ਸੱਚਾ ਧਰਮ ਲੋਕਾਂ ਵਿਚ ਏਕਤਾ ਲਿਆਉਂਦਾ ਹੈ
ਸੱਚਾ ਧਰਮ ਲੋਕਾਂ ਵਿਚ ਏਕਤਾ ਲਿਆਉਂਦਾ ਹੈ
ਆਮ ਕਰਕੇ ਧਰਮ ਲੋਕਾਂ ਵਿਚ ਫੁੱਟਾਂ ਪਾਉਂਦੇ ਹਨ, ਪਰ ਸੱਚੇ ਪਰਮੇਸ਼ੁਰ ਦੀ ਭਗਤੀ ਲੋਕਾਂ ਵਿਚ ਏਕਤਾ ਲਿਆਉਂਦੀ ਹੈ। ਜਦ ਇਸਰਾਏਲ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਸੀ, ਤਾਂ ਬਹੁਤ ਸਾਰੇ ਗ਼ੈਰ-ਯਹੂਦੀ ਲੋਕ ਸੱਚਾਈ ਵੱਲ ਖਿੱਚੇ ਗਏ ਸਨ। ਉਦਾਹਰਣ ਲਈ, ਰੂਥ ਨੇ ਆਪਣੇ ਜੱਦੀ ਦੇਸ਼ ਮੋਆਬ ਦੇ ਦੇਵਤਿਆਂ ਨੂੰ ਛੱਡ ਕੇ ਨਾਓਮੀ ਨੂੰ ਕਿਹਾ ਕਿ “ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।” (ਰੂਥ 1:16) ਪਹਿਲੀ ਸਦੀ ਤਾਈਂ ਬਹੁਤ ਸਾਰੇ ਗ਼ੈਰ-ਯਹੂਦੀ ਲੋਕ ਸੱਚੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਸਨ। (ਰਸੂਲਾਂ ਦੇ ਕਰਤੱਬ 13:48; 17:4) ਬਾਅਦ ਵਿਚ ਜਦੋਂ ਯਿਸੂ ਦੇ ਚੇਲਿਆਂ ਨੇ ਦੂਰ ਦੇ ਦੇਸ਼ਾਂ ਤਕ ਪ੍ਰਚਾਰ ਕੀਤਾ ਤਾਂ ਹੋਰ ਵੀ ਲੋਕ ਏਕਤਾ ਵਿਚ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਲੱਗ ਪਏ। ਇਸ ਬਾਰੇ ਪੌਲੁਸ ਰਸੂਲ ਨੇ ਲਿਖਿਆ ਕਿ ‘ਤੁਸੀਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ੁਰ ਦੀ ਵੱਲ ਮੁੜੇ ਭਈ ਸਤ ਸ੍ਰੀ ਅਕਾਲ ਪਰਮੇਸ਼ੁਰ ਦੀ ਸੇਵਾ ਕਰ ਸਕੋ।’ (1 ਥੱਸਲੁਨੀਕੀਆਂ 1:9) ਕੀ ਸੱਚੇ ਪਰਮੇਸ਼ੁਰ ਦੀ ਉਪਾਸਨਾ ਅੱਜ ਵੀ ਲੋਕਾਂ ਵਿਚ ਏਕਤਾ ਲਿਆ ਸਕਦੀ ਹੈ?
ਨਾਸਤਿਕ ਲੋਕਾਂ ਦੇ ਅਨੁਸਾਰ ਕਿਸੇ ਸਮੂਹ ਨੂੰ “ਸੱਚੇ ਭਗਤ” ਕਹਿਣਾ ਗ਼ਲਤ ਹੈ ਅਤੇ ਉਹ “ਇੱਕੋ ਸੱਚੇ ਰੱਬ” ਵਿਚ ਵਿਸ਼ਵਾਸ ਨਹੀਂ ਕਰਦੇ। ਉਹ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਕਿਉਂਕਿ ਉਹ ਸੱਚਾਈ ਦੇ ਸ੍ਰੋਤ ਨੂੰ ਨਹੀਂ ਜਾਣਦੇ। ਲੇਕਿਨ ਸੱਚਾਈ ਨੂੰ ਭਾਲਣ ਵਾਲਿਆਂ ਲੋਕਾਂ ਨੂੰ ਇਹ ਗੱਲ ਸਮਝ ਆਈ ਹੈ ਕਿ ਸੱਚੀ ਭਗਤੀ ਆਪਣੀ ਮਰਜ਼ੀ ਅਨੁਸਾਰ ਨਹੀਂ ਕੀਤੀ ਜਾ ਸਕਦੀ। ਸੱਚੀ ਭਗਤੀ ਦਾ ਹੱਕਦਾਰ ਸਿਰਫ਼ ਸਾਡਾ ਸਿਰਜਣਹਾਰ ਯਹੋਵਾਹ ਹੈ। (ਪਰਕਾਸ਼ ਦੀ ਪੋਥੀ 4:11) ਯਹੋਵਾਹ ਸੱਚਾ ਪਰਮੇਸ਼ੁਰ ਹੈ, ਅਤੇ ਉਹ ਸਾਨੂੰ ਦੱਸਦਾ ਹੈ ਕਿ ਉਸ ਦੀ ਭਗਤੀ ਕਿਸ ਤਰੀਕੇ ਵਿਚ ਕੀਤੀ ਜਾਣੀ ਚਾਹੀਦੀ ਹੈ।
ਬਾਈਬਲ ਪੜ੍ਹ ਕੇ ਅਸੀਂ ਯਹੋਵਾਹ ਦੀ ਮਰਜ਼ੀ ਜਾਣ ਸਕਦੇ ਹਾਂ। ਦੁਨੀਆਂ ਦੇ ਤਕਰੀਬਨ ਸਾਰੇ ਲੋਕ ਬਾਈਬਲ ਦੀ ਪੂਰੀ ਕਾਪੀ ਜਾਂ ਇਸ ਦੇ ਹਿੱਸੇ ਲੈ ਕੇ ਪੜ੍ਹ ਸਕਦੇ ਹਨ। ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਪੁੱਤਰ ਯਿਸੂ ਨੇ ਕਿਹਾ ਸੀ ਕਿ ‘ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਤੁਸੀਂ ਸਚਿਆਈ ਨੂੰ ਜਾਣੋਗੇ।’ (ਯੂਹੰਨਾ 8:31, 32) ਹਾਂ ਸੱਚਾਈ ਸਿੱਖੀ ਜਾ ਸਕਦੀ ਹੈ! ਲੱਖਾਂ ਹੀ ਵੱਖੋ-ਵੱਖਰੇ ਪਿਛੋਕੜਾਂ ਦੇ ਧਰਮੀ ਲੋਕ ਇਸ ਸੱਚਾਈ ਨੂੰ ਸਿੱਖ ਕੇ ਸੱਚੀ ਉਪਾਸਨਾ ਲਈ ਇਕੱਠੇ ਕੀਤੇ ਜਾ ਰਹੇ ਹਨ।—ਮੱਤੀ 28:19, 20; ਪਰਕਾਸ਼ ਦੀ ਪੋਥੀ 7:9, 10.
ਸਾਡੇ ਸਮੇਂ ਵਿਚ ਏਕਤਾ!
ਬਾਈਬਲ ਵਿਚ ਸਫ਼ਨਯਾਹ ਨਾਮਕ ਪੁਸਤਕ ਵਿਚ ਵੱਖਰੇ-ਵੱਖਰੇ ਪਿਛੋਕੜਾਂ ਦੇ ਲੋਕਾਂ ਦੇ ਇਕੱਠੇ ਹੋਣ ਬਾਰੇ ਇਹ ਭਵਿੱਖਬਾਣੀ ਕੀਤੀ ਗਈ ਹੈ: “ਤਦ ਮੈਂ [ਯਹੋਵਾਹ ਪਰਮੇਸ਼ੁਰ] ਸਾਫ਼ ਬੁੱਲ੍ਹਾਂ ਦੇ ਲੋਕਾਂ ਵੱਲ ਮੁੜਾਂਗਾ, ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਂਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।” (ਸਫ਼ਨਯਾਹ 3:9) ਲੋਕਾਂ ਨੂੰ ਇਸ ਤਰ੍ਹਾਂ ਏਕਤਾ ਵਿਚ ਪਰਮੇਸ਼ੁਰ ਦੀ ਸੇਵਾ ਕਰਦੇ ਦੇਖਣ ਤੋਂ ਕਿੰਨੀ ਖ਼ੁਸ਼ੀ ਹੋਵੇਗੀ!
ਇਹ ਭਵਿੱਖਬਾਣੀ ਕਦੋਂ ਪੂਰੀ ਹੋਣੀ ਸੀ? ਸਫ਼ਨਯਾਹ 3:8 ਵਿਚ ਲਿਖਿਆ ਹੈ: “ਮੇਰੇ ਲਈ ਠਹਿਰੇ ਰਹੋ, ਯਹੋਵਾਹ ਦਾ ਵਾਕ ਹੈ, ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ, ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਪਾਤਸ਼ਾਹੀਆਂ ਨੂੰ ਜਮਾ ਕਰਾਂ, ਭਈ ਮੈਂ ਉਨ੍ਹਾਂ ਦੇ ਉੱਤੇ ਆਪਣਾ ਗਜ਼ਬ, ਆਪਣਾ ਸਾਰਾ ਤੱਤਾ ਕ੍ਰੋਧ ਡੋਹਲ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।” ਕੌਮਾਂ ਨੂੰ ਇਕੱਠਿਆਂ ਕਰਨ ਦੇ ਵੇਲੇ ਪਰ ਉਨ੍ਹਾਂ ਉੱਤੇ ਆਪਣਾ ਤੱਤਾ ਕ੍ਰੋਧ ਡੋਲਣ ਤੋਂ ਪਹਿਲਾਂ ਯਹੋਵਾਹ ਧਰਮੀ ਲੋਕਾਂ ਨੂੰ ਸਾਫ਼ ਬੁੱਲ੍ਹ ਜਾਂ ਸ਼ੁੱਧ ਭਾਸ਼ਾ ਦਿੰਦਾ ਹੈ। ਇਹ ਗੱਲ ਹੁਣ ਪੂਰੀ ਹੋ ਰਹੀ ਹੈ ਕਿਉਂਕਿ ਪਰਮੇਸ਼ੁਰ ਸਾਰੇ ਜਗਤ ਦਿਆਂ ਰਾਜਿਆਂ ਨੂੰ ਆਰਮਾਗੇਡਨ ਦੇ ਵੱਡੇ ਜੁੱਧ ਲਈ ਇਕੱਠੇ ਕਰ ਰਿਹਾ ਹੈ।—ਪਰਕਾਸ਼ ਦੀ ਪੋਥੀ 16:14, 16.
ਆਪਣੇ ਲੋਕਾਂ ਵਿਚ ਏਕਤਾ ਲਿਆਉਣ ਲਈ ਉਹ ਉਨ੍ਹਾਂ ਨੂੰ ਸ਼ੁੱਧ ਭਾਸ਼ਾ ਦਿੰਦਾ ਹੈ। ਸ਼ੁੱਧ ਭਾਸ਼ਾ ਸਿੱਖਣ ਦਾ ਮਤਲਬ ਹੈ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਬਾਈਬਲ ਵਿੱਚੋਂ ਸਹੀ ਜਾਣਕਾਰੀ ਲੈਣੀ। ਪਰ ਇਹ ਸ਼ੁੱਧ ਭਾਸ਼ਾ ਬੋਲਣ ਲਈ ਜ਼ਰੂਰੀ ਹੈ ਕਿ ਅਸੀਂ ਸੱਚਾਈ ਸਵੀਕਾਰ ਕਰੀਏ, ਦੂਸਰਿਆਂ ਨੂੰ ਸਿਖਾਈਏ, ਅਤੇ ਪਰਮੇਸ਼ੁਰ ਦੇ ਮਿਆਰਾਂ ਅਤੇ ਕਾਨੂੰਨਾਂ ਮੁਤਾਬਕ ਜ਼ਿੰਦਗੀ ਗੁਜ਼ਾਰੀਏ। ਸਾਨੂੰ ਜਾਤ-ਪਾਤ ਦਾ ਫ਼ਰਕ ਕਰਨ ਵਰਗੀਆਂ ਚੀਜ਼ਾਂ ਅਤੇ ਸੁਆਰਥੀ ਗੱਲਾਂ ਛੱਡਣੀਆਂ ਚਾਹੀਦੀਆਂ ਯੂਹੰਨਾ 17:14; ਰਸੂਲਾਂ ਦੇ ਕਰਤੱਬ 10:34, 35) ਜੋ ਸੱਚਾਈ ਨਾਲ ਸੱਚਾ ਪ੍ਰੇਮ ਕਰਦੇ ਹਨ ਉਹ ਸ਼ੁੱਧ ਭਾਸ਼ਾ ਸਿੱਖ ਸਕਦੇ ਹਨ। ਚਲੋ ਆਪਾਂ ਪਹਿਲੇ ਲੇਖ ਵਿਚ ਦੱਸੇ ਗਏ ਪੰਜ ਲੋਕਾਂ ਵੱਲ ਫਿਰ ਤੋਂ ਧਿਆਨ ਦੇਈਏ ਅਤੇ ਦੇਖੀਏ ਕਿ ਉਹ ਸਾਰੇ ਵੱਖਰੇ-ਵੱਖਰੇ ਦੇਸ਼ਾਂ ਅਤੇ ਧਰਮਾਂ ਦੇ ਹੋਣ ਦੇ ਬਾਵਜੂਦ ਹੁਣ ਏਕਤਾ ਵਿਚ ਇੱਕੋ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਿਵੇਂ ਕਰ ਰਹੇ ਹਨ।
ਹਨ, ਜੋ ਕਿ ਦੁਨੀਆਂ ਦੇ ਲੋਕਾਂ ਲਈ ਆਮ ਗੱਲਾਂ ਹਨ। (ਉਹ ਏਕਤਾ ਵਿਚ ਸੱਚੀ ਉਪਾਸਨਾ ਕਰ ਰਹੇ ਹਨ
ਫੀਡਿਲੀਆ ਨੇ ਆਪਣੀ ਬੇਟੀ ਨੂੰ ਸਕੂਲ ਦੇ ਕੰਮ ਲਈ ਬਾਈਬਲ ਲੈ ਕੇ ਦਿੱਤੀ। ਉਸ ਨੇ ਆਪਣੇ ਰੋਮਨ ਕੈਥੋਲਿਕ ਪਾਦਰੀ ਕੋਲ ਜਾ ਕੇ ਕਿਹਾ ਕਿ ਇਸ ਬਾਈਬਲ ਤੋਂ ਮੈਨੂੰ ਸਮਝਾਓ ਕਿ ਮੇਰੇ ਪੰਜ ਮਰੇ ਹੋਏ ਬੱਚਿਆਂ ਨੂੰ ਕੀ ਹੋਇਆ ਹੈ। ਉਹ ਕਹਿੰਦੀ ਹੈ ਕਿ ਜਵਾਬ ਸੁਣ ਕੇ “ਮੈਂ ਬਹੁਤ ਹੀ ਨਿਰਾਸ਼ ਹੋਈ।” ਇਸ ਲਈ ਜਦ ਯਹੋਵਾਹ ਦੇ ਗਵਾਹ ਉਸ ਦੇ ਘਰ ਆਏ ਤਾਂ ਉਸ ਨੇ ਉਨ੍ਹਾਂ ਨੂੰ ਇਹੋ ਸਵਾਲ ਪੁੱਛਿਆ। ਜਦ ਉਸ ਨੇ ਆਪਣੀ ਬਾਈਬਲ ਵਿੱਚੋਂ ਪੜ੍ਹਿਆ ਕਿ ਮੁਰਦਿਆਂ ਦੀ ਅਸਲੀ ਹਾਲਤ ਕੀ ਹੈ ਤਾਂ ਉਸ ਨੂੰ ਪਤਾ ਲੱਗਾ ਕਿ ਜੋ ਵੀ ਚਰਚ ਵਿਚ ਉਸ ਨੂੰ ਸਿਖਾਇਆ ਗਿਆ ਸੀ ਉਹ ਸਭ ਝੂਠ ਸੀ। ਫੀਡਿਲੀਆ ਨੇ ਸਿੱਖਿਆ ਕਿ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਇਸ ਲਈ ਉਹ ਨਰਕ ਜਾਂ ਹੋਰ ਕਿਸੇ ਜਗ੍ਹਾ ਵਿਚ ਦੁੱਖ ਨਹੀਂ ਭੋਗ ਰਹੇ। (ਜ਼ਬੂਰ 146:4; ਉਪਦੇਸ਼ਕ ਦੀ ਪੋਥੀ 9:5) ਇਸ ਤੋਂ ਬਾਅਦ ਫੀਡਿਲੀਆ ਨੇ ਆਪਣੀਆਂ ਸਾਰੀਆਂ ਮੂਰਤਾਂ ਸੁੱਟ ਦਿੱਤੀਆਂ, ਚਰਚ ਜਾਣਾ ਛੱਡ ਦਿੱਤਾ, ਅਤੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ। (1 ਯੂਹੰਨਾ 5:21) ਹੁਣ ਦੱਸਾਂ ਸਾਲਾਂ ਤੋਂ ਉਹ ਦੂਸਰਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਦਾ ਆਨੰਦ ਮਾਣਦੀ ਆਈ ਹੈ।
ਤਾਰਾ ਕਠਮੰਡੂ ਛੱਡ ਕੇ ਅਜਿਹੇ ਦੇਸ਼ ਚਲੇ ਗਈ ਜਿੱਥੇ ਬਹੁਤ ਘੱਟ ਹਿੰਦੂ ਮੰਦਰ ਸਨ। ਇਸ ਲਈ ਪੂਜਾ ਕਰਨ ਲਈ ਉਹ ਇਕ ਮੈਥੋਡਿਸਟ ਚਰਚ ਵਿਚ ਗਈ। ਪਰ ਦੁਨੀਆਂ ਦੀ ਦੁਖੀ ਹਾਲਤ ਬਾਰੇ ਉਸ ਨੂੰ ਆਪਣੇ ਸਵਾਲ ਦਾ ਕੋਈ ਜਵਾਬ ਨਹੀਂ ਮਿਲਿਆ। ਫਿਰ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ ਅਤੇ ਉਨ੍ਹਾਂ ਨੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਤਾਰਾ ਦੱਸਦੀ ਹੈ: “ਮੈਂ ਸਿੱਖਿਆ ਕਿ ਇਕ ਪ੍ਰੇਮ ਕਰਨ ਵਾਲਾ ਪਰਮੇਸ਼ੁਰ ਇਨਸਾਨਾਂ ਨੂੰ ਦੁਖੀ ਨਹੀਂ ਕਰਦਾ। . . . ਸ਼ਾਂਤੀ ਭਰੀ ਨਵੀਂ ਦੁਨੀਆਂ ਬਾਰੇ ਸਿੱਖ ਕੇ ਮੈਂ ਬਹੁਤ ਖ਼ੁਸ਼ ਹੋਈ।” (ਪਰਕਾਸ਼ ਦੀ ਪੋਥੀ 21:3, 4) ਤਾਰਾ ਨੇ ਆਪਣੀਆਂ ਮੂਰਤਾਂ ਸੁੱਟ ਦਿੱਤੀਆਂ, ਹਿੰਦੂ ਰੀਤਾਂ-ਰਿਵਾਜਾਂ ਵਿਚ ਹਿੱਸਾ ਲੈਣਾ ਬੰਦ ਕਰ ਦਿੱਤਾ, ਅਤੇ ਉਸ ਨੇ ਯਹੋਵਾਹ ਦੀ ਇਕ ਗਵਾਹ ਵਜੋਂ ਦੂਸਰਿਆਂ ਦੀ ਮਦਦ ਕਰਨ ਵਿਚ ਸੱਚੀ ਖ਼ੁਸ਼ੀ ਪਾਈ।
ਪਾਨਿਆ, ਜੋ ਬੋਧੀ ਸੀ, ਬੈਂਕਾਕ ਵਿਚ ਜੋਤਸ਼ੀ ਦਾ ਕੰਮ ਕਰ ਰਿਹਾ ਸੀ ਜਦ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ, ਇਸ ਲਈ ਬਾਈਬਲ ਦੀਆਂ ਭਵਿੱਖਬਾਣੀਆਂ ਉਸ ਨੂੰ ਬਹੁਤ ਹੀ ਚੰਗੀਆਂ ਲੱਗੀਆਂ। ਇਸ ਬਾਰੇ ਪਾਨਿਆ ਦੱਸਦਾ ਹੈ: ‘ਜਦ ਮੈਂ ਸਿੱਖਿਆ ਕਿ ਦੁਨੀਆਂ ਦੇ ਹਾਲਾਤ ਰੱਬ ਦੇ ਪਹਿਲੇ ਮਕਸਦ ਤੋਂ ਕਿੰਨੇ ਵੱਖਰੇ ਹਨ ਅਤੇ ਕਿ ਰੱਬ ਇਨ੍ਹਾਂ ਨੂੰ ਬਦਲਣ ਲਈ ਕੀ ਕੁਝ ਕਰੇਗਾ, ਤਾਂ ਮੇਰੀਆਂ ਅੱਖੀਆਂ ਸਾਮ੍ਹਣਿਓਂ ਪਰਦਾ ਲੱਥਾ। ਬਾਈਬਲ ਦੀਆਂ ਸਾਰੀਆਂ ਗੱਲਾਂ ਇਕ ਦੂਜੇ ਨਾਲ ਸਹਿਮਤ ਹਨ। ਮੈਂ ਯਹੋਵਾਹ ਨੂੰ ਬਹੁਤ ਪ੍ਰੇਮ ਕਰਨ ਲੱਗਾ ਅਤੇ ਇਸ ਕਰਕੇ ਮੈਂ ਸਹੀ ਕੰਮ ਕਰਨੇ ਚਾਹੇ। ਮੈਂ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦਾ ਸੀ ਕਿ ਮਨੁੱਖੀ ਅਤੇ ਪਰਮੇਸ਼ੁਰੀ ਬੁੱਧ ਵਿਚ ਫ਼ਰਕ ਹੈ। ਸੱਚੀ ਬੁੱਧ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ।’
ਸਮੇਂ ਦੇ ਬੀਤਣ ਨਾਲ ਵਰਜਿਲ ਆਪਣੇ ਧਰਮ ਉੱਤੇ ਸ਼ੱਕ ਕਰਨ ਲੱਗਾ। ਉਸ ਨੇ ਜਾਣਿਆ ਕਿ ਇਹ ਸੰਸਥਾ ਗੋਰੇ ਲੋਕਾਂ ਲਈ ਨਫ਼ਰਤ ਉਕਸਾਉਂਦੀ ਹੈ। ਇਸ ਕਰਕੇ ਉਸ ਨੇ ਕਾਲ਼ਿਆਂ ਲਈ ਪ੍ਰਾਰਥਨਾ ਕਰਨ ਦੀ ਬਜਾਇ ਰੱਬ ਤੋਂ ਪ੍ਰਾਰਥਨਾ ਵਿਚ ਸੱਚਾਈ ਸਿੱਖਣ ਲਈ ਮਦਦ ਮੰਗੀ। ਵਰਜਿਲ ਦੱਸਦਾ ਹੈ ਕਿ ‘ਪ੍ਰਾਰਥਨਾ ਕਰਨ ਤੋਂ ਅਗਲੇ ਦਿਨ ਜਦ ਮੈਂ ਸੁੱਤਾ ਉੱਠਿਆ ਮੈਨੂੰ ਇਕ ਪਹਿਰਾਬੁਰਜ ਰਸਾਲਾ ਆਪਣੇ ਘਰ ਲੱਭਿਆ। ਲੱਗਦਾ ਹੈ ਕਿ ਕਿਸੇ ਨੇ ਇਸ ਨੂੰ ਮੇਰੇ ਦਰਵਾਜ਼ੇ ਹੇਠਾਂ ਧੱਕਿਆ ਸੀ।’ ਇਸ ਤੋਂ ਬਾਅਦ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗਾ। ਉਹ ਅੱਗੇ ਦੱਸਦਾ ਹੈ: ‘ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ ਤਸੱਲੀ ਅਤੇ ਆਸ਼ਾ ਮਿਲੀ।’ ਵਰਜਿਲ ਯਹੋਵਾਹ ਦੇ ਗਵਾਹਾਂ ਨਾਲ ਮਿਲਣ-ਜੁਲਣ ਲੱਗਾ, ਜੋ ਲੋਕਾਂ ਨੂੰ ਬਾਈਬਲ ਦੀ ਸੱਚੀ ਆਸ ਬਾਰੇ ਦੱਸਦੇ ਹਨ।
ਜ਼ਬੂਰ 37:11, 29) ਪੰਦਰਾਂ ਸਾਲਾਂ ਤੋਂ ਹੁਣ ਚਾਰੌ ਇਹ ਆਸ ਹੋਰਨਾਂ ਲੋਕਾਂ ਨੂੰ ਸਮਝਾਉਂਦੀ ਆਈ ਹੈ।
ਲਾਤੀਨੀ ਅਮਰੀਕਾ ਤੋਂ ਚਾਰੌ ਬਹੁਤ ਹੀ ਹੈਰਾਨ ਹੋਈ ਜਦ ਗਲੈਡਿਸ ਨਾਂ ਦੀ ਔਰਤ ਨੇ ਉਸ ਦੀ ਮਦਦ ਕੀਤੀ। ਗਲੈਡਿਸ ਨੇ ਬਜ਼ਾਰ ਜਾਣ ਵਿਚ ਉਸ ਦੀ ਮਦਦ ਕੀਤੀ ਕਿਉਂਕਿ ਚਾਰੌ ਦੇ ਬੱਚੇ ਛੋਟੇ ਸਨ ਅਤੇ ਇਕੱਲੀ ਲਈ ਇਹ ਕੰਮ ਕਰਨਾ ਬਹੁਤ ਮੁਸ਼ਕਲ ਸੀ। ਸਮੇਂ ਦੇ ਬੀਤਣ ਨਾਲ ਗਲੈਡਿਸ ਨੇ ਚਾਰੌ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਜਦ ਚਾਰੌ ਨੂੰ ਆਪਣੀ ਬਾਈਬਲ ਤੋਂ ਪਤਾ ਲੱਗਾ ਕਿ ਸਾਰੇ ਚੰਗੇ ਲੋਕ ਸਵਰਗ ਨੂੰ ਨਹੀਂ ਜਾਂਦੇ ਅਤੇ ਯਹੋਵਾਹ ਲੋਕਾਂ ਨੂੰ ਧਰਤੀ ਉੱਤੇ ਹਮੇਸ਼ਾ ਲਈ ਰਹਿਣ ਦਾ ਮੌਕਾ ਦੇਵੇਗਾ, ਤਾਂ ਉਹ ਬੜੀ ਹੈਰਾਨ ਹੋਈ। (ਜ਼ਰਾ ਕਲਪਨਾ ਕਰੋ ਕਿ ਸਾਰੀ ਧਰਤੀ ਧਰਮੀ ਲੋਕਾਂ ਨਾਲ ਭਰੀ ਹੋਈ ਹੈ ਅਤੇ ਉਹ ਸਾਰੇ ਏਕਤਾ ਵਿਚ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ ਰਹੇ ਹਨ। ਇਹ ਕੋਈ ਸੁਪਨਾ ਨਹੀਂ ਹੈ! ਇਹ ਯਹੋਵਾਹ ਦਾ ਵਾਅਦਾ ਹੈ। ਆਪਣੇ ਨਬੀ ਸਫ਼ਨਯਾਹ ਰਾਹੀਂ ਪਰਮੇਸ਼ੁਰ ਨੇ ਇਹ ਐਲਾਨ ਕੀਤਾ ਸੀ ਕਿ ‘ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕ ਛੱਡਾਂਗਾ, ਓਹ ਯਹੋਵਾਹ ਦੇ ਨਾਮ ਵਿੱਚ ਪਨਾਹ ਲੈਣਗੇ। ਉਨ੍ਹਾਂ ਵਿਚ ਕੋਈ ਬਦੀ ਨਾ ਕਰੇਗਾ, ਨਾ ਓਹ ਝੂਠ ਬੋਲਣਗੇ, ਨਾ ਓਹਨਾਂ ਦੇ ਮੂੰਹ ਵਿੱਚ ਫਰੇਬੀ ਜੀਭ ਮਿਲੇਗੀ, ਅਤੇ ਕੋਈ ਓਹਨਾਂ ਨੂੰ ਨਾ ਡਰਾਵੇਗਾ।’ (ਸਫ਼ਨਯਾਹ 3:12, 13) ਜੇਕਰ ਇਹ ਵਾਅਦਾ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਬਾਈਬਲ ਦੇ ਇਨ੍ਹਾਂ ਸ਼ਬਦਾਂ ਉੱਤੇ ਅਮਲ ਕਰੋ: “ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ, ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ!”—ਸਫ਼ਨਯਾਹ 2:3.