ਮੁਢਲੇ ਮਸੀਹੀ ਅਤੇ ਮੂਸਾ ਦੀ ਬਿਵਸਥਾ
ਮੁਢਲੇ ਮਸੀਹੀ ਅਤੇ ਮੂਸਾ ਦੀ ਬਿਵਸਥਾ
“ਸ਼ਰਾ ਮਸੀਹ ਦੇ ਆਉਣ ਤੀਕੁਰ ਸਾਡੇ ਲਈ ਨਿਗਾਹਬਾਨ ਬਣੀ।”—ਗਲਾਤੀਆਂ 3:24.
1, 2. ਇਸਰਾਏਲੀਆਂ ਨੂੰ ਮੂਸਾ ਦੀ ਬਿਵਸਥਾ ਉੱਤੇ ਧਿਆਨ ਨਾਲ ਚੱਲਣ ਦੇ ਕਿਹੜੇ ਕੁਝ ਫ਼ਾਇਦੇ ਹੋਏ ਸਨ?
ਸਾਲ 1513 ਸਾ.ਯੁ.ਪੂ ਵਿਚ ਯਹੋਵਾਹ ਨੇ ਇਸਰਾਏਲੀਆਂ ਨੂੰ ਨਿਯਮ ਦਿੱਤੇ ਸਨ। ਉਸ ਨੇ ਲੋਕਾਂ ਨੂੰ ਕਿਹਾ ਕਿ ਜੇ ਉਹ ਉਸ ਦੀ ਗੱਲ ਮੰਨਣਗੇ, ਤਾਂ ਉਹ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਅਤੇ ਉਹ ਸੁਖੀ ਜ਼ਿੰਦਗੀ ਦਾ ਆਨੰਦ ਮਾਣਨਗੇ।—ਕੂਚ 19:5, 6.
2 ਇਨ੍ਹਾਂ ਨਿਯਮਾਂ ਦੀ ਸੂਚੀ ਨੂੰ ਮੂਸਾ ਦੀ ਬਿਵਸਥਾ ਜਾਂ ਫਿਰ ਸਿਰਫ਼ “ਬਿਵਸਥਾ” ਜਾਂ “ਸ਼ਰਾ” ਵੀ ਕਿਹਾ ਜਾਂਦਾ ਹੈ। ਇਹ ਸ਼ਰਾ ‘ਪਵਿੱਤਰ ਅਤੇ ਜਥਾਰਥ ਅਤੇ ਚੰਗੀ’ ਸੀ। (ਰੋਮੀਆਂ 7:12) ਇਸ ਵਿਚ ਲੋਕਾਂ ਨੂੰ ਆਪਣੇ ਵਿਚ ਦਇਆ, ਈਮਾਨਦਾਰੀ, ਨੈਤਿਕਤਾ ਅਤੇ ਮਿਲ-ਜੁਲ ਕੇ ਰਹਿਣ ਦੀ ਭਾਵਨਾ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ। (ਕੂਚ 23:4, 5; ਲੇਵੀਆਂ 19:14; ਬਿਵਸਥਾ ਸਾਰ 15:13-15; 22:10, 22) ਇਸ ਬਿਵਸਥਾ ਨੇ ਯਹੂਦੀਆਂ ਨੂੰ ਇਕ-ਦੂਜੇ ਨਾਲ ਪਿਆਰ ਕਰਨ ਲਈ ਵੀ ਪ੍ਰੇਰਿਆ। (ਲੇਵੀਆਂ 19:18) ਇਸ ਤੋਂ ਇਲਾਵਾ, ਉਨ੍ਹਾਂ ਨੂੰ ਇਹ ਹੁਕਮ ਦਿੱਤਾ ਗਿਆ ਸੀ ਕਿ ਉਹ ਪਰਾਈਆਂ ਕੌਮਾਂ ਦੇ ਲੋਕਾਂ ਨਾਲ ਕੋਈ ਵਾਸਤਾ ਨਾ ਰੱਖਣ ਜਿਹੜੇ ਬਿਵਸਥਾ ਦੇ ਅਧੀਨ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਨਾਲ ਵਿਆਹ ਕਰਾਉਣ। (ਬਿਵਸਥਾ ਸਾਰ 7:3, 4) ਇਹ ਬਿਵਸਥਾ ਯਹੂਦੀਆਂ ਅਤੇ ਪਰਾਈਆਂ ਕੌਮਾਂ ਦੇ ਲੋਕਾਂ ਵਿਚਕਾਰ ਇਕ “ਕੰਧ” ਸੀ ਜਿਸ ਕਰਕੇ ਪਰਮੇਸ਼ੁਰ ਦੇ ਲੋਕ ਦੂਸਰੀਆਂ ਕੌਮਾਂ ਦੀ ਭ੍ਰਿਸ਼ਟ ਸੋਚਣੀ ਅਤੇ ਕੰਮਾਂ ਨਾਲ ਮਲੀਨ ਹੋਣ ਤੋਂ ਬਚੇ ਰਹੇ।—ਅਫ਼ਸੀਆਂ 2:14, 15; ਯੂਹੰਨਾ 18:28.
3. ਕਿਉਂਕਿ ਕੋਈ ਵੀ ਯਹੂਦੀ ਬਿਵਸਥਾ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦਾ ਸੀ, ਇਸ ਲਈ ਇਸ ਦਾ ਲੋਕਾਂ ਉੱਤੇ ਕੀ ਪ੍ਰਭਾਵ ਪਿਆ?
3 ਪਰ ਕੱਟੜ ਤੋਂ ਕੱਟੜ ਯਹੂਦੀ ਵੀ ਪਰਮੇਸ਼ੁਰ ਦੀ ਬਿਵਸਥਾ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦਾ ਸੀ। ਕੀ ਯਹੋਵਾਹ ਉਨ੍ਹਾਂ ਤੋਂ ਜ਼ਰੂਰਤ ਤੋਂ ਜ਼ਿਆਦਾ ਆਸ ਰੱਖਦਾ ਸੀ? ਨਹੀਂ। ਇਸਰਾਏਲੀਆਂ ਨੂੰ ਬਿਵਸਥਾ ਕਿਉਂ ਦਿੱਤੀ ਗਈ ਸੀ? ਇਸ ਦਾ ਇਕ ਕਾਰਨ ਸੀ ਗਲਾਤੀਆਂ 3:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਬਿਵਸਥਾ ਰਾਹੀਂ ਨੇਕਦਿਲ ਯਹੂਦੀਆਂ ਨੂੰ ਇਕ ਮੁਕਤੀਦਾਤੇ ਦੀ ਲੋੜ ਮਹਿਸੂਸ ਹੋਈ। ਜਦੋਂ ਇਹ ਮੁਕਤੀਦਾਤਾ ਆ ਗਿਆ, ਤਾਂ ਵਫ਼ਾਦਾਰ ਯਹੂਦੀਆਂ ਨੇ ਖ਼ੁਸ਼ੀ ਮਨਾਈ। ਹੁਣ ਉਨ੍ਹਾਂ ਨੂੰ ਪਾਪ ਅਤੇ ਮੌਤ ਤੋਂ ਮੁਕਤੀ ਮਿਲਣ ਵਾਲੀ ਸੀ!—ਯੂਹੰਨਾ 1:29.
ਕਿ ਇਹ “ਮਨੁੱਖ ਦੇ ਅਪਰਾਧ ਨੂੰ ਪ੍ਰਗਟ ਕਰਨ ਲਈ ਦਿੱਤੀ ਗਈ” ਸੀ। (4. ਕਿਸ ਅਰਥ ਵਿਚ ਬਿਵਸਥਾ ‘ਮਸੀਹ ਦੇ ਆਉਣ ਤੀਕੁਰ ਨਿਗਾਹਬਾਨ ਬਣੀ’?
4 ਮੂਸਾ ਦੀ ਬਿਵਸਥਾ ਸਿਰਫ਼ ਥੋੜ੍ਹੇ ਸਮੇਂ ਲਈ ਹੀ ਦਿੱਤੀ ਗਈ ਸੀ। ਸਾਥੀ ਮਸੀਹੀਆਂ ਨੂੰ ਲਿਖਦੇ ਹੋਏ ਪੌਲੁਸ ਰਸੂਲ ਨੇ ਕਿਹਾ ਕਿ ਇਹ “ਮਸੀਹ ਦੇ ਆਉਣ ਤੀਕੁਰ ਸਾਡੇ ਲਈ ਨਿਗਾਹਬਾਨ ਬਣੀ।” (ਗਲਾਤੀਆਂ 3:24) ਪੁਰਾਣੇ ਜ਼ਮਾਨੇ ਵਿਚ ਨਿਗਾਹਬਾਨ ਬੱਚਿਆਂ ਨੂੰ ਸਕੂਲ ਲੈ ਕੇ ਜਾਂਦਾ ਹੁੰਦਾ ਸੀ। ਆਮ ਤੌਰ ਤੇ ਉਹ ਅਧਿਆਪਕ ਨਹੀਂ ਹੁੰਦਾ ਸੀ। ਉਸ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਬੱਚਿਆਂ ਨੂੰ ਅਧਿਆਪਕ ਕੋਲ ਲੈ ਕੇ ਜਾਵੇ। ਇਸੇ ਤਰ੍ਹਾਂ ਮੂਸਾ ਦੀ ਬਿਵਸਥਾ ਵੀ ਪਰਮੇਸ਼ੁਰ ਤੋਂ ਡਰਨ ਵਾਲੇ ਯਹੂਦੀਆਂ ਲਈ ਇਕ ਨਿਗਾਹਬਾਨ ਸੀ ਜੋ ਉਨ੍ਹਾਂ ਨੂੰ ਮਸੀਹ ਕੋਲ ਲੈ ਕੇ ਗਈ। ਯਿਸੂ ਨੇ ਵਾਅਦਾ ਕੀਤਾ ਸੀ ਕਿ ਉਹ ‘ਜੁਗ ਦੇ ਅੰਤ ਤੀਕਰ ਹਰ ਵੇਲੇ’ ਆਪਣੇ ਚੇਲਿਆਂ ਨਾਲ ਹੋਵੇਗਾ। (ਮੱਤੀ 28:20) ਇਸ ਲਈ ਜਦੋਂ ਮਸੀਹੀ ਕਲੀਸਿਯਾ ਦੀ ਸਥਾਪਨਾ ਹੋਈ, ਤਾਂ ਉਸ ਤੋਂ ਬਾਅਦ ਇਸ “ਨਿਗਾਹਬਾਨ” ਯਾਨੀ ਬਿਵਸਥਾ ਦੀ ਕੋਈ ਲੋੜ ਨਹੀਂ ਰਹੀ। (ਰੋਮੀਆਂ 10:4; ਗਲਾਤੀਆਂ 3:25) ਪਰ ਕੁਝ ਯਹੂਦੀ ਮਸੀਹੀਆਂ ਨੇ ਉਸ ਵੇਲੇ ਇਸ ਅਹਿਮ ਸੱਚਾਈ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ। ਇਸ ਲਈ ਉਹ ਯਿਸੂ ਦੇ ਮੁੜ ਜੀ ਉੱਠਣ ਤੋਂ ਬਾਅਦ ਵੀ ਬਿਵਸਥਾ ਨੂੰ ਮੰਨਦੇ ਰਹੇ। ਪਰ ਕਈਆਂ ਨੇ ਇਹ ਗੱਲ ਮੰਨ ਲਈ ਕਿ ਉਨ੍ਹਾਂ ਨੂੰ ਬਿਵਸਥਾ ਉੱਤੇ ਚੱਲਣ ਦੀ ਲੋੜ ਨਹੀਂ ਸੀ। ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਸਾਡੇ ਲਈ ਚੰਗੀ ਉਦਾਹਰਣ ਕਾਇਮ ਕੀਤੀ। ਆਓ ਆਪਾਂ ਦੇਖੀਏ ਕਿ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।
ਮਸੀਹੀ ਸਿੱਖਿਆ ਦੁਆਰਾ ਪਰਮੇਸ਼ੁਰ ਦੇ ਮਕਸਦ ਦੀ ਨਵੀਂ ਸਮਝ
5. ਦਰਸ਼ਣ ਵਿਚ ਪਤਰਸ ਨੂੰ ਕੀ ਕਰਨ ਲਈ ਕਿਹਾ ਗਿਆ ਅਤੇ ਉਹ ਇਹ ਸੁਣ ਕੇ ਹੈਰਾਨ ਕਿਉਂ ਹੋਇਆ ਸੀ?
5 ਸਾਲ 36 ਸਾ.ਯੁ. ਵਿਚ ਮਸੀਹੀ ਰਸੂਲ ਪਤਰਸ ਨੇ ਇਕ ਬਹੁਤ ਅਜੀਬ ਦਰਸ਼ਣ ਦੇਖਿਆ। ਉਸ ਸਮੇਂ ਸਵਰਗੋਂ ਆਵਾਜ਼ ਆਈ ਤੇ ਉਸ ਨੂੰ ਉਹ ਪੰਛੀ ਅਤੇ ਜਾਨਵਰ ਮਾਰ ਕੇ ਖਾਣ ਲਈ ਕਿਹਾ ਗਿਆ ਜਿਨ੍ਹਾਂ ਨੂੰ ਬਿਵਸਥਾ ਵਿਚ ਅਸ਼ੁੱਧ ਕਿਹਾ ਗਿਆ ਸੀ। ਪਤਰਸ ਇਹ ਸੁਣ ਕੇ ਹੈਰਾਨ ਰਹਿ ਗਿਆ! ਉਸ ਨੇ “ਕੋਈ ਅਸ਼ੁੱਧ ਯਾ ਭ੍ਰਿਸ਼ਟ ਚੀਜ਼ ਕਦੇ ਨਹੀਂ ਖਾਧੀ” ਸੀ। ਪਰ ਉਸ ਆਵਾਜ਼ ਨੇ ਕਿਹਾ: “ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਉਹ ਨੂੰ ਤੂੰ ਅਸ਼ੁੱਧ ਨਾ ਕਹੁ।” (ਰਸੂਲਾਂ ਦੇ ਕਰਤੱਬ 10:9-15) ਬਿਵਸਥਾ ਦੀਆਂ ਸਿੱਖਿਆਵਾਂ ਉੱਤੇ ਅੜੇ ਰਹਿਣ ਦੀ ਬਜਾਇ ਪਤਰਸ ਨੇ ਆਪਣੀ ਸੋਚਣੀ ਨੂੰ ਬਦਲਿਆ। ਇਸ ਕਰਕੇ ਉਸ ਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਬਹੁਤ ਵਧੀਆ ਜਾਣਕਾਰੀ ਮਿਲੀ।
6, 7. ਪਤਰਸ ਨੂੰ ਇਹ ਗੱਲ ਕਿੱਦਾਂ ਪਤਾ ਲੱਗੀ ਕਿ ਉਹ ਹੁਣ ਪਰਾਈਆਂ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰ ਸਕਦਾ ਸੀ ਅਤੇ ਇਸ ਤੋਂ ਬਾਅਦ ਉਸ ਨੇ ਹੋਰ ਕਿਹੜੀਆਂ ਗੱਲਾਂ ਜਾਣੀਆਂ?
6 ਇਸ ਤੋਂ ਬਾਅਦ, ਜਿਸ ਘਰ ਵਿਚ ਪਤਰਸ ਠਹਿਰਿਆ ਹੋਇਆ ਸੀ, ਉੱਥੇ ਤਿੰਨ ਬੰਦੇ ਆਏ ਅਤੇ ਉਨ੍ਹਾਂ ਨੇ ਪਤਰਸ ਨੂੰ ਉਨ੍ਹਾਂ ਨਾਲ ਪਰਾਈ ਕੌਮ ਦੇ ਕੁਰਨੇਲਿਯੁਸ ਨਾਂ ਦੇ ਬੇਸੁੰਨਤੇ ਭਗਤ ਦੇ ਘਰ ਚੱਲਣ ਲਈ ਕਿਹਾ। ਪਤਰਸ ਨੇ ਉਨ੍ਹਾਂ ਨੂੰ ਅੰਦਰ ਬੁਲਾਇਆ ਤੇ ਉਨ੍ਹਾਂ ਦੀ ਆਓ-ਭਗਤ ਕੀਤੀ। ਉਸ ਦਰਸ਼ਣ ਦਾ ਮਤਲਬ ਸਮਝ ਜਾਣ ਕਰਕੇ ਪਤਰਸ ਅਗਲੇ ਦਿਨ ਉਨ੍ਹਾਂ ਨਾਲ ਕੁਰਨੇਲਿਯੁਸ ਦੇ ਘਰ ਚਲਾ ਗਿਆ। ਉੱਥੇ ਪਤਰਸ ਨੇ ਲੋਕਾਂ ਨੂੰ ਯਿਸੂ ਮਸੀਹ ਬਾਰੇ ਗਵਾਹੀ ਦਿੱਤੀ। ਉਸ ਸਮੇਂ ਪਤਰਸ ਨੇ ਕਿਹਾ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” ਉਸ ਦੀ ਗੱਲ ਸੁਣ ਕੇ ਨਾ ਸਿਰਫ਼ ਕੁਰਨੇਲਿਯੁਸ ਨੇ, ਸਗੋਂ ਉਸ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਦੋਸਤਾਂ ਨੇ ਵੀ ਯਿਸੂ ਉੱਤੇ ਨਿਹਚਾ ਕੀਤੀ ਅਤੇ “ਪਵਿੱਤ੍ਰ ਆਤਮਾ ਬਚਨ ਦੇ ਸਭਨਾਂ ਸੁਣਨ ਵਾਲਿਆਂ ਤੇ ਉਤਰਿਆ।” ਪਤਰਸ ਨੇ ਯਹੋਵਾਹ ਦੇ ਮਕਸਦ ਨੂੰ ਸਮਝਦੇ ਹੋਏ ਇਹ “ਹੁਕਮ ਕੀਤਾ ਕਿ ਓਹਨਾਂ ਨੂੰ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਜਾਵੇ।”—ਰਸੂਲਾਂ ਦੇ ਕਰਤੱਬ 10:17-48.
7 ਪਤਰਸ ਨੂੰ ਇਹ ਗੱਲ ਕਿੱਦਾਂ ਪਤਾ ਲੱਗੀ ਕਿ ਜਿਹੜੇ ਲੋਕ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਸਨ, ਉਹ ਵੀ ਹੁਣ ਯਿਸੂ ਮਸੀਹ ਦੇ ਚੇਲੇ ਬਣ ਸਕਦੇ ਸਨ? ਉਸ ਨੇ ਇਹ ਗੱਲ ਅਧਿਆਤਮਿਕ ਸਮਝ ਦੀ ਮਦਦ ਨਾਲ ਜਾਣੀ। ਆਪਣੀ ਪਵਿੱਤਰ ਆਤਮਾ ਪਰਾਈਆਂ ਕੌਮਾਂ ਦੇ ਬੇਸੁੰਨਤੇ ਲੋਕਾਂ ਉੱਤੇ ਪਾ ਕੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਨਜ਼ੂਰ ਕੀਤਾ, ਇਸ ਲਈ ਪਤਰਸ ਸਮਝ ਗਿਆ ਕਿ ਉਨ੍ਹਾਂ ਨੂੰ ਬਪਤਿਸਮਾ ਦਿੱਤਾ ਜਾ ਸਕਦਾ ਸੀ। ਉਸੇ ਸਮੇਂ ਪਤਰਸ ਨੇ ਇਹ ਵੀ ਜਾਣ ਲਿਆ ਕਿ ਪਰਮੇਸ਼ੁਰ ਪਰਾਈਆਂ ਕੌਮਾਂ ਦੇ ਮਸੀਹੀਆਂ ਤੋਂ ਇਹ ਮੰਗ ਨਹੀਂ ਕਰਦਾ ਕਿ ਉਹ ਬਪਤਿਸਮਾ ਲੈਣ ਵਾਸਤੇ ਮੂਸਾ ਦੀ ਬਿਵਸਥਾ ਦੇ ਅਧੀਨ ਹੋਣ। ਜੇ ਤੁਸੀਂ ਉਸ ਸਮੇਂ ਹੁੰਦੇ, ਤਾਂ ਕੀ ਤੁਸੀਂ ਪਤਰਸ ਵਾਂਗ ਆਪਣੀ ਸੋਚਣੀ ਬਦਲਣ ਲਈ ਤਿਆਰ ਹੁੰਦੇ?
ਕੁਝ “ਨਿਗਾਹਬਾਨ” ਦੇ ਪਿੱਛੇ ਚੱਲਦੇ ਰਹੇ
8. ਯਰੂਸ਼ਲਮ ਵਿਚ ਰਹਿਣ ਵਾਲੇ ਕੁਝ ਮਸੀਹੀਆਂ ਦਾ ਸੁੰਨਤ ਦੇ ਮਾਮਲੇ ਵਿਚ ਵਿਚਾਰ ਪਤਰਸ ਦੇ ਵਿਚਾਰ ਨਾਲੋਂ ਕਿੱਦਾਂ ਵੱਖਰਾ ਸੀ ਅਤੇ ਕਿਉਂ?
8 ਕੁਰਨੇਲਿਯੁਸ ਦੇ ਘਰੋਂ ਪਤਰਸ ਯਰੂਸ਼ਲਮ ਚਲਾ ਗਿਆ। ਉੱਥੇ ਰਸੂਲਾਂ ਦੇ ਕਰਤੱਬ 11:1-3) “ਜਿਹੜੇ ਸੁੰਨਤੀਆਂ ਵਿੱਚੋਂ ਸਨ,” ਉਹ ਇਹ ਗੱਲ ਤਾਂ ਮੰਨਦੇ ਸਨ ਕਿ ਪਰਾਈਆਂ ਕੌਮਾਂ ਦੇ ਲੋਕ ਯਿਸੂ ਦੇ ਚੇਲੇ ਬਣ ਸਕਦੇ ਸਨ, ਪਰ ਉਹ ਜ਼ਿੱਦ ਕਰਨ ਲੱਗ ਪਏ ਕਿ ਮੁਕਤੀ ਪ੍ਰਾਪਤ ਕਰਨ ਲਈ ਇਨ੍ਹਾਂ ਗ਼ੈਰ-ਯਹੂਦੀ ਲੋਕਾਂ ਨੂੰ ਮੂਸਾ ਦੀ ਬਿਵਸਥਾ ਉੱਤੇ ਚੱਲਣਾ ਹੀ ਪੈਣਾ ਹੈ। ਦੂਸਰੇ ਪਾਸੇ, ਜਿਨ੍ਹਾਂ ਇਲਾਕਿਆਂ ਵਿਚ ਗ਼ੈਰ-ਯਹੂਦੀ ਲੋਕ ਜ਼ਿਆਦਾ ਸਨ, ਉੱਥੇ ਰਹਿਣ ਵਾਲੇ ਮੁੱਠੀ ਭਰ ਯਹੂਦੀ ਮਸੀਹੀ ਇਸ ਗੱਲ ਨਾਲ ਸਹਿਮਤ ਸਨ ਕਿ ਸੁੰਨਤ ਕਰਾਉਣੀ ਜ਼ਰੂਰੀ ਨਹੀਂ ਹੈ। ਇਹ ਮਤਭੇਦ ਤਕਰੀਬਨ 13 ਸਾਲ ਤਕ ਚੱਲਦਾ ਰਿਹਾ। (1 ਕੁਰਿੰਥੀਆਂ 1:10) ਮੁਢਲੇ ਮਸੀਹੀਆਂ ਲਈ ਇਹ ਕਿੰਨੀ ਔਖੀ ਪਰੀਖਿਆ ਰਹੀ ਹੋਣੀ, ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿਚ ਰਹਿਣ ਵਾਲੇ ਗ਼ੈਰ-ਯਹੂਦੀ ਮਸੀਹੀਆਂ ਲਈ ਜਿੱਥੇ ਯਹੂਦੀ ਮਸੀਹੀ ਜ਼ਿਆਦਾ ਸਨ।
ਦੀ ਕਲੀਸਿਯਾ ਕੋਲ ਇਹ ਖ਼ਬਰ ਪਹੁੰਚ ਚੁੱਕੀ ਸੀ ਕਿ ਪਰਾਈਆਂ ਕੌਮਾਂ ਦੇ ਬੇਸੁੰਨਤੇ ਲੋਕਾਂ ਨੇ “ਪਰਮੇਸ਼ੁਰ ਦਾ ਬਚਨ ਮੰਨ ਲਿਆ” ਸੀ। ਇਸ ਕਰਕੇ ਕਈ ਯਹੂਦੀ ਮਸੀਹੀ ਪਰੇਸ਼ਾਨ ਹੋ ਗਏ। (9. ਸੁੰਨਤ ਦੇ ਮਾਮਲੇ ਨੂੰ ਨਿਬੇੜਨਾ ਜ਼ਰੂਰੀ ਕਿਉਂ ਸੀ?
9 ਅਖ਼ੀਰ 49 ਸਾ.ਯੁ. ਵਿਚ ਇਹ ਮਾਮਲਾ ਬਹੁਤ ਹੀ ਵਿਗੜ ਗਿਆ। ਉਸ ਸਾਲ ਯਰੂਸ਼ਲਮ ਤੋਂ ਕੁਝ ਮਸੀਹੀ ਸੀਰੀਆ ਦੇ ਅੰਤਾਕਿਯਾ ਸ਼ਹਿਰ ਵਿਚ ਆਏ ਜਿੱਥੇ ਪੌਲੁਸ ਪ੍ਰਚਾਰ ਕਰ ਰਿਹਾ ਸੀ। ਉੱਥੇ ਉਨ੍ਹਾਂ ਨੇ ਸਿਖਾਉਣਾ ਸ਼ੁਰੂ ਕਰ ਦਿੱਤਾ ਕਿ ਗ਼ੈਰ-ਯਹੂਦੀ ਮਸੀਹੀਆਂ ਲਈ ਬਿਵਸਥਾ ਦੇ ਅਨੁਸਾਰ ਸੁੰਨਤ ਕਰਾਉਣੀ ਜ਼ਰੂਰੀ ਸੀ। ਇਸ ਕਰਕੇ ਪੌਲੁਸ ਅਤੇ ਬਰਨਬਾਸ ਦੀ ਉਨ੍ਹਾਂ ਨਾਲ ਕਾਫ਼ੀ ਬਹਿਸ ਹੋਈ। ਜੇ ਇਸ ਮਾਮਲੇ ਨੂੰ ਨਜਿੱਠਿਆ ਨਾ ਜਾਂਦਾ, ਤਾਂ ਕੁਝ ਮਸੀਹੀਆਂ ਨੂੰ ਠੋਕਰ ਲੱਗਣੀ ਸੀ, ਭਾਵੇਂ ਉਹ ਯਹੂਦੀ ਜਾਂ ਗ਼ੈਰ-ਯਹੂਦੀ ਪਿਛੋਕੜ ਤੋਂ ਸਨ। ਇਸ ਲਈ ਇਸ ਮਾਮਲੇ ਨੂੰ ਇੱਕੋ ਵਾਰ ਹਮੇਸ਼ਾ ਲਈ ਨਿਬੇੜਨ ਲਈ ਪੌਲੁਸ ਅਤੇ ਦੂਸਰੇ ਕੁਝ ਲੋਕਾਂ ਨੂੰ ਮਸੀਹੀ ਪ੍ਰਬੰਧਕ ਸਭਾ ਨੂੰ ਮਿਲਣ ਵਾਸਤੇ ਯਰੂਸ਼ਲਮ ਭੇਜਿਆ ਗਿਆ।—ਰਸੂਲਾਂ ਦੇ ਕਰਤੱਬ 15:1, 2, 24.
ਮਤਭੇਦ ਤੋਂ ਬਾਅਦ ਏਕਤਾ!
10. ਗ਼ੈਰ-ਯਹੂਦੀ ਮਸੀਹੀਆਂ ਦੇ ਮਾਮਲੇ ਵਿਚ ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਪ੍ਰਬੰਧਕ ਸਭਾ ਨੇ ਕਿਹੜੀਆਂ ਕੁਝ ਗੱਲਾਂ ਤੇ ਵਿਚਾਰ ਕੀਤਾ ਸੀ?
10 ਇਸ ਮਾਮਲੇ ਨੂੰ ਨਿਬੇੜਨ ਲਈ ਕੀਤੀ ਇਕ ਸਭਾ ਵਿਚ ਕਈਆਂ ਨੇ ਸੁੰਨਤ ਦੇ ਹੱਕ ਵਿਚ ਦਲੀਲਾਂ ਦਿੱਤੀਆਂ ਅਤੇ ਕੁਝ ਨੇ ਇਸ ਦੇ ਵਿਰੋਧ ਵਿਚ। ਪਰ ਜਜ਼ਬਾਤਾਂ ਵਿਚ ਆ ਕੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਕਾਫ਼ੀ ਬਹਿਸ ਕਰਨ ਤੋਂ ਬਾਅਦ, ਪਤਰਸ ਰਸੂਲ ਅਤੇ ਪੌਲੁਸ ਰਸੂਲ ਨੇ ਦੱਸਿਆ ਕਿ ਯਹੋਵਾਹ ਨੇ ਬੇਸੁੰਨਤੇ ਮਸੀਹੀਆਂ ਵਿਚ ਕਿਹੜੇ ਚਮਤਕਾਰ ਕੀਤੇ ਸਨ। ਉਨ੍ਹਾਂ ਨੇ ਸਮਝਾਇਆ ਕਿ ਪਰਮੇਸ਼ੁਰ ਨੇ ਗ਼ੈਰ-ਯਹੂਦੀ ਬੇਸੁੰਨਤੇ ਲੋਕਾਂ ਉੱਤੇ ਆਪਣੀ ਪਵਿੱਤਰ ਆਤਮਾ ਪਾਈ ਸੀ। ਦੂਜੇ ਸ਼ਬਦਾਂ ਵਿਚ ਉਹ ਪੁੱਛ ਰਹੇ ਸਨ, ‘ਕੀ ਮਸੀਹੀ ਕਲੀਸਿਯਾ ਕੋਲ ਇਹ ਹੱਕ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਸਵੀਕਾਰ ਨਾ ਕਰੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਵੀਕਾਰ ਕਰ ਲਿਆ ਹੈ?’ ਫਿਰ ਚੇਲੇ ਯਾਕੂਬ ਨੇ ਇਬਰਾਨੀ ਸ਼ਾਸਤਰ ਦਾ ਇਕ ਹਿੱਸਾ ਪੜ੍ਹਿਆ ਜਿਸ ਤੋਂ ਉੱਥੇ ਹਾਜ਼ਰ ਸਾਰੇ ਲੋਕਾਂ ਨੂੰ ਇਸ ਮਾਮਲੇ ਬਾਰੇ ਯਹੋਵਾਹ ਦੀ ਇੱਛਾ ਬਾਰੇ ਪਤਾ ਲੱਗ ਗਿਆ।—ਰਸੂਲਾਂ ਦੇ ਕਰਤੱਬ 15:4-17.
11. ਸੁੰਨਤ ਦੇ ਸੰਬੰਧ ਵਿਚ ਫ਼ੈਸਲਾ ਕਰਨ ਵੇਲੇ ਕਿਹੜੀ ਗੱਲ ਨੇ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਅਤੇ ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਯਹੋਵਾਹ ਨੇ ਇਸ ਫ਼ੈਸਲੇ ਤੇ ਆਪਣੀ ਬਰਕਤ ਪਾਈ?
11 ਹੁਣ ਸਾਰਿਆਂ ਦਾ ਧਿਆਨ ਪ੍ਰਬੰਧਕ ਸਭਾ ਉੱਤੇ ਲੱਗਾ ਹੋਇਆ ਸੀ। ਯਹੂਦੀ ਪਿਛੋਕੜ ਹੋਣ ਕਰਕੇ ਕੀ ਉਹ ਸੁੰਨਤ ਕਰਨ ਦੇ ਹੱਕ ਵਿਚ ਫ਼ੈਸਲਾ ਕਰਨਗੇ? ਨਹੀਂ। ਇਨ੍ਹਾਂ ਵਫ਼ਾਦਾਰ ਆਦਮੀਆਂ ਨੇ ਸ਼ਾਸਤਰ ਉੱਤੇ ਚੱਲਣ ਅਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਵਿਚ ਚੱਲਣ ਦਾ ਫ਼ੈਸਲਾ ਕੀਤਾ। ਸਾਰੀਆਂ ਗੱਲਾਂ ਅਤੇ ਢੁਕਵੇਂ ਸਬੂਤਾਂ ਬਾਰੇ ਸੁਣਨ ਤੋਂ ਬਾਅਦ, ਪੂਰੀ ਪ੍ਰਬੰਧਕ ਸਭਾ ਇਸ ਗੱਲ ਨਾਲ ਸਹਿਮਤ ਹੋਈ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਸੁੰਨਤ ਕਰਾਉਣ ਅਤੇ ਮੂਸਾ ਦੀ ਬਿਵਸਥਾ ਦੀ ਪਾਲਣਾ ਕਰਨ ਦੀ ਰਸੂਲਾਂ ਦੇ ਕਰਤੱਬ 15:19-23, 28, 29; 16:1-5) ਫਿਰ ਵੀ, ਇਕ ਅਹਿਮ ਸਵਾਲ ਦਾ ਜਵਾਬ ਮਿਲਣਾ ਅਜੇ ਬਾਕੀ ਸੀ।
ਕੋਈ ਲੋੜ ਨਹੀਂ ਸੀ। ਜਦੋਂ ਕਲੀਸਿਯਾਵਾਂ ਦੇ ਭਰਾਵਾਂ ਨੇ ਇਹ ਫ਼ੈਸਲਾ ਸੁਣਿਆ, ਤਾਂ ਸਾਰੇ ਬਹੁਤ ਖ਼ੁਸ਼ ਹੋਏ ਅਤੇ ਕਲੀਸਿਯਾਵਾਂ “ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।” ਪਰਮੇਸ਼ੁਰ ਦੀ ਸੇਧ ਵਿਚ ਚੱਲਣ ਵਾਲੇ ਮਸੀਹੀਆਂ ਨੂੰ ਸ਼ਾਸਤਰ ਵਿੱਚੋਂ ਸਪੱਸ਼ਟ ਜਵਾਬ ਦਿੱਤਾ ਗਿਆ। (ਯਹੂਦੀ ਮਸੀਹੀਆਂ ਬਾਰੇ ਕੀ?
12. ਕਿਹੜੇ ਸਵਾਲ ਦਾ ਜਵਾਬ ਮਿਲਣਾ ਬਾਕੀ ਰਹਿ ਗਿਆ ਸੀ?
12 ਪ੍ਰਬੰਧਕ ਸਭਾ ਨੇ ਸਾਫ਼-ਸਾਫ਼ ਦਿਖਾ ਦਿੱਤਾ ਕਿ ਗ਼ੈਰ-ਯਹੂਦੀ ਮਸੀਹੀਆਂ ਨੂੰ ਸੁੰਨਤ ਕਰਾਉਣ ਦੀ ਕੋਈ ਲੋੜ ਨਹੀਂ ਸੀ। ਪਰ ਯਹੂਦੀ ਮਸੀਹੀਆਂ ਬਾਰੇ ਕੀ? ਪ੍ਰਬੰਧਕ ਸਭਾ ਦੇ ਫ਼ੈਸਲੇ ਵਿਚ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਸੀ।
13. ਇਹ ਕਹਿਣਾ ਕਿਉਂ ਗ਼ਲਤ ਸੀ ਕਿ ਮੁਕਤੀ ਪ੍ਰਾਪਤ ਕਰਨ ਲਈ ਮੂਸਾ ਦੀ ਬਿਵਸਥਾ ਉੱਤੇ ਚੱਲਣਾ ਜ਼ਰੂਰੀ ਸੀ?
13 ਕੁਝ ਯਹੂਦੀ ਮਸੀਹੀ “ਸ਼ਰਾ ਦੇ ਗੈਰਤ ਵਾਲੇ” ਸਨ ਅਤੇ ਉਹ ਆਪਣੇ ਨਿਆਣਿਆਂ ਦੀ ਸੁੰਨਤ ਕਰਦੇ ਰਹੇ ਅਤੇ ਬਿਵਸਥਾ ਦੀਆਂ ਕਈ ਗੱਲਾਂ ਉੱਤੇ ਚੱਲਦੇ ਰਹੇ। (ਰਸੂਲਾਂ ਦੇ ਕਰਤੱਬ 21:20) ਕੁਝ ਮਸੀਹੀ ਉਨ੍ਹਾਂ ਤੋਂ ਵੀ ਅੱਗੇ ਲੰਘ ਗਏ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੁਕਤੀ ਪ੍ਰਾਪਤ ਕਰਨ ਲਈ ਯਹੂਦੀ ਮਸੀਹੀਆਂ ਵਾਸਤੇ ਬਿਵਸਥਾ ਉੱਤੇ ਚੱਲਣਾ ਬਹੁਤ ਜ਼ਰੂਰੀ ਸੀ। ਪਰ ਇਹ ਉਨ੍ਹਾਂ ਦੀ ਬਹੁਤ ਵੱਡੀ ਗ਼ਲਤਫ਼ਹਿਮੀ ਸੀ। ਉਦਾਹਰਣ ਲਈ ਪਾਪਾਂ ਦੀ ਮਾਫ਼ੀ ਲਈ ਇਕ ਮਸੀਹੀ ਇਕ ਜਾਨਵਰ ਦੀ ਕੁਰਬਾਨੀ ਕਿੱਦਾਂ ਦੇ ਸਕਦਾ ਸੀ? ਮਸੀਹ ਦੀ ਕੁਰਬਾਨੀ ਨੇ ਅਜਿਹੀਆਂ ਕੁਰਬਾਨੀਆਂ ਦੇਣ ਦੀ ਲੋੜ ਨੂੰ ਖ਼ਤਮ ਹੀ ਕਰ ਦਿੱਤਾ ਸੀ। ਬਿਵਸਥਾ ਵਿਚ ਇਹ ਮੰਗ ਵੀ ਕੀਤੀ ਗਈ ਸੀ ਕਿ ਯਹੂਦੀ ਲੋਕ ਗ਼ੈਰ-ਯਹੂਦੀਆਂ ਨਾਲ ਮੇਲ-ਜੋਲ ਨਾ ਰੱਖਣ। ਜੋਸ਼ੀਲੇ ਮਸੀਹੀ ਪ੍ਰਚਾਰਕਾਂ ਲਈ ਇਸ ਮੰਗ ਨੂੰ ਪੂਰਾ ਕਰਨਾ ਅਤੇ ਨਾਲ ਹੀ ਨਾਲ ਯਿਸੂ ਦੀਆਂ ਸਿੱਖਿਆਵਾਂ ਬਾਰੇ ਗ਼ੈਰ-ਯਹੂਦੀ ਲੋਕਾਂ ਨੂੰ ਦੱਸਣਾ ਬਹੁਤ ਹੀ ਮੁਸ਼ਕਲ ਹੋਣਾ ਸੀ। (ਮੱਤੀ 28:19, 20; ਰਸੂਲਾਂ ਦੇ ਕਰਤੱਬ 1:8; 10:28) * ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪ੍ਰਬੰਧਕ ਸਭਾ ਦੀ ਕਿਸੇ ਮੀਟਿੰਗ ਵਿਚ ਇਸ ਮਾਮਲੇ ਬਾਰੇ ਕੋਈ ਫ਼ੈਸਲਾ ਕੀਤਾ ਗਿਆ ਸੀ। ਫਿਰ ਵੀ ਕਲੀਸਿਯਾ ਨੂੰ ਇਸ ਮਾਮਲੇ ਬਾਰੇ ਹਨੇਰੇ ਵਿਚ ਨਹੀਂ ਰੱਖਿਆ ਗਿਆ ਸੀ।
14. ਪੌਲੁਸ ਦੀਆਂ ਚਿੱਠੀਆਂ ਵਿਚ ਮੂਸਾ ਦੀ ਬਿਵਸਥਾ ਸੰਬੰਧੀ ਕਿਹੜੀ ਜਾਣਕਾਰੀ ਦਿੱਤੀ ਗਈ ਸੀ?
14 ਇਸ ਮਾਮਲੇ ਵਿਚ ਉਨ੍ਹਾਂ ਨੂੰ ਜਾਣਕਾਰੀ ਮਿਲੀ। ਇਹ ਜਾਣਕਾਰੀ ਪ੍ਰਬੰਧਕ ਸਭਾ ਦੀ ਕਿਸੇ ਚਿੱਠੀ ਰਾਹੀਂ ਨਹੀਂ ਦਿੱਤੀ ਗਈ ਸੀ, ਸਗੋਂ ਰਸੂਲਾਂ ਨੇ ਪਵਿੱਤਰ ਆਤਮਾ ਦੀ ਮਦਦ ਨਾਲ ਚਿੱਠੀਆਂ ਲਿਖ ਕੇ ਇਹ ਜਾਣਕਾਰੀ ਦਿੱਤੀ ਸੀ। ਉਦਾਹਰਣ ਲਈ, ਪੌਲੁਸ ਰਸੂਲ ਨੇ ਰੋਮ ਵਿਚ ਰਹਿੰਦੇ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀਆਂ ਨੂੰ ਇਕ ਪ੍ਰਭਾਵਸ਼ਾਲੀ ਸੰਦੇਸ਼ ਘੱਲਿਆ। ਉਨ੍ਹਾਂ ਨੂੰ ਲਿਖੀ ਚਿੱਠੀ ਵਿਚ ਉਸ ਨੇ ਸਮਝਾਇਆ ਕਿ ਅਸਲੀ ਯਹੂਦੀ ਉਹ ਹੈ “ਜਿਹੜਾ ਅੰਦਰੋਂ ਹੋਵੇ ਅਤੇ ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ।” (ਰੋਮੀਆਂ 2:28, 29) ਇਸੇ ਚਿੱਠੀ ਵਿਚ ਪੌਲੁਸ ਨੇ ਇਹ ਸਾਬਤ ਕਰਨ ਲਈ ਇਕ ਉਦਾਹਰਣ ਦਿੱਤੀ ਕਿ ਮਸੀਹੀਆਂ ਨੂੰ ਹੁਣ ਬਿਵਸਥਾ ਉੱਤੇ ਚੱਲਣ ਦੀ ਕੋਈ ਲੋੜ ਨਹੀਂ ਸੀ। ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੋਈ ਵੀ ਤੀਵੀਂ ਇੱਕੋ ਸਮੇਂ ਤੇ ਦੋ ਆਦਮੀਆਂ ਨਾਲ ਵਿਆਹ ਨਹੀਂ ਕਰ ਸਕਦੀ। ਪਰ ਜੇ ਉਸ ਦਾ ਪਤੀ ਮਰ ਜਾਵੇ, ਤਾਂ ਉਹ ਦੁਬਾਰਾ ਵਿਆਹ ਕਰਾ ਸਕਦੀ ਸੀ। ਪੌਲੁਸ ਨੇ ਫਿਰ ਇਸ ਉਦਾਹਰਣ ਦਾ ਅਰਥ ਸਮਝਾਇਆ ਕਿ ਮਸਹ ਕੀਤੇ ਹੋਏ ਮਸੀਹੀ ਮੂਸਾ ਦੀ ਬਿਵਸਥਾ ਦੇ ਅਧੀਨ ਹੋਣ ਦੇ ਨਾਲ-ਨਾਲ ਮਸੀਹ ਦੇ ਚੇਲੇ ਨਹੀਂ ਬਣ ਸਕਦੇ ਸਨ। ਮਸੀਹ ਦੇ ਨਾਲ ਹੋਣ ਲਈ ਉਨ੍ਹਾਂ ਵਾਸਤੇ ‘ਸ਼ਰਾ ਦੇ ਸਰਬੰਧੋਂ ਮਰਨਾ’ ਜ਼ਰੂਰੀ ਸੀ।—ਰੋਮੀਆਂ 7:1-5.
ਕੁਝ ਮਸੀਹੀ ਇਹ ਗੱਲ ਜਲਦੀ ਨਹੀਂ ਸਮਝੇ
15, 16. ਕੁਝ ਯਹੂਦੀ ਮਸੀਹੀ ਮੂਸਾ ਦੀ ਬਿਵਸਥਾ ਦੇ ਸੰਬੰਧ ਵਿਚ ਗੱਲ ਕਿਉਂ ਨਹੀਂ ਸਮਝ ਸਕੇ ਅਤੇ ਇਸ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਸਾਨੂੰ ਅਧਿਆਤਮਿਕ ਤੌਰ ਤੇ ਚੁਕੰਨੇ ਰਹਿਣ ਦੀ ਲੋੜ ਹੈ?
15 ਮੂਸਾ ਦੀ ਬਿਵਸਥਾ ਬਾਰੇ ਪੌਲੁਸ ਨੇ ਜੋ ਦਲੀਲਾਂ ਪੇਸ਼ ਕੀਤੀਆਂ ਸਨ, ਉਹ ਬਿਲਕੁਲ ਸਹੀ ਸਨ। ਤਾਂ ਫਿਰ, ਕੁਝ ਯਹੂਦੀ ਮਸੀਹੀ ਇਹ ਗੱਲ ਕਿਉਂ ਨਹੀਂ ਸਮਝੇ? ਇਕ ਕਾਰਨ ਸੀ ਕਿ ਉਨ੍ਹਾਂ ਵਿਚ ਅਧਿਆਤਮਿਕ ਸਮਝ ਨਹੀਂ ਸੀ। ਉਦਾਹਰਣ ਲਈ ਉਹ ਅਧਿਆਤਮਿਕ ਅੰਨ ਨਹੀਂ ਖਾ ਰਹੇ ਸਨ। (ਇਬਰਾਨੀਆਂ 5:11-14) ਉਹ ਮਸੀਹੀ ਸਭਾਵਾਂ ਵਿਚ ਵੀ ਬਾਕਾਇਦਾ ਨਹੀਂ ਆਉਂਦੇ ਸਨ। (ਇਬਰਾਨੀਆਂ 10:23-25) ਇਸ ਤੋਂ ਇਲਾਵਾ, ਮੂਸਾ ਦੀ ਬਿਵਸਥਾ ਕਰਕੇ ਵੀ ਉਹ ਇਹ ਗੱਲ ਨਹੀਂ ਸਮਝ ਸਕੇ। ਮੂਸਾ ਦੀ ਬਿਵਸਥਾ ਉਨ੍ਹਾਂ ਚੀਜ਼ਾਂ ਤੇ ਆਧਾਰਿਤ ਸੀ ਜਿਨ੍ਹਾਂ ਨੂੰ ਦੇਖਿਆ ਜਾਂ ਛੋਹਿਆ ਜਾ ਸਕਦਾ ਸੀ, ਜਿਵੇਂ ਕਿ ਹੈਕਲ ਅਤੇ ਜਾਜਕਾਈ। ਪਰ ਮਸੀਹੀਅਤ ਦੇ ਡੂੰਘੇ ਸਿਧਾਂਤ ਅਣਦੇਖੀਆਂ ਚੀਜ਼ਾਂ ਉੱਤੇ ਆਧਾਰਿਤ ਸਨ। ਇਸ ਲਈ ਜਿਹੜੇ ਮਸੀਹੀ ਅਧਿਆਤਮਿਕ ਨਹੀਂ ਸਨ, ਉਨ੍ਹਾਂ ਲਈ ਇਨ੍ਹਾਂ ਸਿਧਾਂਤਾਂ ਉੱਤੇ ਚੱਲਣ ਨਾਲੋਂ ਬਿਵਸਥਾ ਉੱਤੇ ਚੱਲਣਾ ਜ਼ਿਆਦਾ ਸੌਖਾ ਸੀ।—2 ਕੁਰਿੰਥੀਆਂ 4:18.
16 ਇਕ ਹੋਰ ਕਾਰਨ ਸੀ ਜਿਸ ਕਰਕੇ ਕੁਝ ਮਸੀਹੀ ਬਿਵਸਥਾ ਉੱਤੇ ਚੱਲਣ ਦਾ ਇੰਨਾ ਸਮਰਥਨ ਕਰਦੇ ਸਨ। ਪੌਲੁਸ ਨੇ ਇਸ ਬਾਰੇ ਗਲਾਤੀਆਂ ਨੂੰ ਲਿਖੀ ਚਿੱਠੀ ਵਿਚ ਦੱਸਿਆ ਕਿ ਇਹ ਆਦਮੀ ਚਾਹੁੰਦੇ ਸਨ ਕਿ ਲੋਕ ਉਨ੍ਹਾਂ ਨੂੰ ਯਹੂਦੀ ਧਰਮ ਦੇ ਇੱਜ਼ਤਦਾਰ ਮੈਂਬਰ ਸਮਝਣ। ਉਹ ਵੱਖਰੇ ਨਜ਼ਰ ਆਉਣ ਦੀ ਬਜਾਇ, ਯਹੂਦੀ ਸਮਾਜ ਦਾ ਹਿੱਸਾ ਬਣਨ ਲਈ ਕਿਸੇ ਵੀ ਕਿਸਮ ਦਾ ਸਮਝੌਤਾ ਕਰਨ ਲਈ ਤਿਆਰ ਸਨ। ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਬਜਾਇ ਲੋਕਾਂ ਨੂੰ ਖ਼ੁਸ਼ ਕਰਨ ਵਿਚ ਜ਼ਿਆਦਾ ਦਿਲਚਸਪੀ ਲੈਂਦੇ ਸਨ।—ਗਲਾਤੀਆਂ 6:12.
17. ਮੂਸਾ ਦੀ ਬਿਵਸਥਾ ਬਾਰੇ ਸਹੀ ਨਜ਼ਰੀਆ ਕਦੋਂ ਪੂਰੀ ਤਰ੍ਹਾਂ ਸਪੱਸ਼ਟ ਹੋਇਆ ਸੀ?
17 ਜਿਨ੍ਹਾਂ ਸਮਝਦਾਰ ਮਸੀਹੀਆਂ ਨੇ ਪੌਲੁਸ ਅਤੇ ਦੂਸਰਿਆਂ ਦੁਆਰਾ ਲਿਖੀਆਂ ਪ੍ਰੇਰਿਤ ਚਿੱਠੀਆਂ ਨੂੰ ਧਿਆਨ ਨਾਲ ਪੜ੍ਹਿਆ, ਉਨ੍ਹਾਂ ਨੇ ਬਿਵਸਥਾ ਦੇ ਸੰਬੰਧ ਵਿਚ ਸਹੀ ਸਿੱਟਾ ਕੱਢਿਆ। ਪਰ ਸਾਲ 70 ਸਾ. ਯੁ. ਵਿਚ ਸਾਰੇ ਯਹੂਦੀ ਮਸੀਹੀਆਂ ਨੂੰ ਮੂਸਾ ਦੀ ਬਿਵਸਥਾ ਬਾਰੇ ਸਹੀ ਨਜ਼ਰੀਆ ਪਤਾ ਲੱਗ ਹੀ ਗਿਆ। ਇਹ ਉਦੋਂ ਹੋਇਆ ਜਦੋਂ ਪਰਮੇਸ਼ੁਰ ਨੇ ਯਰੂਸ਼ਲਮ, ਉਸ ਦੀ ਹੈਕਲ ਅਤੇ ਜਾਜਕਾਈ ਦੇ ਸੰਬੰਧ ਵਿਚ ਸਾਰੇ ਰਿਕਾਰਡ ਤਬਾਹ ਹੋਣ ਦਿੱਤੇ। ਇਸ ਤਰ੍ਹਾਂ ਉਨ੍ਹਾਂ ਲਈ ਬਿਵਸਥਾ ਦੀਆਂ ਰਸਮਾਂ ਨਿਭਾਉਣੀਆਂ ਨਾਮੁਮਕਿਨ ਹੋ ਗਈਆਂ।
ਅੱਜ ਇਸ ਤੋਂ ਸਬਕ ਸਿੱਖਣਾ
18, 19. (ੳ) ਅਧਿਆਤਮਿਕ ਤੌਰ ਤੇ ਤੰਦਰੁਸਤ ਰਹਿਣ ਲਈ ਸਾਨੂੰ ਕਿਸ ਤਰ੍ਹਾਂ ਦਾ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਦੇ ਰਵੱਈਏ ਤੋਂ ਬਚਣਾ ਚਾਹੀਦਾ ਹੈ? (ਅ) ਜ਼ਿੰਮੇਵਾਰ ਭਰਾਵਾਂ ਤੋਂ ਮਿਲੀਆਂ ਹਿਦਾਇਤਾਂ ਉੱਤੇ ਚੱਲਣ ਬਾਰੇ ਪੌਲੁਸ ਦੀ ਉਦਾਹਰਣ ਸਾਨੂੰ ਕੀ ਸਿਖਾਉਂਦੀ ਹੈ? (ਸਫ਼ਾ 24 ਉੱਤੇ ਡੱਬੀ ਦੇਖੋ।)
18 ਪੁਰਾਣੇ ਸਮੇਂ ਵਿਚ ਹੋਈਆਂ ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰਨ ਤੋਂ ਬਾਅਦ ਤੁਸੀਂ ਸ਼ਾਇਦ ਸੋਚੋ: ‘ਜੇ ਮੈਂ ਉਸ ਸਮੇਂ ਹੁੰਦਾ, ਤਾਂ ਕੀ ਮੈਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਚੱਲਦਾ ਜੋ ਉਸ ਨੇ ਹੌਲੀ-ਹੌਲੀ ਜ਼ਾਹਰ ਕੀਤੀ ਸੀ? ਜਾਂ ਕੀ ਮੈਂ ਬਿਵਸਥਾ ਦੀਆਂ ਸਿੱਖਿਆਵਾਂ ਉੱਤੇ ਹੀ ਅੜਿਆ ਰਹਿੰਦਾ? ਕੀ ਮੈਂ ਸਹੀ ਸਮਝ ਪ੍ਰਾਪਤ ਹੋਣ ਤਕ ਧੀਰਜ ਰੱਖਦਾ? ਤੇ ਜਦੋਂ ਸਹੀ ਸਮਝ ਮਿਲ ਜਾਂਦੀ, ਤਾਂ ਕੀ ਮੈਂ ਪੂਰੇ ਦਿਲ ਨਾਲ ਇਸ ਨੂੰ ਸਵੀਕਾਰ ਕਰਦਾ?’
19 ਖ਼ੈਰ, ਅਸੀਂ ਇਹ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿ ਅਸੀਂ ਉਸ ਵੇਲੇ ਕੀ ਕਰਦੇ। ਪਰ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਅੱਜ ਜਦੋਂ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਸਮਝ ਨੂੰ ਹੋਰ ਸਪੱਸ਼ਟ ਕੀਤਾ ਜਾਂਦਾ ਹੈ, ਤਾਂ ਮੈਂ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਂਦਾ ਹਾਂ? (ਮੱਤੀ 24:45) ਜਦੋਂ ਬਾਈਬਲ ਵਿੱਚੋਂ ਕੋਈ ਹਿਦਾਇਤ ਦਿੱਤੀ ਜਾਂਦੀ ਹੈ, ਤਾਂ ਕੀ ਮੈਂ ਇਸ ਉੱਤੇ ਚੱਲਣ ਦੀ ਕੋਸ਼ਿਸ਼ ਕਰਦਾ ਹਾਂ? ਮੈਂ ਜਿਨ੍ਹਾਂ ਨਿਯਮਾਂ ਨੂੰ ਮੰਨਦਾ ਹਾਂ, ਕੀ ਮੈਂ ਉਨ੍ਹਾਂ ਦੇ ਸਿਧਾਂਤਾਂ ਨੂੰ ਸਮਝਦਾ ਵੀ ਹਾਂ? (1 ਕੁਰਿੰਥੀਆਂ 14:20) ਕੀ ਮੈਂ ਉਦੋਂ ਧੀਰਜ ਨਾਲ ਉਡੀਕ ਕਰਦਾ ਹਾਂ ਕਿ ਯਹੋਵਾਹ ਸਵਾਲਾਂ ਦਾ ਜਵਾਬ ਦੇਵੇ ਜਦੋਂ ਲੱਗਦਾ ਹੈ ਕਿ ਸਵਾਲਾਂ ਦਾ ਜਵਾਬ ਮਿਲਣ ਵਿਚ ਦੇਰ ਹੋ ਰਹੀ ਹੈ?’ ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਅਧਿਆਤਮਿਕ ਭੋਜਨ ਦਾ ਪੂਰਾ-ਪੂਰਾ ਫ਼ਾਇਦਾ ਲਈਏ ਤਾਂਕਿ ‘ਅਸੀਂ ਵਹਿ ਕੇ ਦੂਰ ਨਾ ਹੋ ਜਾਈਏ।’ (ਇਬਰਾਨੀਆਂ 2:1) ਜਦੋਂ ਯਹੋਵਾਹ ਆਪਣੇ ਬਚਨ, ਆਪਣੀ ਪਵਿੱਤਰ ਆਤਮਾ ਅਤੇ ਆਪਣੇ ਜ਼ਮੀਨੀ ਸੰਗਠਨ ਰਾਹੀਂ ਹਿਦਾਇਤਾਂ ਦਿੰਦਾ ਹੈ, ਤਾਂ ਆਓ ਆਪਾਂ ਇਨ੍ਹਾਂ ਨੂੰ ਧਿਆਨ ਨਾਲ ਸੁਣੀਏ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਅਨੰਤ ਜ਼ਿੰਦਗੀ ਦੀ ਬਰਕਤ ਦੇਵੇਗਾ ਜਿਸ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ।
[ਫੁਟਨੋਟ]
^ ਪੈਰਾ 13 ਜਦੋਂ ਪਤਰਸ ਸੀਰੀਆ ਦੇ ਅੰਤਾਕਿਯਾ ਸ਼ਹਿਰ ਗਿਆ ਸੀ, ਤਾਂ ਉਹ ਉੱਥੇ ਦੇ ਗ਼ੈਰ-ਯਹੂਦੀ ਮਸੀਹੀਆਂ ਨਾਲ ਕਾਫ਼ੀ ਉੱਠਦਾ-ਬੈਠਦਾ ਸੀ। ਪਰ ਜਦੋਂ ਯਰੂਸ਼ਲਮ ਤੋਂ ਯਹੂਦੀ ਮਸੀਹੀ ਆਏ, ਤਾਂ ਪਤਰਸ ‘ਸੁੰਨਤੀਆਂ ਦੇ ਡਰ ਦੇ ਮਾਰੇ ਪਿਛਾਹਾਂ ਹਟ ਗਿਆ ਅਤੇ ਆਪਣੇ ਆਪ ਨੂੰ ਅੱਡ ਕੀਤਾ।’ ਅਸੀਂ ਸੋਚ ਸਕਦੇ ਹਾਂ ਕਿ ਇਸ ਨਾਲ ਗ਼ੈਰ-ਯਹੂਦੀ ਮਸੀਹੀਆਂ ਦਾ ਦਿਲ ਕਿੰਨਾ ਦੁਖੀ ਹੋਇਆ ਹੋਣਾ ਕਿ ਇਕ ਇੱਜ਼ਤਦਾਰ ਰਸੂਲ ਨੇ ਉਨ੍ਹਾਂ ਨਾਲ ਬੈਠ ਕੇ ਖਾਣ ਤੋਂ ਇਨਕਾਰ ਕੀਤਾ ਸੀ।—ਗਲਾਤੀਆਂ 2:11-13.
ਤੁਸੀਂ ਕੀ ਜਵਾਬ ਦਿਓਗੇ?
• ਕਿਸ ਅਰਥ ਵਿਚ ਮੂਸਾ ਦੀ ਬਿਵਸਥਾ ‘ਮਸੀਹ ਦੇ ਆਉਣ ਤੀਕੁਰ ਨਿਗਾਹਬਾਨ ਬਣੀ’?
• ਜਦੋਂ ਬਿਵਸਥਾ ਬਾਰੇ ਨਵੀਂ ਸਮਝ ਦਿੱਤੀ ਗਈ, ਤਾਂ ਪਤਰਸ ਅਤੇ “ਸੁੰਨਤੀਆਂ” ਦੇ ਰਵੱਈਏ ਵਿਚ ਕਿਉਂ ਫ਼ਰਕ ਸੀ?
• ਅੱਜ ਯਹੋਵਾਹ ਜਿਸ ਤਰੀਕੇ ਨਾਲ ਸੱਚਾਈ ਪ੍ਰਗਟ ਕਰਦਾ ਹੈ, ਉਸ ਬਾਰੇ ਤੁਸੀਂ ਕੀ ਸਿੱਖਿਆ ਹੈ?
[ਸਵਾਲ]
[ਸਫ਼ੇ 24 ਉੱਤੇ ਡੱਬੀ/ਤਸਵੀਰ]
ਪੌਲੁਸ ਨੇ ਇਕ ਅਜ਼ਮਾਇਸ਼ ਦਾ ਨਿਮਰਤਾ ਨਾਲ ਸਾਮ੍ਹਣਾ ਕੀਤਾ
ਇਕ ਮਿਸ਼ਨਰੀ ਦੌਰਾ ਪੂਰਾ ਕਰਨ ਤੋਂ ਬਾਅਦ ਪੌਲੁਸ 56 ਸਾ.ਯੁ. ਵਿਚ ਯਰੂਸ਼ਲਮ ਆਇਆ। ਉੱਥੇ ਉਸ ਨੂੰ ਇਕ ਅਜ਼ਮਾਇਸ਼ ਦਾ ਸਾਮ੍ਹਣਾ ਕਰਨਾ ਪਿਆ। ਕਲੀਸਿਯਾ ਨੇ ਇਹ ਸੁਣਿਆ ਸੀ ਕਿ ਪੌਲੁਸ ਸਿਖਾ ਰਿਹਾ ਸੀ ਕਿ ਬਿਵਸਥਾ ਉੱਤੇ ਚੱਲਣ ਦੀ ਕੋਈ ਲੋੜ ਨਹੀਂ ਸੀ। ਬਜ਼ੁਰਗਾਂ ਨੂੰ ਡਰ ਸੀ ਕਿ ਕਿਤੇ ਨਵੇਂ ਮਸੀਹੀ ਬਣੇ ਯਹੂਦੀ ਬਿਵਸਥਾ ਬਾਰੇ ਪੌਲੁਸ ਦੀ ਇਸ ਸਿੱਖਿਆ ਕਰਕੇ ਠੋਕਰ ਨਾ ਖਾ ਜਾਣ ਅਤੇ ਇਹ ਸਿੱਟਾ ਨਾ ਕੱਢ ਲੈਣ ਕਿ ਮਸੀਹੀ ਯਹੋਵਾਹ ਦੇ ਪ੍ਰਬੰਧਾਂ ਦਾ ਕੋਈ ਆਦਰ ਨਹੀਂ ਕਰਦੇ ਸਨ। ਕਲੀਸਿਯਾ ਵਿਚ ਚਾਰ ਯਹੂਦੀ ਮਸੀਹੀ ਸਨ ਜਿਨ੍ਹਾਂ ਨੇ ਸੁੱਖਣਾ ਸੁੱਖੀ ਸੀ, ਸ਼ਾਇਦ ਇਕ ਨਜ਼ੀਰ ਦੀ ਸੁੱਖਣਾ। ਇਸ ਸੁੱਖਣਾ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਹੈਕਲ ਵਿਚ ਜਾਣ ਦੀ ਲੋੜ ਸੀ।
ਬਜ਼ੁਰਗਾਂ ਨੇ ਪੌਲੁਸ ਨੂੰ ਕਿਹਾ ਕਿ ਉਹ ਉਨ੍ਹਾਂ ਚਾਰਾਂ ਨਾਲ ਹੈਕਲ ਵਿਚ ਜਾਵੇ ਤੇ ਉਨ੍ਹਾਂ ਦਾ ਖ਼ਰਚਾ ਵੀ ਭਰੇ। ਪੌਲੁਸ ਨੇ ਆਪਣੀਆਂ ਘੱਟੋ-ਘੱਟ ਦੋ ਚਿੱਠੀਆਂ ਵਿਚ ਜ਼ੋਰ ਦਿੱਤਾ ਸੀ ਕਿ ਮੁਕਤੀ ਪ੍ਰਾਪਤ ਕਰਨ ਲਈ ਬਿਵਸਥਾ ਉੱਤੇ ਚੱਲਣਾ ਜ਼ਰੂਰੀ ਨਹੀਂ ਸੀ। ਪਰ ਉਸ ਨੇ ਦੂਸਰਿਆਂ ਦੀ ਜ਼ਮੀਰ ਨੂੰ ਧਿਆਨ ਵਿਚ ਰੱਖਿਆ। ਉਸ ਨੇ ਪਹਿਲਾਂ ਲਿਖਿਆ ਸੀ: “ਸ਼ਰਾ ਅਧੀਨਾਂ ਲਈ ਮੈਂ ਸ਼ਰਾ ਅਧੀਨ ਜਿਹਾ ਬਣਿਆ ਭਈ ਮੈਂ ਸ਼ਰਾ ਅਧੀਨਾਂ ਨੂੰ ਖਿੱਚ ਲਿਆਵਾਂ।” (1 ਕੁਰਿੰਥੀਆਂ 9:20-23) ਪੌਲੁਸ ਕਦੇ ਵੀ ਅਹਿਮ ਬਾਈਬਲੀ ਸਿਧਾਂਤਾਂ ਦਾ ਸਮਝੌਤਾ ਨਹੀਂ ਕਰਦਾ ਸੀ, ਪਰ ਉਸ ਨੇ ਮਹਿਸੂਸ ਕੀਤਾ ਕਿ ਬਜ਼ੁਰਗਾਂ ਦੇ ਸੁਝਾਅ ਅਨੁਸਾਰ ਉਨ੍ਹਾਂ ਚਾਰ ਯਹੂਦੀ ਮਸੀਹੀਆਂ ਨਾਲ ਜਾਣਾ ਗ਼ਲਤ ਨਹੀਂ ਸੀ। (ਰਸੂਲਾਂ ਦੇ ਕਰਤੱਬ 21:15-26) ਸੁੱਖਣਾਂ ਸੁੱਖਣੀਆਂ ਪਰਮੇਸ਼ੁਰ ਦੇ ਨਿਯਮਾਂ ਦੇ ਖ਼ਿਲਾਫ਼ ਨਹੀਂ ਸੀ ਅਤੇ ਹੈਕਲ ਵੀ ਸ਼ੁੱਧ ਉਪਾਸਨਾ ਲਈ ਬਣਾਈ ਗਈ ਸੀ, ਨਾ ਕਿ ਮੂਰਤੀ-ਪੂਜਾ ਲਈ। ਪੌਲੁਸ ਕਿਸੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੁੰਦਾ ਸੀ, ਇਸ ਲਈ ਉਸ ਨੇ ਬਜ਼ੁਰਗਾਂ ਦੀ ਗੱਲ ਮੰਨੀ। (1 ਕੁਰਿੰਥੀਆਂ 8:13) ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੌਲੁਸ ਨੇ ਇਸ ਤਰ੍ਹਾਂ ਕਰ ਕੇ ਨਿਮਰਤਾ ਦਿਖਾਈ ਜਿਸ ਕਰਕੇ ਸਾਡੇ ਦਿਲਾਂ ਵਿਚ ਉਸ ਲਈ ਇੱਜ਼ਤ ਹੋਰ ਵਧ ਜਾਂਦੀ ਹੈ।
[ਸਫ਼ੇ 22, 23 ਉੱਤੇ ਤਸਵੀਰ]
ਕਈ ਸਾਲਾਂ ਤਕ ਮਸੀਹੀਆਂ ਵਿਚਕਾਰ ਮੂਸਾ ਦੀ ਬਿਵਸਥਾ ਨੂੰ ਲੈ ਕੇ ਬਹਿਸ ਹੁੰਦੀ ਰਹੀ