮਿਸਾਲ ਉੱਤੇ ਗੌਰ ਕਰੋ। ਰੱਬ ਦੇ ਮਕਸਦਾਂ ਬਾਰੇ ਸਹੀ ਗਿਆਨ ਲੈਣ ਤੋਂ ਪਹਿਲਾਂ ਉਹ ਸ਼ਰਾਬੀ ਹੁੰਦਾ ਸੀ। ਉਸ ਦੇ ਪਰਿਵਾਰ ਉੱਤੇ ਇਸ ਦਾ ਬਹੁਤ ਮਾੜਾ ਅਸਰ ਪਿਆ। ਇਸ ਦੇ ਨਾਲ-ਨਾਲ ਉਸ ਦੇ ਹੱਥ ਵਿਚ ਪੈਸੇ ਨਹੀਂ ਰਹਿੰਦੇ ਸਨ। ਫਿਰ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗਾ ਜਿਸ ਕਰਕੇ ਉਸ ਵਿਚ ਵੱਡੀ ਤਬਦੀਲੀ ਆਈ।
ਬਾਈਬਲ ਦੇ ਗਿਆਨ ਨੇ ਮਾੜੀਆਂ ਆਦਤਾਂ ਛੱਡਣ ਵਿਚ ਡਾਲੀਡਿਯੋ ਦੀ ਮਦਦ ਕੀਤੀ। ਉਸ ਨੇ ਇੰਨੀ ਤਰੱਕੀ ਕੀਤੀ ਕਿ ਉਸ ਨੇ ਕਿਹਾ: “ਪਹਿਲਾਂ ਮੈਂ ਪੀਣ ਲਈ ਇਕ ਕਲੱਬ ਤੋਂ ਦੂਜੇ ਕਲੱਬ ਜਾਂਦਾ ਸੀ, ਪਰ ਹੁਣ ਮੈਂ ਪ੍ਰਚਾਰ ਕਰਨ ਲਈ ਇਕ ਘਰ ਤੋਂ ਦੂਜੇ ਘਰ ਜਾਂਦਾ ਹਾਂ।” ਉਹ ਹੁਣ ਆਪਣਾ ਜ਼ਿਆਦਾਤਰ ਸਮਾਂ ਪਰਮੇਸ਼ੁਰ ਦੀ ਸੇਵਾ ਵਿਚ ਲਾਉਂਦਾ ਹੈ। ਅੱਗੇ ਨਾਲੋਂ ਨਾ ਸਿਰਫ਼ ਉਸ ਦੀ ਸਿਹਤ ਬਿਹਤਰ ਹੈ, ਪਰ ਉਸ ਦੀ ਜੇਬ ਵਿਚ ਪੈਸੇ ਵੀ ਰਹਿੰਦੇ ਹਨ। ਡਾਲੀਡਿਯੋ ਕਹਿੰਦਾ ਹੈ: “ਉਹ ਪੈਸਾ ਜੋ ਮੈਂ ਪਹਿਲਾਂ ਸ਼ਰਾਬ ਉੱਤੇ ਖ਼ਰਚਦਾ ਸੀ ਹੁਣ ਮੈਂ ਦੂਸਰਿਆਂ ਦੀ ਮਦਦ ਕਰਨ ਲਈ ਜਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਦਾ ਹਾਂ।” ਯਹੋਵਾਹ ਦੇ ਗਵਾਹਾਂ ਨਾਲ ਮਿਲ-ਵਰਤ ਕੇ ਉਸ ਨੇ ਕਈ ਚੰਗੇ ਦੋਸਤ ਬਣਾਏ ਹਨ। ਰੱਬ ਨੂੰ ਜਾਣਨ ਤੋਂ ਪਹਿਲਾਂ ਡਾਲੀਡਿਯੋ ਕਦੀ ਸੋਚ ਵੀ ਨਹੀਂ ਸਕਦਾ ਸੀ ਕਿ ਉਸ ਨੂੰ ਮਨ ਦੀ ਸ਼ਾਂਤੀ ਅਤੇ ਇੰਨੀ ਖ਼ੁਸ਼ੀ ਮਿਲ ਸਕਦੀ ਹੈ।
ਇਕ ਹੋਰ ਮਿਸਾਲ ਬਾਰੇ ਸੋਚੋ ਜੋ ਦਿਖਾਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਉੱਤੇ ਨਿਹਚਾ ਕਰਨ ਵਾਲੇ ਕਿਵੇਂ ਧਨੀ ਬਣਦੇ ਹਨ। ਜਦ ਤੁਸੀਂ ਅੱਜ ਰੇਨਾਟੋ ਦੇ ਮੁਸਕਰਾਉਂਦੇ ਚਿਹਰੇ ਨੂੰ ਦੇਖਦੇ ਹੋ, ਤਾਂ ਤੁਸੀਂ ਮੰਨ ਨਹੀਂ ਸਕਦੇ ਕਿ ਉਸ ਉੱਤੇ ਕੀ-ਕੀ ਬੀਤਿਆ ਹੈ। ਉਸ ਦਾ ਜਨਮ ਹੋਇਆ ਹੀ ਸੀ ਜਦ ਉਸ ਦੀ ਮਾਂ ਉਸ ਨੂੰ ਛੱਡ ਕੇ ਚਲੀ ਗਈ। ਉਹ ਬੈਂਚ ਥੱਲੇ ਇਕ ਝੋਲੇ ਵਿਚ ਲੱਭਿਆ ਗਿਆ। ਉਸ ਦਾ ਨਾੜੂ ਅਜੇ ਕੱਟਿਆ ਨਹੀਂ ਸੀ ਗਿਆ ਤੇ ਉਸ ਦੇ ਸਰੀਰ ਉੱਤੇ ਝਰੀਟਾਂ ਅਤੇ ਨੀਲ ਵੀ ਪਏ ਹੋਏ ਸਨ। ਦੋ ਔਰਤਾਂ ਕੋਲ ਦੀ ਲੰਘ ਰਹੀਆਂ ਸਨ ਅਤੇ ਉਨ੍ਹਾਂ ਨੇ ਬੈਂਚ ਥੱਲੇ ਝੋਲਾ ਹਿਲਦਾ ਦੇਖਿਆ। ਪਹਿਲਾਂ ਉਨ੍ਹਾਂ ਨੇ ਸੋਚਿਆ ਕਿ ਕਿਸੇ ਨੇ ਬਲੂੰਗੜਾ ਛੱਡਿਆ ਹੈ। ਪਰ ਜਦ ਉਨ੍ਹਾਂ ਨੇ ਦੇਖਿਆ ਕਿ ਇਹ ਤਾਂ ਇਕ ਬੱਚਾ ਹੈ, ਤਾਂ ਉਹ ਫਟਾਫਟ ਉਸ ਨੂੰ ਨੇੜਲੇ ਹਸਪਤਾਲ ਲੈ ਗਈਆਂ।
ਇਨ੍ਹਾਂ ਵਿੱਚੋਂ ਇਕ ਔਰਤ ਯਹੋਵਾਹ ਦੀ ਗਵਾਹ ਸੀ ਤੇ ਉਸ ਨੇ ਰੀਟਾ ਨਾਂ ਦੀ ਹੋਰ ਗਵਾਹ ਨੂੰ ਇਸ ਬੱਚੇ ਬਾਰੇ ਦੱਸਿਆ। ਰੀਟਾ ਕਈ ਵਾਰ ਮਰੇ ਹੋਏ ਬੱਚਿਆਂ ਨੂੰ ਜਨਮ ਦੇ ਚੁੱਕੀ ਸੀ। ਭਾਵੇਂ ਉਸ ਕੋਲ ਇਕ ਧੀ ਸੀ, ਪਰ ਉਹ ਮੁੰਡਾ ਵੀ ਚਾਹੁੰਦੀ ਸੀ। ਸੋ ਉਸ ਨੇ ਰੇਨਾਟੋ ਨੂੰ ਗੋਦ ਲੈਣ ਦਾ ਫ਼ੈਸਲਾ ਕੀਤਾ।
ਰੀਟਾ ਨੇ ਰੇਨਾਟੋ ਨੂੰ ਬਚਪਨ ਵਿਚ ਹੀ ਦੱਸ ਦਿੱਤਾ ਸੀ ਕਿ ਉਹ ਉਸ ਦੀ ਅਸਲੀ ਮਾਂ ਨਹੀਂ। ਪਰ ਉਹ ਉਸ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਸ ਨੇ ਉਸ ਨੂੰ ਬਾਈਬਲ ਦੇ ਅਸੂਲ ਸਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਵੱਡਾ ਹੋ ਕੇ ਉਹ ਵੀ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦਾ ਸੀ। ਰੇਨਾਟੋ ਜ਼ਬੂਰਾਂ ਦੀ ਪੋਥੀ 27:10.
ਨੇ ਇਸ ਗੱਲ ਦੀ ਵੀ ਬਹੁਤ ਕਦਰ ਕੀਤੀ ਕਿ ਉਸ ਦੀ ਨੰਨ੍ਹੀ ਜਾਨ ਕਿਵੇਂ ਬਚਾਈ ਗਈ ਸੀ। ਉਹ ਜਦੋਂ ਵੀ ਜ਼ਬੂਰਾਂ ਦੇ ਲਿਖਾਰੀ ਦਾਊਦ ਦੇ ਇਹ ਸ਼ਬਦ ਪੜ੍ਹਦਾ ਹੈ, ਤਾਂ ਉਸ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।”—ਰੇਨਾਟੋ ਯਹੋਵਾਹ ਦਾ ਬਹੁਤ ਸ਼ੁਕਰ ਕਰਦਾ ਹੈ ਕਿ ਉਸ ਨੇ ਉਸ ਲਈ ਕੀ-ਕੀ ਕੀਤਾ ਹੈ। ਇਸ ਦੀ ਕਦਰ ਕਰਦੇ ਹੋਏ ਰੇਨਾਟੋ ਨੇ 2002 ਵਿਚ ਬਪਤਿਸਮਾ ਲਿਆ ਤੇ ਅਗਲੇ ਸਾਲ ਫੁਲ-ਟਾਈਮ ਪ੍ਰਚਾਰਕ ਬਣਿਆ। ਉਹ ਅੱਜ ਵੀ ਆਪਣੇ ਅਸਲੀ ਮਾਂ-ਬਾਪ ਬਾਰੇ ਕੁਝ ਨਹੀਂ ਜਾਣਦਾ ਅਤੇ ਸ਼ਾਇਦ ਕਦੇ ਜਾਣੇਗਾ ਵੀ ਨਹੀਂ। ਫਿਰ ਵੀ ਰੇਨਾਟੋ ਨੂੰ ਕੋਈ ਸ਼ੱਕ ਨਹੀਂ ਕਿ ਉਸ ਨੂੰ ਯਹੋਵਾਹ ਨੂੰ ਜਾਣਨ ਅਤੇ ਉਸ ਉੱਤੇ ਭਰੋਸਾ ਰੱਖਣ ਦੀ ਬਰਕਤ ਮਿਲੀ ਹੈ ਜੋ ਇਕ ਪਿਆਰੇ ਪਿਤਾ ਵਾਂਗ ਉਸ ਦੀ ਦੇਖ-ਭਾਲ ਕਰਦਾ ਹੈ।
ਸ਼ਾਇਦ ਤੁਸੀਂ ਵੀ ਚਾਹੁੰਦੇ ਹੋ ਕਿ ਪਰਮੇਸ਼ੁਰ ਨਾਲ ਤੁਹਾਡਾ ਇਕ ਗੂੜ੍ਹਾ ਰਿਸ਼ਤਾ ਹੋਵੇ ਜੋ ਤੁਹਾਡੀ ਜ਼ਿੰਦਗੀ ਨੂੰ ਚਾਰ ਚੰਨ ਲਾ ਸਕਦਾ ਹੈ। ਭਾਵੇਂ ਤੁਸੀਂ ਅਮੀਰ ਹੋ ਜਾਂ ਗ਼ਰੀਬ, ਪਰ ਤੁਸੀਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਨਾਲ ਅਜਿਹਾ ਰਿਸ਼ਤਾ ਜੋੜ ਸਕਦੇ ਹੋ। ਇਸ ਨਾਲ ਤੁਸੀਂ ਦੌਲਤਮੰਦ ਤਾਂ ਨਹੀਂ ਬਣੋਗੇ, ਪਰ ਤੁਹਾਨੂੰ ਉਹ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲੇਗੀ ਜੋ ਪੈਸਿਆਂ ਨਾਲ ਖ਼ਰੀਦੀ ਨਹੀਂ ਜਾ ਸਕਦੀ। ਕਹਾਉਤਾਂ 10:22 ਦੇ ਸ਼ਬਦ ਕਿੰਨੇ ਸੱਚੇ ਹਨ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”
ਯਹੋਵਾਹ ਪਰਮੇਸ਼ੁਰ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਬਾਰੇ ਸਿੱਖਦੇ ਹਨ। ਬਾਈਬਲ ਕਹਿੰਦੀ ਹੈ: “ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।” (ਯਸਾਯਾਹ 48:18) ਜਿਹੜੇ ਲੋਕ ਯਹੋਵਾਹ ਦੀ ਭਗਤੀ ਸੱਚੇ ਦਿਲੋਂ ਕਰਦੇ ਹਨ ਉਹ ਉਨ੍ਹਾਂ ਨਾਲ ਇਹ ਵਾਅਦਾ ਕਰਦਾ ਹੈ: “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।”—ਕਹਾਉਤਾਂ 22:4. (w09 9/1)
[ਸਫ਼ਾ 5 ਉੱਤੇ ਤਸਵੀਰ]
ਭਾਵੇਂ ਯਿਸੂ ਦਾ ਪਰਿਵਾਰ ਗ਼ਰੀਬ ਸੀ, ਪਰ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਸੀ
[ਸਫ਼ਾ 6 ਉੱਤੇ ਸੁਰਖੀ]
ਪਰਮੇਸ਼ੁਰ ਉ ਤੇ ਨਿਹਚਾ ਰੱਖਣ ਵਾਲਿਆਂ ਨੂੰ ਸ਼ਾਂਤੀ, ਖ਼ੁਸ਼ੀ ਤੇ ਸੁਖ ਮਿਲਦਾ ਹੈ