ਸ਼ੈਤਾਨ ਦੀਆਂ ਅਫ਼ਵਾਹਾਂ ਤੋਂ ਬਚੋ
ਤੁਹਾਡੇ ਉੱਤੇ ਹਮਲਾ ਹੋ ਰਿਹਾ ਹੈ। ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਸ਼ੈਤਾਨ ਇਕ ਬਹੁਤ ਹੀ ਖ਼ਤਰਨਾਕ ਹਥਿਆਰ ਵਰਤ ਰਿਹਾ ਹੈ। ਉਹ ਕਿਹੜਾ ਹਥਿਆਰ ਹੈ? ਅਫ਼ਵਾਹਾਂ। ਸ਼ੈਤਾਨ ਸਾਡੇ ਉੱਤੇ ਹਮਲਾ ਕਰ ਕੇ ਸਾਨੂੰ ਜ਼ਖ਼ਮੀ ਨਹੀਂ ਕਰਨਾ ਚਾਹੁੰਦਾ, ਸਗੋਂ ਸਾਡੀ ਸੋਚ ਨੂੰ ਖ਼ਰਾਬ ਕਰਨਾ ਚਾਹੁੰਦਾ ਹੈ।
ਪੌਲੁਸ ਰਸੂਲ ਨੂੰ ਪਤਾ ਸੀ ਕਿ ਸ਼ੈਤਾਨ ਦੀਆਂ ਅਫ਼ਵਾਹਾਂ ਬਹੁਤ ਖ਼ਤਰਨਾਕ ਹਨ। ਪਰ ਸਾਰੇ ਮਸੀਹੀ ਇਸ ਖ਼ਤਰੇ ਤੋਂ ਜਾਣੂ ਨਹੀਂ ਸਨ। ਮਿਸਾਲ ਲਈ, ਕੁਰਿੰਥ ਦੇ ਕੁਝ ਮਸੀਹੀ ਸ਼ਾਇਦ ਸੋਚਦੇ ਸਨ ਕਿ ਉਹ ਸੱਚਾਈ ਵਿਚ ਇੰਨੇ ਪੱਕੇ ਸਨ ਕਿ ਸ਼ੈਤਾਨ ਉਨ੍ਹਾਂ ਨੂੰ ਟੱਸ ਤੋਂ ਮੱਸ ਨਹੀਂ ਕਰ ਸਕਦਾ ਸੀ। (1 ਕੁਰਿੰ. 10:12) ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਇਹ ਚੇਤਾਵਨੀ ਦਿੱਤੀ: “ਮੈਨੂੰ ਡਰ ਹੈ ਕਿ ਜਿਵੇਂ ਸੱਪ ਨੇ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ ਸੀ, ਕਿਤੇ ਉਸੇ ਤਰ੍ਹਾਂ ਉਹ ਤੁਹਾਡੀ ਸੋਚ ਨੂੰ ਵੀ ਖ਼ਰਾਬ ਕਰ ਕੇ ਤੁਹਾਡੀ ਸਾਫ਼ਦਿਲੀ ਅਤੇ ਪਵਿੱਤਰਤਾ ਖ਼ਤਮ ਨਾ ਕਰ ਦੇਵੇ ਜਿਸ ਉੱਤੇ ਸਿਰਫ਼ ਮਸੀਹ ਦਾ ਹੱਕ ਹੈ।”—2 ਕੁਰਿੰ. 11:3.
ਪੌਲੁਸ ਦੀ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਸਾਨੂੰ ਹੱਦੋਂ ਵੱਧ ਆਪਣੇ ’ਤੇ ਭਰੋਸਾ ਨਹੀਂ ਰੱਖਣਾ ਚਾਹੀਦਾ। ਜੇ ਤੁਸੀਂ ਸ਼ੈਤਾਨ ਦੀਆਂ ਅਫ਼ਵਾਹਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਾਣੋ ਕਿ ਇਹ ਇੰਨੀਆਂ ਖ਼ਤਰਨਾਕ ਕਿਉਂ ਹਨ ਅਤੇ ਇਨ੍ਹਾਂ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ।
ਅਫ਼ਵਾਹਾਂ ਇੰਨੀਆਂ ਖ਼ਤਰਨਾਕ ਕਿਉਂ ਹਨ?
ਇਸ ਲੇਖ ਵਿਚ ਅਫ਼ਵਾਹਾਂ ਨੂੰ ਪ੍ਰਾਪੇਗੰਡਾ ਵੀ ਕਿਹਾ ਗਿਆ ਹੈ। ਪ੍ਰਾਪੇਗੰਡਾ ਕੀ ਹੈ? ਇਸ ਦੇ ਕਈ ਮਤਲਬ ਹੋ ਸਕਦੇ ਹਨ, ਪਰ ਇਸ ਲੇਖ ਵਿਚ ਪ੍ਰਾਪੇਗੰਡਾ ਉਸ ਜਾਣਕਾਰੀ ਲਈ ਵਰਤਿਆ ਗਿਆ ਹੈ ਜੋ ਤੋੜ-ਮਰੋੜ ਕੇ ਪੇਸ਼ ਕੀਤੀ ਜਾਂਦੀ ਹੈ, ਜਿਸ ਰਾਹੀਂ ਲੋਕਾਂ ਨਾਲ ਬੇਈਮਾਨੀ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਆਪਣੇ ਮਗਰ ਲਾ ਕੇ ਗੁਮਰਾਹ ਕੀਤਾ ਜਾਂਦਾ ਹੈ। ਇਕ ਕਿਤਾਬ ਮੁਤਾਬਕ ਪ੍ਰਾਪੇਗੰਡਾ “ਲੋਕਾਂ ਨੂੰ ਧੋਖਾ ਦੇਣ ਲਈ, ਫ਼ਰੇਬ ਕਰਨ ਲਈ ਅਤੇ ਉਨ੍ਹਾਂ ਦੇ ਸੋਚ ਨੂੰ ਕਾਬੂ ਕਰਨ ਲਈ ਵੀ ਵਰਤਿਆ ਜਾਂਦਾ।”—Propaganda and Persuasion.
ਅਫ਼ਵਾਹਾਂ ਬਹੁਤ ਖ਼ਤਰਨਾਕ ਹੁੰਦੀਆਂ ਹਨ ਕਿਉਂਕਿ ਇਹ ਹੌਲੀ-ਹੌਲੀ ਸਾਡੀ ਸੋਚ ਬਦਲ ਦਿੰਦੀਆਂ ਹਨ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਅਫ਼ਵਾਹਾਂ ਦੀ ਤੁਲਨਾ ਜ਼ਹਿਰੀਲੀ ਗੈਸ ਨਾਲ ਕੀਤੀ ਜਾ ਸਕਦੀ ਹੈ ਜਿਸ ਨੂੰ ਨਾ ਤਾਂ ਦੇਖਿਆ ਤੇ ਨਾ ਹੀ ਸੁੰਘਿਆਂ ਜਾ ਸਕਦਾ ਹੈ। ਵੈਂਸ ਪੈਕਰਡ ਨਾਂ ਦਾ ਡਾਕਟਰ
ਕਹਿੰਦਾ ਹੈ: “ਅਫ਼ਵਾਹਾਂ ਸਾਡੀਆਂ ਸੋਚਾਂ ਉੱਤੇ ਇੰਨਾ ਅਸਰ ਪਾ ਰਹੀਆਂ ਹਨ ਕਿ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ।” ਇਕ ਹੋਰ ਮਾਹਰ ਕਹਿੰਦਾ ਹੈ ਕਿ ਅਫ਼ਵਾਹਾਂ ਕਰਕੇ ਲੋਕ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਚੁੱਕੇ ਹਨ। ਮਿਸਾਲ ਲਈ, ਯੁੱਧਾਂ, ਨਸਲੀ ਭੇਦ-ਭਾਵ ਜਾਂ ਧਰਮਾਂ ਕਰਕੇ ਲੋਕਾਂ ਉੱਤੇ ਡਾਢਾ ਅਤਿਆਚਾਰ ਕੀਤਾ ਗਿਆ ਹੈ। ਇੱਥੋਂ ਤਕ ਕਿ ਪੂਰੀਆਂ ਦੀਆਂ ਪੂਰੀਆਂ ਨਸਲਾਂ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।—Easily Led—A History of Propaganda.ਜੇ ਲੋਕ ਅਫ਼ਵਾਹਾਂ ਫੈਲਾ ਕੇ ਸਾਨੂੰ ਬੇਵਕੂਫ਼ ਬਣਾ ਸਕਦੇ ਹਨ, ਤਾਂ ਕੀ ਸ਼ੈਤਾਨ ਸਾਨੂੰ ਬੇਵਕੂਫ਼ ਨਹੀਂ ਬਣਾ ਸਕਦਾ? ਉਹ ਇਨਸਾਨਾਂ ਦੀ ਰਗ-ਰਗ ਤੋਂ ਵਾਕਫ਼ ਹੈ ਕਿਉਂਕਿ ਉਹ ਇਨਸਾਨਾਂ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਨੂੰ ਦੇਖਦਾ ਆ ਰਿਹਾ ਹੈ। ਨਾਲੇ ਅੱਜ “ਸਾਰੀ ਦੁਨੀਆਂ” ਉਸ ਦੇ ਵਸ ਵਿਚ ਹੈ, ਇਸ ਲਈ ਉਹ ਜਿੱਥੇ ਵੀ ਚਾਹੇ ਆਪਣੀਆਂ ਅਫ਼ਵਾਹਾਂ ਫੈਲਾ ਸਕਦਾ ਹੈ। (1 ਯੂਹੰ. 5:19; ਯੂਹੰ. 8:44) ਸ਼ੈਤਾਨ ਨੇ ਆਪਣੀਆਂ ਅਫ਼ਵਾਹਾਂ ਨਾਲ “ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ” ਅਤੇ ਅੱਜ ਉਹ “ਸਾਰੀ ਦੁਨੀਆਂ ਨੂੰ ਗੁਮਰਾਹ” ਕਰ ਰਿਹਾ ਹੈ। (2 ਕੁਰਿੰ. 4:4; ਪ੍ਰਕਾ. 12:9) ਤੁਸੀਂ ਉਸ ਦੀਆਂ ਅਫ਼ਵਾਹਾਂ ਤੋਂ ਕਿਵੇਂ ਬਚ ਸਕਦੇ ਹੋ?
ਆਪਣੀ ਨਿਹਚਾ ਮਜ਼ਬੂਤ ਕਰੋ
ਯਿਸੂ ਨੇ ਦੱਸਿਆ ਕਿ ਸੌਖਿਆਂ ਹੀ ਅਫ਼ਵਾਹਾਂ ਤੋਂ ਬਚਿਆ ਜਾ ਸਕਦਾ ਹੈ: “ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” (ਯੂਹੰ. 8:31, 32) ਯੁੱਧ ਵਿਚ ਇਕ ਫ਼ੌਜੀ ਕੋਲ ਸਹੀ-ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਦੁਸ਼ਮਣ ਫ਼ੌਜੀ ਝੂਠ ਫੈਲਾ ਕੇ ਉਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਫਿਰ ਤੁਹਾਨੂੰ ਸਹੀ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ? ਯਹੋਵਾਹ ਨੇ ਸਾਨੂੰ ਸਹੀ ਜਾਣਕਾਰੀ ਦੇਣ ਲਈ ਆਪਣਾ ਬਚਨ ਬਾਈਬਲ ਦਿੱਤਾ ਹੈ। ਉਸ ਵਿਚ ਸ਼ੈਤਾਨ ਦੀਆਂ ਝੂਠੀਆਂ ਅਫ਼ਵਾਹਾਂ ਤੋਂ ਬਚਣ ਲਈ ਹਰ ਤਰ੍ਹਾਂ ਦੇ ਹਥਿਆਰ ਦਿੱਤੇ ਗਏ ਹਨ।—2 ਤਿਮੋ. 3:16, 17.
ਹਾਂ, ਸ਼ੈਤਾਨ ਤਾਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ ਉਹ ਇਸ ਦੁਨੀਆਂ ਨੂੰ ਵਰਤ ਕੇ ਸਾਨੂੰ ਭਟਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਅਸੀਂ ਬਾਈਬਲ ਨਾ ਪੜ੍ਹੀਏ ਤੇ ਨਾ ਹੀ ਇਸ ਦਾ ਅਧਿਐਨ ਕਰੀਏ। ਖ਼ਬਰਦਾਰ ਰਹੋ ਅਤੇ “ਸ਼ੈਤਾਨ ਦੀਆਂ ਚਾਲਾਂ” ਵਿਚ ਨਾ ਫਸੋ। (ਅਫ਼. 6:11) ਸਿਰਫ਼ ਸੱਚਾਈ ਦੀਆਂ ਬੁਨਿਆਦੀ ਗੱਲਾਂ ਜਾਣਨੀਆਂ ਹੀ ਕਾਫ਼ੀ ਨਹੀਂ ਹਨ। ਸੱਚਾਈ ਨੂੰ “ਚੰਗੀ ਤਰ੍ਹਾਂ” ਸਮਝਣ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। (ਅਫ਼. 3:18) ਨੋਆਮ ਚੌਮਸਕੀ ਨਾਂ ਦੇ ਲੇਖਕ ਨੇ ਕਿਹਾ: “ਕਿਸੇ ਨੇ ਸੱਚਾਈ ਘੋਲ ਕੇ ਤੁਹਾਡੇ ਦਿਮਾਗ਼ ਵਿਚ ਨਹੀਂ ਪਾ ਦੇਣੀ, ਸਗੋਂ ਸਾਨੂੰ ਆਪ ਸੱਚਾਈ ਦੀ ਖੋਜ ਕਰਨ ਦੀ ਜ਼ਰੂਰਤ ਹੈ।” ਇਸ ਲਈ “ਸਾਨੂੰ ਆਪ” “ਰੋਜ਼ ਧਰਮ-ਗ੍ਰੰਥ ਦੀ ਬੜੇ ਧਿਆਨ ਨਾਲ ਜਾਂਚ” ਕਰਨੀ ਚਾਹੀਦੀ ਹੈ।—ਰਸੂ. 17:11.
ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਆਪਣਾ ਦਿਮਾਗ਼ ਲੜਾ ਕੇ ਖ਼ੁਦ ਸੋਚੀਏ ਕਿ ਕੀ ਸਹੀ ਹੈ ਤੇ ਕੀ ਗ਼ਲਤ। ਕਿਉਂ? ਕਿਉਂਕਿ ਅਫ਼ਵਾਹਾਂ ਦਾ ‘ਜ਼ਿਆਦਾ ਪ੍ਰਭਾਵ ਉਦੋਂ ਪੈਂਦਾ ਹੈ ਜਦੋਂ ਕਹਾ. 14:15) ਪਰਮੇਸ਼ੁਰ ਨੇ ਤੁਹਾਨੂੰ “ਮੱਤ” ਅਤੇ “ਸੋਚਣ-ਸਮਝਣ ਦੀ ਕਾਬਲੀਅਤ” ਦਿੱਤੀ ਹੈ। ਸੋ ਇਨ੍ਹਾਂ ਨੂੰ ਵਰਤੋਂ ਅਤੇ ਆਪਣੀ ਨਿਹਚਾ ਮਜ਼ਬੂਤ ਕਰੋ।—ਕਹਾ. 2:10-15; ਰੋਮੀ. 12:1, 2.
ਲੋਕੀ ਅੱਖਾਂ ਬੰਦ ਕਰਕੇ ਗੱਲਾਂ ’ਤੇ ਵਿਸ਼ਵਾਸ ਕਰ ਲੈਂਦੇ ਹਨ।’ (Media and Society in the Twentieth Century) ਹਰ ਇਕ ਗੱਲ ’ਤੇ ਵਿਸ਼ਵਾਸ ਨਾ ਕਰੋ, ਸਗੋਂ ਸੋਚੋ ਕਿ ਇਹ ਗੱਲਾਂ ਸੱਚ ਹਨ ਜਾਂ ਨਹੀਂ। (‘ਫੁੱਟ ਪਾਓ ਅਤੇ ਰਾਜ ਕਰੋ’ ਵਰਗੀਆਂ ਚਾਲਾਂ ਤੋਂ ਬਚੋ
ਜਿਹੜੇ ਫ਼ੌਜੀ ਅਫ਼ਵਾਹਾਂ ਵਿਚ ਆ ਜਾਂਦੇ ਹਨ, ਉਹ ਡਰ ਜਾਂਦੇ ਹਨ ਤੇ ਲੜਨ ਤੋਂ ਮਨ੍ਹਾ ਕਰ ਦਿੰਦੇ ਹਨ। ਦੁਸ਼ਮਣ ਫ਼ੌਜਾਂ ਦੀਆਂ ਅਫ਼ਵਾਹਾਂ ਕਰਕੇ ਫ਼ੌਜੀ ਆਪਸ ਵਿਚ ਹੀ ਲੜ ਪੈਂਦੇ ਹਨ ਤੇ ਆਪਣੇ ਆਪ ਨੂੰ ਬਾਕੀ ਦਸਤੇ ਤੋਂ ਵੱਖ ਕਰ ਲੈਂਦੇ ਹਨ। ਜਰਮਨ ਫ਼ੌਜ ਦੇ ਜਰਨੈਲ ਮੁਤਾਬਕ ਪਹਿਲੇ ਵਿਸ਼ਵ ਯੁੱਧ ਵਿਚ ਜਰਮਨ ਦੇਸ਼ ਦੇ ਹਾਰਨ ਦਾ ਇਕ ਕਾਰਨ ਅਫ਼ਵਾਹਾਂ ਸਨ। ਉਹ ਦੱਸਦਾ ਹੈ ਕਿ ਦੁਸ਼ਮਣਾਂ ਦੀਆਂ ਅਫ਼ਵਾਹਾਂ ਇੰਨੀਆਂ ਜ਼ਬਰਦਸਤ ਸਨ ਕਿ ਪੂਰੀ ਜਰਮਨੀ ਉਨ੍ਹਾਂ ਦੇ ਵਸ ਵਿਚ ਆ ਗਈ। ਅੱਜ ਵੀ ਸ਼ੈਤਾਨ ਇਸ ਤਰ੍ਹਾਂ ਦੀਆਂ ਚਾਲਾਂ ਵਰਤ ਕੇ ਮਸੀਹੀ ਮੰਡਲੀਆਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਮਿਸਾਲ ਲਈ, ਉਹ ਭਰਾਵਾਂ ਵਿਚ ਮਤ-ਭੇਦ ਪੈਦਾ ਕਰ ਕੇ ਲੜਾਈਆਂ ਕਰਾਉਂਦਾ ਹੈ। ਉਹ ਭੈਣਾਂ-ਭਰਾਵਾਂ ਦੇ ਮਨਾਂ ਵਿਚ ਸ਼ੱਕ ਦਾ ਕੀੜਾ ਪਾ ਦਿੰਦਾ ਕਿ ਯਹੋਵਾਹ ਦਾ ਸੰਗਠਨ ਗ਼ਲਤ ਹੈ ਤੇ ਲੋਕਾਂ ਨਾਲ ਅਨਿਆਂ ਕਰਦਾ ਹੈ। ਇਸ ਲਈ ਉਹ ਸੋਚਦੇ ਹਨ ਕਿ ਸੰਗਠਨ ਨਾਲੋਂ ਆਪਣਾ ਨਾਤਾ ਤੋੜਨਾ ਹੀ ਚੰਗਾ ਹੈ।
ਧੋਖਾ ਨਾ ਖਾਓ। ਪਰਮੇਸ਼ੁਰ ਦੇ ਬਚਨ ਅਨੁਸਾਰ ਚੱਲੋ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਏਕਤਾ ਬਣਾਈ ਰੱਖੋ। ਮਿਸਾਲ ਲਈ, ਬਾਈਬਲ ਸਾਨੂੰ ਉਤਸ਼ਾਹਿਤ ਕਰਦੀ ਹੈ ਕਿ ਅਸੀਂ “ਇਕ-ਦੂਜੇ ਨੂੰ ਦਿਲੋਂ ਮਾਫ਼” ਕਰੀਏ ਅਤੇ ਜਲਦੀ ਤੋਂ ਜਲਦੀ ਮਤਭੇਦਾਂ ਨੂੰ ਸੁਲਝਾਈਏ। (ਕੁਲੁ. 3:13, 14; ਮੱਤੀ 5:23, 24) ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਮੰਡਲੀ ਤੋਂ ਵੱਖਰਾ ਨਾ ਕਰੀਏ। (ਕਹਾ. 18:1) ਆਪਣੇ ਆਪ ਦੀ ਜਾਂਚ ਕਰੋ ਕਿ ਤੁਸੀਂ ਸ਼ੈਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ। ਆਪਣੇ ਤੋਂ ਪੁੱਛੋ: ‘ਜਦੋਂ ਪਿਛਲੀ ਵਾਰ ਮੈਨੂੰ ਕਿਸੇ ਮਸੀਹੀ ਨੇ ਨਾਰਾਜ਼ ਕੀਤਾ ਸੀ, ਤਾਂ ਮੈਂ ਕਿਵੇਂ ਪੇਸ਼ ਆਇਆ ਸੀ? ਕੀ ਮੇਰੇ ਪੇਸ਼ ਆਉਣ ਦੇ ਤਰੀਕੇ ਤੋਂ ਪਰਮੇਸ਼ੁਰ ਖ਼ੁਸ਼ ਸੀ ਜਾਂ ਸ਼ੈਤਾਨ?—ਗਲਾ. 5:16-26; ਅਫ਼. 2:2, 3.
ਆਪਣੇ ਆਗੂਆਂ ’ਤੇ ਭਰੋਸਾ ਰੱਖੋ
ਜਿਹੜਾ ਫ਼ੌਜੀ ਆਪਣੇ ਆਗੂ ਪ੍ਰਤੀ ਵਫ਼ਾਦਾਰ ਨਹੀਂ ਰਹਿੰਦਾ ਉਹ ਚੰਗੀ ਤਰ੍ਹਾਂ ਨਹੀਂ ਲੜ ਸਕਦਾ। ਇਸ ਲਈ ਦੁਸ਼ਮਣ ਅਫ਼ਵਾਹਾਂ ਫੈਲਾਉਂਦੇ ਹਨ ਤਾਂਕਿ ਫ਼ੌਜੀ ਆਗੂਆਂ ਉੱਤੇ ਭਰੋਸਾ ਨਾ ਕਰਨ। ਜੇ ਆਗੂ ਕੋਈ ਗ਼ਲਤੀ ਕਰਦੇ ਹਨ, ਤਾਂ ਦੁਸ਼ਮਣ ਇਸ ਗੱਲ ਨੂੰ ਫੜ ਕੇ ਕਹਿੰਦੇ ਹਨ: “ਉਹ ਤੁਹਾਡੇ ਭਰੋਸੇ ਦੇ ਲਾਇਕ ਨਹੀਂ” ਅਤੇ “ਉਨ੍ਹਾਂ ਨੇ ਤੁਹਾਨੂੰ ਮਰਵਾ ਦੇਣਾ ਹੈ!” ਸ਼ੈਤਾਨ ਵੀ ਇਸੇ ਤਰ੍ਹਾਂ ਕਰਦਾ ਹੈ। ਉਹ ਅੱਡੀ-ਚੋਟੀ ਦਾ ਜ਼ੋਰ ਲਾਉਂਦਾ ਹੈ
ਕਿ ਸਾਡਾ ਉਨ੍ਹਾਂ ਭਰਾਵਾਂ ਤੋਂ ਭਰੋਸਾ ਉੱਠ ਜਾਵੇ ਜਿਨ੍ਹਾਂ ਨੂੰ ਯਹੋਵਾਹ ਨੇ ਅਗਵਾਈ ਕਰਨ ਲਈ ਨਿਯੁਕਤ ਕੀਤਾ ਹੈ।ਅਸੀਂ ਸ਼ੈਤਾਨ ਦੀਆਂ ਚਾਲਾਂ ਤੋਂ ਕਿਵੇਂ ਬਚ ਸਕਦੇ ਹਾਂ? ਯਹੋਵਾਹ ਦੇ ਸੰਗਠਨ ਨੂੰ ਕਦੀ ਵੀ ਨਾ ਛੱਡਿਓ। ਚਾਹੇ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਨ ਵਾਲੇ ਭਰਾ ਗ਼ਲਤੀਆਂ ਕਰਦੇ ਹਨ, ਫਿਰ ਵੀ ਉਨ੍ਹਾਂ ਪ੍ਰਤੀ ਵਫ਼ਾਦਾਰ ਰਹੋ ਅਤੇ ਉਨ੍ਹਾਂ ਦਾ ਸਾਥ ਦਿੰਦੇ ਰਹੋ। (1 ਥੱਸ. 5:12, 13) ਧਰਮ-ਤਿਆਗੀ ਅਤੇ ਹੋਰ ਗੁਮਰਾਹ ਕਰਨ ਵਾਲੇ ਸ਼ਾਇਦ ਸੰਗਠਨ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਉਣ। (ਤੀਤੁ. 1:10) ਜੇ ਉਨ੍ਹਾਂ ਦੀਆਂ ਗੱਲਾਂ ਸੱਚੀਆਂ ਵੀ ਲੱਗਣ, ਤਾਂ ਵੀ ਆਪਣੇ “ਮਨ ਝੱਟ ਉਲਝਣ ਵਿਚ ਨਾ” ਪੈਣ ਦਿਓ। (2 ਥੱਸ. 2:2) ਤਿਮੋਥਿਉਸ ਨੂੰ ਦਿੱਤੀ ਪੌਲੁਸ ਦੀ ਸਲਾਹ ਮੰਨੋ: “ਤੂੰ ਜਿਹੜੀਆਂ ਗੱਲਾਂ ਸਿੱਖੀਆਂ ਹਨ . . . ਉਨ੍ਹਾਂ ਗੱਲਾਂ ਉੱਤੇ ਚੱਲਦਾ ਰਹਿ ਅਤੇ ਯਾਦ ਰੱਖ ਕਿ ਉਹ ਗੱਲਾਂ ਤੂੰ ਕਿਨ੍ਹਾਂ ਤੋਂ ਸਿੱਖੀਆਂ ਸਨ।” (2 ਤਿਮੋ. 3:14, 15) ਉਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚੋ ਜਿਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਅਸੀਂ ਵਫ਼ਾਦਾਰ ਨੌਕਰ ਉੱਤੇ ਭਰੋਸਾ ਰੱਖ ਸਕਦੇ ਹਾਂ ਜਿਸ ਰਾਹੀਂ ਯਹੋਵਾਹ ਲਗਭਗ 100 ਸਾਲਾਂ ਤੋਂ ਸਾਨੂੰ ਸੱਚਾਈ ਸਿਖਾ ਰਿਹਾ ਹੈ।—ਮੱਤੀ 24:45-47; ਇਬ. 13:7, 17.
ਡਰ ਸਾਮ੍ਹਣੇ ਗੋਡੇ ਨਾ ਟੇਕੇ
ਸ਼ੈਤਾਨ ਤੁਹਾਨੂੰ ਸਿੱਧੇ ਤੌਰ ਤੇ ਵੀ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਕਦੇ-ਕਦੇ ਉਹ ਤੁਹਾਨੂੰ ਡਰਾਉਂਦਾ ਹੈ। ਅਫ਼ਵਾਹਾਂ ਰਾਹੀਂ ਡਰ “ਪੈਦਾ ਕਰਨਾ ਇਕ ਬਹੁਤ ਪੁਰਾਣਾ ਹਥਿਆਰ ਹੈ।” (Easily Led—A History of Propaganda) ਇੰਗਲੈਂਡ ਦਾ ਪ੍ਰੋਫ਼ੈਸਰ ਫਿਲਿਪ ਐੱਮ. ਟੇਲਰ ਨੇ ਲਿਖਿਆ ਕਿ ਅੱਸ਼ੂਰੀ ਲੋਕ ਆਪਣੇ ਦੁਸ਼ਮਣਾਂ ਉੱਤੇ ਜਿੱਤ ਹਾਸਲ ਕਰਨ ਲਈ ਅਫ਼ਵਾਹਾਂ ਫੈਲਾ ਕੇ ਖ਼ੌਫ਼ ਪੈਦਾ ਕਰਦੇ ਸਨ। ਸ਼ੈਤਾਨ ਵੀ ਸਾਨੂੰ ਡਰਾ ਕੇ ਯਹੋਵਾਹ ਤੋਂ ਦੂਰ ਕਰਨਾ ਚਾਹੁੰਦਾ ਹੈ। ਮਿਸਾਲ ਲਈ ਉਹ ਮੌਤ, ਅਤਿਆਚਾਰ ਤੇ ਇਨਸਾਨਾਂ ਦਾ ਡਰ ਪੈਦਾ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਤੋੜ ਸਕਦਾ ਹੈ।—ਯਸਾ. 8:12; ਯਿਰ. 42:11; ਇਬ. 2:15.
ਸ਼ੈਤਾਨ ਦੇ ਫੰਦੇ ਵਿਚ ਕਦੇ ਨਾ ਆਇਓ! ਯਿਸੂ ਨੇ ਕਿਹਾ: “ਤੁਸੀਂ ਉਨ੍ਹਾਂ ਤੋਂ ਨਾ ਡਰੋ ਜਿਹੜੇ ਤੁਹਾਨੂੰ ਜਾਨੋਂ ਤਾਂ ਮਾਰ ਸਕਦੇ ਹਨ, ਪਰ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਰ ਸਕਦੇ।” (ਲੂਕਾ 12:4) ਪੂਰਾ ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਸੰਭਾਲੇਗਾ, ਤੁਹਾਨੂੰ ਉਹ ਤਾਕਤ ਦੇਵੇਗਾ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ” ਅਤੇ ਸ਼ੈਤਾਨ ਦੇ ਫੰਦਿਆਂ ਤੋਂ ਬਚਣ ਵਿਚ ਤੁਹਾਡੀ ਮਦਦ ਕਰੇਗਾ।—2 ਕੁਰਿੰ. 4:7-9; 1 ਪਤ. 3:14.
ਹਾਂ, ਹੋ ਸਕਦਾ ਹੈ ਕਿ ਅਸੀਂ ਕਦੇ-ਕਦੇ ਕਮਜ਼ੋਰ ਜਾਂ ਡਰੇ ਹੋਏ ਮਹਿਸੂਸ ਕਰੀਏ। ਪਰ ਯਹੋਸ਼ੁਆ ਨੂੰ ਕਹੇ ਯਹੋਵਾਹ ਦੇ ਹੌਸਲੇ ਭਰੇ ਸ਼ਬਦ ਯਾਦ ਰੱਖੋ: ‘ਤਕੜਾ ਹੋ ਅਤੇ ਹੌਸਲਾ ਰੱਖ। ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।’ (ਯਹੋ. 1:9) ਜੇ ਤੁਹਾਨੂੰ ਕਿਸੇ ਵੀ ਗੱਲ ਦੀ ਚਿੰਤਾ ਹੋਵੇ, ਤਾਂ ਉਸੇ ਵੇਲੇ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਆਪਣੀਆਂ ਚਿੰਤਾਵਾਂ ਦੱਸੋ। ਭਰੋਸਾ ਰੱਖੋ ਕਿ “ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ . . . ਤੁਹਾਡੇ ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” ਫਿਰ ਤੁਸੀਂ ਸ਼ੈਤਾਨ ਦੇ ਹਮਲਿਆਂ ਦਾ ਡਟ ਕੇ ਸਾਮ੍ਹਣਾ ਕਰ ਸਕੋਗੇ।—ਫ਼ਿਲਿ. 4:6, 7, 13.
ਕੀ ਤੁਹਾਨੂੰ ਯਾਦ ਹੈ ਕਿ ਅੱਸ਼ੂਰੀਆਂ ਦੇ ਰਾਜਦੂਤ ਰਬਸ਼ਾਕੇਹ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਡਰਾਉਣ ਲਈ ਕਿਹੜੀਆਂ ਅਫ਼ਵਾਹਾਂ ਫੈਲਾਈਆਂ ਸਨ? ਉਸ ਨੇ ਉਨ੍ਹਾਂ ਨੂੰ ਇਹ ਦਲੀਲ ਦਿੱਤੀ ਕਿ ਅੱਸ਼ੂਰੀਆਂ ਦੇ ਹੱਥੋਂ ਉਨ੍ਹਾਂ ਨੂੰ ਕੋਈ ਨਹੀਂ ਬਚਾ ਸਕਦਾ ਇੱਥੋਂ ਤਕ ਕਿ ਯਹੋਵਾਹ ਵੀ ਨਹੀਂ। ਉਸ ਨੇ ਇਹ ਵੀ ਕਿਹਾ ਕਿ ਯਹੋਵਾਹ ਨੇ ਹੀ ਉਨ੍ਹਾਂ ਨੂੰ ਯਰੂਸ਼ਲਮ ਦੀ ਤਬਾਹੀ ਕਰਨ ਲਈ ਕਿਹਾ ਸੀ। ਯਹੋਵਾਹ ਨੇ ਕੀ ਜਵਾਬ ਦਿੱਤਾ? “ਤੂੰ ਓਹਨਾਂ ਗੱਲਾਂ ਤੋਂ ਜੋ ਤੈਂ ਸੁਣੀਆਂ ਹਨ ਜਿਨ੍ਹਾਂ ਨਾਲ ਅੱਸ਼ੂਰ ਦੇ ਪਾਤਸ਼ਾਹ ਦਿਆਂ ਚਾਕਰਾਂ ਨੇ ਮੇਰੇ ਉੱਤੇ ਕੁਫਰ ਬਕਿਆ ਹੈ ਨਾ ਡਰੀਂ।” (2 ਰਾਜ. 18:22-25; 19:6) ਪਰਮੇਸ਼ੁਰ ਨੇ ਇਕ ਦੂਤ ਘੱਲ ਕੇ ਰਾਤੋ-ਰਾਤ 1,85,000 ਅੱਸ਼ੂਰੀਆਂ ਨੂੰ ਮਾਰ ਮੁਕਾਇਆ।—2 ਰਾਜ. 19:35.
ਬੁੱਧਵਾਨ ਬਣੋ ਅਤੇ ਹਮੇਸ਼ਾ ਯਹੋਵਾਹ ਦੀ ਸੁਣੋ
ਕੀ ਤੁਸੀਂ ਕਦੀ ਅਜਿਹੀ ਫ਼ਿਲਮ ਦੇਖੀ ਹੈ ਜਿਸ ਵਿਚ ਕਿਸੇ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਪਰ ਉਸ ਵਿਅਕਤੀ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ? ਤੁਹਾਡਾ ਦਿਲ ਨਹੀਂ ਕੀਤਾ ਕਿ ਤੁਸੀਂ ਉੱਚੀ-ਉੱਚੀ ਕਹੋ: ‘ਇਹ ਦੀਆਂ ਗੱਲਾਂ ਵਿਚ ਨਾ ਆਈ! ਉਹ ਤੈਨੂੰ ਬੇਵਕੂਫ਼ ਬਣਾ ਰਿਹਾ ਹੈ।’ ਸੋਚੋ, ਇੱਦਾਂ ਹੀ ਸਵਰਗੀ ਦੂਤ ਉੱਚੀ-ਉੱਚੀ ਤੁਹਾਨੂੰ ਕਹਿ ਰਹੇ ਹਨ: “ਸ਼ੈਤਾਨ ਦੇ ਝੂਠ ਵਿਚ ਨਾ ਫਸਿਓ!”
ਸ਼ੈਤਾਨ ਦੀਆਂ ਅਫ਼ਵਾਹਾਂ ਵਿਚ ਨਾ ਫਸਿਓ। (ਕਹਾ. 26:24, 25) ਆਪਣੇ ਹਰ ਕੰਮ ਵਿਚ ਯਹੋਵਾਹ ਦੀ ਸੁਣੋ ਅਤੇ ਉਸ ਉੱਤੇ ਭਰੋਸਾ ਰੱਖੋ। (ਕਹਾ. 3:5-7) ਉਹ ਤੁਹਾਨੂੰ ਬਹੁਤ ਪਿਆਰ ਕਰਦਾ ਅਤੇ ਦਿਲੋਂ ਤੁਹਾਨੂੰ ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ।” (ਕਹਾ. 27:11) ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਸ਼ੈਤਾਨ ਦੀਆਂ ਅਫ਼ਵਾਹਾਂ ਵਿਚ ਕਦੇ ਵੀ ਨਹੀਂ ਫਸੋਗੇ।