ਅਧਿਐਨ ਲੇਖ 41
ਯਹੋਵਾਹ “ਦਇਆ ਦਾ ਸਾਗਰ ਹੈ”
“ਯਹੋਵਾਹ ਸਾਰਿਆਂ ਨਾਲ ਭਲਾਈ ਕਰਦਾ ਹੈ ਅਤੇ ਉਸ ਦੇ ਸਾਰੇ ਕੰਮਾਂ ਤੋਂ ਉਸ ਦੀ ਦਇਆ ਝਲਕਦੀ ਹੈ।”—ਜ਼ਬੂ. 145:9.
ਗੀਤ 125 “ਖ਼ੁਸ਼ ਹਨ ਦਇਆਵਾਨ!”
ਖ਼ਾਸ ਗੱਲਾਂ *
1. ਦਇਆ ਸ਼ਬਦ ਸੁਣ ਕੇ ਸਾਡੇ ਮਨ ਵਿਚ ਸ਼ਾਇਦ ਕਿਹੋ ਜਿਹੇ ਵਿਅਕਤੀ ਦੀ ਤਸਵੀਰ ਆਵੇ?
ਜਦੋਂ ਅਸੀਂ ਕਿਸੇ ਦਇਆਵਾਨ ਵਿਅਕਤੀ ਬਾਰੇ ਸੋਚਦੇ ਹਾਂ, ਤਾਂ ਸ਼ਾਇਦ ਸਾਡੇ ਮਨ ਵਿਚ ਕਿਸੇ ਅਜਿਹੇ ਵਿਅਕਤੀ ਦੀ ਤਸਵੀਰ ਆਵੇ ਜੋ ਦਿਆਲੂ, ਪਿਆਰ ਕਰਨ ਵਾਲਾ, ਹਮਦਰਦ ਅਤੇ ਖੁੱਲ੍ਹ-ਦਿਲਾ ਹੈ। ਨਾਲੇ ਸ਼ਾਇਦ ਸਾਡੇ ਮਨ ਵਿਚ ਯਿਸੂ ਦੁਆਰਾ ਦੱਸੀ ਸਾਮਰੀ ਆਦਮੀ ਦੀ ਮਿਸਾਲ ਆਵੇ। ਸਾਮਰੀ ਆਦਮੀ ਨੇ ਦੂਸਰੀ ਕੌਮ ਦਾ ਹੋਣ ਦੇ ਬਾਵਜੂਦ ਵੀ, “ਦਇਆ ਕਰ ਕੇ ਉਸ ਦੀ ਮਦਦ ਕੀਤੀ” ਜਿਸ ਨੂੰ ਲੁਟੇਰਿਆਂ ਨੇ ਮਾਰਿਆ-ਕੁੱਟਿਆ ਅਤੇ ਲੁੱਟਿਆ ਸੀ। ਸਾਮਰੀ ਨੂੰ ਜ਼ਖ਼ਮੀ ਯਹੂਦੀ ’ਤੇ “ਬੜਾ ਤਰਸ ਆਇਆ” ਅਤੇ ਉਹ ਨੇ ਪਿਆਰ ਨਾਲ ਉਸ ਦੀ ਦੇਖ-ਰੇਖ ਦਾ ਪ੍ਰਬੰਧ ਕੀਤਾ। (ਲੂਕਾ 10:29-37) ਇਸ ਮਿਸਾਲ ਤੋਂ ਸਾਨੂੰ ਪਰਮੇਸ਼ੁਰ ਦੇ ਦਇਆ ਦੇ ਸ਼ਾਨਦਾਰ ਗੁਣ ਬਾਰੇ ਪਤਾ ਲੱਗਦਾ ਹੈ। ਇਹ ਗੁਣ ਪਰਮੇਸ਼ੁਰ ਦੇ ਪਿਆਰ ਦਾ ਇਕ ਪਹਿਲੂ ਹੈ। ਨਾਲੇ ਪਰਮੇਸ਼ੁਰ ਹਰ ਦਿਨ ਵੱਖੋ-ਵੱਖਰੇ ਤਰੀਕਿਆਂ ਨਾਲ ਸਾਡੇ ’ਤੇ ਦਇਆ ਦਿਖਾਉਂਦਾ ਹੈ।
2. ਦਇਆ ਦਿਖਾਉਣ ਦਾ ਇਕ ਤਰੀਕਾ ਕਿਹੜਾ ਹੈ?
2 ਦਇਆ ਦਿਖਾਉਣ ਦਾ ਇਕ ਤਰੀਕਾ ਹੈ, ਦੂਜਿਆਂ ਦੀਆਂ ਗ਼ਲਤੀਆਂ ਨੂੰ ਮਾਫ਼ ਕਰਨਾ। ਯਹੋਵਾਹ ਵੀ ਸਾਡੇ ਸਾਰਿਆਂ ਨਾਲ ਇਸੇ ਤਰ੍ਹਾਂ ਦਇਆ ਦਿਖਾਉਂਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਉਹ ਸਾਡੇ ਪਾਪਾਂ ਮੁਤਾਬਕ ਸਾਡੇ ਨਾਲ ਪੇਸ਼ ਨਹੀਂ” ਆਉਂਦਾ। (ਜ਼ਬੂ. 103:10) ਪਰ ਕਈ ਮੌਕਿਆਂ ਤੇ ਉਹ ਗੰਭੀਰ ਗ਼ਲਤੀ ਕਰਨ ਵਾਲੇ ਨੂੰ ਸਖ਼ਤ ਤਾੜਨਾ ਵੀ ਦਿੰਦਾ ਹੈ।
3. ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?
3 ਇਸ ਲੇਖ ਵਿਚ ਅਸੀਂ ਤਿੰਨ ਸਵਾਲਾਂ ’ਤੇ ਗੌਰ ਕਰਾਂਗੇ: ਯਹੋਵਾਹ ਦਇਆ ਕਿਉਂ ਦਿਖਾਉਂਦਾ ਹੈ? ਜਦੋਂ ਕਿਸੇ ਨੂੰ ਸਖ਼ਤੀ ਨਾਲ ਸੁਧਾਰਿਆ ਜਾਂਦਾ ਹੈ, ਤਾਂ ਇਹ ਦਇਆ ਦਿਖਾਉਣ ਦਾ ਇਕ ਤਰੀਕਾ ਕਿਵੇਂ ਹੋ ਸਕਦਾ ਹੈ? ਨਾਲੇ ਸਾਨੂੰ ਦਇਆ ਕਿਉਂ ਦਿਖਾਉਣੀ ਚਾਹੀਦੀ ਹੈ? ਆਓ ਆਪਾਂ ਪਰਮੇਸ਼ੁਰ ਦੇ ਬਚਨ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣੀਏ।
ਯਹੋਵਾਹ ਦਇਆ ਕਿਉਂ ਦਿਖਾਉਂਦਾ ਹੈ?
4. ਯਹੋਵਾਹ ਲੋਕਾਂ ’ਤੇ ਦਇਆ ਕਿਉਂ ਦਿਖਾਉਂਦਾ ਹੈ?
4 ਲੋਕਾਂ ਲਈ ਪਿਆਰ ਹੋਣ ਕਰਕੇ ਯਹੋਵਾਹ ਦਇਆ ਦਿਖਾਉਂਦਾ ਹੈ। ਪੌਲੁਸ ਅਫ਼. 2:4-7) ਪਰ ਯਹੋਵਾਹ ਸਿਰਫ਼ ਚੁਣੇ ਹੋਏ ਮਸੀਹੀਆਂ ’ਤੇ ਦਇਆ ਨਹੀਂ ਕਰਦਾ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ: “ਯਹੋਵਾਹ ਸਾਰਿਆਂ ਨਾਲ ਭਲਾਈ ਕਰਦਾ ਹੈ ਅਤੇ ਉਸ ਦੇ ਸਾਰੇ ਕੰਮਾਂ ਤੋਂ ਉਸ ਦੀ ਦਇਆ ਝਲਕਦੀ ਹੈ।”—ਜ਼ਬੂ. 145:9.
ਰਸੂਲ ਨੇ ਲਿਖਿਆ: “ਪਰਮੇਸ਼ੁਰ ਦਇਆ ਦਾ ਸਾਗਰ ਹੈ।” ਪੌਲੁਸ ਇੱਥੇ ਸਮਝਾ ਰਿਹਾ ਸੀ ਕਿ ਪਰਮੇਸ਼ੁਰ ਨੇ ਨਾਮੁਕੰਮਲ ਇਨਸਾਨਾਂ ਨੂੰ ਸਵਰਗ ਵਿਚ ਰਾਜ ਕਰਨ ਲਈ ਚੁਣ ਕੇ ਦਇਆ ਦਿਖਾਈ ਹੈ। (5. ਯਿਸੂ ਕਿਵੇਂ ਜਾਣਦਾ ਸੀ ਕਿ ਯਹੋਵਾਹ ਦਇਆਵਾਨ ਪਰਮੇਸ਼ੁਰ ਹੈ?
5 ਯਿਸੂ ਨਾਲੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ ਕਿ ਯਹੋਵਾਹ ਨੂੰ ਦਇਆ ਕਰਨੀ ਕਿੰਨੀ ਪਸੰਦ ਹੈ! ਕਿਉਂਕਿ ਉਹ ਧਰਤੀ ’ਤੇ ਆਉਣ ਤੋਂ ਪਹਿਲਾਂ ਅਰਬਾਂ-ਖਰਬਾਂ ਸਾਲ ਯਹੋਵਾਹ ਨਾਲ ਸੀ। (ਕਹਾ. 8:30, 31) ਨਾਲੇ ਕਈ ਮੌਕਿਆਂ ਤੇ ਯਿਸੂ ਨੇ ਦੇਖਿਆ ਸੀ ਕਿ ਉਸ ਦੇ ਪਿਤਾ ਨੇ ਪਾਪੀ ਇਨਸਾਨਾਂ ’ਤੇ ਕਿਵੇਂ ਦਇਆ ਦਿਖਾਈ। (ਜ਼ਬੂ. 78:37-42) ਧਰਤੀ ’ਤੇ ਹੁੰਦਿਆਂ ਉਸ ਨੇ ਆਪਣੀਆਂ ਸਿੱਖਿਆਵਾਂ ਵਿਚ ਵੀ ਆਪਣੇ ਪਿਤਾ ਦੇ ਇਸ ਸ਼ਾਨਦਾਰ ਗੁਣ ਬਾਰੇ ਅਕਸਰ ਗੱਲ ਕੀਤੀ।
6. ਯਿਸੂ ਨੇ ਕਿਵੇਂ ਸਮਝਾਇਆ ਕਿ ਉਸ ਦੇ ਪਿਤਾ ਨੂੰ ਦਇਆ ਦਿਖਾਉਣੀ ਚੰਗੀ ਲੱਗਦੀ ਹੈ?
6 ਜਿਵੇਂ ਪਿਛਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਯਿਸੂ ਨੇ ਉਜਾੜੂ ਪੁੱਤਰ ਦੀ ਮਿਸਾਲ ਦੇ ਕੇ ਸਮਝਾਇਆ ਕਿ ਯਹੋਵਾਹ ਨੂੰ ਦਇਆ ਦਿਖਾਉਣੀ ਬਹੁਤ ਚੰਗੀ ਲੱਗਦੀ ਹੈ। ਮਿਸਾਲ ਵਿਚ ਪੁੱਤਰ ਨੇ ਆਪਣਾ ਘਰ ਛੱਡ ਦਿੱਤਾ ਅਤੇ “ਉਸ ਨੇ ਅਯਾਸ਼ੀ ਵਿਚ ਆਪਣਾ ਸਾਰਾ ਪੈਸਾ ਉਡਾ ਦਿੱਤਾ।” (ਲੂਕਾ 15:13) ਬਾਅਦ ਵਿਚ ਉਸ ਨੇ ਆਪਣੇ ਬੁਰੇ ਕੰਮਾਂ ਤੋਂ ਤੋਬਾ ਕੀਤੀ, ਆਪਣੇ-ਆਪ ਨੂੰ ਨਿਮਰ ਕੀਤਾ ਅਤੇ ਘਰ ਵਾਪਸ ਆਇਆ। ਉਸ ਦੇ ਪਿਤਾ ਨੇ ਉਸ ਨਾਲ ਕਿਵੇਂ ਸਲੂਕ ਕੀਤਾ? ਯਿਸੂ ਨੇ ਕਿਹਾ: “ਜਦੋਂ ਅਜੇ [ਪੁੱਤਰ] ਦੂਰ ਹੀ ਸੀ, ਤਾਂ ਉਸ ਦੇ ਪਿਤਾ ਨੇ ਉਸ ਨੂੰ ਦੇਖ ਲਿਆ। ਪਿਤਾ ਨੂੰ ਉਸ ਦੀ ਹਾਲਤ ’ਤੇ ਬੜਾ ਤਰਸ ਆਇਆ ਅਤੇ ਉਸ ਨੇ ਭੱਜ ਕੇ ਉਸ ਨੂੰ ਗਲ਼ੇ ਲਾ ਲਿਆ ਅਤੇ ਪਿਆਰ ਨਾਲ ਉਸ ਨੂੰ ਚੁੰਮਿਆ।” ਪਿਤਾ ਨੇ ਆਪਣੇ ਪੁੱਤਰ ਨੂੰ ਬੁਰਾ-ਭਲਾ ਕਹਿ ਕੇ ਸ਼ਰਮਿੰਦਾ ਨਹੀਂ ਕੀਤਾ। ਇਸ ਦੀ ਬਜਾਇ ਉਸ ਨੇ ਦਇਆ ਦਿਖਾਈ ਤੇ ਪੁੱਤਰ ਨੂੰ ਮਾਫ਼ ਕਰ ਦਿੱਤਾ ਅਤੇ ਘਰ ਵਿਚ ਉਸ ਦਾ ਸੁਆਗਤ ਕੀਤਾ। ਭਾਵੇਂ ਕਿ ਉਜਾੜੂ ਪੁੱਤਰ ਨੇ ਬਹੁਤ ਵੱਡੀ ਗ਼ਲਤੀ ਕੀਤੀ ਸੀ, ਪਰ ਦਿਲੋਂ ਤੋਬਾ ਕਰਨ ਕਰਕੇ ਉਸ ਦੇ ਪਿਤਾ ਨੇ ਉਸ ਨੂੰ ਮਾਫ਼ ਕਰ ਦਿੱਤਾ। ਯਹੋਵਾਹ ਇਸ ਮਿਸਾਲ ਵਿਚ ਦੱਸੇ ਦਇਆ ਦਿਖਾਉਣ ਵਾਲੇ ਪਿਤਾ ਵਾਂਗ ਹੈ। ਯਿਸੂ ਨੇ ਕਿੰਨੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਯਹੋਵਾਹ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ।—ਲੂਕਾ 15:17-24.
7. ਯਹੋਵਾਹ ਦੀ ਦਇਆ ਤੋਂ ਉਸ ਦੀ ਬੁੱਧ ਦਾ ਸਬੂਤ ਕਿਵੇਂ ਮਿਲਦਾ ਹੈ?
7 ਬੁੱਧ ਦਾ ਮਾਲਕ ਹੋਣ ਕਰਕੇ ਯਹੋਵਾਹ ਦਇਆ ਦਿਖਾਉਂਦਾ ਹੈ। ਬਾਈਬਲ ਕਹਿੰਦੀ ਹੈ: ‘ਸਵਰਗੀ ਬੁੱਧ, ਦਇਆ ਅਤੇ ਚੰਗੇ ਕੰਮਾਂ ਨਾਲ ਭਰਪੂਰ’ ਹੁੰਦੀ ਹੈ। (ਯਾਕੂ. 3:17) ਯਹੋਵਾਹ ਇਕ ਪਿਆਰੇ ਪਿਤਾ ਵਾਂਗ ਦਇਆ ਦਿਖਾਉਂਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਇਸ ਵਿਚ ਹੀ ਸਾਡੀ ਭਲਾਈ ਹੈ। (ਜ਼ਬੂ. 103:13; ਯਸਾ. 49:15) ਉਸ ਦੀ ਦਇਆ ਕਰਕੇ ਹੀ ਨਾਮੁਕੰਮਲ ਇਨਸਾਨਾਂ ਨੂੰ ਚੰਗੇ ਭਵਿੱਖ ਦੀ ਉਮੀਦ ਮਿਲੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ! ਉਹ ਜਾਣਦਾ ਹੈ ਕਿ ਉਸ ਨੂੰ ਕਦੋਂ ਦਇਆ ਦਿਖਾਉਣੀ ਚਾਹੀਦੀ ਹੈ ਤੇ ਕਦੋਂ ਨਹੀਂ। ਜਦੋਂ ਉਸ ਨੂੰ ਜਾਇਜ਼ ਕਾਰਨ ਮਿਲਦਾ ਹੈ, ਤਾਂ ਉਹ ਦਇਆ ਦਿਖਾਉਣ ਤੋਂ ਪਿੱਛੇ ਨਹੀਂ ਹਟਦਾ। ਪਰ ਜਦੋਂ ਲੋਕ ਦਿਲੋਂ ਤੋਬਾ ਨਹੀਂ ਕਰਦੇ, ਤਾਂ ਉਹ ਦਇਆ ਨਹੀਂ ਦਿਖਾਉਂਦਾ।
8. ਕਈ ਵਾਰ ਕਿਹੜੇ ਕਦਮ ਚੁੱਕਣੇ ਜ਼ਰੂਰੀ ਹੁੰਦੇ ਹਨ ਅਤੇ ਕਿਉਂ?
8 ਜਦੋਂ ਪਰਮੇਸ਼ੁਰ ਦਾ ਕੋਈ ਸੇਵਕ ਜਾਣ ਬੁੱਝ ਕੇ ਪਾਪ ਕਰਨ ਵਿਚ ਲੱਗਾ ਰਹਿੰਦਾ ਹੈ, ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ? ਪੌਲੁਸ ਨੇ ਲਿਖਿਆ: “ਤੁਸੀਂ ਉਸ ਨਾਲ ਸੰਗਤ ਕਰਨੀ ਛੱਡ ਦਿਓ।” (1 ਕੁਰਿੰ. 5:11) ਤੋਬਾ ਨਾ ਕਰਨ ਵਾਲੇ ਮਸੀਹੀ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ ਤਾਂਕਿ ਮੰਡਲੀ ਦੇ ਹੋਰ ਵਫ਼ਾਦਾਰ ਭੈਣਾਂ-ਭਰਾਵਾਂ ਦੀ ਰਾਖੀ ਹੋ ਸਕੇ ਅਤੇ ਇਸ ਤੋਂ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਬਾਰੇ ਪਤਾ ਲੱਗਦਾ ਹੈ। ਫਿਰ ਵੀ ਕਈਆਂ ਨੂੰ ਸ਼ਾਇਦ ਇਸ ਗੱਲ ’ਤੇ ਯਕੀਨ ਕਰਨਾ ਔਖਾ ਲੱਗੇ ਕਿ ਛੇਕੇ ਜਾਣ ਦਾ ਪ੍ਰਬੰਧ ਪਰਮੇਸ਼ੁਰ ਦੀ ਦਇਆ ਦਾ ਸਬੂਤ ਹੈ। ਕੀ ਇਹ ਸੱਚ ਹੈ? ਆਓ ਆਪਾਂ ਦੇਖੀਏ।
ਸਖ਼ਤੀ ਦੇ ਨਾਲ-ਨਾਲ ਦਇਆ ਵੀ
9-10. ਇਬਰਾਨੀਆਂ 12:5, 6 ਮੁਤਾਬਕ ਛੇਕੇ ਜਾਣ ਦਾ ਪ੍ਰਬੰਧ ਦਇਆ ਦਾ ਸਬੂਤ ਕਿਵੇਂ ਹੈ? ਸਮਝਾਓ।
9 ਸਾਨੂੰ ਉਦੋਂ ਬਹੁਤ ਦੁੱਖ ਲੱਗਦਾ ਹੈ, ਜਦੋਂ ਕਿਸੇ ਮਸੀਹੀ ਬਾਰੇ ਮੀਟਿੰਗ ਵਿਚ ਘੋਸ਼ਣਾ ਹੁੰਦੀ ਹੈ ਕਿ “ਉਹ ਹੁਣ ਯਹੋਵਾਹ ਦਾ ਗਵਾਹ ਨਹੀਂ ਰਿਹਾ।” ਅਸੀਂ ਸ਼ਾਇਦ ਸੋਚੀਏ, ਕੀ ਉਸ ਨੂੰ ਛੇਕਣਾ ਜ਼ਰੂਰੀ ਸੀ? ਅਸਲ ਵਿਚ ਜਦੋਂ ਕਿਸੇ ਨੂੰ ਛੇਕਿਆ ਜਾਂਦਾ ਹੈ, ਤਾਂ ਉਸ ’ਤੇ ਦਇਆ ਕੀਤੀ ਜਾਂਦੀ ਹੈ ਅਤੇ ਇਹ ਪਿਆਰ ਭਰਿਆ ਪ੍ਰਬੰਧ ਹੈ। ਇੱਦਾਂ ਕਰਨਾ ਬੁੱਧੀਮਾਨੀ ਦੀ ਗੱਲ ਹੈ। ਇਸ ਨਾਲ ਪਾਪ ਕਰਨ ਵਾਲੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ। (ਕਹਾ. 13:24) ਬਹੁਤ ਸਾਰੇ ਭੈਣ-ਭਰਾ ਜਿਨ੍ਹਾਂ ਨੇ ਗੰਭੀਰ ਪਾਪ ਕੀਤੇ ਸਨ, ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਮੰਡਲੀ ਵਿੱਚੋਂ ਛੇਕ ਕੇ ਸਹੀ ਕੀਤਾ ਗਿਆ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਕਿੰਨੀ ਵੱਡੀ ਗ਼ਲਤੀ ਕੀਤੀ ਸੀ। ਉਨ੍ਹਾਂ ਨੇ ਤੋਬਾ ਕੀਤੀ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਿਆ ਅਤੇ ਯਹੋਵਾਹ ਕੋਲ ਵਾਪਸ ਆਏ।—ਇਬਰਾਨੀਆਂ 12: 5, 6 ਪੜ੍ਹੋ।
10 ਇਕ ਉਦਾਹਰਣ ’ਤੇ ਗੌਰ ਕਰੋ। ਇਕ ਚਰਵਾਹਾ ਦੇਖਦਾ ਹੈ ਕਿ ਉਸ ਦੀ ਇਕ ਭੇਡ ਬੀਮਾਰ ਹੈ। ਉਹ ਜਾਣਦਾ ਹੈ ਕਿ ਇਸ ਭੇਡ ਦਾ ਇਲਾਜ ਕਰਨ ਲਈ, ਇਸ ਨੂੰ ਬਾਕੀ ਭੇਡਾਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ। ਪਰ ਭੇਡਾਂ ਨੂੰ ਝੁੰਡ ਵਿਚ ਰਹਿਣਾ ਪਸੰਦ ਹੈ ਅਤੇ ਜਦੋਂ ਇਕ ਭੇਡ ਨੂੰ ਝੁੰਡ ਤੋਂ ਵੱਖਰਾ ਰੱਖਿਆ ਜਾਂਦਾ ਹੈ, ਤਾਂ ਸ਼ਾਇਦ ਉਹ ਪਰੇਸ਼ਾਨ ਹੋ ਸਕਦੀ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਚਰਵਾਹਾ ਇਸ ਭੇਡ ਨਾਲ ਸਖ਼ਤੀ ਨਾਲ ਪੇਸ਼ ਆ ਰਿਹਾ ਹੈ? ਬਿਲਕੁਲ ਨਹੀਂ! ਉਹ ਜਾਣਦਾ ਹੈ ਕਿ ਇਸ ਵਿਚ ਬੀਮਾਰ ਭੇਡ ਅਤੇ ਝੁੰਡ ਦੀਆਂ ਹੋਰ ਭੇਡਾਂ ਦੀ ਭਲਾਈ ਹੈ। ਇਸ ਤਰ੍ਹਾਂ ਉਸ ਭੇਡ ਦੀ ਬੀਮਾਰੀ ਬਾਕੀ ਭੇਡਾਂ ਵਿਚ ਨਹੀਂ ਫੈਲੇਗੀ।—ਲੇਵੀਆਂ 13:3, 4 ਵਿਚ ਨੁਕਤਾ ਦੇਖੋ।
11. (ੳ) ਪਾਪ ਕਰਨ ਵਾਲੇ ਮਸੀਹੀ ਨੂੰ ਛੇਕਣਾ ਕਿਉਂ ਜ਼ਰੂਰੀ ਹੁੰਦਾ ਹੈ? (ਅ) ਇਕ ਛੇਕਿਆ ਗਿਆ ਵਿਅਕਤੀ ਕਿਹੜੇ ਕੁਝ ਪ੍ਰਬੰਧਾਂ ਤੋਂ ਫ਼ਾਇਦਾ ਲੈ ਸਕਦਾ ਹੈ?
11 ਜਦੋਂ ਇਕ ਮਸੀਹੀ ਪਾਪ ਕਰਦਾ ਹੈ, ਤਾਂ ਯਹੋਵਾਹ ਨਾਲ ਉਸ ਦਾ ਰਿਸ਼ਤਾ ਟੁੱਟ ਜਾਂਦਾ ਹੈ। ਇਸ ਤਰ੍ਹਾਂ ਉਹ ਬੀਮਾਰ ਭੇਡ ਵਾਂਗ ਹੁੰਦਾ ਹੈ। (ਯਾਕੂ. 5:14) ਇਸ ਕਰਕੇ ਬਜ਼ੁਰਗਾਂ ਨੂੰ ਮੰਡਲੀ ਵਿੱਚੋਂ ਉਸ ਮਸੀਹੀ ਨੂੰ ਛੇਕਣਾ ਪੈਂਦਾ ਹੈ ਤਾਂਕਿ ਉਸ ਦਾ ਬੁਰਾ ਪ੍ਰਭਾਵ ਮੰਡਲੀ ਦੇ ਬਾਕੀ ਭੈਣਾਂ-ਭਰਾਵਾਂ ’ਤੇ ਨਾ ਪਵੇ। ਯਹੋਵਾਹ ਨੇ ਛੇਕੇ ਜਾਣ ਦਾ ਪ੍ਰਬੰਧ ਇਸ ਲਈ ਕੀਤਾ ਹੈ ਕਿਉਂਕਿ ਉਹ ਮੰਡਲੀ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਪਾਪ ਕਰਨ ਵਾਲੇ ਵਿਅਕਤੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇ ਅਤੇ ਉਹ ਤੋਬਾ ਕਰੇ। ਛੇਕੇ ਹੋਣ ਦੇ ਬਾਵਜੂਦ ਵੀ ਇਕ ਵਿਅਕਤੀ ਮੀਟਿੰਗਾਂ ਵਿਚ ਆ ਸਕਦਾ ਹੈ ਜਿੱਥੇ ਉਹ ਬਾਈਬਲ ਤੋਂ ਸਲਾਹਾਂ ਲੈ ਸਕਦਾ ਹੈ ਅਤੇ ਫਿਰ ਤੋਂ ਆਪਣੀ ਨਿਹਚਾ ਮਜ਼ਬੂਤ ਕਰ ਸਕਦਾ ਹੈ। ਉਹ ਮੰਡਲੀ ਵਿੱਚੋਂ ਪੜ੍ਹਨ ਤੇ ਸਟੱਡੀ ਕਰਨ ਲਈ ਪ੍ਰਕਾਸ਼ਨ ਲੈ ਸਕਦਾ ਹੈ ਅਤੇ JW ਬ੍ਰਾਡਕਾਸਟਿੰਗ ਦੇਖ ਸਕਦਾ ਹੈ। ਮੰਡਲੀ ਦੇ ਬਜ਼ੁਰਗ ਦੇਖਦੇ ਹਨ ਕਿ ਉਸ ਵਿਅਕਤੀ ਨੇ ਆਪਣੇ ਅੰਦਰ ਕੀ ਸੁਧਾਰ ਕੀਤੇ ਹਨ। ਨਾਲੇ ਉਹ ਸਮੇਂ-ਸਮੇਂ ਤੇ ਸ਼ਾਇਦ ਉਸ ਨੂੰ ਸਲਾਹ ਦੇਣ ਅਤੇ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਜੋੜਨ ਵਿਚ ਉਸ ਦੀ ਮਦਦ ਕਰਨ ਤਾਂਕਿ ਉਹ ਇਕ ਯਹੋਵਾਹ ਦੇ ਗਵਾਹ ਵਜੋਂ ਬਹਾਲ ਹੋ ਸਕੇ। *
12. ਪਿਆਰ ਤੇ ਦਇਆ ਕਰਕੇ ਬਜ਼ੁਰਗਾਂ ਨੂੰ ਪਾਪ ਕਰਨ ਵਾਲੇ ਮਸੀਹੀ ਨਾਲ ਕੀ ਕਰਨਾ ਪੈਂਦਾ ਹੈ?
ਯਿਰ. 30:11) ਉਹ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਉਹ ਅਜਿਹਾ ਕੁਝ ਵੀ ਕਰਨ ਜਿਸ ਕਰਕੇ ਕਿਸੇ ਭੈਣ-ਭਰਾ ਦਾ ਯਹੋਵਾਹ ਨਾਲੋਂ ਰਿਸ਼ਤਾ ਟੁੱਟ ਜਾਵੇ। ਇਸ ਲਈ ਪਿਆਰ ਅਤੇ ਦਇਆ ਕਰਕੇ ਕਈ ਵਾਰ ਪਾਪ ਕਰਨ ਵਾਲੇ ਮਸੀਹੀ ਨੂੰ ਮੰਡਲੀ ਵਿੱਚੋਂ ਛੇਕਣਾ ਪੈਂਦਾ ਹੈ।
12 ਯਾਦ ਰੱਖੋ ਕਿ ਇਕ ਮਸੀਹੀ ਨੂੰ ਮੰਡਲੀ ਵਿੱਚੋਂ ਉਦੋਂ ਹੀ ਛੇਕਿਆ ਜਾਂਦਾ ਹੈ ਜਦੋਂ ਉਹ ਪਾਪ ਕਰਦਾ ਹੈ ਤੇ ਤੋਬਾ ਨਹੀਂ ਕਰਦਾ। ਬਜ਼ੁਰਗ ਜਾਣਦੇ ਹਨ ਕਿ ਇਹ ਇਕ ਗੰਭੀਰ ਮਾਮਲਾ ਹੈ, ਇਸ ਲਈ ਉਹ ਬਹੁਤ ਸੋਚ-ਸਮਝ ਕੇ ਫ਼ੈਸਲਾ ਕਰਦੇ ਹਨ। ਬਜ਼ੁਰਗ ਜਾਣਦੇ ਹਨ ਕਿ ਯਹੋਵਾਹ “ਜਾਇਜ਼ ਹੱਦ ਤਕ ਅਨੁਸ਼ਾਸਨ” ਦਿੰਦਾ ਹੈ ਅਤੇ ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਵੀ ਇੱਦਾਂ ਹੀ ਕਰਨ। (13. ਕੁਰਿੰਥ ਦੀ ਮੰਡਲੀ ਦੇ ਇਕ ਮਸੀਹੀ ਨੂੰ ਕਿਉਂ ਛੇਕ ਦਿੱਤਾ ਗਿਆ?
13 ਧਿਆਨ ਦਿਓ ਕਿ ਪਹਿਲੀ ਸਦੀ ਵਿਚ ਇਕ ਤੋਬਾ ਨਾ ਕਰਨ ਵਾਲੇ ਮਸੀਹੀ ਨਾਲ ਪੌਲੁਸ ਰਸੂਲ ਕਿਵੇਂ ਪੇਸ਼ ਆਇਆ। ਕੁਰਿੰਥ ਦੀ ਮੰਡਲੀ ਦਾ ਇਕ ਮਸੀਹੀ ਆਪਣੇ ਪਿਤਾ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਰੱਖ ਰਿਹਾ ਸੀ। ਕਿੰਨੀ ਹੀ ਘਿਣਾਉਣੀ ਗੱਲ! ਪੌਲੁਸ ਜਾਣਦਾ ਸੀ ਕਿ ਯਹੋਵਾਹ ਨੇ ਇਸ ਬਾਰੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਜਿਹੜਾ ਆਦਮੀ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦਾ ਹੈ। ਉਨ੍ਹਾਂ ਦੋਵਾਂ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।” (ਲੇਵੀ. 20:11) ਪੌਲੁਸ ਉਸ ਆਦਮੀ ਨੂੰ ਜਾਨੋਂ ਮਾਰਨ ਲਈ ਨਹੀਂ ਕਹਿ ਸਕਦਾ ਸੀ। ਪਰ ਉਸ ਨੇ ਬਜ਼ੁਰਗਾਂ ਨੂੰ ਹਿਦਾਇਤ ਦਿੱਤੀ ਕਿ ਉਹ ਉਸ ਆਦਮੀ ਨੂੰ ਮੰਡਲੀ ਵਿੱਚੋਂ ਛੇਕ ਦੇਣ। ਉਸ ਆਦਮੀ ਦੇ ਬੁਰੇ ਚਾਲ-ਚਲਣ ਦਾ ਮੰਡਲੀ ਦੇ ਹੋਰ ਭੈਣਾਂ-ਭਰਾਵਾਂ ’ਤੇ ਮਾੜਾ ਅਸਰ ਪੈ ਰਿਹਾ ਸੀ। ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਨੂੰ ਉਸ ਦਾ ਇਹ ਕੰਮ ਇੰਨਾ ਵੀ ਸ਼ਰਮਨਾਕ ਨਹੀਂ ਲੱਗ ਰਿਹਾ ਸੀ।—1 ਕੁਰਿੰ. 5:1, 2, 13.
14. ਪੌਲੁਸ ਨੇ ਕੁਰਿੰਥ ਦੇ ਛੇਕੇ ਗਏ ਆਦਮੀ ਲਈ ਦਇਆ ਕਿਵੇਂ ਦਿਖਾਈ ਅਤੇ ਕਿਉਂ? (2 ਕੁਰਿੰਥੀਆਂ 2:5-8, 11)
14 ਕੁਝ ਸਮੇਂ ਬਾਅਦ, ਪੌਲੁਸ ਨੂੰ ਪਤਾ ਲੱਗਾ ਕਿ ਉਸ ਆਦਮੀ ਨੇ ਸੱਚੇ ਦਿਲੋਂ ਤੋਬਾ ਕੀਤੀ ਸੀ ਅਤੇ ਆਪਣੇ ਅੰਦਰ ਵੱਡੇ-ਵੱਡੇ ਬਦਲਾਅ ਕੀਤੇ ਸਨ। ਇਸ ਲਈ ਪੌਲੁਸ ਨੂੰ ਉਸ ’ਤੇ ਦਇਆ ਆਈ। ਭਾਵੇਂ ਕਿ ਉਸ ਆਦਮੀ ਕਰਕੇ ਮੰਡਲੀ ਦਾ ਨਾਂ ਬਹੁਤ ਬਦਨਾਮ ਹੋਇਆ ਸੀ, ਪਰ ਫਿਰ ਵੀ ਪੌਲੁਸ ਉਸ ਨਾਲ ‘ਸਖ਼ਤੀ’ ਨਾਲ ਪੇਸ਼ ਨਹੀਂ ਆਉਣਾ ਚਾਹੁੰਦਾ ਸੀ। ਉਸ ਨੇ ਬਜ਼ੁਰਗਾਂ ਨੂੰ ਕਿਹਾ: “ਤੁਹਾਨੂੰ ਉਸ ਨੂੰ ਦਿਲੋਂ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਦਿਲਾਸਾ ਦੇਣਾ ਚਾਹੀਦਾ ਹੈ।” ਪੌਲੁਸ ਨੇ ਇੱਦਾਂ ਕਰਨ ਲਈ ਇਸ ਲਈ ਕਿਹਾ: “ਤਾਂਕਿ ਉਹ ਹੱਦੋਂ ਵੱਧ ਉਦਾਸੀ ਵਿਚ ਨਾ ਡੁੱਬ ਜਾਵੇ।” ਪੌਲੁਸ ਨਹੀਂ ਚਾਹੁੰਦਾ ਸੀ ਕਿ ਉਹ ਆਦਮੀ ਨਿਰਾਸ਼ਾ ਵਿਚ ਡੁੱਬ ਜਾਵੇ ਅਤੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਜਾਵੇ ਤੇ ਇਹ ਸੋਚੇ ਕਿ ਉਹ ਤਾਂ ਮਾਫ਼ੀ ਦੇ ਲਾਇਕ ਹੀ ਨਹੀਂ ਹੈ।—2 ਕੁਰਿੰਥੀਆਂ 2:5-8, 11 ਪੜ੍ਹੋ।
15. ਬਜ਼ੁਰਗ ਸਖ਼ਤੀ ਅਤੇ ਦਇਆ ਕਦੋਂ ਦਿਖਾਉਂਦੇ ਹਨ?
15 ਯਹੋਵਾਹ ਵਾਂਗ ਬਜ਼ੁਰਗਾਂ ਨੂੰ ਵੀ ਦਇਆ ਦਿਖਾਉਣੀ ਚੰਗੀ ਲੱਗਦੀ ਹੈ। ਉਹ ਲੋੜ ਪੈਣ ’ਤੇ ਗ਼ਲਤੀ
ਕਰਨ ਵਾਲੇ ਨਾਲ ਸਖ਼ਤੀ ਕਰਦੇ ਹਨ। ਪਰ ਮੌਕਾ ਮਿਲਣ ਤੇ ਉਹ ਦਇਆ ਵੀ ਜ਼ਰੂਰ ਦਿਖਾਉਂਦੇ ਹਨ। ਜੇ ਬਜ਼ੁਰਗ ਗ਼ਲਤੀ ਕਰਨ ਵਾਲੇ ਨੂੰ ਨਹੀਂ ਸੁਧਾਰਦੇ, ਤਾਂ ਉਹ ਉਸ ਨੂੰ ਦਇਆ ਨਹੀਂ ਦਿਖਾ ਰਹੇ ਹੁੰਦੇ। ਇਸ ਦੀ ਬਜਾਇ ਉਹ ਉਸ ਨੂੰ ਹੋਰ ਗ਼ਲਤੀਆਂ ਕਰਨ ਦੀ ਹੱਲਾਸ਼ੇਰੀ ਦੇ ਰਹੇ ਹੁੰਦੇ ਹਨ। ਕੀ ਦਇਆ ਦਿਖਾਉਣ ਦੀ ਜ਼ਿੰਮੇਵਾਰੀ ਸਿਰਫ਼ ਬਜ਼ੁਰਗਾਂ ਦੀ ਹੈ?ਸਾਨੂੰ ਦਇਆ ਕਿਉਂ ਦਿਖਾਉਣੀ ਚਾਹੀਦੀ ਹੈ?
16. ਕਹਾਉਤਾਂ 21:13 ਮੁਤਾਬਕ ਜੇ ਕੋਈ ਦਇਆ ਨਹੀਂ ਦਿਖਾਉਂਦਾ, ਤਾਂ ਯਹੋਵਾਹ ਉਸ ਨਾਲ ਕਿਵੇਂ ਪੇਸ਼ ਆਉਂਦਾ ਹੈ?
16 ਸਾਰੇ ਮਸੀਹੀਆਂ ਨੂੰ ਯਹੋਵਾਹ ਵਾਂਗ ਦਇਆ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂ? ਇਸ ਦਾ ਇਕ ਕਾਰਨ ਇਹ ਹੈ ਕਿ ਜੇ ਇਕ ਮਸੀਹੀ ਦੂਸਰਿਆਂ ਨੂੰ ਦਇਆ ਨਹੀਂ ਦਿਖਾਉਂਦਾ, ਤਾਂ ਯਹੋਵਾਹ ਉਸ ਦੀਆਂ ਪ੍ਰਾਰਥਨਾਵਾਂ ਨਹੀਂ ਸੁਣੇਗਾ। (ਕਹਾਉਤਾਂ 21:13 ਪੜ੍ਹੋ।) ਸਾਡੇ ਵਿੱਚੋਂ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਸਾਡੇ ਨਾਲ ਇੱਦਾਂ ਹੋਵੇ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਅਸੀਂ ਪੱਥਰਦਿਲ ਨਾ ਬਣ ਜਾਈਏ। ਇਸ ਲਈ ਸਾਨੂੰ ਦੁੱਖਾਂ-ਤਕਲੀਫ਼ਾਂ ਵਿੱਚੋਂ ਲੰਘ ਰਹੇ ਭੈਣਾਂ-ਭਰਾਵਾਂ ਦੀਆਂ ਗੱਲਾਂ ਸੁਣਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਬਾਈਬਲ ਦੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, “ਜਿਹੜਾ ਦਇਆ ਨਹੀਂ ਕਰਦਾ, ਉਸ ਦਾ ਨਿਆਂ ਬਿਨਾਂ ਦਇਆ ਦੇ ਕੀਤਾ ਜਾਵੇਗਾ।” (ਯਾਕੂ. 2:13) ਜੇ ਅਸੀਂ ਇਹ ਗੱਲ ਮੰਨਾਂਗੇ ਕਿ ਸਾਨੂੰ ਖ਼ੁਦ ਨੂੰ ਦਇਆ ਦੀ ਕਿੰਨੀ ਜ਼ਿਆਦਾ ਲੋੜ ਹੈ, ਤਾਂ ਅਸੀਂ ਵੀ ਦੂਸਰਿਆਂ ’ਤੇ ਉੱਨੀ ਜ਼ਿਆਦਾ ਦਇਆ ਦਿਖਾ ਸਕਾਂਗੇ। ਸਾਨੂੰ ਖ਼ਾਸ ਕਰਕੇ ਉਦੋਂ ਦਇਆ ਦਿਖਾਉਣੀ ਚਾਹੀਦੀ ਹੈ, ਜਦੋਂ ਕੋਈ ਪਾਪੀ ਤੋਬਾ ਕਰ ਕੇ ਮੰਡਲੀ ਵਿਚ ਵਾਪਸ ਆਉਂਦਾ ਹੈ।
17. ਰਾਜਾ ਦਾਊਦ ਨੇ ਦਇਆ ਕਿਵੇਂ ਦਿਖਾਈ?
17 ਬਾਈਬਲ ਦੀਆਂ ਮਿਸਾਲਾਂ ਤੋਂ ਅਸੀਂ ਸਿੱਖਦੇ ਹਾਂ ਕਿ ਅਸੀਂ ਦਇਆ ਦਿਖਾਈਏ ਅਤੇ ਸਖ਼ਤੀ ਕਰਨ ਤੋਂ ਬਚੀਏ। ਜ਼ਰਾ ਰਾਜਾ ਦਾਊਦ ਦੀ ਮਿਸਾਲ ’ਤੇ ਗੌਰ ਕਰੋ। ਉਹ ਅਕਸਰ ਦੂਸਰਿਆਂ ’ਤੇ ਦਇਆ ਦਿਖਾਉਂਦਾ ਸੀ। ਭਾਵੇਂ ਕਿ ਰਾਜਾ ਸ਼ਾਊਲ ਉਸ ਨੂੰ ਮਾਰਨਾ ਚਾਹੁੰਦਾ ਸੀ, ਫਿਰ ਵੀ ਦਾਊਦ ਨੇ ਪਰਮੇਸ਼ੁਰ ਦੇ ਚੁਣੇ ਰਾਜੇ ’ਤੇ ਦਇਆ ਦਿਖਾਈ। ਉਸ ਨੇ ਕਦੇ ਵੀ ਸ਼ਾਊਲ ਤੋਂ ਬਦਲਾ ਨਹੀਂ ਲਿਆ ਅਤੇ ਨਾ ਹੀ ਉਸ ਨੂੰ ਕਦੀ ਨੁਕਸਾਨ ਪਹੁੰਚਾਇਆ।—1 ਸਮੂ. 24:9-12, 18, 19.
18-19. ਕਿਹੜੇ ਦੋ ਮੌਕਿਆਂ ਤੇ ਦਾਊਦ ਨੇ ਦਇਆ ਨਹੀਂ ਦਿਖਾਈ?
18 ਪਰ ਦਾਊਦ ਨੇ ਹਮੇਸ਼ਾ ਦਇਆ ਨਹੀਂ ਦਿਖਾਈ। ਇਕ ਵਾਰ ਜਦੋਂ ਸੁਭਾਅ ਦੇ ਕੱਬੇ ਨਾਬਾਲ ਨੇ ਦਾਊਦ ਦੀ ਬੇਇੱਜ਼ਤੀ ਕੀਤੀ ਅਤੇ ਉਸ ਨੂੰ ਤੇ ਉਸ ਦੇ ਆਦਮੀਆਂ ਨੂੰ ਰੋਟੀ-ਪਾਣੀ ਦੇਣ ਤੋਂ ਮਨ੍ਹਾਂ ਕੀਤਾ, ਤਾਂ ਦਾਊਦ ਨੂੰ ਗੁੱਸਾ ਚੜ੍ਹ ਗਿਆ। ਉਸ ਨੇ ਨਾਬਾਲ ਅਤੇ ਉਸ ਦੇ ਸਾਰੇ ਘਰਾਣੇ ਨੂੰ ਜਾਨੋਂ ਮਾਰਨ ਦਾ ਫ਼ੈਸਲਾ ਕੀਤਾ। ਪਰ ਨਾਬਾਲ ਦੀ ਪਤਨੀ ਅਬੀਗੈਲ ਬਹੁਤ ਸਮਝਦਾਰ ਸੀ। ਉਸ ਨੇ ਫਟਾਫਟ ਕਦਮ ਚੁੱਕਿਆ ਅਤੇ ਦਾਊਦ ਨੂੰ ਖ਼ੂਨ ਦਾ ਦੋਸ਼ੀ ਬਣਨ ਤੋਂ ਰੋਕਿਆ।—1 ਸਮੂ. 25:9-22, 32-35.
19 ਇਕ ਹੋਰ ਮੌਕੇ ਤੇ ਦਾਊਦ ਨੇ ਦਇਆ ਨਹੀਂ ਦਿਖਾਈ। ਜਦੋਂ ਦਾਊਦ ਨੇ ਬਹੁਤ ਵੱਡੇ ਪਾਪ ਕੀਤੇ ਸਨ, ਤਾਂ ਨਾਥਾਨ ਨਬੀ ਨੇ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਕਰਾਉਣ ਲਈ ਇਕ ਮਿਸਾਲ ਦਿੱਤੀ। ਉਸ ਨੇ ਦਾਊਦ ਨੂੰ ਇਕ ਅਮੀਰ ਆਦਮੀ ਬਾਰੇ ਦੱਸਿਆ ਜਿਸ ਨੇ ਇਕ ਗ਼ਰੀਬ ਆਦਮੀ ਦੀ ਇੱਕੋ-ਇਕ ਲੇਲੀ ਲੈ ਲਈ ਸੀ। ਇਹ ਸੁਣ ਕੇ ਦਾਊਦ ਨੂੰ ਬਹੁਤ ਗੁੱਸਾ ਆਇਆ। ਉਸ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਸ ਆਦਮੀ ਨੇ ਇਹ ਕੀਤਾ ਹੈ, ਉਹ ਮੌਤ ਦੀ ਸਜ਼ਾ ਦੇ ਲਾਇਕ ਹੈ!” (2 ਸਮੂ. 12:1-6) ਦਾਊਦ ਨੂੰ ਪਤਾ ਸੀ ਕਿ ਮੂਸਾ ਦੇ ਕਾਨੂੰਨ ਮੁਤਾਬਕ ਜੇ ਕੋਈ ਵਿਅਕਤੀ ਕਿਸੇ ਦੀ ਇਕ ਭੇਡ ਚੋਰੀ ਕਰਦਾ ਸੀ, ਤਾਂ ਬਦਲੇ ਵਿਚ ਉਸ ਨੂੰ ਚਾਰ ਭੇਡਾਂ ਦੇਣੀਆਂ ਪੈਂਦੀਆਂ ਸਨ। (ਕੂਚ 22:1) ਪਰ ਉਸ ਚੋਰ ਨੂੰ ਕਦੇ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਭਾਵੇਂ ਕਿ ਉਸ ਚੋਰ ਨੇ ਇੰਨਾ ਵੱਡਾ ਪਾਪ ਨਹੀਂ ਕੀਤਾ ਸੀ, ਫਿਰ ਵੀ ਦਾਊਦ ਨੇ ਉਸ ਨੂੰ ਸਖ਼ਤ ਸਜ਼ਾ ਸੁਣਾਈ। ਦਾਊਦ ਨੇ ਤਾਂ ਉਸ ਚੋਰ ਨਾਲੋਂ ਕਿਤੇ ਜ਼ਿਆਦਾ ਵੱਡੇ-ਵੱਡੇ ਪਾਪ ਕੀਤੇ ਸਨ, ਫਿਰ ਵੀ ਯਹੋਵਾਹ ਨੇ ਉਸ ’ਤੇ ਦਇਆ ਕੀਤੀ ਅਤੇ ਉਸ ਨੂੰ ਮਾਫ਼ ਕਰ ਦਿੱਤਾ।—2 ਸਮੂ. 12:7-13.
20. ਅਸੀਂ ਦਾਊਦ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
20 ਧਿਆਨ ਦਿਓ ਕਿ ਦਾਊਦ ਤਾਂ ਪਿਆਰ ਅਤੇ ਦਇਆ ਕਰਨ ਵਾਲਾ ਵਿਅਕਤੀ ਸੀ। ਫਿਰ ਉਸ ਨੇ ਦੋ ਮੌਕਿਆਂ ਤੇ ਦਇਆ ਕਿਉਂ ਨਹੀਂ ਦਿਖਾਈ? ਇਕ ਮੌਕੇ ਤੇ ਉਹ ਬਹੁਤ ਗੁੱਸੇ ਵਿਚ ਸੀ ਜਿਸ ਕਰਕੇ ਉਹ ਨਾਬਾਲ ਅਤੇ ਉਸ ਦੇ ਆਦਮੀਆਂ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ। ਦੂਸਰੇ ਮੌਕੇ ਤੇ ਉਸ ਨੇ ਇਕ ਚੋਰ ਨੂੰ ਸਖ਼ਤ ਸਜ਼ਾ ਸੁਣਾਈ ਕਿਉਂਕਿ ਉਸ ਨੇ ਖ਼ੁਦ ਪਾਪ ਕੀਤੇ ਸਨ ਜਿਸ ਕਰਕੇ ਉਸ ਦੀ ਜ਼ਮੀਰ ਉਸ ਨੂੰ ਲਾਹਨਤਾਂ ਪਾ ਰਹੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਹੁੰਦਾ ਹੈ, ਉਦੋਂ ਹੀ ਅਸੀਂ ਸਖ਼ਤੀ ਨਾਲ ਪੇਸ਼ ਆਉਂਦੇ ਹਾਂ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ; ਕਿਉਂਕਿ ਜਿਸ ਆਧਾਰ ’ਤੇ ਤੁਸੀਂ ਦੂਸਰਿਆਂ ’ਤੇ ਦੋਸ਼ ਲਾਉਂਦੇ ਹੋ, ਉਸੇ ਆਧਾਰ ’ਤੇ ਤੁਹਾਡੇ ’ਤੇ ਵੀ ਦੋਸ਼ ਲਾਇਆ ਜਾਵੇਗਾ।” (ਮੱਤੀ 7:1, 2) ਇਸ ਲਈ ਆਓ ਅਸੀਂ ਸਖ਼ਤੀ ਨਾਲ ਪੇਸ਼ ਆਉਣ ਦੀ ਬਜਾਇ “ਦਇਆ ਦੇ ਸਾਗਰ” ਆਪਣੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੀਏ।
21-22. ਅਸੀਂ ਕਿਨ੍ਹਾਂ ਕੁਝ ਤਰੀਕਿਆਂ ਨਾਲ ਦੂਜਿਆਂ ’ਤੇ ਦਇਆ ਦਿਖਾ ਸਕਦੇ ਹਾਂ?
21 ਜੇ ਅਸੀਂ ਦਇਆ ਦਿਖਾਉਂਦੇ ਹਾਂ, ਤਾਂ ਅਸੀਂ ਦੂਸਰਿਆਂ ’ਤੇ ਸਿਰਫ਼ ਤਰਸ ਹੀ ਨਹੀਂ ਕਰਾਂਗੇ, ਸਗੋਂ ਉਨ੍ਹਾਂ ਦੀ ਮਦਦ ਕਰਨ ਲਈ ਕੁਝ ਕਦਮ ਵੀ ਚੁੱਕਾਂਗੇ। ਇਸ ਲਈ ਸਾਨੂੰ ਸਾਰਿਆਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਸਾਡੇ ਪਰਿਵਾਰ, ਮੰਡਲੀ ਜਾਂ ਸਾਡੇ ਆਲੇ-ਦੁਆਲੇ ਵਿਚ ਕਿਸੇ ਨੂੰ ਮਦਦ ਦੀ ਲੋੜ ਤਾਂ ਨਹੀਂ। ਸਾਨੂੰ ਕਿਸੇ ਨਾ ਕਿਸੇ ’ਤੇ ਦਇਆ ਦਿਖਾਉਣ ਦਾ ਮੌਕਾ ਤਾਂ ਜ਼ਰੂਰ ਮਿਲੇਗਾ। ਜ਼ਰਾ ਸੋਚੋ, ਕੀ ਅਸੀਂ ਕਿਸੇ ਨੂੰ ਦਿਲਾਸਾ ਦੇ ਸਕਦੇ ਹਾਂ? ਕੀ ਅਸੀਂ ਕਿਸੇ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਸਕਦੇ ਹਾਂ? ਜਾਂ ਕੀ ਕੋਈ ਹੋਰ ਲੋੜ ਪੂਰੀ ਕਰ ਸਕਦੇ ਹਾਂ? ਸ਼ਾਇਦ ਕਿਸੇ ਬਹਾਲ ਹੋਏ ਮਸੀਹੀ ਨੂੰ ਚੰਗੇ ਦੋਸਤ ਦੀ ਲੋੜ ਹੋਵੇ ਜੋ ਉਸ ਨਾਲ ਸਮਾਂ ਬਿਤਾਏ ਅਤੇ ਉਸ ਨੂੰ ਹੌਸਲਾ ਦੇਵੇ। ਲੋਕਾਂ ’ਤੇ ਦਇਆ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ।—ਅੱਯੂ. 29:12, 13; ਰੋਮੀ. 10:14, 15; ਯਾਕੂ. 1:27.
22 ਜੇ ਅਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਦਿੰਦੇ ਹਾਂ, ਤਾਂ ਸਾਨੂੰ ਦਇਆ ਦਿਖਾਉਣ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਜਦੋਂ ਅਸੀਂ ਦਇਆ ਦਿਖਾਉਂਦੇ ਹਾਂ, ਤਾਂ ਸਾਡੇ ਸਵਰਗੀ ਪਿਤਾ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜੋ “ਦਇਆ ਦਾ ਸਾਗਰ ਹੈ।”
ਗੀਤ 43 ਧੰਨਵਾਦ ਦਾ ਗੀਤ
^ ਪੈਰਾ 5 ਦਇਆ ਯਹੋਵਾਹ ਦੇ ਸ਼ਾਨਦਾਰ ਗੁਣਾਂ ਵਿੱਚੋਂ ਇਕ ਗੁਣ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਗੁਣ ਪੈਦਾ ਕਰਨਾ ਚਾਹੀਦਾ ਹੈ। ਅਸੀਂ ਇਸ ਲੇਖ ਵਿਚ ਦੇਖਾਂਗੇ ਕਿ ਯਹੋਵਾਹ ਦਇਆ ਕਿਉਂ ਦਿਖਾਉਂਦਾ ਹੈ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜਦੋਂ ਉਹ ਕਿਸੇ ਨੂੰ ਸੁਧਾਰਦਾ ਹੈ, ਤਾਂ ਇਹ ਉਸ ਦੀ ਦਇਆ ਦਾ ਸਬੂਤ ਹੁੰਦਾ ਹੈ। ਨਾਲੇ ਅਸੀਂ ਯਹੋਵਾਹ ਵਾਂਗ ਦਇਆ ਕਿਵੇਂ ਦਿਖਾ ਸਕਦੇ ਹਾਂ।
^ ਪੈਰਾ 11 ਮੰਡਲੀ ਵਿਚ ਬਹਾਲ ਹੋਣ ਤੋਂ ਬਾਅਦ ਇਕ ਵਿਅਕਤੀ ਯਹੋਵਾਹ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦਾ ਹੈ ਅਤੇ ਇਸ ਮਾਮਲੇ ਵਿਚ ਬਜ਼ੁਰਗ ਉਸ ਦੀ ਕਿਵੇਂ ਮਦਦ ਕਰ ਸਕਦੇ ਹਨ, ਇਹ ਜਾਣਨ ਲਈ ਇਸ ਅੰਕ ਵਿਚ “ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਬਣਾਓ” ਨਾਂ ਦਾ ਲੇਖ ਪੜ੍ਹੋ।