ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਪਤਰਸ ਜਦੋਂ ਸਮੁੰਦਰ ਵਿਚ ਡੁੱਬਣ ਲੱਗਾ ਸੀ, ਤਾਂ ਯਿਸੂ ਨੇ ਉਸ ਨੂੰ ਡੁੱਬਣ ਤੋਂ ਬਚਾਇਆ। ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਮੱਤੀ 14:28-31)
ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਭਰਾ ਦੀ ਨਿਹਚਾ ਕਮਜ਼ੋਰ ਹੈ, ਤਾਂ ਅਸੀਂ ਮਾਨੋ ਆਪਣਾ ਹੱਥ ਵਧਾ ਕੇ ਉਸ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਸ ਦੀ ਨਿਹਚਾ ਪੱਕੀ ਹੋਵੇ।—9/15, ਸਫ਼ਾ 8.
• ਸਾਡੇ ਛੁਟਕਾਰੇ ਲਈ ਯਹੋਵਾਹ ਨੂੰ ਕੀ ਕੀਮਤ ਚੁਕਾਉਣੀ ਪਈ?
ਯਹੋਵਾਹ ਨੇ ਆਪਣੇ ਪੁੱਤਰ ਨੂੰ ਦੁੱਖ ਸਹਿੰਦੇ ਅਤੇ ਉਸ ਦਾ ਮਜ਼ਾਕ ਹੁੰਦਾ ਦੇਖਿਆ। ਅਬਰਾਹਾਮ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਤਿਆਰ ਸੀ। ਇਹ ਇਸ ਗੱਲ ਦੀ ਝਲਕ ਸੀ ਕਿ ਯਹੋਵਾਹ ਨੇ ਕੀ ਕੁਝ ਸਹਿਣਾ ਸੀ। ਉਸ ਨੇ ਆਪਣੇ ਪੁੱਤਰ ਨੂੰ ਅਪਰਾਧੀ ਦੀ ਮੌਤ ਮਰਦੇ ਦੇਖਿਆ।—9/15, ਸਫ਼ੇ 28-29.
• ਕਹਾਉਤਾਂ 24:27 ਤੋਂ ਅਸੀਂ ‘ਘਰ ਬਣਾਉਣ’ ਬਾਰੇ ਕੀ ਸਿੱਖਦੇ ਹਾਂ?
ਜਿਹੜਾ ਆਦਮੀ ਵਿਆਹ ਕਰਾਉਣਾ ਚਾਹੁੰਦਾ ਹੈ, ਉਸ ਨੂੰ ਇਹ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੋਣਾ ਚਾਹੀਦਾ ਹੈ। ਉਸ ਨੂੰ ਨਾ ਸਿਰਫ਼ ਪੈਸੇ-ਧੇਲੇ ਪੱਖੋਂ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ, ਸਗੋਂ ਪਰਿਵਾਰ ਦੇ ਸਿਰ ਵਜੋਂ ਪਰਮੇਸ਼ੁਰ ਦੀ ਸਿੱਖਿਆ ਦੇਣ ਲਈ ਵੀ ਤਿਆਰ ਹੋਣਾ ਚਾਹੀਦਾ ਹੈ।—10/15, ਸਫ਼ਾ 12.
• ਸਲੀਕੇ ਨਾਲ ਪੇਸ਼ ਆ ਕੇ ਯਹੋਵਾਹ ਅਤੇ ਯਿਸੂ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ?
ਭਾਵੇਂ ਯਹੋਵਾਹ ਸਾਰੇ ਜਹਾਨ ਦਾ ਮਾਲਕ ਹੈ, ਉਹ ਫਿਰ ਵੀ ਇਨਸਾਨਾਂ ਨਾਲ ਦਿਆਲਤਾ ਤੇ ਆਦਰ ਨਾਲ ਪੇਸ਼ ਆਉਂਦਾ ਹੈ। ਮਿਸਾਲ ਲਈ, ਮੂਲ ਇਬਰਾਨੀ ਭਾਸ਼ਾ ਵਿਚ ਯਹੋਵਾਹ ਬੜੀ ਨਿਮਰਤਾ ਨਾਲ ਅਬਰਾਹਾਮ ਤੇ ਮੂਸਾ ਨਾਲ ਗੱਲ ਕਰਦਾ ਹੁੰਦਾ ਸੀ। (ਉਤ. 13:14; ਕੂਚ 4:6) ਪਰਮੇਸ਼ੁਰ ਇਨਸਾਨਾਂ ਦੀ ਸੁਣਦਾ ਵੀ ਹੈ। (ਉਤ. 18:23-32) ਯਿਸੂ ਵੀ ਇੱਦਾਂ ਹੀ ਕਰਦਾ ਸੀ। ਉਹ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ ਤੇ ਅਕਸਰ ਉਨ੍ਹਾਂ ਨੂੰ ਨਾਂ ਲੈ ਕੇ ਬੁਲਾਉਂਦਾ ਸੀ।—11/15, ਸਫ਼ਾ 25.
• ਕੀ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੈ?
ਭਾਵੇਂ ਸਾਡਾ ਕਰਤਾਰ ਜੀਵਨ ਅਤੇ ਮੌਤ ਉੱਤੇ ਪੂਰਾ ਅਧਿਕਾਰ ਰੱਖਦਾ ਹੈ, ਪਰ ਉਹ ਕਿਸੇ ਦੀ ਕਿਸਮਤ ਨਹੀਂ ਲਿਖਦਾ। ਬਾਈਬਲ ਸਿਖਾਉਂਦੀ ਹੈ ਕਿ ਪਰਮੇਸ਼ੁਰ ਸਾਡੇ ਸਾਮ੍ਹਣੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਰੱਖਦਾ ਹੈ। ਫਿਰ ਵੀ ਉਹ ਕਿਸੇ ਨੂੰ ਇਹ ਕਬੂਲ ਕਰਨ ਲਈ ਮਜਬੂਰ ਨਹੀਂ ਕਰਦਾ, ਸਗੋਂ ਉਸ ਦਾ ਬਚਨ ਕਹਿੰਦਾ ਹੈ: “ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” (ਪਰ. 22:17) ਜੀ ਹਾਂ, ਇਹ ਸਾਡਾ ਫ਼ੈਸਲਾ ਹੈ ਕਿ ਅਸੀਂ “ਅੰਮ੍ਰਿਤ ਜਲ” ਲਵਾਂਗੇ ਕਿ ਨਹੀਂ। ਇਸ ਲਈ ਸਾਡਾ ਭਵਿੱਖ ਕਿਸਮਤ ਦੇ ਹੱਥ ਵਿਚ ਨਹੀਂ ਹੈ, ਸਗੋਂ ਸਾਡੇ ਹੱਥ ਵਿਚ ਹੈ। ਸਾਡੇ ਫ਼ੈਸਲਿਆਂ, ਰਵੱਈਏ ਅਤੇ ਕੰਮਾਂ ਦਾ ਸਾਡੇ ਭਵਿੱਖ ਉੱਤੇ ਅਸਰ ਪੈਂਦਾ ਹੈ।—ਅਕ.-ਦਸੰ., ਸਫ਼ਾ 24.