Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਇਟਲੀ

2011 ਵਿਚ ਇਟਲੀ ਵਿਚ ਲੋਕਾਂ ਨੇ ਕਾਰਾਂ ਨਾਲੋਂ ਜ਼ਿਆਦਾ ਸਾਈਕਲ ਖ਼ਰੀਦੇ। ਇਸ ਦੇ ਕਾਰਨ ਹਨ ਆਰਥਿਕ ਤੰਗੀ, ਪਟਰੋਲ ਦੀ ਮਹਿੰਗਾਈ ਅਤੇ ਕਾਰਾਂ ਦੀ ਮੁਰੰਮਤ ਉੱਤੇ ਖ਼ਰਚਾ। ਦੂਜੇ ਪਾਸੇ, ਸਾਈਕਲਾਂ ਦੀ ਮੁਰੰਮਤ ਕਰਨੀ ਸਸਤੀ ਪੈਂਦੀ ਹੈ, ਤਕਰੀਬਨ ਕੋਈ ਵੀ ਇਨ੍ਹਾਂ ਨੂੰ ਚਲਾ ਸਕਦਾ ਹੈ ਅਤੇ ਇਨ੍ਹਾਂ ਨੂੰ ਚਲਾਉਣਾ ਸੌਖਾ ਹੈ।

ਆਰਮੀਨੀਆ

ਆਰਮੀਨੀਆ ਦੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ 17 ਨੌਜਵਾਨਾਂ ਨੂੰ ਜੇਲ੍ਹ ਭੇਜਿਆ ਜਿਨ੍ਹਾਂ ਨੇ ਮਿਲਟਰੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਗ਼ੈਰ-ਫ਼ੌਜੀ ਕੰਮ ਕਰਨ ਤੋਂ ਇਨਕਾਰ ਕੀਤਾ। ਪਰ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਨੇ ਇਸ ਫ਼ੈਸਲੇ ਨੂੰ ਰੱਦ ਕੀਤਾ। ਸਰਕਾਰ ਨੂੰ ਇਨ੍ਹਾਂ 17 ਮੁੰਡਿਆਂ ਦੇ ਹੋਏ ਮਾਲੀ ਨੁਕਸਾਨ ਅਤੇ ਵਕੀਲਾਂ ਦੀ ਫ਼ੀਸ ਭਰਨ ਲਈ ਕਿਹਾ ਗਿਆ।

ਜਪਾਨ

ਜਿਹੜੇ ਬੱਚੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਦੇ ਝਾਂਸੇ ਵਿਚ ਆ ਕੇ ਜੁਰਮ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਵਿੱਚੋਂ 63% ਬੱਚਿਆਂ ਨੂੰ ਆਪਣੇ ਮਾਪਿਆਂ ਵੱਲੋਂ ਇਸ ਸੰਬੰਧੀ ਕੋਈ ਚੇਤਾਵਨੀ ਨਹੀਂ ਮਿਲੀ। 599 ਕੇਸਾਂ ਵਿੱਚੋਂ 74% ਲੋਕ ਜਿਨ੍ਹਾਂ ਉੱਤੇ ਇਲਜ਼ਾਮ ਲਾਏ ਗਏ, ਉਨ੍ਹਾਂ ਨੇ ਕਬੂਲ ਕੀਤਾ ਕਿ ਇਨ੍ਹਾਂ ਸਾਈਟਾਂ ਨੂੰ ਵਰਤ ਕੇ ਉਹ ਛੋਟੇ ਬੱਚਿਆਂ ਨਾਲ ਸੈਕਸ ਕਰਨਾ ਚਾਹੁੰਦੇ ਸਨ।

ਚੀਨ

ਚੀਨ ਵਿਚ ਨਵੀਂ ਕਾਰ ਖ਼ਰੀਦਣ ਲਈ ਰਜਿਸਟਰੇਸ਼ਨ ਕਰਾਉਣੀ ਜ਼ਰੂਰੀ ਹੈ। ਟ੍ਰੈਫਿਕ ਜਾਮ ਘਟਾਉਣ ਲਈ ਵੱਡੇ ਸ਼ਹਿਰਾਂ ਵਿਚ ਨਵੀਆਂ ਕਾਰਾਂ ਦੀ ਰਜਿਸਟਰੇਸ਼ਨ ਦੀ ਗਿਣਤੀ ਘਟਾਈ ਗਈ ਹੈ। ਮਿਸਾਲ ਲਈ, ਹਰ ਸਾਲ ਬੇਜਿੰਗ ਸ਼ਹਿਰ ਸਿਰਫ਼ 2,40,000 ਕਾਰਾਂ ਦੀ ਰਜਿਸਟਰੇਸ਼ਨ ਕਰੇਗਾ। ਅਗਸਤ 2012 ਵਿਚ ਕੁਝ 10,50,000 ਲੋਕਾਂ ਨੇ ਰਜਿਸਟਰੇਸ਼ਨ ਲੈਣ ਲਈ ਲਾਟਰੀ ਪਾਈ, ਪਰ ਸਿਰਫ਼ 19,926 ਲੋਕਾਂ ਨੂੰ ਯਾਨੀ 53 ਵਿੱਚੋਂ 1 ਜਣੇ ਨੂੰ ਰਜਿਸਟਰੇਸ਼ਨ ਦਿੱਤੀ ਗਈ। (g13 10-E)