ਅਧਿਐਨ ਲੇਖ 18
ਮੰਡਲੀ ਵਿਚ ਪਿਆਰ ਅਤੇ ਨਿਆਂ
“ਇਕ-ਦੂਜੇ ਦਾ ਬੋਝ ਉਠਾਉਂਦੇ ਰਹੋ ਅਤੇ ਇਸ ਤਰ੍ਹਾਂ ਮਸੀਹ ਦਾ ਕਾਨੂੰਨ ਪੂਰਾ ਕਰੋ।”—ਗਲਾ. 6:2.
ਗੀਤ 2 ਯਹੋਵਾਹ ਤੇਰਾ ਧੰਨਵਾਦ
ਖ਼ਾਸ ਗੱਲਾਂ *
1. ਅਸੀਂ ਕਿਹੜੀਆਂ ਦੋ ਗੱਲਾਂ ਦਾ ਭਰੋਸਾ ਰੱਖ ਸਕਦੇ ਹਾਂ?
ਯਹੋਵਾਹ ਪਰਮੇਸ਼ੁਰ ਆਪਣੇ ਸੇਵਕਾਂ ਨੂੰ ਪਿਆਰ ਕਰਦਾ ਹੈ। ਉਹ ਹਮੇਸ਼ਾ ਪਿਆਰ ਕਰਦਾ ਆਇਆ ਹੈ ਅਤੇ ਹਮੇਸ਼ਾ ਕਰਦਾ ਰਹੇਗਾ। ਪਰਮੇਸ਼ੁਰ ਨਿਆਂ ਨਾਲ ਵੀ ਪਿਆਰ ਕਰਦਾ ਹੈ। (ਜ਼ਬੂ. 33:5) ਇਸ ਲਈ ਅਸੀਂ ਦੋ ਗੱਲਾਂ ਦਾ ਭਰੋਸਾ ਰੱਖ ਸਕਦੇ ਹਾਂ: (1) ਆਪਣੇ ਸੇਵਕਾਂ ਨਾਲ ਅਨਿਆਂ ਹੁੰਦਾ ਦੇਖ ਕੇ ਯਹੋਵਾਹ ਦੁਖੀ ਹੁੰਦਾ ਹੈ। (2) ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਸ ਦੇ ਲੋਕਾਂ ਨਾਲ ਹਮੇਸ਼ਾ ਅਨਿਆਂ ਨਹੀਂ ਹੁੰਦਾ ਰਹੇਗਾ ਅਤੇ ਉਹ ਅਨਿਆਂ ਕਰਨ ਵਾਲਿਆਂ ਨੂੰ ਜਾਇਜ਼ ਸਜ਼ਾ ਦੇਵੇਗਾ। ਇਸ ਭਾਗ * ਦੇ ਪਹਿਲੇ ਲੇਖ ਵਿਚ ਅਸੀਂ ਸਿੱਖਿਆ ਸੀ ਕਿ ਮੂਸਾ ਰਾਹੀਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਜੋ ਕਾਨੂੰਨ ਦਿੱਤਾ ਸੀ ਉਹ ਪਿਆਰ ’ਤੇ ਆਧਾਰਿਤ ਸੀ। ਇਸ ਕਾਨੂੰਨ ਤੋਂ ਇਜ਼ਰਾਈਲੀਆਂ ਨੂੰ ਹੱਲਾਸ਼ੇਰੀ ਮਿਲੀ ਕਿ ਉਹ ਸਾਰਿਆਂ ਦਾ ਨਿਆਂ ਕਰਨ, ਖ਼ਾਸ ਕਰਕੇ ਬੇਸਹਾਰਾ ਲੋਕਾਂ ਦਾ। (ਬਿਵ. 10:18) ਇਸ ਕਾਨੂੰਨ ਤੋਂ ਜ਼ਾਹਰ ਹੋਇਆ ਕਿ ਯਹੋਵਾਹ ਆਪਣੇ ਸੇਵਕਾਂ ਦੀ ਕਿੰਨੀ ਪਰਵਾਹ ਕਰਦਾ ਹੈ।
2. ਅਸੀਂ ਕਿਹੜੇ ਸਵਾਲਾਂ ਦੇ ਜਵਾਬ ਲਵਾਂਗੇ?
2 33 ਈਸਵੀ ਵਿਚ ਮਸੀਹੀ ਮੰਡਲੀ ਦੇ ਸਥਾਪਿਤ ਹੋਣ ਨਾਲ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ। ਕੀ ਮਸੀਹੀਆਂ ਕੋਲ ਕੋਈ ਵੀ ਕਾਨੂੰਨ ਨਹੀਂ ਹੋਣਾ ਸੀ ਜੋ ਪਿਆਰ ਅਤੇ ਨਿਆਂ ’ਤੇ ਆਧਾਰਿਤ ਹੋਵੇ? ਇਸ ਤਰ੍ਹਾਂ ਨਹੀਂ ਹੋਣਾ ਸੀ। ਮਸੀਹੀਆਂ ਨੂੰ ਇਕ ਨਵਾਂ ਕਾਨੂੰਨ ਮਿਲਿਆ। ਇਸ ਲੇਖ ਵਿਚ ਅਸੀਂ ਪਹਿਲਾਂ ਇਸ ਗੱਲ ’ਤੇ ਚਰਚਾ ਕਰਾਂਗੇ ਕਿ ਇਹ ਨਵਾਂ ਕਾਨੂੰਨ ਕੀ ਹੈ। ਫਿਰ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ: ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਹ ਕਾਨੂੰਨ ਪਿਆਰ ’ਤੇ ਆਧਾਰਿਤ ਹੈ? ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਸ ਕਾਨੂੰਨ ਤੋਂ ਨਿਆਂ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ? ਇਸ ਕਾਨੂੰਨ ਅਨੁਸਾਰ ਅਧਿਕਾਰ ਰੱਖਣ ਵਾਲਿਆਂ ਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
“ਮਸੀਹ ਦਾ ਕਾਨੂੰਨ” ਕੀ ਹੈ?
3. ਗਲਾਤੀਆਂ 6:2 ਮੁਤਾਬਕ ‘ਮਸੀਹ ਦੇ ਕਾਨੂੰਨ’ ਵਿਚ ਕੀ ਕੁਝ ਸ਼ਾਮਲ ਹੈ?
3 ਗਲਾਤੀਆਂ 6:2 ਪੜ੍ਹੋ। ਸਾਰੇ ਮਸੀਹੀ ‘ਮਸੀਹ ਦੇ ਕਾਨੂੰਨ’ ਅਧੀਨ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਾਨੂੰਨਾਂ ਦੀ ਲੰਬੀ-ਚੌੜੀ ਲਿਸਟ ਨਹੀਂ ਦਿੱਤੀ, ਪਰ ਉਸ ਨੇ ਸੇਧ ਦੇਣ ਲਈ ਉਨ੍ਹਾਂ ਨੂੰ ਹਿਦਾਇਤਾਂ, ਹੁਕਮ ਅਤੇ ਅਸੂਲ ਦਿੱਤੇ ਹਨ। ‘ਮਸੀਹ ਦੇ ਕਾਨੂੰਨ’ ਵਿਚ ਮਸੀਹ ਦੁਆਰਾ ਸਿਖਾਈਆਂ ਸਾਰੀਆਂ ਗੱਲਾਂ ਸ਼ਾਮਲ ਹਨ। ਅਗਲੇ ਪੈਰਿਆਂ ਵਿਚ ਅਸੀਂ ਇਸ ਕਾਨੂੰਨ ਬਾਰੇ ਹੋਰ ਸਿੱਖਾਂਗੇ।
4-5. ਯਿਸੂ ਨੇ ਕਿਨ੍ਹਾਂ ਤਰੀਕਿਆਂ ਰਾਹੀਂ ਸਿੱਖਿਆ ਦਿੱਤੀ ਅਤੇ ਉਸ ਨੇ ਕਦੋਂ ਸਿੱਖਿਆ ਦਿੱਤੀ?
4 ਯਿਸੂ ਨੇ ਕਿਨ੍ਹਾਂ ਤਰੀਕਿਆਂ ਰਾਹੀਂ ਸਿੱਖਿਆ ਦਿੱਤੀ? ਪਹਿਲਾ, ਉਸ ਨੇ ਆਪਣੀਆਂ ਗੱਲਾਂ ਰਾਹੀਂ ਲੋਕਾਂ ਨੂੰ ਸਿੱਖਿਆ ਦਿੱਤੀ। ਉਸ ਦੀਆਂ ਗੱਲਾਂ ਪ੍ਰਭਾਵਸ਼ਾਲੀ ਸਨ ਕਿਉਂਕਿ ਉਹ ਪਰਮੇਸ਼ੁਰ, ਉਸ ਦੇ ਰਾਜ ਅਤੇ ਜ਼ਿੰਦਗੀ ਦੇ ਅਸਲੀ ਮਕਸਦ ਬਾਰੇ ਸੱਚਾਈ ਦੱਸਦਾ ਸੀ ਜੋ ਇਨਸਾਨਾਂ ਦੇ ਸਾਰੇ ਦੁੱਖਾਂ ਦਾ ਹੱਲ ਹੈ। (ਲੂਕਾ 24:19) ਦੂਜਾ, ਯਿਸੂ ਨੇ ਆਪਣੀ ਮਿਸਾਲ ਰਾਹੀਂ ਵੀ ਸਿਖਾਇਆ। ਉਸ ਨੇ ਆਪਣੇ ਜੀਉਣ ਦੇ ਤਰੀਕੇ ਤੋਂ ਦਿਖਾਇਆ ਕਿ ਉਸ ਦੇ ਚੇਲਿਆਂ ਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਣੀ ਚਾਹੀਦੀ ਹੈ।—ਯੂਹੰ. 13:15.
5 ਯਿਸੂ ਨੇ ਕਦੋਂ ਸਿੱਖਿਆ ਦਿੱਤੀ? ਉਸ ਨੇ ਧਰਤੀ ’ਤੇ ਆਪਣੀ ਸੇਵਕਾਈ ਦੌਰਾਨ ਸਿੱਖਿਆ ਦਿੱਤੀ। (ਮੱਤੀ 4:23) ਉਸ ਨੇ ਜੀਉਂਦਾ ਹੋਣ ਤੋਂ ਬਾਅਦ ਵੀ ਆਪਣੇ ਚੇਲਿਆਂ ਨੂੰ ਸਿੱਖਿਆ ਦਿੱਤੀ। ਮਿਸਾਲ ਲਈ, ਉਹ 500 ਤੋਂ ਜ਼ਿਆਦਾ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ ਅਤੇ ਉਨ੍ਹਾਂ ਨੂੰ ‘ਚੇਲੇ ਬਣਾਉਣ’ ਦਾ ਹੁਕਮ ਦਿੱਤਾ। (ਮੱਤੀ 28:19, 20; 1 ਕੁਰਿੰ. 15:6) ਮੰਡਲੀ ਦਾ ਸਿਰ ਹੋਣ ਦੇ ਨਾਤੇ, ਯਿਸੂ ਸਵਰਗ ਵਾਪਸ ਜਾਣ ਤੋਂ ਬਾਅਦ ਵੀ ਲਗਾਤਾਰ ਆਪਣੇ ਚੇਲਿਆਂ ਨੂੰ ਹਿਦਾਇਤਾਂ ਦਿੰਦਾ ਰਿਹਾ। ਮਿਸਾਲ ਲਈ, ਲਗਭਗ 96 ਈਸਵੀ ਵਿਚ ਮਸੀਹ ਨੇ ਯੂਹੰਨਾ ਰਸੂਲ ਨੂੰ ਚੁਣੇ ਹੋਏ ਮਸੀਹੀਆਂ ਨੂੰ ਹੌਸਲਾ ਦੇਣ ਅਤੇ ਸਲਾਹ ਦੇਣ ਦੀ ਹਿਦਾਇਤ ਦਿੱਤੀ।—ਕੁਲੁ. 1:18; ਪ੍ਰਕਾ. 1:1.
6-7. (ੳ) ਯਿਸੂ ਦੀਆਂ ਸਿੱਖਿਆਵਾਂ ਕਿੱਥੇ ਦਰਜ ਹਨ? (ਅ) ਅਸੀਂ ਮਸੀਹ ਦਾ ਕਾਨੂੰਨ ਕਿਵੇਂ ਮੰਨਦੇ ਹਾਂ?
6 ਯਿਸੂ ਦੀਆਂ ਸਿੱਖਿਆਵਾਂ ਕਿੱਥੇ ਦਰਜ ਹਨ? ਧਰਤੀ ’ਤੇ ਹੁੰਦਿਆਂ ਯਿਸੂ ਨੇ ਜੋ ਕਿਹਾ ਅਤੇ ਜੋ ਕੀਤਾ, ਉਸ ਬਾਰੇ ਚਾਰ ਇੰਜੀਲਾਂ ਵਿਚ ਬਹੁਤ ਕੁਝ ਲਿਖਿਆ ਗਿਆ ਹੈ। ਬਾਕੀ ਯੂਨਾਨੀ ਲਿਖਤਾਂ ਤੋਂ ਸਾਨੂੰ ਅਲੱਗ-ਅਲੱਗ ਵਿਸ਼ਿਆਂ ਬਾਰੇ ਯਿਸੂ ਦੀ ਸੋਚ ਨੂੰ ਸਮਝਣ ਵਿਚ ਮਦਦ ਹੁੰਦੀ ਹੈ ਕਿਉਂਕਿ ਇਨ੍ਹਾਂ ਨੂੰ ਲਿਖਣ ਵਾਲਿਆਂ ਨੂੰ ਪਵਿੱਤਰ ਸ਼ਕਤੀ ਨੇ ਪ੍ਰੇਰਿਤ ਕੀਤਾ ਸੀ ਅਤੇ ਉਨ੍ਹਾਂ ਕੋਲ “ਮਸੀਹ ਦਾ ਮਨ” ਸੀ।—1 ਕੁਰਿੰ. 2:16.
7 ਸਬਕ: ਯਿਸੂ ਦੀਆਂ ਸਿੱਖਿਆਵਾਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਮਦਦ ਕਰਦੀਆਂ ਹਨ। ਸੋ ਮਸੀਹ ਦਾ ਕਾਨੂੰਨ ਸਾਡੇ ਹਰ ਕੰਮ ’ਤੇ ਅਸਰ ਪਾਉਂਦਾ ਹੈ ਚਾਹੇ ਅਸੀਂ ਉਹ ਕੰਮ ਘਰ ਵਿਚ, ਕੰਮ ’ਤੇ ਜਾਂ ਸਕੂਲ ਵਿਚ ਅਤੇ ਮੰਡਲੀ ਵਿਚ ਕਰੀਏ। ਯੂਨਾਨੀ ਲਿਖਤਾਂ ਪੜ੍ਹ ਕੇ ਅਤੇ ਇਨ੍ਹਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਇਹ ਕਾਨੂੰਨ ਸਿੱਖਦੇ ਹਾਂ। ਬਾਈਬਲ ਦੀਆਂ ਇਨ੍ਹਾਂ ਕਿਤਾਬਾਂ ਵਿਚ ਦਿੱਤੇ ਹੁਕਮਾਂ, ਅਸੂਲਾਂ ਅਤੇ ਹਿਦਾਇਤਾਂ ਦੀ ਪਾਲਣਾ ਕਰ ਕੇ ਅਸੀਂ ਇਸ ਕਾਨੂੰਨ ਨੂੰ ਯੂਹੰ. 8:28.
ਮੰਨਦੇ ਹਾਂ। ਮਸੀਹ ਦਾ ਕਾਨੂੰਨ ਮੰਨ ਕੇ ਅਸੀਂ ਆਪਣੇ ਪਿਆਰੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਮੰਨ ਰਹੇ ਹੁੰਦੇ ਹਾਂ ਕਿਉਂਕਿ ਯਿਸੂ ਨੇ ਜੋ ਵੀ ਸਿੱਖਿਆ ਦਿੱਤੀ, ਉਹ ਸਭ ਯਹੋਵਾਹ ਤੋਂ ਹੈ।—ਇਹ ਕਾਨੂੰਨ ਪਿਆਰ ’ਤੇ ਆਧਾਰਿਤ ਹੈ
8. ਮਸੀਹ ਦੇ ਕਾਨੂੰਨ ਦੀ ਨੀਂਹ ਕੀ ਹੈ?
8 ਪੱਕੀ ਨੀਂਹ ’ਤੇ ਬਣੇ ਘਰ ਵਿਚ ਰਹਿਣ ਵਾਲੇ ਸੁਰੱਖਿਅਤ ਮਹਿਸੂਸ ਕਰਦੇ ਹਨ। ਇਸੇ ਤਰ੍ਹਾਂ ਇਕ ਪੱਕੀ ਨੀਂਹ ’ਤੇ ਬਣੇ ਕਾਨੂੰਨ ’ਤੇ ਚੱਲਣ ਵਾਲੇ ਸੁਰੱਖਿਅਤ ਮਹਿਸੂਸ ਕਰਦੇ ਹਨ। ਮਸੀਹ ਦਾ ਕਾਨੂੰਨ ਸਭ ਤੋਂ ਵਧੀਆ ਨੀਂਹ ’ਤੇ ਬਣਾਇਆ ਗਿਆ ਹੈ, ਉਹ ਹੈ ਪਿਆਰ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ?
9-10. ਕਿਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਪਿਆਰ ਕਰਕੇ ਪ੍ਰੇਰਿਤ ਹੋਇਆ ਸੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
9 ਪਹਿਲਾ, ਯਿਸੂ ਜੋ ਵੀ ਕਰਦਾ ਸੀ, ਉਸ ਪਿੱਛੇ ਉਸ ਦਾ ਪਿਆਰ ਹੁੰਦਾ ਸੀ। ਪਿਆਰ ਹੋਣ ਕਰਕੇ ਯਿਸੂ ਅਕਸਰ ਦੂਜਿਆਂ ’ਤੇ ਤਰਸ ਖਾਂਦਾ ਸੀ। ਇਸ ਕਰਕੇ ਉਹ ਭੀੜ ਨੂੰ ਸਿਖਾਉਣ, ਬੀਮਾਰਾਂ ਨੂੰ ਠੀਕ ਕਰਨ, ਭੁੱਖਿਆਂ ਨੂੰ ਖਾਣਾ ਖਿਲਾਉਣ ਅਤੇ ਮਰੇ ਹੋਇਆ ਨੂੰ ਜੀਉਂਦਾ ਕਰਨ ਲਈ ਪ੍ਰੇਰਿਤ ਹੋਇਆ। (ਮੱਤੀ 14:14; 15:32-38; ਮਰ. 6:34; ਲੂਕਾ 7:11-15) ਭਾਵੇਂ ਕਿ ਇਹ ਸਭ ਕੁਝ ਕਰਨ ਵਿਚ ਯਿਸੂ ਦਾ ਬਹੁਤ ਸਮਾਂ ਅਤੇ ਤਾਕਤ ਲੱਗਦੀ ਸੀ, ਪਰ ਉਹ ਖ਼ੁਸ਼ੀ-ਖ਼ੁਸ਼ੀ ਆਪਣੀਆਂ ਲੋੜਾਂ ਨਾਲੋਂ ਪਹਿਲਾਂ ਦੂਜਿਆਂ ਦੀਆਂ ਲੋੜਾਂ ਦਾ ਧਿਆਨ ਰੱਖਦਾ ਸੀ। ਸਭ ਤੋਂ ਵੱਡੀ ਗੱਲ, ਯਿਸੂ ਨੇ ਸਾਡੇ ਸਾਰਿਆਂ ਲਈ ਆਪਣੀ ਜਾਨ ਦੇ ਕੇ ਪਿਆਰ ਦਾ ਸਬੂਤ ਦਿੱਤਾ।—ਯੂਹੰ. 15:13.
10 ਸਬਕ: ਯਿਸੂ ਦੀ ਰੀਸ ਕਰਦਿਆਂ ਅਸੀਂ ਵੀ ਆਪਣੀਆਂ ਲੋੜਾਂ ਨਾਲੋਂ ਪਹਿਲਾਂ ਦੂਜਿਆਂ ਦੀਆਂ ਲੋੜਾਂ ਦਾ ਧਿਆਨ ਰੱਖ ਸਕਦੇ ਹਾਂ। ਨਾਲੇ ਆਪਣੇ ਪ੍ਰਚਾਰ ਦੇ ਇਲਾਕੇ ਦੇ ਲੋਕਾਂ ਲਈ ਹੋਰ ਦਇਆ ਪੈਦਾ ਕਰ ਕੇ ਵੀ ਅਸੀਂ ਉਸ ਦੀ ਰੀਸ ਕਰ ਸਕਦੇ ਹਾਂ। ਜਦੋਂ ਦਇਆ ਕਰਕੇ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸਿਖਾਉਣ ਲਈ ਪ੍ਰੇਰਿਤ ਹੁੰਦੇ ਹਾਂ, ਤਾਂ ਅਸੀਂ ਮਸੀਹ ਦੇ ਕਾਨੂੰਨ ਨੂੰ ਮੰਨ ਰਹੇ ਹੁੰਦੇ ਹਾਂ।
11-12. (ੳ) ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀ ਦਿਲੋਂ ਪਰਵਾਹ ਕਰਦਾ ਹੈ? (ਅ) ਅਸੀਂ ਯਹੋਵਾਹ ਦੇ ਪਿਆਰ ਦੀ ਰੀਸ ਕਿਵੇਂ ਕਰ ਸਕਦੇ ਹਾਂ?
11 ਦੂਜਾ, ਯਿਸੂ ਨੇ ਆਪਣੇ ਪਿਤਾ ਦਾ ਪਿਆਰ ਜ਼ਾਹਰ ਕੀਤਾ। ਆਪਣੀ ਸੇਵਕਾਈ ਦੌਰਾਨ ਯਿਸੂ ਨੇ ਬਹੁਤ ਸਾਰੇ ਤਰੀਕਿਆਂ ਨਾਲ ਦਿਖਾਇਆ ਕਿ ਯਹੋਵਾਹ ਆਪਣੇ ਸੇਵਕਾਂ ਦੀ ਕਿੰਨੀ ਪਰਵਾਹ ਕਰਦਾ ਹੈ। ਮਿਸਾਲ ਲਈ, ਉਸ ਨੇ ਦੱਸਿਆ ਕਿ ਸਾਡੇ ਵਿੱਚੋਂ ਹਰ ਕੋਈ ਸਾਡੇ ਸਵਰਗੀ ਪਿਤਾ ਲਈ ਅਨਮੋਲ ਹੈ। (ਮੱਤੀ 10:31) ਤੋਬਾ ਕਰ ਕੇ ਵਾਪਸ ਮੁੜ ਆਉਣ ਵਾਲੇ ਪਾਪੀ ਦਾ ਮੰਡਲੀ ਵਿਚ ਸੁਆਗਤ ਕਰਨ ਲਈ ਯਹੋਵਾਹ ਤਿਆਰ ਰਹਿੰਦਾ ਹੈ। (ਲੂਕਾ 15:7, 10) ਯਹੋਵਾਹ ਨੇ ਆਪਣੇ ਬੇਟੇ ਦੀ ਕੁਰਬਾਨੀ ਦੇ ਕੇ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ।—ਯੂਹੰ. 3:16.
12 ਸਬਕ: ਅਸੀਂ ਯਹੋਵਾਹ ਦੇ ਪਿਆਰ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਅਫ਼. 5:1, 2) ਅਸੀਂ ਆਪਣੇ ਹਰ ਭੈਣ-ਭਰਾ ਨੂੰ ਅਨਮੋਲ ਸਮਝਦੇ ਹਾਂ ਅਤੇ ਉਸ “ਗੁਆਚੀ ਹੋਈ ਭੇਡ” ਯਾਨੀ ਤੋਬਾ ਕਰਨ ਵਾਲੇ ਪਾਪੀ ਦਾ ਖ਼ੁਸ਼ੀ-ਖ਼ੁਸ਼ੀ ਸੁਆਗਤ ਕਰਦੇ ਹਾਂ ਜੋ ਯਹੋਵਾਹ ਕੋਲ ਮੁੜ ਆਉਂਦਾ ਹੈ। (ਜ਼ਬੂ. 119:176) ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਆਪਣਾ ਸਮਾਂ ਅਤੇ ਤਾਕਤ ਲਾਉਂਦੇ ਹਾਂ, ਖ਼ਾਸਕਰ ਜਦੋਂ ਉਨ੍ਹਾਂ ਨੂੰ ਲੋੜ ਹੁੰਦੀ ਹੈ, ਤਾਂ ਅਸੀਂ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। (1 ਯੂਹੰ. 3:17) ਦੂਜਿਆਂ ਨਾਲ ਪਿਆਰ ਨਾਲ ਪੇਸ਼ ਆ ਕੇ ਅਸੀਂ ਮਸੀਹ ਦਾ ਕਾਨੂੰਨ ਮੰਨ ਰਹੇ ਹੁੰਦੇ ਹਾਂ।
13-14. (ੳ) ਯੂਹੰਨਾ 13:34, 35 ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਹੁਕਮ ਦਿੱਤਾ ਅਤੇ ਇਹ ਹੁਕਮ ਨਵਾਂ ਕਿਉਂ ਹੈ? (ਅ) ਅਸੀਂ ਇਹ ਨਵਾਂ ਹੁਕਮ ਕਿਵੇਂ ਮੰਨਦੇ ਹਾਂ?
13 ਤੀਜਾ, ਯਿਸੂ ਨੇ ਆਪਣੇ ਚੇਲਿਆਂ ਨੂੰ ਇਕ-ਦੂਜੇ ਨਾਲ ਨਿਰਸੁਆਰਥ ਪਿਆਰ ਕਰਨ ਦਾ ਹੁਕਮ ਦਿੱਤਾ। (ਯੂਹੰਨਾ 13:34, 35 ਪੜ੍ਹੋ।) ਯਿਸੂ ਦਾ ਇਹ ਹੁਕਮ ਨਵਾਂ ਹੈ ਕਿਉਂਕਿ ਇਸ ਤਰ੍ਹਾਂ ਦਾ ਪਿਆਰ ਦਿਖਾਉਣ ਦਾ ਹੁਕਮ ਮੂਸਾ ਦੇ ਕਾਨੂੰਨ ਵਿਚ ਨਹੀਂ ਦਿੱਤਾ ਗਿਆ ਸੀ: ਜਿੱਦਾਂ ਯਿਸੂ ਨੇ ਸਾਡੇ ਨਾਲ ਪਿਆਰ ਕੀਤਾ, ਉਸੇ ਤਰ੍ਹਾਂ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਪਿਆਰ ਨਿਰਸੁਆਰਥ ਹੋਣਾ ਚਾਹੀਦਾ ਹੈ। * ਸਾਨੂੰ ਆਪਣੇ ਤੋਂ ਜ਼ਿਆਦਾ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਇੰਨਾ ਪਿਆਰ ਕਰਨਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਲਈ ਜਾਨ ਦੇਣ ਲਈ ਵੀ ਤਿਆਰ ਹੋਈਏ, ਜਿੱਦਾਂ ਯਿਸੂ ਨੇ ਸਾਡੇ ਲਈ ਦਿੱਤੀ।
14 ਸਬਕ: ਅਸੀਂ ਨਵਾਂ ਹੁਕਮ ਕਿਵੇਂ ਮੰਨਦੇ ਹਾਂ? ਆਪਣੇ
ਭੈਣਾਂ-ਭਰਾਵਾਂ ਲਈ ਕੁਰਬਾਨੀਆਂ ਕਰ ਕੇ ਅਸੀਂ ਇਹ ਹੁਕਮ ਮੰਨਦੇ ਹਾਂ। ਪਿਆਰ ਹੋਣ ਕਰਕੇ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਨ ਲਈ ਵੀ ਤਿਆਰ ਹਾਂ, ਜਿਵੇਂ ਉਨ੍ਹਾਂ ਦੀ ਖ਼ਾਤਰ ਆਪਣੀ ਜਾਨ ਦੇਣੀ। ਪਰ ਅਸੀਂ ਛੋਟੀਆਂ-ਛੋਟੀਆਂ ਕੁਰਬਾਨੀਆਂ ਵੀ ਕਰਦੇ ਹਾਂ। ਮਿਸਾਲ ਲਈ, ਜਦੋਂ ਅਸੀਂ ਕਿਸੇ ਸਿਆਣੀ ਉਮਰ ਦੇ ਭੈਣ ਜਾਂ ਭਰਾ ਨੂੰ ਸਭਾ ਵਿਚ ਲਿਆਉਣ ਲਈ ਖ਼ਾਸ ਜਤਨ ਕਰਦੇ ਹਾਂ, ਆਪਣੇ ਮਸੀਹੀ ਭੈਣ ਜਾਂ ਭਰਾ ਨੂੰ ਖ਼ੁਸ਼ ਕਰਨ ਲਈ ਆਪਣੀ ਮਨਪਸੰਦ ਚੀਜ਼ ਦੀ ਕੁਰਬਾਨੀ ਕਰਦੇ ਹਾਂ ਜਾਂ ਕੁਦਰਤੀ ਆਫ਼ਤ ਆਉਣ ’ਤੇ ਆਪਣੇ ਕੰਮ ਤੋਂ ਛੁੱਟੀ ਲੈ ਕੇ ਮਦਦ ਕਰਦੇ ਹਾਂ, ਤਾਂ ਅਸੀਂ ਮਸੀਹ ਦਾ ਕਾਨੂੰਨ ਮੰਨ ਰਹੇ ਹੁੰਦੇ ਹਾਂ। ਇਸ ਤਰ੍ਹਾਂ ਅਸੀਂ ਮੰਡਲੀ ਵਿਚ ਅਜਿਹਾ ਮਾਹੌਲ ਬਣਾਉਣ ਵਿਚ ਵੀ ਮਦਦ ਕਰਦੇ ਹਾਂ ਜਿਸ ਵਿਚ ਹਰ ਭੈਣ-ਭਰਾ ਸੁਰੱਖਿਅਤ ਮਹਿਸੂਸ ਕਰ ਸਕੇ।ਇਹ ਕਾਨੂੰਨ ਨਿਆਂ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ
15-17. (ੳ) ਯਿਸੂ ਨੇ ਆਪਣੇ ਕੰਮਾਂ ਰਾਹੀਂ ਕਿੱਦਾਂ ਜ਼ਾਹਰ ਕੀਤਾ ਕਿ ਉਹ ਨਿਆਂ ਨਾਲ ਪਿਆਰ ਕਰਦਾ ਸੀ? (ਅ) ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?
15 ਬਾਈਬਲ ਵਿਚ “ਨਿਆਂ” ਸ਼ਬਦ ਦਾ ਮਤਲਬ ਹੈ, ਉਹੀ ਕਰਨਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ ਅਤੇ ਬਿਨਾਂ ਕਿਸੇ ਪੱਖਪਾਤ ਦੇ ਕਰਨਾ। ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਸੀਹ ਦਾ ਕਾਨੂੰਨ ਨਿਆਂ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ?
16 ਪਹਿਲਾ, ਜ਼ਰਾ ਸੋਚੋ ਯਿਸੂ ਨੇ ਆਪਣੇ ਕੰਮਾਂ ਰਾਹੀਂ ਕਿੱਦਾਂ ਜ਼ਾਹਰ ਕੀਤਾ ਕਿ ਉਹ ਨਿਆਂ ਨਾਲ ਪਿਆਰ ਕਰਦਾ ਸੀ। ਉਸ ਦੇ ਜ਼ਮਾਨੇ ਵਿਚ, ਯਹੂਦੀ ਧਾਰਮਿਕ ਆਗੂ ਗ਼ੈਰ-ਯਹੂਦੀਆਂ ਨਾਲ ਨਫ਼ਰਤ ਕਰਦੇ ਸਨ, ਉਹ ਆਪਣੇ ਆਪ ਨੂੰ ਉਨ੍ਹਾਂ ਯਹੂਦੀਆਂ ਤੋਂ ਵਧੀਆ ਸਮਝਦੇ ਸਨ ਜਿਨ੍ਹਾਂ ਨੇ ਯਹੂਦੀ ਧਰਮ ਦੀ ਸਿੱਖਿਆ ਨਹੀਂ ਲਈ ਹੁੰਦੀ ਸੀ ਅਤੇ ਉਹ ਔਰਤਾਂ ਦੀ ਜ਼ਰਾ ਵੀ ਇੱਜ਼ਤ ਨਹੀਂ ਕਰਦੇ ਸਨ। ਪਰ ਯਿਸੂ ਸਾਰਿਆਂ ਨਾਲ ਬਿਨਾਂ ਪੱਖਪਾਤ ਅਤੇ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਸੀ। ਉਸ ਨੇ ਗ਼ੈਰ-ਯਹੂਦੀਆਂ ਨੂੰ ਅਪਣਾਇਆ ਜਿਨ੍ਹਾਂ ਨੇ ਉਸ ’ਤੇ ਨਿਹਚਾ ਕੀਤੀ। (ਮੱਤੀ 8:5-10, 13) ਉਸ ਨੇ ਬਿਨਾਂ ਕਿਸੇ ਪੱਖਪਾਤ ਦੇ ਅਮੀਰਾਂ-ਗ਼ਰੀਬਾਂ ਨੂੰ ਪ੍ਰਚਾਰ ਕੀਤਾ। (ਮੱਤੀ 11:5; ਲੂਕਾ 19:2, 9) ਔਰਤਾਂ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਣ ਦੀ ਬਜਾਇ ਉਹ ਉਨ੍ਹਾਂ ਨਾਲ ਇੱਜ਼ਤ ਅਤੇ ਪਿਆਰ ਨਾਲ ਪੇਸ਼ ਆਉਂਦਾ ਸੀ, ਉਨ੍ਹਾਂ ਔਰਤਾਂ ਨਾਲ ਵੀ ਜਿਨ੍ਹਾਂ ਨੂੰ ਲੋਕ ਘਟੀਆ ਸਮਝਦੇ ਸਨ।—ਲੂਕਾ 7:37-39, 44-50.
17 ਸਬਕ: ਅਸੀਂ ਯਿਸੂ ਦੀ ਰੀਸ ਕਰਦੇ ਹਾਂ ਜਦੋਂ ਅਸੀਂ ਦੂਜਿਆਂ ਨਾਲ ਬਿਨਾਂ ਪੱਖਪਾਤ ਦੇ ਪੇਸ਼ ਆਉਂਦੇ ਹਾਂ ਅਤੇ ਉਨ੍ਹਾਂ ਸਾਰਿਆਂ ਨੂੰ ਪ੍ਰਚਾਰ ਕਰਦੇ ਹਾਂ ਜੋ ਸਾਡੀ ਗੱਲ ਸੁਣਨ ਲਈ ਤਿਆਰ ਹੁੰਦੇ ਹਨ, ਭਾਵੇਂ ਉਹ ਅਮੀਰ ਹੋਣ ਜਾਂ ਗ਼ਰੀਬ ਜਾਂ ਕਿਸੇ ਵੀ ਧਰਮ ਦੇ ਹੋਣ। ਮਸੀਹੀ ਭਰਾ ਔਰਤਾਂ ਨਾਲ ਇੱਜ਼ਤ ਨਾਲ ਪੇਸ਼ ਆ ਕੇ ਮਸੀਹ ਦੀ ਮਿਸਾਲ ’ਤੇ ਚੱਲਦੇ ਹਨ। ਇਸ ਤਰ੍ਹਾਂ ਕਰ ਕੇ ਅਸੀਂ ਮਸੀਹ ਦੇ ਕਾਨੂੰਨ ਨੂੰ ਮੰਨ ਰਹੇ ਹੁੰਦੇ ਹਾਂ।
18-19. ਯਿਸੂ ਨੇ ਨਿਆਂ ਬਾਰੇ ਕੀ ਸਿਖਾਇਆ ਅਤੇ ਅਸੀਂ ਉਸ ਦੀਆਂ ਸਿੱਖਿਆਵਾਂ ਤੋਂ ਕਿਹੜੇ ਸਬਕ ਸਿੱਖਦੇ ਹਾਂ?
18 ਦੂਜਾ, ਸੋਚੋ ਕਿ ਯਿਸੂ ਨੇ ਨਿਆਂ ਬਾਰੇ ਕੀ ਸਿਖਾਇਆ ਸੀ। ਉਸ ਨੇ ਕੁਝ ਅਸੂਲ ਦੱਸੇ ਜਿਨ੍ਹਾਂ ਤੋਂ ਉਸ ਦੇ ਚੇਲਿਆਂ ਦੀ ਦੂਜਿਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਵਿਚ ਮਦਦ ਹੋਣੀ ਸੀ। ਮਿਸਾਲ ਲਈ, ਜ਼ਰਾ ਉੱਤਮ ਅਸੂਲ ਬਾਰੇ ਸੋਚੋ। (ਮੱਤੀ 7:12) ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਨਾਲ ਚੰਗੇ ਤਰੀਕੇ ਨਾਲ ਪੇਸ਼ ਆਇਆ ਜਾਵੇ। ਇਸ ਲਈ ਸਾਨੂੰ ਦੂਜਿਆਂ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਸ਼ਾਇਦ ਉਹ ਵੀ ਸਾਡੇ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਲਈ ਪ੍ਰੇਰਿਤ ਹੋਣ। ਪਰ ਉਦੋਂ ਕੀ ਜੇ ਸਾਡੇ ਨਾਲ ਅਨਿਆਂ ਕੀਤਾ ਜਾਵੇ? ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਸਿਖਾਇਆ ਕਿ ਉਹ ਭਰੋਸਾ ਰੱਖਣ ਕਿ ਯਹੋਵਾਹ ‘ਉਨ੍ਹਾਂ ਨੂੰ ਇਨਸਾਫ਼ ਦੇਵੇਗਾ ਜਿਹੜੇ ਦਿਨ-ਰਾਤ ਉਸ ਅੱਗੇ ਦੁਹਾਈ ਦਿੰਦੇ ਹਨ।’ (ਲੂਕਾ 18:6, 7) ਇਹ ਸ਼ਬਦ ਇਕ ਵਾਅਦਾ ਹਨ ਕਿ ਸਾਡਾ ਨਿਆਂ ਕਰਨ ਵਾਲਾ ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇਨ੍ਹਾਂ ਆਖ਼ਰੀ ਦਿਨਾਂ ਵਿਚ ਕਿਨ੍ਹਾਂ ਅਜ਼ਮਾਇਸ਼ਾਂ ਵਿੱਚੋਂ ਦੀ ਲੰਘ ਰਹੇ ਹਾਂ ਅਤੇ ਉਹ ਆਪਣੇ ਸਹੀ ਸਮੇਂ ’ਤੇ ਨਿਆਂ ਕਰੇਗਾ।—2 ਥੱਸ. 1:6.
19 ਸਬਕ: ਯਿਸੂ ਦੁਆਰਾ ਸਿਖਾਏ ਅਸੂਲਾਂ ’ਤੇ ਚੱਲ ਕੇ ਅਸੀਂ ਦੂਜਿਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਵਾਂਗੇ। ਜੇ ਸ਼ੈਤਾਨ ਦੀ ਦੁਨੀਆਂ ਵਿਚ ਸਾਡੇ ਨਾਲ ਅਨਿਆਂ ਹੁੰਦਾ ਹੈ, ਤਾਂ ਅਸੀਂ ਇਸ ਗੱਲ ਤੋਂ ਤਸੱਲੀ ਪਾ ਸਕਦੇ ਹਾਂ ਕਿ ਯਹੋਵਾਹ ਸਾਡੇ ਲਈ ਨਿਆਂ ਜ਼ਰੂਰ ਕਰੇਗਾ।
ਅਧਿਕਾਰ ਰੱਖਣ ਵਾਲਿਆਂ ਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
20-21. (ੳ) ਅਧਿਕਾਰ ਰੱਖਣ ਵਾਲਿਆਂ ਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? (ਅ) ਇਕ ਪਤੀ ਨਿਰਸੁਆਰਥ ਪਿਆਰ ਕਿਵੇਂ ਦਿਖਾ ਸਕਦਾ ਹੈ ਅਤੇ ਇਕ ਪਿਤਾ ਨੂੰ ਆਪਣੇ ਬੱਚਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
20 ਮਸੀਹ ਦੇ ਕਾਨੂੰਨ ਅਨੁਸਾਰ ਅਧਿਕਾਰ ਰੱਖਣ ਵਾਲਿਆਂ
ਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਇਹ ਕਾਨੂੰਨ ਪਿਆਰ ’ਤੇ ਆਧਾਰਿਤ ਹੈ ਜਿਸ ਕਰਕੇ ਅਧਿਕਾਰ ਰੱਖਣ ਵਾਲਿਆਂ ਨੂੰ ਦੂਜਿਆਂ ਨਾਲ ਆਦਰ ਅਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਸੀਹ ਚਾਹੁੰਦਾ ਹੈ ਕਿ ਉਹ ਹਰ ਗੱਲ ਵਿਚ ਦੂਜਿਆਂ ਨੂੰ ਪਿਆਰ ਦਿਖਾਉਣ।21 ਪਰਿਵਾਰ ਵਿਚ। ਇਕ ਪਤੀ ਨੂੰ ਆਪਣੀ ਪਤਨੀ ਨਾਲ ਉਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ “ਜਿਵੇਂ ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ।” (ਅਫ਼. 5:25, 28, 29) ਇਕ ਪਤੀ ਨੂੰ ਆਪਣੀ ਪਤਨੀ ਦੀਆਂ ਜ਼ਰੂਰਤਾਂ ਅਤੇ ਉਸ ਦੀਆਂ ਇੱਛਾਵਾਂ ਨੂੰ ਪਹਿਲ ਦੇ ਕੇ ਮਸੀਹ ਦੇ ਨਿਰਸੁਆਰਥ ਪਿਆਰ ਦੀ ਰੀਸ ਕਰਨੀ ਚਾਹੀਦੀ ਹੈ। ਸ਼ਾਇਦ ਕੁਝ ਆਦਮੀਆਂ ਨੂੰ ਇਸ ਤਰ੍ਹਾਂ ਦਾ ਪਿਆਰ ਦਿਖਾਉਣਾ ਔਖਾ ਲੱਗੇ ਕਿਉਂਕਿ ਉਨ੍ਹਾਂ ਦੀ ਪਰਵਰਿਸ਼ ਅਜਿਹੇ ਮਾਹੌਲ ਵਿਚ ਹੋਈ ਹੁੰਦੀ ਹੈ ਜਿੱਥੇ ਦੂਜਿਆਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣ ਅਤੇ ਪਿਆਰ ਦਿਖਾਉਣ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ। ਸ਼ਾਇਦ ਉਨ੍ਹਾਂ ਨੂੰ ਬੁਰੀਆਂ ਆਦਤਾਂ ਛੱਡਣੀਆਂ ਔਖੀਆਂ ਲੱਗਣ, ਪਰ ਮਸੀਹ ਦੇ ਕਾਨੂੰਨ ਨੂੰ ਮੰਨਣ ਲਈ ਉਨ੍ਹਾਂ ਨੂੰ ਇਹ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ। ਨਿਰਸੁਆਰਥ ਪਿਆਰ ਦਿਖਾਉਣ ਵਾਲਾ ਪਤੀ ਆਪਣੀ ਪਤਨੀ ਤੋਂ ਇੱਜ਼ਤ ਪਾ ਸਕਦਾ ਹੈ। ਇਕ ਪਿਆਰ ਕਰਨ ਵਾਲਾ ਪਿਤਾ ਆਪਣੀ ਕਹਿਣੀ ਜਾਂ ਕਰਨੀ ਰਾਹੀਂ ਆਪਣੇ ਬੱਚਿਆਂ ਦਾ ਦਿਲ ਕਦੇ ਨਹੀਂ ਦੁਖਾਵੇਗਾ। (ਅਫ਼. 4:31) ਇਸ ਦੀ ਬਜਾਇ, ਉਹ ਆਪਣੇ ਬੱਚਿਆਂ ਨੂੰ ਪਿਆਰ ਦਿਖਾਉਂਦਾ ਹੈ ਅਤੇ ਇਸ ਤਰੀਕੇ ਨਾਲ ਪੇਸ਼ ਆਉਂਦਾ ਹੈ ਕਿ ਬੱਚੇ ਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਦਾ ਪਿਤਾ ਆਪਣੇ ਬੱਚਿਆਂ ਦਾ ਪਿਆਰ ਅਤੇ ਭਰੋਸਾ ਪਾ ਸਕਦਾ ਹੈ।
22. 1 ਪਤਰਸ 5:1-3 ਮੁਤਾਬਕ “ਭੇਡਾਂ” ਕਿਸ ਦੀਆਂ ਹਨ ਅਤੇ ਉਨ੍ਹਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
22 ਮੰਡਲੀ ਵਿਚ। ਬਜ਼ੁਰਗਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ “ਭੇਡਾਂ” ਉਨ੍ਹਾਂ ਦੀਆਂ ਨਹੀਂ ਹਨ। (ਯੂਹੰ. 10:16; 1 ਪਤਰਸ 5:1-3 ਪੜ੍ਹੋ।) “ਪਰਮੇਸ਼ੁਰ ਦੀਆਂ ਭੇਡਾਂ” ਅਤੇ “ਪਰਮੇਸ਼ੁਰ ਦੀ ਅਮਾਨਤ” ਸ਼ਬਦ ਬਜ਼ੁਰਗਾਂ ਨੂੰ ਯਾਦ ਕਰਵਾਉਂਦੇ ਹਨ ਕਿ ਭੇਡਾਂ ਯਹੋਵਾਹ ਦੀਆਂ ਹਨ। ਉਹ ਚਾਹੁੰਦਾ ਹੈ ਕਿ ਉਸ ਦੀਆਂ ਭੇਡਾਂ ਨਾਲ ਪਿਆਰ ਅਤੇ ਕੋਮਲਤਾ ਨਾਲ ਪੇਸ਼ ਆਇਆ ਜਾਵੇ। (1 ਥੱਸ. 2:7, 8) ਚਰਵਾਹਿਆਂ ਵਜੋਂ, ਜਦੋਂ ਬਜ਼ੁਰਗ ਪਿਆਰ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ, ਤਾਂ ਉਹ ਯਹੋਵਾਹ ਦੀ ਮਿਹਰ ਪਾਉਂਦੇ ਹਨ। ਇਸ ਤਰ੍ਹਾਂ ਦੇ ਬਜ਼ੁਰਗ ਭੈਣਾਂ-ਭਰਾਵਾਂ ਤੋਂ ਵੀ ਪਿਆਰ ਅਤੇ ਇੱਜ਼ਤ ਪਾਉਂਦੇ ਹਨ।
23-24. (ੳ) ਜਦੋਂ ਮੰਡਲੀ ਵਿਚ ਕੋਈ ਗੰਭੀਰ ਪਾਪ ਕਰ ਲੈਂਦਾ ਹੈ, ਤਾਂ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ? (ਅ) ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਦਿਆਂ ਬਜ਼ੁਰਗਾਂ ਨੂੰ ਕਿਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?
23 ਗੰਭੀਰ ਮਾਮਲਿਆਂ ਨੂੰ ਨਜਿੱਠਦਿਆਂ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ? ਇਨ੍ਹਾਂ ਦੀ ਜ਼ਿੰਮੇਵਾਰੀ ਉਨ੍ਹਾਂ ਨਿਆਈਆਂ ਅਤੇ ਬਜ਼ੁਰਗਾਂ ਤੋਂ ਬਿਲਕੁਲ ਅਲੱਗ ਹੈ ਜੋ ਪਰਮੇਸ਼ੁਰ ਦੁਆਰਾ ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨ ਅਧੀਨ ਸਨ। ਉਸ ਕਾਨੂੰਨ ਅਨੁਸਾਰ ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ਼ ਯਹੋਵਾਹ ਦੀ ਭਗਤੀ ਸੰਬੰਧੀ ਮਾਮਲਿਆਂ ਨੂੰ ਸੁਲਝਾਉਣ ਦੀ ਹੀ ਨਹੀਂ ਸੀ, ਸਗੋਂ ਆਪਸੀ ਝਗੜਿਆਂ, ਕਤਲ ਅਤੇ ਬਲਾਤਕਾਰ ਵਰਗੇ ਅਪਰਾਧਕ ਮਾਮਲਿਆਂ ਨੂੰ ਸੁਲਝਾਉਣ ਦੀ ਵੀ ਸੀ। ਪਰ ਮਸੀਹ ਦੇ ਕਾਨੂੰਨ ਅਧੀਨ ਬਜ਼ੁਰਗਾਂ ਦੀ ਜ਼ਿੰਮੇਵਾਰੀ ਸਿਰਫ਼ ਪਰਮੇਸ਼ੁਰ ਦੀ ਭਗਤੀ ਸੰਬੰਧੀ ਮਾਮਲਿਆਂ ਨੂੰ ਸੁਲਝਾਉਣ ਦੀ ਹੀ ਹੈ। ਬਜ਼ੁਰਗ ਮੰਨਦੇ ਹਨ ਕਿ ਆਪਸੀ ਝਗੜਿਆਂ ਤੇ ਅਪਰਾਧਕ ਮਾਮਲਿਆਂ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਪਰਮੇਸ਼ੁਰ ਨੇ ਸਰਕਾਰਾਂ ਨੂੰ ਦਿੱਤੀ ਹੈ। ਅਧਿਕਾਰੀ ਉਨ੍ਹਾਂ ਨੂੰ ਸਜ਼ਾ ਦੇ ਸਕਦੇ ਹਨ, ਜਿਵੇਂ ਜੁਰਮਾਨਾ ਲਾ ਸਕਦੇ ਹਨ ਜਾਂ ਜੇਲ੍ਹ ਭੇਜ ਸਕਦੇ ਹਨ।—24 ਜਦੋਂ ਮੰਡਲੀ ਵਿਚ ਕੋਈ ਗੰਭੀਰ ਪਾਪ ਕਰ ਲੈਂਦਾ ਹੈ, ਤਾਂ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ? ਉਹ ਬਾਈਬਲ ਅਨੁਸਾਰ ਮਾਮਲੇ ਦੀ ਜਾਂਚ ਕਰਦੇ ਹਨ ਅਤੇ ਫ਼ੈਸਲਾ ਕਰਦੇ ਹਨ। ਉਹ ਯਾਦ ਰੱਖਦੇ ਹਨ ਕਿ ਮਸੀਹ ਦਾ ਕਾਨੂੰਨ ਪਿਆਰ ’ਤੇ ਆਧਾਰਿਤ ਹੈ। ਪਿਆਰ ਬਜ਼ੁਰਗਾਂ ਨੂੰ ਇਸ ਗੱਲ ’ਤੇ ਸੋਚ-ਵਿਚਾਰ ਕਰਨ ਲਈ ਪ੍ਰੇਰਿਤ ਕਰਦਾ ਹੈ: ਮੰਡਲੀ ਦੇ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕੀ ਕਰਨ ਦੀ ਲੋੜ ਹੈ ਜੋ ਬਦਫ਼ੈਲੀ ਦਾ ਸ਼ਿਕਾਰ ਹੋਏ ਹਨ? ਪਿਆਰ ਬਜ਼ੁਰਗਾਂ ਨੂੰ ਇਸ ਗੱਲ ’ਤੇ ਸੋਚ-ਵਿਚਾਰ ਕਰਨ ਲਈ ਪ੍ਰੇਰਿਤ ਕਰਦਾ ਹੈ: ਕੀ ਗ਼ਲਤੀ ਕਰਨ ਵਾਲੇ ਨੂੰ ਕੋਈ ਪਛਤਾਵਾ ਹੈ? ਕੀ ਅਸੀਂ ਉਸ ਦਾ ਯਹੋਵਾਹ ਨਾਲ ਰਿਸ਼ਤਾ ਫਿਰ ਤੋਂ ਜੋੜਨ ਵਿਚ ਮਦਦ ਕਰ ਸਕਦੇ ਹਾਂ?
25. ਅਗਲੇ ਲੇਖ ਵਿਚ ਅਸੀਂ ਕਿਸ ਸਵਾਲ ਦਾ ਜਵਾਬ ਲਵਾਂਗੇ?
25 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਮਸੀਹ ਦੇ ਕਾਨੂੰਨ ਅਧੀਨ ਹਾਂ। ਜਦੋਂ ਅਸੀਂ ਸਾਰੇ ਇਸ ਕਾਨੂੰਨ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਮੰਡਲੀ ਵਿਚ ਅਜਿਹਾ ਮਾਹੌਲ ਬਣਾਉਣ ਵਿਚ ਮਦਦ ਕਰਦੇ ਹਾਂ ਜਿਸ ਵਿਚ ਹਰ ਕੋਈ ਪਿਆਰ ਤੇ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸ ਦੀ ਕਦਰ ਕੀਤੀ ਜਾਂਦੀ ਹੈ। ਹਾਲੇ ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ‘ਦੁਸ਼ਟ ਇਨਸਾਨ ਬੁਰੇ ਤੋਂ ਬੁਰੇ’ ਹੁੰਦੇ ਜਾਂਦੇ ਹਨ। (2 ਤਿਮੋ. 3:13) ਸਾਨੂੰ ਹਮੇਸ਼ਾ ਚੁਕੰਨੇ ਰਹਿਣਾ ਚਾਹੀਦਾ ਹੈ। ਬੱਚਿਆਂ ਨਾਲ ਬਦਫ਼ੈਲੀ ਦੇ ਮਾਮਲੇ ਨਾਲ ਨਜਿੱਠਦਿਆਂ ਮਸੀਹੀ ਮੰਡਲੀ ਪਰਮੇਸ਼ੁਰ ਵਾਂਗ ਨਿਆਂ ਕਿਵੇਂ ਦਿਖਾ ਸਕਦੀ ਹੈ? ਅਗਲੇ ਲੇਖ ਵਿਚ ਅਸੀਂ ਇਸ ਸਵਾਲ ਦਾ ਜਵਾਬ ਲਵਾਂਗੇ।
ਗੀਤ 5 ਮਸੀਹ, ਸਾਡੀ ਮਿਸਾਲ
^ ਪੈਰਾ 5 ਇਸ ਲੇਖ ਅਤੇ ਇਸ ਲੜੀ ਦੇ ਦੋ ਹੋਰ ਲੇਖਾਂ ਵਿਚ ਇਸ ਗੱਲ ’ਤੇ ਚਰਚਾ ਕੀਤੀ ਜਾਵੇਗੀ ਕਿ ਅਸੀਂ ਕਿਉਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਪਿਆਰ ਅਤੇ ਨਿਆਂ ਦਾ ਪਰਮੇਸ਼ੁਰ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਲੋਕਾਂ ਨੂੰ ਨਿਆਂ ਮਿਲੇ। ਨਾਲੇ ਉਹ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ ਜਿਨ੍ਹਾਂ ਨਾਲ ਇਸ ਦੁਸ਼ਟ ਦੁਨੀਆਂ ਵਿਚ ਅਨਿਆਂ ਹੁੰਦਾ ਹੈ।
^ ਪੈਰਾ 1 ਫਰਵਰੀ 2019 ਦੇ ਪਹਿਰਾਬੁਰਜ ਵਿਚ “ਪੁਰਾਣੇ ਇਜ਼ਰਾਈਲ ਵਿਚ ਪਿਆਰ ਅਤੇ ਨਿਆਂ” ਨਾਂ ਦਾ ਲੇਖ ਦੇਖੋ।
^ ਪੈਰਾ 13 ਸ਼ਬਦਾਂ ਦਾ ਮਤਲਬ: ਨਿਰਸੁਆਰਥ ਪਿਆਰ ਸਾਨੂੰ ਆਪਣੀਆਂ ਲੋੜਾਂ ਨਾਲੋਂ ਪਹਿਲਾਂ ਦੂਜਿਆਂ ਦੀਆਂ ਲੋੜਾਂ ਤੇ ਭਲੇ ਬਾਰੇ ਸੋਚਣ ਲਈ ਪ੍ਰੇਰਿਤ ਕਰਦਾ ਹੈ। ਦੂਜਿਆਂ ਦੀ ਮਦਦ ਕਰਨ ਜਾਂ ਦੂਜਿਆਂ ਦੇ ਫ਼ਾਇਦੇ ਲਈ ਅਸੀਂ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਹਾਂ।
^ ਪੈਰਾ 61 ਤਸਵੀਰਾਂ ਬਾਰੇ ਜਾਣਕਾਰੀ: ਯਿਸੂ ਇਕ ਵਿਧਵਾ ਨੂੰ ਦੇਖਦਾ ਹੋਇਆ ਜਿਸ ਦੇ ਇੱਕੋ-ਇਕ ਪੁੱਤਰ ਦੀ ਮੌਤ ਹੋ ਗਈ ਹੈ। ਤਰਸ ਕਰਕੇ ਯਿਸੂ ਉਸ ਨੌਜਵਾਨ ਮੁੰਡੇ ਨੂੰ ਜੀਉਂਦਾ ਕਰ ਦਿੰਦਾ ਹੈ।
^ ਪੈਰਾ 63 ਤਸਵੀਰਾਂ ਬਾਰੇ ਜਾਣਕਾਰੀ: ਯਿਸੂ ਸ਼ਮਊਨ ਨਾਂ ਦੇ ਇਕ ਫ਼ਰੀਸੀ ਦੇ ਘਰ ਖਾਣਾ ਖਾਂਦਾ ਹੋਇਆ। ਇਕ ਔਰਤ, ਜੋ ਸ਼ਾਇਦ ਵੇਸਵਾ ਹੈ, ਯਿਸੂ ਦੇ ਪੈਰ ਆਪਣੇ ਅੰਝੂਆਂ ਨਾਲ ਧੋਂਦੀ ਹੈ, ਆਪਣੇ ਵਾਲ਼ਾਂ ਨਾਲ ਸਾਫ਼ ਕਰਦੀ ਹੈ ਅਤੇ ਉਨ੍ਹਾਂ ’ਤੇ ਤੇਲ ਪਾਉਂਦੀ ਹੈ। ਸ਼ਮਊਨ ਉਸ ਔਰਤ ਵੱਲ ਨਫ਼ਰਤ ਨਾਲ ਦੇਖਦਾ ਹੈ, ਪਰ ਯਿਸੂ ਉਸ ਔਰਤ ਨੂੰ ਸਹੀ ਠਹਿਰਾਉਂਦਾ ਹੈ।