ਇਕ “ਦ੍ਰਿਸ਼ਟਾਂਤ” ਦਾ ਸਾਡੇ ਲਈ ਮਹੱਤਵ
ਇਕ “ਦ੍ਰਿਸ਼ਟਾਂਤ” ਦਾ ਸਾਡੇ ਲਈ ਮਹੱਤਵ
ਬਾਈਬਲ ਦੇ ਕੁਝ ਬਿਰਤਾਂਤਾਂ ਨੂੰ ਪੂਰੀ ਤਰ੍ਹਾਂ ਸਮਝਣਾ ਕਿੰਨਾ ਔਖਾ ਹੁੰਦਾ ਜੇ ਬਾਈਬਲ ਦੀਆਂ ਦੂਸਰੀਆਂ ਆਇਤਾਂ ਉਨ੍ਹਾਂ ਉੱਤੇ ਰੌਸ਼ਨੀ ਨਾ ਪਾਉਂਦੀਆਂ! ਪਰਮੇਸ਼ੁਰ ਦੇ ਬਚਨ ਵਿਚ ਦਰਜ ਇਤਿਹਾਸਕ ਬਿਰਤਾਂਤ ਸਮਝਣੇ ਆਸਾਨ ਹਨ। ਪਰ ਕੁਝ ਬਿਰਤਾਂਤਾਂ ਵਿਚ ਦਰਜ ਮਹੱਤਵਪੂਰਣ ਸੱਚਾਈਆਂ ਇੰਨੀਆਂ ਸਪੱਸ਼ਟ ਨਹੀਂ ਹਨ। ਇਸ ਦੀ ਇਕ ਮਿਸਾਲ ਹੈ ਅਬਰਾਹਾਮ ਦੇ ਘਰਾਣੇ ਨਾਲ ਸੰਬੰਧ ਰੱਖਣ ਵਾਲੀਆਂ ਦੋ ਤੀਵੀਆਂ ਦਾ ਬਿਰਤਾਂਤ। ਪੌਲੁਸ ਰਸੂਲ ਨੇ ਇਸ ਬਿਰਤਾਂਤ ਨੂੰ “ਦ੍ਰਿਸ਼ਟਾਂਤ” ਕਿਹਾ ਸੀ।—ਗਲਾਤੀਆਂ 4:24.
ਇਸ ਦ੍ਰਿਸ਼ਟਾਂਤ ਦਾ ਅਰਥ ਉਨ੍ਹਾਂ ਲੋਕਾਂ ਲਈ ਖ਼ਾਸ ਮਹੱਤਵ ਰੱਖਦਾ ਹੈ ਜੋ ਯਹੋਵਾਹ ਪਰਮੇਸ਼ੁਰ ਤੋਂ ਬਰਕਤਾਂ ਪਾਉਣੀਆਂ ਚਾਹੁੰਦੇ ਹਨ। ਇਸ ਕਰਕੇ ਉਨ੍ਹਾਂ ਲਈ ਇਸ ਦ੍ਰਿਸ਼ਟਾਂਤ ਵੱਲ ਧਿਆਨ ਦੇਣਾ ਜ਼ਰੂਰੀ ਹੈ। ਇਸ ਦ੍ਰਿਸ਼ਟਾਂਤ ਦਾ ਮਹੱਤਵ ਜਾਣਨ ਤੋਂ ਪਹਿਲਾਂ ਆਓ ਆਪਾਂ ਉਨ੍ਹਾਂ ਹਾਲਾਤਾਂ ਉੱਤੇ ਗੌਰ ਕਰੀਏ ਜਿਨ੍ਹਾਂ ਕਰਕੇ ਪੌਲੁਸ ਨੇ ਇਸ ਦ੍ਰਿਸ਼ਟਾਂਤ ਦੀ ਮਹੱਤਤਾ ਦੱਸੀ ਸੀ।
ਪਹਿਲੀ ਸਦੀ ਵਿਚ ਗਲਾਤਿਯਾ ਦੇ ਮਸੀਹੀਆਂ ਵਿਚ ਇਕ ਸਮੱਸਿਆ ਖੜ੍ਹੀ ਹੋ ਗਈ ਸੀ। ਕੁਝ ਮਸੀਹੀ “ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਅਤੇ ਵਰਿਹਾਂ ਨੂੰ ਮੰਨਦੇ” ਸਨ ਜਿਨ੍ਹਾਂ ਨੂੰ ਮਨਾਉਣ ਦਾ ਹੁਕਮ ਮੂਸਾ ਦੀ ਬਿਵਸਥਾ ਵਿਚ ਦਿੱਤਾ ਗਿਆ ਸੀ। ਇਹ ਮਸੀਹੀ ਦਾਅਵਾ ਕਰ ਰਹੇ ਸਨ ਕਿ ਬਿਵਸਥਾ ਉੱਤੇ ਚੱਲਣ ਨਾਲ ਹੀ ਪਰਮੇਸ਼ੁਰ ਤੋਂ ਬਰਕਤਾਂ ਮਿਲਣਗੀਆਂ। (ਗਲਾਤੀਆਂ 4:10; 5:2, 3) ਪਰ ਪੌਲੁਸ ਜਾਣਦਾ ਸੀ ਕਿ ਇਹ ਰੀਤਾਂ-ਰਸਮਾਂ ਮਨਾਉਣੀਆਂ ਮਸੀਹੀਆਂ ਲਈ ਜ਼ਰੂਰੀ ਨਹੀਂ ਸਨ। ਇਹ ਸਾਬਤ ਕਰਨ ਲਈ ਉਸ ਨੇ ਇਕ ਬਿਰਤਾਂਤ ਦੀ ਚਰਚਾ ਕੀਤੀ ਜਿਸ ਬਾਰੇ ਯਹੂਦੀ ਜਾਣਦੇ ਸਨ।
ਪੌਲੁਸ ਨੇ ਗਲਾਤਿਯਾ ਦੇ ਮਸੀਹੀਆਂ ਨੂੰ ਯਾਦ ਕਰਾਇਆ ਕਿ ਯਹੂਦੀ ਕੌਮ ਦੇ ਪਿਤਾਮਾ ਅਬਰਾਹਾਮ ਦੇ ਦੋ ਪੁੱਤਰ ਸਨ, ਇਸਮਾਏਲ ਅਤੇ ਇਸਹਾਕ। ਜੇਠਾ ਇਸਮਾਏਲ ਹਾਜਰਾ ਨਾਂ ਦੀ ਦਾਸੀ ਦੀ ਕੁੱਖੋਂ ਪੈਦਾ ਹੋਇਆ ਸੀ ਅਤੇ ਦੂਸਰਾ ਪੁੱਤਰ ਇਸਹਾਕ ਆਜ਼ਾਦ ਤੀਵੀਂ ਸਾਰਾਹ ਦੀ ਕੁੱਖੋਂ ਪੈਦਾ ਹੋਇਆ ਸੀ। ਮੂਸਾ ਦੀ ਬਿਵਸਥਾ ਉੱਤੇ ਚੱਲਣ ਦੀ ਵਕਾਲਤ ਕਰਨ ਵਾਲੇ ਗਲਾਤੀ ਮਸੀਹੀਆਂ ਨੂੰ ਜ਼ਰੂਰ ਪਤਾ ਹੋਣਾ ਕਿ ਸਾਰਾਹ ਪਹਿਲਾਂ ਬਾਂਝ ਸੀ ਤੇ ਉਸ ਨੇ ਆਪਣੀ ਗੋਲੀ ਹਾਜਰਾ ਅਬਰਾਹਾਮ ਨੂੰ ਦਿੱਤੀ ਸੀ ਤਾਂਕਿ ਉਹ ਉਸ ਲਈ ਸੰਤਾਨ ਪੈਦਾ ਕਰੇ। ਉਹ ਇਹ ਗੱਲ ਵੀ ਜਾਣਦੇ ਹੋਣੇ ਕਿ ਹਾਜਰਾ ਗਰਭਵਤੀ ਹੋਣ ਤੋਂ ਬਾਅਦ ਆਪਣੀ ਮਾਲਕਣ ਸਾਰਾਹ ਨੂੰ ਤੁੱਛ ਸਮਝਣ ਲੱਗ ਪਈ ਸੀ। ਪਰ ਪਰਮੇਸ਼ੁਰ ਦੇ ਉਤਪਤ 16:1-4; 17:15-17; 21:1-14; ਗਲਾਤੀਆਂ 4:22, 23.
ਵਾਅਦੇ ਦੇ ਮੁਤਾਬਕ ਸਾਰਾਹ ਨੇ ਵੀ ਆਪਣੇ ਬੁਢੇਪੇ ਵਿਚ ਇਸਹਾਕ ਨੂੰ ਜਨਮ ਦਿੱਤਾ ਸੀ। ਬਾਅਦ ਵਿਚ ਅਬਰਾਹਾਮ ਨੇ ਹਾਜਰਾ ਤੇ ਇਸਮਾਏਲ ਨੂੰ ਘਰੋਂ ਕੱਢ ਦਿੱਤਾ ਸੀ ਕਿਉਂਕਿ ਇਸਮਾਏਲ ਇਸਹਾਕ ਨਾਲ ਬੁਰਾ ਸਲੂਕ ਕਰਿਆ ਕਰਦਾ ਸੀ।—ਦੋ ਤੀਵੀਆਂ, ਦੋ ਨੇਮ
ਪੌਲੁਸ ਨੇ ਇਸ “ਦ੍ਰਿਸ਼ਟਾਂਤ” ਨੂੰ ਖੋਲ੍ਹ ਕੇ ਸਮਝਾਇਆ। ‘ਏਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥ ਇਹ ਜੋ ਏਹ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਾ ਪਹਾੜੋਂ ਹੈ ਜੋ ਗੁਲਾਮੀ ਲਈ ਜਣਦੀ ਹੈ। ਇਹ ਹਾਜਰਾ ਹੈ। ਅਤੇ ਇਹ ਹਾਜਰਾ ਹੁਣ ਦੀ ਯਰੂਸ਼ਲਮ ਹੈ ਕਿਉਂ ਜੋ ਇਹ ਆਪਣੇ ਬੱਚਿਆਂ ਸਣੇ ਗੁਲਾਮੀ ਵਿੱਚ ਪਈ ਹੈ।’ (ਗਲਾਤੀਆਂ 4:24, 25) ਦ੍ਰਿਸ਼ਟਾਂਤ ਮੁਤਾਬਕ ਹਾਜਰਾ ਇਸਰਾਏਲ ਨੂੰ ਦਰਸਾਉਂਦੀ ਸੀ ਜਿਸ ਦੀ ਰਾਜਧਾਨੀ ਯਰੂਸ਼ਲਮ ਸੀ। ਸੀਨਈ ਪਹਾੜ ਉੱਤੇ ਬੰਨ੍ਹੇ ਗਏ ਬਿਵਸਥਾ ਨੇਮ ਕਰਕੇ ਯਹੂਦੀ ਕੌਮ ਯਹੋਵਾਹ ਦੇ ਅਧੀਨ ਸੀ। ਬਿਵਸਥਾ ਨੇਮ ਰਾਹੀਂ ਇਸਰਾਏਲੀਆਂ ਨੂੰ ਵਾਰ-ਵਾਰ ਯਾਦ ਕਰਾਇਆ ਗਿਆ ਕਿ ਉਹ ਪਾਪ ਦੇ ਗ਼ੁਲਾਮ ਸਨ ਤੇ ਉਨ੍ਹਾਂ ਨੂੰ ਮੁਕਤੀ ਦੀ ਲੋੜ ਸੀ।—ਯਿਰਮਿਯਾਹ 31:31, 32; ਰੋਮੀਆਂ 7:14-24.
“ਅਜ਼ਾਦ” ਤੀਵੀਂ ਸਾਰਾਹ ਅਤੇ ਉਸ ਦਾ ਪੁੱਤਰ ਇਸਹਾਕ ਕਿਨ੍ਹਾਂ ਨੂੰ ਦਰਸਾਉਂਦੇ ਸਨ? ਪੌਲੁਸ ਨੇ ਦੱਸਿਆ ਕਿ “ਬਾਂਝ” ਤੀਵੀਂ ਸਾਰਾਹ ਪਰਮੇਸ਼ੁਰ ਦੀ ਪਤਨੀ ਭਾਵ ਉਸ ਦੇ ਸਵਰਗੀ ਸੰਗਠਨ ਨੂੰ ਦਰਸਾਉਂਦੀ ਸੀ। ਇਹ ਸਵਰਗੀ ਤੀਵੀਂ ਇਸ ਅਰਥ ਵਿਚ ਬਾਂਝ ਸੀ ਕਿ ਯਿਸੂ ਦੇ ਆਉਣ ਤੋਂ ਪਹਿਲਾਂ ਇਸ ਦੇ ਧਰਤੀ ਉੱਤੇ ਕੋਈ ਆਤਮਾ ਨਾਲ ਮਸਹ ਕੀਤੇ ਹੋਏ “ਬੱਚੇ” ਨਹੀਂ ਸਨ। (ਗਲਾਤੀਆਂ 4:27; ਯਸਾਯਾਹ 54:1-6) ਪਰ ਪੰਤੇਕੁਸਤ 33 ਈ. ਵਿਚ ਕੁਝ ਆਦਮੀਆਂ ਤੇ ਤੀਵੀਆਂ ਉੱਤੇ ਪਵਿੱਤਰ ਆਤਮਾ ਆਈ ਜਿਸ ਕਰਕੇ ਇਨ੍ਹਾਂ ਲੋਕਾਂ ਨੇ ਮਾਨੋ ਇਸ ਸਵਰਗੀ ਤੀਵੀਂ ਦੇ ਬੱਚਿਆਂ ਵਜੋਂ ਜਨਮ ਲਿਆ। ਯਹੋਵਾਹ ਦੇ ਸਵਰਗੀ ਸੰਗਠਨ ਦੁਆਰਾ ਪੈਦਾ ਕੀਤੇ ਇਨ੍ਹਾਂ ਬੱਚਿਆਂ ਨੂੰ ਪਰਮੇਸ਼ੁਰ ਦੇ ਪੁੱਤਰਾਂ ਦੇ ਤੌਰ ਤੇ ਗੋਦ ਲੈ ਲਿਆ ਗਿਆ ਤੇ ਉਹ ਨਵੇਂ ਨੇਮ ਅਨੁਸਾਰ ਯਿਸੂ ਮਸੀਹ ਨਾਲ ਰਾਜ ਦੇ ਵਾਰਸ ਬਣ ਗਏ। (ਰੋਮੀਆਂ 8:15-17) ਪੌਲੁਸ ਰਸੂਲ ਵੀ ਇਨ੍ਹਾਂ ਪੁੱਤਰਾਂ ਵਿੱਚੋਂ ਇਕ ਸੀ ਜਿਸ ਕਰਕੇ ਉਹ ਲਿਖ ਸਕਿਆ: “ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ।”—ਗਲਾਤੀਆਂ 4:26.
ਦੋਨਾਂ ਤੀਵੀਆਂ ਦੇ ਬੱਚੇ
ਬਾਈਬਲ ਵਿਚ ਦੱਸਿਆ ਹੈ ਕਿ ਇਸਮਾਏਲ ਇਸਹਾਕ ਨੂੰ ਸਤਾਇਆ ਕਰਦਾ ਸੀ। ਇਸੇ ਤਰ੍ਹਾਂ, ਪਹਿਲੀ ਸਦੀ ਵਿਚ ਗ਼ੁਲਾਮ ਯਰੂਸ਼ਲਮ ਦੇ ਬੱਚਿਆਂ ਨੇ ਉਤਾਹਾਂ ਦੇ ਯਰੂਸ਼ਲਮ ਦੇ ਬੱਚਿਆਂ ਦਾ ਮਖੌਲ ਉਡਾਇਆ ਤੇ ਉਨ੍ਹਾਂ ਨੂੰ ਸਤਾਇਆ। ਪੌਲੁਸ ਨੇ ਦੱਸਿਆ: “ਜਿਵੇਂ ਉਸ ਸਮੇਂ ਉਹ [ਇਸਮਾਏਲ] ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹ [ਇਸਹਾਕ] ਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ ਤਿਵੇਂ ਹੁਣ ਵੀ ਹੁੰਦਾ ਹੈ।” (ਗਲਾਤੀਆਂ 4:29) ਜਦੋਂ ਯਿਸੂ ਮਸੀਹ ਧਰਤੀ ਉੱਤੇ ਆਇਆ ਤੇ ਉਸ ਨੇ ਰਾਜ ਦਾ ਐਲਾਨ ਕਰਨਾ ਸ਼ੁਰੂ ਕੀਤਾ, ਤਾਂ ਯਹੂਦੀ ਧਾਰਮਿਕ ਆਗੂਆਂ ਨੇ ਯਿਸੂ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜੋ ਹਾਜਰਾ ਦੇ ਪੁੱਤਰ ਇਸਮਾਏਲ ਨੇ ਅਬਰਾਹਾਮ ਦੇ ਅਸਲੀ ਵਾਰਸ ਇਸਹਾਕ ਨਾਲ ਕੀਤਾ ਸੀ। ਉਨ੍ਹਾਂ ਨੇ ਯਿਸੂ ਦਾ ਮਖੌਲ ਉਡਾਇਆ ਤੇ ਉਸ ਨੂੰ ਸਤਾਇਆ। ਉਨ੍ਹਾਂ ਨੇ ਆਪਣੇ ਆਪ ਨੂੰ ਅਬਰਾਹਾਮ ਦਾ ਅਸਲੀ ਵਾਰਸ ਕਿਹਾ ਤੇ ਯਿਸੂ ਨੂੰ ਨਕਲੀ।
ਇਸਰਾਏਲ ਦੇ ਹਾਕਮਾਂ ਦੇ ਹੱਥੋਂ ਮਾਰੇ ਜਾਣ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਕਿਹਾ ਸੀ: “ਹੇ ਯਰੂਸ਼ਲਮ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਉ ਕਰਦਾ ਹੈਂ ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।”—ਮੱਤੀ 23:37, 38.
ਪਹਿਲੀ ਸਦੀ ਵਿਚ ਵਾਪਰੀਆਂ ਗੱਲਾਂ ਬਾਰੇ ਬਾਈਬਲ ਦੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਹਾਜਰਾ ਦੁਆਰਾ ਦਰਸਾਈ ਗਈ ਪੈਦਾਇਸ਼ੀ ਇਸਰਾਏਲ ਕੌਮ ਦੇ ਪੁੱਤਰ ਯਿਸੂ ਨਾਲ ਵਾਰਸ ਬਣਨ ਦੇ ਲਾਇਕ ਸਾਬਤ ਨਾ ਹੋਏ। ਜੋ ਯਹੂਦੀ ਇਸ ਗੱਲ ਤੇ ਘਮੰਡ ਕਰਦੇ ਸਨ ਕਿ ਇਸਰਾਏਲ ਕੌਮ ਵਿਚ ਪੈਦਾ ਹੋਣ ਕਰਕੇ ਉਨ੍ਹਾਂ ਕੋਲ ਵਾਰਸ ਬਣਨ ਦਾ ਹੱਕ ਸੀ, ਉਨ੍ਹਾਂ ਨੂੰ ਯਹੋਵਾਹ ਨੇ ਤਿਆਗ ਦਿੱਤਾ। ਇਹ ਸੱਚ ਹੈ ਕਿ ਕੁਝ ਪੈਦਾਇਸ਼ੀ ਇਸਰਾਏਲੀ ਮਸੀਹ ਨਾਲ ਵਾਰਸ ਬਣੇ ਸਨ। ਪਰ ਉਨ੍ਹਾਂ ਨੂੰ ਇਹ ਸਨਮਾਨ ਇਸ ਲਈ ਨਹੀਂ ਦਿੱਤਾ ਗਿਆ ਸੀ ਕਿ ਉਹ ਇਸਰਾਏਲ ਕੌਮ ਵਿਚ ਪੈਦਾ ਹੋਏ ਸਨ, ਸਗੋਂ ਯਿਸੂ ਵਿਚ ਨਿਹਚਾ ਕਰਨ ਕਰਕੇ ਦਿੱਤਾ ਗਿਆ ਸੀ।
ਮਸੀਹ ਨਾਲ ਵਾਰਸ ਬਣਨ ਵਾਲੇ ਕੁਝ ਮਸੀਹੀਆਂ ਦੀ ਪਛਾਣ ਪੰਤੇਕੁਸਤ 33 ਈ. ਵਿਚ ਕੀਤੀ ਗਈ ਸੀ। ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਹੋਰ ਮਸੀਹੀਆਂ ਨੂੰ ਆਤਮਾ ਨਾਲ ਮਸਹ ਕਰ ਕੇ ਉਤਾਹਾਂ ਦੇ ਯਰੂਸ਼ਲਮ ਦੇ ਪੁੱਤਰ ਬਣਾਇਆ।
ਪੌਲੁਸ ਨੇ ਇਸ “ਦ੍ਰਿਸ਼ਟਾਂਤ” ਦੀ ਚਰਚਾ ਕਰ ਕੇ ਸਮਝਾਇਆ ਕਿ ਨਵਾਂ ਨੇਮ ਮੂਸਾ ਦੇ ਬਿਵਸਥਾ ਨੇਮ ਨਾਲੋਂ ਬਿਹਤਰ ਸੀ। ਕੋਈ ਵੀ ਇਨਸਾਨ ਮੂਸਾ ਦੀ ਬਿਵਸਥਾ ਵਿਚ ਲਿਖੀਆਂ ਗੱਲਾਂ ਤੇ ਚੱਲ ਕੇ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਨਹੀਂ ਕਰ ਸਕਦਾ ਸੀ ਕਿਉਂਕਿ ਸਾਰੇ ਇਨਸਾਨ ਨਾਮੁਕੰਮਲ ਤੇ ਪਾਪ ਦੇ ਗ਼ੁਲਾਮ ਸਨ ਅਤੇ ਬਿਵਸਥਾ ਨੇ ਇਸ ਹਕੀਕਤ ਨੂੰ ਜ਼ਾਹਰ ਕੀਤਾ ਸੀ। ਪਰ ਜਿਵੇਂ ਪੌਲੁਸ ਨੇ ਸਮਝਾਇਆ, ਯਿਸੂ ਦੁਨੀਆਂ ਵਿਚ ਆਇਆ ਤਾਂਕਿ “ਮੁੱਲ ਦੇ ਕੇ ਓਹਨਾਂ ਨੂੰ ਜਿਹੜੇ ਸ਼ਰਾ ਦੇ ਮਤਹਿਤ ਹਨ ਛੁਡਾਵੇ।” (ਗਲਾਤੀਆਂ 4:4, 5) ਇਸ ਲਈ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ ਉਹ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਸਕਦੇ ਸਨ।—ਗਲਾਤੀਆਂ 5:1-6.
ਸਾਡੇ ਲਈ ਮਹੱਤਵ
ਪੌਲੁਸ ਨੇ ਦ੍ਰਿਸ਼ਟਾਂਤ ਦੀ ਜੋ ਵਿਆਖਿਆ ਕੀਤੀ ਸੀ, ਉਸ ਵਿਚ ਸਾਨੂੰ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ? ਇਸ ਲਈ ਕਿ ਇਸ ਤੋਂ ਸਾਨੂੰ ਦ੍ਰਿਸ਼ਟਾਂਤ ਦੀ ਸਹੀ ਸਮਝ ਮਿਲਦੀ ਹੈ ਜੋ ਸ਼ਾਇਦ ਪੌਲੁਸ ਦੀ ਵਿਆਖਿਆ ਤੋਂ ਬਿਨਾਂ ਨਾ ਮਿਲਦੀ। ਇਸ ਵਿਆਖਿਆ ਨੂੰ ਪੜ੍ਹ ਕੇ ਇਸ ਗੱਲ ਤੇ ਸਾਡਾ ਭਰੋਸਾ ਵਧ ਜਾਂਦਾ ਹੈ ਕਿ ਬਾਈਬਲ ਦੀਆਂ ਸਾਰੀਆਂ ਗੱਲਾਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ ਤੇ ਵਿਰੋਧ ਨਹੀਂ ਕਰਦੀਆਂ।—1 ਥੱਸਲੁਨੀਕੀਆਂ 2:13.
ਇਸ ਤੋਂ ਇਲਾਵਾ, ਇਸ ਦ੍ਰਿਸ਼ਟਾਂਤ ਵਿਚ ਦਰਸਾਈਆਂ ਹਕੀਕਤਾਂ ਦਾ ਸਾਡੇ ਭਵਿੱਖ ਅਤੇ ਖ਼ੁਸ਼ੀ ਨਾਲ ਗਹਿਰਾ ਸੰਬੰਧ ਹੈ। ਜੇ ਪਰਮੇਸ਼ੁਰ ਦੇ ਵਚਨ ਅਨੁਸਾਰ ‘ਬੱਚੇ’ ਪੈਦਾ ਨਾ ਹੁੰਦੇ, ਤਾਂ ਕੀ ਸਾਡੇ ਲਈ ਪਾਪ ਤੇ ਮੌਤ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣਾ ਮੁਮਕਿਨ ਹੁੰਦਾ? ਅਬਰਾਹਾਮ ਨਾਲ ਕੀਤੇ ਵਾਅਦੇ ਮੁਤਾਬਕ, ਮਸੀਹ ਅਤੇ ਉਸ ਦੇ ਨਾਲ ਦੇ ਵਾਰਸਾਂ ਦੀ ਪਿਆਰ ਭਰੀ ਨਿਗਰਾਨੀ ਅਧੀਨ, “ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤਪਤ 22:18) ਇਹ ਵਾਅਦਾ ਉਦੋਂ ਪੂਰਾ ਹੋਵੇਗਾ ਜਦੋਂ ਇਨਸਾਨ ਨੂੰ ਪਾਪ, ਨਾਮੁਕੰਮਲਤਾ, ਦੁੱਖਾਂ ਤੇ ਮੌਤ ਤੋਂ ਆਜ਼ਾਦ ਕਰ ਦਿੱਤਾ ਜਾਵੇਗਾ। (ਯਸਾਯਾਹ 25:8, 9) ਕਿੰਨਾ ਵਧੀਆ ਸਮਾਂ ਹੋਵੇਗਾ ਉਹ!
[ਸਫ਼ਾ 11 ਉੱਤੇ ਤਸਵੀਰ]
ਬਿਵਸਥਾ ਨੇਮ ਸੀਨਈ ਪਹਾੜ ਉੱਤੇ ਬੰਨ੍ਹਿਆ ਗਿਆ ਸੀ
[ਕ੍ਰੈਡਿਟ ਲਾਈਨ]
Pictorial Archive (Near Eastern History) Est.
[ਸਫ਼ਾ 12 ਉੱਤੇ ਤਸਵੀਰ]
ਪੌਲੁਸ ਰਸੂਲ ਦੁਆਰਾ ਦੱਸੇ ਗਏ “ਦ੍ਰਿਸ਼ਟਾਂਤ” ਦਾ ਕੀ ਮਹੱਤਵ ਹੈ?