ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਕਿਹੜੀਆਂ ਤਿੰਨ ਗੱਲਾਂ ਸਾਨੂੰ ਈਮਾਨਦਾਰ ਬਣੇ ਰਹਿਣ ਵਿਚ ਮਦਦ ਕਰ ਸਕਦੀਆਂ ਹਨ?
ਇਹ ਹਨ: (1) ਯਹੋਵਾਹ ਲਈ ਸ਼ਰਧਾਮਈ ਭੈ। (1 ਪਤ. 3:12) (2) ਬਾਈਬਲ ਮੁਤਾਬਕ ਢਾਲ਼ੀ ਜ਼ਮੀਰ। (3) ਕੰਮ ਦੀ ਥਾਂ ਤੇ ਈਮਾਨਦਾਰ ਹੋਣਾ।—4/15, ਸਫ਼ੇ 6-7.
• ਅਸੀਂ ਕਿਵੇਂ ਜਾਣਦੇ ਹਾਂ ਕਿ ਗੰਭੀਰਤਾ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦਾ ਇਹ ਮਤਲਬ ਨਹੀਂ ਕਿ ਸਾਡੀ ਸ਼ਕਲ-ਸੂਰਤ ਗੰਭੀਰ ਹੋਵੇ ਜਾਂ ਅਸੀਂ ਕੋਈ ਮਨਪਰਚਾਵਾ ਨਾ ਕਰੀਏ?
ਅਸੀਂ ਯਿਸੂ ਦੀ ਮਿਸਾਲ ’ਤੇ ਗੌਰ ਕਰ ਸਕਦੇ ਹਾਂ। ਉਸ ਨੇ ਦੂਜਿਆਂ ਨਾਲ ਮਿਲ ਕੇ ਰੋਟੀ-ਪਾਣੀ ਖਾਧਾ। ਅਸੀਂ ਜਾਣਦੇ ਹਾਂ ਕਿ ਉਹ ਹੱਦੋਂ ਵੱਧ ਗੰਭੀਰ ਸੁਭਾਅ ਦਾ ਨਹੀਂ ਸੀ। ਬੱਚੇ ਅਤੇ ਦੂਜੇ ਲੋਕ ਉਸ ਕੋਲ ਆਉਣ ਤੋਂ ਡਰਦੇ ਨਹੀਂ ਸਨ।—4/15, ਸਫ਼ਾ 10.
• ਰੋਮੀਆਂ ਦੇ 11ਵੇਂ ਅਧਿਆਏ ਵਿਚ ਦਰਜ ਜ਼ੈਤੂਨ ਦੇ ਦਰਖ਼ਤ ਤੋਂ ਕੀ ਪਤਾ ਲੱਗਦਾ ਹੈ?
ਜ਼ੈਤੂਨ ਦਾ ਦਰਖ਼ਤ ਅਬਰਾਹਾਮ ਦੀ ਅੰਸ ਦਾ ਦੂਜਾ ਹਿੱਸਾ ਯਾਨੀ 1,44,000 ਮਸਹ ਕੀਤੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ। ਯਹੋਵਾਹ ਇਸ ਦਰਖ਼ਤ ਦੀ ਜੜ੍ਹ ਹੈ ਅਤੇ ਯਿਸੂ ਇਸ ਦਾ ਤਣਾ ਹੈ। ਜਦੋਂ ਇਸਰਾਏਲੀ ਕੌਮ ਨੇ ਯਿਸੂ ਨੂੰ ਠੁਕਰਾ ਦਿੱਤਾ, ਤਾਂ ਗ਼ੈਰ-ਯਹੂਦੀਆਂ ਨੂੰ ਪਿਓਂਦ ਵਾਂਗ ਅਬਰਾਹਾਮ ਦੀ ਅੰਸ ਦਾ ਦੂਜਾ ਹਿੱਸਾ ਬਣਨ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਰਾਜ ਦਾ ਫਲ ਪੈਦਾ ਕਰਨਾ ਸੀ।—5/15, ਸਫ਼ੇ 22-25.
• ਜੇ ਯਿਸੂ ਦੀ ਔਲਾਦ ਹੁੰਦੀ, ਤਾਂ ਕੀ ਉਹ ਰਿਹਾਈ-ਕੀਮਤ ਦਾ ਹਿੱਸਾ ਬਣ ਸਕਦੀ ਸੀ?
ਬਿਲਕੁਲ ਨਹੀਂ। ਹਾਲਾਂਕਿ ਯਿਸੂ ਦੇ ਜ਼ਰੀਏ ਲੱਖਾਂ ਹੀ ਮੁਕੰਮਲ ਇਨਸਾਨ ਪੈਦਾ ਹੋ ਸਕਦੇ ਸਨ, ਪਰ ਅਜਿਹੀ ਔਲਾਦ ਰਿਹਾਈ-ਕੀਮਤ ਦਾ ਕੋਈ ਹਿੱਸਾ ਨਹੀਂ ਬਣ ਸਕਦੀ ਸੀ। ਸਿਰਫ਼ ਯਿਸੂ ਦੇ ਮੁਕੰਮਲ ਜੀਵਨ ਦੀ ਕੀਮਤ ਆਦਮ ਦੇ ਜੀਵਨ ਦੇ ਬਰਾਬਰ ਸੀ। (1 ਤਿਮੋ. 2:6)—6/15, ਸਫ਼ਾ 13.
• ਮਸੀਹੀ ਕਿਵੇਂ ਦਿਖਾ ਸਕਦੇ ਹਨ ਕਿ ਉਹ ਰਸੂਲਾਂ ਦੇ ਕਰਤੱਬ 20:29, 30 ਵਿਚ ਦੱਸੇ ਝੂਠੇ ਗੁਰੂਆਂ ਬਾਰੇ ਦਿੱਤੀ ਚੇਤਾਵਨੀ ਨੂੰ ਮੰਨਦੇ ਹਨ?
ਮਸੀਹੀ ਨਾ ਤਾਂ ਉਨ੍ਹਾਂ ਨਾਲ ਗੱਲ ਕਰਦੇ ਹਨ ਤੇ ਨਾ ਉਨ੍ਹਾਂ ਨੂੰ ਆਪਣੇ ਘਰ ਬੁਲਾਉਂਦੇ ਹਨ। (ਰੋਮੀ. 16:17; 2 ਯੂਹੰ. 9-11) ਉਹ ਨਾ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਦੇ, ਨਾ ਉਨ੍ਹਾਂ ਨੂੰ ਟੀ.ਵੀ, ’ਤੇ ਦੇਖਦੇ ਤੇ ਨਾ ਹੀ ਇੰਟਰਨੈੱਟ ’ਤੇ ਉਨ੍ਹਾਂ ਦੀਆਂ ਲਿਖੀਆਂ ਗੱਲਾਂ ਪੜ੍ਹਦੇ ਹਨ।—7/15, ਸਫ਼ੇ 15-16.