“ਦੁਨੀਆਂ ਦੀ ਵਾਗਡੋਰ ਕਿਹਦੇ ਹੱਥਾਂ ਵਿਚ ਹੈ?”
ਨਿਉਤਾ
“ਦੁਨੀਆਂ ਦੀ ਵਾਗਡੋਰ ਕਿਹਦੇ ਹੱਥਾਂ ਵਿਚ ਹੈ?”
ਹਰ ਰੋਜ਼ ਅਸੀਂ ਅਖ਼ਬਾਰਾਂ ਜਾਂ ਟੈਲੀਵਿਯਨ ਵਿਚ ਕੁਦਰਤੀ ਆਫ਼ਤਾਂ, ਘਾਤਕ ਬੀਮਾਰੀਆਂ, ਵੱਡੇ-ਵੱਡੇ ਲੋਕਾਂ ਦੇ ਭ੍ਰਿਸ਼ਟਾਚਾਰੀ ਕੰਮਾਂ, ਅੱਤਵਾਦੀ ਹਮਲਿਆਂ, ਲੜਾਈਆਂ ਤੇ ਜੁਰਮ ਬਾਰੇ ਪੜ੍ਹਦੇ ਜਾਂ ਦੇਖਦੇ ਹਾਂ। ਭਾਵੇਂ ਤੁਹਾਡੇ ਤੇ ਇਨ੍ਹਾਂ ਗੱਲਾਂ ਦਾ ਅਸਰ ਪਿਆ ਹੋਵੇ ਜਾਂ ਨਾ, ਫਿਰ ਵੀ ਤੁਸੀਂ ਜ਼ਰੂਰ ਸੋਚਿਆ ਹੋਵੇਗਾ ਕਿ ‘ਦੁਨੀਆਂ ਦਾ ਕੀ ਬਣੇਗਾ? ਕੀ ਦੁਨੀਆਂ ਦੇ ਹਾਲਾਤ ਕਦੀ ਚੰਗੇ ਵੀ ਹੋਣਗੇ?’
ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਕੁਝ 200 ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੇ ਇਕ ਭਾਸ਼ਣ ਸੁਣਾਉਣ ਦਾ ਇੰਤਜ਼ਾਮ ਕੀਤਾ ਹੈ। ਇਸ ਭਾਸ਼ਣ ਦਾ ਵਿਸ਼ਾ ਹੈ: “ਦੁਨੀਆਂ ਦੀ ਵਾਗਡੋਰ ਕਿਹਦੇ ਹੱਥਾਂ ਵਿਚ ਹੈ?” ਇਸ ਭਾਸ਼ਣ ਵਿਚ ਪਰਮੇਸ਼ੁਰ ਦੇ ਬਚਨ ਵਿੱਚੋਂ ਇਨ੍ਹਾਂ ਕੁਝ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ:
ਕੀ ਪਰਮੇਸ਼ੁਰ ਧਰਤੀ ਤੇ ਹੋ ਰਹੀਆਂ ਘਟਨਾਵਾਂ ਨੂੰ ਦੇਖਦਾ ਵੀ ਹੈ?
ਪਰਮੇਸ਼ੁਰ ਇਨਸਾਨਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?
ਕੀ ਉਸ ਨੂੰ ਤੁਹਾਡੀ ਪਰਵਾਹ ਹੈ?
ਜ਼ਿਆਦਾਤਰ ਥਾਵਾਂ ਤੇ ਇਹ ਭਾਸ਼ਣ ਐਤਵਾਰ, 30 ਅਪ੍ਰੈਲ 2006 ਨੂੰ ਦਿੱਤਾ ਜਾਵੇਗਾ। ਇਹ ਤੁਹਾਡੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਦਿੱਤਾ ਜਾਵੇਗਾ ਅਤੇ ਤੁਸੀਂ ਉਨ੍ਹਾਂ ਤੋਂ ਜਗ੍ਹਾ ਤੇ ਸਮੇਂ ਬਾਰੇ ਪਤਾ ਕਰ ਸਕਦੇ ਹੋ।
ਇਹ ਭਾਸ਼ਣ ਸੁਣਨ ਲਈ ਤੁਹਾਡਾ ਸਾਰਿਆਂ ਦਾ ਸੁਆਗਤ ਕੀਤਾ ਜਾਂਦਾ ਹੈ ਤੇ ਇਸ ਵਾਸਤੇ ਕੋਈ ਪੈਸਾ ਨਹੀਂ ਲਿਆ ਜਾਵੇਗਾ। ਭਾਸ਼ਣ ਵਿਚ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲੇਗਾ ਕਿ ਦੁਨੀਆਂ ਦੀ ਵਾਗਡੋਰ ਕਿਹਦੇ ਹੱਥਾਂ ਵਿਚ ਹੈ?