ਪਹਿਰਾਬੁਰਜ—ਸਟੱਡੀ ਐਡੀਸ਼ਨ ਅਪ੍ਰੈਲ 2014
ਇਹ ਅੰਕ ਸਮਝਾਉਂਦਾ ਹੈ ਕਿ ਅਸੀਂ ਮੂਸਾ ਵਾਂਗ ਨਿਹਚਾ ਕਿਵੇਂ ਦਿਖਾ ਸਕਦੇ ਹਾਂ। ਯਹੋਵਾਹ ਦਾ ਪਰਿਵਾਰਕ ਜ਼ਿੰਮੇਵਾਰੀਆਂ ਬਾਰੇ ਕੀ ਨਜ਼ਰੀਆ ਹੈ ਅਤੇ ਇਨ੍ਹਾਂ ਨੂੰ ਪੂਰਾ ਕਰਨ ਵਿਚ ਉਹ ਸਾਡੀ ਕਿਵੇਂ ਮਦਦ ਕਰਦਾ ਹੈ?
ਮੂਸਾ ਦੀ ਨਿਹਚਾ ਦੀ ਰੀਸ ਕਰੋ
ਨਿਹਚਾ ਦੀ ਮਦਦ ਨਾਲ ਮੂਸਾ ਸਰੀਰਕ ਇੱਛਾਵਾਂ ਕਿਵੇਂ ਠੁਕਰਾ ਸਕਿਆ ਅਤੇ ਉਸ ਨੇ ਪਰਮੇਸ਼ੁਰ ਤੋਂ ਮਿਲੇ ਸਨਮਾਨ ਦੀ ਕਦਰ ਕਿਵੇਂ ਕੀਤੀ? ਮੂਸਾ ਨੇ “ਬੇਸਬਰੀ ਨਾਲ ਇਨਾਮ ਪਾਉਣ ਦੀ ਉਡੀਕ” ਕਿਉਂ ਕੀਤੀ?
ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?
ਯਹੋਵਾਹ ’ਤੇ ਪੱਕੀ ਨਿਹਚਾ ਰੱਖਣ ਨਾਲ ਮੂਸਾ ਇਨਸਾਨਾਂ ਦੇ ਡਰ ’ਤੇ ਕਿਵੇਂ ਕਾਬੂ ਪਾ ਸਕਿਆ? ਉਸ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਵਾਕਈ ਪਰਮੇਸ਼ੁਰ ਦੇ ਵਾਅਦਿਆਂ ’ਤੇ ਨਿਹਚਾ ਸੀ? ਆਪਣੀ ਨਿਹਚਾ ਪੱਕੀ ਕਰੋ ਤਾਂਕਿ ਤੁਸੀਂ ਅਦਿੱਖ ਪਰਮੇਸ਼ੁਰ ਨੂੰ ਦੇਖ ਸਕੋ ਅਤੇ ਯਕੀਨ ਰੱਖੋ ਕਿ ਉਹ ਤੁਹਾਡੀ ਜ਼ਰੂਰ ਮਦਦ ਕਰੇਗਾ।
ਜੀਵਨੀ
ਪੂਰੇ ਸਮੇਂ ਦੀ ਸੇਵਾ ਨੇ ਖੋਲ੍ਹੇ ਕਈ ਦਰਵਾਜ਼ੇ
ਜਾਣੋ ਕਿ ਰਾਬਰਟ ਵੌਲਨ ਨੇ ਆਪਣੀ 65 ਸਾਲਾਂ ਦੀ ਪੂਰੇ ਸਮੇਂ ਦੀ ਸੇਵਾ ’ਤੇ ਸੋਚ-ਵਿਚਾਰ ਕਰਦਿਆਂ ਇਹ ਕਿਉਂ ਕਿਹਾ ਕਿ ਉਸ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ।
ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ
ਕੁਝ ਜਣੇ ਹੋਰ ਪੈਸੇ ਕਮਾਉਣ ਲਈ ਵਿਦੇਸ਼ ਜਾਂਦੇ ਹਨ। ਆਪਣੇ ਪਰਿਵਾਰ ਤੋਂ ਅਲੱਗ ਰਹਿਣ ਨਾਲ ਸਾਡੇ ਜੀਵਨ ਸਾਥੀ, ਬੱਚਿਆਂ ਅਤੇ ਯਹੋਵਾਹ ਨਾਲ ਸਾਡੇ ਰਿਸ਼ਤੇ ’ਤੇ ਕੀ ਅਸਰ ਪੈਂਦਾ ਹੈ?
ਹੌਸਲਾ ਰੱਖੋ —ਯਹੋਵਾਹ ਤੁਹਾਡਾ ਸਹਾਰਾ ਹੈ!
ਵਿਦੇਸ਼ ਤੋਂ ਘਰ ਵਾਪਸ ਆਉਣ ਤੋਂ ਬਾਅਦ ਇਕ ਪਿਤਾ ਨੇ ਆਪਣੇ ਪਰਿਵਾਰ ਨੂੰ ਕਿਵੇਂ ਦੁਬਾਰਾ ਮਜ਼ਬੂਤ ਕੀਤਾ? ਯਹੋਵਾਹ ਨੇ ਉਸ ਦੀ ਕਿਵੇਂ ਮਦਦ ਕੀਤੀ ਤਾਂਕਿ ਉਹ ਗ਼ਰੀਬੀ ਦੇ ਬਾਵਜੂਦ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕੇ?
ਪਿਆਰ ਕਾਰਨ ਯਹੋਵਾਹ ਸਾਡੇ ’ਤੇ ਨਿਗਾਹ ਰੱਖਦਾ ਹੈ
ਪੰਜ ਤਰੀਕਿਆਂ ’ਤੇ ਗੌਰ ਕਰੋ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਕਿ ਪਰਮੇਸ਼ੁਰ ਪਿਆਰ ਕਾਰਨ ਸਾਡੇ ’ਤੇ ਨਿਗਾਹ ਰੱਖਦਾ ਹੈ ਅਤੇ ਇਸ ਵਿਚ ਸਾਡਾ ਹੀ ਭਲਾ ਕਿਉਂ ਹੈ।
ਕੀ ਤੁਸੀਂ ਜਾਣਦੇ ਹੋ?
ਬਾਈਬਲ ਦੇ ਜ਼ਮਾਨੇ ਵਿਚ ਜਦ ਇਕ ਵਿਅਕਤੀ ਆਪਣੇ ਕੱਪੜੇ ਪਾੜਦਾ ਸੀ, ਤਾਂ ਇਸ ਦਾ ਕੀ ਮਤਲਬ ਹੁੰਦਾ ਸੀ?