Skip to content

Skip to table of contents

“ਮੈਨੂੰ ਉਹ ਸਭ ਕੁਝ ਮਿਲਿਆ ਜਿਸ ਦੀ ਮੈਨੂੰ ਲੋੜ ਸੀ”

“ਮੈਨੂੰ ਉਹ ਸਭ ਕੁਝ ਮਿਲਿਆ ਜਿਸ ਦੀ ਮੈਨੂੰ ਲੋੜ ਸੀ”

“ਮੈਨੂੰ ਉਹ ਸਭ ਕੁਝ ਮਿਲਿਆ ਜਿਸ ਦੀ ਮੈਨੂੰ ਲੋੜ ਸੀ”

ਵਿਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ ਸੰਸਾਰ ਭਰ ਵਿਚ 12 ਕਰੋੜ ਤੋਂ ਜ਼ਿਆਦਾ ਲੋਕ ਡਿਪਰੈਸ਼ਨ ਦੇ ਸ਼ਿਕਾਰ ਹਨ। ਹਰ ਸਾਲ 10 ਲੱਖ ਲੋਕ ਆਤਮ-ਹੱਤਿਆ ਕਰਦੇ ਹਨ ਅਤੇ ਇਕ ਤੋਂ ਦੋ ਕਰੋੜ ਲੋਕ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਦੇ ਹਨ। ਗਮ ਨਾਲ ਘਿਰੇ ਹੋਏ ਲੋਕਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਡਾਕਟਰੀ ਇਲਾਜ ਤੋਂ ਥੋੜ੍ਹੀ-ਬਹੁਤੀ ਸਹਾਇਤਾ ਮਿਲ ਸਕਦੀ ਹੈ, ਪਰ ਇਨ੍ਹਾਂ ਨੂੰ ਤਸੱਲੀ ਤੇ ਸਹਾਰੇ ਦੀ ਵੀ ਲੋੜ ਹੈ। ਕੁਝ ਗ਼ਮਗੀਨ ਲੋਕਾਂ ਨੂੰ ਬਾਈਬਲ ਬਾਰੇ ਯਹੋਵਾਹ ਦੇ ਗਵਾਹਾਂ ਦੀਆਂ ਕਿਤਾਬਾਂ ਤੇ ਰਸਾਲਿਆਂ ਤੋਂ ਮਦਦ ਮਿਲੀ ਹੈ। ਫਰਾਂਸ ਤੋਂ ਆਈ ਹੇਠਲੀ ਚਿੱਠੀ ਤੋਂ ਇਹ ਗੱਲ ਸਾਬਤ ਹੁੰਦੀ ਹੈ।

“ਕੁਝ ਸਮਾਂ ਪਹਿਲਾਂ ਮੈਨੂੰ ਜ਼ਿੰਦਾ ਰਹਿਣ ਲਈ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਸੀ। ਮੈਂ ਰੱਬ ਅੱਗੇ ਬੇਨਤੀ ਕੀਤੀ ਕਿ ਮੈਨੂੰ ਮਰ ਲੈਣ ਦੇਵੇ। ਮੈਂ ਇਸ ਤਰ੍ਹਾਂ ਮਹਿਸੂਸ ਕਰਦੀ ਸੀ ਜਿਵੇਂ ਮੈਂ ਪਹਿਲਾਂ ਹੀ ਅੰਦਰੋਂ-ਅੰਦਰ ਮਰ ਗਈ ਸਾਂ। ਸਹਾਇਤਾ ਲਈ ਮੈਂ ਯਹੋਵਾਹ ਅੱਗੇ ਤਰਲੇ ਕੀਤੇ। ਇਸ ਤੋਂ ਇਲਾਵਾ ਮੈਂ ਯਹੋਵਾਹ ਦੇ ਗਵਾਹਾਂ ਦੀ 2002 ਯੀਅਰ ਬੁੱਕ ਪੜ੍ਹਨ ਦਾ ਫ਼ੈਸਲਾ ਕੀਤਾ ਅਤੇ ਉਸ ਨੂੰ ਤਿੰਨ ਦਿਨਾਂ ਵਿਚ ਖ਼ਤਮ ਕਰ ਲਿਆ। ਉਸ ਨੂੰ ਪੜ੍ਹ ਕੇ ਮੈਨੂੰ ਬਹੁਤ ਹੀ ਹੌਸਲਾ ਮਿਲਿਆ ਅਤੇ ਮੇਰੀ ਨਿਹਚਾ ਮਜ਼ਬੂਤ ਹੋਈ।

“ਮੈਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੇ ਵੀ ਕੁਝ ਲੇਖ ਪੜ੍ਹੇ। ਉਨ੍ਹਾਂ ਨੂੰ ਪੜ੍ਹ ਕੇ ਮੈਂ ਬਹੁਤ ਹੈਰਾਨ ਹੋਈ। ਮੈਂ 15 ਸਾਲਾਂ ਤੋਂ ਇਹ ਰਸਾਲੇ ਪੜ੍ਹਦੀ ਆਈ ਹਾਂ, ਪਰ ਮੈਂ ਪਹਿਲਾਂ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਕਿ ਇਨ੍ਹਾਂ ਤੋਂ ਕਿੰਨਾ ਹੌਸਲਾ ਮਿਲਦਾ ਹੈ ਅਤੇ ਕਿ ਇਨ੍ਹਾਂ ਦੇ ਲੇਖ ਕਿੰਨੇ ਦਿਲਚਸਪ ਹਨ। ਇਨ੍ਹਾਂ ਵਿਚ ਅਜਿਹਾ ਪਿਆਰ ਛਲਕਦਾ ਹੈ ਜੋ ਅੱਜ-ਕੱਲ੍ਹ ਦੁਨੀਆਂ ਵਿਚ ਦੇਖਿਆ ਨਹੀਂ ਜਾਂਦਾ। ਮੈਨੂੰ ਉਹ ਸਭ ਕੁਝ ਮਿਲਿਆ ਜਿਸ ਦੀ ਮੈਨੂੰ ਲੋੜ ਸੀ।”

ਬਾਈਬਲ ਕਹਿੰਦੀ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:18) ਇਸ ਵਿਚ ਕੋਈ ਸ਼ੱਕ ਨਹੀਂ ਕਿ “ਟੁੱਟੇ ਦਿਲ ਵਾਲਿਆਂ” ਜਾਂ ‘ਕੁਚਲੀ ਆਤਮਾ ਵਾਲਿਆਂ’ ਨੂੰ ਬਾਈਬਲ ਵਿੱਚੋਂ ਤਸੱਲੀ ਅਤੇ ਭਵਿੱਖ ਲਈ ਉਮੀਦ ਮਿਲ ਸਕਦੀ ਹੈ। ਯਹੋਵਾਹ ਦੇ ਗਵਾਹ ਬਾਈਬਲ ਬਾਰੇ ਕਿਤਾਬਾਂ ਤੇ ਰਸਾਲੇ ਵੰਡਦੇ ਹਨ ਤਾਂਕਿ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਮਦਦ ਮਿਲ ਸਕੇ।

[ਸਫ਼ਾ 32 ਉੱਤੇ ਸੁਰਖੀ]

ਕੀ ਤੁਸੀਂ ਮੁਲਾਕਾਤ ਦਾ ਸੁਆਗਤ ਕਰੋਗੇ?

ਇਸ ਦੁੱਖਾਂ ਭਰੇ ਸੰਸਾਰ ਵਿਚ ਵੀ, ਤੁਸੀਂ ਬਾਈਬਲ ਵਿੱਚੋਂ ਪਰਮੇਸ਼ੁਰ, ਉਸ ਦੇ ਰਾਜ ਅਤੇ ਮਨੁੱਖਜਾਤੀ ਲਈ ਉਸ ਦੇ ਸ਼ਾਨਦਾਰ ਮਕਸਦ ਬਾਰੇ ਸਹੀ ਗਿਆਨ ਲੈ ਕੇ ਖ਼ੁਸ਼ੀ ਹਾਸਲ ਕਰ ਸਕਦੇ ਹੋ। ਜੇਕਰ ਤੁਸੀਂ ਹੋਰ ਜਾਣਕਾਰੀ ਲੈਣੀ ਪਸੰਦ ਕਰੋਗੇ ਜਾਂ ਚਾਹੋਗੇ ਕਿ ਕੋਈ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਬਿਨਾਂ ਖ਼ਰਚ ਦੇ ਬਾਈਬਲ ਦਾ ਅਧਿਐਨ ਕਰੇ, ਤਾਂ ਕਿਰਪਾ ਕਰ ਕੇ ਦੂਜੇ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਯਹੋਵਾਹ ਦੇ ਗਵਾਹਾਂ ਨੂੰ ਲਿਖੋ।