ਯਹੋਵਾਹ ਦੇ “ਬਚਨ” ਨੂੰ ਆਪਣੀ ਢਾਲ ਬਣਾਓ
ਯਹੋਵਾਹ ਦੇ “ਬਚਨ” ਨੂੰ ਆਪਣੀ ਢਾਲ ਬਣਾਓ
ਮਰਾਥਨ ਦੀ ਇਤਿਹਾਸਕ ਜੰਗ 490 ਈ.ਪੂ. ਵਿਚ ਲੜੀ ਗਈ ਸੀ। ਇਸ ਵਿਚ 10 ਤੋਂ 20 ਹਜ਼ਾਰ ਯੂਨਾਨੀ ਫ਼ੌਜੀਆਂ ਨੇ ਫ਼ਾਰਸ ਦੀ ਫ਼ੌਜ ਦਾ ਸਾਮ੍ਹਣਾ ਕੀਤਾ ਜਿਸ ਦੀ ਗਿਣਤੀ ਕਿਤੇ ਜ਼ਿਆਦਾ ਸੀ। ਫਲੈਂਕਸ ਨਾਮਕ ਦਾਅ-ਪੇਚ ਯੂਨਾਨੀਆਂ ਦੀ ਖੂਬੀ ਸੀ। ਇਸ ਯੁੱਧ-ਪੰਗਤੀ ਵਿਚ ਫ਼ੌਜੀ ਇਕ ਦੂਜੇ ਦੇ ਬਹੁਤ ਲਾਗੇ ਹੋ ਕੇ ਅੱਗੇ ਵਧਦੇ ਸਨ। ਉਹ ਆਪਣੀਆਂ ਢਾਲਾਂ ਇਕ-ਦੂਜੇ ਨਾਲ ਜੋੜ ਕੇ ਇਕ ਕੰਧ ਬਣਾ ਲੈਂਦੇ ਸਨ ਜਿਸ ਵਿੱਚੋਂ ਲੰਬੇ ਬਰਛੇ ਨਿਕਲਦੇ ਸਨ। ਇਸ ਦਾਅ-ਪੇਚ ਸਦਕਾ ਯੂਨਾਨੀ ਫ਼ੌਜ ਨੇ ਫ਼ਾਰਸ ਦੀ ਫ਼ੌਜ ਨੂੰ ਹਰਾ ਦਿੱਤਾ ਭਾਵੇਂ ਉਹ ਉਨ੍ਹਾਂ ਨਾਲੋਂ ਕਿਤੇ ਵੱਡੀ ਸੀ।
ਅੱਜ ਅਸੀਂ ਵੀ ਇਕ ਜੰਗ ਲੜ ਰਹੇ ਹਾਂ। ਸਾਡੇ ਤਕੜੇ ਦੁਸ਼ਮਣ ਇਸ ਦੁਨੀਆਂ ਦੇ ਉਹ ਹਾਕਮ ਹਨ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ। ਬਾਈਬਲ ਵਿਚ ਉਨ੍ਹਾਂ ਬਾਰੇ ਕਿਹਾ ਗਿਆ ਕਿ ਉਹ ‘ਇਸ ਅੰਧਘੋਰ ਦੇ ਮਹਾਰਾਜੇ ਅਤੇ ਦੁਸ਼ਟ ਆਤਮੇ ਹਨ ਜੋ ਸੁਰਗੀ ਥਾਵਾਂ ਵਿੱਚ ਹਨ।’ (ਅਫ਼ਸੀਆਂ 6:12; 1 ਯੂਹੰਨਾ 5:19) ਪਰਮੇਸ਼ੁਰ ਦੇ ਸੇਵਕ ਇਸ ਲੜਾਈ ਵਿਚ ਜਿੱਤ ਰਹੇ ਹਨ, ਪਰ ਆਪਣੀ ਤਾਕਤ ਨਾਲ ਨਹੀਂ। ਯਹੋਵਾਹ ਉਨ੍ਹਾਂ ਨੂੰ ਤਾਲੀਮ ਦੇ ਕੇ ਉਨ੍ਹਾਂ ਦੀ ਰਾਖੀ ਕਰਦਾ ਹੈ। ਜ਼ਬੂਰ 18:30 ਵਿਚ ਕਿਹਾ ਗਿਆ ਹੈ ਕਿ “ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ।”
ਯਹੋਵਾਹ ਦਾ ਬਚਨ, ਬਾਈਬਲ, ਢਾਲ ਬਣ ਕੇ ਵਫ਼ਾਦਾਰ ਸੇਵਕਾਂ ਦੀ ਰਾਖੀ ਕਰਦੀ ਹੈ ਤਾਂਕਿ ਉਨ੍ਹਾਂ ਦੀ ਨਿਹਚਾ ਨੂੰ ਹਾਨੀ ਨਾ ਪਹੁੰਚੇ। (ਜ਼ਬੂਰਾਂ ਦੀ ਪੋਥੀ 19:7-11; 119:93) ਸੁਲੇਮਾਨ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਮਿਲਦੀ ਬੁੱਧ ਬਾਰੇ ਲਿਖਿਆ: “ਉਹ ਨੂੰ ਨਾ ਛੱਡੀਂ ਤਾਂ ਉਹ ਤੇਰੀ ਰੱਛਿਆ ਕਰੇਗੀ, ਉਹ ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ।” (ਕਹਾਉਤਾਂ 4:6; ਉਪਦੇਸ਼ਕ ਦੀ ਪੋਥੀ 7:12) ਪਰਮੇਸ਼ੁਰ ਤੋਂ ਮਿਲੀ ਬੁੱਧ ਸਾਡੀ ਰਾਖੀ ਕਿਵੇਂ ਕਰਦੀ ਹੈ? ਆਓ ਆਪਾਂ ਪ੍ਰਾਚੀਨ ਇਸਰਾਏਲ ਦੀ ਉਦਾਹਰਣ ਉੱਤੇ ਗੌਰ ਕਰੀਏ।
ਪਰਮੇਸ਼ੁਰ ਦੀ ਬੁੱਧ ਨੇ ਇਸਰਾਏਲੀਆਂ ਦੀ ਰਾਖੀ ਕੀਤੀ
ਯਹੋਵਾਹ ਦੇ ਬਚਨ ਨੇ ਇਸਰਾਏਲੀਆਂ ਦੀ ਜ਼ਿੰਦਗੀ ਦੇ ਹਰ ਮਾਮਲੇ ਵਿਚ ਉਨ੍ਹਾਂ ਦੀ ਰਾਖੀ ਕੀਤੀ। ਮਿਸਾਲ ਲਈ, ਖ਼ੁਰਾਕ, ਸਫ਼ਾਈ ਅਤੇ ਬੀਮਾਰ ਵਿਅਕਤੀਆਂ ਨੂੰ ਦੂਜਿਆਂ ਤੋਂ ਦੂਰ ਰੱਖਣ ਦੇ ਨਿਯਮਾਂ ਨੇ ਉਨ੍ਹਾਂ ਨੂੰ ਉਨ੍ਹਾਂ ਕਈ ਰੋਗਾਂ ਤੋਂ ਬਚਾਇਆ ਜਿਨ੍ਹਾਂ ਨੇ ਹੋਰਨਾਂ ਦੇਸ਼ਾਂ ਵਿਚ ਤਬਾਹੀ ਮਚਾਈ ਸੀ। ਸਾਇੰਸਦਾਨ ਇਹ ਗੱਲ ਸਿਰਫ਼ 19ਵੀਂ ਸਦੀ ਵਿਚ ਸਮਝ ਸਕੇ ਜਦ ਉਨ੍ਹਾਂ ਨੇ ਬੈਕਟੀਰੀਆ ਦੀ ਖੋਜ ਬਿਵਸਥਾ ਸਾਰ 7:12, 15; 15:4, 5) ਯਹੋਵਾਹ ਦੇ ਨਿਯਮਾਂ ਦਾ ਤਾਂ ਇਸਰਾਏਲ ਦੀ ਜ਼ਮੀਨ ਨੂੰ ਵੀ ਫ਼ਾਇਦਾ ਹੋਇਆ ਸੀ! (ਕੂਚ 23:10, 11) ਬਿਵਸਥਾ ਵਿਚ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੇ ਖ਼ਿਲਾਫ਼ ਵੀ ਨਿਯਮ ਸਨ ਜਿਨ੍ਹਾਂ ਨਿਯਮਾਂ ਨੇ ਇਸਰਾਏਲੀਆਂ ਦੀ ਰਾਖੀ ਕੀਤੀ। ਕਿਸ ਤਰ੍ਹਾਂ? ਇਨ੍ਹਾਂ ਕਰਕੇ ਉਹ ਦੁਸ਼ਟ ਆਤਮਾਵਾਂ ਦੇ ਅਤਿਆਚਾਰਾਂ, ਬਾਲ ਕੁਰਬਾਨੀਆਂ ਅਤੇ ਹੋਰ ਕਈ ਬੁਰਾਈਆਂ ਤੋਂ ਬਚੇ ਰਹੇ ਅਤੇ ਉਨ੍ਹਾਂ ਨੂੰ ਬੇਜਾਨ ਮੂਰਤੀਆਂ ਅੱਗੇ ਮੱਥਾ ਨਹੀਂ ਰਗੜਣਾ ਪਿਆ।—ਕੂਚ 20:3-5; ਜ਼ਬੂਰਾਂ ਦੀ ਪੋਥੀ 115:4-8.
ਕੀਤੀ। ਬਿਵਸਥਾ ਵਿਚ ਜ਼ਮੀਨ ਖ਼ਰੀਦਣ, ਵੇਚਣ, ਕਰਜ਼ਾ ਮਾਫ਼ ਕਰਨ ਅਤੇ ਵਿਆਜ ਬਾਰੇ ਵੀ ਕਾਨੂੰਨ ਸਨ। ਇਨ੍ਹਾਂ ਸਦਕਾ ਇਸਰਾਏਲੀਆਂ ਨੂੰ ਸਮਾਜਕ ਅਤੇ ਆਰਥਿਕ ਸਥਿਰਤਾ ਪ੍ਰਾਪਤ ਹੋਈ। (ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਹੋਵਾਹ ਦਾ “ਬਚਨ” ਇਸਰਾਏਲੀਆਂ ਲਈ “ਕੋਈ ਫੋਕੀ ਜਿਹੀ ਗੱਲ” ਸਾਬਤ ਨਹੀਂ ਹੋਇਆ ਸੀ; ਇਸ ਦੀ ਬਜਾਇ ਉਸ ਦੇ ਬਚਨ ਮੁਤਾਬਕ ਚੱਲਣ ਵਾਲੇ ਲੰਮੀਆਂ ਉਮਰਾਂ ਮਾਣ ਸਕੇ। (ਬਿਵਸਥਾ ਸਾਰ 32:47) ਭਾਵੇਂ ਮਸੀਹੀ ਹੁਣ ਉਸ ਬਿਵਸਥਾ ਦੇ ਅਧੀਨ ਨਹੀਂ ਹਨ, ਫਿਰ ਵੀ ਯਹੋਵਾਹ ਦਾ ਬਚਨ ਅੱਜ ਵੀ ਉਨ੍ਹਾਂ ਦੀ ਰਾਖੀ ਕਰਦਾ ਹੈ ਜੋ ਉਸ ਤੇ ਅਮਲ ਕਰਦੇ ਹਨ। (ਗਲਾਤੀਆਂ 3:24, 25; ਇਬਰਾਨੀਆਂ 8:8) ਦਰਅਸਲ ਅੱਜ ਸਾਡੇ ਕੋਲ ਨਿਯਮਾਂ ਦੀ ਸੂਚੀ ਹੋਣ ਦੀ ਬਜਾਇ ਕਈ ਤਰ੍ਹਾਂ ਦੇ ਸਿਧਾਂਤ ਹਨ ਜਿਨ੍ਹਾਂ ਤੇ ਚੱਲ ਕੇ ਅਸੀਂ ਆਪਣੀ ਰਾਖੀ ਕਰ ਸਕਦੇ ਹਾਂ।
ਉਹ ਲੋਕ ਜਿਨ੍ਹਾਂ ਦੀ ਰਾਖੀ ਸਿਧਾਂਤਾਂ ਨੇ ਕੀਤੀ
ਕਿਸੇ ਨਿਯਮ ਜਾਂ ਹੁਕਮ ਦੀ ਮਿਆਦ ਕੁਝ ਸਮੇਂ ਲਈ ਹੀ ਹੁੰਦੀ ਹੈ। ਪਰ ਬਾਈਬਲ ਦੇ ਸਿਧਾਂਤਾਂ ਯਾਨੀ ਮੂਲ ਸੱਚਾਈਆਂ ਦੀ ਕੋਈ ਮਿਆਦ ਨਹੀਂ ਹੈ ਅਤੇ ਇਹ ਸਿਧਾਂਤ ਬਹੁਤ ਸਾਰੀਆਂ ਗੱਲਾਂ ਤੇ ਲਾਗੂ ਕੀਤੇ ਜਾ ਸਕਦੇ ਹਨ। ਮਿਸਾਲ ਲਈ, ਯਾਕੂਬ 3:17 ਵਿਚ ਦਰਜ ਸਿਧਾਂਤ ਤੇ ਗੌਰ ਕਰੋ ਜਿਸ ਦੇ ਪਹਿਲੇ ਹਿੱਸੇ ਵਿਚ ਲਿਖਿਆ ਹੈ: “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ।” ਇਹ ਮੂਲ ਸੱਚਾਈ ਸਾਡੀ ਰਾਖੀ ਕਿਵੇਂ ਕਰ ਸਕਦੀ ਹੈ?
ਪਵਿੱਤਰ ਹੋਣ ਦਾ ਮਤਲਬ ਹੈ ਨੈਤਿਕ ਤੌਰ ਤੇ ਸ਼ੁੱਧ ਹੋਣਾ। ਇਸ ਲਈ ਜੋ ਲੋਕ ਪਵਿੱਤਰ ਰਹਿਣਾ ਚਾਹੁੰਦੇ ਹਨ ਉਹ ਸਿਰਫ਼ ਵਿਭਚਾਰ ਤੋਂ ਹੀ ਪਰਹੇਜ਼ ਨਹੀਂ ਕਰਦੇ, ਸਗੋਂ ਉਹ ਕਾਮ-ਵਾਸ਼ਨਾ ਪੈਦਾ ਕਰਨ ਵਾਲੀਆਂ ਚੀਜ਼ਾਂ ਤੋਂ ਵੀ ਦੂਰ ਰਹਿੰਦੇ ਹਨ ਜਿਵੇਂ ਕਿ ਅਸ਼ਲੀਲ ਸਾਹਿੱਤ ਅਤੇ ਕਾਮੁਕ ਖ਼ਿਆਲ। (ਮੱਤੀ 5:28) ਇਸੇ ਤਰ੍ਹਾਂ ਯਾਕੂਬ 3:17 ਦੇ ਸਿਧਾਂਤ ਤੇ ਅਮਲ ਕਰਨ ਵਾਲੇ ਮੁੰਡੇ-ਕੁੜੀਆਂ ਵਿਆਹ ਤੋਂ ਪਹਿਲਾਂ ਅਜਿਹਾ ਕੁਝ ਨਹੀਂ ਕਰਦੇ ਜਿਸ ਕਾਰਨ ਉਹ ਨਾਜਾਇਜ਼ ਲਿੰਗੀ ਸੰਬੰਧ ਰੱਖ ਬੈਠਣ। ਉਹ ਬਾਈਬਲ ਦੇ ਸਿਧਾਂਤਾਂ ਦੀ ਸੱਚਾਈ ਕਬੂਲ ਕਰਦੇ ਹਨ ਅਤੇ ਆਪਣੇ ਆਪ ਨੂੰ ਇਹ ਕਹਿ ਕੇ ਬਹਿਕਾਉਂਦੇ ਨਹੀਂ ਹਨ ਕਿ ਅਸੀਂ ਉਸ ਹੱਦ ਤਕ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਾਂਗੇ ਜਿਸ ਹੱਦ ਤਕ ਅਸੀਂ ਵਿਭਚਾਰ ਨਹੀਂ ਕਰਦੇ। ਉਹ ਜਾਣਦੇ ਹਨ ਕਿ “ਯਹੋਵਾਹ ਰਿਦੇ ਨੂੰ ਵੇਖਦਾ ਹੈ” ਅਤੇ ਦਿਲ ਦੀ ਦਸ਼ਾ ਮੁਤਾਬਕ ਹਰੇਕ ਨੂੰ ਪੇਸ਼ ਆਉਂਦਾ ਹੈ। (1 ਸਮੂਏਲ 16:7; 2 ਇਤਹਾਸ 16:9) ਅਜਿਹੇ ਬੁੱਧੀਮਾਨ ਇਨਸਾਨ ਆਪਣੇ ਆਪ ਨੂੰ ਜਿਨਸੀ ਰੋਗਾਂ ਤੋਂ ਸ਼ੁੱਧ ਰੱਖਣ ਦੇ ਨਾਲ-ਨਾਲ ਆਪਣੀ ਮਾਨਸਿਕ ਦਸ਼ਾ ਤੇ ਜਜ਼ਬਾਤੀ ਦਸ਼ਾ ਨੂੰ ਵੀ ਠੀਕ ਰੱਖਦੇ ਹਨ।
ਯਾਕੂਬ 3:17 ਵਿਚ ਇਹ ਵੀ ਲਿਖਿਆ ਹੈ ਕਿ ਪਰਮੇਸ਼ੁਰੀ ਬੁੱਧ “ਮਿਲਣਸਾਰ” ਹੈ। ਅਸੀਂ ਜਾਣਦੇ ਹਾਂ ਕਿ ਸ਼ਤਾਨ ਸਾਡੇ ਦਿਲ ਵਿਚ ਹਿੰਸਾ ਦੇ ਬੀ ਬੀਜ ਕੇ ਸਾਨੂੰ ਯਹੋਵਾਹ ਤੋਂ ਦੂਰ ਕਰਨਾ ਚਾਹੁੰਦਾ ਹੈ। ਉਹ ਇਹ ਕਿਵੇਂ ਕਰਦਾ ਹੈ? ਘਟੀਆ ਕਿਸਮ ਦੇ ਸਾਹਿੱਤ, ਫਿਲਮਾਂ, ਗਾਣਿਆਂ ਅਤੇ ਹਿੰਸਕ ਕੰਪਿਊਟਰ ਗੇਮਾਂ ਦੇ ਜ਼ਰੀਏ। (ਕਹਾਉਤਾਂ 6:16-17) ਕੀ ਸ਼ਤਾਨ ਕਾਮਯਾਬ ਹੋਇਆ ਹੈ? ਜੀ ਹਾਂ, ਇਹ ਅਸੀਂ ਅੱਜ ਹਿੰਸਕ ਅਪਰਾਧਾਂ ਵਿਚ ਹੋ ਰਹੇ ਵਾਧੇ ਤੋਂ ਦੇਖ ਸਕਦੇ ਹਾਂ। ਕੁਝ ਸਾਲ ਪਹਿਲਾਂ ਅਜਿਹੇ ਅਪਰਾਧਾਂ ਬਾਰੇ ਆਸਟ੍ਰੇਲੀਆ ਦੀ ਇਕ ਅਖ਼ਬਾਰ ਵਿਚ ਰਾਬਰਟ ਰੈਸਲਰ ਨੇ ਉਨ੍ਹਾਂ ਖ਼ੂਨੀਆਂ ਬਾਰੇ ਦੱਸਿਆ ਜਿਨ੍ਹਾਂ ਦੀ ਉਸ ਨੇ 1970 ਦੇ ਦਹਾਕੇ ਵਿਚ ਇੰਟਰਵਿਊ ਲਈ ਸੀ। ਜਿਨ੍ਹਾਂ ਗੰਦੀਆਂ ਤਸਵੀਰਾਂ ਨੇ ਉਨ੍ਹਾਂ ਨੂੰ ਉਕਸਾਇਆ ਸੀ ਉਹ “ਅੱਜ ਦੇ ਜ਼ਮਾਨੇ ਵਿਚ ਇੰਨੀਆਂ ਮਾੜੀਆਂ ਨਹੀਂ ਸਮਝੀਆਂ ਜਾਂਦੀਆਂ।” ਇਸ ਲਈ ਰੈਸਲਰ ਨੇ ਕਿਹਾ ਕਿ ‘ਇਸ ਨਵੀਂ ਸਦੀ ਉੱਤੇ ਕਾਲੇ ਬਦਲ ਛਾਏ ਹੋਏ ਹਨ ਤੇ ਇਸ ਵਿਚ ਖ਼ੂਨੀਆਂ ਦੀ ਕਮੀ ਨਹੀਂ ਹੋਵੇਗੀ।’
ਉਸ ਦੀ ਗੱਲ ਬਿਲਕੁਲ ਸਹੀ ਸੀ ਕਿਉਂਕਿ ਇਸ ਖ਼ਬਰ ਤੋਂ ਕੁਝ ਹੀ ਮਹੀਨਿਆਂ ਬਾਅਦ ਸਕਾਟਲੈਂਡ ਦੇ ਸ਼ਹਿਰ ਡਨਬਲੇਨ ਵਿਚ ਇਕ ਕਿੰਡਰਗਾਰਟਨ ਵਿਚ ਇਕ ਆਦਮੀ ਨੇ 16 ਨਿਆਣਿਆਂ ਨੂੰ ਉਨ੍ਹਾਂ ਦੀ ਟੀਚਰ ਸਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਆਪਣੀ ਜਾਨ ਲੈ ਲਈ। ਅਗਲੇ ਮਹੀਨੇ ਇਕ ਸਿਰ-ਫਿਰੇ ਆਦਮੀ ਨੇ ਆਸਟ੍ਰੇਲੀਆ ਦੇ ਸ਼ਾਂਤ ਤਸਮਾਨੀਆਈ ਸ਼ਹਿਰ ਪੋਰਟ ਆਰਥਰ ਵਿਚ 32 ਇਨਸਾਨਾਂ ਨੂੰ ਆਪਣੀ ਬੰਦੂਕ ਦਾ ਨਿਸ਼ਾਨਾ ਬਣਾਇਆ। ਹਾਲ ਹੀ ਦੇ ਸਾਲਾਂ ਦੌਰਾਨ ਅਮਰੀਕਾ ਦੇ ਕਈਆਂ ਸਕੂਲਾਂ ਵਿਚ ਇੰਨਾ ਖ਼ੂਨ-ਖ਼ਰਾਬਾ ਹੋਇਆ ਹੈ ਕਿ ਲੋਕ ਪੁੱਛ ਰਹੇ ਹਨ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ। ਜੂਨ 2001 ਵਿਚ ਦੁਨੀਆਂ ਦੀਆਂ ਅਖ਼ਬਾਰਾਂ ਵਿਚ ਜਪਾਨ ਦਾ ਨਾਂ ਸੁਰਖੀਆਂ ਬਣਿਆ। ਉੱਥੇ ਇਕ ਪਾਗਲ ਆਦਮੀ ਨੇ ਸਕੂਲ ਵਿਚ ਪਹਿਲੀ ਤੇ ਦੂਜੀ ਕਲਾਸ ਦੇ 8 ਨਿਆਣਿਆਂ ਨੂੰ ਚਾਕੂ ਨਾਲ ਵੱਢ ਸੁੱਟਿਆ ਪਰ ਇਕ ਵੱਡਾ ਕਾਰਨ ਹੈ ਟੀ. ਵੀ. ਅਤੇ ਫ਼ਿਲਮਾਂ ਵਿਚ ਦਿਖਾਈ ਜਾਂਦੀ ਮਾਰ-ਧਾੜ। ਆਸਟ੍ਰੇਲੀਆਈ ਕਾਲਮਨਵੀਸ ਫ਼ਿੱਲਿਪ ਐਡਮਜ਼ ਦਾ ਕਹਿਣਾ ਹੈ ਕਿ “ਜੇ 60 ਸਕਿੰਟਾਂ ਦਾ ਇਸ਼ਤਿਹਾਰ ਲੋਕਾਂ ਦੇ ਦਿਲਾਂ-ਦਿਮਾਗ਼ਾਂ ਤੇ ਇੰਨਾ ਅਸਰ ਕਰ ਸਕਦਾ ਹੈ, ਤਾਂ ਇਹ ਕੋਈ ਕਿਵੇਂ ਕਹਿ ਸਕਦਾ ਹੈ ਕਿ ਕਰੋੜਾਂ ਰੁਪਏ ਖ਼ਰਚ ਕਰ ਕੇ ਬਣਾਈ ਗਈ ਦੋ ਘੰਟਿਆਂ ਦੀ ਫ਼ਿਲਮ ਦਾ ਕਿਸੇ ਤੇ ਕੋਈ ਅਸਰ ਨਹੀਂ ਪੈਂਦਾ।” ਧਿਆਨ ਦੇਣ ਵਾਲੀ ਗੱਲ ਹੈ ਕਿ ਪੋਰਟ ਆਰਥਰ ਵਿਚ ਕਤਲਾਮ ਕਰਨ ਵਾਲੇ ਖ਼ੂਨੀ ਦੇ ਘਰੋਂ ਪੁਲਸ ਨੂੰ ਛਾਪੇ ਦੌਰਾਨ 2,000 ਹਿੰਸਕ ਤੇ ਬਲਿਊ ਫ਼ਿਲਮਾਂ ਦੇ ਵਿਡਿਓ ਮਿਲੇ।
ਤੇ 15 ਹੋਰ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸਾਰੀ ਵਹਿਸ਼ਤ ਦੇ ਕਈ ਕਾਰਨ ਹਨ,ਜਿਹੜੇ ਲੋਕ ਬਾਈਬਲ ਦੇ ਸਿਧਾਂਤਾਂ ਤੇ ਚੱਲਦੇ ਹਨ ਉਹ ਆਪਣੇ ਦਿਲਾਂ-ਦਿਮਾਗਾਂ ਦੀ ਰਾਖੀ ਕਰਦੇ ਹਨ ਅਤੇ ਅਜਿਹੇ ਮਨੋਰੰਜਨ ਤੋਂ ਦੂਰ ਰਹਿੰਦੇ ਹਨ ਜੋ ਮਨ ਵਿਚ ਹਿੰਸਕ ਖ਼ਿਆਲ ਪੈਦਾ ਕਰਦਾ ਹੈ। ਉਨ੍ਹਾਂ ਦੇ ਦਿਲਾਂ ਦੇ ਦਰਵਾਜ਼ੇ ‘ਜਗਤ ਦੀ ਆਤਮਾ’ ਲਈ ਬੰਦ ਰਹਿੰਦੇ ਹਨ। ਇਸ ਦੀ ਬਜਾਇ ਉਹ ਪਰਮੇਸ਼ੁਰ ਦੀ ਆਤਮਾ ਤੋਂ ਸਿੱਖਦੇ ਹਨ ਅਤੇ ਉਸ ਦੇ ਫਲ ਉਤਪੰਨ ਕਰਦੇ ਹਨ ਜਿਨ੍ਹਾਂ ਵਿੱਚੋਂ ਇਕ ਹੈ ਸ਼ਾਂਤੀ। (1 ਕੁਰਿੰਥੀਆਂ 2:12, 13; ਗਲਾਤੀਆਂ 5:22, 23) ਉਹ ਬਾਕਾਇਦਾ ਬਾਈਬਲ ਸਟੱਡੀ ਕਰ ਕੇ, ਮਨਨ ਕਰ ਕੇ ਅਤੇ ਪ੍ਰਾਰਥਨਾ ਕਰ ਕੇ ਇਹ ਫਲ ਪੈਦਾ ਕਰਦੇ ਹਨ। ਉਹ ਹਿੰਸਕ ਲੋਕਾਂ ਤੋਂ ਦੂਰ ਰਹਿੰਦੇ ਹਨ ਜਿਨ੍ਹਾਂ ਦਾ ਪਾਰਾ ਜਲਦੀ ਚੜ੍ਹ ਜਾਂਦਾ। ਇਸ ਦੀ ਬਜਾਇ ਉਹ ਉਨ੍ਹਾਂ ਇਨਸਾਨਾਂ ਨਾਲ ਦੋਸਤੀ ਕਰਦੇ ਹਨ ਜੋ ਉਨ੍ਹਾਂ ਵਾਂਗ ਯਹੋਵਾਹ ਦੀ ਨਵੀਂ ਦੁਨੀਆਂ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਵਿਚ ਹਰ ਪਾਸੇ ਸ਼ਾਂਤੀ ਦਾ ਵਸੇਰਾ ਹੋਵੇਗਾ। (ਜ਼ਬੂਰਾਂ ਦੀ ਪੋਥੀ 1:1-3; ਕਹਾਉਤਾਂ 1:10) ਜੀ ਹਾਂ, ਪਰਮੇਸ਼ੁਰੀ ਬੁੱਧ ਸੱਚ-ਮੁੱਚ ਢਾਲ ਬਣ ਕੇ ਸਾਡੀ ਰਾਖੀ ਕਰਦੀ ਹੈ।
ਯਹੋਵਾਹ ਦੇ ਬਚਨ ਨੂੰ ਆਪਣੇ ਦਿਲ ਦੀ ਰਾਖੀ ਕਰਨ ਦਿਓ
ਜਦੋਂ ਸ਼ਤਾਨ ਨੇ ਉਜਾੜ ਵਿਚ ਯਿਸੂ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਯਿਸੂ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲੇ ਦੇ ਕੇ ਉਸ ਨੂੰ ਮੂੰਹ-ਤੋੜ ਜਵਾਬ ਦਿੱਤਾ ਸੀ। (ਲੂਕਾ 4:1-13) ਪਰ ਉਸ ਨੇ ਸ਼ਤਾਨ ਨਾਲ ਗੱਲ ਕਰਦੇ ਹੋਏ ਉਸ ਨੂੰ ਆਪਣੀ ਹੁਸ਼ਿਆਰੀ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਯਿਸੂ ਨੇ ਬਾਈਬਲ ਦੇ ਆਧਾਰ ਤੇ ਸ਼ਤਾਨ ਨੂੰ ਜੋ ਕਿਹਾ, ਉਹ ਉਸ ਨੇ ਆਪਣੇ ਦਿਲੋਂ ਕਿਹਾ। ਇਸੇ ਕਰਕੇ ਯਿਸੂ ਉੱਤੇ ਸ਼ਤਾਨ ਦੀ ਚਲਾਕੀ ਨਹੀਂ ਚਲੀ ਜੋ ਅਦਨ ਦੇ ਬਾਗ਼ ਵਿਚ ਆਦਮ ਤੇ ਹੱਵਾਹ ਉੱਤੇ ਚਲੀ ਸੀ। ਸ਼ਤਾਨ ਦੀਆਂ ਸ਼ਤਾਨੀਆਂ ਸਾਡੇ ਤੇ ਵੀ ਨਹੀਂ ਚੱਲਣਗੀਆਂ ਜੇ ਅਸੀਂ ਆਪਣੇ ਦਿਲ ਨੂੰ ਯਹੋਵਾਹ ਦੇ ਬਚਨ ਨਾਲ ਭਰੀਏ। ਸਾਡੇ ਦਿਲ ਨਾਲੋਂ ਜ਼ਿਆਦਾ ਹੋਰ ਕੁਝ ਵੀ ਇੰਨਾ ਜ਼ਰੂਰੀ ਨਹੀਂ ਹੈ, ਕਿਉਂਕਿ “ਜੀਉਣ ਦੀਆਂ ਧਾਰਾਂ [ਦਿਲ] ਤੋਂ ਨਿੱਕਲਦੀਆਂ ਹਨ!”—ਕਹਾਉਤਾਂ 4:23.
ਇਸ ਤੋਂ ਇਲਾਵਾ ਸਾਨੂੰ ਆਪਣੇ ਦਿਲ ਦੀ ਰਾਖੀ ਕਰਦੇ ਰਹਿਣਾ ਚਾਹੀਦਾ ਹੈ। ਭਾਵੇਂ ਉਜਾੜ ਵਿਚ ਸ਼ਤਾਨ ਕਾਮਯਾਬ ਨਹੀਂ ਹੋਇਆ ਸੀ, ਪਰ ਉਸ ਨੇ ਯਿਸੂ ਦਾ ਪਿੱਛਾ ਨਹੀਂ ਛੱਡਿਆ। (ਲੂਕਾ 4:13) ਉਹ ਸਾਨੂੰ ਵੀ ਭੁੱਲਣ ਵਾਲਾ ਨਹੀਂ ਹੈ ਅਤੇ ਸਾਡੀ ਵਫ਼ਾਦਾਰੀ ਤੋੜਨ ਲਈ ਉਹ ਕਈ ਦਾਅ-ਪੇਚ ਵਰਤਦਾ ਹੈ। (ਪਰਕਾਸ਼ ਦੀ ਪੋਥੀ 12:17) ਇਸ ਲਈ ਆਓ ਆਪਾਂ ਯਿਸੂ ਵਾਂਗ ਪਰਮੇਸ਼ੁਰ ਦੇ ਬਚਨ ਦਾ ਗਿਆਨ ਲਈਏ ਅਤੇ ਪਰਮੇਸ਼ੁਰ ਤੋਂ ਉਸ ਦੀ ਆਤਮਾ ਅਤੇ ਬੁੱਧ ਮੰਗਦੇ ਰਹੀਏ। (1 ਥੱਸਲੁਨੀਕੀਆਂ 5:17; ਇਬਰਾਨੀਆਂ 5:7) ਯਹੋਵਾਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਜੋ ਇਨਸਾਨ ਉਸ ਦੀ ਓਟ ਵਿਚ ਆਉਂਦਾ ਹੈ, ਉਸ ਦੀ ਨਿਹਚਾ ਨੂੰ ਹਾਨੀ ਨਹੀਂ ਪਹੁੰਚੇਗੀ।—ਜ਼ਬੂਰਾਂ ਦੀ ਪੋਥੀ 91:1-10; ਕਹਾਉਤਾਂ 1:33.
ਪਰਮੇਸ਼ੁਰ ਦਾ ਬਚਨ ਕਲੀਸਿਯਾ ਦੀ ਰਾਖੀ ਕਰਦਾ ਹੈ
“ਵੱਡੀ ਭੀੜ” ਨੇ ਵੱਡੀ ਬਿਪਤਾ ਵਿੱਚੋਂ ਬਚ ਜਾਣਾ ਹੈ ਤੇ ਸ਼ਤਾਨ ਇਸ ਨੂੰ ਰੋਕ ਨਹੀਂ ਸਕਦਾ। (ਪਰਕਾਸ਼ ਦੀ ਪੋਥੀ 7:9, 14) ਇਸ ਦੇ ਬਾਵਜੂਦ ਉਹ ਪਾਗਲਾਂ ਵਾਂਗ ਸਾਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਵਿਚ ਲੱਗਾ ਰਹਿੰਦਾ ਹੈ ਤਾਂਕਿ ਉਹ ਸਾਰਿਆਂ ਨੂੰ ਨਹੀਂ ਤਾਂ ਕੁਝ ਨੂੰ ਯਹੋਵਾਹ ਤੋਂ ਦੂਰ ਕਰ ਸਕੇ। ਉਸ ਦਾ ਇਹ ਦਾਅ ਪ੍ਰਾਚੀਨ ਇਸਰਾਏਲੀਆਂ ਉੱਤੇ ਚੱਲਿਆ ਸੀ ਤੇ 24,000 ਲੋਕ ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ਤੇ ਹੀ ਮਾਰੇ ਗਏ। (ਗਿਣਤੀ 25:1-9) ਪਰ ਪਸ਼ਚਾਤਾਪ ਕਰਨ ਵਾਲੇ ਭੈਣ-ਭਰਾ ਦੀ ਮਦਦ ਕੀਤੀ ਜਾਂਦੀ ਹੈ ਤਾਂਕਿ ਉਸ ਦੀ ਨਿਹਚਾ ਫਿਰ ਤੋਂ ਪੱਕੀ ਹੋ ਸਕੇ। ਪਰ ਜਿਹੜੇ ਪ੍ਰਾਚੀਨ ਸਮੇਂ ਦੇ ਜ਼ਿਮਰੀ ਵਾਂਗ ਪਸ਼ਚਾਤਾਪ ਨਹੀਂ ਕਰਦੇ, ਉਹ ਬਾਕੀਆਂ ਦੀ ਨਿਹਚਾ ਨੂੰ ਹਾਨੀ ਪਹੁੰਚਾਉਂਦੇ ਹਨ। (ਗਿਣਤੀ 25:14) ਅਜਿਹੇ ਭੈਣ-ਭਰਾ ਫਲੈਂਕਸ ਵਿਚ ਖੜ੍ਹੇ ਉਨ੍ਹਾਂ ਫ਼ੌਜੀਆਂ ਵਰਗੇ ਹਨ ਜਿਹੜੇ ਆਪਣੀਆਂ ਢਾਲਾਂ ਸੁੱਟ ਕੇ ਸਿਰਫ਼ ਆਪਣੇ ਆਪ ਨੂੰ ਹੀ ਨਹੀਂ, ਸਗੋਂ ਨਾਲ ਖੜ੍ਹੇ ਸਾਥੀਆਂ ਨੂੰ ਵੀ ਖ਼ਤਰੇ ਵਿਚ ਪਾਉਂਦੇ ਹਨ।
ਇਸੇ ਕਰਕੇ ਬਾਈਬਲ ਵਿਚ ਇਹ ਹੁਕਮ ਦਿੱਤਾ ਗਿਆ ਹੈ: “ਜੇ ਕੋਈ ਭਰਾ ਸਦਾ ਕੇ ਹਰਾਮਕਾਰ ਯਾ ਲੋਭੀ ਯਾ ਮੂਰਤੀ ਪੂਜਕ ਯਾ ਗਾਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ। . . . ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ 1 ਕੁਰਿੰਥੀਆਂ 5:11, 13) ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਇਹ “ਬਚਨ” ਕਲੀਸਿਯਾ ਨੂੰ ਸ਼ੁੱਧ ਰੱਖਦਾ ਹੈ?
ਛੇਕ ਦਿਓ।” (ਇਸ ਤੋਂ ਬਿਲਕੁਲ ਉਲਟ ਕਈ ਈਸਾਈ ਧਰਮ ਅਤੇ ਸੱਚਾਈ ਨੂੰ ਤਿਆਗਣ ਵਾਲੇ ਲੋਕ ਬਾਈਬਲ ਦੇ ਉਨ੍ਹਾਂ ਹਿੱਸਿਆਂ ਨੂੰ ਪੁਰਾਣੇ ਤੇ ਬੇਕਾਰ ਸਮਝਦੇ ਹਨ ਜੋ ਅੱਜ ਦੇ ਖੁੱਲ੍ਹਮ-ਖੁੱਲ੍ਹੇ ਅਨੈਤਿਕ ਮਾਹੌਲ ਦੀ ਨਿੰਦਿਆ ਕਰਦੇ ਹਨ। ਇਹ ਲੋਕ ਹਰ ਕਿਸਮ ਦੇ ਪਾਪ ਤੋਂ ਅੱਖਾਂ ਮੀਟ ਲੈਂਦੇ ਹਨ ਭਾਵੇਂ ਇਹ ਪਾਪ ਪਾਦਰੀ ਹੀ ਕਿਉਂ ਨਾ ਕਰ ਰਹੇ ਹੋਣ। (2 ਤਿਮੋਥਿਉਸ 4:3, 4) ਪਰ ਨੋਟ ਕਰੋ ਕਿ ਕਹਾਉਤਾਂ 30:5 ਵਿਚ ਯਹੋਵਾਹ ਦੇ ਢਾਲ ਵਰਗੇ “ਬਚਨ” ਦੀ ਗੱਲ ਕਰਨ ਤੋਂ ਬਾਅਦ ਛੇਵੀਂ ਆਇਤ ਵਿਚ ਕਿਹੜਾ ਹੁਕਮ ਦਿੱਤਾ ਗਿਆ ਹੈ: “ਤੂੰ ਉਹ ਦੇ ਬਚਨਾਂ ਵਿੱਚ ਕੁਝ ਨਾ ਵਧਾ, ਕਿਤੇ ਐਉਂ ਨਾ ਹੋਵੇ ਭਈ ਉਹ ਤੈਨੂੰ ਤਾੜੇ ਅਤੇ ਤੂੰ ਝੂਠਾ ਨਿੱਕਲੇਂ।” ਜੀ ਹਾਂ, ਜੋ ਲੋਕ ਬਾਈਬਲ ਵਿਚ ਫੇਰ-ਬਦਲ ਕਰਦੇ ਹਨ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਘਿਣਾਉਣੇ ਹਨ। (ਮੱਤੀ 15:6-9) ਇਸ ਲਈ ਸਾਨੂੰ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਸੰਗਠਨ ਵਿਚ ਹਾਂ ਜਿਸ ਦੇ ਲੋਕ ਪਰਮੇਸ਼ੁਰ ਦੇ ਬਚਨ ਨੂੰ ਸੱਤ ਮੰਨਦੇ ਹਨ।
“ਸੁਗੰਧੀ” ਦੀ ਢਾਲ
ਪਰਮੇਸ਼ੁਰ ਦੇ ਸੇਵਕ ਬਾਈਬਲ ਨੂੰ ਕਬੂਲ ਕਰਦੇ ਹਨ ਅਤੇ ਇਸ ਦੇ ਜੀਵਨ ਦੇਣ ਵਾਲੇ ਸੰਦੇਸ਼ ਨੂੰ ਹੋਰਨਾਂ ਨਾਲ ਸਾਂਝਾ ਕਰਦੇ ਹਨ। ਇਸ ਲਈ ਉਹ “ਸੁਗੰਧੀ” ਬਣ ਕੇ ਯਹੋਵਾਹ ਦਾ ਜੀਅ ਖ਼ੁਸ਼ ਕਰਦੇ ਹਨ। ਪਰ ਜੋ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਨੀ ਚਾਹੁੰਦੇ ਉਨ੍ਹਾਂ ਲਈ ਉਹ “ਮੌਤ ਦੀ ਬੋ” ਵਾਂਗ ਹਨ। ਜੀ ਹਾਂ, ਸ਼ਤਾਨ ਦੀ ਦੁਨੀਆਂ ਦੇ ਲੋਕ “ਮਸੀਹ ਦੀ ਸੁਗੰਧੀ” ਦੇਣ ਵਾਲਿਆਂ ਦੀ ਸੰਗਤ ਵਿਚ ਬੇਆਰਾਮੀ ਜਾਂ ਵੈਰਭਾਵ ਮਹਿਸੂਸ ਕਰਦੇ ਹਨ। ਦੂਜੇ ਪਾਸੇ ਜੋਸ਼ ਨਾਲ ਖ਼ੁਸ਼-ਖ਼ਬਰੀ ਸੁਣਾਉਣ ਵਾਲੇ ‘ਓਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਮਸੀਹ ਦੀ ਸੁਗੰਧੀ ਹਨ।’ (2 ਕੁਰਿੰਥੀਆਂ 2:14-16) ਅਜਿਹੇ ਨੇਕਦਿਲ ਲੋਕ ਧਰਮਾਂ ਦੇ ਪਖੰਡ ਦੇਖ ਕੇ ਦੁਖੀ ਹੁੰਦੇ ਹਨ। ਇਸ ਲਈ ਜਦ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਦਿਖਾਉਂਦੇ ਹਾਂ, ਤਾਂ ਉਹ ਯਿਸੂ ਵੱਲ ਖਿੱਚੇ ਆਉਂਦੇ ਹਨ ਅਤੇ ਉਸ ਬਾਰੇ ਹੋਰ ਸਿੱਖਦੇ ਹਨ।—ਯੂਹੰਨਾ 6:44.
ਇਸ ਲਈ ਜਦ ਲੋਕ ਬਾਈਬਲ ਦਾ ਸੰਦੇਸ਼ ਨਹੀਂ ਸੁਣਨਾ ਚਾਹੁੰਦੇ, ਤਾਂ ਤੁਸੀਂ ਨਿਰਾਸ਼ ਨਾ ਹੋਵੋ। “ਮਸੀਹ ਦੀ ਸੁਗੰਧੀ” ਨੂੰ ਆਪਣੀ ਢਾਲ ਬਣਾਓ ਜੋ ਪਰਮੇਸ਼ੁਰ ਦੇ ਲੋਕਾਂ ਦੀ ਰਾਖੀ ਕਰਦੀ ਹੈ ਤਾਂਕਿ ਪਰਮੇਸ਼ੁਰ ਦੇ ਲੋਕਾਂ ਦੀ ਕਲੀਸਿਯਾ ਵਿਚ ਅਜਿਹੇ ਲੋਕ ਨਾ ਵੜ ਸਕਣ ਜੋ ਉਨ੍ਹਾਂ ਦੀ ਨਿਹਚਾ ਨੂੰ ਹਾਨੀ ਪਹੁੰਚਾਉਣ। ਪਰ ਤੁਸੀਂ ਉਨ੍ਹਾਂ ਨਾਲ ਸੰਗਤ ਰੱਖੋ ਜਿਨ੍ਹਾਂ ਦਾ ਦਿਲ ਨੇਕ ਹੈ।—ਯਸਾਯਾਹ 35:8, 9.
ਮਰਾਥਨ ਦੀ ਜੰਗ ਵਿਚ ਯੂਨਾਨੀ ਫ਼ੌਜੀ ਪੂਰੇ ਜ਼ੋਰ ਨਾਲ ਆਪਣੀਆਂ ਢਾਲਾਂ ਫੜੀ ਖੜ੍ਹੇ ਰਹੇ ਜਿਸ ਕਾਰਨ ਉਹ ਜਿੱਤ ਗਏ। ਇਸੇ ਤਰ੍ਹਾਂ ਯਹੋਵਾਹ ਦੇ ਵਫ਼ਾਦਾਰ ਸੇਵਕ ਵੀ ਪੂਰਾ ਭਰੋਸਾ ਰੱਖ ਸਕਦੇ ਹਨ ਕਿ ਉਹ ਜਿੱਤ ਜਾਣਗੇ ਕਿਉਂਕਿ ਇਹ ਸਾਡਾ “ਅਧਿਕਾਰ” ਹੈ। (ਯਸਾਯਾਹ 54:17) ਇਸ ਲਈ ਆਓ ਅਸੀਂ ਸਾਰੇ ਯਹੋਵਾਹ ਵਿਚ ਪਨਾਹ ਲਈਏ ਅਤੇ ‘ਜੀਵਨ ਦੇ ਬਚਨ’ ਨੂੰ ਫੜੀ ਰੱਖੀਏ।—ਫ਼ਿਲਿੱਪੀਆਂ 2:16.
[ਸਫ਼ੇ 31 ਉੱਤੇ ਤਸਵੀਰਾਂ]
‘ਜਿਹੜੀ ਬੁੱਧ ਉੱਪਰੋਂ ਹੈ ਉਹ ਪਵਿੱਤਰ ਹੈ, ਫੇਰ ਮਿਲਣਸਾਰ’