ਕੀ ਤੁਸੀਂ “ਖ਼ਬਰਦਾਰ” ਰਹੋਗੇ?
“ਇਸ ਲਈ, ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ।”—ਮੱਤੀ 25:13.
1, 2. (ੳ) ਯਿਸੂ ਨੇ ਆਖ਼ਰੀ ਦਿਨਾਂ ਬਾਰੇ ਕੀ ਦੱਸਿਆ ਸੀ? (ਅ) ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?
ਜ਼ਰਾ ਕਲਪਨਾ ਕਰੋ ਕਿ ਯਿਸੂ ਯਰੂਸ਼ਲਮ ਵਿਚ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਮੰਦਰ ਵੱਲ ਨੂੰ ਦੇਖ ਰਿਹਾ ਹੈ। ਉਸ ਦੇ ਚਾਰ ਚੇਲੇ ਪਤਰਸ, ਅੰਦ੍ਰਿਆਸ, ਯਾਕੂਬ ਤੇ ਯੂਹੰਨਾ ਉਸ ਨਾਲ ਹਨ। ਉਹ ਯਿਸੂ ਦੀ ਗੱਲ ਧਿਆਨ ਨਾਲ ਸੁਣਦੇ ਹਨ ਜਦੋਂ ਉਹ ਉਨ੍ਹਾਂ ਨੂੰ ਦਿਲਚਸਪ ਭਵਿੱਖਬਾਣੀ ਬਾਰੇ ਦੱਸਦਾ ਹੈ। ਯਿਸੂ ਨੇ ਭਵਿੱਖਬਾਣੀ ਵਿਚ ਦੱਸਿਆ ਕਿ ਦੁਨੀਆਂ ਦੇ ਆਖ਼ਰੀ ਦਿਨਾਂ ਦੌਰਾਨ ਜਦੋਂ ਉਹ ਰਾਜ ਕਰ ਰਿਹਾ ਹੋਵੇਗਾ, ਤਾਂ ਉਦੋਂ ਕੀ-ਕੀ ਹੋਵੇਗਾ। ਯਿਸੂ ਉਨ੍ਹਾਂ ਨੂੰ ਦੱਸਦਾ ਹੈ ਕਿ ਉਸ ਸਮੇਂ ਦੌਰਾਨ ਉਸ ਦਾ “ਵਫ਼ਾਦਾਰ ਤੇ ਸਮਝਦਾਰ” ਨੌਕਰ ਉਸ ਦੀ ਜਗ੍ਹਾ ਧਰਤੀ ’ਤੇ ਉਸ ਦੇ ਚੇਲਿਆਂ ਦੀ ਅਗਵਾਈ ਕਰੇਗਾ ਅਤੇ ਉਨ੍ਹਾਂ ਨੂੰ ਸਹੀ ਸਮੇਂ ’ਤੇ ਭੋਜਨ ਦੇਵੇਗਾ।—ਮੱਤੀ 24:45-47.
2 ਇਸੇ ਭਵਿੱਖਬਾਣੀ ਵਿਚ ਅੱਗੇ ਯਿਸੂ ਦਸ ਕੁਆਰੀਆਂ ਦੀ ਮਿਸਾਲ ਦਿੰਦਾ ਹੈ। (ਮੱਤੀ 25:1-13 ਪੜ੍ਹੋ।) ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ: (1) ਮਿਸਾਲ ਵਿਚ ਕਿਹੜੀ ਗੱਲ ਦੱਸੀ ਗਈ ਹੈ? (2) ਮਿਸਾਲ ਵਿਚ ਦਿੱਤੀ ਸਲਾਹ ’ਤੇ ਚੁਣੇ ਹੋਏ ਮਸੀਹੀ ਕਿਵੇਂ ਚੱਲੇ ਹਨ ਤੇ ਇਸ ਦੇ ਕੀ ਨਤੀਜੇ ਨਿਕਲੇ ਹਨ? (3) ਅੱਜ ਅਸੀਂ ਸਾਰੇ ਜਣੇ ਯਿਸੂ ਦੀ ਮਿਸਾਲ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ?
ਮਿਸਾਲ ਵਿਚ ਕਿਹੜਾ ਸਬਕ ਦਿੱਤਾ ਗਿਆ ਹੈ?
3. ਸਾਡੇ ਪ੍ਰਕਾਸ਼ਨਾਂ ਵਿਚ ਦਸ ਕੁਆਰੀਆਂ ਦੀ ਮਿਸਾਲ ਬਾਰੇ ਪਹਿਲਾਂ ਕੀ ਸਮਝਾਇਆ ਗਿਆ ਸੀ? ਇੱਦਾਂ ਕਰਨ ਨਾਲ ਸ਼ਾਇਦ ਕੀ ਹੋਇਆ ਸੀ?
3 ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਵਫ਼ਾਦਾਰ ਨੌਕਰ ਨੇ ਬਾਈਬਲ ਦੇ ਬਿਰਤਾਂਤਾਂ ਨੂੰ ਸਮਝਾਉਣ ਦੇ ਤਰੀਕੇ ਵਿਚ ਤਬਦੀਲੀ ਕੀਤੀ ਹੈ। ਵਫ਼ਾਦਾਰ ਨੌਕਰ ਹੁਣ ਹਰ ਬਿਰਤਾਂਤ ਦਾ ਮਤਲਬ ਕੱਢਣ ਅਤੇ ਇਸ ਦਾ ਸੰਬੰਧ ਭਵਿੱਖ ਨਾਲ ਜੋੜਨ ’ਤੇ ਜ਼ੋਰ ਨਹੀਂ ਦਿੰਦਾ। ਇਸ ਦੀ ਬਜਾਇ, ਉਹ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਅਸੀਂ ਬਾਈਬਲ ਬਿਰਤਾਂਤਾਂ ਤੋਂ ਕੀ ਸਬਕ ਸਿੱਖ ਸਕਦੇ ਹਾਂ। ਯਿਸੂ ਦੀ ਦਸ ਕੁਆਰੀਆਂ ਦੀ ਮਿਸਾਲ ਲੈ ਲਓ। ਸਾਡੇ ਪ੍ਰਕਾਸ਼ਨਾਂ ਵਿਚ ਸਮਝਾਇਆ ਜਾਂਦਾ ਸੀ ਕਿ ਦੀਵੇ, ਤੇਲ ਅਤੇ ਕੁੱਪੀਆਂ ਕਿਸੇ ਚੀਜ਼ ਜਾਂ ਕਿਸੇ ਵਿਅਕਤੀ ਨੂੰ ਦਰਸਾਉਂਦੀਆਂ ਸਨ। ਕੀ ਪਹਿਲਾਂ ਇੱਦਾਂ ਹੁੰਦਾ ਸੀ ਕਿ ਮਿਸਾਲ ਵਿਚ ਦੱਸੀ ਹਰ ਛੋਟੀ-ਛੋਟੀ ਗੱਲ ’ਤੇ ਜ਼ੋਰ ਦੇਣ ਨਾਲ ਇਸ ਵਿਚ ਦੱਸਿਆ ਸਬਕ ਪਤਾ ਨਹੀਂ ਲੱਗਦਾ ਸੀ? ਇਸ ਦਾ ਜਵਾਬ ਜਾਣਨਾ ਬਹੁਤ ਜ਼ਰੂਰੀ ਹੈ।
4. ਮਿਸਾਲ ਤੋਂ ਸਾਨੂੰ ਕਿਵੇਂ ਪਤਾ ਕਿ (ੳ) ਲਾੜਾ ਕੌਣ ਹੈ? (ਅ) ਕੁਆਰੀਆਂ ਕੌਣ ਹਨ?
4 ਯਿਸੂ ਦੀ ਇਸ ਮਿਸਾਲ ਦੇ ਮੁੱਖ ਸਬਕ ’ਤੇ ਧਿਆਨ ਦੇਣ ਤੋਂ ਪਹਿਲਾਂ ਆਓ ਆਪਾਂ ਦੇਖੀਏ ਕਿ ਦਸ ਕੁਆਰੀਆਂ ਦੀ ਮਿਸਾਲ ਵਿਚ ਦੱਸੇ ਲੋਕ ਕੌਣ ਹਨ। ਲਾੜਾ ਕੌਣ ਹੈ? ਯਿਸੂ। ਸਾਨੂੰ ਇਹ ਗੱਲ ਪਤਾ ਹੈ ਕਿਉਂਕਿ ਯਿਸੂ ਨੇ ਪਹਿਲਾਂ ਆਪਣੇ ਆਪ ਨੂੰ ਲਾੜਾ ਕਿਹਾ ਸੀ। (ਲੂਕਾ 5:34, 35) ਕੁਆਰੀਆਂ ਕੌਣ ਹਨ? ਉਹ ‘ਛੋਟਾ ਝੁੰਡ’ ਯਾਨੀ ਚੁਣੇ ਹੋਏ ਮਸੀਹੀ ਹਨ। ਪਰ ਸਾਨੂੰ ਕਿਵੇਂ ਪਤਾ? ਮਿਸਾਲ ਵਿਚ ਦੱਸਿਆ ਗਿਆ ਹੈ ਕਿ ਜਦੋਂ ਲਾੜੇ ਨੇ ਆਉਣਾ ਸੀ, ਤਾਂ ਕੁਆਰੀਆਂ ਨੂੰ ਆਪਣੇ ਦੀਵੇ ਬਾਲ਼ ਕੇ ਤਿਆਰ ਰਹਿਣਾ ਚਾਹੀਦਾ ਸੀ। ਗੌਰ ਕਰੋ ਕਿ ਯਿਸੂ ਨੇ ਆਪਣੇ ਚੁਣੇ ਹੋਏ ਸੇਵਕਾਂ ਨੂੰ ਕੀ ਕਿਹਾ ਸੀ: ‘ਆਪਣੇ ਲੱਕ ਬੰਨ੍ਹੋ ਅਤੇ ਆਪਣੇ ਦੀਵੇ ਬਲ਼ਦੇ ਰੱਖੋ, ਅਤੇ ਤੁਸੀਂ ਉਨ੍ਹਾਂ ਆਦਮੀਆਂ ਵਰਗੇ ਬਣੋ ਜਿਹੜੇ ਆਪਣੇ ਮਾਲਕ ਦੇ ਆਉਣ ਦੀ ਉਡੀਕ ਵਿਚ ਹਨ ਜਦੋਂ ਉਹ ਵਿਆਹ ਤੋਂ ਵਾਪਸ’ ਆਵੇਗਾ। (ਲੂਕਾ 12:32, 35, 36) ਪੌਲੁਸ ਅਤੇ ਯੂਹੰਨਾ ਰਸੂਲ ਨੇ ਚੁਣੇ ਹੋਏ ਸੇਵਕਾਂ ਦੀ ਤੁਲਨਾ ਕੁਆਰੀਆਂ ਨਾਲ ਕੀਤੀ। (2 ਕੁਰਿੰ. 11:2; ਪ੍ਰਕਾ. 14:4) ਇਸ ਤੋਂ ਪਤਾ ਲੱਗਦਾ ਹੈ ਕਿ ਮੱਤੀ 25:1-13 ਵਿਚ ਦਸ ਕੁਆਰੀਆਂ ਨੂੰ ਦਿੱਤੀ ਚੇਤਾਵਨੀ ਅਤੇ ਸਲਾਹ ਯਿਸੂ ਦੇ ਚੁਣੇ ਹੋਏ ਸੇਵਕਾਂ ਲਈ ਹੈ।
5. ਯਿਸੂ ਨੇ ਕਿਵੇਂ ਸਮਝਾਇਆ ਕਿ ਉਸ ਦੀ ਮਿਸਾਲ ਕਿਹੜੇ ਸਮੇਂ ’ਤੇ ਲਾਗੂ ਹੁੰਦੀ ਹੈ?
5 ਇਸ ਮਿਸਾਲ ਵਿਚ ਦਿੱਤੀ ਯਿਸੂ ਦੀ ਸਲਾਹ ਕਿਹੜੇ ਸਮੇਂ ’ਤੇ ਲਾਗੂ ਹੁੰਦੀ ਹੈ? ਮਿਸਾਲ ਵਿਚ ਕਹੇ ਯਿਸੂ ਦੇ ਆਖ਼ਰੀ ਸ਼ਬਦਾਂ ਤੋਂ ਸਮੇਂ ਬਾਰੇ ਪਤਾ ਲੱਗਦਾ ਹੈ। ਉਸ ਨੇ ਕਿਹਾ: “ਲਾੜਾ ਆ ਪਹੁੰਚਿਆ।” (ਮੱਤੀ 25:10) 15 ਜੁਲਾਈ 2013 ਦੇ ਪਹਿਰਾਬੁਰਜ ਵਿਚ ਅਸੀਂ ਸਿੱਖਿਆ ਸੀ ਕਿ ਮੱਤੀ 24 ਅਤੇ 25 ਵਿਚ ਦੱਸੀਆਂ ਭਵਿੱਖਬਾਣੀਆਂ ਵਿਚ ਯਿਸੂ ਨੇ ਆਪਣੇ ‘ਆਉਣ’ ਜਾਂ ‘ਪਹੁੰਚਣ’ ਦਾ ਅੱਠ ਵਾਰੀ ਜ਼ਿਕਰ ਕੀਤਾ ਸੀ। ਜਦੋਂ ਯਿਸੂ ਆਪਣੇ ‘ਆਉਣ’ ਦਾ ਜ਼ਿਕਰ ਕਰਦਾ ਹੈ, ਤਾਂ ਉਹ ਮਹਾਂਕਸ਼ਟ ਦੌਰਾਨ ਉਸ ਸਮੇਂ ਬਾਰੇ ਦੱਸਦਾ ਹੈ ਜਦੋਂ ਉਹ ਨਿਆਂ ਕਰਨ ਤੇ ਇਸ ਬੁਰੀ ਦੁਨੀਆਂ ਦਾ ਨਾਸ਼ ਕਰਨ ਆਵੇਗਾ। ਸੋ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਦੀ ਇਹ ਮਿਸਾਲ ਆਖ਼ਰੀ ਦਿਨਾਂ ਬਾਰੇ ਹੈ ਅਤੇ ਉਹ ਮਹਾਂਕਸ਼ਟ ਦੌਰਾਨ ਆਵੇਗਾ।
6. ਇਸ ਮਿਸਾਲ ਤੋਂ ਅਸੀਂ ਕਿਹੜਾ ਮੁੱਖ ਸਬਕ ਸਿੱਖਦੇ ਹਾਂ?
6 ਇਸ ਮਿਸਾਲ ਤੋਂ ਅਸੀਂ ਕਿਹੜਾ ਮੁੱਖ ਸਬਕ ਸਿੱਖਦੇ ਹਾਂ? ਯਾਦ ਰੱਖੋ ਕਿ ਇਹ ਮਿਸਾਲ ਦੇਣ ਤੋਂ ਪਹਿਲਾਂ ਯਿਸੂ ਨੇ ਕੀ ਕਿਹਾ ਸੀ। ਮੱਤੀ ਦੇ 24ਵੇਂ ਅਧਿਆਇ ਵਿਚ ਉਸ ਨੇ ਵਫ਼ਾਦਾਰ ਤੇ ਸਮਝਦਾਰ ਨੌਕਰ ਬਾਰੇ ਦੱਸਿਆ ਸੀ। ਇਹ ਨੌਕਰ ਚੁਣੇ ਹੋਏ ਮਸੀਹੀਆਂ ਦਾ ਇਕ ਛੋਟਾ ਜਿਹਾ ਗਰੁੱਪ ਹੈ ਜੋ ਆਖ਼ਰੀ ਦਿਨਾਂ ਦੌਰਾਨ ਮਸੀਹ ਦੇ ਚੇਲਿਆਂ ਦੀ ਅਗਵਾਈ ਕਰਦਾ ਹੈ। ਯਿਸੂ ਨੇ ਉਨ੍ਹਾਂ ਨੂੰ ਵਫ਼ਾਦਾਰ ਰਹਿਣ ਦੀ ਚੇਤਾਵਨੀ ਦਿੱਤੀ ਸੀ। ਅਗਲੇ ਅਧਿਆਇ ਵਿਚ ਯਿਸੂ ਨੇ ਆਖ਼ਰੀ ਦਿਨਾਂ ਦੌਰਾਨ ਆਪਣੇ ਸਾਰੇ ਚੁਣੇ ਹੋਏ ਚੇਲਿਆਂ ਨੂੰ ਸਲਾਹ ਦੇਣ ਲਈ ਦਸ ਕੁਆਰੀਆਂ ਦੀ ਮਿਸਾਲ ਦਿੱਤੀ। ਉਨ੍ਹਾਂ ਨੂੰ ‘ਖ਼ਬਰਦਾਰ ਰਹਿਣ’ ਲਈ ਕਿਹਾ ਗਿਆ ਤਾਂਕਿ ਉਹ ਸਵਰਗ ਜਾਣ ਦੇ ਆਪਣੇ ਇਨਾਮ ਮੱਤੀ 25:13) ਆਓ ਆਪਾਂ ਹੁਣ ਮਿਸਾਲ ਵੱਲ ਧਿਆਨ ਦੇਈਏ ਅਤੇ ਦੇਖੀਏ ਕਿ ਚੁਣੇ ਹੋਏ ਮਸੀਹੀਆਂ ਨੇ ਇਸ ਮਿਸਾਲ ਵਿਚ ਦਿੱਤੀ ਸਲਾਹ ਨੂੰ ਕਿਵੇਂ ਲਾਗੂ ਕੀਤਾ ਹੈ।
ਤੋਂ ਹੱਥ ਨਾ ਧੋ ਬੈਠਣ। (ਚੁਣੇ ਹੋਏ ਮਸੀਹੀਆਂ ਨੇ ਇਸ ਮਿਸਾਲ ਵਿਚ ਦਿੱਤੀ ਸਲਾਹ ਨੂੰ ਕਿਵੇਂ ਲਾਗੂ ਕੀਤਾ ਹੈ?
7, 8. (ੳ) ਸਮਝਦਾਰ ਕੁਆਰੀਆਂ ਤਿਆਰ ਕਿਉਂ ਸਨ? (ਅ) ਅੱਜ ਚੁਣੇ ਹੋਏ ਮਸੀਹੀ ਕਿਵੇਂ ਤਿਆਰ ਹਨ?
7 ਮਿਸਾਲ ਵਿਚ ਯਿਸੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੂਰਖ ਕੁਆਰੀਆਂ ਦੇ ਉਲਟ ਸਮਝਦਾਰ ਕੁਆਰੀਆਂ ਤਿਆਰ ਸਨ ਜਦੋਂ ਲਾੜਾ ਆਇਆ। ਕਿਉਂ? ਕਿਉਂਕਿ ਉਨ੍ਹਾਂ ਨੇ ਚੰਗੀ ਤਰ੍ਹਾਂ ਤਿਆਰੀ ਕੀਤੀ ਹੋਈ ਸੀ ਤੇ ਉਹ ਖ਼ਬਰਦਾਰ ਸਨ। ਦਸ ਕੁਆਰੀਆਂ ਲਈ ਜ਼ਰੂਰੀ ਸੀ ਕਿ ਉਹ ਖ਼ਬਰਦਾਰ ਰਹਿਣ ਤੇ ਸਾਰੀ ਰਾਤ ਆਪਣੇ ਦੀਵੇ ਬਲ਼ਦੇ ਰੱਖਣ। ਮੂਰਖ ਕੁਆਰੀਆਂ ਦੇ ਉਲਟ ਸਮਝਦਾਰ ਕੁਆਰੀਆਂ ਤਿਆਰ ਸਨ ਕਿਉਂਕਿ ਉਹ ਆਪਣੇ ਨਾਲ ਵਾਧੂ ਤੇਲ ਲੈ ਕੇ ਆਈਆਂ ਸਨ। ਅੱਜ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਨੇ ਯਿਸੂ ਦੇ ਆਉਣ ਲਈ ਤਿਆਰੀ ਕਿਵੇਂ ਕੀਤੀ ਹੈ?
8 ਚੁਣੇ ਹੋਏ ਮਸੀਹੀ ਆਖ਼ਰੀ ਸਮੇਂ ਤਕ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਲਈ ਤਿਆਰ ਹਨ। ਉਨ੍ਹਾਂ ਨੂੰ ਪਤਾ ਹੈ ਕਿ ਪਰਮੇਸ਼ੁਰ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਸ਼ੈਤਾਨ ਦੀ ਦੁਨੀਆਂ ਵਿਚ ਐਸ਼ੋ-ਆਰਾਮ ਦੀ ਜ਼ਿੰਦਗੀ ਛੱਡਣੀ ਪੈਣੀ ਹੈ, ਪਰ ਉਹ ਇਸ ਤਰ੍ਹਾਂ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਨ ਦਾ ਪੱਕਾ ਇਰਾਦਾ ਇਸ ਲਈ ਨਹੀਂ ਕੀਤਾ ਕਿਉਂਕਿ ਅੰਤ ਨੇੜੇ ਹੈ, ਸਗੋਂ ਉਹ ਯਹੋਵਾਹ ਤੇ ਉਸ ਦੇ ਪੁੱਤਰ ਨੂੰ ਪਿਆਰ ਕਰਦੇ ਹਨ। ਉਹ ਆਪਣੀ ਵਫ਼ਾਦਾਰੀ ਬਣਾਈ ਰੱਖਦੇ ਹਨ ਤੇ ਉਹ ਦੁਨੀਆਂ ਦੀਆਂ ਚੀਜ਼ਾਂ, ਅਨੈਤਿਕਤਾ ਤੇ ਇਸ ਦੇ ਸੁਆਰਥੀ ਰਵੱਈਏ ਦਾ ਆਪਣੇ ’ਤੇ ਅਸਰ ਨਹੀਂ ਪੈਣ ਦਿੰਦੇ। ਉਨ੍ਹਾਂ ਸਮਝਦਾਰ ਕੁਆਰੀਆਂ ਵਾਂਗ, ਜੋ ਆਪਣੇ ਦੀਵਿਆਂ ਨਾਲ ਤਿਆਰ ਸਨ, ਚੁਣੇ ਹੋਏ ਮਸੀਹੀ ਲਗਾਤਾਰ ਚਾਨਣ ਵਾਂਗ ਚਮਕਦੇ ਹਨ ਤੇ ਲਾੜੇ ਦੀ ਧੀਰਜ ਨਾਲ ਉਡੀਕ ਕਰਦੇ ਹਨ ਭਾਵੇਂ ਕਿ ਲੱਗਦਾ ਹੈ ਕਿ ਉਹ ਆਉਣ ਵਿਚ ਦੇਰ ਕਰ ਰਿਹਾ ਹੈ।—ਫ਼ਿਲਿ. 2:15.
9. (ੳ) ਯਿਸੂ ਨੇ ਨੀਂਦ ਆਉਣ ਬਾਰੇ ਕਿਹੜੀ ਚੇਤਾਵਨੀ ਦਿੱਤੀ ਸੀ? (ਅ) ਚੁਣੇ ਹੋਏ ਮਸੀਹੀਆਂ ਨੇ ਇਸ ਗੱਲ ਪ੍ਰਤੀ ਕਿਵੇਂ ਹੁੰਗਾਰਾ ਭਰਿਆ ਕਿ “ਲਾੜਾ ਪਹੁੰਚ ਗਿਆ” ਹੈ? (ਫੁਟਨੋਟ ਵੀ ਦੇਖੋ।)
9 ਸਮਝਦਾਰ ਕੁਆਰੀਆਂ ਲਾੜੇ ਦੇ ਆਉਣ ਲਈ ਤਿਆਰ ਸਨ ਕਿਉਂਕਿ ਉਹ ਖ਼ਬਰਦਾਰ ਸਨ। ਪਰ ਮਿਸਾਲ ਵਿਚ ਦੱਸਿਆ ਗਿਆ ਹੈ ਕਿ ਲਾੜੇ ਦਾ ਇੰਤਜ਼ਾਰ ਕਰਦਿਆਂ ਦਸਾਂ ਕੁਆਰੀਆਂ ਨੂੰ “ਨੀਂਦ ਆਉਣ ਲੱਗ ਪਈ ਤੇ ਉਹ ਸੌਂ ਗਈਆਂ” ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਲਾੜਾ ਆਉਣ ਵਿਚ ਦੇਰ ਕਰ ਰਿਹਾ ਹੈ। ਸੋ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਚੁਣੇ ਹੋਏ ਮਸੀਹੀ ‘ਸੌਂ ਜਾਣ’ ਯਾਨੀ ਯਿਸੂ ਦੀ ਉਡੀਕ ਕਰਦਿਆਂ ਉਨ੍ਹਾਂ ਦਾ ਧਿਆਨ ਭਟਕ ਜਾਵੇ? ਜੀ ਹਾਂ। ਯਿਸੂ ਜਾਣਦਾ ਸੀ ਕਿ ਤਿਆਰ ਤੇ ਖ਼ਬਰਦਾਰ ਰਹਿਣ ਵਾਲੇ ਇਨਸਾਨ ਦਾ ਵੀ ਆਪਣੀ ਕਿਸੇ ਕਮੀ-ਕਮਜ਼ੋਰੀ ਕਰਕੇ ਧਿਆਨ ਭਟਕ ਸਕਦਾ ਹੈ। ਇਸ ਲਈ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਨੇ ਖ਼ਬਰਦਾਰ ਰਹਿਣ ਲਈ ਕਿਤੇ ਜ਼ਿਆਦਾ ਮਿਹਨਤ ਕੀਤੀ ਹੈ। ਕਿਵੇਂ? ਮਿਸਾਲ ਵਿਚ ਦਸਾਂ ਕੁਆਰੀਆਂ ਨੇ ਇਸ ਰੌਲ਼ੇ-ਰੱਪੇ ਪ੍ਰਤੀ ਹੁੰਗਾਰਾ ਭਰਿਆ: “ਲਾੜਾ ਪਹੁੰਚ ਗਿਆ!” ਪਰ ਸਿਰਫ਼ ਸਮਝਦਾਰ ਕੁਆਰੀਆਂ ਖ਼ਬਰਦਾਰ ਰਹੀਆਂ। (ਮੱਤੀ 25:5, 6; 26:41) ਇਸੇ ਤਰ੍ਹਾਂ ਆਖ਼ਰੀ ਦਿਨਾਂ ਦੌਰਾਨ ਚੁਣੇ ਹੋਏ ਮਸੀਹੀਆਂ ਨੇ ਇਸ ਗੱਲ ਪ੍ਰਤੀ ਹੁੰਗਾਰਾ ਭਰਿਆ: “ਲਾੜਾ ਪਹੁੰਚ ਗਿਆ!” ਉਨ੍ਹਾਂ ਨੇ ਇਸ ਗੱਲ ਦੇ ਪੱਕੇ ਸਬੂਤਾਂ ’ਤੇ ਯਕੀਨ ਕੀਤਾ ਕਿ ਯਿਸੂ ਆਉਣ ਵਾਲਾ ਹੈ ਅਤੇ ਉਹ ਉਸ ਦੇ ਪਹੁੰਚਣ ਲਈ ਤਿਆਰ ਹਨ। * ਆਓ ਹੁਣ ਆਪਾਂ ਯਿਸੂ ਦੀ ਮਿਸਾਲ ਦੇ ਆਖ਼ਰੀ ਸ਼ਬਦਾਂ ਦੀ ਜਾਂਚ ਕਰੀਏ ਜੋ ਇਕ ਖ਼ਾਸ ਸਮੇਂ ਬਾਰੇ ਦੱਸਦੇ ਹਨ।
ਸਮਝਦਾਰਾਂ ਲਈ ਇਨਾਮ ਤੇ ਮੂਰਖਾਂ ਲਈ ਸਜ਼ਾ
10. ਸਮਝਦਾਰ ਅਤੇ ਮੂਰਖ ਕੁਆਰੀਆਂ ਵਿਚ ਹੋਈ ਗੱਲਬਾਤ ਤੋਂ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?
10 ਮਿਸਾਲ ਦੇ ਅਖ਼ੀਰ ਵਿਚ ਮੂਰਖ ਕੁਆਰੀਆਂ ਸਮਝਦਾਰ ਕੁਆਰੀਆਂ ਤੋਂ ਆਪਣੇ ਦੀਵਿਆਂ ਲਈ ਤੇਲ ਮੰਗਦੀਆਂ ਹਨ। ਪਰ ਸਮਝਦਾਰ ਕੁਆਰੀਆਂ ਉਨ੍ਹਾਂ ਨੂੰ ਤੇਲ ਨਹੀਂ ਦਿੰਦੀਆਂ। (ਮੱਤੀ 25:8, 9 ਪੜ੍ਹੋ।) ਸੋ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਨੇ ਕਦੋਂ ਕਿਸੇ ਦੀ ਮਦਦ ਕਰਨ ਤੋਂ ਇਨਕਾਰ ਕੀਤਾ ਹੈ? ਯਾਦ ਰੱਖੋ ਕਿ ਮਿਸਾਲ ਵਿਚ ਕਿਸ ਸਮੇਂ ਬਾਰੇ ਦੱਸਿਆ ਗਿਆ ਹੈ। ਲਾੜਾ ਮਹਾਂਕਸ਼ਟ ਦੇ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਨਿਆਂ ਕਰਨ ਆਵੇਗਾ। ਸੋ ਲੱਗਦਾ ਹੈ ਕਿ ਕੁਆਰੀਆਂ ਵਿਚ ਹੋਈ ਗੱਲਬਾਤ ਉਸ ਘਟਨਾ ਨੂੰ ਦਰਸਾਉਂਦੀ ਹੈ ਜੋ ਮਹਾਂਕਸ਼ਟ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਹੋਵੇਗੀ। ਅਸੀਂ ਇੱਦਾਂ ਕਿਉਂ ਕਹਿੰਦੇ ਹਾਂ? ਕਿਉਂਕਿ ਮਹਾਂਕਸ਼ਟ ਦੌਰਾਨ ਚੁਣੇ ਹੋਏ ਮਸੀਹੀਆਂ ਨਾਲ ਕੁਝ ਹੋਵੇਗਾ। ਉਹ ਕੀ ਹੈ?
11. (ੳ) ਮਹਾਂਕਸ਼ਟ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਕੀ ਹੋਵੇਗਾ? (ਅ) ਜਦੋਂ ਸਮਝਦਾਰ ਕੁਆਰੀਆਂ ਨੇ ਮੂਰਖ ਕੁਆਰੀਆਂ ਨੂੰ ਤੇਲ ਖ਼ਰੀਦਣ ਲਈ ਕਿਹਾ, ਤਾਂ ਇਸ ਦਾ ਕੀ ਮਤਲਬ ਸੀ?
11 ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਧਰਤੀ ’ਤੇ ਸਾਰੇ ਵਫ਼ਾਦਾਰ ਚੁਣੇ ਹੋਏ ਮਸੀਹੀਆਂ ’ਤੇ ਆਖ਼ਰੀ ਮੁਹਰ ਲੱਗ ਚੁੱਕੀ ਹੋਵੇਗੀ। (ਪ੍ਰਕਾ. 7:1-4) ਇਹ ਇਸ ਗੱਲ ਦੀ ਪੱਕੀ ਨਿਸ਼ਾਨੀ ਹੈ ਕਿ ਉਹ ਸਵਰਗ ਜਾਣਗੇ। ਪਰ ਮਹਾਂਕਸ਼ਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੇ ਸਾਲਾਂ ਬਾਰੇ ਸੋਚੋ। ਜਿਹੜੇ ਚੁਣੇ ਹੋਏ ਮਸੀਹੀ ਖ਼ਬਰਦਾਰ ਅਤੇ ਵਫ਼ਾਦਾਰ ਨਹੀਂ ਰਹੇ, ਉਨ੍ਹਾਂ ਦਾ ਕੀ ਹੋਵੇਗਾ? ਉਨ੍ਹਾਂ ’ਤੇ ਆਖ਼ਰੀ ਮੁਹਰ ਨਹੀਂ ਲੱਗੇਗੀ। ਉਸ ਸਮੇਂ ਤਕ ਉਨ੍ਹਾਂ ਦੀ ਜਗ੍ਹਾ ਹੋਰ ਵਫ਼ਾਦਾਰ ਮਸੀਹੀਆਂ ਨੂੰ ਚੁਣਿਆ ਜਾਵੇਗਾ। ਮਹਾਂਕਸ਼ਟ ਸ਼ੁਰੂ ਹੋਣ ਤੇ ਸ਼ਾਇਦ ਉਹ ਮੂਰਖ ਮਸੀਹੀ ਮਹਾਂ ਬਾਬਲ ਦਾ ਨਾਸ਼ ਦੇਖ ਕੇ ਹੈਰਾਨ ਰਹਿ ਜਾਣ। ਸ਼ਾਇਦ ਉਸ ਵੇਲੇ ਉਨ੍ਹਾਂ ਨੂੰ ਸੁਰਤ ਆਵੇ ਕਿ ਉਹ ਯਿਸੂ ਦੇ ਆਉਣ ਲਈ ਤਿਆਰ ਨਹੀਂ ਹਨ। ਜੇ ਉਹ ਉਸ ਵੇਲੇ ਮਦਦ ਮੰਗਣਗੇ, ਤਾਂ ਕੀ ਹੋਵੇਗਾ? ਇਸ ਦਾ ਜਵਾਬ ਮਿਸਾਲ ਵਿਚ ਹੀ ਹੈ। ਸਮਝਦਾਰ ਕੁਆਰੀਆਂ ਨੇ ਆਪਣਾ ਤੇਲ ਮੂਰਖ ਕੁਆਰੀਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਨੂੰ ਜਾ ਕੇ ਤੇਲ ਖ਼ਰੀਦਣ ਲਈ ਕਿਹਾ। ਪਰ “ਅੱਧੀ ਰਾਤ” ਹੋਣ ਕਰਕੇ ਸਾਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਸਨ। ਹੁਣ ਬਹੁਤ ਦੇਰ ਹੋ ਚੁੱਕੀ ਸੀ!
12. (ੳ) ਮਹਾਂਕਸ਼ਟ ਦੌਰਾਨ ਉਨ੍ਹਾਂ ਚੁਣੇ ਹੋਏ ਮਸੀਹੀਆਂ ਨਾਲ ਕੀ ਹੋਵੇਗਾ ਜੋ ਆਖ਼ਰੀ ਮੁਹਰ ਲੱਗਣ ਤੋਂ ਪਹਿਲਾਂ ਵਫ਼ਾਦਾਰ ਨਹੀਂ ਰਹੇ? (ਅ) ਉਨ੍ਹਾਂ ਨਾਲ ਕੀ ਹੋਵੇਗਾ ਜੋ ਮੂਰਖ ਕੁਆਰੀਆਂ ਵਰਗੇ ਹਨ?
12 ਮਹਾਂਕਸ਼ਟ ਦੌਰਾਨ ਵਫ਼ਾਦਾਰ ਚੁਣੇ ਹੋਏ ਮਸੀਹੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਣਗੇ ਜੋ ਵਫ਼ਾਦਾਰ ਨਹੀਂ ਰਹੇ। ਹੁਣ ਬਹੁਤ ਦੇਰ ਹੋ ਚੁੱਕੀ ਹੋਵੇਗੀ। ਸੋ ਉਨ੍ਹਾਂ ਬੇਵਫ਼ਾ ਮਸੀਹੀਆਂ ਨਾਲ ਕੀ ਹੋਵੇਗਾ? ਗੌਰ ਕਰੋ ਕਿ ਉਨ੍ਹਾਂ ਮੂਰਖ ਕੁਆਰੀਆਂ ਨਾਲ ਕੀ ਹੋਇਆ ਜਦੋਂ ਉਹ ਤੇਲ ਖ਼ਰੀਦਣ ਗਈਆਂ: “ਤਾਂ ਲਾੜਾ ਪਹੁੰਚ ਗਿਆ ਅਤੇ ਜਿਹੜੀਆਂ ਕੁਆਰੀਆਂ ਤਿਆਰ ਸਨ, ਉਹ ਵਿਆਹ ਦੀ ਦਾਅਵਤ ਲਈ ਲਾੜੇ ਨਾਲ ਅੰਦਰ ਚਲੀਆਂ ਗਈਆਂ, ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ।” ਜਦੋਂ ਯਿਸੂ ਮਹਾਂਕਸ਼ਟ ਦੇ ਖ਼ਤਮ ਹੋਣ ਤੋਂ ਪਹਿਲਾਂ ਆਪਣੀ ਸ਼ਾਨੋ-ਸ਼ੌਕਤ ਨਾਲ ਆਵੇਗਾ, ਤਾਂ ਉਹ ਸਾਰੇ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਲੈ ਜਾਵੇਗਾ। (ਮੱਤੀ 24:31; 25:10; ਯੂਹੰ. 14:1-3; 1 ਥੱਸ. 4:17) ਪਰ ਉਹ ਬੇਵਫ਼ਾ ਮਸੀਹੀਆਂ ਨੂੰ ਸਵਰਗ ਨਹੀਂ ਲੈ ਕੇ ਜਾਵੇਗਾ। ਉਹ ਮੂਰਖ ਕੁਆਰੀਆਂ ਵਾਂਗ ਸ਼ਾਇਦ ਕਹਿਣ: “ਹਜ਼ੂਰ! ਹਜ਼ੂਰ! ਸਾਡੇ ਲਈ ਦਰਵਾਜ਼ਾ ਖੋਲ੍ਹੋ।” ਪਰ ਯਿਸੂ ਉਨ੍ਹਾਂ ਨੂੰ ਕੀ ਜਵਾਬ ਦੇਵੇਗਾ? ਅਫ਼ਸੋਸ ਦੀ ਗੱਲ ਹੈ ਕਿ ਯਿਸੂ ਉਨ੍ਹਾਂ ਨੂੰ ਉਹੀ ਜਵਾਬ ਦੇਵੇਗਾ ਜੋ ਉਹ ਬੱਕਰੀਆਂ ਵਰਗੇ ਲੋਕਾਂ ਨੂੰ ਨਿਆਂ ਦੇ ਸਮੇਂ ਦੇਵੇਗਾ: “ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਤੁਹਾਨੂੰ ਨਹੀਂ ਜਾਣਦਾ।”—ਮੱਤੀ 7:21-23; 25:11, 12.
13. (ੳ) ਸਾਨੂੰ ਇਹ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਯਿਸੂ ਦੇ ਬਹੁਤ ਸਾਰੇ ਚੁਣੇ ਹੋਏ ਮਸੀਹੀ ਬੇਵਫ਼ਾ ਹੋ ਜਾਣਗੇ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਚੁਣੇ ਹੋਏ ਮਸੀਹੀਆਂ ਉੱਤੇ ਭਰੋਸਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
13 ਕੀ ਯਿਸੂ ਇਹ ਕਹਿ ਰਿਹਾ ਸੀ ਕਿ ਬਹੁਤ ਮੱਤੀ 24 ਵਿਚ ਵਫ਼ਾਦਾਰ ਤੇ ਸਮਝਦਾਰ ਨੌਕਰ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਬੁਰਾ ਨੌਕਰ ਨਾ ਬਣ ਜਾਵੇ। ਯਿਸੂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਉਹ ਨੌਕਰ ਬੁਰਾ ਬਣ ਜਾਵੇਗਾ। ਇਸੇ ਤਰ੍ਹਾਂ ਦਸ ਕੁਆਰੀਆਂ ਦੀ ਮਿਸਾਲ ਵੀ ਇਕ ਚੇਤਾਵਨੀ ਹੈ। ਜਿਸ ਤਰ੍ਹਾਂ ਪੰਜ ਕੁਆਰੀਆਂ ਸਮਝਦਾਰ ਸਨ ਤੇ ਪੰਜ ਮੂਰਖ, ਉਸੇ ਤਰ੍ਹਾਂ ਹਰ ਇਕ ਚੁਣੇ ਹੋਏ ਮਸੀਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਤਿਆਰ ਤੇ ਖ਼ਬਰਦਾਰ ਰਹੇ। ਜੇ ਉਹ ਇੱਦਾਂ ਨਾ ਕਰੇ, ਤਾਂ ਉਹ ਸ਼ਾਇਦ ਮੂਰਖ ਤੇ ਬੇਵਫ਼ਾ ਹੋ ਜਾਵੇ। ਪੌਲੁਸ ਨੇ ਆਪਣੇ ਨਾਲ ਦੇ ਚੁਣੇ ਹੋਏ ਭੈਣਾਂ-ਭਰਾਵਾਂ ਨੂੰ ਵੀ ਇਸੇ ਤਰ੍ਹਾਂ ਦੀ ਚੇਤਾਵਨੀ ਦਿੱਤੀ ਸੀ। (ਇਬਰਾਨੀਆਂ 6:4-9 ਪੜ੍ਹੋ; ਬਿਵ. 30:19 ਵਿਚ ਨੁਕਤਾ ਦੇਖੋ।) ਉਸ ਨੇ ਸਾਫ਼-ਸਾਫ਼ ਚੇਤਾਵਨੀ ਦਿੱਤੀ ਸੀ, ਪਰ ਉਸ ਨੂੰ ਭਰੋਸਾ ਸੀ ਕਿ ਉਸ ਦੇ ਭੈਣਾਂ-ਭਰਾਵਾਂ ਨੂੰ ਆਪਣਾ ਇਨਾਮ ਮਿਲੇਗਾ। ਦਸ ਕੁਆਰੀਆਂ ਦੀ ਮਿਸਾਲ ਵਿਚ ਦਿੱਤੀ ਯਿਸੂ ਦੀ ਚੇਤਾਵਨੀ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਵੀ ਚੁਣੇ ਹੋਏ ਭਰਾਵਾਂ ’ਤੇ ਅਜਿਹਾ ਹੀ ਭਰੋਸਾ ਸੀ। ਉਹ ਜਾਣਦਾ ਹੈ ਕਿ ਉਸ ਦੇ ਚੁਣੇ ਹੋਏ ਸੇਵਕ ਵਫ਼ਾਦਾਰ ਰਹਿ ਸਕਦੇ ਹਨ ਅਤੇ ਸ਼ਾਨਦਾਰ ਇਨਾਮ ਲੈ ਸਕਦੇ ਹਨ!
ਸਾਰੇ ਚੁਣੇ ਹੋਏ ਮਸੀਹੀ ਵਫ਼ਾਦਾਰ ਨਹੀਂ ਰਹਿਣਗੇ ਤੇ ਉਨ੍ਹਾਂ ਦੀ ਜਗ੍ਹਾ ਹੋਰਨਾਂ ਨੂੰ ਚੁਣਨ ਦੀ ਲੋੜ ਪਵੇਗੀ? ਨਹੀਂ। ਯਾਦ ਕਰੋ ਕਿ ਯਿਸੂ ਨੇਯਿਸੂ ਦੀਆਂ “ਹੋਰ ਭੇਡਾਂ” ਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?
14. “ਹੋਰ ਭੇਡਾਂ” ਵੀ ਦਸ ਕੁਆਰੀਆਂ ਦੀ ਮਿਸਾਲ ਤੋਂ ਕਿਉਂ ਫ਼ਾਇਦਾ ਲੈ ਸਕਦੀਆਂ ਹਨ?
14 ਯਿਸੂ ਦੀ ਇਹ ਮਿਸਾਲ ਚੁਣੇ ਹੋਏ ਮਸੀਹੀਆਂ ਲਈ ਲਿਖੀ ਗਈ ਸੀ। ਪਰ ਕੀ ਇਸ ਮਿਸਾਲ ਤੋਂ “ਹੋਰ ਭੇਡਾਂ” ਨੂੰ ਵੀ ਫ਼ਾਇਦਾ ਹੋ ਸਕਦਾ ਹੈ? (ਯੂਹੰ. 10:16) ਬਿਲਕੁਲ! ਮਿਸਾਲ ਤੋਂ ਅਸੀਂ ਸਿੱਖਦੇ ਹਾਂ: “ਖ਼ਬਰਦਾਰ ਰਹੋ।” ਯਿਸੂ ਨੇ ਇਕ ਵਾਰ ਕਿਹਾ ਸੀ: “ਮੈਂ ਤੁਹਾਨੂੰ ਜੋ ਕਹਿੰਦਾ ਹਾਂ ਉਹ ਸਾਰਿਆਂ ਨੂੰ ਕਹਿੰਦਾ ਹਾਂ: ਖ਼ਬਰਦਾਰ ਰਹੋ।” (ਮਰ. 13:37) ਯਿਸੂ ਮੰਗ ਕਰਦਾ ਹੈ ਕਿ ਉਸ ਦੇ ਸਾਰੇ ਚੇਲੇ ਤਿਆਰ ਤੇ ਖ਼ਬਰਦਾਰ ਰਹਿਣ। ਨਾਲੇ ਸਾਰੇ ਮਸੀਹੀ ਚੁਣੇ ਹੋਏ ਮਸੀਹੀਆਂ ਦੀ ਚੰਗੀ ਮਿਸਾਲ ਦੀ ਰੀਸ ਕਰ ਸਕਦੇ ਹਨ ਜੋ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਦੇ ਕੰਮ ਨੂੰ ਪਹਿਲ ਦਿੰਦੇ ਹਨ। ਯਾਦ ਕਰੋ ਕਿ ਮੂਰਖ ਕੁਆਰੀਆਂ ਨੇ ਸਮਝਦਾਰ ਕੁਆਰੀਆਂ ਤੋਂ ਥੋੜ੍ਹਾ ਜਿਹਾ ਤੇਲ ਮੰਗਿਆ ਸੀ। ਉਨ੍ਹਾਂ ਦੀ ਇਸ ਬੇਨਤੀ ਤੋਂ ਪਤਾ ਲੱਗਦਾ ਹੈ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਦੇ ਨਾਲ-ਨਾਲ ਤਿਆਰ ਤੇ ਖ਼ਬਰਦਾਰ ਵੀ ਰਹੀਏ। ਕੋਈ ਵੀ ਸਾਡੇ ਲਈ ਇੱਦਾਂ ਨਹੀਂ ਕਰ ਸਕਦਾ, ਸਗੋਂ ਸਾਨੂੰ ਸਾਰਿਆਂ ਨੂੰ ਆਪੋ-ਆਪਣਾ ਲੇਖਾ ਧਰਮੀ ਨਿਆਂਕਾਰ ਯਿਸੂ ਨੂੰ ਦੇਣਾ ਪੈਣਾ ਜੋ ਜਲਦੀ ਆ ਰਿਹਾ ਹੈ। ਇਸ ਲਈ ਤਿਆਰ ਰਹੋ!
ਥੋੜ੍ਹਾ ਜਿਹਾ ਤੇਲ ਮੰਗਣ ਦੀ ਬੇਨਤੀ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਸਾਡੀ ਜਗ੍ਹਾ ਵਫ਼ਾਦਾਰ ਜਾਂ ਖ਼ਬਰਦਾਰ ਨਹੀਂ ਰਹਿ ਸਕਦਾ
15. ਸਾਰੇ ਸੱਚੇ ਮਸੀਹੀਆਂ ਲਈ ਯਿਸੂ ਤੇ ਉਸ ਦੀ ਲਾੜੀ ਦਾ ਵਿਆਹ ਖ਼ੁਸ਼ੀ ਦੀ ਗੱਲ ਕਿਉਂ ਹੈ?
15 ਯਿਸੂ ਦੀ ਮਿਸਾਲ ਵਿਚ ਜ਼ਿਕਰ ਕੀਤੇ ਗਏ ਵਿਆਹ ਤੋਂ ਸਾਰੇ ਮਸੀਹੀ ਬਹੁਤ ਖ਼ੁਸ਼ ਹਨ। ਭਵਿੱਖ ਵਿਚ ਆਰਮਾਗੇਡਨ ਦੀ ਲੜਾਈ ਤੋਂ ਬਾਅਦ ਚੁਣੇ ਹੋਏ ਮਸੀਹੀ ਯਿਸੂ ਦੀ ਲਾੜੀ ਬਣਨਗੇ। (ਪ੍ਰਕਾ. 19:7-9) ਫਿਰ ਸਵਰਗ ਵਿਚ ਹੋਏ ਵਿਆਹ ਤੋਂ ਧਰਤੀ ਦੇ ਸਾਰੇ ਲੋਕਾਂ ਨੂੰ ਫ਼ਾਇਦਾ ਹੋਵੇਗਾ। ਕਿਉਂ? ਕਿਉਂਕਿ ਇਹ ਵਿਆਹ ਇਨਸਾਨਾਂ ਲਈ ਇਕ ਵਧੀਆ ਸਰਕਾਰ ਲਿਆਉਣ ਦੀ ਗਾਰੰਟੀ ਦਿੰਦਾ ਹੈ। ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੋਵੇ ਜਾਂ ਧਰਤੀ ’ਤੇ ਹਮੇਸ਼ਾ ਲਈ ਰਹਿਣ ਦੀ, ਫਿਰ ਵੀ ਆਓ ਆਪਾਂ ਹਮੇਸ਼ਾ ਤਿਆਰ ਤੇ ਖ਼ਬਰਦਾਰ ਰਹਿਣ ਦਾ ਪੱਕਾ ਇਰਾਦਾ ਕਰੀਏ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਸ਼ਾਨਦਾਰ ਬਰਕਤਾਂ ਦਾ ਆਨੰਦ ਮਾਣ ਸਕਾਂਗੇ ਜੋ ਯਹੋਵਾਹ ਨੇ ਸਾਡੇ ਲਈ ਰੱਖੀਆਂ ਹੋਈਆਂ ਹਨ!
^ ਪੈਰਾ 9 ਇਸ ਮਿਸਾਲ ਵਿਚ, “ਲਾੜਾ ਪਹੁੰਚ ਗਿਆ!” ਦਾ ਰੌਲ਼ਾ ਪੈਣ (ਆਇਤ 6) ਅਤੇ ਲਾੜੇ ਦੇ ਪਹੁੰਚਣ ਵਿਚਕਾਰ (ਆਇਤ 10) ਕੁਝ ਸਮਾਂ ਹੈ। ਆਖ਼ਰੀ ਦਿਨਾਂ ਦੌਰਾਨ ਚੁਣੇ ਹੋਏ ਮਸੀਹੀ ਖ਼ਬਰਦਾਰ ਰਹੇ। ਉਨ੍ਹਾਂ ਨੇ ਯਿਸੂ ਦੀ ਮੌਜੂਦਗੀ ਦੀਆਂ ਨਿਸ਼ਾਨੀਆਂ ਨੂੰ ਪਛਾਣਿਆ ਹੈ। ਇਸ ਕਰਕੇ ਉਨ੍ਹਾਂ ਨੂੰ ਇਹ ਪਤਾ ਹੈ ਕਿ ਯਿਸੂ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਰਾਜ ਕਰ ਰਿਹਾ ਹੈ। ਪਰ ਅਜੇ ਵੀ ਉਨ੍ਹਾਂ ਨੂੰ ਯਿਸੂ ਦੇ ਆਉਣ ਤਕ ਖ਼ਬਰਦਾਰ ਰਹਿਣ ਦੀ ਲੋੜ ਹੈ।