ਅਧਿਐਨ ਲੇਖ 52
ਤੁਸੀਂ ਨਿਰਾਸ਼ਾ ਵਿੱਚੋਂ ਬਾਹਰ ਕਿੱਦਾਂ ਨਿਕਲ ਸਕਦੇ ਹੋ?
“ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ।”—ਜ਼ਬੂ. 55:22.
ਗੀਤ 38 ਆਪਣਾ ਬੋਝ ਯਹੋਵਾਹ ’ਤੇ ਸੁੱਟੋ
ਖ਼ਾਸ ਗੱਲਾਂ *
1. ਨਿਰਾਸ਼ਾ ਦਾ ਸਾਡੇ ’ਤੇ ਕੀ ਅਸਰ ਪੈ ਸਕਦਾ ਹੈ?
ਹਰ ਦਿਨ ਸਾਡੇ ’ਤੇ ਮੁਸ਼ਕਲਾਂ ਆਉਂਦੀਆਂ ਹਨ ਤੇ ਅਸੀਂ ਉਨ੍ਹਾਂ ਦਾ ਸਾਮ੍ਹਣਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਪਰ ਕੀ ਇਹ ਗੱਲ ਸੱਚ ਨਹੀਂ ਕਿ ਨਿਰਾਸ਼ ਹੋਣ ਤੇ ਸਾਡੇ ਲਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਔਖਾ ਹੁੰਦਾ ਹੈ? ਅਸੀਂ ਨਿਰਾਸ਼ਾ ਦੀ ਤੁਲਨਾ ਇਕ ਚੋਰ ਨਾਲ ਕਰ ਸਕਦੇ ਹਾਂ ਜੋ ਸਾਡੇ ਭਰੋਸੇ, ਹਿੰਮਤ ਅਤੇ ਖ਼ੁਸ਼ੀ ਨੂੰ ਖੋਹ ਸਕਦੀ ਹੈ। ਕਹਾਉਤਾਂ 24:10 ਕਹਿੰਦਾ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” ਸੋ ਨਿਰਾਸ਼ਾ ਸਮੱਸਿਆਵਾਂ ਨਾਲ ਲੜਨ ਦੀ ਸਾਡੀ ਤਾਕਤ ਖੋਹ ਸਕਦੀ ਹੈ।
2. ਅਸੀਂ ਕਿਹੜੀਆਂ ਗੱਲਾਂ ਕਰਕੇ ਨਿਰਾਸ਼ ਹੋ ਸਕਦੇ ਹਾਂ ਅਤੇ ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
2 ਅਸੀਂ ਬਹੁਤ ਸਾਰੀਆਂ ਗੱਲਾਂ ਕਰਕੇ ਨਿਰਾਸ਼ ਹੋ ਸਕਦੇ ਹਾਂ। ਅਸੀਂ ਸ਼ਾਇਦ ਆਪਣੀਆਂ ਗ਼ਲਤੀਆਂ, ਕਮੀਆਂ-ਕਮਜ਼ੋਰੀਆਂ ਅਤੇ ਮਾੜੀ ਸਿਹਤ ਕਰਕੇ ਨਿਰਾਸ਼ ਹੋ ਜਾਈਏ। ਸ਼ਾਇਦ ਅਸੀਂ ਇਸ ਕਰਕੇ ਵੀ ਨਿਰਾਸ਼ ਹੋ ਜਾਈਏ ਕਿਉਂਕਿ ਸਾਨੂੰ ਯਹੋਵਾਹ ਦੀ ਸੇਵਾ ਵਿਚ ਉਹ ਜ਼ਿੰਮੇਵਾਰੀ ਨਹੀਂ ਮਿਲ ਰਹੀ ਜੋ ਅਸੀਂ ਚਾਹੁੰਦੇ ਹਾਂ ਜਾਂ ਸਾਨੂੰ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਨਾ ਪੈ ਰਿਹਾ ਹੈ ਜਿੱਥੇ ਜ਼ਿਆਦਾਤਰ ਲੋਕ ਸਾਡੀ ਗੱਲ ਨਹੀਂ ਸੁਣਦੇ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਨਿਰਾਸ਼ਾ ਨਾਲ ਸਿੱਝਣ ਲਈ ਅਸੀਂ ਕੀ ਕਰ ਸਕਦੇ ਹਾਂ।
ਕਮੀਆਂ-ਕਮਜ਼ੋਰੀਆਂ ਨਾਲ ਸਿੱਝਦੇ ਵੇਲੇ
3. ਆਪਣੀਆਂ ਗ਼ਲਤੀਆਂ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
3 ਅਸੀਂ ਸੌਖਿਆਂ ਹੀ ਆਪਣੇ ਬਾਰੇ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ਬਾਰੇ ਗ਼ਲਤ ਰਵੱਈਆ ਰੱਖਣ ਲੱਗ ਸਕਦੇ ਹਾਂ। ਨਤੀਜੇ ਵਜੋਂ, ਸ਼ਾਇਦ ਅਸੀਂ ਆਪਣੀਆਂ ਗ਼ਲਤੀਆਂ ਕਰਕੇ ਇਹ ਸੋਚਣ ਲੱਗ ਪਈਏ ਕਿ ਯਹੋਵਾਹ ਸਾਨੂੰ ਕਦੇ ਵੀ ਨਵੀਂ ਦੁਨੀਆਂ ਵਿਚ ਨਹੀਂ ਲੈ ਕੇ ਜਾਵੇਗਾ। ਇੱਦਾਂ ਦੀ ਸੋਚ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸਾਨੂੰ ਆਪਣੀਆਂ ਗ਼ਲਤੀਆਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਤੋਂ ਇਲਾਵਾ ਸਾਰੇ ਇਨਸਾਨਾਂ ਨੇ “ਪਾਪ ਕੀਤਾ ਹੈ।” (ਰੋਮੀ. 3:23) ਯਹੋਵਾਹ ਸਾਡੇ ਵਿਚ ਨਾ ਤਾਂ ਗ਼ਲਤੀਆਂ ਲੱਭਦਾ ਹੈ ਤੇ ਨਾ ਹੀ ਸਾਡੇ ਤੋਂ ਮੁਕੰਮਲਤਾ ਦੀ ਉਮੀਦ ਰੱਖਦਾ ਹੈ। ਇਸ ਦੀ ਬਜਾਇ, ਉਹ ਇਕ ਪਿਆਰੇ ਪਿਤਾ ਵਾਂਗ ਸਾਡੀ ਮਦਦ ਕਰਨੀ ਚਾਹੁੰਦਾ ਹੈ ਅਤੇ ਸਾਡੇ ਨਾਲ ਧੀਰਜ ਵੀ ਰੱਖਦਾ ਹੈ। ਉਹ ਦੇਖਦਾ ਹੈ ਕਿ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨ ਅਤੇ ਸਹੀ ਰਵੱਈਆ ਬਣਾਈ ਰੱਖਣ ਲਈ ਕਿੰਨੀ ਮਿਹਨਤ ਕਰਦੇ ਹਾਂ। ਇਸ ਲਈ ਉਹ ਸਾਡੀ ਮਦਦ ਕਰਨ ਲਈ ਤਿਆਰ ਹੈ।—ਰੋਮੀ. 7:18, 19.
4-5. ਪਹਿਲਾ ਯੂਹੰਨਾ 3:19, 20 ਮੁਤਾਬਕ ਕਿਹੜੀ ਗੱਲ ਨੇ ਦੋ ਭੈਣਾਂ ਦੀ ਨਿਰਾਸ਼ਾ ਵਿੱਚੋਂ ਨਿਕਲਣ ਲਈ ਮਦਦ ਕੀਤੀ?
4 ਜ਼ਰਾ ਡੈਬਰਾਹ ਅਤੇ ਮਰੀਆ ਦੀਆਂ ਮਿਸਾਲਾਂ ’ਤੇ ਗੌਰ ਕਰੋ। * ਬਚਪਨ ਵਿਚ ਡੈਬਰਾਹ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ ਤੇ ਉਸ ਦੀ ਘੱਟ ਹੀ ਤਾਰੀਫ਼ ਕੀਤੀ ਜਾਂਦੀ ਸੀ। ਇਸ ਕਰਕੇ ਉਹ ਬਹੁਤ ਨੀਵਾਂ ਮਹਿਸੂਸ ਕਰਨ ਦੇ ਨਾਲ-ਨਾਲ ਆਪਣੇ ਬਾਰੇ ਗ਼ਲਤ ਨਜ਼ਰੀਆ ਵੀ ਰੱਖਣ ਲੱਗ ਪਈ। ਕੋਈ ਛੋਟੀ ਜਿਹੀ ਗ਼ਲਤੀ ਕਰਨ ਤੇ ਵੀ ਉਸ ਨੂੰ ਲੱਗਦਾ ਸੀ ਕਿ ਉਹ ਕਿਸੇ ਕੰਮ ਦੀ ਨਹੀਂ। ਮਰੀਆ ਵੀ ਇੱਦਾਂ ਹੀ ਸੋਚਦੀ ਸੀ। ਉਸ ਦੇ ਰਿਸ਼ਤੇਦਾਰ ਉਸ ਦੀ ਬੇਇੱਜ਼ਤੀ ਕਰਦੇ ਸਨ ਜਿਸ ਕਰਕੇ ਉਹ ਨਿਕੰਮਾ ਮਹਿਸੂਸ ਕਰਨ ਲੱਗ ਪਈ। ਸੱਚਾਈ ਵਿਚ ਆਉਣ ਤੋਂ ਬਾਅਦ ਵੀ ਉਸ ਨੂੰ ਇਹੀ ਲੱਗਦਾ ਸੀ ਕਿ ਉਹ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਣ ਦੇ ਲਾਇਕ ਨਹੀਂ ਹੈ।
5 ਪਰ ਇਨ੍ਹਾਂ ਭੈਣਾਂ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ। ਕਿਉਂ? ਉਨ੍ਹਾਂ ਨੇ ਦਿਲੋਂ ਪ੍ਰਾਰਥਨਾ ਕਰ ਕੇ ਆਪਣਾ ਸਾਰਾ ਭਾਰ ਯਹੋਵਾਹ ਉੱਤੇ ਸੁੱਟਿਆ। (ਜ਼ਬੂ. 55:22) ਉਨ੍ਹਾਂ ਨੇ ਮੰਨਿਆ ਕਿ ਸਾਡਾ ਪਿਆਰਾ ਸਵਰਗੀ ਪਿਤਾ ਜਾਣਦਾ ਹੈ ਕਿ ਸਾਡੇ ਅਤੀਤ ਅਤੇ ਸਾਡੀ ਗ਼ਲਤ ਸੋਚ ਦਾ ਸਾਡੇ ’ਤੇ ਕੀ ਅਸਰ ਪਿਆ ਹੈ। ਨਾਲੇ ਉਹ ਸਾਡੇ ਵਿਚ ਚੰਗੇ ਗੁਣ ਵੀ ਦੇਖਦਾ ਹੈ ਜੋ ਸ਼ਾਇਦ ਅਸੀਂ ਨਹੀਂ ਦੇਖਦੇ।—1 ਯੂਹੰਨਾ 3:19, 20 ਪੜ੍ਹੋ।
6. ਇਕ ਵਿਅਕਤੀ ਵਾਰ-ਵਾਰ ਉਹੀ ਗ਼ਲਤੀ ਕਰਨ ਤੇ ਸ਼ਾਇਦ ਕੀ ਸੋਚੇ?
6 ਸ਼ਾਇਦ ਕੋਈ ਵਿਅਕਤੀ ਆਪਣੀ ਕਿਸੇ ਮਾੜੀ ਆਦਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਤੇ ਸ਼ਾਇਦ ਉਹ ਵਾਰ-ਵਾਰ ਉਹੀ ਗ਼ਲਤੀ ਕਰਨ ਤੇ ਨਿਰਾਸ਼ ਹੋ ਜਾਵੇ। ਬਿਨਾਂ ਸ਼ੱਕ, ਗ਼ਲਤੀ ਕਰਨ ਤੇ ਅਸੀਂ ਸਾਰੇ ਕੁਝ ਹੱਦ ਤਕ ਦੋਸ਼ੀ ਮਹਿਸੂਸ ਕਰਦੇ ਹਾਂ। (2 ਕੁਰਿੰ. 7:10) ਪਰ ਸਾਨੂੰ ਹੱਦੋਂ ਵੱਧ ਦੋਸ਼ੀ ਮਹਿਸੂਸ ਨਹੀਂ ਕਰਨਾ ਚਾਹੀਦਾ ਤੇ ਇਹ ਨਹੀਂ ਸੋਚਣਾ ਚਾਹੀਦਾ: ‘ਮੈਂ ਕਿਸੇ ਕੰਮ ਦਾ ਨਹੀਂ ਹਾਂ ਤੇ ਯਹੋਵਾਹ ਮੈਨੂੰ ਕਦੇ ਮਾਫ਼ ਨਹੀਂ ਕਰੇਗਾ।’ ਪਰ ਇਹ ਸੱਚ ਨਹੀਂ ਹੈ। ਇੱਦਾਂ ਦੀ ਸੋਚ ਕਰਕੇ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਸਕਦੇ ਹਾਂ। ਕਹਾਉਤਾਂ 24:10 ਵਿਚ ਲਿਖੀ ਗੱਲ ਯਾਦ ਰੱਖੋ ਕਿ ਨਿਰਾਸ਼ ਹੋਣ ਤੇ ਸਾਡੀ ਤਾਕਤ ਘੱਟ ਜਾਂਦੀ ਹੈ। ਇਸ ਦੀ ਬਜਾਇ, ਪ੍ਰਾਰਥਨਾ ਰਾਹੀਂ ਯਹੋਵਾਹ ਨਾਲ “ਸਲਾਹ” ਕਰ ਕੇ ਮਾਮਲਾ ਸੁਲਝਾਓ ਅਤੇ ਉਸ ਤੋਂ ਮਾਫ਼ੀ ਮੰਗੋ। (ਯਸਾ. 1:18) ਜਦੋਂ ਯਹੋਵਾਹ ਦੇਖੇਗਾ ਕਿ ਤੁਸੀਂ ਦਿਲੋਂ ਪਛਤਾਵਾ ਕਰ ਰਹੇ ਹੋ, ਤਾਂ ਉਹ ਤੁਹਾਨੂੰ ਜ਼ਰੂਰ ਮਾਫ਼ ਕਰੇਗਾ। ਨਾਲੇ ਬਜ਼ੁਰਗਾਂ ਦੀ ਮਦਦ ਲਓ ਜੋ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਵਿਚ ਧੀਰਜ ਨਾਲ ਤੁਹਾਡੀ ਮਦਦ ਕਰਨਗੇ।—ਯਾਕੂ. 5:14, 15.
7. ਜੇ ਸਾਡੇ ਲਈ ਸਹੀ ਕੰਮ ਕਰਨਾ ਔਖਾ ਹੈ, ਤਾਂ ਸਾਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ?
7 ਆਪਣੀ ਕਿਸੇ ਕਮੀ-ਕਮਜ਼ੋਰੀ ਨਾਲ ਲੜਨ ਰੋਮੀ. 7:21-25) ਸੋ ਜੇ ਤੁਸੀਂ ਆਪਣੀ ਕਿਸੇ ਕਮੀ-ਕਮਜ਼ੋਰੀ ਨਾਲ ਲੜ ਰਹੇ ਹੋ, ਤਾਂ ਇਹ ਨਾ ਸੋਚੋ ਕਿ ਤੁਸੀਂ ਨਿਕੰਮੇ ਹੋ। ਯਾਦ ਰੱਖੋ ਕਿ ਸਾਡੇ ਵਿੱਚੋਂ ਕੋਈ ਵੀ ਆਪਣੇ ਬਲ ’ਤੇ ਪਰਮੇਸ਼ੁਰ ਅੱਗੇ ਧਰਮੀ ਨਹੀਂ ਠਹਿਰ ਸਕਦਾ। ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਲੋੜ ਹੈ ਜੋ ਉਸ ਨੇ ਰਿਹਾਈ ਦੀ ਕੀਮਤ ਦੇ ਕੇ ਕੀਤੀ ਹੈ।—ਅਫ਼. 1:7; 1 ਯੂਹੰ. 4:10.
ਵਾਲਿਆਂ ਨੂੰ ਫਰਾਂਸ ਤੋਂ ਜਾਂਲੂਕ ਨਾਂ ਦਾ ਬਜ਼ੁਰਗ ਕਹਿੰਦਾ ਹੈ: “ਯਹੋਵਾਹ ਉਸ ਵਿਅਕਤੀ ਨੂੰ ਧਰਮੀ ਨਹੀਂ ਸਮਝਦਾ ਜੋ ਕਦੇ ਕੋਈ ਗ਼ਲਤੀ ਨਹੀਂ ਕਰਦਾ, ਸਗੋਂ ਜਿਹੜਾ ਵਿਅਕਤੀ ਆਪਣੀਆਂ ਗ਼ਲਤੀਆਂ ਤੋਂ ਤੋਬਾ ਕਰਦਾ ਹੈ, ਉਹ ਉਸ ਦੀਆਂ ਨਜ਼ਰਾਂ ਵਿਚ ਧਰਮੀ ਹੈ।” (8. ਨਿਰਾਸ਼ ਹੋਣ ਤੇ ਅਸੀਂ ਕਿਨ੍ਹਾਂ ਤੋਂ ਮਦਦ ਮੰਗ ਸਕਦੇ ਹਾਂ?
8 ਅਸੀਂ ਆਪਣੇ ਭੈਣਾਂ-ਭਰਾਵਾਂ ਤੋਂ ਹੌਸਲਾ ਪਾ ਸਕਦੇ ਹਾਂ! ਜਦੋਂ ਅਸੀਂ ਆਪਣੇ ਮਨ ਦਾ ਬੋਝ ਹਲਕਾ ਕਰਨਾ ਚਾਹੁੰਦੇ ਹਾਂ, ਤਾਂ ਉਹ ਸ਼ਾਇਦ ਸਾਡੀ ਗੱਲ ਧਿਆਨ ਨਾਲ ਸੁਣਨ ਅਤੇ ਸਾਨੂੰ ਹੌਸਲਾ ਦੇਣ। (ਕਹਾ. 12:25; 1 ਥੱਸ. 5:14) ਨਾਈਜੀਰੀਆ ਵਿਚ ਰਹਿਣ ਵਾਲੀ ਜੋਏ ਨਾਂ ਦੀ ਭੈਣ ਨੇ ਨਿਰਾਸ਼ਾ ਦਾ ਸਾਮ੍ਹਣਾ ਕੀਤਾ। ਉਹ ਕਹਿੰਦੀ ਹੈ: “ਜੇ ਮੇਰੇ ਭੈਣ-ਭਰਾ ਨਾ ਹੁੰਦੇ, ਤਾਂ ਮੇਰਾ ਕੀ ਬਣਦਾ? ਭੈਣਾਂ-ਭਰਾਵਾਂ ਤੋਂ ਮਿਲਦੇ ਹੌਸਲੇ ਤੋਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਮੈਂ ਉਨ੍ਹਾਂ ਤੋਂ ਦੂਸਰੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣਾ ਸਿੱਖਿਆ।” ਪਰ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਭੈਣਾਂ-ਭਰਾਵਾਂ ਨੂੰ ਸ਼ਾਇਦ ਹਰ ਵਾਰ ਪਤਾ ਨਾ ਲੱਗੇ ਕਿ ਸਾਨੂੰ ਹੌਸਲੇ ਦੀ ਲੋੜ ਹੈ। ਇਸ ਲਈ ਸਾਨੂੰ ਕਿਸੇ ਤਜਰਬੇਕਾਰ ਭੈਣ-ਭਰਾ ਤੋਂ ਮਦਦ ਮੰਗਣੀ ਚਾਹੀਦੀ ਹੈ।
ਬੀਮਾਰੀ ਦਾ ਸਾਮ੍ਹਣਾ ਕਰਦੇ ਵੇਲੇ
9. ਜ਼ਬੂਰ 41:3 ਅਤੇ 94:19 ਤੋਂ ਸਾਨੂੰ ਕੀ ਹੌਸਲਾ ਮਿਲਦਾ ਹੈ?
9 ਯਹੋਵਾਹ ਤੋਂ ਮਦਦ ਮੰਗੋ। ਜਦੋਂ ਸਾਡੀ ਸਿਹਤ ਠੀਕ ਨਹੀਂ ਹੁੰਦੀ ਜਾਂ ਜੇ ਅਸੀਂ ਲੰਬੇ ਸਮੇਂ ਤੋਂ ਕਿਸੇ ਬੀਮਾਰੀ ਦਾ ਸਾਮ੍ਹਣਾ ਕਰ ਰਹੇ ਹਾਂ, ਤਾਂ ਸਾਡੇ ਲਈ ਸਹੀ ਨਜ਼ਰੀਆ ਰੱਖਣਾ ਔਖਾ ਹੋ ਸਕਦਾ ਹੈ। ਭਾਵੇਂ ਅੱਜ ਯਹੋਵਾਹ ਸਾਨੂੰ ਚਮਤਕਾਰ ਕਰ ਕੇ ਠੀਕ ਨਹੀਂ ਕਰਦਾ, ਪਰ ਉਹ ਸਾਨੂੰ ਦਿਲਾਸਾ ਦੇਣ ਦੇ ਨਾਲ-ਨਾਲ ਮੁਸ਼ਕਲਾਂ ਸਹਿਣ ਦੀ ਤਾਕਤ ਵੀ ਦੇ ਸਕਦਾ ਹੈ। (ਜ਼ਬੂਰ 41:3; 94:19 ਪੜ੍ਹੋ।) ਮਿਸਾਲ ਲਈ, ਸ਼ਾਇਦ ਘਰ ਦੇ ਕੰਮਾਂ ਜਾਂ ਖ਼ਰੀਦਦਾਰੀ ਦੇ ਮਾਮਲੇ ਵਿਚ ਯਹੋਵਾਹ ਸਾਡੇ ਮਸੀਹੀ ਭੈਣਾਂ-ਭਰਾਵਾਂ ਰਾਹੀਂ ਸਾਡੀ ਮਦਦ ਕਰੇ। ਉਹ ਸ਼ਾਇਦ ਭਰਾਵਾਂ ਨੂੰ ਸਾਡੇ ਨਾਲ ਪ੍ਰਾਰਥਨਾ ਕਰਨ ਲਈ ਪ੍ਰੇਰਿਤ ਕਰੇ। ਜਾਂ ਉਹ ਸ਼ਾਇਦ ਸਾਨੂੰ ਆਪਣੇ ਬਚਨ ਵਿੱਚੋਂ ਦਿਲਾਸੇ ਭਰੀਆਂ ਗੱਲਾਂ ਯਾਦ ਕਰਾਵੇ, ਜਿਵੇਂ ਕਿ ਨਵੀਂ ਦੁਨੀਆਂ ਵਿਚ ਨਾ ਕੋਈ ਬੀਮਾਰੀ ਤੇ ਨਾ ਹੀ ਕੋਈ ਦੁੱਖ-ਦਰਦ ਹੋਵੇਗਾ।—ਰੋਮੀ. 15:4.
10. ਕਿਹੜੀ ਗੱਲ ਨੇ ਈਸਾਂਗ ਦੀ ਨਿਰਾਸ਼ਾ ਵਿੱਚੋਂ ਬਾਹਰ ਨਿਕਲਣ ਵਿਚ ਮਦਦ ਕੀਤੀ?
10 ਨਾਈਜੀਰੀਆ ਵਿਚ ਰਹਿਣ ਵਾਲੇ ਈਸਾਂਗ ਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਉਹ ਅਪਾਹਜ ਹੋ ਗਿਆ। ਡਾਕਟਰ ਨੇ ਉਸ ਨੂੰ ਦੱਸਿਆ ਕਿ ਉਹ ਹੁਣ ਕਦੇ ਤੁਰ ਨਹੀਂ ਸਕੇਗਾ। ਈਸਾਂਗ ਨੇ ਕਿਹਾ, “ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ।” ਪਰ ਕੀ ਉਹ ਨਿਰਾਸ਼ਾ ਵਿਚ ਡੁੱਬਿਆ ਰਿਹਾ? ਨਹੀਂ। ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਉਹ ਅੱਗੇ ਦੱਸਦਾ ਹੈ: “ਮੈਂ ਤੇ ਮੇਰੀ ਪਤਨੀ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਤੇ ਉਸ ਦੇ ਬਚਨ ਦਾ ਅਧਿਐਨ ਕਰਨਾ ਕਦੀ ਨਹੀਂ ਛੱਡਿਆ। ਨਾਲੇ ਅਸੀਂ ਯਹੋਵਾਹ ਵੱਲੋਂ ਮਿਲੀਆਂ ਬਰਕਤਾਂ ਅਤੇ ਭਵਿੱਖ ਲਈ ਮਿਲੀ ਉਮੀਦ ਵਾਸਤੇ ਸ਼ੁਕਰਗੁਜ਼ਾਰੀ ਦਿਖਾਉਂਦੇ ਰਹੇ।”
11. ਸੈਂਡੀ ਬੀਮਾਰੀ ਦੇ ਬਾਵਜੂਦ ਖ਼ੁਸ਼ੀ ਕਿੱਦਾਂ ਪਾ ਸਕੀ?
11 ਮੈਕਸੀਕੋ ਵਿਚ ਰਹਿਣ ਵਾਲੀ ਸੈਂਡੀ ਨੂੰ ਪਤਾ ਲੱਗਾ ਕਿ ਉਸ ਨੂੰ ਇਕ ਜਾਨਲੇਵਾ ਬੀਮਾਰੀ ਹੈ। ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਇਲਾਜ ਕਰਾਉਂਦੇ ਵੇਲੇ ਉਸ ਨੇ ਹਰ ਰੋਜ਼ ਇਕ ਵਿਅਕਤੀ ਨੂੰ ਗਵਾਹੀ ਦੇਣ ਦਾ ਟੀਚਾ ਰੱਖਿਆ। ਉਸ ਨੇ ਕਿਹਾ: “ਇੱਦਾਂ ਕਰ ਕੇ ਮੈਂ ਆਪਣਾ ਧਿਆਨ ਓਪਰੇਸ਼ਨ, ਆਪਣੇ ਦਰਦ ਜਾਂ ਆਪਣੀ ਬੀਮਾਰੀ ’ਤੇ ਲਾਉਣ ਦੀ ਬਜਾਇ ਦੂਜਿਆਂ ’ਤੇ ਲਾ ਸਕੀ। ਮੈਂ ਅਕਸਰ ਗੱਲਾਂ-ਗੱਲਾਂ ਵਿਚ ਡਾਕਟਰਾਂ ਅਤੇ ਨਰਸਾਂ ਤੋਂ ਉਨ੍ਹਾਂ ਦੇ ਪਰਿਵਾਰ ਬਾਰੇ ਪੁੱਛਦੀ ਹੁੰਦੀ ਸੀ। ਫਿਰ ਮੈਂ ਉਨ੍ਹਾਂ ਤੋਂ ਪੁੱਛਦੀ ਹੁੰਦੀ ਸੀ ਕਿ ਤੁਸੀਂ ਇੰਨੀ ਔਖੀ ਨੌਕਰੀ ਕਰਨ ਦਾ ਫ਼ੈਸਲਾ ਕਿਉਂ ਕੀਤਾ? ਇਸ ਤੋਂ ਪਤਾ ਲੱਗ ਜਾਂਦਾ ਸੀ ਕਿ ਮੈਂ ਉਨ੍ਹਾਂ ਨਾਲ ਕਿਹੜੇ ਵਿਸ਼ਿਆਂ ’ਤੇ ਗੱਲ ਕਰ ਸਕਦੀ ਸੀ। ਉਨ੍ਹਾਂ ਵਿੱਚੋਂ ਕਈਆਂ ਨੇ ਕਿਹਾ: ‘ਆਮ ਤੌਰ ਤੇ ਮਰੀਜ਼ ਸਾਡਾ ਹਾਲ-ਚਾਲ ਨਹੀਂ ਪੁੱਛਦੇ।’ ਕਈਆਂ ਨੇ ਮੇਰਾ ਧੰਨਵਾਦ ਕੀਤਾ ਕਿ ਮੈਂ ਉਨ੍ਹਾਂ ਲਈ ਪਰਵਾਹ ਦਿਖਾਈ ਅਤੇ ਕੁਝ ਜਣਿਆਂ ਨੇ ਤਾਂ ਮੈਨੂੰ ਆਪਣਾ ਫ਼ੋਨ ਨੰਬਰ ਜਾਂ ਘਰ ਦਾ ਪਤਾ ਵੀ ਦਿੱਤਾ। ਇਸ ਤਰ੍ਹਾਂ ਯਹੋਵਾਹ ਨੇ ਇਸ ਮੁਸ਼ਕਲ ਕਹਾ. 15:15.
ਸਮੇਂ ਦੌਰਾਨ ਮੈਨੂੰ ਉਸ ਹੱਦ ਤਕ ਖ਼ੁਸ਼ੀ ਦਿੱਤੀ ਜਿਸ ਬਾਰੇ ਮੈਂ ਕਦੇ ਸੋਚਿਆ ਨਹੀਂ ਸੀ।”—12-13. ਕੁਝ ਬੀਮਾਰ ਜਾਂ ਬਿਰਧ ਭੈਣ-ਭਰਾ ਕਿਵੇਂ ਪ੍ਰਚਾਰ ਕਰ ਪਾਏ ਹਨ ਅਤੇ ਇਸ ਦਾ ਕੀ ਨਤੀਜਾ ਨਿਕਲਿਆ ਹੈ?
12 ਬੀਮਾਰ ਜਾਂ ਅਪਾਹਜ ਭੈਣ-ਭਰਾ ਸ਼ਾਇਦ ਨਿਰਾਸ਼ ਮਹਿਸੂਸ ਕਰਨ ਕਿਉਂਕਿ ਉਹ ਬਹੁਤ ਘੱਟ ਪ੍ਰਚਾਰ ਕਰ ਪਾਉਂਦੇ ਹਨ। ਪਰ ਕਈ ਅਲੱਗ-ਅਲੱਗ ਤਰੀਕਿਆਂ ਨਾਲ ਚੰਗੀ ਗਵਾਹੀ ਦੇ ਪਾਏ ਹਨ। ਅਮਰੀਕਾ ਵਿਚ ਲੋਰੈਲ ਨਾਂ ਦੀ ਭੈਣ ਨੂੰ 37 ਸਾਲਾਂ ਲਈ ਸਾਹ ਲੈਣ ਲਈ ਇਕ ਮਸ਼ੀਨ ਵਿਚ ਰੱਖਿਆ ਗਿਆ ਸੀ! ਇਸ ਦੇ ਨਾਲ-ਨਾਲ, ਉਸ ਨੂੰ ਕੈਂਸਰ ਤੇ ਚਮੜੀ ਦੀ ਬੀਮਾਰੀ ਵੀ ਸੀ ਅਤੇ ਉਸ ਦੇ ਕਈ ਵੱਡੇ ਓਪਰੇਸ਼ਨ ਹੋਏ ਸਨ। ਪਰ ਉਸ ਨੇ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਹਾਰ ਨਹੀਂ ਮੰਨੀ। ਉਹ ਆਪਣੇ ਘਰ ਆਏ ਡਾਕਟਰਾਂ, ਨਰਸਾਂ ਅਤੇ ਹੋਰਾਂ ਨੂੰ ਗਵਾਹੀ ਦਿੰਦੀ ਹੁੰਦੀ ਸੀ। ਨਤੀਜੇ ਵਜੋਂ, ਉਹ ਘੱਟੋ-ਘੱਟ 17 ਲੋਕਾਂ ਦੀ ਯਹੋਵਾਹ ਬਾਰੇ ਸਿੱਖਣ ਵਿਚ ਮਦਦ ਕਰ ਸਕੀ। *
13 ਜਿਹੜੇ ਭੈਣ-ਭਰਾ ਘਰੋਂ ਬਾਹਰ ਨਹੀਂ ਜਾ ਸਕਦੇ ਜਾਂ ਬਿਰਧ ਆਸ਼ਰਮਾਂ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਰਿਚਰਡ ਨਾਂ ਦੇ ਬਜ਼ੁਰਗ ਨੇ ਇਕ ਵਧੀਆ ਸੁਝਾਅ ਦਿੱਤਾ: “ਚੰਗਾ ਹੋਵੇਗਾ ਜੇ ਉਹ ਕੁਝ ਕਿਤਾਬਾਂ ਤੇ ਰਸਾਲੇ ਅਜਿਹੀ ਜਗ੍ਹਾ ਰੱਖਣ ਜਿੱਥੇ ਲੋਕ ਦੇਖ ਸਕਣ। ਆਉਂਦੇ-ਜਾਂਦੇ ਲੋਕ ਇਨ੍ਹਾਂ ਨੂੰ ਦੇਖ ਕੇ ਸਵਾਲ ਪੁੱਛਣਗੇ। ਇੱਦਾਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਹੌਸਲਾ ਮਿਲ ਸਕਦਾ ਹੈ ਜੋ ਹੁਣ ਘਰ-ਘਰ ਜਾ ਕੇ ਗਵਾਹੀ ਨਹੀਂ ਦੇ ਸਕਦੇ।” ਅਜਿਹੇ ਭੈਣ-ਭਰਾ ਚਿੱਠੀਆਂ ਲਿਖ ਕੇ ਅਤੇ ਫ਼ੋਨ ਰਾਹੀਂ ਵੀ ਗਵਾਹੀ ਦੇ ਸਕਦੇ ਹਨ।
ਸਨਮਾਨ ਨਾ ਮਿਲਣ ਤੇ
14. ਦਾਊਦ ਨੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਰੱਖੀ?
14 ਵਧਦੀ ਉਮਰ, ਮਾੜੀ ਸਿਹਤ ਜਾਂ ਹੋਰ ਕਿਸੇ ਕਾਰਨ ਕਰਕੇ ਸ਼ਾਇਦ ਸਾਨੂੰ ਮੰਡਲੀ ਜਾਂ ਸਰਕਟ ਵਿਚ ਉਹ ਸਨਮਾਨ ਨਾ ਮਿਲੇ ਜਿਸ ਦੀ ਅਸੀਂ ਉਮੀਦ ਰੱਖਦੇ ਸੀ। ਇੱਦਾਂ ਹੋਣ ਤੇ ਅਸੀਂ ਰਾਜਾ ਦਾਊਦ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ। ਉਹ ਯਹੋਵਾਹ ਲਈ ਮੰਦਰ ਬਣਾਉਣਾ ਚਾਹੁੰਦਾ ਸੀ। ਪਰ ਜਦ ਉਸ ਨੂੰ ਇਹ ਪਤਾ ਲੱਗਾ ਕਿ ਯਹੋਵਾਹ ਨੇ ਮੰਦਰ ਬਣਾਉਣ ਲਈ ਉਸ ਦੇ ਮੁੰਡੇ ਨੂੰ ਚੁਣਿਆ ਹੈ, ਤਾਂ ਦਾਊਦ ਨੇ ਉਸ ਦਾ ਪੂਰਾ ਸਾਥ ਦਿੱਤਾ। ਨਾਲੇ ਉਸ ਨੇ ਮੰਦਰ ਬਣਾਉਣ ਲਈ ਖੁੱਲ੍ਹੇ-ਦਿਲ ਨਾਲ ਦਾਨ ਵੀ ਦਿੱਤਾ। ਦਾਊਦ ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ ਹੈ!—2 ਸਮੂ. 7:12, 13; 1 ਇਤ. 29:1, 3-5.
15. ਹੀਉਜ਼ ਨਿਰਾਸ਼ਾ ਦਾ ਕਿਵੇਂ ਸਾਮ੍ਹਣਾ ਕਰ ਸਕਿਆ?
15 ਫਰਾਂਸ ਵਿਚ ਰਹਿਣ ਵਾਲੇ ਹੀਉਜ਼ ਨਾਂ ਦੇ ਭਰਾ ਨੂੰ ਮਾੜੀ ਸਿਹਤ ਕਰਕੇ ਬਜ਼ੁਰਗ ਵਜੋਂ ਸੇਵਾ ਕਰਨੀ ਛੱਡਣੀ ਪਈ। ਉਹ ਆਪਣੇ ਘਰ ਦੇ ਛੋਟੇ-ਮੋਟੇ ਕੰਮ ਵੀ ਨਹੀਂ ਕਰ ਪਾਉਂਦਾ ਸੀ। ਉਸ ਨੇ ਕਿਹਾ: “ਪਹਿਲਾਂ-ਪਹਿਲ ਤਾਂ ਮੈਂ ਨਿਕੰਮਾ ਤੇ ਬਹੁਤ ਜ਼ਿਆਦਾ ਨਿਰਾਸ਼ ਮਹਿਸੂਸ ਕਰਦਾ ਸੀ। ਪਰ ਸਮੇਂ ਦੇ ਬੀਤਣ ਨਾਲ, ਮੈਂ ਉਨ੍ਹਾਂ ਗੱਲਾਂ ’ਤੇ ਧਿਆਨ ਲਾਉਣਾ ਛੱਡ ਦਿੱਤਾ ਜੋ ਮੇਰੇ ਵੱਸੋਂ ਬਾਹਰ ਸਨ। ਇੱਦਾਂ ਕਰ ਕੇ ਮੈਂ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਪਾ ਸਕਿਆ। ਮੈਂ ਹਾਰ ਨਾ ਮੰਨਣ ਦਾ ਪੱਕਾ ਇਰਾਦਾ ਕੀਤਾ ਹੈ। ਗਿਦਾਊਨ ਅਤੇ ਉਸ ਦੇ ਤਿੰਨ ਸੌ ਥੱਕੇ-ਹਾਰੇ ਆਦਮੀਆਂ ਵਾਂਗ ਮੈਂ ਵੀ ਲੜਦਾ ਰਹਾਂਗਾ!”—ਨਿਆ. 8:4.
16. ਅਸੀਂ ਦੂਤਾਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
16 ਵਫ਼ਾਦਾਰ ਦੂਤ ਸਾਡੇ ਲਈ ਬਹੁਤ ਵਧੀਆ ਮਿਸਾਲ 1 ਰਾਜ. 22:19-22) ਕੀ ਬਾਕੀ ਦੂਤ ਨਿਰਾਸ਼ ਹੋ ਗਏ ਤੇ ਇਹ ਕਹਿਣ ਲੱਗੇ, ‘ਮੈਂ ਇੰਨੀ ਖੇਚਲ਼ ਕਿਉਂ ਕੀਤੀ?’ ਬਿਲਕੁਲ ਨਹੀਂ। ਸਾਨੂੰ ਪਤਾ ਹੈ ਕਿ ਉਨ੍ਹਾਂ ਨੇ ਇੱਦਾਂ ਨਹੀਂ ਕੀਤਾ ਹੋਣਾ। ਉਹ ਦੂਤ ਦਿਲੋਂ ਨਿਮਰ ਸਨ ਅਤੇ ਚਾਹੁੰਦੇ ਸਨ ਕਿ ਸਾਰੀ ਮਹਿਮਾ ਯਹੋਵਾਹ ਦੀ ਹੋਵੇ।—ਨਿਆ. 13:16-18; ਪ੍ਰਕਾ. 19:10.
ਹਨ। ਰਾਜਾ ਅਹਾਬ ਦੇ ਰਾਜ ਦੌਰਾਨ ਯਹੋਵਾਹ ਨੇ ਦੂਤਾਂ ਨੂੰ ਇਸ ਦੁਸ਼ਟ ਰਾਜੇ ਨੂੰ ਮੂਰਖ ਬਣਾਉਣ ਬਾਰੇ ਪੁੱਛਿਆ। ਕਈ ਦੂਤਾਂ ਨੇ ਆਪਣੀ-ਆਪਣੀ ਰਾਇ ਦਿੱਤੀ, ਪਰ ਪਰਮੇਸ਼ੁਰ ਨੇ ਇਕ ਦੂਤ ਨੂੰ ਚੁਣ ਕੇ ਆਪਣੀ ਰਾਇ ਮੁਤਾਬਕ ਕੰਮ ਕਰਨ ਲਈ ਕਿਹਾ। (17. ਅਸੀਂ ਕੋਈ ਸਨਮਾਨ ਨਾ ਮਿਲਣ ਤੇ ਨਿਰਾਸ਼ ਹੋਣ ਦੀ ਬਜਾਇ ਕੀ ਕਰ ਸਕਦੇ ਹਾਂ?
17 ਯਾਦ ਰੱਖੋ ਕਿ ਸਾਡੇ ਕੋਲ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਣ ਅਤੇ ਉਸ ਦੇ ਰਾਜ ਬਾਰੇ ਪ੍ਰਚਾਰ ਕਰਨ ਦਾ ਵੱਡਾ ਸਨਮਾਨ ਹੈ। ਜ਼ਿੰਮੇਵਾਰੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਇਹ ਸਾਨੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਨਹੀਂ ਬਣਾਉਂਦੀਆਂ। ਜਦੋਂ ਅਸੀਂ ਨਿਮਰਤਾ ਦਿਖਾਉਂਦੇ ਹਾਂ, ਉਦੋਂ ਯਹੋਵਾਹ ਤੇ ਸਾਡੇ ਭੈਣ-ਭਰਾ ਸਾਨੂੰ ਦਿਲੋਂ ਪਿਆਰ ਕਰਦੇ ਹਨ। ਇਸ ਲਈ ਯਹੋਵਾਹ ਨੂੰ ਬੇਨਤੀ ਕਰੋ ਕਿ ਉਹ ਨਿਮਰ ਬਣੇ ਰਹਿਣ ਵਿਚ ਤੁਹਾਡੀ ਮਦਦ ਕਰੇ। ਬਾਈਬਲ ਵਿਚ ਦਰਜ ਨਿਮਰ ਸੇਵਕਾਂ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰੋ। ਨਾਲੇ ਆਪਣੇ ਭੈਣਾਂ-ਭਰਾਵਾਂ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕਰੋ।—ਜ਼ਬੂ. 138:6; 1 ਪਤ. 5:5.
ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ
18-19. ਤੁਸੀਂ ਉਦੋਂ ਵੀ ਪ੍ਰਚਾਰ ਵਿਚ ਕਿਵੇਂ ਖ਼ੁਸ਼ੀ ਪਾ ਸਕਦੇ ਹੋ, ਜਦੋਂ ਲੋਕ ਤੁਹਾਡੀ ਗੱਲ ਨਹੀਂ ਸੁਣਦੇ?
18 ਕੀ ਤੁਸੀਂ ਕਦੇ-ਕਦੇ ਇਸ ਕਰਕੇ ਨਿਰਾਸ਼ ਹੋ ਜਾਂਦੇ ਹੋ ਕਿਉਂਕਿ ਤੁਹਾਡੇ ਇਲਾਕੇ ਦੇ ਜ਼ਿਆਦਾਤਰ ਲੋਕ ਤੁਹਾਡੀ ਗੱਲ ਨਹੀਂ ਸੁਣਦੇ ਜਾਂ ਘੱਟ ਹੀ ਲੋਕ ਘਰ ਮਿਲਦੇ ਹਨ। ਇਸ ਹਾਲਾਤ ਵਿਚ ਤੁਸੀਂ ਆਪਣੀ ਖ਼ੁਸ਼ੀ ਬਰਕਰਾਰ ਰੱਖਣ ਜਾਂ ਇਸ ਨੂੰ ਵਧਾਉਣ ਲਈ ਕੀ ਕਰ ਸਕਦੇ ਹੋ? “ ਪ੍ਰਚਾਰ ਵਿਚ ਹੋਰ ਖ਼ੁਸ਼ੀ ਪਾਉਣ ਦੇ ਤਰੀਕੇ” ਨਾਂ ਦੀ ਡੱਬੀ ਵਿਚ ਕੁਝ ਸੁਝਾਅ ਦਿੱਤੇ ਗਏ ਹਨ। ਨਾਲੇ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਪ੍ਰਚਾਰ ਬਾਰੇ ਸਹੀ ਨਜ਼ਰੀਆ ਰੱਖੋ। ਇਸ ਦਾ ਕੀ ਮਤਲਬ ਹੈ?
19 ਪਰਮੇਸ਼ੁਰ ਦੇ ਨਾਂ ਅਤੇ ਉਸ ਦੇ ਰਾਜ ਦਾ ਐਲਾਨ ਕਰਨ ’ਤੇ ਆਪਣਾ ਧਿਆਨ ਲਾਈ ਰੱਖੋ। ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਥੋੜ੍ਹੇ ਹੀ ਲੋਕ ਜ਼ਿੰਦਗੀ ਨੂੰ ਜਾਣ ਵਾਲੇ ਰਾਹ ਉੱਤੇ ਚੱਲਣਗੇ। (ਮੱਤੀ 7:13, 14) ਅਸੀਂ ਪ੍ਰਚਾਰ ਕਰਦੇ ਵੇਲੇ ਯਹੋਵਾਹ, ਯਿਸੂ ਅਤੇ ਦੂਤਾਂ ਨਾਲ ਮਿਲ ਕੇ ਕੰਮ ਕਰਦੇ ਹਾਂ। ਕਿੰਨਾ ਹੀ ਵੱਡਾ ਸਨਮਾਨ! (ਮੱਤੀ 28:19, 20; 1 ਕੁਰਿੰ. 3:9; ਪ੍ਰਕਾ. 14:6, 7) ਯਹੋਵਾਹ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। (ਯੂਹੰ. 6:44) ਇਸ ਲਈ ਜੇ ਕੋਈ ਵਿਅਕਤੀ ਇਸ ਵਾਰ ਖ਼ੁਸ਼ ਖ਼ਬਰੀ ਨਹੀਂ ਸੁਣਦਾ, ਤਾਂ ਸ਼ਾਇਦ ਉਹ ਅਗਲੀ ਵਾਰ ਸੁਣੇ।
20. ਯਿਰਮਿਯਾਹ 20:8, 9 ਤੋਂ ਅਸੀਂ ਨਿਰਾਸ਼ਾ ਨਾਲ ਲੜਨ ਬਾਰੇ ਕੀ ਸਿੱਖ ਸਕਦੇ ਹਾਂ?
20 ਅਸੀਂ ਯਿਰਮਿਯਾਹ ਨਬੀ ਤੋਂ ਬਹੁਤ ਕੁਝ ਸਿੱਖ ਯਿਰਮਿਯਾਹ 20:8, 9 ਪੜ੍ਹੋ।) ਇਕ ਵਾਰ ਤਾਂ ਉਹ ਇੰਨਾ ਜ਼ਿਆਦਾ ਨਿਰਾਸ਼ ਹੋ ਗਿਆ ਕਿ ਉਹ ਹਾਰ ਮੰਨਣ ਵਾਲਾ ਸੀ। ਪਰ ਉਸ ਨੇ ਹਾਰ ਨਹੀਂ ਮੰਨੀ। ਕਿਉਂ ਨਹੀਂ? “ਯਹੋਵਾਹ ਦਾ ਬਚਨ” ਯਿਰਮਿਯਾਹ ਅੰਦਰ ਬਲ਼ਦੀ ਅੱਗ ਵਾਂਗ ਸੀ ਅਤੇ ਉਹ ਇਸ ਨੂੰ ਆਪਣੇ ਅੰਦਰ ਨਹੀਂ ਰੱਖ ਸਕਿਆ! ਜਦੋਂ ਅਸੀਂ ਆਪਣਾ ਦਿਲ-ਦਿਮਾਗ਼ ਪਰਮੇਸ਼ੁਰ ਦੀਆਂ ਗੱਲਾਂ ਨਾਲ ਭਰਦੇ ਹਾਂ, ਤਾਂ ਸਾਡੇ ਬਾਰੇ ਵੀ ਇਹ ਗੱਲ ਸੱਚ ਹੋ ਸਕਦੀ ਹੈ। ਹਰ ਰੋਜ਼ ਬਾਈਬਲ ਪੜ੍ਹਨ ਅਤੇ ਇਸ ’ਤੇ ਸੋਚ-ਵਿਚਾਰ ਕਰਨ ਦਾ ਇਹ ਕਿੰਨਾ ਵਧੀਆ ਕਾਰਨ ਹੈ! ਨਤੀਜੇ ਵਜੋਂ, ਅਸੀਂ ਪ੍ਰਚਾਰ ਦੇ ਕੰਮ ਵਿਚ ਹੋਰ ਖ਼ੁਸ਼ੀ ਪਾਵਾਂਗੇ ਅਤੇ ਸ਼ਾਇਦ ਜ਼ਿਆਦਾ ਲੋਕ ਸਾਡੀ ਗੱਲ ਸੁਣਨ।—ਯਿਰ. 15:16.
ਸਕਦੇ ਹਾਂ। ਉਸ ਨੂੰ ਇੱਦਾਂ ਦੇ ਇਲਾਕੇ ਵਿਚ ਸੇਵਾ ਕਰਨ ਲਈ ਭੇਜਿਆ ਗਿਆ ਜਿੱਥੇ ਲੋਕਾਂ ਨੇ ਉਸ ਦੀ ਗੱਲ ਬਿਲਕੁਲ ਵੀ ਨਹੀਂ ਸੁਣੀ। ਲੋਕੀਂ ‘ਸਾਰਾ ਦਿਨ’ ਉਸ ਦੀ ਬੇਇੱਜ਼ਤੀ ਕਰਦੇ ਅਤੇ ਉਸ ਦਾ ਮਜ਼ਾਕ ਉਡਾਉਂਦੇ ਸਨ। (21. ਅਸੀਂ ਨਿਰਾਸ਼ਾ ਵਿੱਚੋਂ ਬਾਹਰ ਕਿਵੇਂ ਨਿਕਲ ਸਕਦੇ ਹਾਂ?
21 ਡੈਬਰਾਹ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਨਿਰਾਸ਼ਾ ਸ਼ੈਤਾਨ ਦਾ ਇਕ ਜ਼ਬਰਦਸਤ ਹਥਿਆਰ ਹੈ।” ਪਰ ਸ਼ੈਤਾਨ ਦੇ ਹਥਿਆਰ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸਕਦੇ। ਸੋ ਨਿਰਾਸ਼ ਹੋਣ ਤੇ ਯਹੋਵਾਹ ਨੂੰ ਫ਼ਰਿਆਦ ਕਰੋ। ਉਹ ਕਮੀਆਂ-ਕਮਜ਼ੋਰੀਆਂ ਨਾਲ ਸਿੱਝਣ ਵਿਚ ਤੁਹਾਡੀ ਮਦਦ ਕਰੇਗਾ ਅਤੇ ਬੀਮਾਰੀ ਦੌਰਾਨ ਤੁਹਾਡਾ ਸਾਥ ਦੇਵੇਗਾ। ਉਹ ਸਨਮਾਨਾਂ ਬਾਰੇ ਸਹੀ ਨਜ਼ਰੀਆ ਰੱਖਣ ਅਤੇ ਪ੍ਰਚਾਰ ਵਿਚ ਹੋਰ ਖ਼ੁਸ਼ੀ ਪਾਉਣ ਵਿਚ ਤੁਹਾਡੀ ਮਦਦ ਕਰੇਗਾ। ਇਸ ਤੋਂ ਇਲਾਵਾ, ਆਪਣੇ ਸਵਰਗੀ ਪਿਤਾ ਅੱਗੇ ਆਪਣਾ ਦਿਲ ਖੋਲ੍ਹੋ। ਉਸ ਦੀ ਮਦਦ ਨਾਲ ਤੁਸੀਂ ਨਿਰਾਸ਼ਾ ਵਿੱਚੋਂ ਬਾਹਰ ਨਿਕਲ ਸਕੋਗੇ।
ਗੀਤ 6 ਪਰਮੇਸ਼ੁਰ ਦੇ ਦਾਸ ਦੀ ਦੁਆ
^ ਪੇਰਗ੍ਰੈਫ 5 ਅਸੀਂ ਸਾਰੇ ਕਦੇ-ਨਾ-ਕਦੇ ਨਿਰਾਸ਼ ਹੋ ਜਾਂਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਨਿਰਾਸ਼ ਹੋਣ ਤੇ ਅਸੀਂ ਕੀ ਕਰ ਸਕਦੇ ਹਾਂ ਅਤੇ ਯਹੋਵਾਹ ਦੀ ਮਦਦ ਨਾਲ ਨਿਰਾਸ਼ਾ ਵਿੱਚੋਂ ਬਾਹਰ ਕਿਵੇਂ ਨਿਕਲ ਸਕਦੇ ਹਾਂ।
^ ਪੇਰਗ੍ਰੈਫ 4 ਕੁਝ ਨਾਂ ਬਦਲੇ ਗਏ ਹਨ।
^ ਪੇਰਗ੍ਰੈਫ 12 22 ਜਨਵਰੀ 1993 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ ਲੋਰੈਲ ਨਿਸਬਟ ਦੀ ਜੀਵਨੀ ਪੜ੍ਹੋ।
^ ਪੇਰਗ੍ਰੈਫ 69 ਤਸਵੀਰ ਬਾਰੇ ਜਾਣਕਾਰੀ: ਇਕ ਭੈਣ ਨਿਰਾਸ਼ ਹੋ ਜਾਂਦੀ ਹੈ। ਪਰ ਫਿਰ ਉਹ ਯਹੋਵਾਹ ਦੀ ਸੇਵਾ ਵਿਚ ਆਪਣੇ ਪੁਰਾਣੇ ਦਿਨ ਯਾਦ ਕਰਦੀ ਹੋਈ ਅਤੇ ਉਸ ਨੂੰ ਪ੍ਰਾਰਥਨਾ ਕਰਦੀ ਹੋਈ। ਉਸ ਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਉਸ ਦੇ ਕੰਮਾਂ ਨੂੰ ਕਦੇ ਨਹੀਂ ਭੁੱਲੇਗਾ।