“ਮੇਰੇ ਪ੍ਰੋਫ਼ੈਸਰ ਬਹੁਤ ਹੀ ਖ਼ੁਸ਼ ਹੋਏ”
“ਮੇਰੇ ਪ੍ਰੋਫ਼ੈਸਰ ਬਹੁਤ ਹੀ ਖ਼ੁਸ਼ ਹੋਏ”
ਜਾਰਜੀਆ ਵਿਚ ਤਬਿਲਿਸੀ ਸਟੇਟ ਮੈਡੀਕਲ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਇਕ ਵਿਦਿਆਰਥੀ ਨੇ ਜਾਗਰੂਕ ਬਣੋ! ਦੇ ਪ੍ਰਕਾਸ਼ਕਾਂ ਨੂੰ ਚਿੱਠੀ ਵਿਚ ਇਹ ਸ਼ਬਦ ਲਿਖੇ ਸਨ। ਉਸ ਨੇ ਜਾਗਰੂਕ ਬਣੋ! ਦੇ ਪ੍ਰਕਾਸ਼ਕਾਂ ਨੂੰ ਚਿੱਠੀ ਕਿਉਂ ਪਾਈ ਸੀ?
“ਮੈਂ 1998 ਤੋਂ ਤੁਹਾਡੇ ਰਸਾਲੇ ਪੜ੍ਹ ਰਿਹਾ ਹਾਂ। . . . ਇਨ੍ਹਾਂ ਰਸਾਲਿਆਂ ਨੇ ਮੇਰੀ ਪੜ੍ਹਾਈ ਵਿਚ ਬਹੁਤ ਮਦਦ ਕੀਤੀ ਹੈ। ਤੁਸੀਂ ਸਮੇਂ ਦੀ ਲੋੜ ਮੁਤਾਬਕ ਲੇਖ ਛਾਪਦੇ ਹੋ। ਇਹ ਲੇਖ ਸਾਨੂੰ ਕਈ ਵਿਸ਼ਿਆਂ ਉੱਤੇ ਸਹੀ ਜਾਣਕਾਰੀ ਦਿੰਦੇ ਹਨ। ਹਾਲ ਹੀ ਵਿਚ ਸਾਨੂੰ ‘ਕਲੋਨਿੰਗ ਅਤੇ ਵੱਖ-ਵੱਖ ਪ੍ਰਕਾਰ ਦੇ ਸਟੈੱਮ ਸੈੱਲ’ ਵਿਸ਼ੇ ਉੱਤੇ ਲੇਖ ਲਿਖਣ ਲਈ ਕਿਹਾ ਗਿਆ ਸੀ। ਮੈਂ ਜਾਗਰੂਕ ਬਣੋ! (ਰੂਸੀ) ਦੇ 22 ਨਵੰਬਰ 2002 ਦੇ ਅੰਕ ਵਿਚ ‘ਸਟੈੱਮ ਸੈੱਲ—ਕੀ ਸਾਇੰਸ ਆਪਣੀ ਹੱਦ ਟੱਪ ਗਈ ਹੈ?’ ਨਾਮਕ ਲੇਖ-ਲੜੀ ਵਿੱਚੋਂ ਜਾਣਕਾਰੀ ਲਈ। ਮੇਰਾ ਲੇਖ ਪੜ੍ਹ ਕੇ ਮੇਰੇ ਪ੍ਰੋਫ਼ੈਸਰ ਬਹੁਤ ਹੀ ਖ਼ੁਸ਼ ਹੋਏ ਅਤੇ ਉਸ ਨੇ ਮੈਨੂੰ ਸਭ ਤੋਂ ਜ਼ਿਆਦਾ ਨੰਬਰ ਦਿੱਤੇ।
“ਮੈਨੂੰ ਤੁਹਾਡੇ ਰਸਾਲੇ ਬਹੁਤ ਚੰਗੇ ਲੱਗਦੇ ਹਨ ਕਿਉਂਕਿ ਤੁਸੀਂ ਬਹੁਤ ਹੀ ਦਿਲਚਸਪ ਵਿਸ਼ਿਆਂ ਉੱਤੇ ਅਤੇ ਖ਼ਾਸਕਰ ਡਾਕਟਰੀ ਵਿਸ਼ਿਆਂ ਉੱਤੇ ਲੇਖ ਛਾਪਦੇ ਹੋ। ਮੈਂ ਤੇ ਮੇਰਾ ਪਰਿਵਾਰ ਯਹੋਵਾਹ ਦੇ ਗਵਾਹ ਨਹੀਂ ਹਾਂ, ਪਰ ਫਿਰ ਵੀ ਸਾਨੂੰ ਤੁਹਾਡੇ ਰਸਾਲੇ ਪੜ੍ਹ ਕੇ ਬਹੁਤ ਮਜ਼ਾ ਆਉਂਦਾ ਹੈ ਕਿਉਂਕਿ ਇਹ ਦੁਨੀਆਂ-ਜਹਾਨ ਬਾਰੇ ਸਾਡਾ ਗਿਆਨ ਵਧਾਉਂਦੇ ਹਨ।”
ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਈਬਲ ਵਿਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕਈ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ। ਤੁਸੀਂ ਇਨ੍ਹਾਂ ਬਾਰੇ ਹੋਰ ਜਾਣਨ ਲਈ ਤਮਾਮ ਲੋਕਾਂ ਲਈ ਇਕ ਪੁਸਤਕ ਨਾਮਕ ਬਰੋਸ਼ਰ ਪੜ੍ਹ ਸਕਦੇ ਹੋ। ਤੁਸੀਂ ਹੋਰ ਜਾਣਕਾਰੀ ਲਈ ਹੇਠਾਂ ਦਿੱਤੀ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ ਸਫ਼ਾ 5 ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਸਕਦੇ ਹੋ। (g05 1/22)
□ ਮੈਨੂੰ ਤਮਾਮ ਲੋਕਾਂ ਲਈ ਇਕ ਪੁਸਤਕ ਬਰੋਸ਼ਰ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ।
□ ਮੈਂ ਮੁਫ਼ਤ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।