ਆਪਣੇ ਧੀਰਜ ਦੇ ਨਾਲ-ਨਾਲ ਭਗਤੀ ਵਧਾਓ
ਆਪਣੇ ਧੀਰਜ ਦੇ ਨਾਲ-ਨਾਲ ਭਗਤੀ ਵਧਾਓ
‘ਆਪਣੀ ਨਿਹਚਾ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ ਵਧਾਓ।’—2 ਪਤਰਸ 1:5, 6.
1, 2. (ੳ) ਇਕ ਬੱਚੇ ਤੋਂ ਕਿਸ ਤਰ੍ਹਾਂ ਦੇ ਵਾਧੇ ਦੀ ਉਮੀਦ ਰੱਖੀ ਜਾਂਦੀ ਹੈ? (ਅ) ਰੂਹਾਨੀ ਤੌਰ ਤੇ ਤਰੱਕੀ ਕਰਨੀ ਕਿੰਨੀ ਕੁ ਜ਼ਰੂਰੀ ਹੈ?
ਇਕ ਬੱਚੇ ਦਾ ਸਰੀਰਕ ਤੌਰ ਤੇ ਵਧਣਾ-ਫੁੱਲਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਇਸ ਦੇ ਨਾਲ-ਨਾਲ ਉਸ ਨੂੰ ਮਾਨਸਿਕ ਅਤੇ ਭਾਵਾਤਮਕ ਤੌਰ ਤੇ ਵੀ ਵਧਣ ਦੀ ਲੋੜ ਹੁੰਦੀ ਹੈ। ਸਮੇਂ ਦੇ ਬੀਤਣ ਨਾਲ ਬੱਚਾ ਨਿਆਣਿਆਂ ਵਾਲੀਆਂ ਹਰਕਤਾਂ ਛੱਡ ਕੇ ਸਿਆਣਾ ਬਣ ਜਾਂਦਾ ਹੈ। ਇਸ ਬਾਰੇ ਪੌਲੁਸ ਰਸੂਲ ਨੇ ਜ਼ਿਕਰ ਕੀਤਾ ਸੀ ਜਦ ਉਸ ਨੇ ਲਿਖਿਆ: “ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਙੁ ਬੋਲਦਾ, ਨਿਆਣੇ ਵਾਂਙੁ ਸਮਝਦਾ ਅਤੇ ਨਿਆਣੇ ਵਾਂਙੁ ਜਾਚਦਾ ਸਾਂ। ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ।”—1 ਕੁਰਿੰਥੀਆਂ 13:11.
2 ਪੌਲੁਸ ਦੇ ਸ਼ਬਦ ਰੂਹਾਨੀ ਤੌਰ ਤੇ ਵਧਣ-ਫੁੱਲਣ ਬਾਰੇ ਇਕ ਜ਼ਰੂਰੀ ਗੱਲ ਦੱਸਦੇ ਹਨ। ਮਸੀਹੀਆਂ ਨੂੰ ਰੂਹਾਨੀ ਤੌਰ ਤੇ ਨਿਆਣੇ ਬਣੇ ਰਹਿਣ ਦੀ ਬਜਾਇ “ਬੁੱਧ ਵਿੱਚ ਸਿਆਣੇ” ਬਣਨ ਲਈ ਤਰੱਕੀ ਕਰਨੀ ਚਾਹੀਦੀ ਹੈ। (1 ਕੁਰਿੰਥੀਆਂ 14:20) ਉਨ੍ਹਾਂ ਨੂੰ ਅੱਗੇ ਵਧ ਕੇ “ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ” ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਉਹ ‘ਇਞਾਣੇ ਨਹੀਂ ਰਹਿਣਗੇ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।’—ਅਫ਼ਸੀਆਂ 4:13, 14.
3, 4. (ੳ) ਰੂਹਾਨੀ ਤੌਰ ਤੇ ਸਿਆਣੇ ਬਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਸਾਨੂੰ ਕਿਹੜੇ ਪਰਮੇਸ਼ੁਰੀ ਗੁਣ ਪੈਦਾ ਕਰਨੇ ਚਾਹੀਦੇ ਹਨ ਅਤੇ ਇਹ ਗੁਣ ਕਿੰਨੇ ਕੁ ਜ਼ਰੂਰੀ ਹਨ?
3 ਅਸੀਂ ਰੂਹਾਨੀ ਤੌਰ ਤੇ ਸਿਆਣੇ ਕਿਵੇਂ ਬਣ ਸਕਦੇ ਹਾਂ? ਚੰਗੇ ਹਾਲਾਤਾਂ ਵਿਚ ਸਰੀਰਕ ਵਾਧਾ ਖ਼ੁਦ-ਬ-ਖ਼ੁਦ ਹੋ ਜਾਂਦਾ ਹੈ, ਪਰ ਰੂਹਾਨੀ ਤੌਰ ਤੇ ਵਧਣ ਲਈ ਜਤਨ ਕਰਨਾ ਪੈਂਦਾ ਹੈ। ਪਹਿਲਾਂ ਤਾਂ ਸਾਨੂੰ ਬਾਈਬਲ ਦਾ ਸਹੀ ਗਿਆਨ ਲੈ ਕੇ ਉਸ ਉੱਤੇ ਚੱਲਣ ਦੀ ਜ਼ਰੂਰਤ ਹੈ। (ਇਬਰਾਨੀਆਂ 5:14; 2 ਪਤਰਸ 1:3) ਇਸ ਤਰ੍ਹਾਂ ਕਰਨ ਨਾਲ ਅਸੀਂ ਵਧੀਆ ਗੁਣ ਦਿਖਾ ਸਕਾਂਗੇ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਹਨ। ਜਿਵੇਂ ਸਰੀਰ ਦੇ ਵੱਖਰੇ-ਵੱਖਰੇ ਅੰਗ ਇਕ-ਦੂਜੇ ਨਾਲ ਵਧਦੇ ਜਾਂਦੇ ਹਨ, ਉਸੇ ਤਰ੍ਹਾਂ ਇਹ ਗੁਣ ਵੀ ਇਕ ਦੂਸਰੇ ਦੇ ਨਾਲ-ਨਾਲ ਵਧਦੇ ਹਨ। ਪਤਰਸ ਰਸੂਲ ਨੇ ਲਿਖਿਆ: “ਤੁਸੀਂ ਆਪਣੀ ਵੱਲੋਂ ਵੱਡਾ ਜਤਨ ਕਰ ਕੇ ਆਪਣੀ ਨਿਹਚਾ ਨਾਲ ਨੇਕੀ ਅਤੇ ਨੇਕੀ ਨਾਲ ਗਿਆਨ। ਅਤੇ ਗਿਆਨ ਨਾਲ ਸੰਜਮ ਅਤੇ ਸੰਜਮ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ। ਅਤੇ ਭਗਤੀ ਨਾਲ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ।”—2 ਪਤਰਸ 1:5-7.
4 ਪਤਰਸ ਵੱਲੋਂ ਜ਼ਿਕਰ ਕੀਤੇ ਗਏ ਸਾਰੇ ਗੁਣ ਜ਼ਰੂਰੀ ਹਨ, ਇਨ੍ਹਾਂ ਵਿੱਚੋਂ ਕਿਸੇ ਵੀ ਗੁਣ ਨੂੰ ਛੱਡਿਆ ਨਹੀਂ ਜਾ ਸਕਦਾ। ਪਤਰਸ ਨੇ ਅੱਗੇ ਕਿਹਾ: “ਏਹ ਗੁਣ ਜੇ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਓਹ ਤੁਹਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਗਿਆਨ ਵਿੱਚ ਨਾ ਆਲਸੀ ਅਤੇ ਨਾ ਨਿਸਫਲ ਹੋਣ ਦੇਣਗੇ।” (2 ਪਤਰਸ 1:8) ਆਓ ਆਪਾਂ ਆਪਣੇ ਧੀਰਜ ਦੇ ਨਾਲ-ਨਾਲ ਆਪਣੀ ਭਗਤੀ ਨੂੰ ਵਧਾਉਣ ਦੀ ਜ਼ਰੂਰਤ ਵੱਲ ਧਿਆਨ ਦੇਈਏ।
ਧੀਰਜ ਰੱਖਣ ਦੀ ਜ਼ਰੂਰਤ
5. ਸਾਨੂੰ ਧੀਰਜ ਰੱਖਣ ਦੀ ਕਿਉਂ ਲੋੜ ਹੈ?
5 ਪਤਰਸ ਅਤੇ ਪੌਲੁਸ ਦੋਹਾਂ ਨੇ ਭਗਤੀ ਦਾ ਸੰਬੰਧ ਧੀਰਜ ਨਾਲ ਜੋੜਿਆ ਸੀ। (1 ਤਿਮੋਥਿਉਸ 6:11) ਧੀਰਜ ਰੱਖਣ ਦਾ ਮਤਲਬ ਸਿਰਫ਼ ਇਹੋ ਨਹੀਂ ਕਿ ਅਸੀਂ ਦ੍ਰਿੜ੍ਹਤਾ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਰਹੀਏ। ਇਸ ਦੇ ਨਾਲ-ਨਾਲ ਸਾਨੂੰ ਅਜ਼ਮਾਇਸ਼ਾਂ, ਰੁਕਾਵਟਾਂ, ਪਰੀਖਿਆਵਾਂ ਅਤੇ ਅਤਿਆਚਾਰ ਦਾ ਸਾਮ੍ਹਣਾ ਕਰਦੇ ਸਮੇਂ ਹੌਸਲਾ ਅਤੇ ਹਿੰਮਤ ਰੱਖਣ ਦੀ ਲੋੜ ਹੈ ਅਤੇ ਸਾਨੂੰ ਡਟੇ ਰਹਿਣਾ ਚਾਹੀਦਾ ਹੈ। ਅਸੀਂ ਜਾਣਦੇ ਹਾਂ ਕਿ ਜੇ ਅਸੀਂ “ਮਸੀਹ ਯਿਸੂ ਵਿੱਚ ਭਗਤੀ ਨਾਲ” ਜੀਉਣਾ ਚਾਹੁੰਦੇ ਹਾਂ, ਤਾਂ ਸਾਨੂੰ ਸਤਾਇਆ ਜਾਵੇਗਾ। (2 ਤਿਮੋਥਿਉਸ 3:12) ਯਹੋਵਾਹ ਲਈ ਆਪਣੇ ਪ੍ਰੇਮ ਦਾ ਸਬੂਤ ਦੇਣ ਅਤੇ ਮੁਕਤੀ ਪ੍ਰਾਪਤ ਕਰਨ ਲਈ ਲੋੜੀਂਦੇ ਗੁਣ ਪੈਦਾ ਕਰਨ ਵਾਸਤੇ ਸਾਨੂੰ ਧੀਰਜ ਰੱਖਣ ਦੀ ਲੋੜ ਹੈ। (ਰੋਮੀਆਂ 5:3-5; 2 ਤਿਮੋਥਿਉਸ 4:7, 8; ਯਾਕੂਬ 1:3, 4, 12) ਧੀਰਜ ਰੱਖਣ ਤੋਂ ਬਿਨਾਂ ਸਾਨੂੰ ਸਦਾ ਦੀ ਜ਼ਿੰਦਗੀ ਨਹੀਂ ਮਿਲੇਗੀ।—ਰੋਮੀਆਂ 2:6, 7; ਇਬਰਾਨੀਆਂ 10:36.
6. ਅੰਤ ਤਕ ਸਹਿਣ ਦਾ ਮਤਲਬ ਕੀ ਹੈ?
ਮੱਤੀ 24:13) ਜੀ ਹਾਂ, ਸਾਨੂੰ ਅੰਤ ਤਕ ਸਹਿਣ ਦੀ ਲੋੜ ਹੈ, ਚਾਹੇ ਇਹ ਸਾਡੀ ਆਪਣੀ ਜ਼ਿੰਦਗੀ ਦਾ ਅੰਤ ਹੋਵੇ ਜਾਂ ਇਸ ਦੁਸ਼ਟ ਜਗਤ ਦਾ ਅੰਤ। ਜ਼ਰੂਰੀ ਗੱਲ ਤਾਂ ਇਹ ਹੈ ਕਿ ਸਾਨੂੰ ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਬਣਾਈ ਰੱਖਣ ਦੀ ਲੋੜ ਹੈ। ਪਰ ਜੇ ਅਸੀਂ ਧੀਰਜ ਦੇ ਨਾਲ ਭਗਤੀ ਨਹੀਂ ਕਰਦੇ, ਤਾਂ ਅਸੀਂ ਯਹੋਵਾਹ ਨੂੰ ਖ਼ੁਸ਼ ਨਹੀਂ ਕਰ ਸਕਾਂਗੇ ਅਤੇ ਸਾਨੂੰ ਸਦਾ ਦੀ ਜ਼ਿੰਦਗੀ ਨਹੀਂ ਮਿਲੇਗੀ। ਤਾਂ ਫਿਰ ਭਗਤੀ ਕੀ ਹੈ?
6 ਸ਼ੁਰੂ ਵਿਚ ਅਸੀਂ ਭਾਵੇਂ ਜਿੰਨਾ ਮਰਜ਼ੀ ਜੋਸ਼ ਦਿਖਾਈਏ, ਇਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ ਜੇਕਰ ਅਸੀਂ ਧੀਰਜ ਨਾ ਰੱਖੀਏ। ਯਿਸੂ ਨੇ ਕਿਹਾ ਸੀ ਕਿ “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਭਗਤੀ ਦਾ ਮਤਲਬ
7. ਭਗਤੀ ਕੀ ਹੈ ਅਤੇ ਇਹ ਸਾਨੂੰ ਕੀ ਕਰਨ ਲਈ ਪ੍ਰੇਰਦੀ ਹੈ?
7 “ਭਗਤੀ” ਦਾ ਮਤਲਬ ਹੈ ਯਹੋਵਾਹ ਦੀ ਸਰਬਸੱਤਾ ਪ੍ਰਤੀ ਵਫ਼ਾਦਾਰ ਰਹਿ ਕੇ ਨਿੱਜੀ ਤੌਰ ਤੇ ਉਸ ਪ੍ਰਤੀ ਸ਼ਰਧਾ ਰੱਖਣੀ ਅਤੇ ਉਸ ਦੀ ਉਪਾਸਨਾ ਅਤੇ ਸੇਵਾ ਕਰਨੀ। ਯਹੋਵਾਹ ਦੀ ਭਗਤੀ ਕਰਨ ਲਈ ਸਾਨੂੰ ਉਸ ਬਾਰੇ ਅਤੇ ਉਸ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਸਹੀ ਗਿਆਨ ਲੈਣ ਦੀ ਲੋੜ ਹੈ। ਪਰਮੇਸ਼ੁਰ ਨੂੰ ਨਿੱਜੀ ਤੌਰ ਤੇ ਚੰਗੀ ਤਰ੍ਹਾਂ ਜਾਣਨ ਦੀ ਸਾਡੀ ਇੱਛਾ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਦਿਲੋਂ ਉਸ ਨਾਲ ਰਿਸ਼ਤਾ ਜੋੜਨ ਲਈ ਪ੍ਰੇਰਿਤ ਹੋਵਾਂਗੇ ਅਤੇ ਅਸੀਂ ਆਪਣਿਆਂ ਕੰਮਾਂ ਦੁਆਰਾ ਭਗਤੀ ਦਿਖਾਵਾਂਗੇ। ਜਿੰਨਾ ਹੋ ਸਕੇ ਸਾਨੂੰ ਯਹੋਵਾਹ ਵਰਗੇ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੀ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਦੇ ਕੰਮ ਕਰਨ ਦੇ ਤਰੀਕਿਆਂ, ਉਸ ਦੇ ਗੁਣਾਂ ਤੇ ਉਸ ਦੇ ਸੁਭਾਅ ਦੀ ਨਕਲ ਕਰੀਏ। (ਅਫ਼ਸੀਆਂ 5:1) ਵਾਕਈ, ਸਾਡੀ ਭਗਤੀ ਸਾਨੂੰ ਆਪਣੇ ਪਰਮੇਸ਼ੁਰ ਨੂੰ ਹਰ ਗੱਲ ਵਿਚ ਖ਼ੁਸ਼ ਕਰਨ ਲਈ ਪ੍ਰੇਰਦੀ ਹੈ।—1 ਕੁਰਿੰਥੀਆਂ 10:31.
8. ਸਾਨੂੰ ਸਿਰਫ਼ ਪਰਮੇਸ਼ੁਰ ਦੀ ਹੀ ਉਪਾਸਨਾ ਕਿਉਂ ਕਰਨੀ ਚਾਹੀਦੀ ਹੈ?
8 ਸਾਨੂੰ ਸਿਰਫ਼ ਯਹੋਵਾਹ ਦੀ ਹੀ ਸੱਚੀ ਭਗਤੀ ਕਰਨੀ ਚਾਹੀਦੀ ਹੈ। ਆਪਣੇ ਦਿਲ ਵਿਚ ਪਰਮੇਸ਼ੁਰ ਦੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਬਿਠਾਉਣਾ ਚਾਹੀਦਾ। ਸਾਡਾ ਸਿਰਜਣਹਾਰ ਹੋਣ ਕਰਕੇ ਉਹ ਸਾਡੀ ਭਗਤੀ ਲੈਣ ਦਾ ਹੱਕਦਾਰ ਹੈ। (ਬਿਵਸਥਾ ਸਾਰ 4:24; ਯਸਾਯਾਹ 42:8) ਪਰ ਫਿਰ ਵੀ, ਉਹ ਸਾਡੇ ਤੋਂ ਆਪਣੀ ਭਗਤੀ ਕਰਾਉਣ ਲਈ ਸਾਨੂੰ ਮਜਬੂਰ ਨਹੀਂ ਕਰਦਾ। ਉਹ ਚਾਹੁੰਦਾ ਹੈ ਕਿ ਅਸੀਂ ਆਪ ਆਪਣੀ ਇੱਛਾ ਨਾਲ ਉਸ ਦੀ ਭਗਤੀ ਕਰੀਏ। ਪਰਮੇਸ਼ੁਰ ਬਾਰੇ ਸਹੀ ਗਿਆਨ ਲੈ ਕੇ ਅਸੀਂ ਉਸ ਨਾਲ ਪਿਆਰ ਕਰਦੇ ਹਾਂ ਅਤੇ ਆਪਣੀਆਂ ਜ਼ਿੰਦਗੀਆਂ ਬਦਲ ਕੇ ਉਸ ਨੂੰ ਆਪਣਾ ਜੀਵਨ ਸਮਰਪਿਤ ਕਰਦੇ ਹਾਂ ਤੇ ਆਪਣੇ ਸਮਰਪਣ ਦੇ ਮੁਤਾਬਕ ਚੱਲਦੇ ਹਾਂ।
ਪਰਮੇਸ਼ੁਰ ਨਾਲ ਰਿਸ਼ਤਾ ਜੋੜੋ
9, 10. ਅਸੀਂ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਕਿਵੇਂ ਕਰ ਸਕਦੇ ਹਾਂ?
9 ਆਪਣਾ ਜੀਵਨ ਪਰਮੇਸ਼ੁਰ ਨੂੰ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਤੋਂ ਬਾਅਦ ਸਾਨੂੰ ਉਸ ਨਾਲ ਆਪਣਾ ਰਿਸ਼ਤਾ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਹੈ। ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਅਤੇ ਉਸ ਦੀ ਵਫ਼ਾਦਾਰੀ ਨਾਲ ਸੇਵਾ ਕਰਨ ਦੀ ਸਾਡੀ ਖ਼ਾਹਸ਼ ਸਾਨੂੰ ਲਗਾਤਾਰ ਬਾਈਬਲ ਦਾ ਅਧਿਐਨ ਕਰਨ ਅਤੇ ਉਸ ਉੱਤੇ ਮਨਨ ਕਰਨ ਲਈ ਪ੍ਰੇਰਦੀ ਹੈ। ਜਿਉਂ-ਜਿਉਂ ਪਰਮੇਸ਼ੁਰ ਦੀ ਆਤਮਾ ਸਾਡੇ ਮਨਾਂ ਅਤੇ ਦਿਲਾਂ ਉੱਤੇ ਅਸਰ ਕਰਦੀ ਹੈ, ਤਿਉਂ-ਤਿਉਂ ਯਹੋਵਾਹ ਨਾਲ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੁੰਦਾ ਜਾਂਦਾ ਹੈ। ਉਸ ਨਾਲ ਸਾਡਾ ਰਿਸ਼ਤਾ ਸਾਡੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਗੱਲ ਹੈ। ਅਸੀਂ ਯਹੋਵਾਹ ਨੂੰ ਆਪਣਾ ਜਿਗਰੀ ਦੋਸਤ ਮੰਨਦੇ ਹਾਂ ਅਤੇ ਉਸ ਨੂੰ ਹਰ ਵੇਲੇ ਖ਼ੁਸ਼ ਕਰਨਾ ਚਾਹੁੰਦੇ ਹਾਂ। (1 ਯੂਹੰਨਾ 5:3) ਪਰਮੇਸ਼ੁਰ ਨਾਲ ਸਾਡੇ ਵਧੀਆ ਰਿਸ਼ਤੇ ਕਾਰਨ ਸਾਡੀ ਖ਼ੁਸ਼ੀ ਵਧਦੀ ਜਾਂਦੀ ਹੈ ਅਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਪਿਆਰ ਨਾਲ ਸਿਖਾਉਂਦਾ ਅਤੇ ਲੋੜ ਪੈਣ ਤੇ ਤਾੜਨਾ ਵੀ ਦਿੰਦਾ ਹੈ।—ਬਿਵਸਥਾ ਸਾਰ 8:5.
10 ਜੇਕਰ ਅਸੀਂ ਯਹੋਵਾਹ ਨਾਲ ਆਪਣੇ ਵਧੀਆ ਰਿਸ਼ਤੇ ਨੂੰ ਲਗਾਤਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਨਾ ਕਰੀਏ, ਤਾਂ ਸਾਡਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ। ਜੇ ਇਸ ਤਰ੍ਹਾਂ ਹੋ ਜਾਵੇ, ਤਾਂ ਅਸੀਂ ਪਰਮੇਸ਼ੁਰ ਉੱਤੇ ਦੋਸ਼ ਨਹੀਂ ਲਾ ਸਕਦੇ ਕਿਉਂ ਜੋ “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।” (ਰਸੂਲਾਂ ਦੇ ਕਰਤੱਬ 17:27) ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਹਰ ਵੇਲੇ ਸਾਡੀ ਗੱਲ ਸੁਣਨ ਲਈ ਤਿਆਰ ਰਹਿੰਦਾ ਹੈ! (1 ਯੂਹੰਨਾ 5:14, 15) ਇਹ ਸੱਚ ਹੈ ਕਿ ਸਾਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ। ਪਰ ਆਪਣੀ ਭਗਤੀ ਵਧਾਉਣ ਅਤੇ ਭਗਤੀ ਕਰਦੇ ਰਹਿਣ ਲਈ ਸਾਡੀ ਮਦਦ ਕਰਨ ਵਾਸਤੇ ਯਹੋਵਾਹ ਨੇ ਬਹੁਤ ਸਾਰੇ ਪ੍ਰਬੰਧ ਕੀਤੇ ਹਨ। ਇਨ੍ਹਾਂ ਪ੍ਰਬੰਧਾਂ ਦੀ ਮਦਦ ਨਾਲ ਅਸੀਂ ਉਸ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰ ਸਕਦੇ ਹਾਂ। (ਯਾਕੂਬ 4:8) ਅਸੀਂ ਇਨ੍ਹਾਂ ਵਧੀਆ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਕਿਵੇਂ ਉਠਾ ਸਕਦੇ ਹਾਂ?
ਰੂਹਾਨੀ ਤੌਰ ਤੇ ਮਜ਼ਬੂਤ ਰਹੋ
11. ਆਪਣੀ ਭਗਤੀ ਦਿਖਾਉਣ ਦੇ ਕਿਹੜੇ ਕੁਝ ਵਧੀਆ ਤਰੀਕੇ ਹਨ?
11 ਪੌਲੁਸ ਸਾਨੂੰ ਇਹ ਸਲਾਹ ਦਿੰਦਾ ਹੈ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।” (2 ਤਿਮੋਥਿਉਸ 2:15) ਇਸ ਸਲਾਹ ਅਨੁਸਾਰ ਪਰਮੇਸ਼ੁਰ ਨਾਲ ਸਾਡਾ ਗਹਿਰਾ ਪਿਆਰ ਸਾਨੂੰ ਦਿਲੋਂ ਉਸ ਦੀ ਭਗਤੀ ਕਰਨ ਲਈ ਪ੍ਰੇਰਿਤ ਕਰੇਗਾ। ਉਸ ਦੀ ਭਗਤੀ ਕਰਨ ਲਈ ਸਾਨੂੰ ਬਾਕਾਇਦਾ ਬਾਈਬਲ ਸਟੱਡੀ, ਮੀਟਿੰਗਾਂ ਤੇ ਪ੍ਰਚਾਰ ਸੇਵਾ ਲਈ ਚੰਗੀ ਰੁਟੀਨ ਬਣਾਉਣ ਦੀ ਲੋੜ ਹੈ। ਇਸ ਦੇ ਨਾਲ-ਨਾਲ ਅਸੀਂ ‘ਨਿੱਤ ਪ੍ਰਾਰਥਨਾ ਕਰਨ’ ਦੁਆਰਾ ਵੀ ਯਹੋਵਾਹ ਦੇ ਨੇੜੇ ਜਾ ਸਕਦੇ ਹਾਂ। (1 ਥੱਸਲੁਨੀਕੀਆਂ 5:17) ਇਹ ਆਪਣੀ ਭਗਤੀ ਦਿਖਾਉਣ ਦੇ ਵਧੀਆ ਤਰੀਕੇ ਹਨ। ਇਨ੍ਹਾਂ ਗੱਲਾਂ ਵਿਚ ਢਿੱਲ ਕਰਨ ਨਾਲ ਅਸੀਂ ਰੂਹਾਨੀ ਤੌਰ ਤੇ ਬੀਮਾਰ ਹੋ ਸਕਦੇ ਹਾਂ ਅਤੇ ਸ਼ਤਾਨ ਦੇ ਸ਼ਿਕਾਰ ਬਣ ਸਕਦੇ ਹਾਂ।—1 ਪਤਰਸ 5:8.
12. ਅਸੀਂ ਕਾਮਯਾਬੀ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਿਸ ਤਰ੍ਹਾਂ ਕਰ ਸਕਦੇ ਹਾਂ?
12 ਅਧਿਆਤਮਿਕ ਤੌਰ ਤੇ ਮਜ਼ਬੂਤ ਅਤੇ ਰੁੱਝੇ ਰਹਿਣ ਨਾਲ ਅਸੀਂ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਦੇ ਹਾਂ। ਅਜ਼ਮਾਇਸ਼ਾਂ ਕਾਰਨ ਸ਼ਾਇਦ ਸਾਨੂੰ ਸਖ਼ਤ ਪਰੀਖਿਆਵਾਂ ਦਾ ਸਾਮ੍ਹਣਾ ਕਰਨਾ ਪਵੇ। ਆਪਣੇ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਜਾਂ ਗੁਆਂਢੀਆਂ ਦੇ ਰੁੱਖੇਪਣ, ਵਿਰੋਧ ਅਤੇ ਜ਼ੁਲਮ ਨੂੰ ਸਹਿਣਾ ਸਾਡੇ ਲਈ ਮੁਸ਼ਕਲ ਹੋ ਸਕਦਾ ਹੈ। ਹੋ ਸਕਦਾ ਹੈ ਕਿ ਕੰਮ ਤੇ ਜਾਂ ਸਕੂਲੇ ਚਲਾਕੀ ਨਾਲ ਸਾਡੇ ਉੱਤੇ ਦਬਾਅ ਪਾਇਆ ਜਾਵੇ ਤਾਂਕਿ ਅਸੀਂ ਮਸੀਹੀ ਸਿਧਾਂਤਾਂ ਨੂੰ ਤੋੜ ਬੈਠੀਏ। ਨਿਰਾਸ਼ਾ, ਬੀਮਾਰੀ ਤੇ ਡਿਪਰੈਸ਼ਨ ਕਾਰਨ ਵੀ ਅਸੀਂ ਸਰੀਰਕ ਤੌਰ ਤੇ ਕਮਜ਼ੋਰ ਹੋ ਸਕਦੇ ਹਾਂ ਜਿਸ ਕਰਕੇ ਨਿਹਚਾ ਦੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰਨਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ। ਪਰ ਅਸੀਂ ਕਾਮਯਾਬੀ ਨਾਲ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਾਂ ਜੇਕਰ ਅਸੀਂ “ਪਵਿੱਤਰ ਚਲਣ ਅਤੇ ਭਗਤੀ” ਦੁਆਰਾ ‘ਯਹੋਵਾਹ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੀਏ।’ (2 ਪਤਰਸ 3:11, 12) ਅਤੇ ਇਸ ਤਰ੍ਹਾਂ ਕਰਦੇ ਰਹਿ ਕੇ ਅਸੀਂ ਖ਼ੁਸ਼ ਵੀ ਰਹਿ ਸਕਦੇ ਹਾਂ ਕਿ ਸਾਨੂੰ ਪਰਮੇਸ਼ੁਰ ਤੋਂ ਬਰਕਤਾਂ ਮਿਲਣਗੀਆਂ।—ਕਹਾਉਤਾਂ 10:22.
13. ਭਗਤੀ ਕਰਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
13 ਭਾਵੇਂ ਕਿ ਸ਼ਤਾਨ ਪਰਮੇਸ਼ੁਰ ਦੇ ਭਗਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ, ਪਰ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਕਿਉਂ? ਕਿਉਂਕਿ ‘ਯਹੋਵਾਹ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਜਾਣਦਾ ਹੈ!’ (2 ਪਤਰਸ 2:9) ਅਜ਼ਮਾਇਸ਼ਾਂ ਸਹਿਣ ਅਤੇ ਰਾਹਤ ਪਾਉਣ ਲਈ ਸਾਨੂੰ “ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ” ਕਰਨੀ ਚਾਹੀਦੀ ਹੈ। (ਤੀਤੁਸ 2:12) ਮਸੀਹੀ ਹੋਣ ਦੇ ਨਾਤੇ, ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਤਾਂਕਿ ਕੋਈ ਵੀ ਦੁਨਿਆਵੀ ਇੱਛਾ ਅਤੇ ਕੰਮ-ਕਾਰ ਸਾਡੀ ਭਗਤੀ ਨੂੰ ਬਰਬਾਦ ਨਾ ਕਰ ਦੇਣ। ਆਓ ਆਪਾਂ ਹੁਣ ਇਨ੍ਹਾਂ ਕੁਝ ਖ਼ਤਰਿਆਂ ਵੱਲ ਧਿਆਨ ਦੇਈਏ।
ਭਗਤੀ ਦੇ ਰਾਹ ਵਿਚ ਆਉਂਦੇ ਖ਼ਤਰਿਆਂ ਤੋਂ ਬਚੋ
14. ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਜਦੋਂ ਸਾਡੇ ਵਿਚ ਧਨ-ਦੌਲਤ ਜਾਂ ਚੀਜ਼ਾਂ ਇਕੱਠੀਆਂ ਕਰਨ ਦਾ ਲਾਲਚ ਪੈਦਾ ਹੁੰਦਾ ਹੈ?
14ਕਈ ਲੋਕ ਧਨ-ਦੌਲਤ ਜਾਂ ਚੀਜ਼ਾਂ ਇਕੱਠੀਆਂ ਕਰਨ ਦੇ ਫੰਦੇ ਵਿਚ ਫਸ ਜਾਂਦੇ ਹਨ। ਅਸੀਂ ‘ਭਗਤੀ ਨੂੰ ਖੱਟੀ ਦਾ ਵਸੀਲਾ ਸਮਝ’ ਕੇ ਆਪਣੇ ਆਪ ਨੂੰ ਵੀ ਧੋਖਾ ਦੇ ਸਕਦੇ ਹਾਂ। (1 ਤਿਮੋਥਿਉਸ 6:5) ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਈਮਾਨਦਾਰੀ ਦਾ ਨਾਜਾਇਜ਼ ਫ਼ਾਇਦਾ ਉਠਾ ਸਕਦੇ ਹਾਂ। ਅਸੀਂ ਸ਼ਾਇਦ ਭੁਲੇਖੇ ਵਿਚ ਰਹੀਏ ਕਿ ਕਰਜ਼ਾ ਲੈਣ ਲਈ ਕਿਸੇ ਅਮੀਰ ਮਸੀਹੀ ਉੱਤੇ ਦਬਾਅ ਪਾਉਣਾ ਠੀਕ ਹੈ, ਜਦ ਕਿ ਕਰਜ਼ਾ ਸ਼ਾਇਦ ਅਸੀਂ ਵਾਪਸ ਵੀ ਨਾ ਕਰ ਸਕੀਏ। (ਜ਼ਬੂਰ 37:21) ਪਰ “ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ” ਧਨ-ਦੌਲਤ ਜਾਂ ਚੀਜ਼ਾਂ ਇਕੱਠੀਆਂ ਕਰਨ ਦੇ ਨਾਲ ਨਹੀਂ ਸਗੋਂ ਭਗਤੀ ਨਾਲ ਹੈ। (1 ਤਿਮੋਥਿਉਸ 4:8) “ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ।” ਇਸ ਲਈ ਆਓ ਆਪਾਂ “ਸੰਤੋਖ ਨਾਲ ਭਗਤੀ” ਕਰਨ ਦਾ ਪੱਕਾ ਇਰਾਦਾ ਕਰੀਏ ਕਿਉਂਕਿ ਜੇ ਸਾਨੂੰ “ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।”—1 ਤਿਮੋਥਿਉਸ 6:6-11.
15. ਜੇ ਮਨੋਰੰਜਨ ਅਤੇ ਐਸ਼ੋ-ਆਰਾਮ ਸਾਡੀ ਭਗਤੀ ਦੀ ਥਾਂ ਲੈ ਰਹੇ ਹਨ, ਤਾਂ ਅਸੀਂ ਕੀ ਕਰ ਸਕਦੇ ਹਾਂ?
15ਮਨੋਰੰਜਨ ਅਤੇ ਐਸ਼ੋ-ਆਰਾਮ ਸਾਡੀ ਭਗਤੀ ਦੀ ਥਾਂ ਲੈ ਸਕਦੇ ਹਨ। ਕੀ ਸਾਨੂੰ ਵੀ ਇਨ੍ਹਾਂ ਮਾਮਲਿਆਂ ਵਿਚ ਫ਼ੌਰਨ ਤਬਦੀਲੀਆਂ 1 ਯੂਹੰਨਾ 2:25) ਅੱਜ-ਕੱਲ੍ਹ ਬਹੁਤ ਸਾਰੇ ਲੋਕ ‘ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹਨ। ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹਨ,’ ਇਸ ਲਈ ਸਾਨੂੰ ਇਨ੍ਹਾਂ ਲੋਕਾਂ ਤੋਂ ਦੂਰ ਰਹਿਣ ਦੀ ਲੋੜ ਹੈ। (2 ਤਿਮੋਥਿਉਸ 3:4, 5) ਜਿਹੜੇ ਲੋਕ ਪਰਮੇਸ਼ੁਰ ਦੀ ਭਗਤੀ ਕਰਨੀ ਜ਼ਰੂਰੀ ਸਮਝਦੇ ਹਨ, ਉਹ ‘ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਦੇ ਹਨ ਭਈ ਓਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ।’—1 ਤਿਮੋਥਿਉਸ 6:19.
ਕਰਨ ਦੀ ਲੋੜ ਹੈ? ਇਹ ਸੱਚ ਹੈ ਕਿ ਕੁਝ ਹੱਦ ਤਕ ਸਰੀਰਕ ਕਸਰਤ ਕਰਨੀ ਅਤੇ ਮਨੋਰੰਜਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਪਰ ਇਨ੍ਹਾਂ ਤੋਂ ਸਾਨੂੰ ਕਦੇ ਸਦਾ ਦਾ ਜੀਵਨ ਨਹੀਂ ਮਿਲ ਸਕਦਾ। (16. ਕਈ ਲੋਕ ਕਿਹੜੀਆਂ ਗ਼ਲਤ ਇੱਛਾਵਾਂ ਕਾਰਨ ਪਰਮੇਸ਼ੁਰ ਦੀਆਂ ਧਾਰਮਿਕ ਮੰਗਾਂ ਪੂਰੀਆਂ ਨਹੀਂ ਕਰ ਸਕਦੇ ਅਤੇ ਅਸੀਂ ਇਨ੍ਹਾਂ ਇੱਛਾਵਾਂ ਉੱਤੇ ਕਿਸ ਤਰ੍ਹਾਂ ਕਾਬੂ ਪਾ ਸਕਦੇ ਹਾਂ?
16ਜ਼ਿਆਦਾ ਸ਼ਰਾਬ ਪੀਣ, ਨਸ਼ੀਲੀਆਂ ਦਵਾਈਆਂ ਲੈਣ, ਅਨੈਤਿਕਤਾ ਕਰਨ ਕਰਕੇ ਜਾਂ ਕਿਸੇ ਹੋਰ ਭੈੜੀ ਇੱਛਾ ਕਾਰਨ ਸਾਡੀ ਭਗਤੀ ਬਰਬਾਦ ਹੋ ਸਕਦੀ ਹੈ। ਇਨ੍ਹਾਂ ਚੀਜ਼ਾਂ ਵਿਚ ਹਿੱਸਾ ਲੈਣ ਨਾਲ ਅਸੀਂ ਪਰਮੇਸ਼ੁਰ ਦੀਆਂ ਧਾਰਮਿਕ ਮੰਗਾਂ ਪੂਰੀਆਂ ਨਹੀਂ ਕਰ ਸਕਦੇ। (1 ਕੁਰਿੰਥੀਆਂ 6:9, 10; 2 ਕੁਰਿੰਥੀਆਂ 7:1) ਪੌਲੁਸ ਨੂੰ ਵੀ ਆਪਣੇ ਪਾਪੀ ਸਰੀਰ ਨਾਲ ਲਗਾਤਾਰ ਲੜਨਾ ਪਿਆ ਸੀ। (ਰੋਮੀਆਂ 7:21-25) ਗ਼ਲਤ ਇੱਛਾਵਾਂ ਤੋਂ ਬਚਣ ਲਈ ਸਾਨੂੰ ਬਹੁਤ ਹੀ ਮਿਹਨਤ ਕਰਨ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਨੇਕ ਚਾਲ-ਚੱਲਣ ਰੱਖਣ ਦਾ ਪੱਕਾ ਫ਼ੈਸਲਾ ਕਰਨਾ ਚਾਹੀਦਾ ਹੈ। ਪੌਲੁਸ ਨੇ ਸਾਨੂੰ ਕਿਹਾ: “ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ।” (ਕੁਲੁੱਸੀਆਂ 3:5) ਇਨ੍ਹਾਂ ਪਾਪੀ ਕੰਮਾਂ ਤੋਂ ਦੂਰ ਰਹਿਣ ਵਾਸਤੇ ਆਪਣੇ ਅੰਗਾਂ ਨੂੰ ਮਾਰ ਸੁੱਟਣ ਦਾ ਜਤਨ ਕਰਨ ਲਈ ਸਾਨੂੰ ਦ੍ਰਿੜ੍ਹ ਇਰਾਦੇ ਦੀ ਜ਼ਰੂਰਤ ਹੈ। ਪਰਮੇਸ਼ੁਰ ਦੀ ਮਦਦ ਲਈ ਦਿਲੋਂ ਪ੍ਰਾਰਥਨਾ ਕਰਨ ਨਾਲ ਅਸੀਂ ਇਸ ਦੁਸ਼ਟ ਦੁਨੀਆਂ ਵਿਚ ਰਹਿੰਦੇ ਹੋਏ ਵੀ ਗ਼ਲਤ ਇੱਛਾਵਾਂ ਨੂੰ ਤਿਆਗ ਕੇ ਧਾਰਮਿਕਤਾ ਉੱਤੇ ਚੱਲ ਸਕਾਂਗੇ ਅਤੇ ਉਸ ਦੀ ਭਗਤੀ ਕਰ ਸਕਾਂਗੇ।
17. ਤਾੜਨਾ ਮਿਲਣ ਤੇ ਸਾਨੂੰ ਕਿਵੇਂ ਸੋਚਣਾ ਚਾਹੀਦਾ ਹੈ?
17ਨਿਰਾਸ਼ਾ ਦੇ ਕਾਰਨ ਸਾਡੀ ਧੀਰਜ ਕਰਨ ਦੀ ਸ਼ਕਤੀ ਕਮਜ਼ੋਰ ਹੋ ਸਕਦੀ ਹੈ ਜਿਸ ਕਰਕੇ ਸਾਡੀ ਭਗਤੀ ਉੱਤੇ ਬੁਰਾ ਅਸਰ ਪੈ ਸਕਦਾ ਹੈ। ਯਹੋਵਾਹ ਦੇ ਕਈ ਸੇਵਕਾਂ ਨੂੰ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਿਆ ਹੈ। (ਗਿਣਤੀ 11:11-15; ਅਜ਼ਰਾ 4:4; ਯੂਨਾਹ 4:3) ਨਿਰਾਸ਼ਾ ਕਾਰਨ ਸਾਡੇ ਉੱਤੇ ਬਹੁਤ ਹੀ ਬੁਰਾ ਅਸਰ ਪੈ ਸਕਦਾ ਹੈ ਜੇਕਰ ਅਸੀਂ ਕਿਸੇ ਗੱਲ ਕਾਰਨ ਨਾਰਾਜ਼ ਹੋ ਜਾਈਏ ਜਾਂ ਸਾਨੂੰ ਸਖ਼ਤ ਤਾੜਨਾ ਮਿਲੀ ਹੋਵੇ। ਸਲਾਹ ਅਤੇ ਤਾੜਨਾ ਸਾਨੂੰ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਉਸ ਨੂੰ ਸਾਡੀ ਚਿੰਤਾ ਹੈ। (ਇਬਰਾਨੀਆਂ 12:5-7, 10, 11) ਤਾੜਨਾ ਮਿਲਣ ਤੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਸਜ਼ਾ ਦਿੱਤੀ ਜਾ ਰਹੀ ਹੈ, ਸਗੋਂ ਇਸ ਨੂੰ ਧਾਰਮਿਕਤਾ ਦਾ ਰਾਹ ਸਿਖਾਉਣ ਦਾ ਇਕ ਤਰੀਕਾ ਸਮਝਣਾ ਚਾਹੀਦਾ ਹੈ। ਜੇਕਰ ਅਸੀਂ ਨਿਮਰ ਹਾਂ, ਤਾਂ ਇਹ ਜਾਣਦੇ ਹੋਏ ਕਿ “ਸਿੱਖਿਆ ਦੀ ਤਾੜ ਜੀਉਣ ਦਾ ਰਾਹ ਹੈ,” ਅਸੀਂ ਸਲਾਹ ਨੂੰ ਸਵੀਕਾਰ ਕਰਾਂਗੇ ਅਤੇ ਇਸ ਦੀ ਕਦਰ ਕਰਾਂਗੇ। (ਕਹਾਉਤਾਂ 6:23) ਇਸ ਤਰ੍ਹਾਂ ਪਰਮੇਸ਼ੁਰ ਦੀ ਭਗਤੀ ਕਰਦੇ ਹੋਏ ਰੂਹਾਨੀ ਤਰੱਕੀ ਕਰਨ ਵਿਚ ਸਾਨੂੰ ਬਹੁਤ ਮਦਦ ਮਿਲੇਗੀ।
18. ਗ਼ਲਤਫ਼ਹਿਮੀ ਜਾਂ ਅਣਬਣ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
18ਗ਼ਲਤਫ਼ਹਿਮੀ ਜਾਂ ਠੇਸ ਲੱਗਣ ਕਰਕੇ ਸਾਡੀ ਭਗਤੀ ਵਿਚ ਕਹਾਉਤਾਂ 18:1) ਪਰ ਚੰਗਾ ਹੋਵੇਗਾ ਜੇਕਰ ਅਸੀਂ ਯਾਦ ਰੱਖੀਏ ਕਿ ਬਦਲਾ ਲੈਣ ਦੀ ਭਾਵਨਾ ਪੈਦਾ ਕਰਨ ਨਾਲ ਜਾਂ ਦੂਸਰਿਆਂ ਨਾਲ ਵੈਰ ਰੱਖਣ ਨਾਲ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਬੁਰਾ ਅਸਰ ਪੈ ਸਕਦਾ ਹੈ। (ਲੇਵੀਆਂ 19:18) ਅਸਲ ਵਿਚ “ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹ ਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ੁਰ ਨਾਲ ਜਿਸ ਨੂੰ ਉਹ ਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸੱਕਦਾ।” (1 ਯੂਹੰਨਾ 4:20) ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਇਹ ਸਲਾਹ ਦਿੱਤੀ ਸੀ ਕਿ ਸਾਨੂੰ ਆਪਸ ਵਿਚ ਜਲਦੀ ਹੀ ਝਗੜੇ ਸੁਲਝਾ ਲੈਣੇ ਚਾਹੀਦੇ ਹਨ। ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ: “ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।” (ਮੱਤੀ 5:23, 24) ਜੇ ਅਸੀਂ ਰੁੱਖਾ ਬੋਲਣ ਜਾਂ ਬੁਰਾ ਵਰਤਾਅ ਕਰਨ ਨਾਲ ਕਿਸੇ ਦੇ ਦਿਲ ਨੂੰ ਜ਼ਖ਼ਮੀ ਕੀਤਾ ਹੈ, ਤਾਂ ਅਸੀਂ ਮਾਫ਼ੀ ਮੰਗ ਕੇ ਉਨ੍ਹਾਂ ਦੇ ਜ਼ਖ਼ਮਾਂ ਤੇ ਮਲ੍ਹਮ ਲਾ ਸਕਦੇ ਹਾਂ। ਜੇਕਰ ਅਸੀਂ ਮਾਫ਼ੀ ਮੰਗ ਕੇ ਸਵੀਕਾਰ ਕਰੀਏ ਕਿ ਸਾਡੇ ਕੋਲੋਂ ਗ਼ਲਤੀ ਹੋਈ ਹੈ, ਤਾਂ ਅਣਬਣ ਖ਼ਤਮ ਹੋ ਸਕਦੀ ਹੈ ਅਤੇ ਦੁਬਾਰਾ ਇਕ ਵਧੀਆ ਰਿਸ਼ਤਾ ਜੋੜਿਆ ਜਾ ਸਕਦਾ ਹੈ। ਯਿਸੂ ਨੇ ਮੁਸ਼ਕਲਾਂ ਸੁਲਝਾਉਣ ਬਾਰੇ ਹੋਰ ਵੀ ਇਹੋ ਜਿਹੀ ਸਲਾਹ ਦਿੱਤੀ ਸੀ। (ਮੱਤੀ 18:15-17) ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਕਾਮਯਾਬੀ ਨਾਲ ਮੁਸ਼ਕਲਾਂ ਸੁਲਝਾ ਲੈਂਦੇ ਹਾਂ!—ਰੋਮੀਆਂ 12:18; ਅਫ਼ਸੀਆਂ 4:26, 27.
ਰੁਕਾਵਟ ਪੈ ਸਕਦੀ ਹੈ। ਇਨ੍ਹਾਂ ਗੱਲਾਂ ਕਾਰਨ ਅਸੀਂ ਚਿੰਤਾ ਵਿਚ ਪੈ ਸਕਦੇ ਹਾਂ ਜਿਸ ਕਰਕੇ ਸ਼ਾਇਦ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਤੋਂ ਆਪਣੇ ਆਪ ਨੂੰ ਵੱਖਰਾ ਕਰਨ ਦੀ ਨਾਸਮਝੀ ਕਰ ਬੈਠੀਏ। (ਯਿਸੂ ਦੀ ਮਿਸਾਲ ਤੇ ਚੱਲੋ
19. ਯਿਸੂ ਦੀ ਮਿਸਾਲ ਦੀ ਨਕਲ ਕਰਨੀ ਇੰਨੀ ਜ਼ਰੂਰੀ ਕਿਉਂ ਹੈ?
19 ਸਾਡੇ ਉੱਤੇ ਅਜ਼ਮਾਇਸ਼ਾਂ ਜ਼ਰੂਰ ਆਉਣਗੀਆਂ, ਪਰ ਇਨ੍ਹਾਂ ਕਾਰਨ ਸਾਨੂੰ ਸਦਾ ਦੇ ਜੀਵਨ ਦੇ ਰਾਹ ਤੋਂ ਭਟਕਣ ਦੀ ਲੋੜ ਨਹੀਂ ਹੈ। ਯਾਦ ਰੱਖੋ ਕਿ ਯਹੋਵਾਹ ਸਾਨੂੰ ਪਰਤਾਵੇ ਵਿੱਚੋਂ ਕੱਢਣਾ ਜਾਣਦਾ ਹੈ। ਜਦੋਂ ਅਸੀਂ ‘ਹਰੇਕ ਭਾਰ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜਦੇ ਹਾਂ,’ ਤਾਂ ਆਓ ਆਪਾਂ “ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ।” (ਇਬਰਾਨੀਆਂ 12:1-3) ਧਿਆਨ ਨਾਲ ਯਿਸੂ ਦੀ ਮਿਸਾਲ ਉੱਤੇ ਗੌਰ ਕਰਨ ਅਤੇ ਆਪਣੀ ਕਹਿਣੀ ਤੇ ਕਰਨੀ ਵਿਚ ਉਸ ਦੀ ਨਕਲ ਕਰਨ ਨਾਲ ਸਾਨੂੰ ਭਗਤੀ ਵਧਾਉਣ ਅਤੇ ਦਿਖਾਉਣ ਵਿਚ ਮਦਦ ਮਿਲੇਗੀ।
20. ਧੀਰਜ ਦੇ ਨਾਲ-ਨਾਲ ਭਗਤੀ ਵਧਾਉਣ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
20 ਧੀਰਜ ਅਤੇ ਭਗਤੀ ਦੇ ਦੋਵੇਂ ਗੁਣ ਮੁਕਤੀ ਹਾਸਲ ਕਰਨ ਵਿਚ ਸਾਡੀ ਮਦਦ ਕਰਦੇ ਹਨ। ਇਹ ਵਧੀਆ ਗੁਣ ਦਿਖਾਉਣ ਨਾਲ ਅਸੀਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਰਹਿ ਸਕਦੇ ਹਾਂ। ਜੇ ਅਸੀਂ ਅਜ਼ਮਾਇਸ਼ਾਂ ਵਿਚ ਵੀ ਡਟੇ ਰਹਿ ਕੇ ਪਰਮੇਸ਼ੁਰ ਦੀ ਭਗਤੀ ਕਰਦੇ ਰਹੀਏ, ਤਾਂ ਸਾਨੂੰ ਯਹੋਵਾਹ ਦਾ ਪਿਆਰ ਅਤੇ ਉਸ ਦੀਆਂ ਬਰਕਤਾਂ ਦੇ ਨਾਲ-ਨਾਲ ਖ਼ੁਸ਼ੀ ਵੀ ਮਿਲੇਗੀ। (ਯਾਕੂਬ 5:11) ਇਸ ਤੋਂ ਇਲਾਵਾ, ਯਿਸੂ ਨੇ ਖ਼ੁਦ ਸਾਨੂੰ ਭਰੋਸਾ ਦਿਵਾਇਆ ਸੀ: “ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ।”—ਲੂਕਾ 21:19.
ਤੁਸੀਂ ਕਿਵੇਂ ਜਵਾਬ ਦਿਓਗੇ?
• ਧੀਰਜ ਰੱਖਣਾ ਜ਼ਰੂਰੀ ਕਿਉਂ ਹੈ?
• ਭਗਤੀ ਦਾ ਮਤਲਬ ਕੀ ਹੈ ਅਤੇ ਇਹ ਕਿਸ ਤਰ੍ਹਾਂ ਦਿਖਾਈ ਜਾ ਸਕਦੀ ਹੈ?
• ਅਸੀਂ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਕਿਵੇਂ ਕਰ ਸਕਦੇ ਹਾਂ
• ਸਾਡੀ ਭਗਤੀ ਦੇ ਰਾਹ ਵਿਚ ਕਿਹੜੇ ਖ਼ਤਰੇ ਆਉਂਦੇ ਹਨ ਅਤੇ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ?
[ਸਵਾਲ]
[ਸਫ਼ੇ 12, 13 ਉੱਤੇ ਤਸਵੀਰਾਂ]
ਭਗਤੀ ਕਈ ਤਰੀਕਿਆਂ ਨਾਲ ਦਿਖਾਈ ਜਾ ਸਕਦੀ ਹੈ
[ਸਫ਼ੇ 14 ਉੱਤੇ ਤਸਵੀਰਾਂ]
ਭਗਤੀ ਦੇ ਰਾਹ ਵਿਚ ਆਉਂਦੇ ਖ਼ਤਰਿਆਂ ਤੋਂ ਬਚੋ