ਅੰਜਾਮ ਬਾਰੇ ਸੋਚੋ
ਅੰਜਾਮ ਬਾਰੇ ਸੋਚੋ
ਜ਼ਿੰਦਗੀ ਦਾ ਸਫ਼ਰ ਤੈਅ ਕਰਦੇ ਹੋਏ ਸਾਨੂੰ ਕਈ ਫ਼ੈਸਲੇ ਕਰਨੇ ਪੈਂਦੇ ਹਨ। ਚੰਗਾ ਹੋਵੇਗਾ ਜੇ ਅਸੀਂ ਕਿਸੇ ਰਾਹ ’ਤੇ ਤੁਰਨ ਤੋਂ ਪਹਿਲਾਂ ਸੋਚੀਏ ਕਿ ਇਸ ਦੇ ਅਖ਼ੀਰ ’ਤੇ ਕੀ ਹੋਵੇਗਾ। ਕਈਆਂ ਨੂੰ ਆਪਣੇ ਫ਼ੈਸਲੇ ਕਰਨ ਤੋਂ ਬਾਅਦ ਪਛਤਾਉਣਾ ਪਿਆ ਹੈ। ਸ਼ਾਇਦ ਤੁਸੀਂ ਵੀ ਕਿਹਾ ਹੋਵੇ, “ਕਾਸ਼ ਜੇ ਮੈਂ ਇਹ ਰਾਹ ਨਾ ਚੁਣਿਆ ਹੁੰਦਾ, ਤਾਂ ਮੇਰੇ ਨਾਲ ਇੱਦਾਂ ਨਾ ਹੁੰਦਾ।”
ਇਕ ਤਜਰਬੇਕਾਰ ਮੁਸਾਫ਼ਰ ਜਾਣਨਾ ਚਾਹੁੰਦਾ ਹੈ ਕਿ ਕਿਹੜਾ ਰਾਹ ਕਿੱਧਰ ਨੂੰ ਜਾਂਦਾ ਹੈ। ਉਹ ਸ਼ਾਇਦ ਨਕਸ਼ਾ ਦੇਖੇ ਅਤੇ ਉਨ੍ਹਾਂ ਲੋਕਾਂ ਤੋਂ ਪੁੱਛੇ ਜੋ ਉਸ ਜਗ੍ਹਾ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਉਹ ਰਾਹ ਵਿਚ ਲੱਗੇ ਸਾਈਨ-ਬੋਰਡ ਵੀ ਦੇਖੇਗਾ। ਜ਼ਿੰਦਗੀ ਦਾ ਸਫ਼ਰ ਤੈਅ ਕਰਦੇ ਹੋਏ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਕਿਹੜੇ ਰਸਤੇ ’ਤੇ ਜਾਣਾ ਸਭ ਤੋਂ ਵਧੀਆ ਹੈ? ਪ੍ਰਾਚੀਨ ਇਸਰਾਏਲ ਦੇ ਲੋਕਾਂ ਬਾਰੇ ਪਰਮੇਸ਼ੁਰ ਨੇ ਮੂਸਾ ਦੇ ਰਾਹੀਂ ਕਿਹਾ ਸੀ: “ਭਲਾ ਹੁੰਦਾ ਕਿ ਓਹ ਬੁੱਧਵਾਨ ਹੁੰਦੇ ਅਤੇ ਏਸ ਗੱਲ ਨੂੰ ਸਮਝ ਲੈਂਦੇ, ਅਤੇ ਓਹ ਆਪਣੇ ਅੰਤ ਨੂੰ ਵਿਚਾਰ ਲੈਂਦੇ।”—ਬਿਵਸਥਾ ਸਾਰ 32:29.
ਸਭ ਤੋਂ ਵਧੀਆ ਸਲਾਹ
ਪਰਮੇਸ਼ੁਰ ਜਾਣਦਾ ਹੈ ਕਿ ਸਾਰੇ ਇਨਸਾਨਾਂ ਲਈ ਸਭ ਤੋਂ ਵਧੀਆ ਰਾਹ ਕਿਹੜਾ ਹੈ। ਉਸ ਨੇ ਇਨਸਾਨਾਂ ਦੇ ਅਪਣਾਏ ਰਾਹਾਂ ਦੇ ਨਤੀਜਿਆਂ ਨੂੰ ਦੇਖਿਆ ਹੈ। ਬਾਈਬਲ ਵਿਚ ਦੱਸਿਆ ਹੈ: “ਕਿਉਂ ਜੋ ਮਨੁੱਖ ਦੇ ਰਾਹ ਯਹੋਵਾਹ ਦੀ ਨਿਗਾਹ ਦੇ ਸਾਹਮਣੇ ਹਨ, ਅਤੇ ਉਹ ਉਸ ਦੇ ਸਾਰੇ ਪਹਿਆਂ ਨੂੰ ਜਾਚਦਾ ਹੈ।” (ਕਹਾਉਤਾਂ 5:21) ਤਾਂ ਫਿਰ ਸਾਨੂੰ ਖ਼ੁਦ ਅੰਦਾਜ਼ਾ ਲਾਉਣ ਦੀ ਲੋੜ ਨਹੀਂ ਕਿ ਸਾਡੇ ਸਫ਼ਰ ਦੇ ਅਖ਼ੀਰ ’ਤੇ ਕੀ ਹੋਵੇਗਾ ਜਾਂ ਅਸੀਂ ਆਪਣੀ ਮੰਜ਼ਲ ਤਕ ਪਹੁੰਚਾਂਗੇ ਜਾਂ ਨਹੀਂ, ਸਗੋਂ ਅਸੀਂ ਪਰਮੇਸ਼ੁਰ ਕੋਲੋਂ ਸਲਾਹ ਲੈ ਸਕਦੇ ਹਾਂ।
ਯਹੋਵਾਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਆਪਣੇ ਬਚਨ ਬਾਈਬਲ ਦੇ ਜ਼ਰੀਏ ਉਹ ਉਨ੍ਹਾਂ ਨੂੰ ਸਭ ਤੋਂ ਵਧੀਆ ਰਾਹ ਦੱਸਦਾ ਹੈ। ਬਾਈਬਲ ਵਿਚ ਅਸੀਂ ਜ਼ਬੂਰਾਂ ਦੀ ਪੋਥੀ 32:8; 143:8.
ਪੜ੍ਹਦੇ ਹਾਂ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” ਕਿਸੇ ਵੀ ਰਾਹ ਤੇ ਜਾਣ ਤੋਂ ਪਹਿਲਾਂ ਚੰਗਾ ਹੋਵੇਗਾ ਜੇ ਤੁਸੀਂ ਪੁਰਾਣੇ ਇਸਰਾਏਲ ਦੇ ਰਾਜਾ ਦਾਊਦ ਦੀ ਤਰ੍ਹਾਂ ਯਹੋਵਾਹ ਦੀ ਸਲਾਹ ਭਾਲੋ ਜਿਸ ਨੇ ਪ੍ਰਾਰਥਨਾ ਵਿਚ ਕਿਹਾ: “ਮੇਰੇ ਤੁਰਨ ਦਾ ਰਾਹ ਮੈਨੂੰ ਦੱਸ।”—ਜਦ ਤੁਸੀਂ ਭਰੋਸੇਯੋਗ ਅਤੇ ਤਜਰਬੇਕਾਰ ਮੁਸਾਫ਼ਰ ਦੇ ਦੱਸੇ ਰਾਹ ’ਤੇ ਚੱਲਦੇ ਹੋ, ਤਾਂ ਤੁਹਾਨੂੰ ਯਕੀਨ ਹੁੰਦਾ ਹੈ ਕਿ ਤੁਸੀਂ ਸਹੀ ਰਾਹ ’ਤੇ ਚੱਲ ਰਹੇ ਹੋ ਅਤੇ ਤੁਹਾਨੂੰ ਚਿੰਤਾ ਨਹੀਂ ਹੁੰਦੀ ਕਿ ਇਹ ਰਾਹ ਤੁਹਾਨੂੰ ਕਿੱਥੇ ਲੈ ਕੇ ਜਾਵੇਗਾ। ਦਾਊਦ ਨੇ ਯਹੋਵਾਹ ਤੋਂ ਸੇਧ ਮੰਗੀ ਤੇ ਉਸ ਉੱਤੇ ਚੱਲਿਆ। ਇਸ ਤਰ੍ਹਾਂ ਕਰ ਕੇ ਉਸ ਨੂੰ ਮਨ ਦੀ ਸ਼ਾਂਤੀ ਮਿਲੀ ਜਿਸ ਬਾਰੇ ਅਸੀਂ 23ਵੇਂ ਜ਼ਬੂਰ ਵਿਚ ਪੜ੍ਹਦੇ ਹਾਂ। ਦਾਊਦ ਨੇ ਕਿਹਾ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ। ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ। ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿੱਤ ਮੇਰੀ ਅਗਵਾਈ ਕਰਦਾ ਹੈ। ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ।”—ਜ਼ਬੂਰਾਂ ਦੀ ਪੋਥੀ 23:1-4.
ਉਨ੍ਹਾਂ ਦਾ ਭਵਿੱਖ ਕੀ ਹੋਵੇਗਾ?
ਇਸ ਜ਼ਬੂਰ ਦਾ ਲਿਖਾਰੀ ਸ਼ਾਇਦ ਆਸਾਫ਼ ਜਾਂ ਉਸ ਦੇ ਘਰਾਣੇ ਦਾ ਕੋਈ ਹੋਰ ਵਿਅਕਤੀ ਸੀ। ਉਸ ਨੇ ਜ਼ਿੰਦਗੀ ਦੇ ਸਫ਼ਰ ’ਤੇ ਚੱਲਦਿਆਂ ਮੰਨਿਆ ਕਿ ਉਹ ਸਹੀ ਰਾਹ ਤੋਂ “ਫਿਸਲਣ” ਹੀ ਵਾਲਾ ਸੀ। ਉਸ ਨਾਲ ਕੀ ਹੋਇਆ ਸੀ? ਉਸ ਨੇ ਆਪਣੇ ਆਲੇ-ਦੁਆਲੇ ਦੇ ਬੇਈਮਾਨ ਅਤੇ ਹਿੰਸਕ ਲੋਕਾਂ ਨੂੰ ਦੇਖਿਆ ਕਿ ਉਹ ਕਿੰਨੇ ਖ਼ੁਸ਼ਹਾਲ ਸਨ ਤੇ ਉਹ ਈਰਖਾ ਕਰਨ ਲੱਗ ਪਿਆ। ਉਹ ਨੂੰ ਲੱਗਦਾ ਸੀ ਕਿ ਇਹ ਲੋਕ ‘ਸਦਾ ਸੁਖੀ’ ਰਹਿੰਦੇ ਸਨ। ਪਰ ਅਫ਼ਸੋਸ ਦੀ ਗੱਲ ਇਹ ਸੀ ਕਿ ਉਹ ਸੋਚਣ ਲੱਗ ਪਿਆ ਸੀ ਕਿ ਪਰਮੇਸ਼ੁਰ ਦੇ ਰਾਹ ’ਤੇ ਚੱਲਣ ਦਾ ਕੋਈ ਫ਼ਾਇਦਾ ਨਹੀਂ।—ਜ਼ਬੂਰਾਂ ਦੀ ਪੋਥੀ 73:2, 3, 6, 12, 13.
ਫਿਰ ਉਹ ਯਹੋਵਾਹ ਦੇ ਭਵਨ ਵਿਚ ਗਿਆ ਅਤੇ ਸੋਚਣ ਲੱਗਾ ਕਿ ਇਨ੍ਹਾਂ ਦੁਸ਼ਟ ਲੋਕਾਂ ਦਾ ਅਖ਼ੀਰ ਵਿਚ ਕੀ ਅੰਜਾਮ ਹੋਵੇਗਾ। ਉਸ ਨੇ ਕਿਹਾ: ‘ਮੈਂ ਉਨ੍ਹਾਂ ਦਾ ਅੰਤ ਸਮਝ ਲਿਆ।’ ਉਸ ਨੂੰ ਪਤਾ ਲੱਗ ਗਿਆ ਸੀ ਕਿ ਅਜਿਹੇ ਲੋਕ “ਤਿਲਕਣਿਆਂ ਥਾਂਵਾਂ” ’ਤੇ ਸਨ ਅਤੇ ਉਹ ‘ਭੈਜਲ ਨਾਲ ਮਿਟ ਜਾਣਗੇ!’ ਇਹ ਸੋਚ ਕੇ ਇਸ ਲਿਖਾਰੀ ਨੇ ਆਪਣੇ ਚੁਣੇ ਹੋਏ ਰਾਹ ਬਾਰੇ ਕੀ ਕਿਹਾ? ਉਸ ਨੇ ਕਿਹਾ: ‘ਤੂੰ ਯਹੋਵਾਹ ਮੈਨੂੰ ਤੇਜ ਵਿੱਚ ਰੱਖੇਂਗਾ।’—ਜ਼ਬੂਰਾਂ ਦੀ ਪੋਥੀ 73:17-19, 24.
ਉਸ ਨੇ ਦੇਖਿਆ ਕਿ ਦੁਸ਼ਟ ਲੋਕਾਂ ਨੇ ਚਾਲਬਾਜ਼ੀ ਨਾਲ ਧਨ-ਦੌਲਤ ਇਕੱਠੀ ਕੀਤੀ ਸੀ। ਉਨ੍ਹਾਂ ਦੇ ਕੰਮਾਂ ਦੇ ਅੰਜਾਮ ’ਤੇ ਗੌਰ ਕਰ ਕੇ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਹ ਸਹੀ ਰਾਹ ਤੇ ਚੱਲ ਰਿਹਾ ਸੀ। ਉਹ ਇਸ ਨਤੀਜੇ ’ਤੇ ਪਹੁੰਚਿਆ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।” ਯਹੋਵਾਹ ਪਰਮੇਸ਼ੁਰ ਦੇ ਨੇੜੇ ਰਹਿਣ ਨਾਲ ਸਾਡਾ ਹਮੇਸ਼ਾ ਫ਼ਾਇਦਾ ਹੀ ਹੋਵੇਗਾ।—ਜ਼ਬੂਰਾਂ ਦੀ ਪੋਥੀ 73:28.
‘ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚੋ’
ਅੱਜ ਸਾਨੂੰ ਵੀ ਕਈ ਫ਼ੈਸਲੇ ਕਰਨੇ ਪੈਂਦੇ ਹਨ। ਸ਼ਾਇਦ ਤੁਹਾਨੂੰ ਕੋਈ ਵਧੀਆ ਬਿਜ਼ਨਿਸ ਕਾਂਟ੍ਰੈਕਟ ਮਿਲੇ, ਜਾਂ ਤੁਹਾਡੀ ਪ੍ਰੋਮੋਸ਼ਨ ਹੋਵੇ, ਜਾਂ ਤੁਹਾਨੂੰ ਅਜਿਹੇ ਬਿਜ਼ਨਿਸ ਵਿਚ ਸ਼ਾਮਲ ਹੋਣ ਲਈ ਕਿਹਾ ਜਾਵੇ ਜਿਸ ਵਿਚ ਤੁਸੀਂ ਕਾਫ਼ੀ ਪੈਸੇ ਕਮਾ ਕਹਾਉਤਾਂ 4:26, CL.
ਸਕਦੇ ਹੋ। ਇਹ ਸੱਚ ਹੈ ਕਿ ਜਦੋਂ ਵੀ ਅਸੀਂ ਕੋਈ ਨਵਾਂ ਕੰਮ ਕਰਦੇ ਹਾਂ, ਤਾਂ ਨੁਕਸਾਨ ਦਾ ਡਰ ਤਾਂ ਹੁੰਦਾ ਹੈ। ਪਰ ਫਿਰ ਵੀ ਕੋਈ ਕੰਮ ਕਰਨ ਤੋਂ ਪਹਿਲਾਂ ਕੀ ਉਸ ਦੇ ਅੰਜਾਮ ਬਾਰੇ ਸੋਚਣਾ ਚੰਗੀ ਗੱਲ ਨਹੀਂ ਹੋਵੇਗੀ? ਕੀ ਤੁਹਾਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਵੇਗਾ ਜਿਸ ਨਾਲ ਤੁਹਾਡੇ ਅਤੇ ਤੁਹਾਡੀ ਪਤਨੀ ਵਿਚਕਾਰ ਤਣਾਅ ਪੈਦਾ ਹੋ ਸਕਦਾ ਹੈ? ਬਿਜ਼ਨਿਸ ਕਰਦਿਆਂ, ਹੋਟਲਾਂ ਵਿਚ ਜਾਂ ਹੋਰ ਥਾਵਾਂ ’ਤੇ ਤੁਹਾਡਾ ਕਿਹੋ ਜਿਹੇ ਲੋਕਾਂ ਨਾਲ ਵਾਹ ਪਵੇਗਾ? ਕੋਈ ਕਦਮ ਚੁੱਕਣ ਤੋਂ ਪਹਿਲਾਂ ਸੋਚੋ ਕਿ ਇਸ ਦਾ ਅੰਜਾਮ ਜਾਂ ਨਤੀਜਾ ਕੀ ਹੋ ਸਕਦਾ। ਸੁਲੇਮਾਨ ਦੀ ਇਸ ਸਲਾਹ ਉੱਤੇ ਚੱਲੋ: “ਤੂੰ ਹਰ ਕੰਮ ਕਰਨ ਤੋਂ ਪਹਿਲਾਂ, ਉਸ ਬਾਰੇ ਸੋਚ।”—ਸਾਡੇ ਸਾਰਿਆਂ ਲਈ ਇਸ ਸਲਾਹ ’ਤੇ ਸੋਚ ਵਿਚਾਰ ਕਰਨਾ ਚੰਗੀ ਗੱਲ ਹੋਵੇਗੀ। ਪਰ ਨੌਜਵਾਨਾਂ ਨੂੰ ਖ਼ਾਸ ਕਰਕੇ ਧਿਆਨ ਦੇਣ ਦੀ ਲੋੜ ਹੈ। ਇਕ ਨੌਜਵਾਨ ਲੜਕੇ ਨੇ ਇਕ ਫ਼ਿਲਮ ਕਿਰਾਏ ’ਤੇ ਲਿਆਂਦੀ ਭਾਵੇਂ ਉਸ ਨੂੰ ਪਤਾ ਸੀ ਕਿ ਇਸ ਵਿਚ ਗੰਦੇ ਸੀਨ ਸਨ। ਫ਼ਿਲਮ ਦੇਖਣ ਤੋਂ ਬਾਅਦ ਉਹ ਆਪਣੀ ਹਵਸ ਮਿਟਾਉਣ ਲਈ ਇਕ ਨੇੜੇ ਰਹਿੰਦੀ ਵੇਸਵਾ ਕੋਲ ਗਿਆ। ਇਸ ਦਾ ਕੀ ਅੰਜਾਮ ਹੋਇਆ? ਉਹ ਬਹੁਤ ਦੁਖੀ ਹੋਇਆ, ਉਸ ਦੀ ਜ਼ਮੀਰ ਲਾਨ੍ਹਤਾਂ ਪਾਉਣ ਲੱਗੀ ਅਤੇ ਉਸ ਨੂੰ ਡਰ ਲੱਗਣ ਲੱਗ ਪਿਆ ਕਿ ਉਸ ਨੂੰ ਕੋਈ ਗੰਭੀਰ ਬੀਮਾਰੀ ਨਾ ਲੱਗ ਜਾਵੇ। ਜਿਵੇਂ ਬਾਈਬਲ ਵਿਚ ਲਿਖਿਆ, ਉਸ ਨੇ ਓਵੇਂ ਹੀ ਕੀਤਾ: “ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲਦ ਕੱਟਣ ਲਈ।” ਕਾਸ਼, ਉਸ ਨੇ ਅੰਜਾਮ ਬਾਰੇ ਪਹਿਲਾਂ ਸੋਚਿਆ ਹੁੰਦਾ!—ਕਹਾਉਤਾਂ 7:22, 23.
ਸਾਈਨ-ਬੋਰਡ ਦੇਖ ਕੇ ਅੱਗੇ ਚੱਲੋ
ਤੁਸੀਂ ਜ਼ਰੂਰ ਸਹਿਮਤ ਹੋਵੋਗੇ ਕਿ ਸਾਈਨ-ਬੋਰਡਾਂ ਨੂੰ ਨਜ਼ਰਅੰਦਾਜ਼ ਕਰਨਾ ਅਕਲਮੰਦੀ ਨਹੀਂ ਹੈ। ਪਰ ਦੁੱਖ ਦੀ ਗੱਲ ਹੈ ਕਿ ਜ਼ਿੰਦਗੀ ਦੇ ਰਾਹ ’ਤੇ ਚੱਲਦਿਆਂ ਕਈ ਲੋਕ ਸਾਈਨ-ਬੋਰਡ ਅਨੁਸਾਰ ਨਹੀਂ ਚੱਲਦੇ ਕਿਉਂਕਿ ਉਨ੍ਹਾਂ ਨੂੰ ਹਿਦਾਇਤਾਂ ਚੰਗੀਆਂ ਨਹੀਂ ਲੱਗਦੀਆਂ। ਯਿਰਮਿਯਾਹ ਦੇ ਸਮੇਂ ਦੇ ਕੁਝ ਇਸਰਾਏਲੀਆਂ ’ਤੇ ਗੌਰ ਕਰੋ। ਇਸਰਾਏਲੀ ਕੌਮ ਮਾਨੋ ਚੌਰਾਹੇ ’ਤੇ ਖੜ੍ਹੀ ਸੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਇਹ ਸਲਾਹ ਦਿੱਤੀ: “ਪੁਰਾਣੇ ਰਸਤਿਆਂ ਲਈ ਪੁੱਛੋ, ਭਈ ਅੱਛਾ ਰਾਹ ਕਿੱਥੇ ਹੈ? ਤਾਂ ਉਹ ਦੇ ਵਿੱਚ ਚੱਲੋ।” ਪਰ ਲੋਕਾਂ ਨੇ ਜ਼ਿੱਦ ਕਰ ਕੇ ਆਖਿਆ ਕਿ ਉਹ ਉਸ ਰਾਹ ਵਿਚ ‘ਨਹੀਂ ਚੱਲਣਗੇ।’ (ਯਿਰਮਿਯਾਹ 6:16) ਉਨ੍ਹਾਂ ਦੇ ਫ਼ੈਸਲੇ ਦਾ ਕੀ ਅੰਜਾਮ ਨਿਕਲਿਆ? 607 ਈਸਵੀ ਪੂਰਵ ਵਿਚ ਬਾਬਲੀਆਂ ਨੇ ਆ ਕੇ ਯਰੂਸ਼ਲਮ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ ਅਤੇ ਇਸ ਦੇ ਨਿਵਾਸੀਆਂ ਨੂੰ ਗ਼ੁਲਾਮ ਬਣਾ ਕੇ ਬਾਬੁਲ ਲੈ ਗਏ।
ਜੇ ਅਸੀਂ ਯਹੋਵਾਹ ਦੀਆਂ ਹਿਦਾਇਤਾਂ ’ਤੇ ਨਹੀਂ ਚੱਲਾਂਗੇ, ਤਾਂ ਸਾਡਾ ਨੁਕਸਾਨ ਹੀ ਹੋਵੇਗਾ। ਬਾਈਬਲ ਵਿਚ ਦੱਸਿਆ ਗਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6.
ਹਿਦਾਇਤਾਂ ਦੇ ਨਾਲ-ਨਾਲ ਪਰਮੇਸ਼ੁਰ ਸਾਨੂੰ ਚੇਤਾਵਨੀਆਂ ਵੀ ਦਿੰਦਾ ਹੈ। ਮਿਸਾਲ ਲਈ, ਬਾਈਬਲ ਦੱਸਦੀ ਹੈ: “ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ, ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ।” (ਕਹਾਉਤਾਂ 4:14) ਅਜਿਹੇ ਇਕ ਰਾਹ ਬਾਰੇ ਕਹਾਉਤਾਂ 5:3, 4 ਵਿਚ ਦੱਸਿਆ ਗਿਆ ਹੈ: “ਪਰਾਈ ਤੀਵੀਂ ਦੇ ਬੁੱਲ੍ਹਾਂ ਤੋਂ ਸ਼ਹਿਤ ਟਪਕਦਾ ਹੈ, ਅਤੇ ਉਹ ਦਾ ਮੂੰਹ ਤੇਲ ਨਾਲੋਂ ਵੀ ਚਿਕਣਾ ਹੈ, ਪਰ ਓੜਕ ਉਹ ਨਾਗ ਦਾਉਣੇ ਵਰਗੀ ਕੌੜੀ, ਅਤੇ ਦੋ ਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ!” ਕਈਆਂ ਨੂੰ ਸ਼ਾਇਦ ਵੇਸਵਾ ਜਾਂ ਕਿਸੇ ਹੋਰ ਨਾਲ ਗ਼ਲਤ ਸੰਬੰਧ ਰੱਖਣ ਵਿਚ ਕੋਈ ਖ਼ਰਾਬੀ ਨਜ਼ਰ ਨਹੀਂ ਆਉਂਦੀ। ਪਰ ਯਹੋਵਾਹ ਨੇ ਚਾਲ-ਚੱਲਣ ਸੰਬੰਧੀ ਚੇਤਾਵਨੀਆਂ ਦਿੱਤੀਆਂ ਹਨ। ਜੇ ਅਸੀਂ ਇਨ੍ਹਾਂ ਨੂੰ ਨਾ ਮੰਨੀਏ, ਤਾਂ ਅਖ਼ੀਰ ਵਿਚ ਸਾਡਾ ਹੀ ਨੁਕਸਾਨ ਹੋਵੇਗਾ।
ਅਜਿਹੇ ਗ਼ਲਤ ਰਾਹ ’ਤੇ ਜਾਣ ਤੋਂ ਪਹਿਲਾਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਇਹ ਰਾਹ ਮੈਨੂੰ ਕਿੱਥੇ ਲੈ ਕੇ ਜਾਵੇਗਾ?’ ਅੰਜਾਮ ਬਾਰੇ ਸੋਚ-ਵਿਚਾਰ ਕਰਨ ਨਾਲ ਅਸੀਂ ਗ਼ਲਤ ਕਦਮ ਨਹੀਂ ਚੁੱਕਾਂਗੇ। ਜ਼ਰਾ ਸੋਚੋ ਕਿ ਉਨ੍ਹਾਂ ਦੇ ਪੱਲੇ ਕੀ ਪੈਂਦਾ ਹੈ ਜੋ ਪਰਮੇਸ਼ੁਰ ਦੀਆਂ ਚੇਤਾਵਨੀਆਂ ਨਹੀਂ ਮੰਨਦੇ। ਉਨ੍ਹਾਂ ਨੂੰ ਏਡਜ਼ ਜਾਂ ਹੋਰ ਜਿਨਸੀ ਬੀਮਾਰੀਆਂ ਲੱਗਦੀਆਂ ਹਨ, ਅਣਚਾਹੇ ਬੱਚੇ ਅਤੇ ਗਰਭਪਾਤ ਹੁੰਦੇ ਹਨ, ਪਰਿਵਾਰ ਟੁੱਟ ਜਾਂਦੇ ਹਨ ਅਤੇ ਜ਼ਮੀਰ ਲਾਨ੍ਹਤਾਂ ਪਾਉਂਦੀ ਹੈ। ਇਸ ਤਰ੍ਹਾਂ ਦੇ ਰਾਹ ’ਤੇ ਚੱਲਣ ਵਾਲਿਆਂ ਬਾਰੇ ਪੌਲੁਸ ਰਸੂਲ ਨੇ ਸਾਫ਼-ਸਾਫ਼ ਦੱਸਿਆ ਕਿ ਉਹ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।”—1 ਕੁਰਿੰਥੀਆਂ 6:9, 10.
‘ਏਹੋ ਰਾਹ ਹੈ’
ਕਦੀ-ਕਦੀ ਇਹ ਜਾਣਨਾ ਔਖਾ ਹੁੰਦਾ ਹੈ ਕਿ ਸਾਡੇ ਫ਼ੈਸਲਿਆਂ ਦਾ ਨਤੀਜਾ ਕੀ ਨਿਕਲੇਗਾ। ਅਸੀਂ ਪਰਮੇਸ਼ੁਰ ਦੇ ਕਿੰਨੇ ਅਹਿਸਾਨਮੰਦ ਹਾਂ ਕਿ ਉਹ ਸਾਨੂੰ ਸੇਧ ਦਿੰਦਾ ਹੈ। ਯਹੋਵਾਹ ਕਹਿੰਦਾ ਹੈ: “ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾਯਾਹ 30:21) ਜਿਹੜਾ ਰਾਹ ਯਹੋਵਾਹ ਸਾਨੂੰ ਦਿਖਾ ਰਿਹਾ ਹੈ, ਉਸ ਦੇ ਅਖ਼ੀਰ ਵਿਚ ਕੀ ਹੋਵੇਗਾ? ਯਿਸੂ ਨੇ ਕਿਹਾ ਸੀ ਕਿ ਭਾਵੇਂ ਇਹ ਰਾਹ ਭੀੜਾ ਅਤੇ ਮੁਸ਼ਕਲ ਹੈ, ਪਰ ਇਸ ਦੇ ਅਖ਼ੀਰ ਵਿਚ ਸਾਨੂੰ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ।—ਮੱਤੀ 7:14.
ਜ਼ਰਾ ਉਸ ਰਾਹ ਬਾਰੇ ਸੋਚੋ ਜਿਸ ਉੱਤੇ ਤੁਸੀਂ ਚੱਲ ਰਹੇ ਹੋ। ਕੀ ਇਹ ਰਾਹ ਸਹੀ ਹੈ? ਇਹ ਕਿੱਧਰ ਨੂੰ ਜਾਂਦਾ ਹੈ? ਸੇਧ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। ‘ਨਕਸ਼ਾ’ ਯਾਨੀ ਬਾਈਬਲ ਵਿੱਚੋਂ ਦੇਖੋ। ਸ਼ਾਇਦ ਤੁਹਾਨੂੰ ਕਿਸੇ ਤਜਰਬੇਕਾਰ ਮੁਸਾਫ਼ਰ ਯਾਨੀ ਪਰਮੇਸ਼ੁਰ ਦੇ ਭਗਤ ਨਾਲ ਗੱਲ ਕਰਨੀ ਪਵੇ ਜੋ ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲ ਰਿਹਾ ਹੈ। ਕੀ ਤੁਹਾਨੂੰ ਕੁਝ ਫੇਰ ਬਦਲ ਕਰਨ ਦੀ ਲੋੜ ਹੈ? ਜੇ ਹਾਂ, ਤਾਂ ਫਿਰ ਫਟਾਫਟ ਤਬਦੀਲੀਆਂ ਕਰੋ।
ਸਾਈਨ-ਬੋਰਡ ਦੇਖ ਕੇ ਇਕ ਮੁਸਾਫ਼ਰ ਨੂੰ ਆਪਣੇ ਰਾਹ ’ਤੇ ਚੱਲਦੇ ਰਹਿਣ ਦੀ ਹੱਲਾਸ਼ੇਰੀ ਮਿਲਦੀ ਹੈ ਕਿਉਂਕਿ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਹ ਸਹੀ ਰਾਹ ਉੱਤੇ ਹੈ। ਜੇ ਤੁਹਾਨੂੰ ਸੋਚ-ਵਿਚਾਰ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਰਾਹ ’ਤੇ ਚੱਲ ਰਹੇ ਹੋ, ਤਾਂ ਉਸੇ ਰਾਹ ਉੱਤੇ ਚੱਲਦੇ ਰਹੋ। ਜ਼ਿੰਦਗੀ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਤੁਸੀਂ ਇਕ ਵਧੀਆ ਮੰਜ਼ਲ ’ਤੇ ਪਹੁੰਚੋਗੇ।—2 ਪਤਰਸ 3:13.
ਹਰ ਰਾਹ ਕਿਸੇ ਨਾ ਕਿਸੇ ਪਾਸੇ ਲੈ ਕੇ ਜਾਂਦਾ ਹੈ। ਜਦੋਂ ਤੁਸੀਂ ਆਪਣੇ ਚੁਣੇ ਰਾਹ ਦੇ ਅਖ਼ੀਰ ਤੇ ਪਹੁੰਚੋਗੇ, ਤਾਂ ਤੁਸੀਂ ਕਿੱਥੇ ਹੋਵੋਗੇ? ਉੱਥੇ ਪਹੁੰਚ ਕੇ ਇਹ ਸੋਚਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ, ‘ਕਾਸ਼, ਮੈਂ ਇਕ ਹੋਰ ਰਾਹ ਚੁਣਿਆ ਹੁੰਦਾ!’ ਆਪਣੀ ਜ਼ਿੰਦਗੀ ਦੇ ਰਾਹ ’ਤੇ ਅਗਲਾ ਕਦਮ ਵਧਾਉਣ ਤੋਂ ਪਹਿਲਾਂ ਆਪਣੇ-ਆਪ ਤੋਂ ਪੁੱਛੋ, ‘ਇਸ ਰਾਹ ’ਤੇ ਚੱਲਣ ਦਾ ਕੀ ਅੰਜਾਮ ਹੋਵੇਗਾ?’ (w08 9/1)
[ਸਫ਼ਾ 30 ਉੱਤੇ ਡੱਬੀ/ਤਸਵੀਰਾਂ]
ਅੰਜਾਮ ਕੀ ਹੋਵੇਗਾ?
ਨੌਜਵਾਨਾਂ ਨੂੰ ਅਕਸਰ ਉਹ ਚੀਜ਼ਾਂ ਅਜ਼ਮਾਉਣ ਲਈ ਪਰਤਾਇਆ ਜਾਂਦਾ ਹੈ ਜੋ ਅੱਜ-ਕੱਲ੍ਹ ਆਮ ਮੰਨੀਆਂ ਜਾਂਦੀਆਂ ਹਨ। ਹੇਠਾਂ ਕੁਝ ਗੱਲਾਂ ਦੱਸੀਆਂ ਗਈਆਂ ਹਨ।
◼ ਤੁਹਾਨੂੰ ਕੋਈ ਸਿਗਰਟ ਪੀਣ ਨੂੰ ਕਹਿੰਦਾ ਹੈ।
◼ ਤੁਹਾਡਾ ਭਲਾ ਚਾਹੁਣ ਵਾਲਾ ਕੋਈ ਅਧਿਆਪਕ ਤੁਹਾਡੇ ’ਤੇ ਯੂਨੀਵਰਸਿਟੀ ਵਿਚ ਉੱਚ-ਸਿੱਖਿਆ ਹਾਸਲ ਕਰਨ ਲਈ ਜ਼ੋਰ ਪਾਉਂਦਾ ਹੈ।
◼ ਤੁਹਾਨੂੰ ਪਾਰਟੀ ਵਿਚ ਜਾਣ ਦਾ ਸੱਦਾ ਮਿਲਦਾ ਹੈ ਜਿੱਥੇ ਤੁਹਾਨੂੰ ਸ਼ਰਾਬ ਅਤੇ ਸ਼ਾਇਦ ਡ੍ਰੱਗਜ਼ ਵੀ ਸੌਖਿਆਂ ਹੀ ਮਿਲਣ।
◼ ਤੁਹਾਨੂੰ ਕੋਈ ਕਹਿੰਦਾ ਹੈ: “ਕਿਉਂ ਨਾ ਤੁਸੀਂ ਇੰਟਰਨੈੱਟ ’ਤੇ ਆਪਣਾ ਨਾਂ, ਪਤਾ ਅਤੇ ਆਪਣੇ ਬਾਰੇ ਹੋਰ ਜਾਣਕਾਰੀ ਪਾਓ?”
◼ ਇਕ ਦੋਸਤ ਤੁਹਾਨੂੰ ਇਕ ਫ਼ਿਲਮ ਦੇਖਣ ਲਈ ਬੁਲਾਉਂਦਾ ਹੈ ਜਿਸ ਵਿਚ ਮਾਰ-ਧਾੜ ਅਤੇ ਗੰਦੇ-ਗੰਦੇ ਸੀਨ ਹਨ।
ਜੇ ਤੁਹਾਡੇ ਨਾਲ ਇੱਦਾਂ ਕਦੀ ਹੋਵੇ, ਤਾਂ ਤੁਸੀਂ ਕੀ ਕਰੋਗੇ? ਕੀ ਤੁਸੀਂ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਓਗੇ ਜਾਂ ਕੀ ਤੁਸੀਂ ਧਿਆਨ ਨਾਲ ਇਨ੍ਹਾਂ ਦੇ ਅੰਜਾਮ ਬਾਰੇ ਸੋਚੋਗੇ? ਤੁਹਾਡੇ ਲਈ ਅਕਲਮੰਦੀ ਹੋਵੇਗੀ ਜੇ ਤੁਸੀਂ ਆਪਣੇ ਆਪ ਤੋਂ ਪੁੱਛੋ: “ਭਲਾ, ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸੱਕਦਾ ਹੈ, ਤੇ ਉਹ ਦੇ ਲੀੜੇ ਨਾ ਸੜਨ? ਕੋਈ ਅੰਗਿਆਰਿਆਂ ਉੱਤੇ ਤੁਰੇ, ਤੇ ਉਹ ਦੇ ਪੈਰ ਨਾ ਝੁਲਸਣ?”—ਕਹਾਉਤਾਂ 6:27, 28.