ਚਰਵਾਹਿਓ, ਸਭ ਤੋਂ ਮਹਾਨ ਚਰਵਾਹਿਆਂ ਦੀ ਰੀਸ ਕਰੋ
‘ਮਸੀਹ ਨੇ ਤੁਹਾਡੀ ਖ਼ਾਤਰ ਦੁੱਖ ਝੱਲੇ ਅਤੇ ਤੁਹਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਤੁਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ।’—1 ਪਤ. 2:21.
1, 2. (ੳ) ਭੇਡਾਂ ਦੀ ਪਿਆਰ ਨਾਲ ਦੇਖ-ਭਾਲ ਕਰਨ ਨਾਲ ਉਨ੍ਹਾਂ ’ਤੇ ਕੀ ਅਸਰ ਪੈਂਦਾ ਹੈ? (ਅ) ਯਿਸੂ ਦੇ ਸਮੇਂ ਦੇ ਲੋਕ ਉਨ੍ਹਾਂ ਭੇਡਾਂ ਵਰਗੇ ਕਿਉਂ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ?
ਜਦ ਚਰਵਾਹਾ ਪਿਆਰ ਨਾਲ ਭੇਡਾਂ ਦੀ ਦੇਖ-ਭਾਲ ਕਰਦਾ ਹੈ, ਤਾਂ ਉਹ ਤੰਦਰੁਸਤ ਰਹਿੰਦੀਆਂ ਹਨ। ਭੇਡਾਂ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਜੇ ਚਰਵਾਹਾ ਭੇਡਾਂ ਨੂੰ ਚਰਨ ਲਈ ਐਵੇਂ ਹੀ ਛੱਡ ਦੇਵੇ ਅਤੇ ਉਨ੍ਹਾਂ ਦਾ ਖ਼ਿਆਲ ਨਾ ਰੱਖੇ, ਤਾਂ ਕੁਝ ਹੀ ਸਾਲਾਂ ਵਿਚ ਭੇਡਾਂ ਕਮਜ਼ੋਰ ਤੇ ਬੀਮਾਰ ਹੋ ਜਾਣਗੀਆਂ। ਪਰ ਜਦ ਚਰਵਾਹਾ ਚੰਗੀ ਤਰ੍ਹਾਂ ਹਰੇਕ ਭੇਡ ਦੀ ਦੇਖ-ਭਾਲ ਕਰਦਾ ਹੈ, ਤਾਂ ਸਾਰੀਆਂ ਭੇਡਾਂ ਤਕੜੀਆਂ ਰਹਿਣਗੀਆਂ।
2 ਇਹ ਗੱਲ ਮੰਡਲੀ ਬਾਰੇ ਵੀ ਸੱਚ ਹੈ। ਜਦ ਮੰਡਲੀ ਦੇ ਚਰਵਾਹੇ ਹਰੇਕ ਭੇਡ ਦਾ ਖ਼ਿਆਲ ਰੱਖਦੇ ਹਨ, ਤਾਂ ਸਾਰੇ ਭੈਣ-ਭਰਾ ਸੱਚਾਈ ਵਿਚ ਤਕੜੇ ਹੁੰਦੇ ਹਨ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਯਿਸੂ ਨੂੰ ਲੋਕਾਂ ’ਤੇ ਤਰਸ ਆਇਆ ਸੀ ਕਿਉਂਕਿ “ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” (ਮੱਤੀ 9:36) ਉਸ ਸਮੇਂ ਲੋਕਾਂ ਦੀ ਹਾਲਤ ਇੰਨੀ ਮਾੜੀ ਕਿਉਂ ਸੀ? ਕਿਉਂਕਿ ਜਿਨ੍ਹਾਂ ਆਗੂਆਂ ਨੂੰ ਪਰਮੇਸ਼ੁਰ ਦਾ ਕਾਨੂੰਨ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹ ਪਖੰਡੀ ਸਨ ਤੇ ਲੋਕਾਂ ਨਾਲ ਬੜੀ ਸਖ਼ਤੀ ਨਾਲ ਪੇਸ਼ ਆਉਂਦੇ ਸਨ। ਪਿਆਰ ਨਾਲ ਲੋਕਾਂ ਦੀ ਦੇਖ-ਰੇਖ ਤੇ ਮਦਦ ਕਰਨ ਦੀ ਬਜਾਇ ਇਜ਼ਰਾਈਲ ਦੇ ਆਗੂਆਂ ਨੇ ਉਨ੍ਹਾਂ ਦੇ ਮੋਢਿਆਂ ਉੱਤੇ “ਭਾਰੇ ਬੋਝ” ਪਾਏ ਹੋਏ ਸਨ।—ਮੱਤੀ 23:4.
3. ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਦੀ ਅਗਵਾਈ ਕਰਦਿਆਂ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
3 ਅੱਜ ਮੰਡਲੀ ਦੇ ਚਰਵਾਹਿਆਂ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਿਹੜੀਆਂ ਭੇਡਾਂ ਦੀ ਉਹ ਅਗਵਾਈ ਕਰਦੇ ਹਨ, ਉਹ ਯਹੋਵਾਹ ਤੇ ‘ਵਧੀਆ ਚਰਵਾਹੇ’ ਯਿਸੂ ਦੀ ਅਮਾਨਤ ਹਨ। (ਯੂਹੰ. 10:11) ਇਹ ਭੇਡਾਂ ਯਿਸੂ ਨੂੰ ਇੰਨੀਆਂ ਪਿਆਰੀਆਂ ਹਨ ਕਿ ਉਸ ਨੇ ਉਨ੍ਹਾਂ ਖ਼ਾਤਰ ਆਪਣੀ ਜਾਨ ਤਕ ਦੇ ਦਿੱਤੀ ਯਾਨੀ ਉਨ੍ਹਾਂ ਨੂੰ ਆਪਣੇ “ਅਨਮੋਲ ਲਹੂ” ਨਾਲ “ਵੱਡੀ ਕੀਮਤ ਚੁੱਕਾ ਕੇ ਖ਼ਰੀਦਿਆ” ਹੈ। (1 ਕੁਰਿੰ. 6:20; 1 ਪਤ. 1:18, 19) ਬਜ਼ੁਰਗਾਂ ਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਪਰਮੇਸ਼ੁਰ ਦੇ ਪਿਆਰੇ ਬੇਟੇ ਯਿਸੂ ਮਸੀਹ ਦੇ ਅਧੀਨ ਚਰਵਾਹਿਆਂ ਵਜੋਂ ਸੇਵਾ ਕਰਦੇ ਹਨ। ਇਸ ਲਈ ਜੋ ਸਲੂਕ ਉਹ ਭੇਡਾਂ ਨਾਲ ਕਰਦੇ ਹਨ, ਇਸ ਦਾ ਲੇਖਾ ਉਨ੍ਹਾਂ ਨੂੰ ‘ਭੇਡਾਂ ਦੇ ਮਹਾਨ ਚਰਵਾਹੇ’ ਯਿਸੂ ਨੂੰ ਦੇਣਾ ਪਵੇਗਾ।—ਇਬ. 13:20.
4. ਅਸੀਂ ਇਸ ਲੇਖ ਵਿਚ ਕੀ ਸਿੱਖਾਂਗੇ?
4 ਇਹ ਗੱਲ ਜਾਣਦੇ ਹੋਏ ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ? ਮੰਡਲੀ ਵਿਚ ਸਾਰਿਆਂ ਨੂੰ ਕਿਹਾ ਗਿਆ ਹੈ: “ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ।” ਪਰ ਯਹੋਵਾਹ ਬਜ਼ੁਰਗਾਂ ਨੂੰ ਕਹਿੰਦਾ ਹੈ ਕਿ ਉਹ ਉਸ ਦੀ ਅਮਾਨਤ ਉੱਤੇ ‘ਹੁਕਮ ਨਾ ਚਲਾਉਣ।’ (ਇਬ. 13:17; 1 ਪਤਰਸ 5:2, 3 ਪੜ੍ਹੋ।) ਤਾਂ ਫਿਰ ਬਜ਼ੁਰਗ ਹੁਕਮ ਚਲਾਏ ਬਿਨਾਂ ਭੇਡਾਂ ਦੀ ਅਗਵਾਈ ਕਿਵੇਂ ਕਰ ਸਕਦੇ ਹਨ? ਉਹ ਪਰਮੇਸ਼ੁਰ ਤੋਂ ਮਿਲੇ ਅਧਿਕਾਰ ਨੂੰ ਸਹੀ ਤਰੀਕੇ ਨਾਲ ਵਰਤਦੇ ਹੋਏ ਆਪਣੀਆਂ ਹੱਦਾਂ ਵਿਚ ਕਿਵੇਂ ਰਹਿ ਸਕਦੇ ਹਨ?
‘ਉਹ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ’
5. ਯਸਾਯਾਹ 40:11 ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
5 ਯਹੋਵਾਹ ਬਾਰੇ ਯਸਾਯਾਹ ਨਬੀ ਨੇ ਕਿਹਾ: “ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ ਹੌਲੀ ਤੋਰੇਗਾ।” (ਯਸਾ. 40:11) ਇਹ ਆਇਤ ਕਿੰਨੀ ਸੋਹਣੀ ਤਰ੍ਹਾਂ ਸਮਝਾਉਂਦੀ ਹੈ ਕਿ ਯਹੋਵਾਹ ਨੂੰ ਮੰਡਲੀ ਦੇ ਉਨ੍ਹਾਂ ਭੈਣਾਂ-ਭਰਾਵਾਂ ਦਾ ਦਿਲੋਂ ਫ਼ਿਕਰ ਹੈ ਜੋ ਮੁਸੀਬਤਾਂ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਜਿਸ ਤਰ੍ਹਾਂ ਚਰਵਾਹਾ ਹਰ ਭੇਡ ਦੀਆਂ ਲੋੜਾਂ ਨਾਲ ਵਾਕਫ਼ ਹੁੰਦਾ ਹੈ, ਉਸੇ ਤਰ੍ਹਾਂ ਯਹੋਵਾਹ ਮੰਡਲੀ ਵਿਚ ਹਰੇਕ ਦੀਆਂ ਲੋੜਾਂ ਜਾਣਦਾ ਹੈ ਤੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ। ਨਾਲੇ ਜਿੱਦਾਂ ਚਰਵਾਹਾ ਲੇਲਿਆਂ ਨੂੰ ਲੋੜ ਪੈਣ ਤੇ ਆਪਣੀ ਛਾਤੀ ਉੱਤੇ ਸੰਭਾਲਦਾ ਹੈ, ਉੱਦਾਂ ਹੀ ਸਾਡਾ “ਦਇਆ ਕਰਨ ਵਾਲਾ ਪਿਤਾ” ਸਾਨੂੰ ਔਖੀਆਂ ਘੜੀਆਂ ਵਿਚ ਸੰਭਾਲੇਗਾ। ਜਦ ਅਸੀਂ ਅਜ਼ਮਾਇਸ਼ਾਂ ਜਾਂ ਦੁੱਖਾਂ-ਤਕਲੀਫ਼ਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਉਹ ਸਾਨੂੰ ਆਪਣੇ ਪਿਆਰ ਦਾ ਅਹਿਸਾਸ ਜ਼ਰੂਰ ਕਰਾਏਗਾ।—2 ਕੁਰਿੰ. 1:3, 4.
6. ਇਕ ਬਜ਼ੁਰਗ ਯਹੋਵਾਹ ਦੀ ਰੀਸ ਕਿਵੇਂ ਕਰ ਸਕਦਾ ਹੈ?
6 ਮੰਡਲੀ ਦਾ ਹਰ ਬਜ਼ੁਰਗ ਯਹੋਵਾਹ ਦੀ ਰੀਸ ਕਰ ਕੇ ਭੇਡਾਂ ਦੀ ਪਿਆਰ ਨਾਲ ਦੇਖ-ਭਾਲ ਕਰਨੀ ਸਿੱਖ ਸਕਦਾ ਹੈ। ਯਹੋਵਾਹ ਵਾਂਗ ਇਕ ਬਜ਼ੁਰਗ ਨੂੰ ਭੇਡਾਂ ਦੀਆਂ ਲੋੜਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਇਕ ਬਜ਼ੁਰਗ ਨੂੰ ਪਤਾ ਹੋਵੇ ਕਿ ਭੈਣ-ਭਰਾ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ ਜਾਂ ਉਨ੍ਹਾਂ ਨੂੰ ਇਸ ਵੇਲੇ ਕਿਹੜੀ ਮਦਦ ਦੀ ਜ਼ਰੂਰਤ ਹੈ, ਤਾਂ ਹੀ ਉਹ ਉਨ੍ਹਾਂ ਨੂੰ ਹੌਸਲਾ ਤੇ ਸਹਾਰਾ ਦੇ ਸਕੇਗਾ। (ਕਹਾ. 27:23) ਹਾਂ, ਇਕ ਬਜ਼ੁਰਗ ਨੂੰ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀ ਧਿਆਨ ਨਾਲ ਸੁਣਨ ਦੀ ਲੋੜ ਹੈ। ਹਾਲਾਂਕਿ ਉਹ ਭੈਣਾਂ-ਭਰਾਵਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ, ਪਰ ਉਹ ਮੰਡਲੀ ਵਿਚ ਹੁੰਦੀਆਂ ਸਾਰੀਆਂ ਗੱਲਾਂ ਦਾ ਧਿਆਨ ਰੱਖਦਾ ਹੈ। ਇੱਦਾਂ ਲੋੜ ਪੈਣ ਤੇ ਉਹ ਪਿਆਰ ਨਾਲ “ਕਮਜ਼ੋਰ ਲੋਕਾਂ ਦੀ ਮਦਦ” ਕਰ ਸਕੇਗਾ।—ਰਸੂ. 20:35; 1 ਥੱਸ. 4:11.
7. (ੳ) ਹਿਜ਼ਕੀਏਲ ਤੇ ਯਿਰਮਿਯਾਹ ਦੇ ਦਿਨਾਂ ਵਿਚ ਚਰਵਾਹੇ ਪਰਮੇਸ਼ੁਰ ਦੀਆਂ ਭੇਡਾਂ ਨਾਲ ਕਿਵੇਂ ਪੇਸ਼ ਆ ਰਹੇ ਸਨ? (ਅ) ਬਜ਼ੁਰਗ ਇਸ ਮਿਸਾਲ ਤੋਂ ਕੀ ਸਬਕ ਸਿੱਖਦੇ ਹਨ?
7 ਗੌਰ ਕਰੋ ਕਿ ਹਿਜ਼ਕੀਏਲ ਤੇ ਯਿਰਮਿਯਾਹ ਦੇ ਦਿਨਾਂ ਵਿਚ ਚਰਵਾਹੇ ਪਰਮੇਸ਼ੁਰ ਦੀਆਂ ਭੇਡਾਂ ਨਾਲ ਕਿਵੇਂ ਪੇਸ਼ ਆਏ। ਯਹੋਵਾਹ ਨੇ ਉਨ੍ਹਾਂ ਬੁਰੇ ਚਰਵਾਹਿਆਂ ਦੀ ਨਿੰਦਿਆ ਕੀਤੀ ਕਿਉਂਕਿ ਉਹ ਉਸ ਦੀਆਂ ਭੇਡਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਸਨ। ਯਹੋਵਾਹ ਨੇ ਕਿਹਾ: “ਮੇਰੀਆਂ ਭੇਡਾਂ ਹਰੇਕ ਖੇਤ ਦੇ ਸਾਰੇ ਦਰਿੰਦਿਆਂ ਦਾ ਖਾਜਾ ਬਣੀਆਂ ਕਿਉਂ ਜੋ ਕੋਈ ਆਜੜੀ ਨਾ ਸੀ ਅਤੇ ਮੇਰੇ ਆਜੜੀਆਂ ਨੇ ਮੇਰੀਆਂ ਭੇਡਾਂ ਦੀ ਭਾਲ ਨਾ ਕੀਤੀ ਸਗੋਂ ਆਜੜੀਆਂ ਨੇ ਆਪਣਾ ਢਿੱਡ ਭਰਿਆ ਅਤੇ ਮੇਰੀਆਂ ਭੇਡਾਂ ਨੂੰ ਨਹੀਂ ਚਾਰਿਆ।” ਪਰਮੇਸ਼ੁਰ ਦੇ ਲੋਕਾਂ ਨੇ ਬਹੁਤ ਦੁੱਖ ਸਹੇ ਕਿਉਂਕਿ ਉਨ੍ਹਾਂ ਦੇ ਆਗੂ ਲਾਲਚੀ ਸਨ ਤੇ ਉਨ੍ਹਾਂ ਨੂੰ ਆਪਣੀ ਹੀ ਪਈ ਰਹਿੰਦੀ ਸੀ। (ਹਿਜ਼. 34:7-10; ਯਿਰ. 23:1) ਅੱਜ ਵੀ ਚਰਚ ਦੇ ਆਗੂ ਬੁਰੇ ਚਰਵਾਹੇ ਹਨ ਜਿਸ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਹੈ। ਇਸ ਮਿਸਾਲ ਤੋਂ ਬਜ਼ੁਰਗ ਇਹ ਸਬਕ ਸਿੱਖਦੇ ਹਨ ਕਿ ਉਹ ਯਹੋਵਾਹ ਦੀਆਂ ਭੇਡਾਂ ਦੀ ਪਿਆਰ ਨਾਲ ਦੇਖ-ਰੇਖ ਕਰਨ ਦੀ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ!
‘ਮੈਂ ਤੁਹਾਡੇ ਲਈ ਨਮੂਨਾ ਕਾਇਮ ਕੀਤਾ ਹੈ’
8. ਭੈਣਾਂ-ਭਰਾਵਾਂ ਨੂੰ ਸਲਾਹ ਦਿੰਦਿਆਂ ਬਜ਼ੁਰਗ ਯਿਸੂ ਦੇ ਨਮੂਨੇ ’ਤੇ ਕਿਵੇਂ ਚੱਲ ਸਕਦੇ ਹਨ?
8 ਸਾਡੇ ਸਾਰਿਆਂ ਵਿਚ ਕਮੀਆਂ-ਕਮਜ਼ੋਰੀਆਂ ਹਨ, ਇਸ ਲਈ ਕੁਝ ਭੈਣਾਂ-ਭਰਾਵਾਂ ਨੂੰ ਸੱਚਾਈ ਵਿਚ ਪੱਕੇ ਹੋਣ ਲਈ ਸਮਾਂ ਲੱਗ ਸਕਦਾ ਹੈ। ਕਈ ਵਾਰ ਸ਼ਾਇਦ ਲੂਕਾ 9:46-48; 22:24-27) ਆਪਣੇ ਚੇਲਿਆਂ ਦੇ ਪੈਰ ਧੋ ਕੇ ਯਿਸੂ ਨੇ ਦਿਖਾਇਆ ਕਿ ਨਿਮਰ ਹੋਣ ਦਾ ਕੀ ਮਤਲਬ ਹੈ। ਬਜ਼ੁਰਗਾਂ ਵਿਚ ਇਹ ਖੂਬੀ ਹੋਣੀ ਬਹੁਤ ਜ਼ਰੂਰੀ ਹੈ।—ਯੂਹੰਨਾ 13:12-15 ਪੜ੍ਹੋ; 1 ਪਤ. 2:21.
ਉਹ ਅਜਿਹੇ ਫ਼ੈਸਲੇ ਲੈਣ ਜੋ ਬਾਈਬਲ ਦੇ ਅਸੂਲਾਂ ਮੁਤਾਬਕ ਨਹੀਂ ਹਨ ਜਾਂ ਉਨ੍ਹਾਂ ਦੇ ਕੰਮਾਂ ਤੋਂ ਪਤਾ ਲੱਗੇ ਕਿ ਉਨ੍ਹਾਂ ਨੂੰ ਸੱਚਾਈ ਵਿਚ ਹੋਰ ਤਰੱਕੀ ਕਰਨ ਦੀ ਲੋੜ ਹੈ। ਬਜ਼ੁਰਗ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਨ? ਯਿਸੂ ਦੀ ਰੀਸ ਕਰ ਕੇ। ਹਾਲਾਂਕਿ ਯਿਸੂ ਦੇ ਚੇਲੇ ਅਕਸਰ ਬਹਿਸ ਕਰਦੇ ਸਨ ਕਿ ਪਰਮੇਸ਼ੁਰ ਦੇ ਰਾਜ ਵਿਚ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੋਵੇਗਾ, ਪਰ ਫਿਰ ਵੀ ਉਹ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਇਆ। ਗੁੱਸੇ ਹੋਣ ਦੀ ਬਜਾਇ ਉਹ ਉਨ੍ਹਾਂ ਨੂੰ ਪਿਆਰ ਨਾਲ ਸਿਖਾਉਂਦਾ ਰਿਹਾ ਤੇ ਨਿਮਰ ਬਣਨ ਦੀ ਸਲਾਹ ਦਿੰਦਾ ਰਿਹਾ। (9. ਯਿਸੂ ਨੇ ਆਪਣੇ ਚੇਲਿਆਂ ਦੀ ਕਿਹੜੀ ਗ਼ਲਤ ਸੋਚ ਸੁਧਾਰੀ?
9 ਯਾਕੂਬ ਤੇ ਯੂਹੰਨਾ ਸੋਚਦੇ ਸਨ ਕਿ ਚਰਵਾਹੇ ਹੋਣ ਦਾ ਮਤਲਬ ਹੈ ਦੂਜਿਆਂ ਉੱਤੇ ਰੋਹਬ ਜਮਾਉਣਾ। ਇਨ੍ਹਾਂ ਦੋ ਰਸੂਲਾਂ ਨੇ ਯਿਸੂ ਕੋਲੋਂ ਪਰਮੇਸ਼ੁਰ ਦੇ ਰਾਜ ਵਿਚ ਉੱਚੀ ਪਦਵੀ ਮੰਗੀ, ਪਰ ਯਿਸੂ ਨੇ ਉਨ੍ਹਾਂ ਦੀ ਗ਼ਲਤ ਸੋਚ ਸੁਧਾਰਦੇ ਹੋਏ ਕਿਹਾ: “ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਰਾਜੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ। ਪਰ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ।” (ਮੱਤੀ 20:25, 26) ਰਸੂਲ ਭੈਣਾਂ-ਭਰਾਵਾਂ ‘ਉੱਤੇ ਹੁਕਮ ਚਲਾਉਣਾ’ ਚਾਹੁੰਦੇ ਸਨ, ਪਰ ਯਿਸੂ ਨੇ ਸਮਝਾਇਆ ਕਿ ਉਨ੍ਹਾਂ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਸੀ।
10. ਯਿਸੂ ਬਜ਼ੁਰਗਾਂ ਤੋਂ ਕੀ ਚਾਹੁੰਦਾ ਹੈ ਅਤੇ ਪੌਲੁਸ ਦੀ ਮਿਸਾਲ ਬਜ਼ੁਰਗਾਂ ਲਈ ਵਧੀਆ ਕਿਉਂ ਹੈ?
10 ਯਿਸੂ ਚਾਹੁੰਦਾ ਹੈ ਕਿ ਬਜ਼ੁਰਗ ਭੈਣਾਂ-ਭਰਾਵਾਂ ਨਾਲ ਉੱਦਾਂ ਸਲੂਕ ਕਰਨ ਜਿੱਦਾਂ ਉਹ ਕਰਦਾ ਸੀ। ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਦੇ ਮਾਲਕ ਬਣਨ ਦੀ ਬਜਾਇ ਉਨ੍ਹਾਂ ਦੀ ਸੇਵਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਯਿਸੂ ਵਾਂਗ ਪੌਲੁਸ ਰਸੂਲ ਵੀ ਨਿਮਰ ਸੀ। ਉਸ ਨੇ ਅਫ਼ਸੁਸ ਦੀ ਮੰਡਲੀ ਦੇ ਬਜ਼ੁਰਗਾਂ ਨੂੰ ਕਿਹਾ: ‘ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਏਸ਼ੀਆ ਜ਼ਿਲ੍ਹੇ ਵਿਚ ਕਦਮ ਰੱਖਣ ਦੇ ਪਹਿਲੇ ਦਿਨ ਤੋਂ ਹੀ ਮੈਂ ਤੁਹਾਡੇ ਨਾਲ ਰਹਿੰਦਿਆਂ ਆਪਣਾ ਸਾਰਾ ਸਮਾਂ ਕਿਵੇਂ ਗੁਜ਼ਾਰਿਆ ਯਾਨੀ ਮੈਂ ਪੂਰੀ ਨਿਮਰਤਾ ਨਾਲ ਪ੍ਰਭੂ ਦੀ ਸੇਵਾ ਕੀਤੀ।’ ਪੌਲੁਸ ਚਾਹੁੰਦਾ ਸੀ ਕਿ ਬਜ਼ੁਰਗ ਵੀ ਨਿਮਰ ਬਣਨ ਤੇ ਭੈਣਾਂ-ਭਰਾਵਾਂ ਦੇ ਭਲੇ ਲਈ ਮਿਹਨਤ ਕਰਨ। ਉਸ ਨੇ ਕਿਹਾ: “ਮੈਂ ਸਾਰੀਆਂ ਗੱਲਾਂ ਵਿਚ ਤੁਹਾਨੂੰ ਦਿਖਾਇਆ ਹੈ ਕਿ ਤੁਸੀਂ ਵੀ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਮਿਹਨਤ ਕਰੋ।” (ਰਸੂ. 20:18, 19, 35) ਪੌਲੁਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਨਿਹਚਾ ਦੇ ਸੰਬੰਧ ਵਿਚ ਉਨ੍ਹਾਂ ਉੱਤੇ ਹੁਕਮ ਚਲਾਉਣ ਵਾਲਾ ਨਹੀਂ, ਸਗੋਂ ਉਹ ਉਨ੍ਹਾਂ ਦੀ ਖ਼ੁਸ਼ੀ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਵਾਲਾ ਸੀ। (2 ਕੁਰਿੰ. 1:24) ਬਜ਼ੁਰਗਾਂ ਨੂੰ ਪੌਲੁਸ ਵਾਂਗ ਨਿਮਰਤਾ ਨਾਲ ਪੂਰੀ ਵਾਹ ਲਾ ਕੇ ਭੈਣਾਂ-ਭਰਾਵਾਂ ਦੀ ਸੇਵਾ ਕਰਨੀ ਚਾਹੀਦੀ ਹੈ।
“ਪਰਮੇਸ਼ੁਰ ਦੇ ਸੱਚੇ ਬਚਨ” ਮੁਤਾਬਕ ਸਲਾਹ ਦਿਓ
11, 12. ਕੋਈ ਫ਼ੈਸਲਾ ਕਰਨ ਵਿਚ ਇਕ ਬਜ਼ੁਰਗ ਕਿਸੇ ਭੈਣ-ਭਰਾ ਦੀ ਮਦਦ ਕਿਵੇਂ ਕਰ ਸਕਦਾ ਹੈ?
11 ਇਕ ਬਜ਼ੁਰਗ ਨੂੰ “ਸਿਖਾਉਣ ਦੀ ਕਲਾ ਵਰਤਦੇ ਹੋਏ ਪਰਮੇਸ਼ੁਰ ਦੇ ਸੱਚੇ ਬਚਨ ਉੱਤੇ ਪੱਕਾ ਰਹਿਣਾ ਚਾਹੀਦਾ ਹੈ।” (ਤੀਤੁ. 1:9) ਨਾਲੇ ਉਸ ਨੂੰ “ਨਰਮਾਈ ਨਾਲ” ਸਲਾਹ ਦੇਣੀ ਚਾਹੀਦੀ ਹੈ। (ਗਲਾ. 6:1) ਇਕ ਵਧੀਆ ਚਰਵਾਹਾ ਭੈਣਾਂ-ਭਰਾਵਾਂ ’ਤੇ ਜ਼ੋਰ ਨਹੀਂ ਪਾਉਂਦਾ ਕਿ ਉਨ੍ਹਾਂ ਨੂੰ ਕੀ ਫ਼ੈਸਲਾ ਕਰਨਾ ਚਾਹੀਦਾ ਹੈ, ਸਗੋਂ ਉਹ ਉਨ੍ਹਾਂ ਦੀ ਮਦਦ ਕਰਦਾ ਹੈ ਤਾਂਕਿ ਉਹ ਆਪ ਸਹੀ ਫ਼ੈਸਲਾ ਕਰਨ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇ। ਫ਼ਰਜ਼ ਕਰੋ ਇਕ ਭਰਾ ਨੇ ਕੋਈ ਜ਼ਰੂਰੀ ਫ਼ੈਸਲਾ ਲੈਣਾ ਹੈ। ਬਜ਼ੁਰਗ ਸ਼ਾਇਦ ਉਸ ਨੂੰ ਬਾਈਬਲ ਦੇ ਕੁਝ ਅਸੂਲਾਂ ’ਤੇ ਸੋਚ-ਵਿਚਾਰ ਕਰਨ ਲਈ ਕਹੇ ਜਾਂ ਉਸ ਨੂੰ ਪ੍ਰਕਾਸ਼ਨਾਂ ਵਿੱਚੋਂ ਕੋਈ ਲੇਖ ਦਿਖਾਵੇ। ਉਹ ਭਰਾ ਨੂੰ ਕਹਿ ਸਕਦਾ ਹੈ ਕਿ ਜਿਹੜਾ ਵੀ ਉਹ ਫ਼ੈਸਲਾ ਕਰੇਗਾ, ਇਸ ਦਾ ਯਹੋਵਾਹ ਨਾਲ ਉਸ ਦੇ ਰਿਸ਼ਤੇ ’ਤੇ ਕੀ ਅਸਰ ਪਵੇਗਾ। ਬਜ਼ੁਰਗ ਭਰਾ ਨੂੰ ਇਹ ਵੀ ਕਹਿ ਸਕਦਾ ਹੈ ਕਿ ਪ੍ਰਾਰਥਨਾ ਦੇ ਜ਼ਰੀਏ ਪਰਮੇਸ਼ੁਰ ਕੋਲੋਂ ਮਦਦ ਮੰਗਣੀ ਸਭ ਤੋਂ ਜ਼ਰੂਰੀ ਹੈ। (ਕਹਾ. 3:5, 6) ਫਿਰ ਬਜ਼ੁਰਗ ਫ਼ੈਸਲਾ ਭਰਾ ਦੇ ਹੱਥਾਂ ਵਿਚ ਛੱਡ ਦੇਵੇਗਾ।—ਰੋਮੀ. 14:1-4.
12 ਬਜ਼ੁਰਗਾਂ ਨੂੰ ਸਿਰਫ਼ ਬਾਈਬਲ ਤੋਂ ਸਲਾਹ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਉਹ ਬਾਈਬਲ ਨੂੰ ਚੰਗੀ ਤਰ੍ਹਾਂ ਵਰਤਦੇ ਹੋਏ ਸਲਾਹ ਦੇਣ। ਇੱਦਾਂ ਉਹ ਆਪਣਾ ਅਧਿਕਾਰ ਗ਼ਲਤ ਗਲਾ. 6:5, 7, 8.
ਤਰੀਕੇ ਨਾਲ ਇਸਤੇਮਾਲ ਕਰਨ ਤੋਂ ਬਚ ਸਕਦੇ ਹਨ। ਉਨ੍ਹਾਂ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਉਹ ਭੇਡਾਂ ਦੇ ਮਾਲਕ ਨਹੀਂ ਕਿਉਂਕਿ ਹਰ ਭੈਣ-ਭਰਾ ਨੂੰ ਆਪਣੇ ਫ਼ੈਸਲਿਆਂ ਦਾ ਲੇਖਾ ਯਹੋਵਾਹ ਤੇ ਯਿਸੂ ਨੂੰ ਦੇਣਾ ਪਵੇਗਾ।—“ਭੇਡਾਂ ਲਈ ਮਿਸਾਲ ਬਣੋ”
13, 14. ਬਜ਼ੁਰਗ ਭੈਣਾਂ-ਭਰਾਵਾਂ ਲਈ ਮਿਸਾਲ ਕਿਵੇਂ ਬਣ ਸਕਦੇ ਹਨ?
13 ਪਤਰਸ ਰਸੂਲ ਨੇ ਮੰਡਲੀ ਦੇ ਬਜ਼ੁਰਗਾਂ ਨੂੰ ਭੇਡਾਂ ‘ਉੱਤੇ ਹੁਕਮ ਨਾ ਚਲਾਉਣ’ ਦੀ ਸਲਾਹ ਦੇਣ ਤੋਂ ਬਾਅਦ ਕਿਹਾ ਕਿ ਉਹ ‘ਭੇਡਾਂ ਲਈ ਮਿਸਾਲ ਬਣਨ।’ (1 ਪਤ. 5:3) ਕਿਵੇਂ? ਜ਼ਰਾ ਦੋ ਖੂਬੀਆਂ ਬਾਰੇ ਸੋਚੋ ਜੋ ਉਸ ਭਰਾ ਵਿਚ ਹੋਣੀਆਂ ਚਾਹੀਦੀਆਂ ਹਨ ਜੋ “ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦਾ ਹੈ।” ਪਹਿਲੀ ਇਹ ਕਿ ਉਸ ਨੂੰ “ਸਮਝਦਾਰ” ਹੋਣਾ ਚਾਹੀਦਾ ਹੈ। ਅਜਿਹਾ ਭਰਾ ਬਾਈਬਲ ਦੇ ਅਸੂਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਏ ਆਪਣੀ ਜ਼ਿੰਦਗੀ ਇਨ੍ਹਾਂ ਮੁਤਾਬਕ ਜੀਉਂਦਾ ਹੈ। ਉਹ ਜਜ਼ਬਾਤਾਂ ਵਿਚ ਵਹਿ ਕੇ ਨਹੀਂ, ਸਗੋਂ ਸੋਚ-ਸਮਝ ਕੇ ਫ਼ੈਸਲੇ ਕਰਦਾ ਹੈ। ਦੂਜੀ ਇਹ ਕਿ “ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ” ਕਰਦਾ ਹੈ ਯਾਨੀ ਪਤੀ ਜਾਂ ਪਿਤਾ ਹੋਣ ਦੇ ਨਾਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰ੍ਹਾਂ ਨਿਭਾਉਂਦਾ ਹੈ। ਬਾਈਬਲ ਕਹਿੰਦੀ ਹੈ: “ਜੇ ਕੋਈ ਆਦਮੀ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨੀ ਨਹੀਂ ਜਾਣਦਾ, ਤਾਂ ਉਹ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਿਵੇਂ ਕਰ ਸਕਦਾ ਹੈ?” (1 ਤਿਮੋ. 3:1, 2, 4, 5) ਬਜ਼ੁਰਗਾਂ ਵਿਚ ਇਹ ਖੂਬੀਆਂ ਦੇਖ ਕੇ ਭੈਣਾਂ-ਭਰਾਵਾਂ ਦਾ ਉਨ੍ਹਾਂ ’ਤੇ ਭਰੋਸਾ ਵਧਦਾ ਹੈ।
14 ਜਿੱਦਾਂ ਯਿਸੂ ਨੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਵਧੀਆ ਮਿਸਾਲ ਕਾਇਮ ਕੀਤੀ, ਉੱਦਾਂ ਹੀ ਬਜ਼ੁਰਗ ਪ੍ਰਚਾਰ ਵਿਚ ਅਗਵਾਈ ਲੈ ਕੇ ਮੰਡਲੀ ਲਈ ਚੰਗੀ ਮਿਸਾਲ ਬਣਦੇ ਹਨ। ਪ੍ਰਚਾਰ ਦਾ ਕੰਮ ਯਿਸੂ ਲਈ ਬਹੁਤ ਅਹਿਮ ਸੀ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਵੀ ਇਹ ਕੰਮ ਸਿਖਾਇਆ। (ਮਰ. 1:38; ਲੂਕਾ 8:1) ਅੱਜ ਵੀ ਭੈਣਾਂ-ਭਰਾਵਾਂ ਨੂੰ ਬਜ਼ੁਰਗਾਂ ਨਾਲ ਪ੍ਰਚਾਰ ਕਰ ਕੇ ਬਹੁਤ ਮਜ਼ਾ ਆਉਂਦਾ ਹੈ। ਜਦ ਭੈਣ-ਭਰਾ ਇਸ ਕੰਮ ਲਈ ਬਜ਼ੁਰਗਾਂ ਦਾ ਜੋਸ਼ ਦੇਖਦੇ ਹਨ, ਤਾਂ ਉਨ੍ਹਾਂ ਨੂੰ ਵੀ ਜੋਸ਼ ਨਾਲ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ ਅਤੇ ਉਹ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਸਿੱਖਦੇ ਹਨ। ਬਿਜ਼ੀ ਹੋਣ ਦੇ ਬਾਵਜੂਦ ਜਦ ਬਜ਼ੁਰਗ ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸਮਾਂ ਕੱਢਦੇ ਹਨ, ਤਾਂ ਇਹ ਦੇਖ ਕੇ ਭੈਣਾਂ-ਭਰਾਵਾਂ ਨੂੰ ਬੜਾ ਹੌਸਲਾ ਮਿਲਦਾ ਹੈ। ਨਾਲੇ ਬਜ਼ੁਰਗ ਹੋਰ ਕੰਮਾਂ ਵਿਚ ਅਗਵਾਈ ਲੈ ਕੇ ਵੀ ਭੈਣਾਂ-ਭਰਾਵਾਂ ਲਈ ਚੰਗੀ ਮਿਸਾਲ ਕਾਇਮ ਕਰਦੇ ਹਨ ਜਿਵੇਂ ਕਿ ਮੀਟਿੰਗਾਂ ਦੀ ਤਿਆਰੀ ਕਰਨੀ, ਇਨ੍ਹਾਂ ਵਿਚ ਹਿੱਸਾ ਲੈਣਾ, ਕਿੰਗਡਮ ਹਾਲ ਦੀ ਸਫ਼ਾਈ ਤੇ ਇਸ ਦੀ ਸਾਂਭ-ਸੰਭਾਲ ਕਰਨੀ।—ਅਫ਼. 5:15, 16; ਇਬਰਾਨੀਆਂ 13:7 ਪੜ੍ਹੋ।
“ਕਮਜ਼ੋਰਾਂ ਨੂੰ ਸਹਾਰਾ ਦਿਓ”
15. ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਨੂੰ ਕਿਉਂ ਮਿਲਣ ਜਾਣਾ ਚਾਹੀਦਾ ਹੈ?
15 ਇਕ ਵਧੀਆ ਚਰਵਾਹਾ ਜ਼ਖ਼ਮੀ ਜਾਂ ਬੀਮਾਰ ਭੇਡ ਦੀ ਮਦਦ ਕਰਨ ਲਈ ਇਕਦਮ ਕਦਮ ਚੁੱਕਦਾ ਹੈ। ਇਸੇ ਤਰ੍ਹਾਂ ਜੋ ਭੈਣ-ਭਰਾ ਦੁੱਖ ਸਹਿ ਰਹੇ ਹਨ ਜਾਂ ਜਿਨ੍ਹਾਂ ਨੂੰ ਸਲਾਹ ਜਾਂ ਹੌਸਲੇ ਦੀ ਜ਼ਰੂਰਤ ਹੈ, ਬਜ਼ੁਰਗ ਉਨ੍ਹਾਂ ਦੀ ਫ਼ੌਰਨ ਮਦਦ ਕਰਦੇ ਹਨ। ਸ਼ਾਇਦ ਸਿਆਣੇ ਜਾਂ ਬੀਮਾਰ ਭੈਣਾਂ-ਭਰਾਵਾਂ ਨੂੰ ਰੋਜ਼ਮੱਰਾ ਦੇ ਛੋਟੇ-ਮੋਟੇ ਕੰਮਾਂ ਵਿਚ ਮਦਦ ਚਾਹੀਦੀ ਹੋਵੇ, ਪਰ ਖ਼ਾਸ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਹੌਸਲਾ-ਅਫ਼ਜ਼ਾਈ ਦੀ ਲੋੜ ਹੈ। 1 ਥੱਸ. 5:14) ਜਾਂ ਸ਼ਾਇਦ ਮੰਡਲੀ ਦੇ ਕੁਝ ਨੌਜਵਾਨ ਭੈਣ-ਭਰਾ “ਜਵਾਨੀ ਦੀਆਂ ਇੱਛਾਵਾਂ” ਨਾਲ ਜੂਝ ਰਹੇ ਹੋਣ। (2 ਤਿਮੋ. 2:22) ਇਸ ਲਈ ਸਮੇਂ-ਸਮੇਂ ’ਤੇ ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਘਰ ਮਿਲਣ ਜਾਣਾ ਚਾਹੀਦਾ ਹੈ। ਇੱਦਾਂ ਉਨ੍ਹਾਂ ਨੂੰ ਭੈਣਾਂ-ਭਰਾਵਾਂ ਦੇ ਹਾਲਾਤਾਂ ਦਾ ਪਤਾ ਲੱਗੇਗਾ ਜਿਸ ਨਾਲ ਉਹ ਬਾਈਬਲ ਤੋਂ ਉਨ੍ਹਾਂ ਨੂੰ ਵਧੀਆ ਸਲਾਹ ਦੇ ਸਕਣਗੇ। ਜੇ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਝੱਟ ਹੀ ਕਦਮ ਚੁੱਕੇ, ਤਾਂ ਸ਼ਾਇਦ ਉਹ ਵੱਡੀਆਂ ਮੁਸੀਬਤਾਂ ਵਿਚ ਪੈਣ ਤੋਂ ਬਚ ਜਾਣ।
(16. ਗੰਭੀਰ ਗ਼ਲਤੀ ਕਰਨ ਵਾਲੇ ਭੈਣ-ਭਰਾ ਦੀ ਬਜ਼ੁਰਗ ਕਿਵੇਂ ਮਦਦ ਕਰ ਸਕਦੇ ਹਨ?
16 ਉਦੋਂ ਕੀ ਜੇ ਇਕ ਭਰਾ ਕੋਈ ਗੰਭੀਰ ਗ਼ਲਤੀ ਕਰ ਬੈਠੇ ਅਤੇ ਯਹੋਵਾਹ ਨਾਲ ਉਸ ਦਾ ਰਿਸ਼ਤਾ ਟੁੱਟਣ ਦੀ ਨੌਬਤ ’ਤੇ ਆ ਜਾਵੇ? ਯਾਕੂਬ ਨੇ ਲਿਖਿਆ: “ਕੀ ਤੁਹਾਡੇ ਵਿੱਚੋਂ ਕੋਈ ਬੀਮਾਰ ਹੈ? ਉਹ ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾਵੇ ਅਤੇ ਬਜ਼ੁਰਗ ਉਸ ਲਈ ਪ੍ਰਾਰਥਨਾ ਕਰਨ ਅਤੇ ਯਹੋਵਾਹ ਦੇ ਨਾਂ ’ਤੇ ਉਸ ਦੇ ਸਿਰ ਉੱਤੇ ਤੇਲ ਝੱਸਣ। ਅਤੇ ਨਿਹਚਾ ਨਾਲ ਕੀਤੀਆਂ ਪ੍ਰਾਰਥਨਾਵਾਂ ਉਸ ਬੀਮਾਰ ਨੂੰ ਠੀਕ ਕਰ ਦੇਣਗੀਆਂ ਅਤੇ ਯਹੋਵਾਹ ਉਸ ਨੂੰ ਤਕੜਾ ਕਰੇਗਾ। ਨਾਲੇ, ਜੇ ਉਸ ਨੇ ਪਾਪ ਕੀਤੇ ਹਨ, ਤਾਂ ਉਸ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ।” (ਯਾਕੂ. 5:14, 15, ਫੁਟਨੋਟ ਵੀ ਦੇਖੋ।) ਹੋ ਸਕਦਾ ਹੈ ਕਿ “ਬੀਮਾਰ” ਭਰਾ ‘ਮੰਡਲੀ ਦੇ ਬਜ਼ੁਰਗਾਂ ਨੂੰ ਨਾ ਬੁਲਾਵੇ।’ ਪਰ ਜਿੱਦਾਂ ਹੀ ਬਜ਼ੁਰਗਾਂ ਨੂੰ ਉਸ ਦੀ ਗ਼ਲਤੀ ਦਾ ਪਤਾ ਲੱਗਦਾ ਹੈ, ਤਾਂ ਉਨ੍ਹਾਂ ਨੂੰ ਇਕਦਮ ਉਸ ਦੀ ਮਦਦ ਕਰਨੀ ਚਾਹੀਦੀ ਹੈ। ਜਦ ਬਜ਼ੁਰਗ ਭੈਣਾਂ-ਭਰਾਵਾਂ ਲਈ ਅਤੇ ਉਨ੍ਹਾਂ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਹਨ, ਤਾਂ ਉਹ ਵਧੀਆ ਚਰਵਾਹੇ ਸਾਬਤ ਹੁੰਦੇ ਹਨ। ਮੁਸ਼ਕਲ ਘੜੀਆਂ ਦੌਰਾਨ ਬਜ਼ੁਰਗਾਂ ਤੋਂ ਸਹਾਰਾ ਪਾ ਕੇ ਭੈਣ-ਭਰਾ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣਗੇ।—ਯਸਾਯਾਹ 32:1, 2 ਪੜ੍ਹੋ।
17. ਜਦ ਬਜ਼ੁਰਗ ‘ਮਹਾਨ ਚਰਵਾਹੇ’ ਦੀ ਰੀਸ ਕਰਦੇ ਹਨ, ਤਾਂ ਇਸ ਦਾ ਮੰਡਲੀ ’ਤੇ ਕੀ ਅਸਰ ਹੁੰਦਾ ਹੈ?
17 ਯਹੋਵਾਹ ਦੇ ਸੰਗਠਨ ਵਿਚ ਸੇਵਾ ਕਰਦਿਆਂ ਬਜ਼ੁਰਗ ‘ਮਹਾਨ ਚਰਵਾਹੇ’ ਯਿਸੂ ਮਸੀਹ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਜ਼ਿੰਮੇਵਾਰ ਭਰਾਵਾਂ ਦੀ ਮਦਦ ਨਾਲ ਸਾਰੀ ਮੰਡਲੀ ਪਰਮੇਸ਼ੁਰ ਦੀ ਸੇਵਾ ਵਿਚ ਵਧਦੀ-ਫੁੱਲਦੀ ਰਹਿੰਦੀ ਹੈ। ਵਾਕਈ, ਅਸੀਂ ਆਪਣੇ ਬੇਮਿਸਾਲ ਚਰਵਾਹੇ ਯਹੋਵਾਹ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੰਡਲੀ ਵਿਚ ਸਾਨੂੰ ਚਰਵਾਹੇ ਦਿੱਤੇ ਹਨ।