ਅਸੀਂ ਯੋਆਨਾ ਤੋਂ ਕੀ ਸਿੱਖ ਸਕਦੇ ਹਾਂ?
ਬਹੁਤ ਸਾਰੇ ਲੋਕ ਜਾਣਦੇ ਹਨ ਕਿ ਯਿਸੂ ਦੇ 12 ਰਸੂਲ ਸਨ। ਪਰ ਉਨ੍ਹਾਂ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਯਿਸੂ ਦੇ ਚੇਲਿਆਂ ਵਿਚ ਤੀਵੀਆਂ ਵੀ ਸਨ। ਉਨ੍ਹਾਂ ਤੀਵੀਆਂ ਵਿੱਚੋਂ ਇਕ ਯੋਆਨਾ ਸੀ।
ਯਿਸੂ ਦੀ ਸੇਵਕਾਈ ਵਿਚ ਯੋਆਨਾ ਨੇ ਕੀ ਭੂਮਿਕਾ ਨਿਭਾਈ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
ਯੋਆਨਾ ਕੌਣ ਸੀ?
ਯੋਆਨਾ “ਹੇਰੋਦੇਸ ਦੇ ਘਰ ਦੇ ਨਿਗਰਾਨ ਖੂਜ਼ਾਹ ਦੀ ਪਤਨੀ” ਸੀ। ਖੂਜ਼ਾਹ ਸ਼ਾਇਦ ਹੇਰੋਦੇਸ ਅੰਤਿਪਾਸ ਦੇ ਘਰ ਦਾ ਮੁਖਤਿਆਰ ਸੀ। ਯੋਆਨਾ ਉਨ੍ਹਾਂ ਕਈ ਤੀਵੀਆਂ ਵਿੱਚੋਂ ਸੀ ਜਿਨ੍ਹਾਂ ਨੂੰ ਯਿਸੂ ਨੇ ਬੀਮਾਰੀਆਂ ਤੋਂ ਠੀਕ ਕੀਤਾ ਸੀ। ਹੋਰ ਤੀਵੀਆਂ ਦੇ ਨਾਲ-ਨਾਲ ਯੋਆਨਾ ਨੇ ਵੀ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਸਫ਼ਰ ਕੀਤਾ ਸੀ।
ਯਹੂਦੀ ਧਾਰਮਿਕ ਆਗੂ ਸਿਖਾਉਂਦੇ ਸਨ ਕਿ ਤੀਵੀਆਂ ਨੂੰ ਉਨ੍ਹਾਂ ਆਦਮੀਆਂ ਨਾਲ ਮੇਲ-ਜੋਲ ਨਹੀਂ ਰੱਖਣਾ ਚਾਹੀਦਾ ਜੋ ਉਨ੍ਹਾਂ ਦੇ ਰਿਸ਼ਤੇਦਾਰ ਨਹੀਂ ਹਨ ਤੇ ਆਦਮੀਆਂ ਨਾਲ ਕਿਤੇ ਜਾਣਾ ਤਾਂ ਦੂਰ ਦੀ ਗੱਲ ਸੀ। ਅਸਲ ਵਿਚ ਯਹੂਦੀ ਆਦਮੀ ਤੀਵੀਆਂ ਨਾਲ ਬਹੁਤ ਹੀ ਘੱਟ ਗੱਲ ਕਰਦੇ ਸਨ। ਯਿਸੂ ਨੇ ਇਨ੍ਹਾਂ ਰੀਤੀ-ਰਿਵਾਜਾਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਯੋਆਨਾ ਤੇ ਹੋਰ ਨਿਹਚਾਵਾਨ ਤੀਵੀਆਂ ਨੂੰ ਆਪਣੇ ਚੇਲਿਆਂ ਦੇ ਸਮੂਹ ਵਿਚ ਸ਼ਾਮਲ ਕਰ ਲਿਆ।
ਯੋਆਨਾ ਜਾਣਦੀ ਸੀ ਕਿ ਯਿਸੂ ਤੇ ਉਸ ਦੇ ਰਸੂਲਾਂ ਨਾਲ ਸੰਗਤ ਕਰ ਕੇ ਸ਼ਾਇਦ ਉਸ ਨੂੰ ਧਾਰਮਿਕ ਆਗੂਆਂ, ਆਪਣੇ ਘਰਦਿਆਂ ਤੇ ਦੋਸਤਾਂ ਦੀਆਂ ਚੁਭਵੀਆਂ ਗੱਲਾਂ ਸੁਣਨੀਆਂ ਪਈਆਂ, ਪਰ ਉਸ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ। ਯਿਸੂ ਨਾਲ ਚੱਲਣ ਵਾਲਿਆਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲਈ ਤਿਆਰ ਰਹਿਣ ਦੀ ਲੋੜ ਸੀ। ਇਹੋ ਜਿਹੇ ਚੇਲਿਆਂ ਬਾਰੇ ਯਿਸੂ ਨੇ ਕਿਹਾ ਸੀ: “ਇਹ ਲੋਕ ਹੀ ਮੇਰੀ ਮਾਤਾ ਅਤੇ ਮੇਰੇ ਭਰਾ ਹਨ ਕਿਉਂਕਿ ਇਹ ਮੇਰੇ ਪਿਤਾ ਦਾ ਬਚਨ ਸੁਣਦੇ ਅਤੇ ਇਸ ਮੁਤਾਬਕ ਚੱਲਦੇ ਹਨ।” (ਲੂਕਾ 8:19-21; 18:28-30) ਕੀ ਤੁਹਾਨੂੰ ਇਹ ਜਾਣ ਕੇ ਹੌਸਲਾ ਨਹੀਂ ਮਿਲਦਾ ਕਿ ਯਿਸੂ ਉਨ੍ਹਾਂ ਦੇ ਬਹੁਤ ਨੇੜੇ ਹੈ ਜੋ ਉਸ ਦੇ ਨਕਸ਼ੇ-ਕਦਮਾਂ ’ਤੇ ਚੱਲਣ ਲਈ ਕੁਰਬਾਨੀਆਂ ਕਰਦੇ ਹਨ?
ਉਸ ਨੇ ਆਪਣੇ ਪੈਸੇ ਨਾਲ ਸੇਵਾ ਕੀਤੀ
ਯੋਆਨਾ ਅਤੇ ਹੋਰ ਕਈ ਤੀਵੀਆਂ ਨੇ “ਆਪਣੇ ਪੈਸੇ ਨਾਲ” ਯਿਸੂ ਅਤੇ ਉਸ ਦੇ 12 ਰਸੂਲਾਂ ਦੀ ਸੇਵਾ ਕੀਤੀ। (ਲੂਕਾ 8:3) ਇਕ ਲਿਖਾਰੀ ਕਹਿੰਦਾ ਹੈ, “ਲੂਕਾ ਆਪਣੇ ਪਾਠਕਾਂ ਨੂੰ ਇਹ ਨਹੀਂ ਦੱਸ ਰਿਹਾ ਕਿ ਤੀਵੀਆਂ ਖਾਣਾ ਬਣਾਉਂਦੀਆਂ ਸਨ, ਭਾਂਡੇ ਧੋਂਦੀਆਂ ਸਨ ਤੇ ਕੱਪੜੇ ਸੀਉਂਦੀਆਂ ਸਨ। ਸ਼ਾਇਦ ਉਨ੍ਹਾਂ ਨੇ ਇਹ ਕੰਮ ਕੀਤੇ ਹੋਣ . . . ਪਰ ਲੂਕਾ ਇਸ ਬਾਰੇ ਨਹੀਂ ਦੱਸਦਾ।” ਸੋ ਲੱਗਦਾ ਹੈ ਕਿ ਤੀਵੀਆਂ ਨੇ ਆਪਣੇ ਪੈਸਿਆਂ, ਚੀਜ਼ਾਂ ਜਾਂ ਜ਼ਮੀਨ-ਜਾਇਦਾਦ ਨਾਲ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ।
ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ ਕਰਨ ਵੇਲੇ ਯਿਸੂ ਤੇ ਉਸ ਦੇ ਰਸੂਲ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਨਹੀਂ ਕਰਦੇ ਸਨ। ਇਸ ਲਈ 20 ਕੁ ਜਣਿਆਂ ਦੇ ਗਰੁੱਪ ਕੋਲ ਸ਼ਾਇਦ ਖਾਣ-ਪੀਣ ਦੀਆਂ ਤੇ ਹੋਰ ਚੀਜ਼ਾਂ ਯੂਹੰ. 12:6; 13:28, 29) ਸ਼ਾਇਦ ਯੋਆਨਾ ਅਤੇ ਹੋਰ ਤੀਵੀਆਂ ਉਨ੍ਹਾਂ ਦੇ ਖ਼ਰਚੇ ਪੂਰੇ ਕਰਨ ਲਈ ਦਾਨ ਦਿੰਦੀਆਂ ਸਨ।
ਖ਼ਰੀਦਣ ਲਈ ਥੋੜ੍ਹੇ ਪੈਸੇ ਹੁੰਦੇ ਸਨ। ਸ਼ਾਇਦ ਦੂਸਰੇ ਉਨ੍ਹਾਂ ਦੀ ਪਰਾਹੁਣਚਾਰੀ ਕਰਦੇ ਸਨ, ਪਰ ਉਹ ਹਮੇਸ਼ਾ ਇਹ ਉਮੀਦ ਨਹੀਂ ਰੱਖਦੇ ਸਨ ਕਿ ਕੋਈ ਉਨ੍ਹਾਂ ਦੀ ਪਰਾਹੁਣਚਾਰੀ ਕਰੇ। ਇਸ ਲਈ ਮਸੀਹ ਅਤੇ ਉਸ ਦੇ ਰਸੂਲ ਆਪਣੇ ਕੋਲ “ਪੈਸਿਆਂ ਵਾਲਾ ਡੱਬਾ” ਰੱਖਦੇ ਹੁੰਦੇ ਸਨ। (ਕੁਝ ਲੋਕ ਕਹਿੰਦੇ ਹਨ ਕਿ ਇਕ ਯਹੂਦੀ ਤੀਵੀਂ ਕੋਲ ਪੈਸੇ ਜਾਂ ਜ਼ਮੀਨ-ਜਾਇਦਾਦ ਨਹੀਂ ਹੁੰਦੀ ਸੀ। ਪਰ ਯੋਆਨਾ ਦੇ ਜ਼ਮਾਨੇ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਇਕ ਯਹੂਦੀ ਔਰਤ ਕੋਲ ਵੱਖੋ-ਵੱਖਰੇ ਤਰੀਕਿਆਂ ਕਰਕੇ ਆਮਦਨ ਦੇ ਸਾਧਨ ਹੋ ਸਕਦੇ ਸਨ: (1) ਜੇ ਉਸ ਦੇ ਭਰਾ ਨਹੀਂ ਹੁੰਦੇ ਸਨ ਤੇ ਉਸ ਦਾ ਪਿਤਾ ਮਰ ਜਾਂਦਾ ਸੀ, ਤਾਂ ਉਸ ਨੂੰ ਵਿਰਾਸਤ ਮਿਲਦੀ ਸੀ, (2) ਉਸ ਨੂੰ ਜ਼ਮੀਨ-ਜਾਇਦਾਦ ਮਿਲਦੀ ਸੀ, (3) ਵਿਆਹ ਦੇ ਇਕਰਾਰਨਾਮੇ ਵਿਚ ਦੱਸੀ ਸ਼ਰਤ ਮੁਤਾਬਕ ਉਸ ਨੂੰ ਪੈਸੇ ਮਿਲਦੇ ਸਨ ਜੇ ਉਸ ਦਾ ਤਲਾਕ ਹੋ ਜਾਂਦਾ ਸੀ, (4) ਪਤੀ ਦੇ ਗੁਜ਼ਰ ਜਾਣ ਤੇ ਉਸ ਨੂੰ ਪੈਸੇ ਜਾਂ ਜਾਇਦਾਦ ਮਿਲਦੀ ਸੀ ਜਾਂ (5) ਉਹ ਖ਼ੁਦ ਕਮਾਉਂਦੀ ਸੀ।
ਬਿਨਾਂ ਸ਼ੱਕ ਯਿਸੂ ਦੇ ਚੇਲੇ ਉੱਨਾ ਦਾਨ ਕਰਦੇ ਸਨ ਜਿੰਨਾ ਉਹ ਕਰ ਸਕਦੇ ਸਨ। ਯਿਸੂ ਦੇ ਚੇਲਿਆਂ ਵਿਚ ਸ਼ਾਇਦ ਅਮੀਰ ਤੀਵੀਆਂ ਵੀ ਸ਼ਾਮਲ ਸਨ। ਯੋਆਨਾ ਹੇਰੋਦੇਸ ਦੇ ਮੁਖਤਿਆਰ ਦੀ ਪਤਨੀ ਸੀ ਜਾਂ ਉਸ ਦੀ ਪਤਨੀ ਰਹਿ ਚੁੱਕੀ ਸੀ ਜਿਸ ਕਰਕੇ ਕੁਝ ਇਹ ਸਿੱਟਾ ਕੱਢਦੇ ਹਨ ਕਿ ਯੋਆਨਾ ਅਮੀਰ ਸੀ। ਉਸ ਵਰਗੀ ਕਿਸੇ ਔਰਤ ਨੇ ਸ਼ਾਇਦ ਯਿਸੂ ਨੂੰ ਪਹਿਨਣ ਲਈ ਉਹ ਮਹਿੰਗਾ ਕੁੜਤਾ ਦਿੱਤਾ ਹੋਣਾ ਜਿਸ ਨੂੰ ਕੋਈ ਸੀਣ ਨਹੀਂ ਲੱਗੀ ਹੋਈ ਸੀ। ਇਕ ਲੇਖਕਾ ਕਹਿੰਦੀ ਹੈ ਕਿ ਇਹ ਅਜਿਹਾ ਕੁੜਦਾ ਸੀ ਜੋ “ਮਛੇਰਿਆਂ ਦੀਆਂ ਪਤਨੀਆਂ ਨਹੀਂ ਦੇ ਸਕਦੀਆਂ ਸਨ।”
ਬਾਈਬਲ ਸਾਫ਼-ਸਾਫ਼ ਨਹੀਂ ਦੱਸਦੀ ਕਿ ਯੋਆਨਾ ਨੇ ਪੈਸੇ ਦਾਨ ਕੀਤੇ ਸਨ। ਪਰ ਉਸ ਨੇ ਉਹ ਕੁਝ ਕੀਤਾ ਜੋ ਉਹ ਕਰ ਸਕਦੀ ਸੀ ਤੇ ਅਸੀਂ ਇਸ ਤੋਂ ਇਕ ਸਬਕ ਸਿੱਖ ਸਕਦੇ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਕੀ ਦੇ ਸਕਦੇ ਹਾਂ ਜਾਂ ਕੀ ਨਹੀਂ। ਪਰਮੇਸ਼ੁਰ ਲਈ ਇਹ ਗੱਲ ਬਹੁਤ ਮਾਅਨੇ ਰੱਖਦੀ ਹੈ ਕਿ ਅਸੀਂ ਜੋ ਵੀ ਕਰੀਏ, ਖ਼ੁਸ਼ੀ ਨਾਲ ਕਰੀਏ।
ਯਿਸੂ ਦੀ ਮੌਤ ਸਮੇਂ ਅਤੇ ਉਸ ਤੋਂ ਬਾਅਦ
ਯਿਸੂ ਨੂੰ ਸੂਲ਼ੀ ’ਤੇ ਟੰਗਣ ਵੇਲੇ ਸ਼ਾਇਦ ਯੋਆਨਾ ਵੀ ਉਨ੍ਹਾਂ ਔਰਤਾਂ ਨਾਲ ਉੱਥੇ ਹਾਜ਼ਰ ਸੀ ਜੋ ‘ਯਿਸੂ ਦੇ ਨਾਲ ਹੁੰਦੀਆਂ ਸਨ ਅਤੇ ਉਨ੍ਹਾਂ ਨੇ ਗਲੀਲ ਵਿਚ ਉਸ ਦੀ ਸੇਵਾ ਕੀਤੀ ਸੀ ਅਤੇ ਕਈ ਹੋਰ ਔਰਤਾਂ ਵੀ ਸਨ ਜਿਹੜੀਆਂ ਉਸ ਨਾਲ ਯਰੂਸ਼ਲਮ ਨੂੰ ਆਈਆਂ ਸਨ।’ (ਮਰ. 15:41) ਜਦੋਂ ਯਿਸੂ ਦੀ ਲਾਸ਼ ਨੂੰ ਦਫ਼ਨਾਉਣ ਲਈ ਸੂਲ਼ੀ ਤੋਂ ਲਾਇਆ ਗਿਆ, ਤਾਂ “ਉਹ ਤੀਵੀਆਂ ਵੀ, ਜਿਹੜੀਆਂ ਗਲੀਲ ਤੋਂ ਯਿਸੂ ਨਾਲ ਆਈਆਂ ਸਨ, ਕਬਰ ਨੂੰ ਦੇਖਣ ਗਈਆਂ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਉਸ ਦੀ ਲਾਸ਼ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ। ਫਿਰ ਉਹ ਮਸਾਲੇ ਅਤੇ ਅਤਰ ਤਿਆਰ ਕਰਨ ਚੱਲੀਆਂ ਗਈਆਂ।” ਇਹ ਤੀਵੀਆਂ, ਜਿਨ੍ਹਾਂ ਦੀ ਪਛਾਣ ਲੂਕਾ ਨੇ “ਮਰੀਅਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਤਾ ਮਰੀਅਮ” ਵਜੋਂ ਕਰਾਈ ਹੈ, ਸਬਤ ਤੋਂ ਬਾਅਦ ਵਾਪਸ ਗਈਆਂ ਅਤੇ ਉਨ੍ਹਾਂ ਨੇ ਦੂਤਾਂ ਨੂੰ ਦੇਖਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਯਿਸੂ ਦੁਬਾਰਾ ਜੀਉਂਦਾ ਹੋ ਗਿਆ ਸੀ।
ਪੰਤੇਕੁਸਤ 33 ਈਸਵੀ ਨੂੰ ਚੇਲੇ ਯਰੂਸ਼ਲਮ ਵਿਚ ਇਕੱਠੇ ਹੋਏ ਸਨ ਤੇ ਉਨ੍ਹਾਂ ਚੇਲਿਆਂ ਵਿਚ ਯਿਸੂ ਦੀ ਮਾਤਾ ਤੇ ਭਰਾ ਵੀ ਸਨ, ਹੋ ਸਕਦਾ ਹੈ ਕਿ ਯੋਆਨਾ ਵੀ ਉਨ੍ਹਾਂ ਨਾਲ ਹੀ ਸੀ। (ਰਸੂ. 1:12-14) ਸ਼ਾਇਦ ਯੋਆਨਾ ਨੇ ਹੇਰੋਦੇਸ ਅੰਤਿਪਾਸ ਬਾਰੇ ਲੂਕਾ ਨੂੰ ਜਾਣਕਾਰੀ ਦਿੱਤੀ ਹੋਵੇ ਕਿਉਂਕਿ ਉਸ ਦਾ ਪਤੀ ਹੇਰੋਦੇਸ ਅੰਤਿਪਾਸ ਦੇ ਦਰਬਾਰ ਵਿਚ ਕੰਮ ਕਰਦਾ ਸੀ। ਸਿਰਫ਼ ਲੂਕਾ ਹੀ ਯੋਆਨਾ ਦੇ ਨਾਂ ਦਾ ਜ਼ਿਕਰ ਕਰਦਾ ਹੈ।
ਯੋਆਨਾ ਦੀ ਕਹਾਣੀ ਤੋਂ ਸਾਨੂੰ ਕੁਝ ਵਧੀਆ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ। ਉਸ ਨੇ ਯਿਸੂ ਦੀ ਸੇਵਾ ਕਰਨ ਲਈ ਉਹ ਕੁਝ ਕੀਤਾ ਜੋ ਉਹ ਕਰ ਸਕਦੀ ਸੀ। ਜੇ ਉਸ ਦੇ ਪੈਸਿਆਂ ਨਾਲ ਯਿਸੂ, 12 ਰਸੂਲਾਂ ਅਤੇ ਹੋਰ ਚੇਲਿਆਂ ਦੀ ਸਫ਼ਰ ਕਰਨ ਅਤੇ ਇਕੱਠੇ ਪ੍ਰਚਾਰ ਕਰਨ ਵਿਚ ਮਦਦ ਹੋਈ, ਤਾਂ ਉਹ ਜ਼ਰੂਰ ਖ਼ੁਸ਼ ਹੋਈ ਹੋਣੀ। ਯੋਆਨਾ ਨੇ ਯਿਸੂ ਦੀ ਸੇਵਾ ਕੀਤੀ। ਉਸ ਨੇ ਯਿਸੂ ਤੇ ਉਸ ਦੇ ਚੇਲਿਆਂ ’ਤੇ ਆਈਆਂ ਅਜ਼ਮਾਇਸ਼ਾਂ ਦੌਰਾਨ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਮਸੀਹੀ ਤੀਵੀਆਂ ਨੂੰ ਯੋਆਨਾ ਦੀ ਰੀਸ ਕਰਨੀ ਚਾਹੀਦੀ ਹੈ।