ਅਧਿਐਨ ਲੇਖ 7
ਮੰਡਲੀ ਵਿਚ ਮੁਖੀ ਦੀ ਜ਼ਿੰਮੇਵਾਰੀ ਨੂੰ ਸਮਝਣਾ
“ਕਿਉਂਕਿ ਪਤੀ ਆਪਣੀ ਪਤਨੀ ਦਾ ਸਿਰ ਹੈ, ਠੀਕ ਜਿਵੇਂ ਮਸੀਹ ਆਪਣੇ ਸਰੀਰ ਯਾਨੀ ਮੰਡਲੀ ਦਾ ਸਿਰ ਅਤੇ ਮੁਕਤੀਦਾਤਾ ਹੈ।”—ਅਫ਼. 5:23.
ਗੀਤ 3 “ਪਰਮੇਸ਼ੁਰ ਪਿਆਰ ਹੈ”
ਖ਼ਾਸ ਗੱਲਾਂ *
1. ਕਿਹੜੇ ਇਕ ਕਾਰਨ ਕਰਕੇ ਯਹੋਵਾਹ ਦੇ ਲੋਕਾਂ ਵਿਚ ਏਕਤਾ ਹੈ?
ਅਸੀਂ ਬਹੁਤ ਖ਼ੁਸ਼ ਹਾਂ ਕਿ ਅਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਹਾਂ। ਸਾਡੇ ਸਾਰਿਆਂ ਵਿਚ ਇੰਨੀ ਸ਼ਾਂਤੀ ਅਤੇ ਏਕਤਾ ਕਿਉਂ ਹੈ? ਇਸ ਦਾ ਇਕ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਵੱਲੋਂ ਕੀਤੇ ਮੁਖੀ ਦੇ ਪ੍ਰਬੰਧ ਲਈ ਆਦਰ ਦਿਖਾਉਂਦੇ ਹਾਂ। ਅਸਲ ਵਿਚ ਅਸੀਂ ਜਿੰਨਾ ਜ਼ਿਆਦਾ ਮੁਖੀ ਦੇ ਪ੍ਰਬੰਧ ਨੂੰ ਸਮਝਦੇ ਹਾਂ, ਉੱਨੀ ਹੀ ਜ਼ਿਆਦਾ ਸਾਡੀ ਏਕਤਾ ਵਧਦੀ ਹੈ।
2. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?
2 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਮੰਡਲੀ ਵਿਚ ਕਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਨਾਲੇ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਲਵਾਂਗੇ: ਭੈਣਾਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ? ਕੀ ਇਹ ਸੱਚ ਹੈ ਕਿ ਹਰ ਭਰਾ ਹਰ ਭੈਣ ਦਾ ਮੁਖੀ ਹੈ? ਕੀ ਬਜ਼ੁਰਗਾਂ ਕੋਲ ਭੈਣਾਂ-ਭਰਾਵਾਂ ’ਤੇ ਉਹੀ ਅਧਿਕਾਰ ਹੈ ਜੋ ਪਰਿਵਾਰ ਦੇ ਮੁਖੀ ਦਾ ਆਪਣੀ ਪਤਨੀ ਅਤੇ ਬੱਚਿਆਂ ’ਤੇ ਹੁੰਦਾ ਹੈ? ਸਭ ਤੋਂ ਪਹਿਲਾਂ ਆਓ ਅਸੀਂ ਦੇਖੀਏ ਕਿ ਭੈਣਾਂ ਬਾਰੇ ਸਾਡਾ ਕਿਹੋ ਜਿਹਾ ਨਜ਼ਰੀਆ ਹੋਣਾ ਚਾਹੀਦਾ ਹੈ।
ਭੈਣਾਂ ਬਾਰੇ ਸਾਡਾ ਕਿਹੋ ਜਿਹਾ ਨਜ਼ਰੀਆ ਹੋਣਾ ਚਾਹੀਦਾ ਹੈ?
3. ਅਸੀਂ ਭੈਣਾਂ ਲਈ ਆਪਣੀ ਕਦਰ ਹੋਰ ਕਿਵੇਂ ਵਧਾ ਸਕਦੇ ਹਾਂ?
3 ਅਸੀਂ ਆਪਣੀਆਂ ਭੈਣਾਂ ਦੀ ਬਹੁਤ ਕਦਰ ਕਰਦੇ ਹਾਂ। ਉਹ ਆਪਣੇ ਪਰਿਵਾਰ ਦੀ ਦੇਖ-ਰੇਖ ਕਰਨ, ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਨ ਅਤੇ ਮੰਡਲੀ ਵਿਚ ਦੂਸਰਿਆਂ ਦੀ ਮਦਦ ਕਰਨ ਵਿਚ ਸਖ਼ਤ ਮਿਹਨਤ ਕਰਦੀਆਂ ਹਨ। ਜਦੋਂ ਅਸੀਂ ਭੈਣਾਂ ਨੂੰ ਯਹੋਵਾਹ ਅਤੇ ਯਿਸੂ ਦੇ ਨਜ਼ਰੀਏ ਤੋਂ ਦੇਖਦੇ ਹਾਂ, ਤਾਂ ਸਾਡੀ ਇਨ੍ਹਾਂ ਲਈ ਕਦਰ ਹੋਰ ਵਧਦੀ ਹੈ। ਨਾਲੇ ਪੌਲੁਸ ਜਿਸ ਤਰੀਕੇ ਨਾਲ ਭੈਣਾਂ ਨਾਲ ਪੇਸ਼ ਆਇਆ, ਉਸ ਤੋਂ ਵੀ ਅਸੀਂ ਕਾਫ਼ੀ ਕੁਝ ਸਿੱਖ ਸਕਦੇ ਹਾਂ।
4. ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਆਦਮੀਆਂ ਦੇ ਨਾਲ-ਨਾਲ ਔਰਤਾਂ ਦੀ ਵੀ ਕਦਰ ਕਰਦਾ ਹੈ?
4 ਬਾਈਬਲ ਦੱਸਦੀ ਹੈ ਕਿ ਯਹੋਵਾਹ ਆਦਮੀਆਂ ਦੇ ਨਾਲ-ਨਾਲ ਔਰਤਾਂ ਦੀ ਵੀ ਕਦਰ ਕਰਦਾ ਹੈ। ਇਸ ਗੱਲ ਦਾ ਸਬੂਤ ਸਾਨੂੰ ਪਹਿਲੀ ਸਦੀ ਤੋਂ ਮਿਲਦਾ ਰਸੂ. 2:1-4, 15-18) ਆਦਮੀਆਂ ਦੇ ਨਾਲ-ਨਾਲ ਔਰਤਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ ਤਾਂਕਿ ਉਹ ਮਸੀਹ ਨਾਲ ਮਿਲ ਕੇ ਰਾਜ ਕਰਨ। (ਗਲਾ. 3:26-29) ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਨਾ ਸਿਰਫ਼ ਆਦਮੀਆਂ ਨੂੰ, ਸਗੋਂ ਔਰਤਾਂ ਨੂੰ ਵੀ ਮਿਲੇਗਾ। (ਪ੍ਰਕਾ. 7:9, 10, 13-15) ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸਿਖਾਉਣ ਦੀ ਜ਼ਿੰਮੇਵਾਰੀ ਦੋਹਾਂ ਨੂੰ ਹੀ ਦਿੱਤੀ ਗਈ ਹੈ। (ਮੱਤੀ 28:19, 20) ਮਿਸਾਲ ਲਈ, ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਪ੍ਰਿਸਕਿੱਲਾ ਨਾਂ ਦੀ ਭੈਣ ਬਾਰੇ ਦੱਸਿਆ ਗਿਆ ਹੈ। ਉਸ ਨੇ ਆਪਣੇ ਪਤੀ ਅਕੂਲਾ ਨਾਲ ਮਿਲ ਕੇ ਅਪੁੱਲੋਸ ਦੀ ਮਦਦ ਕੀਤੀ ਜੋ ਕਾਫ਼ੀ ਪੜ੍ਹਿਆ ਲਿਖਿਆ ਆਦਮੀ ਸੀ। ਉਨ੍ਹਾਂ ਨੇ ਉਸ ਨੂੰ ਧਰਮ-ਗ੍ਰੰਥ ਦੀਆਂ ਗੱਲਾਂ ਹੋਰ ਚੰਗੀ ਤਰ੍ਹਾਂ ਸਮਝਾਈਆਂ।—ਰਸੂ. 18:24-26.
ਹੈ ਜਦੋਂ ਯਹੋਵਾਹ ਪਰਮੇਸ਼ੁਰ ਨੇ ਆਦਮੀਆਂ ਦੇ ਨਾਲ-ਨਾਲ ਔਰਤਾਂ ਨੂੰ ਪਵਿੱਤਰ ਸ਼ਕਤੀ ਦਿੱਤੀ ਸੀ। ਨਾਲੇ ਉਸ ਨੇ ਉਨ੍ਹਾਂ ਨੂੰ ਚਮਤਕਾਰ ਕਰਨ ਦੀ ਸ਼ਕਤੀ ਵੀ ਦਿੱਤੀ ਸੀ ਜਿਵੇਂ ਕਿ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਯੋਗਤਾ। (5. ਲੂਕਾ 10:38, 39, 42 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਨੇ ਔਰਤਾਂ ਲਈ ਆਦਰ ਦਿਖਾਇਆ?
5 ਯਿਸੂ ਨੇ ਔਰਤਾਂ ਲਈ ਆਦਰ ਦਿਖਾਇਆ। ਯਿਸੂ ਫ਼ਰੀਸੀਆਂ ਵਰਗਾ ਨਹੀਂ ਸੀ ਜੋ ਔਰਤਾਂ ਨੂੰ ਤੁੱਛ ਸਮਝਦੇ ਸਨ। ਫ਼ਰੀਸੀ ਲੋਕਾਂ ਸਾਮ੍ਹਣੇ ਔਰਤਾਂ ਨਾਲ ਗੱਲ ਨਹੀਂ ਕਰਦੇ ਸਨ ਅਤੇ ਨਾ ਹੀ ਧਰਮ-ਗ੍ਰੰਥ ਵਿੱਚੋਂ ਉਨ੍ਹਾਂ ਨਾਲ ਚਰਚਾ ਕਰਦੇ ਸਨ। ਫ਼ਰੀਸੀਆਂ ਤੋਂ ਉਲਟ, ਯਿਸੂ ਨੇ ਅਹਿਮ ਸੱਚਾਈਆਂ ਬਾਰੇ ਨਾ ਸਿਰਫ਼ ਆਦਮੀਆਂ ਨਾਲ, ਸਗੋਂ ਔਰਤਾਂ ਨਾਲ ਵੀ ਗੱਲ ਕੀਤੀ ਸੀ। * (ਲੂਕਾ 10:38, 39, 42 ਪੜ੍ਹੋ।) ਜਦੋਂ ਉਹ ਪ੍ਰਚਾਰ ਤੇ ਜਾਂਦਾ ਸੀ, ਤਾਂ ਔਰਤਾਂ ਵੀ ਉਸ ਨਾਲ ਜਾਂਦੀਆਂ ਸਨ। (ਲੂਕਾ 8:1-3) ਨਾਲੇ ਯਿਸੂ ਨੇ ਔਰਤਾਂ ਨੂੰ ਇਹ ਸਨਮਾਨ ਦਿੱਤਾ ਸੀ ਕਿ ਉਹ ਉਸ ਦੇ ਜੀ ਉੱਠਣ ਦੀ ਖ਼ਬਰ ਰਸੂਲਾਂ ਨੂੰ ਜਾ ਕੇ ਦੱਸਣ।—ਯੂਹੰ. 20:16-18.
6. ਪੌਲੁਸ ਰਸੂਲ ਨੇ ਕਿਵੇਂ ਦਿਖਾਇਆ ਕਿ ਉਹ ਭੈਣਾਂ ਦਾ ਆਦਰ ਕਰਦਾ ਸੀ?
6 ਪੌਲੁਸ ਰਸੂਲ ਨੇ ਦਿਖਾਇਆ ਕਿ ਉਹ ਭੈਣਾਂ ਦਾ ਆਦਰ ਕਰਦਾ ਸੀ। ਮਿਸਾਲ ਲਈ, ਪੌਲੁਸ ਨੇ ਤਿਮੋਥਿਉਸ ਨੂੰ ਖ਼ਾਸ ਤੌਰ ਤੇ ਭੈਣਾਂ ਦਾ ਆਦਰ ਕਰਨ ਬਾਰੇ ਯਾਦ ਕਰਾਇਆ। ਪੌਲੁਸ ਨੇ ਕਿਹਾ ਕਿ ਉਹ “ਸਿਆਣੀ ਉਮਰ ਦੀਆਂ ਤੀਵੀਆਂ ਨੂੰ ਮਾਵਾਂ ਸਮਝ ਕੇ” ਅਤੇ ਛੋਟੀ ਉਮਰ ਦੀਆਂ ਕੁੜੀਆਂ ਨੂੰ “ਭੈਣਾਂ ਸਮਝ ਕੇ” ਪੇਸ਼ ਆਵੇ। (1 ਤਿਮੋ. 5:1, 2) ਪੌਲੁਸ ਨੇ ਤਿਮੋਥਿਉਸ ਦੀ ਇਕ ਸਮਝਦਾਰ ਮਸੀਹੀ ਬਣਨ ਵਿਚ ਬਹੁਤ ਮਦਦ ਕੀਤੀ। ਪਰ ਉਸ ਨੇ ਇਹ ਗੱਲ ਮੰਨੀ ਕਿ ਤਿਮੋਥਿਉਸ ਨੂੰ ਸਭ ਤੋਂ ਪਹਿਲਾਂ “ਪਵਿੱਤਰ ਲਿਖਤਾਂ” ਦੀ ਸਮਝ ਉਸ ਦੀ ਮਾਂ ਅਤੇ ਨਾਨੀ ਤੋਂ ਮਿਲੀ ਸੀ। (2 ਤਿਮੋ. 1:5; 3:14, 15) ਪੌਲੁਸ ਨੇ ਰੋਮੀਆਂ ਨੂੰ ਲਿਖੀ ਚਿੱਠੀ ਵਿਚ ਕਈ ਭੈਣਾਂ ਦੇ ਨਾਂ ਕੇ ਉਨ੍ਹਾਂ ਨੂੰ ਨਮਸਕਾਰ ਕਿਹਾ। ਉਸ ਨੇ ਭੈਣਾਂ ਦੇ ਕੰਮਾਂ ਵੱਲ ਨਾ ਸਿਰਫ਼ ਧਿਆਨ ਦਿੱਤਾ, ਸਗੋਂ ਉਨ੍ਹਾਂ ਲਈ ਆਪਣੀ ਕਦਰ ਵੀ ਦਿਖਾਈ।—ਰੋਮੀ. 16:1-4, 6, 12; ਫ਼ਿਲਿ. 4:3.
7. ਅਸੀਂ ਹੁਣ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?
7 ਅਸੀਂ ਪਿਛਲੇ ਪੈਰਿਆਂ ਵਿਚ ਦੇਖਿਆ ਕਿ ਬਾਈਬਲ ਵਿਚ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਭੈਣਾਂ ਦੀ ਅਹਿਮੀਅਤ ਭਰਾਵਾਂ ਨਾਲੋਂ ਘੱਟ ਹੈ। ਸਾਡੀਆਂ ਪਿਆਰੀਆਂ ਅਤੇ ਖੁੱਲ੍ਹ-ਦਿਲੀ ਦਿਖਾਉਣ ਵਾਲੀਆਂ ਭੈਣਾਂ ਮੰਡਲੀ ਲਈ ਬਰਕਤ ਹਨ। ਨਾਲੇ ਬਜ਼ੁਰਗ ਇਹ ਗੱਲ ਜਾਣਦੇ ਹਨ ਕਿ ਇਨ੍ਹਾਂ ਭੈਣਾਂ ਦੇ ਚੰਗੇ ਚਾਲ-ਚਲਣ ਕਰਕੇ ਮੰਡਲੀ ਵਿਚ ਸ਼ਾਂਤੀ ਅਤੇ ਏਕਤਾ ਬਣੀ ਰਹਿੰਦੀ ਹੈ। ਪਰ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ: ਯਹੋਵਾਹ ਨੇ ਕੁਝ ਮੌਕਿਆਂ ’ਤੇ ਭੈਣਾਂ ਨੂੰ ਸਿਰ ਢਕਣ ਲਈ ਕਿਉਂ ਕਿਹਾ ਹੈ? ਭਾਵੇਂ ਕਿ ਸਿਰਫ਼ ਭਰਾਵਾਂ ਨੂੰ ਹੀ ਬਜ਼ੁਰਗ ਅਤੇ ਸਹਾਇਕ ਸੇਵਕ ਵਜੋਂ ਨਿਯੁਕਤ ਕੀਤਾ ਜਾਂਦਾ ਹੈ, ਪਰ ਕੀ ਇਸ ਦਾ ਇਹ ਮਤਲਬ ਹੈ ਕਿ ਹਰ ਭਰਾ ਮੰਡਲੀ ਦੀ ਹਰ ਭੈਣ ਦਾ ਮੁਖੀ ਹੈ?
ਕੀ ਭਰਾ ਸਾਰੀਆਂ ਭੈਣਾਂ ਦੇ ਮੁਖੀ ਹਨ?
8. ਅਫ਼ਸੀਆਂ 5:23 ਮੁਤਾਬਕ ਕੀ ਹਰ ਭਰਾ ਹਰ ਭੈਣ ਦਾ ਮੁਖੀ ਹੈ? ਸਮਝਾਓ।
8 ਕੀ ਇਹ ਕਹਿਣਾ ਸਹੀ ਹੋਵੇਗਾ ਕਿ ਮੰਡਲੀ ਵਿਚ ਭਰਾ ਸਾਰੀਆਂ ਭੈਣਾਂ ਦੇ ਮੁਖੀ ਹਨ? ਬਿਲਕੁਲ ਨਹੀਂ! ਉਨ੍ਹਾਂ ਦਾ ਮੁਖੀ ਮਸੀਹ ਹੈ। (ਅਫ਼ਸੀਆਂ 5:23 ਪੜ੍ਹੋ।) ਪਰਿਵਾਰ ਵਿਚ ਪਤੀ ਦਾ ਪਤਨੀ ਉੱਤੇ ਅਧਿਕਾਰ ਹੁੰਦਾ ਹੈ। ਪਰ ਇਕ ਬਪਤਿਸਮਾ-ਪ੍ਰਾਪਤ ਮੁੰਡਾ ਆਪਣੀ ਮਾਂ ਦਾ ਮੁਖੀ ਨਹੀਂ ਹੈ। (ਅਫ਼. 6:1, 2) ਮੰਡਲੀ ਵਿਚ ਬਜ਼ੁਰਗਾਂ ਕੋਲ ਭੈਣਾਂ-ਭਰਾਵਾਂ ਉੱਤੇ ਕੁਝ ਹੱਦ ਤਕ ਹੀ ਅਧਿਕਾਰ ਹੁੰਦਾ ਹੈ। (1 ਥੱਸ. 5:12; ਇਬ. 13:17) ਪਰ ਜੇ ਇਕ ਕੁਆਰੀ ਭੈਣ ਆਪਣੇ ਮਾਪਿਆਂ ਨਾਲ ਨਹੀਂ ਰਹਿੰਦੀ ਹੈ, ਤਾਂ ਉਸ ਦਾ ਮੁਖੀ ਕੌਣ ਹੈ? ਭਾਵੇਂ ਕਿ ਉਹ ਆਪਣੇ ਮੰਮੀ-ਡੈਡੀ ਅਤੇ ਬਜ਼ੁਰਗਾਂ ਦਾ ਆਦਰ ਕਰਦੀ ਹੈ, ਪਰ ਮੰਡਲੀ ਦੇ ਹੋਰ ਭਰਾਵਾਂ ਵਾਂਗ ਉਸ ਦਾ ਵੀ ਇੱਕੋ ਹੀ ਮੁਖੀ ਹੈ, ਯਿਸੂ ਮਸੀਹ।
9. ਕਿਨ੍ਹਾਂ ਹਾਲਾਤਾਂ ਵਿਚ ਭੈਣਾਂ ਨੂੰ ਸਿਰ ਢਕਣ ਦੀ ਲੋੜ ਹੈ?
9 ਯਹੋਵਾਹ ਨੇ ਯਿਸੂ ਨੂੰ ਆਦਮੀ ਦਾ ਮੁਖੀ ਬਣਾਇਆ ਹੈ ਤਾਂਕਿ ਮੰਡਲੀ ਵਿਚ ਸਾਰਾ ਕੁਝ ਸਹੀ ਢੰਗ ਨਾਲ ਹੋ ਸਕੇ। ਇਸ ਕਰਕੇ ਮੰਡਲੀ ਵਿਚ ਅਗਵਾਈ ਲੈਣ ਦੀ ਜ਼ਿੰਮੇਵਾਰੀ ਭੈਣਾਂ ਨੂੰ ਨਹੀਂ, ਬਲਕਿ ਭਰਾਵਾਂ ਨੂੰ ਦਿੱਤੀ ਗਈ ਹੈ। (1 ਤਿਮੋ. 2:12) ਇਸ ਤਰ੍ਹਾਂ ਮੰਡਲੀ ਵਿਚ ਸਾਰਾ ਕੁਝ ਸਹੀ ਢੰਗ ਨਾਲ ਹੁੰਦਾ ਹੈ। ਪਰ ਕਦੇ-ਕਦੇ ਕੁਝ ਹਾਲਾਤਾਂ ਵਿਚ ਸ਼ਾਇਦ ਇਕ ਭੈਣ ਨੂੰ ਉਹ ਕੰਮ ਕਰਨਾ ਪਵੇ ਜੋ ਆਮ ਤੌਰ ਤੇ ਇਕ ਭਰਾ ਕਰਦਾ ਹੈ। ਇਨ੍ਹਾਂ ਹਾਲਾਤਾਂ ਵਿਚ ਯਹੋਵਾਹ ਚਾਹੁੰਦਾ ਹੈ ਕਿ ਉਹ ਭੈਣ ਆਪਣਾ ਸਿਰ ਢਕੇ। * (1 ਕੁਰਿੰ. 11:4-7) ਯਹੋਵਾਹ ਨੇ ਭੈਣਾਂ ਤੋਂ ਇਹ ਮੰਗ ਇਸ ਕਰਕੇ ਨਹੀਂ ਕੀਤੀ ਕਿ ਉਹ ਉਨ੍ਹਾਂ ਦਾ ਨਿਰਾਦਰ ਕਰਨਾ ਚਾਹੁੰਦਾ ਹੈ, ਸਗੋਂ ਉਹ ਉਨ੍ਹਾਂ ਨੂੰ ਮੁਖੀ ਦੇ ਪ੍ਰਬੰਧ ਲਈ ਆਦਰ ਦਿਖਾਉਣ ਦਾ ਮੌਕਾ ਦਿੰਦਾ ਹੈ। ਹੁਣ ਆਓ ਆਪਾਂ ਇਸ ਸਵਾਲ ਦਾ ਜਵਾਬ ਲਈਏ: ਪਰਿਵਾਰਾਂ ਦੇ ਮੁਖੀਆਂ ਅਤੇ ਮੰਡਲੀ ਦੇ ਬਜ਼ੁਰਗਾਂ ਕੋਲ ਕਿੰਨਾ ਕੁ ਅਧਿਕਾਰ ਹੈ?
ਪਰਿਵਾਰਾਂ ਦੇ ਮੁਖੀਆਂ ਅਤੇ ਮੰਡਲੀ ਦੇ ਬਜ਼ੁਰਗਾਂ ਕੋਲ ਕਿੰਨਾ ਕੁ ਅਧਿਕਾਰ ਹੈ?
10. ਇਕ ਬਜ਼ੁਰਗ ਸ਼ਾਇਦ ਮੰਡਲੀ ਦੇ ਭੈਣਾਂ-ਭਰਾਵਾਂ ਲਈ ਕਦੇ-ਕਦਾਈਂ ਕਾਨੂੰਨ ਕਿਉਂ ਬਣਾਵੇ?
10 ਬਜ਼ੁਰਗ ਯਿਸੂ ਨੂੰ ਪਿਆਰ ਕਰਦੇ ਹਨ ਅਤੇ ਉਹ ਉਨ੍ਹਾਂ “ਭੇਡਾਂ” ਨੂੰ ਵੀ ਪਿਆਰ ਕਰਦੇ ਹਨ ਜਿਨ੍ਹਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਯਹੋਵਾਹ ਤੇ ਯਿਸੂ ਨੇ ਉਨ੍ਹਾਂ ਨੂੰ ਦਿੱਤੀ ਹੈ। (ਯੂਹੰ. 21:15-17) ਮੰਡਲੀ ਦੀ ਪਰਵਾਹ ਹੋਣ ਕਰਕੇ ਸ਼ਾਇਦ ਇਕ ਬਜ਼ੁਰਗ ਨੂੰ ਲੱਗੇ ਕਿ ਉਸ ਨੂੰ ਭੈਣਾਂ-ਭਰਾਵਾਂ ਦਾ ਇਕ ਪਿਤਾ ਵਾਂਗ ਖ਼ਿਆਲ ਰੱਖਣਾ ਚਾਹੀਦਾ ਹੈ। ਉਹ ਸ਼ਾਇਦ ਸੋਚੇ ਕਿ ਜਿਵੇਂ ਇਕ ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਲਈ ਕਾਨੂੰਨ ਬਣਾ ਸਕਦਾ ਹੈ, ਉਸੇ ਤਰ੍ਹਾਂ ਉਹ ਵੀ ਆਪਣੇ ਮੁਤਾਬਕ ਪਰਮੇਸ਼ੁਰ ਦੀਆਂ ਭੇਡਾਂ ਦੀ ਰਾਖੀ ਲਈ ਕਾਨੂੰਨ ਬਣਾ ਸਕਦਾ ਹੈ। ਨਾਲੇ ਹੋ ਸਕਦਾ ਹੈ ਕਿ ਕੁਝ ਭੈਣ-ਭਰਾ ਵੀ ਬਜ਼ੁਰਗਾਂ ਨੂੰ ਉਨ੍ਹਾਂ ਲਈ ਫ਼ੈਸਲੇ ਕਰਨ ਲਈ ਕਹਿਣ। ਪਰ ਕੀ ਮੰਡਲੀ ਦੇ ਬਜ਼ੁਰਗਾਂ ਅਤੇ ਪਰਿਵਾਰਾਂ ਦੇ ਮੁਖੀਆਂ ਕੋਲ ਇੱਕੋ ਜਿਹਾ ਅਧਿਕਾਰ ਹੈ?
11. ਪਰਿਵਾਰਾਂ ਦੇ ਮੁਖੀਆਂ ਅਤੇ ਮੰਡਲੀ ਦੇ ਬਜ਼ੁਰਗਾਂ ਦੇ ਕਿਹੜੇ ਕੁਝ ਅਧਿਕਾਰ ਮਿਲਦੇ-ਜੁਲਦੇ ਹਨ?
11 ਪੌਲੁਸ ਰਸੂਲ ਨੇ ਵੀ ਦੱਸਿਆ ਸੀ ਕਿ ਪਰਿਵਾਰ ਦੇ ਮੁਖੀਆਂ ਦੇ ਕੁਝ ਅਧਿਕਾਰ ਮੰਡਲੀ ਦੇ ਬਜ਼ੁਰਗਾਂ ਦੇ ਅਧਿਕਾਰਾਂ ਨਾਲ ਮਿਲਦੇ-ਜੁਲਦੇ ਹਨ। (1 ਤਿਮੋ. 3:4, 5) ਮਿਸਾਲ ਲਈ, ਯਹੋਵਾਹ ਚਾਹੁੰਦਾ ਹੈ ਕਿ ਪਰਿਵਾਰ ਦੇ ਜੀਅ ਮੁਖੀ ਦਾ ਕਹਿਣਾ ਮੰਨਣ। (ਕੁਲੁ. 3:20) ਨਾਲੇ ਉਹ ਚਾਹੁੰਦਾ ਹੈ ਕਿ ਮੰਡਲੀ ਦੇ ਭੈਣ-ਭਰਾ ਵੀ ਬਜ਼ੁਰਗਾਂ ਦਾ ਕਹਿਣਾ ਮੰਨਣ। ਪਰਿਵਾਰ ਦਾ ਮੁਖੀ ਯਹੋਵਾਹ ਨਾਲ ਇਕ ਮਜ਼ਬੂਤ ਰਿਸ਼ਤਾ ਬਣਾਉਣ ਵਿਚ ਆਪਣੇ ਘਰਦਿਆਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਬਜ਼ੁਰਗ ਵੀ ਮੰਡਲੀ ਦੇ ਭੈਣਾਂ-ਭਰਾਵਾਂ ਲਈ ਇੱਦਾਂ ਹੀ ਕਰਦੇ ਹਨ। ਪਰਿਵਾਰ ਦੇ ਇਕ ਚੰਗੇ ਮੁਖੀ ਵਾਂਗ ਬਜ਼ੁਰਗਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਮੁਸ਼ਕਲਾਂ ਝੱਲ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰਨ। (ਯਾਕੂ. 2:15-17) ਇਸ ਤੋਂ ਇਲਾਵਾ, ਯਹੋਵਾਹ ਬਜ਼ੁਰਗਾਂ ਅਤੇ ਪਰਿਵਾਰ ਦੇ ਮੁਖੀਆਂ ਤੋਂ ਉਮੀਦ ਕਰਦਾ ਹੈ ਕਿ ਉਹ ਦੂਸਰਿਆਂ ਦੀ ਉਸ ਦੇ ਅਸੂਲਾਂ ਮੁਤਾਬਕ ਚੱਲਣ ਵਿਚ ਮਦਦ ਕਰਨ। ਪਰ ਉਹ ਉਨ੍ਹਾਂ ਨੂੰ ਖ਼ਬਰਦਾਰ ਵੀ ਕਰਦਾ ਹੈ ਕਿ ਉਹ “ਜੋ ਲਿਖਿਆ ਗਿਆ ਹੈ, ਉਸ ਤੋਂ ਵਾਧੂ ਕੁਝ ਨਾ” ਕਰਨ।—1 ਕੁਰਿੰ. 4:6.
12-13. ਕਹਾਉਤਾਂ 6:20 ਮੁਤਾਬਕ ਪਰਿਵਾਰ ਦੇ ਮੁਖੀਆਂ ਦੇ ਅਧਿਕਾਰ ਮੰਡਲੀ ਦੇ ਬਜ਼ੁਰਗਾਂ ਦੇ ਅਧਿਕਾਰਾਂ ਨਾਲੋਂ ਕਿਵੇਂ ਵੱਖਰੇ ਹਨ?
12 ਪਰ ਮੰਡਲੀ ਦੇ ਬਜ਼ੁਰਗਾਂ ਦੇ ਅਧਿਕਾਰ ਪਰਿਵਾਰਾਂ ਦੇ ਮੁਖੀਆਂ ਦੇ ਅਧਿਕਾਰਾਂ ਨਾਲੋਂ ਕਾਫ਼ੀ ਵੱਖਰੇ ਵੀ ਹਨ। ਮਿਸਾਲ ਲਈ, ਯਹੋਵਾਹ ਨੇ ਬਜ਼ੁਰਗਾਂ ਨੂੰ ਨਿਆਂ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਨਾ ਕਿ ਪਰਿਵਾਰ ਦੇ ਮੁਖੀਆਂ ਨੂੰ। ਨਾਲੇ ਯਹੋਵਾਹ ਨੇ ਬਜ਼ੁਰਗਾਂ ਨੂੰ ਉਨ੍ਹਾਂ ਲੋਕਾਂ ਨੂੰ ਮੰਡਲੀ ਵਿੱਚੋਂ ਕੱਢਣ ਦੀ ਜ਼ਿੰਮੇਵਾਰੀ ਦਿੱਤੀ ਹੈ ਜੋ ਬਿਨਾਂ ਪਛਤਾਏ ਪਾਪ ਕਰਦੇ ਰਹਿੰਦੇ ਹਨ।—1 ਕੁਰਿੰ. 5:11-13.
13 ਦੂਜੇ ਪਾਸੇ, ਯਹੋਵਾਹ ਨੇ ਪਰਿਵਾਰਾਂ ਦੇ ਮੁਖੀਆਂ ਨੂੰ ਉਹ ਅਧਿਕਾਰ ਦਿੱਤੇ ਹਨ ਜੋ ਬਜ਼ੁਰਗਾਂ ਕੋਲ ਨਹੀਂ ਹਨ। ਮਿਸਾਲ ਲਈ, ਉਸ ਨੇ ਪਰਿਵਾਰ ਦੇ ਮੁਖੀ ਨੂੰ ਆਪਣੇ ਪਰਿਵਾਰ ਲਈ ਕਾਨੂੰਨ ਬਣਾਉਣ ਅਤੇ ਇਨ੍ਹਾਂ ਦੀ ਪਾਲਣਾ ਕਰਾਉਣ ਦਾ ਅਧਿਕਾਰ ਦਿੱਤਾ ਹੈ, ਜਿਵੇਂ ਕਿ ਬੱਚਿਆਂ ਨੂੰ ਘਰ ਕਿੰਨੇ ਕੁ ਵਜੇ ਤਕ ਆ ਜਾਣਾ ਚਾਹੀਦਾ ਹੈ। (ਕਹਾਉਤਾਂ 6:20 ਪੜ੍ਹੋ।) ਨਾਲੇ ਜੇ ਬੱਚੇ ਇਸ ਕਾਨੂੰਨ ਦੀ ਪਾਲਣਾ ਨਹੀਂ ਕਰਦੇ, ਤਾਂ ਉਸ ਕੋਲ ਉਨ੍ਹਾਂ ਨੂੰ ਸਜ਼ਾ ਦੇਣ ਦਾ ਵੀ ਅਧਿਕਾਰ ਹੈ। (ਅਫ਼. 6:1) ਬੇਸ਼ੱਕ, ਆਪਣੇ ਪਰਿਵਾਰ ਨੂੰ ਪਿਆਰ ਕਰਨ ਵਾਲਾ ਪਤੀ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਆਪਣੀ ਪਤਨੀ ਦੀ ਸਲਾਹ ਜ਼ਰੂਰ ਲਵੇਗਾ ਕਿਉਂਕਿ ਉਹ ਦੋਨੋ “ਇਕ ਸਰੀਰ” ਹਨ। *—ਮੱਤੀ 19:6.
ਮੰਡਲੀ ਦੇ ਮੁਖੀ ਮਸੀਹ ਦਾ ਆਦਰ ਕਰੋ
14. (ੳ) ਮਰਕੁਸ 10:45 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਯਿਸੂ ਨੂੰ ਮੁਖੀ ਬਣਾ ਕੇ ਬਿਲਕੁਲ ਸਹੀ ਕੀਤਾ? (ਅ) ਪ੍ਰਬੰਧਕ ਸਭਾ ਦੀ ਕੀ ਜ਼ਿੰਮੇਵਾਰੀ ਹੈ? (“ ਪ੍ਰਬੰਧਕ ਸਭਾ ਦੀ ਜ਼ਿੰਮੇਵਾਰੀ” ਨਾਂ ਦੀ ਡੱਬੀ ਦੇਖੋ।)
14 ਯਹੋਵਾਹ ਨੇ ਪੂਰੀ ਮਨੁੱਖਜਾਤੀ ਨੂੰ ਆਪਣੇ ਪੁੱਤਰ ਦੇ ਲਹੂ ਨਾਲ ਖ਼ਰੀਦਿਆ ਹੈ ਜਿਨ੍ਹਾਂ ਵਿਚ ਮੰਡਲੀ ਦੇ ਭੈਣ-ਭਰਾ ਵੀ ਸ਼ਾਮਲ ਹਨ। (ਮਰਕੁਸ 10:45 ਪੜ੍ਹੋ; ਰਸੂ. 20:28; 1 ਕੁਰਿੰ. 15:21, 22) ਇਸ ਲਈ, ਯਿਸੂ ਨੂੰ ਮੰਡਲੀ ਦਾ ਮੁਖੀ ਬਣਾ ਕੇ ਯਹੋਵਾਹ ਨੇ ਬਿਲਕੁਲ ਸਹੀ ਕੀਤਾ। ਮੁਖੀ ਹੋਣ ਕਰਕੇ ਉਸ ਕੋਲ ਹਰ ਵਿਅਕਤੀ, ਪਰਿਵਾਰ ਅਤੇ ਪੂਰੀ ਮੰਡਲੀ ਲਈ ਕਾਨੂੰਨ ਬਣਾਉਣ ਦਾ ਪੂਰਾ-ਪੂਰਾ ਅਧਿਕਾਰ ਹੈ। ਨਾਲੇ ਉਹ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਸਾਰੇ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨ। (ਗਲਾ. 6:2) ਪਰ ਯਿਸੂ ਸਿਰਫ਼ ਸਾਡੇ ਲਈ ਕਾਨੂੰਨ ਹੀ ਨਹੀਂ ਬਣਾਉਂਦਾ, ਸਗੋਂ ਉਹ ਸਾਨੂੰ ਸਾਰਿਆਂ ਨੂੰ ਪਿਆਰ ਅਤੇ ਸਾਡੀ ਦੇਖ-ਰੇਖ ਵੀ ਕਰਦਾ ਹੈ।—ਅਫ਼. 5:29.
15-16. ਅਸੀਂ ਭੈਣ ਮਾਰਲੇ ਅਤੇ ਭਰਾ ਬੈਂਜਾਮਿਨ ਦੀਆਂ ਗੱਲਾਂ ਤੋਂ ਕੀ ਸਿੱਖਦੇ ਹਾਂ?
15 ਜੇ ਭੈਣਾਂ ਉਨ੍ਹਾਂ ਭਰਾਵਾਂ ਦੇ ਅਧੀਨ ਰਹਿੰਦੀਆਂ ਹਨ ਜਿਨ੍ਹਾਂ ਕੋਲ ਉਨ੍ਹਾਂ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਹੈ, ਤਾਂ ਉਹ ਮਸੀਹ ਦਾ ਆਦਰ ਕਰ ਰਹੀਆਂ ਹੋਣਗੀਆਂ। ਬਹੁਤ ਸਾਰੀਆਂ ਭੈਣਾਂ ਅਮਰੀਕਾ ਵਿਚ ਰਹਿਣ ਵਾਲੀ ਮਾਰਲੇ ਨਾਂ ਦੀ ਭੈਣ ਨਾਲ ਸਹਿਮਤ ਹੋਣਗੀਆਂ। ਉਹ ਕਹਿੰਦੀ ਹੈ: “ਪਤਨੀ ਅਤੇ ਮੰਡਲੀ ਵਿਚ ਇਕ ਭੈਣ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਮੈਂ ਬਹੁਤ ਅਨਮੋਲ ਸਮਝਦੀ ਹਾਂ। ਮੈਂ ਮੰਨਦੀ ਹਾਂ ਕਿ ਕਦੇ-ਕਦੇ ਮੇਰੇ ਲਈ ਆਪਣੇ ਪਤੀ ਅਤੇ ਮੰਡਲੀ ਦੇ ਬਜ਼ੁਰਗਾਂ ਦੇ ਅਧੀਨ ਰਹਿਣਾ ਔਖਾ ਹੁੰਦਾ ਹੈ। ਪਰ ਯਹੋਵਾਹ ਨੇ ਮੇਰੇ ਪਤੀ ਅਤੇ ਬਜ਼ੁਰਗਾਂ ਨੂੰ ਜੋ ਅਧਿਕਾਰ ਦਿੱਤਾ ਹੈ ਉਸ ਪ੍ਰਤੀ ਆਦਰ ਦਿਖਾਉਣ ਲਈ ਮੈਂ ਲਗਾਤਾਰ ਮਿਹਨਤ ਕਰਦੀ ਰਹਿੰਦੀ ਹੈ। ਨਾਲੇ ਜਦੋਂ ਮੇਰੇ ਪਤੀ ਅਤੇ ਮੰਡਲੀ ਦੇ ਭਰਾ ਮੇਰੇ ਨਾਲ ਆਦਰ ਨਾਲ ਪੇਸ਼ ਆਉਂਦੇ ਹਨ ਅਤੇ ਮੇਰੇ ਕੰਮਾਂ ਦੀ ਕਦਰ ਕਰਦੇ ਹਨ, ਤਾਂ ਮੇਰੇ ਲਈ ਉਨ੍ਹਾਂ ਦੇ ਅਧੀਨ ਰਹਿਣਾ ਹੋਰ ਵੀ ਸੌਖਾ ਹੋ ਜਾਂਦਾ ਹੈ।”
16 ਜਦੋਂ ਮੰਡਲੀ ਦੇ ਭਰਾ, ਭੈਣਾਂ ਦਾ ਆਦਰ ਕਰਦੇ ਹਨ, ਤਾਂ ਉਹ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਮੁਖੀ ਦੇ ਪ੍ਰਬੰਧ ਦੀ ਕਦਰ ਹੈ। ਇੰਗਲੈਂਡ ਵਿਚ ਰਹਿਣ ਵਾਲਾ ਬੈਂਜਾਮਿਨ ਨਾਂ ਦਾ ਭਰਾ ਕਹਿੰਦਾ ਹੈ: “ਮੈਂ ਮੰਡਲੀ ਵਿਚ ਭੈਣਾਂ ਦੀਆਂ ਟਿੱਪਣੀਆਂ ਅਤੇ ਨਿੱਜੀ ਅਧਿਐਨ ਕਰਨ ਬਾਰੇ ਉਨ੍ਹਾਂ ਦੇ ਸੁਝਾਵਾਂ ਤੋਂ ਕਾਫ਼ੀ ਕੁਝ ਸਿੱਖਿਆ ਹੈ। ਨਾਲੇ ਉਨ੍ਹਾਂ ਤੋਂ ਅਸਰਕਾਰੀ ਢੰਗ ਨਾਲ ਪ੍ਰਚਾਰ ਕਰਨ ਅਤੇ ਸਟੱਡੀ ਕਰਾਉਣ ਬਾਰੇ ਵੀ ਸਿੱਖਿਆ ਹੈ। ਮੈਨੂੰ ਲੱਗਦਾ ਹੈ ਕਿ ਮੰਡਲੀ ਵਿਚ ਭੈਣਾਂ ਜੋ ਵੀ ਕਰਦੀਆਂ ਹਨ ਉਸ ਨਾਲ ਬਹੁਤ ਫ਼ਾਇਦਾ ਹੁੰਦਾ ਹੈ।”
17. ਸਾਨੂੰ ਮੁਖੀ ਦੇ ਪ੍ਰਬੰਧ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ?
17 ਜਦੋਂ ਮੰਡਲੀ ਵਿਚ ਭਰਾ, ਭੈਣਾਂ, ਪਰਿਵਾਰ ਦੇ ਮੁਖੀ ਅਤੇ ਬਜ਼ੁਰਗ ਯਹੋਵਾਹ ਵੱਲੋਂ ਕੀਤੇ ਮੁਖੀ ਦੇ ਪ੍ਰਬੰਧ ਦਾ ਆਦਰ ਕਰਦੇ ਹਨ, ਤਾਂ ਮੰਡਲੀ ਵਿਚ ਸ਼ਾਂਤੀ ਭਰਿਆ ਮਾਹੌਲ ਬਣਿਆ ਰਹਿੰਦਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਸ ਨਾਲ ਸਾਡੇ ਪਿਆਰੇ ਸਵਰਗੀ ਪਿਤਾ ਦੇ ਨਾਂ ਦੀ ਮਹਿਮਾ ਹੁੰਦੀ ਹੈ।—ਜ਼ਬੂ. 150:6.
ਗੀਤ 43 ਖ਼ਬਰਦਾਰ ਰਹੋ, ਦਲੇਰ ਬਣੋ
^ ਪੈਰਾ 5 ਮੰਡਲੀ ਵਿਚ ਯਹੋਵਾਹ ਨੇ ਭੈਣਾਂ ਨੂੰ ਕਿਹੜਾ ਕੰਮ ਦਿੱਤਾ ਹੈ? ਕੀ ਭਰਾ ਸਾਰੀਆਂ ਭੈਣਾਂ ਦੇ ਮੁਖੀ ਹਨ? ਕੀ ਮੰਡਲੀ ਦੇ ਬਜ਼ੁਰਗ ਅਤੇ ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਇੱਕੋ ਜਿਹੀ ਹੈ? ਇਸ ਲੇਖ ਵਿਚ ਅਸੀਂ ਬਾਈਬਲ ਦੀ ਮਦਦ ਨਾਲ ਇਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ।
^ ਪੈਰਾ 9 “ ਇਕ ਭੈਣ ਨੂੰ ਕਦੋਂ ਸਿਰ ਢਕਣਾ ਚਾਹੀਦਾ ਹੈ?” ਨਾਂ ਦੀ ਡੱਬੀ ਦੇਖੋ।
^ ਪੈਰਾ 13 ਇਕ ਪਰਿਵਾਰ ਕਿਹੜੀ ਮੰਡਲੀ ਵਿਚ ਸੇਵਾ ਕਰੇਗਾ, ਇਹ ਜਾਣਨ ਲਈ ਅਗਸਤ 2020 ਦੇ ਪਹਿਰਾਬੁਰਜ ਵਿਚ “ਯਹੋਵਾਹ ਦੀ ਮੰਡਲੀ ਵਿਚ ਹਰੇਕ ਦਾ ਆਦਰ ਕਰੋ” ਲੇਖ ਦੇ ਪੈਰੇ 17-19 ਦੇਖੋ।
^ ਪੈਰਾ 59 ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ “ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ” ਕਿਤਾਬ ਦੇ ਸਫ਼ੇ 209-212 ਦੇਖੋ।
^ ਪੈਰਾ 64 ਪ੍ਰਬੰਧਕ ਸਭਾ ਦੀ ਜ਼ਿੰਮੇਵਾਰੀ ਬਾਰੇ ਪੂਰੀ ਜਾਣਕਾਰੀ ਲੈਣ ਲਈ 15 ਜੁਲਾਈ 2013 ਦੇ ਪਹਿਰਾਬੁਰਜ ਦੇ ਸਫ਼ੇ 20-25 ਦੇਖੋ।