“ਪਿੱਛੇ ਛੱਡੀਆਂ ਚੀਜ਼ਾਂ” ਨੂੰ ਨਾ ਦੇਖੋ
“ਪਿੱਛੇ ਛੱਡੀਆਂ ਚੀਜ਼ਾਂ” ਨੂੰ ਨਾ ਦੇਖੋ
“ਜਿਹੜਾ ਵੀ ਆਦਮੀ ਹਲ਼ ’ਤੇ ਹੱਥ ਰੱਖ ਕੇ ਪਿੱਛੇ ਛੱਡੀਆਂ ਚੀਜ਼ਾਂ ਨੂੰ ਦੇਖਦਾ ਹੈ, ਉਹ ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਲਾਇਕ ਨਹੀਂ ਹੈ।”—ਲੂਕਾ 9:62.
ਤੁਸੀਂ ਕੀ ਜਵਾਬ ਦਿਓਗੇ?
ਸਾਨੂੰ “ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ” ਕਿਉਂ ਰੱਖਣਾ ਚਾਹੀਦਾ ਹੈ?
ਸਾਨੂੰ ਕਿਹੜੀਆਂ ਤਿੰਨ ਚੀਜ਼ਾਂ ਬਾਰੇ ਸੋਚਦੇ ਨਹੀਂ ਰਹਿਣਾ ਚਾਹੀਦਾ?
ਅਸੀਂ ਯਹੋਵਾਹ ਦੇ ਸੰਗਠਨ ਦੇ ਨਾਲ-ਨਾਲ ਕਿਵੇਂ ਚੱਲ ਸਕਦੇ ਹਾਂ?
1. ਯਿਸੂ ਨੇ ਕੀ ਚੇਤਾਵਨੀ ਦਿੱਤੀ ਸੀ ਅਤੇ ਇਸ ਸੰਬੰਧੀ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?
“ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ!” (ਲੂਕਾ 17:32) ਯਿਸੂ ਮਸੀਹ ਨੇ ਇਹ ਚੇਤਾਵਨੀ ਲਗਭਗ 2,000 ਸਾਲ ਪਹਿਲਾਂ ਦਿੱਤੀ ਸੀ ਅਤੇ ਅੱਜ ਸਾਨੂੰ ਇਸ ਚੇਤਾਵਨੀ ਵੱਲ ਹੋਰ ਵੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਪਰ ਯਿਸੂ ਦੀ ਇਸ ਸਖ਼ਤ ਚੇਤਾਵਨੀ ਦਾ ਮਤਲਬ ਕੀ ਹੈ? ਉਸ ਦੀ ਗੱਲ ਸੁਣ ਰਹੇ ਯਹੂਦੀਆਂ ਨੂੰ ਇਸ ਬਾਰੇ ਹੋਰ ਜਾਣਕਾਰੀ ਦੀ ਲੋੜ ਨਹੀਂ ਸੀ ਕਿਉਂਕਿ ਉਹ ਜਾਣਦੇ ਸਨ ਕਿ ਲੂਤ ਦੀ ਪਤਨੀ ਨਾਲ ਕੀ ਹੋਇਆ ਸੀ। ਆਪਣੇ ਪਰਿਵਾਰ ਨਾਲ ਸਦੂਮ ਸ਼ਹਿਰ ਤੋਂ ਭੱਜਦੇ ਵੇਲੇ ਉਸ ਨੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਦਿਆਂ ਪਿੱਛੇ ਮੁੜ ਕੇ ਦੇਖਿਆ ਅਤੇ ਉਹ ਉਸੇ ਵੇਲੇ ਲੂਣ ਦਾ ਥੰਮ੍ਹ ਬਣ ਗਈ।—ਉਤਪਤ 19:17, 26 ਪੜ੍ਹੋ।
2. ਲੂਤ ਦੀ ਪਤਨੀ ਨੇ ਸ਼ਾਇਦ ਪਿੱਛੇ ਮੁੜ ਕੇ ਕਿਉਂ ਦੇਖਿਆ ਸੀ ਅਤੇ ਇਸ ਦਾ ਉਸ ਨੂੰ ਕੀ ਅੰਜਾਮ ਭੁਗਤਣਾ ਪਿਆ?
2 ਲੂਤ ਦੀ ਪਤਨੀ ਨੇ ਪਿੱਛੇ ਮੁੜ ਕੇ ਕਿਉਂ ਦੇਖਿਆ ਸੀ? ਕੀ ਉਹ ਇਹ ਦੇਖਣਾ ਚਾਹੁੰਦੀ ਸੀ ਕਿ ਸ਼ਹਿਰ ਦੇ ਲੋਕਾਂ ਦਾ ਕੀ ਹਸ਼ਰ ਹੋ ਰਿਹਾ ਸੀ? ਜਾਂ ਕੀ ਉਸ ਨੇ ਇਸ ਕਰਕੇ ਪਿੱਛੇ ਮੁੜ ਕੇ ਦੇਖਿਆ ਕਿਉਂਕਿ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਸ਼ਹਿਰ ਸੱਚ-ਮੁੱਚ ਤਬਾਹ ਹੋ ਰਿਹਾ ਸੀ? ਜਾਂ ਕੀ ਉਸ ਵਿਚ ਨਿਹਚਾ ਦੀ ਘਾਟ ਸੀ? ਜਾਂ ਕੀ ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਹ ਸਦੂਮ ਵਿਚ ਆਪਣਾ ਘਰ-ਬਾਰ ਛੱਡ ਆਈ ਸੀ? (ਲੂਕਾ 17:31) ਪਿੱਛੇ ਮੁੜ ਕੇ ਦੇਖਣ ਦਾ ਕਾਰਨ ਜੋ ਵੀ ਸੀ, ਪਰ ਆਗਿਆ ਨਾ ਮੰਨਣ ਕਰਕੇ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਜ਼ਰਾ ਸੋਚੋ! ਉਹ ਵੀ ਉਸੇ ਦਿਨ ਮਰ ਗਈ ਜਿਸ ਦਿਨ ਸਦੂਮ ਅਤੇ ਗਮੋਰਾ ਦੇ ਬਦਕਾਰ ਲੋਕ ਨਾਸ਼ ਹੋਏ ਸਨ। ਇਸੇ ਕਰਕੇ ਯਿਸੂ ਨੇ ਕਿਹਾ ਸੀ: “ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ!”
3. ਯਿਸੂ ਨੇ ਇਸ ਗੱਲ ’ਤੇ ਕਿਵੇਂ ਜ਼ੋਰ ਦਿੱਤਾ ਕਿ ਸਾਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ?
3 ਅੱਜ ਅਸੀਂ ਵੀ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਦੋਂ ਸਾਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ। ਯਿਸੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਜਦੋਂ ਇਕ ਵਾਰ ਇਕ ਆਦਮੀ ਨੇ ਉਸ ਦਾ ਚੇਲਾ ਬਣਨ ਤੋਂ ਪਹਿਲਾਂ ਉਸ ਤੋਂ ਆਪਣੇ ਪਰਿਵਾਰ ਨੂੰ ਆਖ਼ਰੀ ਵਾਰ ਮਿਲਣ ਦੀ ਇਜਾਜ਼ਤ ਮੰਗੀ ਸੀ। ਯਿਸੂ ਨੇ ਕਿਹਾ: “ਜਿਹੜਾ ਵੀ ਆਦਮੀ ਹਲ਼ ’ਤੇ ਹੱਥ ਰੱਖ ਕੇ ਪਿੱਛੇ ਛੱਡੀਆਂ ਲੂਕਾ 9:62) ਕੀ ਯਿਸੂ ਨੇ ਕੁਝ ਜ਼ਿਆਦਾ ਹੀ ਸਖ਼ਤੀ ਨਾਲ ਜਵਾਬ ਦਿੱਤਾ ਸੀ? ਨਹੀਂ, ਕਿਉਂਕਿ ਉਹ ਜਾਣਦਾ ਸੀ ਕਿ ਉਹ ਆਦਮੀ ਇਹ ਇਜਾਜ਼ਤ ਮੰਗ ਕੇ ਉਸ ਦਾ ਚੇਲਾ ਬਣਨ ਦੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਸੀ। ਜਿਹੜਾ ਇਨਸਾਨ “ਪਿੱਛੇ ਛੱਡੀਆਂ ਚੀਜ਼ਾਂ” ਨੂੰ ਦੇਖਦਾ ਹੈ, ਉਹ ਅਜਿਹੀ ਢਿੱਲ-ਮੱਠ ਕਰਦਾ ਹੈ। ਭਾਵੇਂ ਹੱਲ ਵਾਹੁਣ ਵਾਲਾ ਮਾੜਾ ਜਿਹਾ ਹੀ ਪਿੱਛੇ ਦੇਖਦਾ ਹੈ ਜਾਂ ਫਿਰ ਹੱਲ ਰੋਕ ਕੇ ਪਿੱਛੇ ਦੇਖਦਾ ਹੈ, ਪਰ ਪਿੱਛੇ ਦੇਖਣ ਨਾਲ ਉਸ ਦਾ ਧਿਆਨ ਹੱਲ ਤੋਂ ਹਟ ਜਾਂਦਾ ਹੈ ਅਤੇ ਸ਼ਾਇਦ ਇਸ ਦਾ ਚੰਗਾ ਨਤੀਜਾ ਨਾ ਨਿਕਲੇ।
ਚੀਜ਼ਾਂ ਨੂੰ ਦੇਖਦਾ ਹੈ, ਉਹ ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਲਾਇਕ ਨਹੀਂ ਹੈ।” (4. ਸਾਨੂੰ ਆਪਣਾ ਧਿਆਨ ਕਿੱਥੇ ਲਾਉਣਾ ਚਾਹੀਦਾ ਹੈ?
4 ਬੀਤ ਚੁੱਕੇ ਕੱਲ੍ਹ ਉੱਤੇ ਆਪਣਾ ਧਿਆਨ ਲਾਉਣ ਦੀ ਬਜਾਇ ਸਾਨੂੰ ਆਉਣ ਵਾਲੇ ਕੱਲ੍ਹ ਉੱਤੇ ਧਿਆਨ ਲਾਉਣਾ ਚਾਹੀਦਾ ਹੈ। ਧਿਆਨ ਦਿਓ ਕਿ ਇਸ ਬਾਰੇ ਕਹਾਉਤਾਂ 4:25 ਵਿਚ ਸਾਫ਼-ਸਾਫ਼ ਕਿਹਾ ਗਿਆ ਹੈ: “ਤੇਰੀਆਂ ਅੱਖਾਂ ਨੱਕ ਦੀ ਸੇਧੇ ਵੇਖਦੀਆਂ ਰਹਿਣ, ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ।”
5. ਪਿੱਛੇ ਛੱਡੀਆਂ ਚੀਜ਼ਾਂ ਵੱਲ ਮੁੜ ਕੇ ਨਾ ਦੇਖਣ ਦਾ ਕੀ ਕਾਰਨ ਹੈ?
5 ਸਾਡੇ ਕੋਲ ਪਿੱਛੇ ਨਾ ਦੇਖਣ ਦਾ ਇਕ ਚੰਗਾ ਕਾਰਨ ਕਿਹੜਾ ਹੈ? ਇਹੀ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। (2 ਤਿਮੋ. 3:1) ਹੁਣ ਸਿਰਫ਼ ਦੋ ਬੁਰੇ ਸ਼ਹਿਰਾਂ ਦਾ ਹੀ ਨਾਸ਼ ਨਹੀਂ ਹੋਵੇਗਾ, ਸਗੋਂ ਪੂਰੀ ਦੁਸ਼ਟ ਦੁਨੀਆਂ ਦਾ ਅੰਤ ਹੋਵੇਗਾ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਲੂਤ ਦੀ ਪਤਨੀ ਨਾਲ ਜੋ ਹੋਇਆ, ਉਹ ਸਾਡੇ ਨਾਲ ਨਾ ਹੋਵੇ? ਸਭ ਤੋਂ ਪਹਿਲਾਂ ਤਾਂ ਸਾਨੂੰ ਪਿੱਛੇ ਛੱਡੀਆਂ ਕੁਝ ਚੀਜ਼ਾਂ ਨੂੰ ਪਛਾਣਨ ਦੀ ਲੋੜ ਹੈ ਜਿਨ੍ਹਾਂ ਵੱਲ ਦੇਖਣ ਦਾ ਸਾਡਾ ਦਿਲ ਕਰ ਸਕਦਾ ਹੈ। (2 ਕੁਰਿੰ. 2:11) ਆਓ ਆਪਾਂ ਦੇਖੀਏ ਕਿ ਇਹ ਚੀਜ਼ਾਂ ਕਿਹੜੀਆਂ ਹਨ ਅਤੇ ਧਿਆਨ ਦੇਈਏ ਕਿ ਅਸੀਂ ਇਨ੍ਹਾਂ ਵੱਲ ਦੇਖਣ ਤੋਂ ਆਪਣੇ ਆਪ ਨੂੰ ਕਿਵੇਂ ਰੋਕ ਸਕਦੇ ਹਾਂ।
‘ਪੁਰਾਣੇ ਦਿਨ ਚੰਗੇ ਹੁੰਦੇ ਸਨ’
6. ਅਸੀਂ ਆਪਣੀ ਯਾਦਾਸ਼ਤ ਉੱਤੇ ਹਮੇਸ਼ਾ ਭਰੋਸਾ ਕਿਉਂ ਨਹੀਂ ਕਰ ਸਕਦੇ?
6 ਇਕ ਖ਼ਤਰਾ ਹੈ ਕਿ ਅਸੀਂ ਸੋਚਣ ਲੱਗ ਪਈਏ ਕਿ ਪੁਰਾਣੇ ਦਿਨ ਚੰਗੇ ਹੁੰਦੇ ਸਨ। ਅਸੀਂ ਆਪਣੀ ਯਾਦਾਸ਼ਤ ਉੱਤੇ ਹਮੇਸ਼ਾ ਭਰੋਸਾ ਨਹੀਂ ਕਰ ਸਕਦੇ। ਅਸੀਂ ਸ਼ਾਇਦ ਅਣਜਾਣੇ ਵਿਚ ਸੋਚਣ ਲੱਗ ਪਈਏ ਕਿ ਮੁਸ਼ਕਲਾਂ ਭਰੇ ਪੁਰਾਣੇ ਦਿਨ ਇੰਨੇ ਬੁਰੇ ਵੀ ਨਹੀਂ ਸਨ, ਜਦ ਕਿ ਚੰਗੇ ਦਿਨਾਂ ਬਾਰੇ ਵਧਾ-ਚੜ੍ਹਾ ਕੇ ਕਹੀਏ ਕਿ ਉਹ ਤਾਂ ਬਹੁਤ ਵਧੀਆ ਸਨ। ਇਸ ਗ਼ਲਤ ਸੋਚ ਕਰ ਕੇ ਅਸੀਂ ਸ਼ਾਇਦ ਕਹਿਣ ਲੱਗ ਪਈਏ, ‘ਕਾਸ਼ ਉਹ ਚੰਗੇ ਦਿਨ ਮੁੜ ਆਉਣ!’ ਪਰ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਇਸ ਤਰ੍ਹਾਂ ਨਾ ਕਹੋ: ‘ਪੁਰਾਣੇ ਦਿਨ ਵਰਤਮਾਨ ਦੇ ਦਿਨਾਂ ਤੋਂ ਚੰਗੇ ਸਨ।’ ਇਸ ਤਰ੍ਹਾਂ ਕੇਵਲ ਮੂਰਖ ਕਹਿੰਦੇ ਹਨ।” (ਉਪ. 7:10; CL) ਇਸ ਤਰ੍ਹਾਂ ਸੋਚਣਾ ਖ਼ਤਰਨਾਕ ਕਿਉਂ ਹੈ?
7-9. (ੳ) ਮਿਸਰ ਵਿਚ ਇਜ਼ਰਾਈਲੀਆਂ ਨਾਲ ਕੀ ਹੋਇਆ ਸੀ? (ਅ) ਇਜ਼ਰਾਈਲੀਆਂ ਕੋਲ ਖ਼ੁਸ਼ ਹੋਣ ਦੇ ਕਿਹੜੇ ਕਾਰਨ ਸਨ? (ੲ) ਇਜ਼ਰਾਈਲੀ ਕਿਉਂ ਬੁੜ-ਬੁੜ ਕਰਨ ਲੱਗ ਪਏ ਸਨ?
7 ਧਿਆਨ ਦਿਓ ਕਿ ਮੂਸਾ ਦੇ ਜੀਉਂਦੇ-ਜੀ ਇਜ਼ਰਾਈਲੀਆਂ ਨਾਲ ਕੀ ਹੋਇਆ ਸੀ। ਜਦੋਂ ਇਜ਼ਰਾਈਲੀ ਸ਼ੁਰੂ-ਸ਼ੁਰੂ ਵਿਚ ਮਿਸਰ ਆਏ ਸਨ, ਉਦੋਂ ਉਨ੍ਹਾਂ ਦਾ ਮਹਿਮਾਨਾਂ ਵਜੋਂ ਸੁਆਗਤ ਕੀਤਾ ਗਿਆ ਸੀ। ਪਰ ਯੂਸੁਫ਼ ਦੇ ਮਰਨ ਤੋਂ ਬਾਅਦ ਮਿਸਰੀਆਂ ਨੇ “ਉਨ੍ਹਾਂ ਦੇ ਉੱਪਰ ਬੇਗਾਰੀਆਂ [ਯਾਨੀ ਮਜ਼ਦੂਰੀ] ਦੇ ਕੋਰੜੇ ਠਹਿਰਾਏ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਾਂ ਨਾਲ ਜਿੱਚ ਕਰਨ।” (ਕੂਚ 1:11) ਫ਼ਿਰਊਨ ਚਾਹੁੰਦਾ ਸੀ ਕਿ ਪਰਮੇਸ਼ੁਰ ਦੇ ਲੋਕਾਂ ਦੀ ਗਿਣਤੀ ਨਾ ਵਧੇ, ਇਸ ਕਰਕੇ ਉਸ ਨੇ ਉਨ੍ਹਾਂ ਦੇ ਸਾਰੇ ਨਵ-ਜੰਮੇ ਮੁੰਡਿਆਂ ਨੂੰ ਮਾਰਨ ਦੀ ਸਾਜ਼ਸ਼ ਘੜੀ। (ਕੂਚ 1:15, 16, 22) ਇਸ ਕਰਕੇ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।”—ਕੂਚ 3:7.
8 ਕੀ ਤੁਸੀਂ ਇਜ਼ਰਾਈਲੀਆਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਾ ਸਕਦੇ ਹੋ ਜਦੋਂ ਉਹ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਮਿਸਰ ਵਿੱਚੋਂ ਨਿਕਲੇ ਸਨ? ਉਨ੍ਹਾਂ ਨੇ ਯਹੋਵਾਹ ਦੀ ਤਾਕਤ ਦਾ ਕੂਚ 6:1, 6, 7 ਪੜ੍ਹੋ।) ਉਸੇ ਵੇਲੇ ਮਿਸਰੀਆਂ ਨੇ ਨਾ ਸਿਰਫ਼ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਸੀ, ਸਗੋਂ ਮਿਸਰੀਆਂ ਨੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਦੀਆਂ ਮਿੰਨਤਾਂ ਕੀਤੀਆਂ ਸਨ। ਨਾਲੇ ਮਿਸਰੀਆਂ ਨੇ ਉਨ੍ਹਾਂ ਨੂੰ ਜਾਣ ਲੱਗਿਆਂ ਇੰਨਾ ਸਾਰਾ ਸੋਨਾ-ਚਾਂਦੀ ਦਿੱਤਾ ਸੀ ਕਿ ਇਹ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੇ “ਮਿਸਰੀਆਂ ਨੂੰ ਲੁੱਟ ਲਿਆ।” (ਕੂਚ 12:33-36) ਇਜ਼ਰਾਈਲੀਆਂ ਨੂੰ ਹੋਰ ਖ਼ੁਸ਼ੀ ਮਿਲੀ ਜਦੋਂ ਉਨ੍ਹਾਂ ਨੇ ਫਿਰਊਨ ਅਤੇ ਉਸ ਦੀ ਸਾਰੀ ਫ਼ੌਜ ਨੂੰ ਲਾਲ ਸਮੁੰਦਰ ਵਿਚ ਡੁੱਬਦੇ ਦੇਖਿਆ। (ਕੂਚ 14:30, 31) ਇਹ ਸਭ ਕੁਝ ਆਪਣੀ ਅੱਖੀਂ ਦੇਖ ਕੇ ਇਜ਼ਰਾਈਲੀਆਂ ਦਾ ਯਹੋਵਾਹ ’ਤੇ ਭਰੋਸਾ ਕਿੰਨਾ ਵਧਿਆ ਹੋਣਾ!
ਸ਼ਾਨਦਾਰ ਨਜ਼ਾਰਾ ਦੇਖਿਆ ਸੀ ਜਦੋਂ ਉਸ ਨੇ ਦਸ ਬਿਪਤਾਵਾਂ ਨਾਲ ਹੰਕਾਰੀ ਫਿਰਊਨ ਤੇ ਉਸ ਦੇ ਲੋਕਾਂ ਦੀਆਂ ਗੋਡਣੀਆਂ ਲਵਾਈਆਂ ਸਨ। (9 ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚਮਤਕਾਰੀ ਢੰਗ ਨਾਲ ਆਜ਼ਾਦ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਹੀ ਲੋਕ ਬੁੜ-ਬੁੜ ਕਰਨ ਲੱਗ ਪਏ। ਕਿਸ ਚੀਜ਼ ਕਰਕੇ? ਖਾਣੇ ਕਰਕੇ! ਯਹੋਵਾਹ ਨੇ ਉਨ੍ਹਾਂ ਨੂੰ ਖਾਣ ਲਈ ਜੋ ਚੀਜ਼ ਦਿੱਤੀ ਸੀ, ਉਸ ਤੋਂ ਉਹ ਖ਼ੁਸ਼ ਨਹੀਂ ਸਨ। ਉਹ ਬੁੜ-ਬੁੜ ਕਰਦੇ ਹੋਏ ਕਹਿਣ ਲੱਗ ਪਏ: “ਅਸੀਂ ਉਨ੍ਹਾਂ ਮੱਛੀਆਂ ਨੂੰ ਚੇਤੇ ਕਰਦੇ ਹਾਂ ਜਿਹੜੀਆਂ ਅਸੀਂ ਮਿਸਰ ਵਿੱਚ ਮੁਖ਼ਤ ਖਾਂਦੇ ਸਾਂ ਨਾਲੇ ਖੀਰੇ, ਖ਼ਰਬੂਜੇ, ਗੰਦਨੇ, ਪਿਆਜ਼ ਅਰ ਲਸਣ। ਪਰ ਹੁਣ ਸਾਡੀ ਜਾਨ ਸੁੱਕ ਗਈ ਹੈ। ਹੁਣ ਤਾਂ ਕੁਝ ਵੀ ਨਹੀਂ ਦਿੱਸਦਾ ਸਿਵਾਏ ਇਸ ਮੰਨ ਦੇ!” (ਗਿਣ. 11:5, 6) ਜੀ ਹਾਂ, ਉਹ ਇੰਨਾ ਗ਼ਲਤ ਸੋਚਣ ਲੱਗ ਪਏ ਸਨ ਕਿ ਉਹ ਉਸ ਦੇਸ਼ ਨੂੰ ਵਾਪਸ ਮੁੜ ਜਾਣਾ ਚਾਹੁੰਦੇ ਸਨ ਜਿੱਥੇ ਉਨ੍ਹਾਂ ਨੇ ਸਾਰੀ ਜ਼ਿੰਦਗੀ ਗ਼ੁਲਾਮੀ ਕੀਤੀ ਸੀ! (ਗਿਣ. 14:2-4) ਇਜ਼ਰਾਈਲੀ ਪਿੱਛੇ ਛੱਡੀਆਂ ਚੀਜ਼ਾਂ ਵੱਲ ਮੁੜ ਕੇ ਦੇਖਣ ਲੱਗ ਪਏ ਸਨ ਅਤੇ ਇਸ ਕਰਕੇ ਯਹੋਵਾਹ ਉਨ੍ਹਾਂ ਨਾਲ ਨਾਰਾਜ਼ ਹੋ ਗਿਆ।—ਗਿਣ. 11:10.
10. ਅਸੀਂ ਇਜ਼ਰਾਈਲੀਆਂ ਤੋਂ ਕੀ ਸਿੱਖ ਸਕਦੇ ਹਾਂ?
10 ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਸਾਨੂੰ ਮੁਸ਼ਕਲਾਂ ਅਤੇ ਸਮੱਸਿਆਵਾਂ ਆਉਂਦੀਆਂ ਹਨ, ਤਾਂ ਸਾਨੂੰ ਆਪਣਾ ਧਿਆਨ ਪੁਰਾਣੇ ਦਿਨਾਂ ਉੱਤੇ ਨਹੀਂ ਲਾਉਣਾ ਚਾਹੀਦਾ ਤੇ ਨਾ ਹੀ ਇਹ ਸੋਚਣਾ ਚਾਹੀਦਾ ਹੈ ਕਿ ਸੱਚਾਈ ਸਿੱਖਣ ਤੋਂ ਪਹਿਲਾਂ ਦੇ ਦਿਨ ਚੰਗੇ ਹੁੰਦੇ ਸਨ। ਪੁਰਾਣੇ ਦਿਨਾਂ ਦੇ ਤਜਰਬਿਆਂ ਤੋਂ ਕੁਝ ਸਿੱਖਣਾ ਗ਼ਲਤ ਨਹੀਂ ਹੈ, ਪਰ ਸਾਨੂੰ ਪੁਰਾਣੇ ਦਿਨਾਂ ਬਾਰੇ ਸਹੀ ਨਜ਼ਰੀਆ ਰੱਖਣਾ ਚਾਹੀਦਾ ਹੈ। ਨਹੀਂ ਤਾਂ ਹੋ ਸਕਦਾ ਹੈ ਕਿ ਅਸੀਂ ਆਪਣੇ ਮੌਜੂਦਾ ਹਾਲਾਤਾਂ ਤੋਂ ਦੁਖੀ ਹੋ ਕੇ ਉਹੀ ਕੁਝ ਕਰਨ ਲੱਗ ਪਈਏ ਜੋ ਅਸੀਂ ਪਿੱਛੇ ਛੱਡ ਆਏ ਸੀ।—2 ਪਤਰਸ 2:20-22 ਪੜ੍ਹੋ।
ਕੁਰਬਾਨੀਆਂ
11. ਕੁਝ ਲੋਕ ਬੀਤੇ ਸਮੇਂ ਵਿਚ ਕੀਤੀਆਂ ਕੁਰਬਾਨੀਆਂ ਬਾਰੇ ਕੀ ਸੋਚਣ ਲੱਗ ਪੈਂਦੇ ਹਨ?
11 ਬੜੇ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਬੀਤੇ ਸਮੇਂ ਵਿਚ ਕੀਤੀਆਂ ਕੁਰਬਾਨੀਆਂ ਕਰਕੇ ਝੂਰਨ ਲੱਗ ਪੈਂਦੇ ਹਨ। ਉਹ ਸੋਚਦੇ ਹਨ ਕਿ ਮੌਕੇ ਉਨ੍ਹਾਂ ਦੇ ਹੱਥੋਂ ਨਿਕਲ ਗਏ ਜਦੋਂ ਉਹ ਬਹੁਤ ਕੁਝ ਕਰ ਸਕਦੇ ਸਨ। ਸ਼ਾਇਦ ਤੁਹਾਨੂੰ ਯੂਨੀਵਰਸਿਟੀ ਵਿਚ ਡਿਗਰੀ ਹਾਸਲ ਕਰਨ ਜਾਂ ਨਾਂ ਤੇ ਪੈਸਾ ਕਮਾਉਣ ਦਾ ਮੌਕਾ ਮਿਲਿਆ ਹੋਵੇ, ਪਰ ਤੁਸੀਂ ਉਸ ਮੌਕੇ ਦਾ ਫ਼ਾਇਦਾ ਨਾ ਲੈਣ ਦਾ ਫ਼ੈਸਲਾ ਕੀਤਾ। ਸਾਡੇ ਕਈ ਭੈਣ-ਭਰਾ ਪਹਿਲਾਂ ਵੱਡੀਆਂ-ਵੱਡੀਆਂ ਕੰਪਨੀਆਂ ਵਿਚ ਜਾਂ ਵਿਦਿਆ ਦੇ ਖੇਤਰ ਵਿਚ ਉੱਚੀਆਂ ਪਦਵੀਆਂ ਤੇ ਸਨ ਜਾਂ ਫ਼ਿਲਮਾਂ, ਸੰਗੀਤ ਤੇ ਖੇਡਾਂ ਦੀ ਦੁਨੀਆਂ ਵਿਚ ਉਨ੍ਹਾਂ ਦਾ ਨਾਂ ਹੁੰਦਾ ਸੀ। ਪਰ ਇੰਨਾ ਸਮਾਂ ਲੰਘ ਗਿਆ ਹੈ ਤੇ ਅੰਤ ਅਜੇ ਤਕ ਨਹੀਂ ਆਇਆ। ਕੀ ਤੁਸੀਂ ਇਹ ਸੁਪਨੇ ਤਾਂ ਨਹੀਂ ਦੇਖਦੇ, ‘ਕਾਸ਼ ਜੇ ਮੈਂ ਇਹ ਸਾਰੀਆਂ ਕੁਰਬਾਨੀਆਂ ਨਾ ਕੀਤੀਆਂ ਹੁੰਦੀਆਂ, ਤਾਂ ਮੈਂ ਕੀ-ਕੀ ਨਹੀਂ ਕਰ ਸਕਦਾ ਸੀ?’
12. ਪੌਲੁਸ ਪਿੱਛੇ ਛੱਡੀਆਂ ਚੀਜ਼ਾਂ ਨੂੰ ਕਿਵੇਂ ਵਿਚਾਰਦਾ ਸੀ?
12 ਪੌਲੁਸ ਰਸੂਲ ਨੇ ਮਸੀਹ ਦਾ ਚੇਲਾ ਬਣਨ ਲਈ ਬਹੁਤ ਕੁਝ ਤਿਆਗਿਆ ਸੀ। (ਫ਼ਿਲਿ. 3:4-6) ਪਿੱਛੇ ਛੱਡੀਆਂ ਚੀਜ਼ਾਂ ਬਾਰੇ ਉਹ ਕਿਵੇਂ ਮਹਿਸੂਸ ਕਰਦਾ ਸੀ? ਉਸ ਨੇ ਦੱਸਿਆ: “ਇਹ ਚੀਜ਼ਾਂ ਮੇਰੇ ਫ਼ਾਇਦੇ ਲਈ ਸਨ, ਫਿਰ ਵੀ ਮੈਂ ਇਨ੍ਹਾਂ ਨੂੰ ਮਸੀਹ ਦੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਤਿਆਗ ਦਿੱਤਾ।” ਕਿਉਂ? ਉਸ ਨੇ ਅੱਗੇ ਕਿਹਾ: “ਮੈਂ ਆਪਣੇ ਪ੍ਰਭੂ ਮਸੀਹ ਯਿਸੂ ਦੇ ਅਨਮੋਲ ਗਿਆਨ ਕਰਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸੱਚ-ਮੁੱਚ ਫ਼ਜ਼ੂਲ ਸਮਝਦਾ ਹਾਂ। ਉਸੇ ਦੀ ਖ਼ਾਤਰ ਮੈਂ ਸਾਰੀਆਂ ਚੀਜ਼ਾਂ ਨੂੰ ਠੋਕਰ ਮਾਰੀ ਹੈ ਅਤੇ ਮੈਂ ਇਨ੍ਹਾਂ ਨੂੰ ਕੂੜੇ ਦਾ ਢੇਰ ਸਮਝਦਾ ਹਾਂ, ਤਾਂਕਿ ਮੈਂ ਮਸੀਹ ਨੂੰ ਪਾ ਲਵਾਂ।” * (ਫ਼ਿਲਿ. 3:7, 8) ਪੌਲੁਸ ਕੋਲ ਵੀ ਦੁਨੀਆਂ ਵਿਚ ਨਾਂ ਕਮਾਉਣ ਦੇ ਮੌਕੇ ਸਨ, ਪਰ ਜਿਵੇਂ ਕੋਈ ਇਨਸਾਨ ਕੂੜਾ-ਕਰਕਟ ਸੁੱਟਣ ਤੋਂ ਬਾਅਦ ਦੁਖੀ ਨਹੀਂ ਹੁੰਦਾ, ਉਸੇ ਤਰ੍ਹਾਂ ਪੌਲੁਸ ਨੂੰ ਕਦੀ ਵੀ ਪਿੱਛੇ ਛੱਡੀਆਂ ਚੀਜ਼ਾਂ ਦਾ ਅਫ਼ਸੋਸ ਨਹੀਂ ਹੋਇਆ। ਮਸੀਹ ਦਾ ਚੇਲਾ ਬਣਨ ਤੋਂ ਬਾਅਦ ਉਸ ਲਈ ਇਹ ਚੀਜ਼ਾਂ ਬੇਫ਼ਜ਼ੂਲ ਬਣ ਗਈਆਂ ਸਨ।
13, 14. ਅਸੀਂ ਪੌਲੁਸ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ?
13 ਜੇ ਅਸੀਂ ਹੱਥੋਂ ਨਿਕਲ ਚੁੱਕੇ ਮੌਕਿਆਂ ਕਰਕੇ ਝੂਰਨ ਲੱਗ ਪੈਂਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਜੋ ਪੌਲੁਸ ਨੇ ਕੀਤਾ, ਉਹੀ ਸਾਨੂੰ ਕਰਨਾ ਚਾਹੀਦਾ ਹੈ। ਸੋਚੋ ਕਿ ਤੁਹਾਡੇ ਕੋਲ ਹੁਣ ਜੋ ਹੈ ਉਹ ਕਿੰਨਾ ਅਨਮੋਲ ਹੈ! ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਾਇਮ ਹੋਇਆ ਹੈ ਅਤੇ ਤੁਸੀਂ ਵਫ਼ਾਦਾਰੀ ਨਾਲ ਸੇਵਾ ਕਰ ਕੇ ਉਸ ਦੀਆਂ ਨਜ਼ਰਾਂ ਵਿਚ ਚੰਗਾ ਨਾਂ ਕਮਾਇਆ ਹੈ। (ਇਬ. 6:10) ਕੀ ਦੁਨੀਆਂ ਦੀ ਧਨ-ਦੌਲਤ ਸਾਨੂੰ ਉਹ ਸਾਰੀਆਂ ਬਰਕਤਾਂ ਦੇ ਸਕਦੀ ਹੈ ਜੋ ਸਾਨੂੰ ਹੁਣ ਮਿਲ ਰਹੀਆਂ ਹਨ ਅਤੇ ਭਵਿੱਖ ਵਿਚ ਮਿਲਣਗੀਆਂ?—ਮਰਕੁਸ 10:28-30 ਪੜ੍ਹੋ।
14 ਪੌਲੁਸ ਨੇ ਇਕ ਹੋਰ ਗੱਲ ਕਹੀ ਜੋ ਸਾਡੀ ਵਫ਼ਾਦਾਰੀ ਨਾਲ ਸੇਵਾ ਕਰਦੇ ਰਹਿਣ ਵਿਚ ਮਦਦ ਕਰ ਸਕਦੀ ਹੈ। ਉਸ ਨੇ ਕਿਹਾ: “ਮੈਂ ਪਿੱਛੇ ਛੱਡੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧ ਰਿਹਾ ਹਾਂ ਜਿਹੜੀਆਂ ਮੇਰੇ ਅੱਗੇ ਹਨ।” (ਫ਼ਿਲਿ. 3:13) ਧਿਆਨ ਦਿਓ ਕਿ ਪੌਲੁਸ ਨੇ ਦੋ ਜ਼ਰੂਰੀ ਗੱਲਾਂ ਕਹੀਆਂ। ਪਹਿਲੀ ਇਹ ਕਿ ਸਾਨੂੰ ਪਿੱਛੇ ਛੱਡੀਆਂ ਚੀਜ਼ਾਂ ਨੂੰ ਭੁੱਲ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਬਾਰੇ ਸੋਚ-ਸੋਚ ਕੇ ਸਾਨੂੰ ਆਪਣੀ ਤਾਕਤ ਅਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਦੂਸਰੀ ਗੱਲ, ਜਿਵੇਂ ਇਕ ਦੌੜਾਕ ਆਪਣੇ ਨਿਸ਼ਾਨੇ ਵੱਲ ਦੌੜਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਅੱਗੇ ਵਧਣਾ ਚਾਹੀਦਾ ਹੈ।
15. ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਉੱਤੇ ਗੌਰ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
15 ਜਦੋਂ ਅਸੀਂ ਪੁਰਾਣੇ ਸਮੇਂ ਦੇ ਅਤੇ ਅੱਜ ਦੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਉੱਤੇ ਗੌਰ ਕਰਦੇ ਹਾਂ, ਤਾਂ ਸਾਨੂੰ ਪਿੱਛੇ ਦੇਖਣ ਦੀ ਬਜਾਇ ਅੱਗੇ ਵਧਦੇ ਰਹਿਣ ਦੀ ਹੋਰ ਪ੍ਰੇਰਣਾ ਮਿਲਦੀ ਹੈ। ਮਿਸਾਲ ਲਈ, ਜੇ ਅਬਰਾਹਾਮ ਅਤੇ ਸਾਰਾਹ ਊਰ ਸ਼ਹਿਰ ਨੂੰ ਯਾਦ ਕਰਦੇ ਰਹਿੰਦੇ, ਤਾਂ “ਉਨ੍ਹਾਂ ਕੋਲ ਵਾਪਸ ਮੁੜ ਜਾਣ ਦਾ ਮੌਕਾ ਹੁੰਦਾ।” (ਇਬ. 11:13-15) ਪਰ ਉਹ ਵਾਪਸ ਨਹੀਂ ਗਏ। ਮੂਸਾ ਨੇ ਪਹਿਲੀ ਵਾਰ ਮਿਸਰ ਵਿੱਚੋਂ ਨਿਕਲਣ ਵੇਲੇ ਜਿੰਨਾ ਕੁਝ ਛੱਡਿਆ ਸੀ, ਉੱਨਾ ਬਾਅਦ ਵਿਚ ਮਿਸਰ ਵਿੱਚੋਂ ਨਿਕਲਣ ਵਾਲੇ ਕਿਸੇ ਵੀ ਇਜ਼ਰਾਈਲੀ ਨੇ ਨਹੀਂ ਛੱਡਿਆ ਸੀ। ਫਿਰ ਵੀ ਬਾਈਬਲ ਵਿਚ ਇਹ ਕਿਤੇ ਨਹੀਂ ਕਿਹਾ ਗਿਆ ਹੈ ਕਿ ਉਹ ਪਿੱਛੇ ਛੱਡੀਆਂ ਚੀਜ਼ਾਂ ਕਰਕੇ ਝੂਰਦਾ ਰਿਹਾ। ਇਸ ਦੀ ਬਜਾਇ, ਬਾਈਬਲ ਵਿਚ ਦੱਸਿਆ ਹੈ ਕਿ “ਉਸ ਨੇ ਪਰਮੇਸ਼ੁਰ ਦੇ ਚੁਣੇ ਹੋਏ ਸੇਵਕ ਦੇ ਤੌਰ ਤੇ ਬੇਇੱਜ਼ਤੀ ਸਹਾਰਨ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਜ਼ਿਆਦਾ ਕੀਮਤੀ ਸਮਝਿਆ; ਅਤੇ ਉਸ ਨੇ ਬੇਸਬਰੀ ਨਾਲ ਇਨਾਮ ਪਾਉਣ ਦੀ ਉਡੀਕ ਕੀਤੀ।”—ਇਬ. 11:26.
ਬੀਤੇ ਸਮੇਂ ਦੇ ਮਾੜੇ ਤਜਰਬੇ
16. ਬੀਤੇ ਸਮੇਂ ਦੇ ਤਜਰਬਿਆਂ ਦਾ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ?
16 ਪੁਰਾਣੇ ਦਿਨਾਂ ਦੇ ਤਜਰਬੇ ਹਮੇਸ਼ਾ ਵਧੀਆ ਨਹੀਂ ਹੁੰਦੇ। ਸ਼ਾਇਦ ਸਾਡੇ ਮਨ ਉੱਤੇ ਕਿਸੇ ਪਾਪ ਜਾਂ ਗ਼ਲਤੀ ਦਾ ਬੋਝ ਹੋਵੇ ਜੋ ਅਸੀਂ ਬੀਤੇ ਸਮੇਂ ਵਿਚ ਕੀਤੀ ਸੀ। (ਜ਼ਬੂ. 51:3) ਸ਼ਾਇਦ ਸਾਨੂੰ ਕੋਈ ਸਖ਼ਤ ਸਲਾਹ ਮਿਲੀ ਸੀ ਜਿਹੜੀ ਅਜੇ ਵੀ ਸਾਨੂੰ ਚੁੱਭਦੀ ਹੈ। (ਇਬ. 12:11) ਸ਼ਾਇਦ ਸਾਡੇ ਨਾਲ ਕੋਈ ਬੇਇਨਸਾਫ਼ੀ ਹੋਈ ਹੋਵੇ ਜਾਂ ਸਾਨੂੰ ਲੱਗਦਾ ਹੋਵੇ ਕਿ ਸਾਡੇ ਨਾਲ ਬੇਇਨਸਾਫ਼ੀ ਹੋਈ ਸੀ। ਇਸ ਬੇਇਨਸਾਫ਼ੀ ਬਾਰੇ ਸੋਚ-ਸੋਚ ਕੇ ਸਾਡਾ ਮਨ ਸ਼ਾਇਦ ਦੁਖੀ ਹੁੰਦਾ ਹੋਵੇ। (ਜ਼ਬੂ. 55:2) ਅਸੀਂ ਕੀ ਕਰ ਸਕਦੇ ਹਾਂ ਤਾਂਕਿ ਬੀਤੇ ਸਮੇਂ ਦੀਆਂ ਅਜਿਹੀਆਂ ਗੱਲਾਂ ਬਾਰੇ ਅਸੀਂ ਸੋਚਦੇ ਨਾ ਰਹੀਏ? ਤਿੰਨ ਉਦਾਹਰਣਾਂ ਉੱਤੇ ਗੌਰ ਕਰੋ।
17. (ੳ) ਪੌਲੁਸ ਨੇ ਆਪਣੇ ਆਪ ਨੂੰ “ਸਾਰੇ ਪਵਿੱਤਰ ਸੇਵਕਾਂ ਵਿਚ ਛੋਟਿਆਂ ਨਾਲੋਂ ਵੀ ਛੋਟਾ” ਕਿਉਂ ਕਿਹਾ ਸੀ? (ਅ) ਆਪਣੀਆਂ ਪੁਰਾਣੀਆਂ ਗ਼ਲਤੀਆਂ ਉੱਤੇ ਧਿਆਨ ਨਾ ਲਾਉਣ ਵਿਚ ਕਿਸ ਚੀਜ਼ ਨੇ ਪੌਲੁਸ ਦੀ ਮਦਦ ਕੀਤੀ?
ਅਫ਼. 3:8) ਕਿਉਂ? ਉਸ ਨੇ ਦੱਸਿਆ: “ਕਿਉਂਕਿ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਅਤਿਆਚਾਰ ਕੀਤੇ ਸਨ।” (1 ਕੁਰਿੰ. 15:9) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਦੋਂ ਪੌਲੁਸ ਉਨ੍ਹਾਂ ਕੁਝ ਮਸੀਹੀਆਂ ਨੂੰ ਮਿਲਿਆ ਹੋਣਾ ਜਿਨ੍ਹਾਂ ਉੱਤੇ ਉਸ ਨੇ ਪਹਿਲਾਂ ਅਤਿਆਚਾਰ ਕੀਤੇ ਸਨ, ਤਾਂ ਉਸ ਨੂੰ ਕਿੱਦਾਂ ਮਹਿਸੂਸ ਹੋਇਆ ਹੋਣਾ? ਪਰ ਇਨ੍ਹਾਂ ਗੱਲਾਂ ਕਰਕੇ ਉਹ ਨਮੋਸ਼ੀ ਵਿਚ ਨਹੀਂ ਡੁੱਬਿਆ। ਇਸ ਦੀ ਬਜਾਇ ਉਸ ਨੇ ਆਪਣਾ ਧਿਆਨ ਇਸ ਗੱਲ ’ਤੇ ਲਾਇਆ ਕਿ ਪਰਮੇਸ਼ੁਰ ਨੇ ਉਸ ਉੱਤੇ ਅਪਾਰ ਕਿਰਪਾ ਕੀਤੀ ਸੀ। (1 ਤਿਮੋ. 1:12-16) ਇਸ ਕਰਕੇ ਉਹ ਹਮੇਸ਼ਾ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ ਰਿਹਾ ਅਤੇ ਉਸ ਦੀ ਸੇਵਾ ਵਧ-ਚੜ੍ਹ ਕੇ ਕਰਦਾ ਰਿਹਾ। ਪੌਲੁਸ ਨੇ ਬੀਤੇ ਸਮੇਂ ਵਿਚ ਕੀਤੀਆਂ ਗ਼ਲਤੀਆਂ ਨੂੰ ਭੁੱਲ ਜਾਣ ਦਾ ਇਰਾਦਾ ਕੀਤਾ ਸੀ। ਜੇ ਅਸੀਂ ਵੀ ਸੋਚੀਏ ਕਿ ਯਹੋਵਾਹ ਨੇ ਸਾਡੇ ’ਤੇ ਕਿੰਨੀ ਦਇਆ ਕੀਤੀ ਹੈ, ਤਾਂ ਅਸੀਂ ਵੀ ਆਪਣੀ ਤਾਕਤ ਪੁਰਾਣੀਆਂ ਗ਼ਲਤੀਆਂ ਬਾਰੇ ਸੋਚਣ ਵਿਚ ਨਹੀਂ ਲਾਵਾਂਗੇ ਜਿਨ੍ਹਾਂ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ। ਇਸ ਦੀ ਬਜਾਇ ਅਸੀਂ ਆਪਣੀ ਤਾਕਤ ਪਰਮੇਸ਼ੁਰ ਦੇ ਕੰਮ ਕਰਨ ਵਿਚ ਲਾ ਸਕਦੇ ਹਾਂ।
17 ਪੁਰਾਣੀਆਂ ਗ਼ਲਤੀਆਂ। ਪੌਲੁਸ ਰਸੂਲ ਨੇ ਆਪਣੇ ਆਪ ਨੂੰ “ਸਾਰੇ ਪਵਿੱਤਰ ਸੇਵਕਾਂ ਵਿਚ ਛੋਟਿਆਂ ਨਾਲੋਂ ਵੀ ਛੋਟਾ” ਕਿਹਾ। (18. (ੳ) ਬੀਤੇ ਸਮੇਂ ਵਿਚ ਸਾਨੂੰ ਜੋ ਸਲਾਹ ਮਿਲੀ ਸੀ, ਉਸ ਬਾਰੇ ਗ਼ਲਤ ਸੋਚਣ ਦਾ ਕੀ ਨਤੀਜਾ ਨਿਕਲ ਸਕਦਾ ਹੈ? (ਅ) ਅਸੀਂ ਸਲਾਹ ਸਵੀਕਾਰ ਕਰਨ ਬਾਰੇ ਸੁਲੇਮਾਨ ਦੀ ਗੱਲ ਕਿਵੇਂ ਮੰਨ ਸਕਦੇ ਹਾਂ?
18 ਸਖ਼ਤ ਸਲਾਹ। ਜੇ ਅਸੀਂ ਬੀਤੇ ਸਮੇਂ ਵਿਚ ਮਿਲੀ ਸਲਾਹ ਬਾਰੇ ਗ਼ਲਤ ਸੋਚਦੇ ਰਹਿੰਦੇ ਹਾਂ, ਤਾਂ ਇਸ ਦਾ ਨਤੀਜਾ ਕੀ ਨਿਕਲ ਸਕਦਾ ਹੈ? ਇਸ ਕਰਕੇ ਸ਼ਾਇਦ ਸਾਨੂੰ ਗੁੱਸਾ ਆਉਂਦਾ ਹੋਵੇ ਜਾਂ ਦੁੱਖ ਹੁੰਦਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਅਸੀਂ ਕਮਜ਼ੋਰ ਹੋ ਕੇ ‘ਹੌਸਲਾ ਹਾਰ’ ਬੈਠੀਏ। (ਇਬ. 12:5) ਭਾਵੇਂ ਅਸੀਂ ਇਸ ਸਲਾਹ ਨੂੰ ‘ਐਵੇਂ ਸਮਝਦੇ’ ਹਾਂ ਜਾਂ ਫਿਰ ਇਸ ਨੂੰ ਸੁਣ ਕੇ ਇਸ ਮੁਤਾਬਕ ਨਹੀਂ ਚੱਲਦੇ, ਤਾਂ ਇਸ ਤਰ੍ਹਾਂ ਕਰਨ ਨਾਲ ਸਾਡੇ ਵਿਚ ਕੋਈ ਸੁਧਾਰ ਨਹੀਂ ਆਵੇਗਾ। ਇਸ ਲਈ ਸੁਲੇਮਾਨ ਦੀ ਗੱਲ ਨੂੰ ਧਿਆਨ ਵਿਚ ਰੱਖਣਾ ਕਿੰਨਾ ਜ਼ਰੂਰੀ ਹੈ: ‘ਅਨੁਸ਼ਾਸ਼ਨ ਉੱਤੇ ਟਿਕੇ ਰਹੋ ਇਸ ਨੂੰ ਨਾ ਛੱਡੋ ਇਸ ਦੀ ਰੱਖਿਆ ਕਰੋ—ਇਹ ਤੁਹਾਡਾ ਜੀਵਨ ਹੈ।’ (ਕਹਾ. 4:13, ERV) ਜਿਵੇਂ ਇਕ ਡ੍ਰਾਈਵਰ ਸੜਕ ’ਤੇ ਲੱਗੇ ਬੋਰਡਾਂ ਉੱਤੇ ਦਿੱਤੀਆਂ ਹਿਦਾਇਤਾਂ ਮੁਤਾਬਕ ਚੱਲਦਾ ਹੈ, ਉਸੇ ਤਰ੍ਹਾਂ ਆਓ ਅਸੀਂ ਵੀ ਸਲਾਹ ਨੂੰ ਮੰਨੀਏ ਅਤੇ ਅੱਗੇ ਵਧੀਏ।—ਕਹਾ 4:26, 27; ਇਬਰਾਨੀਆਂ 12:12, 13 ਪੜ੍ਹੋ।
19. ਅਸੀਂ ਹਬੱਕੂਕ ਅਤੇ ਯਿਰਮਿਯਾਹ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ?
19 ਬੇਇਨਸਾਫ਼ੀ। ਅਸੀਂ ਵੀ ਸ਼ਾਇਦ ਕਈ ਵਾਰ ਹਬੱਕੂਕ ਨਬੀ ਵਾਂਗ ਮਹਿਸੂਸ ਕਰੀਏ। ਉਸ ਨੇ ਯਹੋਵਾਹ ਨੂੰ ਇਨਸਾਫ਼ ਲਈ ਦੁਹਾਈ ਦਿੱਤੀ ਸੀ ਕਿਉਂਕਿ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਯਹੋਵਾਹ ਨੇ ਬੇਇਨਸਾਫ਼ੀਆਂ ਕਿਉਂ ਹੋਣ ਦਿੱਤੀਆਂ ਸਨ। (ਹਬ. 1:2, 3) ਸਾਡੇ ਲਈ ਹਬੱਕੂਕ ਵਾਂਗ ਨਿਹਚਾ ਰੱਖਣੀ ਬਹੁਤ ਜ਼ਰੂਰੀ ਹੈ। ਉਸ ਨੇ ਕਿਹਾ: “ਤਾਂ ਵੀ ਮੈਂ ਯਹੋਵਾਹ ਵਿੱਚ ਬਾਗ ਬਾਗ ਹੋਵਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ।” (ਹਬ. 3:18) ਯਿਰਮਿਯਾਹ ਵਾਂਗ ਜੇ ਅਸੀਂ ਵੀ ਪੂਰੀ ਨਿਹਚਾ ਨਾਲ ਯਹੋਵਾਹ ਉੱਤੇ ਆਸ਼ਾ ਰੱਖਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਸਹੀ ਸਮਾਂ ਆਉਣ ਤੇ ਸਾਰੀਆਂ ਬੇਇਨਸਾਫ਼ੀਆਂ ਦੂਰ ਕਰ ਦਿੱਤੀਆਂ ਜਾਣਗੀਆਂ।—ਵਿਰ. 3:19-24.
20. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ‘ਲੂਤ ਦੀ ਪਤਨੀ ਨੂੰ ਯਾਦ ਰੱਖਿਆ ਹੈ’?
20 ਅੱਜ ਸਾਡੇ ਦਿਨਾਂ ਵਿਚ ਦਿਲਚਸਪ ਘਟਨਾਵਾਂ ਘਟ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਜ਼ਿਆਦਾ ਘਟਣਗੀਆਂ। ਆਓ ਆਪਾਂ ਯਹੋਵਾਹ ਦੇ ਸੰਗਠਨ ਦੇ ਨਾਲ-ਨਾਲ ਚੱਲਦੇ ਰਹੀਏ। ਆਓ ਆਪਾਂ ਬਾਈਬਲ ਵਿਚ ਦਿੱਤੀ ਅੱਗੇ ਵਧਣ ਅਤੇ ਪਿੱਛੇ ਛੱਡੀਆਂ ਚੀਜ਼ਾਂ ਨੂੰ ਨਾ ਦੇਖਣ ਦੀ ਸਲਾਹ ਮੰਨੀਏ। ਇਸ ਤਰ੍ਹਾਂ ਅਸੀਂ ਦਿਖਾਵਾਂਗੇ ਕਿ ਅਸੀਂ ‘ਲੂਤ ਦੀ ਪਤਨੀ ਨੂੰ ਯਾਦ ਰੱਖਿਆ ਹੈ।’
[ਫੁਟਨੋਟ]
^ ਪੈਰਾ 12 “ਕੂੜਾ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਇਹ ਵੀ ਹੈ, “ਕੁੱਤਿਆਂ ਨੂੰ ਪਾਈਆਂ ਚੀਜ਼ਾਂ” ਜਾਂ “ਗੂੰਹ।” ਬਾਈਬਲ ਦੇ ਇਕ ਵਿਦਵਾਨ ਨੇ ਕਿਹਾ ਕਿ ਪੌਲੁਸ ਨੇ ਇਹ ਯੂਨਾਨੀ ਸ਼ਬਦ ਉਸ ਚੀਜ਼ ਲਈ ਵਰਤਿਆ ਸੀ ਜੋ ਨਿਕੰਮੀ ਤੇ ਘਿਣਾਉਣੀ ਹੁੰਦੀ ਹੈ ਅਤੇ ਜਿਸ ਤੋਂ ਦੂਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੁੰਦਾ ਹੈ।
[ਸਵਾਲ]