“ਯਹੋਵਾਹ ਮੇਰਾ ਦਿਲਾਸਾ ਹੈ”
“ਯਹੋਵਾਹ ਮੇਰਾ ਦਿਲਾਸਾ ਹੈ”
ਉਪਰਲੇ ਸ਼ਬਦ ਸਵੀਡਨ ਦੇ ਰਾਜਾ ਚਾਰਲਜ਼ ਨੌਵੇਂ ਦੇ ਚਿੰਨ੍ਹ ਵਾਕ ਜਾਂ ਮਾਟੋ ਦਾ ਤਰਜਮਾ ਹੈ। ਇਹ ਰਾਜਾ ਕਈਆਂ ਪੀੜ੍ਹੀਆਂ ਤੋਂ ਸਵੀਡਨ ਵਿਚ ਰਾਜ ਕਰਨ ਵਾਲੇ ਖ਼ਾਨਦਾਨ ਤੋਂ ਸੀ ਜਿਨ੍ਹਾਂ ਨੇ 1560 ਤੋਂ ਲੈ ਕੇ 1597 ਤਕ ਰਾਜ ਕੀਤਾ। ਇਨ੍ਹਾਂ ਨੇ ਯਹੋਵਾਹ ਦਾ ਨਾਂ ਇਬਰਾਨੀ ਜਾਂ ਲਾਤੀਨੀ ਅੱਖਰਾਂ ਵਿਚ ਸਿੱਕਿਆਂ, ਮੈਡਲਾਂ ਜਾਂ ਆਪਣੀਆਂ ਨਿੱਜੀ ਚੀਜ਼ਾਂ ਤੇ ਲਿਖਵਾਇਆ ਸੀ। ਚਾਰਲਜ਼ ਨੌਵੇਂ ਨੇ ਰਾਇਲ ਆਰਡਰ ਆਫ਼ ਯਹੋਵਾਹ (ਯਹੋਵਾਹ ਦਾ ਸ਼ਾਹੀ ਮਤ) ਨਾਮਕ ਸੰਸਥਾ ਵੀ ਸਥਾਪਿਤ ਕੀਤੀ। ਸਾਲ 1607 ਜਦੋਂ ਚਾਰਲਜ਼ ਨੂੰ ਰਾਜਾ ਬਣਾਇਆ ਗਿਆ ਸੀ ਉਸ ਨੇ ਇਕ ਹਾਰ ਪਹਿਨਿਆ ਸੀ ਜਿਸ ਨੂੰ ਯਹੋਵਾਹ ਹਾਰ ਸੱਦਿਆ ਗਿਆ ਸੀ।
ਇਹ ਹਾਕਮ ਇਸ ਤਰ੍ਹਾਂ ਕਿਉਂ ਕਰਦੇ ਸਨ? ਵਿਦਵਾਨ ਵਿਸ਼ਵਾਸ ਕਰਦੇ ਹਨ ਕਿ ਉਸ ਸਮੇਂ ਤੇ ਯੂਰਪ ਵਿਚ ਕੈਲਵਿਨਵਾਦ ਮਤ ਅਤੇ ਬਾਈਬਲ ਲਈ ਕਦਰ ਪ੍ਰਚਲਿਤ ਸੀ ਜਿਸ ਕਰਕੇ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਸੀ। ਮੱਧਕਾਲ ਦੇ ਇਹ ਰਾਜੇ-ਰਾਣੀਆਂ ਪੜ੍ਹੇ-ਲਿਖੇ ਸਨ ਇਸ ਲਈ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਯਹੋਵਾਹ ਦੇ ਨਾਂ ਦੇ ਲਾਤੀਨੀ ਤਰਜਮੇ ਬਾਰੇ ਪਤਾ ਸੀ। ਕਈਆਂ ਨੂੰ ਤਾਂ ਇਹ ਵੀ ਪਤਾ ਹੋਣਾ ਸੀ ਕਿ ਇਹ ਨਾਂ ਮੁਢਲੀ ਇਬਰਾਨੀ ਬਾਈਬਲ ਵਿਚ ਹਜ਼ਾਰਾਂ ਵਾਰ ਵਰਤਿਆ ਗਿਆ ਸੀ।
ਇਹ ਗੱਲ ਮਸ਼ਹੂਰ ਹੈ ਕਿ 16ਵੀਂ ਅਤੇ 17ਵੀਂ ਸਦੀ ਦੌਰਾਨ ਯੂਰਪ ਦੇ ਵੱਖੋ-ਵੱਖਰਿਆਂ ਥਾਵਾਂ ਤੇ ਯਹੋਵਾਹ ਦਾ ਨਾਂ ਸਿੱਕਿਆਂ ਅਤੇ ਮੈਡਲਾਂ ਦੇ ਨਾਲ-ਨਾਲ ਇਮਾਰਤਾਂ ਅਤੇ ਚਰਚਾਂ ਉੱਤੇ ਵੀ ਹੁੰਦਾ ਸੀ। ਕੂਚ 3:15 ਵਿਚ ਦਰਜ ਪਰਮੇਸ਼ੁਰ ਦਾ ਬਿਆਨ ਕਿ ‘ਸਦੀਪ ਕਾਲ ਤੋਂ ਮੇਰਾ ਨਾਮ ਯਹੋਵਾਹ ਹੀ ਹੈ’ ਆਮ ਤੌਰ ਤੇ ਮੰਨਿਆ ਜਾਂਦਾ ਸੀ ਅਤੇ ਇਹ ਨਾਂ ਵਰਤਿਆ ਵੀ ਜਾਂਦਾ ਸੀ।
(g03 6/22)
[ਸਫ਼ੇ 13 ਉੱਤੇ ਤਸਵੀਰਾਂ]
ਰਾਇਲ ਆਰਡਰ ਆਫ਼ ਯਹੋਵਾਹ ਦਾ ਹਾਰ ਅਤੇ ਬੈਜ, 1606, ਸੋਨੇ, ਅਨੈਮਲ, ਕ੍ਰਿਸਟਲ ਅਤੇ ਗਾਰਨਟ ਤੋਂ ਬਣਿਆ
ਰਾਜਾ ਏਰਿਕ ਚੌਦਵਾਂ 1560-68
ਰਾਜਾ ਚਾਰਲਜ਼ ਨੌਂਵਾਂ 1599-1611 (ਏਰਿਕ ਚੌਦਵੇਂ ਦਾ ਭਰਾ)
ਰਾਜਾ ਗੱਸਟਾਵੂਸ ਦੂਜਾ ਆਡੋਲਫ 1611-32 (ਰਾਜਾ ਚਾਰਲਜ਼ ਨੌਂਵੇਂ ਦਾ ਪੁੱਤਰ)
ਰਾਣੀ ਕ੍ਰਿਸਟੀਨਾ 1644-54 (ਗੱਸਟਾਵੂਸ ਦੂਜਾ ਆਡੋਲਫ ਦੀ ਬੇਟੀ)
[ਕ੍ਰੈਡਿਟ ਲਾਈਨਾਂ]
ਸੰਗਲੀ: Livrustkammaren, Stockholm Sverige; ਸਿੱਕੇ: Kungl. Myntkabinettet, Sveriges Ekonomiska Museum